ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ।।
ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ ।।
ਸਾਰੇ ਦਿਨ ‘ਚ ਕੀਤੀਆਂ ਭੁੱਲਾਂ-ਚੁੱਕਾਂ ਦੀ ਮੁਆਫੀ ਲਈ
ਇਕ ਵਾਰ ਸੱਚੇ ਦਿਲੋਂ ਲਿਖੋ ਵਾਹਿਗੁਰੂ
ਅਪਾਹਜ ਨੂੰ ਚੱਲਣ ਲਾ ਦਿੰਦਾ
ਗੂੰਗੇ ਨੂੰ ਬੋਲਣ ਲਾ ਦਿੰਦਾ
ਓਹਦਾ ਹਰ ਦੁੱਖ ਮੁੱਕ ਜਾਂਦਾ
ਜੋ ਵਾਹਿਗੁਰੂ ਅੱਗੇ ਝੁਕ ਜਾਂਦਾ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,
ਹਰ ਖਜ਼ਾਨੇ ਦੇ ਖਜ਼ਾਨਚੀ ਹਨ।
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,
ਹਰ ਦੁਖ ਦਰਦ ਨੂੰ ਦੂਰ ਕਰਨ ਵਾਲੇ ਹਨ॥
ਵਾਹਿਗੁਰੂ ਸੱਭ ਦਾ ਭਲਾ ਮੰਗਦੇ ਹਾ,
ਤੇ ਸੱਭ ਦੀ ਉਟ।
ਸੱਚੇ ਮੰਨੋ ਧਿਆਉਣੇ ਆ ਵਾਹਿਗੁਰੂ,
ਤੁਹਾਨੂੰ ਹਰ ਰੋਜ਼ ਵਾਹਿਗੁਰੂ।
ਜਦੋਂ ਪਰਮਾਤਮਾ ਦਾਤਾਂ ਦੇਣ ਆਉਂਦਾ ਏ
ਤਾਂ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ
।। ੴ ਸਤਿਨਾਮ ਵਾਹਿਗੁਰੂ ਜੀ :
ਧੰਨਿ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ਜੀ ।।
ਬਾਬਾ ਦੀਪ ਸਿੰਘ ਸ਼ੂਰਵੀਰ ਬਲਵਾਨ ,
ਧਰਮ ਲਈ ਦਿੱਤਾ ਸੀਸ ਕੁਰਬਾਨ ।
ਖੰਡੇ ਦੀ ਧਾਰ ‘ਤੇ ਲੜਦੇ ਰਹੇ ,
ਸਿੱਖੀ ਦੇ ਚਾਨਣ ਨੂੰ ਸਾਂਭਦੇ ਰਹੇ ।
ਸਭ ਤੋ ਪਹਿਲਾ ਸਿਰਪਾਉ ( ਸਿਰੋਪਾ ) ਗੁਰੂ ਅੰਗਦ ਸਾਹਿਬ ਜੀ ਨੇ
ਗੁਰੂ ਅਮਰਦਾਸ ਸਾਹਿਬ ਜੀ ਨੂੰ ਦਿੱਤਾ ਸੀ ,
ਜਦੋ ਗੁਰੂ ਅਮਰਦਾਸ ਸਾਹਿਬ ਜੀ ਜਲ ਦੀ ਬਾਰਾਂ ਸਾਲ ਸੇਵਾ ਕਰਦੇ ਰਹੇ ਸਨ ,
ਹਰ ਛੇ ਮਹੀਨੇ ਬਾਅਦ ਇਕ ਸਿਰੋਪਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇਦੇਂ ਸਨ ,
ਪਰ ਹੁਣ ਹਰ ਇਕ ਨੂੰ ਸਿਰੋਪਾ ਦੇਣਾ ਖੇਡ ਬਣਾ ਲਈ ।
ਸੁਬਹ ਦੀ ਪਹਿਲੀ ਸ਼ੁਰੂਆਤ… ਵਾਹਿਗੁਰੂ ਜੀ ਦੇ ਨਾਮ ਤੋਂ..
ਸਭ ਦਾ ਭਲਾ ਹੋਏ. ਸਭ ਖੁਸ਼ ਰਹਿਣ.
ਵਾਹਿਗੁਰੂ!
ਮਾਂ ਨੂੰ ਕਰੇ ਸਵਾਲ ਪੁੱਤਰ ਇਕ,
ਟਿਂਡ ਤੇ ਰੱਖ ਕੇ ਧੌਣ ਸੁੱਤਾ ਏ ?
