ਜਾਲਮ ਜਦ ਇੱਟਾਂ ਦੇ ਉੱਤੇ ਗਾਰਾ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਪਾਪੀ ਦੇਵਣ ਧਮਕੀ ਨਾ ਭੋਰਾ ਘਬਰਾਵਣ ਓਹ,
ਕਰਕੇ ਯਾਦ ਪਿਤਾ ਜੀ ਨੂੰ ਜੈਕਾਰੇ ਲਾਵਣ ਓਹ,
ਸੁੱਚੇ ਨੰਦ ਜਹੇ ਝੂਠ ਬੋਲ ਕੇ ਜਦੋਂ ਡਰਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਧਰਮ ਕਰਮ ਭੁੱਲ ਕੇ ਤੇ ਹਾਕਮ ਹੱਥੀਂ ਪੈਣ ਲਗੇ,
ਪਿਤਾ ਦਾ ਬਦਲਾ ਪੁੱਤਾਂ ਪਾਸੋਂ ਲੈਲੋ ਕਹਿਣ ਲਗੇ,
ਨੀਹਾਂ ਵਿੱਚ ਚਿਣ ਦੇਵੋ ਜਦ ਫਤਵਾ ਸੁਣਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਆਖਿਰ ਬੱਚਿਆਂ ਦਾਦੀ ਪਾਸੋਂ ਮੰਗੀ ਵਿਦਾਈ ਏ,
ਤੁਰਨ ਲੱਗੇ ਸੀ ਦਾਦੀ ਤਾਈਂ ਫਤਹਿ ਬੁਲਾਈ ਏ,
ਦਾਦੀ ਜਦ ਦੋਹਾਂ ਨੂੰ ਘੁੱਟ ਕੇ ਗਲ ਨਾਲ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਰਣਜੀਤ ਓ ਘੜੀ ਅਭਾਗੀ ਦੀ ਹੋਈ ਤਿਆਰੀ ਏ,
ਦੁਆਲੇ ਨਿੱਕੀਆਂ ਜਿੰਦਾਂ ਦੇ ਗਈ ਕੰਧ ਉਸਾਰੀ ਏ,
ਜਾਲਮ ਜਦ ਇੱਟਾਂ ਦੇ ਉੱਤੇ ਗਾਰਾ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਅਚਾਨਕ ਹੀ ਬੱਦਲ ਹੋ ਗਏ ਤੇ ਗੜਿਆਂ ਦੀ ਵਰਖਾ ਹੋਣ ਲੱਗ ਗਈ
ਮੀਂਹ ਗੜੇ ਬਹੁਤ ਤੇਜ਼ੀ ਨਾਲ ਪੈਣੇ ਸ਼ੁਰੂ ਹੋਏ ।
ਸਿੰਘਾ ਨੇ ਇਕ ਕੰਬਲ ਲਿਆ ਤੇ ਤੇਜੀ ਨਾਲ ਚਾਰ ਕੋਨਿਆਂ ਤੋ ਫੜ ਕੇ
ਕਲਗੀਧਰ ਜੀ ਉੱਪਰ ਕੀਤਾ ਕਿ ਉਹਨਾਂ ਦੇ ਸਰੀਰ ਤੇ ਗੜੇ ਨਾ ਵੱਜਣ ।
ਗੁਰੂ ਗੋਬਿੰਦ ਸਿੰਘ ਜੀ ਨੇ ਭੱਥੇ ਵਿੱਚੋਂ ਇਕ ਤੀਰ ਕੱਢਿਆ
ਜਿਸਦਾ ਮੂੰਹ ਬਹੁਤ ਚੌੜਾ ਸੀ , ਗੁਰੂ ਜੀ ਨੇ ਉਹ ਤੀਰ ਆਪਣੇ ਘੋੜੇ ਦੇ ਸਿਰ ਉਪਰ ਕਰ ਦਿੱਤਾ ਤਾਂ ਜੋ ਗੜ੍ਹੇ ਘੋੜੇ ਦੇ ਸਿਰ ਉੱਪਰ ਨਾ ਵੱਜਣ ।
ਨਹੀਂ ਤਾਂ ਘੋੜੇ ਨੂੰ ਤਕਲੀਫ ਹੋਵੇਗੀ ।
ਮੈੰ ਦੁਨੀਆਂ ਦੇ ਲੋਕਾਂ ਨੂੰ ਪੁੱਛਦਾ ਹਾਂ ਮੈਨੂੰ ਏਹ ਦੱਸੋ
ਹੋਰ ਮੁੱਹਬਤ ਕੀ ਹੁੰਦੀ ਹੈ । ਏਹ ਮੁੱਹਬਤ ਦਾ ਸਿਖਰ ਹੈ ।
ਬਹੁਤ ਔਖਾ ਹੁੰਦਾ ਆਪਣੇ ਗੁਰੂ ਦਾ ਹੋ ਕੇ ਮਰਨਾ ।
..💐
22 ਦਸੰਬਰ 2024
ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ
ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ
ਲਾਸਾਨੀ ਸ਼ਹਾਦਤ ਨੂੰ
ਕੋਟਿ ਕੋਟਿ ਪ੍ਰਣਾਮ
ਅੱਜ ਦੇ ਦਿਨ 9 ਅਪ੍ਰੈਲ 1691ਈ:
ਸਾਹਿਬਜਾਦਾ ਜੁਝਾਰ ਸਿੰਘ ਜੀ ਦੇ
ਜਨਮ ਦਿਹਾੜੇ ਤੇ ਆਪ ਜੀ ਨੂੰ
ਲੱਖ ਲੱਖ ਵਧਾਈਆਂ ਜੀ
ਇੱਧਰ ਉੱਧਰ ਲੱਭਦੇ ਰਹੇ
ਅੰਦਰ ਦੀਵੇ ਜਗਦੇ ਰਹੇ
ਉਹ ਮਾਰ ਚੌਕੜੀ ਅੰਦਰ ਬੈਠਾ
ਜੀਹਦੇ ਪਿੱਛੇ ਭੱਜਦੇ ਰਹੇ
ਬਖ਼ਸ਼ੋ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ
6 ਦਸੰਬਰ ਦਾ ਇਤਿਹਾਸ
ਅੱਜ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਦਾ ਸ਼ਹੀਦੀ ਦਿਹਾੜਾ ਹੈ ਜੀ ਜਿਹਨਾਂ ਨੂੰ 1675 ਨੂੰ
ਦਿੱਲੀ ਦੇ ਚਾਂਦਨੀ ਚੋਂਕ ਵਿਖੇ ਸ਼ਹੀਦ
ਕਰ ਦਿੱਤਾ ਗਿਆ ਸੀ
ਜਿਨ ਕੰਉ ਕ੍ਰਿਪਾ ਕਰੀ ਮੇਰੈ ਠਾਕੁਰਿ ਤਿਨ ਕਾ ਲੇਖਾ ਨ ਗਣਿਆ ॥
ਕਹੁ ਨਾਨਕ ਤਿਸੁ ਘੋਲਿ ਘੁਮਾਈ ਜਿਨਿ ਪ੍ਰਭੁ ਸ੍ਰਵਣੀ ਸੁਣਿਆ ॥
ਖਾਲਸਾ
≈≈≈≈≈≈≈≈≈≈≈≈≈≈≈≈≈≈≈
ਇੱਕ ਮੁੱਠੀ ਛੋਲਿਆਂ ਦੀ ਖਾ ਘੋੜੇ ਦੀ ਕਾਠੀ ਤੇ
ਬੀਆ ਬਾਨ ਜੰਗਲਾਂ ਚ ਗੱਜੇ ਖਾਲਸਾ,
ਤੇੜ ਕੱਛਹਿਰਾ ਮੋਢੇ ਤੇ ਹਥਿਆਰ ਰੱਖੇ
ਵੈਰੀ ਅਤੇ ਮੌਤ ਨੂੰ ਡਰਾਵੇ ਖਾਲਸਾ,
ਜੰਗਲਾਂ ਚ ਕਰੇ ਰਾਜ,ਤਖ਼ਤ ਤੇ ਬੈਠੇ
ਮੁਗ਼ਲਾਂ ਨੂੰ ਭਾਜੜਾ ਪਵਾਵੇ ਖਾਲਸਾ,
ਬਾਣੀ ਅਤੇ ਬਾਣੇ ਚ ਪਰਪੱਕ ਪੂਰਾ
ਸ਼ਰਣ ਆਏ ਨੂੰ ਦੇਗ ਚੜ੍ਹ ਆਏ ਨੂੰ ਝਟਕਾਏ ਖਾਲਸਾ,
ਗਊ ਗਰੀਬ ਦੀ ਕਰੇ ਰਾਖੀ
ਹਾਕਮ ਤੋਂ ਲੁੱਟ ਦੀਨ ਨੂੰ ਖਜਾਨਾ ਲੁਟਾਏ ਖਾਲਸਾ,
ਘੋੜੇ ਦੀ ਕਾਠੀ ਤੇ ਲਾਵੇ ਦਰਬਾਰ
ਰਾਜ ਕਰੇਗਾ ਖਾਲਸਾ ਦੇ ਜੈਕਾਰੇ ਗਜਾਏ ਖਾਲਸਾ,
ਮਸਤਾਨੇ ਲੰਗਰਾਂ ਚ ਵੀ ਬੇਪ੍ਰਵਾਹ
ਦਰ ਆਏ ਭੁੱਖਿਆ ਦੀ ਭੁੱਖ ਮਿਟਾਏ ਖਾਲਸਾ,
ਸਿੰਘਾਂ ਦੇ ਸਿਰਾਂ ਦੇ ਪੈਣ ਮੁੱਲ
ਵੈਰੀਆਂ ਦੀ ਹਿੱਕ ਵਿੱਚ ਜਾ ਕੇ ਵੱਜੇ ਖਾਲਸਾ,
ਮੁਗ਼ਲਾਂ ਨੂੰ ਭੁਲੇਖਾ ਸਿੰਘ ਹੋ ਗਏ ਖ਼ਤਮ
ਬਾਬਾ ਬੋਤਾ ਸਿੰਘ ਗਰਜ਼ਾ ਸਿੰਘ ਲਾਏ ਚੁੰਗੀ ਖਾਲਸਾ,
ਇੱਕ ਨਿਸ਼ਾਨ ਇੱਕ ਵਿਧਾਨ ਤੇ ਡੱਟ ਕੇ
ਛੱਡ ਧੜੇਬੰਦੀਆਂ ਬੋਲ ਹੱਲਾ, ਦਿੱਲੀ ਫਤਹਿ ਕਰੇ ਖਾਲਸਾ,
ਘੋੜੇ ਦੀ ਕਾਠੀ ਤੋਂ ਖਾਲਸਾ ਰਾਜ
ਦਿੱਲੀ ਤੋਂ ਅਫ਼ਗਾਨ ਖਾਲਸਾਈ ਝੰਡਾ ਝੂਲਾਏ ਖਾਲਸਾ |
