ਖਾਲਸਾ
≈≈≈≈≈≈≈≈≈≈≈≈≈≈≈≈≈≈≈
ਇੱਕ ਮੁੱਠੀ ਛੋਲਿਆਂ ਦੀ ਖਾ ਘੋੜੇ ਦੀ ਕਾਠੀ ਤੇ
ਬੀਆ ਬਾਨ ਜੰਗਲਾਂ ਚ ਗੱਜੇ ਖਾਲਸਾ,
ਤੇੜ ਕੱਛਹਿਰਾ ਮੋਢੇ ਤੇ ਹਥਿਆਰ ਰੱਖੇ
ਵੈਰੀ ਅਤੇ ਮੌਤ ਨੂੰ ਡਰਾਵੇ ਖਾਲਸਾ,
ਜੰਗਲਾਂ ਚ ਕਰੇ ਰਾਜ,ਤਖ਼ਤ ਤੇ ਬੈਠੇ
ਮੁਗ਼ਲਾਂ ਨੂੰ ਭਾਜੜਾ ਪਵਾਵੇ ਖਾਲਸਾ,
ਬਾਣੀ ਅਤੇ ਬਾਣੇ ਚ ਪਰਪੱਕ ਪੂਰਾ
ਸ਼ਰਣ ਆਏ ਨੂੰ ਦੇਗ ਚੜ੍ਹ ਆਏ ਨੂੰ ਝਟਕਾਏ ਖਾਲਸਾ,
ਗਊ ਗਰੀਬ ਦੀ ਕਰੇ ਰਾਖੀ
ਹਾਕਮ ਤੋਂ ਲੁੱਟ ਦੀਨ ਨੂੰ ਖਜਾਨਾ ਲੁਟਾਏ ਖਾਲਸਾ,
ਘੋੜੇ ਦੀ ਕਾਠੀ ਤੇ ਲਾਵੇ ਦਰਬਾਰ
ਰਾਜ ਕਰੇਗਾ ਖਾਲਸਾ ਦੇ ਜੈਕਾਰੇ ਗਜਾਏ ਖਾਲਸਾ,
ਮਸਤਾਨੇ ਲੰਗਰਾਂ ਚ ਵੀ ਬੇਪ੍ਰਵਾਹ
ਦਰ ਆਏ ਭੁੱਖਿਆ ਦੀ ਭੁੱਖ ਮਿਟਾਏ ਖਾਲਸਾ,
ਸਿੰਘਾਂ ਦੇ ਸਿਰਾਂ ਦੇ ਪੈਣ ਮੁੱਲ
ਵੈਰੀਆਂ ਦੀ ਹਿੱਕ ਵਿੱਚ ਜਾ ਕੇ ਵੱਜੇ ਖਾਲਸਾ,
ਮੁਗ਼ਲਾਂ ਨੂੰ ਭੁਲੇਖਾ ਸਿੰਘ ਹੋ ਗਏ ਖ਼ਤਮ
ਬਾਬਾ ਬੋਤਾ ਸਿੰਘ ਗਰਜ਼ਾ ਸਿੰਘ ਲਾਏ ਚੁੰਗੀ ਖਾਲਸਾ,
ਇੱਕ ਨਿਸ਼ਾਨ ਇੱਕ ਵਿਧਾਨ ਤੇ ਡੱਟ ਕੇ
ਛੱਡ ਧੜੇਬੰਦੀਆਂ ਬੋਲ ਹੱਲਾ, ਦਿੱਲੀ ਫਤਹਿ ਕਰੇ ਖਾਲਸਾ,
ਘੋੜੇ ਦੀ ਕਾਠੀ ਤੋਂ ਖਾਲਸਾ ਰਾਜ
ਦਿੱਲੀ ਤੋਂ ਅਫ਼ਗਾਨ ਖਾਲਸਾਈ ਝੰਡਾ ਝੂਲਾਏ ਖਾਲਸਾ |
….. ਹਰਜੀਤ ਸਿੰਘ ✍️
ਸ਼ਹੀਦਾਂ ਦੇ ਸਿਰਤਾਜ
ਸ੍ਰੀ ਗੁਰੂ ਅਰਜਨ ਦੇਵ ਜੀ ਦੇ
ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ
ਵਾਹਿਗੁਰੂ ਜੀ ਕੀ ਫਤਿਹ ਜੀ
16 ਜੁਲਾਈ 2024
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ
ਮੀਰੀ ਪੀਰੀ ਦਿਵਸ ਦੀਆਂ
ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ
ਖੇਡਣ ਵਾਲੀਆਂ ਉਮਰਾਂ ਦੇ ਵਿੱਚ