ਹੱਥ ਵਿੱਚ ਤੇਗ ਲਹੂ ਨਾਲ ਲਿੱਬੜੀ,
ਕੰਡਿਆਂ ਉੱਤੇ ਕੌਣ ਸੁੱਤਾ ਏ ।
ਜਵਾਬ:-
ਨਾਨਕ ਪੁਰੀ ਅਨੰਦਾਂ ਵਾਲੇ
ਇਹ ਜੰਗਲ ਦੇ ਵਿਚਕਾਰ ਸੁੱਤੇ ਨੇ,
ਚਮਕੌਰ ਗੜੀ ਦੀ ਜੰਗ ਚੋਂ ਨਿਕਲੀ
ਲੈ ਲਹੂ ਭਿੱਜੀ ਤਲਵਾਰ ਸੁੱਤੇ ਨੇ।
ਸਵਾਲ:-
ਬੇਫਿਕਰੀ ਕਿਉਂ ਐਨੀ ਮੁੱਖ ਤੇ,
ਕਿਉਂ ਏਨਾਂ ਪ੍ਰਤਾਪ ਦਿਸੇ ?
ਝੱਲਿਆ ਜੋ ਹੈ ਵਿੱਚ ਮੈਦਾਨ ਦੇ ,
ਕਿਉਂ ਨਾ ਉਹ ਸੰਤਾਪ ਦਿਸੇ ?
ਜਵਾਬ:-
ਜੰਗ ਵਿੱਚ ਆਪਣੇ ਲਾਲ ਤੋਰ ਕੇ ,
ਖੁਦਾ ਦੇ ਉੱਤੋਂ ਵਾਰ ਸੁੱਤੇ ਨੇ ।
ਕਲਗੀਆਂ ਵਾਲੇ ਚੋਜੀ ਪ੍ਰੀਤਮ,
ਲਾਹ ਕੇ ਸਿਰ ਤੋਂ ਭਾਰ ਸੁੱਤੇ ਨੇ ।
ਪੁੱਤ :-
ਸਮਝ ਗਿਆ ਹਾਂ ਮਾਤਾ ਜੀ ਮੈਂ ,
ਗੁਰੂ ਗੋਬਿੰਦ ਸਿੰਘ ਪਿਆਰੇ ਨੇ ।
ਸਾਡੇ ਸਿਰ ਤੋਂ ਸਾਡੇ ਲਈ ਹੀ
ਇਹਨਾਂ ਪੁੱਤਰ ਵਾਰੇ ਨੇ ।
ਮਾਂ:-
ਹਾਂ ਪੁੱਤਰ ਜੀ ਓਹੀ ਮਾਲਕ ,
ਧਾਰ ਫਕੀਰ ਦਾ ਵੇਸ ਸੁੱਤੇ ਨੇ
ਮਜ਼ਲੂਮਾਂ ਦਾ ਰਾਖਾ ਸਤਿਗੁਰ ,
ਬਾਦਸ਼ਾਹ ਜੋ ਦਰਵੇਸ਼ ਸੁੱਤੇ ਨੇ ।
ਭਗਤ ਧੰਨਾ ਜੀ ਇਕ ਦਿਨ ਸੁੱਤੇ ਸਿਧ ਜੰਗਲ ਦੇ ਵਿਚ ਟਹਿਲਦੇ ਹੋਏ ਇਕ ਪਗਡੰਡੀ ਤੋਂ ਨਿਕਲ ਰਹੇ ਨੇ। ਆਪ ਦੇ ਪੈਰਾਂ ਨਾਲ ਮਿੱਟੀ ਦਾ ਬਹੁਤ ਸਖ਼ਤ ਢੇਲਾ ਠੋਕਰ ਖਾ ਕੇ ਟੁੱਟ ਗਿਅੈ।
ਓਸ ਟੁੱਟੇ ਹੋਏ ਢੇਲੇ ਵਿਚ ਭਗਤ ਜੀ ਕੀ ਦੇਖਦੇ ਨੇ,ਇਕ ਕੀੜਾ ਏ,ਔਰ ਉਸ ਕੀੜੇ ਦੇ ਮੂੰਹ ਵਿਚ ਬੇਰ ਦਾ ਪੱਤਾ ਏ, ਉਹ ਟੁੱਕ ਟੁੱਕ ਕੇ ਖਾਈ ਜਾ ਰਿਹੈ। ਆਪ ਜੀ ਦੀ ਅਗੰਮੀ ਦ੍ਰਿਸ਼ਟੀ, ਅਧਿਆਤਮਕ ਸੁਰਤ,ਇਕ ਦਮ ਵਿਸਮਾਦ ਦੇ ਮੰਡਲਾਂ ਦੇ ਵਿਚ ਖੋਹ ਗਈ।
ਆਪ ਕਹਿੰਦੇ ਨੇ :-
“ਪਾਖਾਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ॥
ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ॥”
{ਅੰਗ ੪੮੮}
ਕੋਈ ਰਸਤਾ ਨਹੀਂ, ਕੋਈ ਮਾਰਗ ਨਹੀਂ, ਇਸ ਗੁਪਤ ਰਹਿੰਦੇ ਕੀੜੇ ਨੂੰ, ਗੁਪਤ ਰੂਪ ਦੇ ਵਿਚ ਰਿਜ਼ਕ ਪਹੁੰਚ ਗਿਅੈ, ਰੋਜ਼ੀ ਪਹੁੰਚ ਗਈ ਏ।ਮਨੁੱਖ ਦੇ ਜਿਹਨ ਦੇ ਉੱਤੇ ਹਰ ਵਕਤ ਜਿਹੜਾ ਬੋਝ ਤੇ ਤਨਾਉ ਹੈ, ਇਹ ਰੋਜ਼ੀ ਦਾ ਹੈ। ਕਹਿੰਦੇ ਨੇ ਇਹ ਤਨਾਉ ਪਛੂ, ਪੰਛੀਆਂ ਦੇ ਜਗਤ ਵਿਚ ਨਹੀਂ ਹੈ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਅੈਸਾ ਫ਼ਰਮਾਨ ਕਰਦੇ ਨੇ :-
“ਪਰੰਦਏ ਨ ਗਿਰਾਹ ਜਰ॥ਦਰਖਤ ਆਬ ਆਸ ਕਰ॥
ਦਿਹੰਦ ਸੂਈ॥ਏਕ ਤੁਈ ਏਕ ਤੁਈ॥੬॥”
{ਅੰਗ ੧੪੪}
ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥
ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥
ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ ॥
ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥
ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ
ਸਭੁ ਤੇ ਵਡਾ ਸਤਿਗੁਰੁ ਨਾਨਕ*
*ਜਿਨਿ ਕਲ ਰਾਖੀ ਮੇਰੀ ।*
ਗੁਰੂ ਲਾਧੋ ਰੇ ਦਿਵਸ ਦੇ ਸਬੰਧ ਵਿੱਚ ਮੇਰੀ ਇੱਕ ਰਚਨਾ
ਸਾਖੀ ਬਾਬਾ ਮੱਖਣ ਸ਼ਾਹ ਲੁਬਾਣਾ ਜੀ
ਜਹਾਜ਼ ਸਮੁੰਦਰ ‘ਚ ਫਸ ਗਿਆ ਮੱਖਣ ਸ਼ਾਹ ਪਿਆ ਪੁਕਾਰੇ,
ਮੇਰਾ ਬੇੜਾ ਬੰਨੇ ਲਾ ਦਿਓ ਆਵਾਂਗਾ ਗੁਰੂ ਦਰਬਾਰੇ,
ਮੇਰੀ ਡੋਰ ਤੇਰੇ ਹੱਥ ਦਾਤਿਆ ਸੱਭ ਹੈ ਤੇਰੇ ਸਹਾਰੇ,
ਪੰਜ ਸੌ ਮੋਹਰਾ ਗੁਰੂ ਘਰ ਦੇਵਾਂਗਾ ਮਨ ਵਿੱਚ ਸੋਚ ਵਿਚਾਰੇ,