….. ਹਰਜੀਤ ਸਿੰਘ ✍️
ਅਸੀ ਤੇਰੇ ਦਰ ਦੇ ਮੰਗਤੇ ਦਾਤਿਆ ਤੇਰੇ ਤੋਂ ਹੀ ਆਸ ਰੱਖਦੇ ਆ ,,
ਅਸੀ ਤਕਦੀਰਾਂ ਤੇ ਨਹੀ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਦੇ ਆ ੴ
ੴ ਸਤਿਨਾਮ ਸ੍ਰੀ ਵਾਹਿਗੁਰੂ ੴ
ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥
ਜਿਸੁ ਸਿਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਰਿ ਉਤਾਰਾ॥
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥
ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥
ਵਿਣੁ ਬੋਲਿਆ ਸਭ ਕਿਛੁ ਜਾਣਦਾ ਕਿਸ ਆਗੈ ਕੀਜੈ ਅਰਦਾਸ
ੴ ਵਾਹਿਗੁਰ ੴ ਵਾਹਿਗੁਰ
ਵਾਹਿਗੁਰੂ ਸਭ ਤੇ ਕਿਰਪਾ ਕਰਿਓ ਜੀ
ਗੁਰੂ ਗੋਬਿੰਦ ਦੀ ਤਾਰੀਫ਼ ‘ਚ
ਮੇਰੇ ਲਫਜ਼ ਵੀ ਥੋੜੇ ਨੇ!
ਦੋ ਵਾਰੇ ਚਮਕੌਰ ਵਿੱਚ
ਦੋ ਸਰਹਿੰਦ ਵੱਲ ਤੋਰੇ ਨੇ!
ਪਿਤਾ ਵਾਰ ਚੌਂਕ ਚਾਂਦਨੀ
ਜੰਜੂ ਹਿੰਦੂਆਂ ਦੇ ਮੋੜੇ ਨੇ!
ਮਾਂ ਗੁਜਰੀ ਬੁਰਜ ਠੰਡੇ
ਮਰਜ ਦੁੱਖਾਂ ਦੇ ਤੋੜੇ ਨੇ!
ਖਾਲਸੇ ਦੀ ਕਰ ਸਾਜਨਾ
ਲੱਕ ਮੁਗਲਾਂ ਦੇ ਤੋੜੇ ਨੇ!
ਸੱਤ ਵਾਰ ਕੇ ਕੋਮ ‘ਤੋ
ਕਰਜ ਕੋਮ ਦੇ ਮੋੜੇ ਨੇ!
ਗੁਰੂ ਗੋਬਿੰਦ ਦੀ ਤਾਰੀਫ਼ ‘ਚ
ਮੇਰੇ ਲਫਜ਼ ਵੀ ਥੋੜੇ ਨੇ……
ਗੁਰਪ੍ਰੀਤ ਸਿੰਘ
ਮੇਰੇ ਬਾਜ਼ਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ ।
ਤੂੰ ਲਾਜ਼ ਧਰਮ ਦੀ ਰੱਖ ਲਈ ਦੇ ਸਿਰਾ ਦੀ ਥੰਮੀ ।
ਤੇਰੀ ਅਮਰ ਕਹਾਣੀ ਪਾਤਿਸ਼ਾਹ ਹੈ ਬਹੁਤ ਹੀ ਲੰਮੀ ।
ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਅਜੇ ਨਾ ਜੰਮੀ ।
ਖਾਲਸਾ ਮੇਰੋ ਰੂਪ ਹੈ ਖਾਸ ।।
ਖਾਲਸੇ ਮਹਿ ਹੌ ਕਰੌ ਨਿਵਾਸ ।।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।”
ਹੇ ਨਾਨਕ! (ਆਖ) ਜੋ ਇਨਸਾਨ ਨਾਮ ਜਪਦਾ ਹੈ, ਉਸ ਦੀ ਆਤਮਕ ਅਵਸਥਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਅਸੀਂ ਪ੍ਰਭੂ ਦੇ ਭਾਣੇ ਵਿੱਚ ਰਹਿ ਕੇ ਸਾਰੇ ਸੰਸਾਰ ਦੀ ਭਲਾਈ ਦੀ ਅਰਦਾਸ ਕਰੀਏ।