ਆਪਣੀਆਂ ਜਾਨਾ ਵਾਰ ਗਏ,
ਦੋ ਨਿੱਕੇ ਦੋ ਵੱਡੇ ਸਾਡੀ ਕੌਮ ਦੇ ਛਿਪ 🙏
ਚੰਨ ਚਾਰ ਗਏ।।
ਜੂਨ 1984 ਘੱਲੂਘਾਰੇ ਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਹਮਲੇ ਚ 1 ਜੂਨ ਨੂੰ ਹੋਣ ਵਾਲੇ ਪਹਿਲੇ ਸ਼ਹੀਦ ਸੂਰਮੇ ਭਾਈ ਮਹਿੰਗਾ ਸਿੰਘ ਖਾਲਸਾ ਜੀ ਦੇ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।🙏🙏🙏🙏🙏
ਸੰਤਾਲੀ ਦੀ ਵੰਡ ਤੋਂ ਕੁਝ ਦਿਨ ਪਹਿਲਾਂ ਮੇਰੀ ਦਾਦੀ ਆਪਣੇ ਭਰਾ ਗਿਆਨੀ ਗੁਪਾਲ ਸਿੰਘ ਨੂੰ ਮਹਿੰਗੇ ਕੱਪੜੇ ਤੇ ਬਾਈ ਤੋਲੇ ਸੋਨਾ ਟਰੰਕ ਵਿੱਚ ਪਾ ਕੇ ਸੰਭਾਲ ਗਈ ਤੇ ਆਖਣ ਲੱਗੀ..ਸਰਹੱਦ ਨੇੜੇ ਬੈਠੇ ਓ..ਰੌਲੇ ਪੈ ਗਏ ਤਾਂ ਕੀਮਤੀ ਸਮਾਨ ਲੈ ਜਾਇਓ।
ਵੰਡ ਮਗਰੋਂ ਦੋਵੇਂ ਜਣੇ ਪਾਣੀਪਤ ਲਾਗੇ ਮਿਲੇ ਤਾਂ ਭਰਾ ਨੇ ਹੱਥ ਜੋੜ ਲਏ ਤੇ ਆਖਣ ਲੱਗਾ..ਭੈਣ ! ਮੁਆਫ ਕਰੀ..ਤੇਰਾ ਟਰੰਕ ਨਹੀਂ ਲਿਆ ਸਕਿਆ..ਟਕਾ ਟਕਾ ਜੋੜ ਤੇਰੀ ਅਮਾਨਤ ਮੋੜ ਦੇਵਾਂਗਾ..ਕੀ ਕਰਦਾ ਸਿਰ ਤੇ ਇੱਕੋ ਚੀਜ਼ ਹੀ ਚੁੱਕ ਸਕਦਾ ਸਾਂ। ਤੂੰ ਆਖਿਆ ਸੀ ਕੇ ਕੀਮਤੀ ਸਮਾਨ ਚੁੱਕ ਲਿਆਵੀਂ..ਮੈਂ ਗੁਰੂ ਗ੍ਰੰਥ ਸਾਬ ਦੀ ਬੀੜ ਚੁੱਕ ਲਿਆਇਆ!
ਸੁਖਪਾਲ ਦੀ ਕਿਤਾਬ ‘ ਰਹਣੁ ਕਿਥਾਊ ਨਾਹਿ ‘ ਵਿੱਚੋਂ
ਉੱਠਦੇ ਬਹਿਦੇ ਸ਼ਾਮ ਸਵੇਰੇ ਵਹਿਗੁਰੂ ਵਹਿਗੁਰ ਕਹਿੰਦੇ,
ਬਖਸ਼ ਗੁਨਾਹ ਨੂੰ ਮੇਰੇ ਤੇਨੂੰ ਬਖਸ਼ਹਾਰਾ ਕਹਿੰਦੇ ਵਹਿਗੁਰੂ ਵਹਿਗੁਰੂ
ਮੈਂ ਸਰਹਿੰਦ ਤੋਂ ਕੰਧ ਬੋਲਦੀ ਆ
ਸਰਦ ਰੁੱਤੇ ਦੇਖਦੀ ਰਹੀ ,
ਬੁਰਜ ਠੰਡੇ ਬੈਠਿਆਂ ਨੂੰ ,
ਦਾਦੀ ਗਲ ਲੱਗ ਸੌਂਦੇ ,
ਛੋਟੇ ਸਾਹਿਬਜ਼ਾਦਿਆਂ ਨੂੰ…
ਜਿੱਥੇ ਛਿਪ ਗਏ ਸੀ ,
ਦੋ ਚੰਦ ਬੋਲਦੀ ਆ ,
ਜਿਸ ਵਿੱਚ ਲਏ ਆਖਰੀ ਸਾਹ ਲਾਲਾਂ ਨੇ ,
ਮੈਂ ਓਹੀ ਕੰਧ ਬੋਲਦੀ ਆ..