ਅਰਦਾਸ ਧੁਰ ਦਰਗਾਹੇ ਪਹੁੰਚ ਗਈ ਸੱਚੇ ਗੁਰੂ ਸਹਾਰੇ,
ਬੇੜਾ ਬੰਨੇ ਲੱਗ ਗਿਆ ਮੱਖਣ ਸ਼ਾਹ ਜਾਵੇ ਬਲਿਹਾਰੇ,
ਮੱਖਣ ਸ਼ਾਹ ਨੰਗੇ ਪੈਰੀਂ ਪਹੁੰਚ ਗਿਆ ਬਾਬੇ ਬਕਾਲੇ,
ਉੱਥੇ ਸੰਗਤਾਂ ਸਨ ਘੱਟ ਤੇ ਗੁਰੂ ਸੀ ਵਾਹਲੇ,
ਸ਼ਾਹ ਜੀ ਸੋਚਾਂ ਵਿੱਚ ਪੈ ਗਏ ਕੋਈ ਤਰਕੀਬ ਲਗਾਵੇ,
ਸੱਭ ਅੱਗੇ ਦੋ ਦੋ ਮੋਹਰਾਂ ਰੱਖ ਕੇ ਨਮਸਕਾਰ ਗੁਜਾਰੇ,
ਹਰ ਕੋਈ ਦੇਈ ਜਾਵੇ ਅਸੀਸਾਂ ਅਸਲ ਨਜ਼ਰ ਨਾ ਆਵੇ,
ਹੈ ਕੋਈ ਹੋਰ ਗੁਰੂ ਮੱਖਣ ਸ਼ਾਹ ਪੁਛਦਾ ਜਾਵੇ,
ਇੱਕ ਆਦਮੀ ਆ ਕਹਿੰਦਾ ਸੁਣ ਐ ਸਿੱਖ ਪਿਆਰੇ,
ਤੇਗਾ ਮਾਂ ਨਾਨਕੀ ਦਾ ਜਾਇਆ ਰਹਿੰਦਾ ਭੋਰੇ ਵਿਚਕਾਰੇ,
ਮੱਖਣ ਸ਼ਾਹ ਦਰਸ਼ਨ ਲਈ ਪਹੁੰਚਿਆ ਓਸ ਦਵਾਰੇ,
ਗੁਰੂ ਦਰਸ਼ਨਾਂ ਨੂੰ ਆਇਆ ਮਾਂ ਨਾਨਕੀ ਤਾਈਂ ਪੁਕਾਰੇ,
ਗੁਰੂ ਦਾ ਤੇਗ ਚਿਹਰੇ ਤੇ ਝਲਕਦਾ ਮਨ ਜਾਵੇ ਬਲਿਹਾਰੇ,
ਇਹੀ ਸੱਚਾ ਗੁਰੂ ਲੱਗਦਾ ਮਨ ਵਿੱਚ ਸੋਚ ਵਿਚਾਰੇ,
ਦੋ ਮੋਹਰਾਂ ਅੱਗੇ ਰੱਖ ਕੇ ਗੁਰਾਂ ਵੱਲ ਤੱਕੀ ਜਾਵੇ,
ਜਾਣੀ ਜਾਣ ਗੁਰੂ ਜੀ ਸਮਝ ਗਏ ਮੁੱਖੋਂ ਮੁਸਕਰਾਵੇ,
ਭਾਵੇਂ ਲੋੜ ਨਹੀਂ ਤੇਰੀਆਂ ਮੋਹਰਾਂ ਦੀ ਐ ਸਿਖ ਪਿਆਰੇ,
ਵਾਅਦਾ ਕਰਕੇ ਪੰਜ ਸੌ ਮੋਹਰਾਂ ਦਾ ਹੁਣ ਦੋ ਨਾਲ ਸਾਰੇਂ,
ਮੱਖਣ ਸ਼ਾਹ ਜੀ ਪੈਰਾਂ ਉੱਪਰ ਡਿੱਗ ਕੇ ਪਿਆ ਭੁੱਲ ਬਖਸ਼ਾਵੇ,
ਪਹਿਚਾਨ ਨਾ ਸਕਿਆ ਤੁਹਾਨੂੰ ਬਖਸ਼ੋ ਮੇਰੇ ਗੁਰੂ ਪਿਆਰੇ,
ਪੰਜ ਸੌ ਮੋਹਰਾਂ ਅੱਗੇ ਰੱਖ ਮੱਖਣ ਸ਼ਾਹ ਪੈਰੀਂ ਹੱਥ ਲਾਵੇ,
ਖੁਸ਼ੀ ਵਿੱਚ ਕੋਠੇ ਉੱਪਰ ਚੜ੍ਹ ਪੱਲਾ ਹਿਲਾਵੇ,
ਗੁਰੂ ਲਾਧੋ ਰੇ ਗੁਰੂ ਲਾਧੋ ਰੇ ਮੁੱਖੋਂ ਪਿਆ ਪੁਕਾਰੇ,
‘ਸ਼ਿਵ’ ਸੱਚਾ ਗੁਰੂ ਮਿਲ ਜਾਂਵਦਾ ਜੇ ਕੋਈ ਮਨੋ ਧਿਆਵੇ।