ਕਤਾਰ ਟੁੱਟੇ ਨਾ ਮੁੱਛ ਫੁੱਟ ਚੋਭਰਾਂ ਦੀ
ਚੜਾਵੇ ਸਿਰਾਂ ਦੇ ਤਖ਼ਤ ਤੇ ਚੜੀ ਜਾਂਦੇ
ਆਪਾਂ ਵਾਰਨ ਦਾ ਹੁੰਦਾ ਹੈ ਚਾਅ ਕਿੰਨਾਂ
ਇੱਕ ਦੂਜੇ ਤੋਂ ਮੂਹਰੇ ਹੋ ਹੋ ਖੜੀ ਜਾਂਦੇ
ਜਪੁ ਜੀ , ਜਾਪੁ ਤੇ ਕੋਈ ਵਾਰ ਚੰਡੀ
ਅੱਖਾਂ ਮੀਚ ਕੇ ਕੰਠ ਹੀ ਪੜੀ ਜਾਂਦੇ
ਭਰੇ ਸੰਤਾਂ ਦੇ ਹੱਥੋਂ ਮੈਗਜੀਨ ਜਿਹੜੇ
ਮੱਥਾ ਟੇਕ ਕੇ ਸੂਰਮੇ ਨੇ ਫੜੀ ਜਾਂਦੇ
ਬਾਜਾਂ ਵਾਲਿਆਂ ਕੈਸੀ ਤੂੰ ਕੌਮ ਸਾਜੀ
ਲੱਖਾਂ ਨਾਲ ਨੇ ਮੂਠੀ ਭਰ ਲੜੀ ਜਾਂਦੇ
ਫੌਜੀ ਅੱਗੇ ਨੂੰ ਜਾਣ ਤੋੰ ਪੈਰ ਖਿੱਚਣ
ਸਿੰਘ ਟੈਕਾਂ ਦੇ ਮੂਹਰੇ ਵੀ ਖੜੀ ਜਾਂਦੇ।
– ਸਤਵੰਤ ਸਿੰਘ
ਪਉੜੀ ॥
ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥
ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ ॥
ਲਖ ਚਉਰਾਸੀਹ ਮੇਦਨੀ ਤੁਝ ਹੀ ਤੇ ਹੋਈ ॥
ਇਕਿ ਰਾਜੇ ਖਾਨ ਮਲੂਕ ਕਹਹਿ ਕਹਾਵਹਿ ਕੋਈ ॥
ਇਕਿ ਸਾਹ ਸਦਾਵਹਿ ਸੰਚਿ ਧਨੁ ਦੂਜੈ ਪਤਿ ਖੋਈ ॥
ਇਕਿ ਦਾਤੇ ਇਕ ਮੰਗਤੇ ਸਭਨਾ ਸਿਰਿ ਸੋਈ ॥
ਵਿਣੁ ਨਾਵੈ ਬਾਜਾਰੀਆ ਭੀਹਾਵਲਿ ਹੋਈ ॥
ਕੂੜ ਨਿਖੁਟੇ ਨਾਨਕਾ ਸਚੁ ਕਰੇ ਸੁ ਹੋਈ ॥੧੨॥
ਜੇ ਕੁਜ ਪੜਨਾ ਹੈ ਤਾਂ ਗੁਰਬਾਣੀ ਪੜੋ,
ਜੇ ਕੁਜ ਕਰਨਾ ਹੈ ਤਾਂ ਸੇਵਾ ਕਰੋ,
ਜੇ ਕੁਜ ਜਪਣਾ ਹੈ ਤਾਂ ਅਕਾਲਪੁਰਖ ਦਾ ਨਾਮ ਜਪੋ,
ਜੇ ਕੁਜ ਮੰਗਣਾ ਹੈ ਤਾਂ ਸਰਬਤ ਦਾ ਭਲਾ ਮੰਗੋ!
ਪਾਠ ਕਰ,ਅਰਦਾਸ ਕਰ,
ਨਾ ਕੱਢ ਅੱਖਾਂ ਦਾ ਪਾਣੀ…
ਜਦ ਗੁਰੂ ਦੀ ਕਿਰਪਾ ਹੋਗੀ,
ਉਹਨੇ ਬਦਲ ਦੇਣੀ ਕਹਾਣੀ।
ਬਹੁਤ ਖੁਸ਼ ਹਾਂ
ਤੇਰੀ ਰਜ਼ਾ ਵਿੱਚ ਵਾਹਿਗੁਰੂ..
ਜੋ ਗਵਾ ਲਿਆ, ਉਹ ਮੇਰੀ ਕਿਸਮਤ
ਜੋ ਮਿਲ ਗਿਆ ਉਹ ਤੇਰੀ ਰਹਿਮਤ
ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ ॥
ਵਾਹਿਗੁਰੂ ਦਾ ਜਾਪ ਗੁਰੂ ਨਾਨਕ ਅੱਗੇ ਕੀਤੀ ਅਰਦਾਸ
ਕਦੀ ਖਾਲੀ ਨਹੀ ਜਾਂਦੀ ਵਾਹਿਗੁਰੂ ਜੀਓ🙏
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।”
ਹੇ ਨਾਨਕ! (ਆਖ) ਜੋ ਇਨਸਾਨ ਨਾਮ ਜਪਦਾ ਹੈ, ਉਸ ਦੀ ਆਤਮਕ ਅਵਸਥਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਅਸੀਂ ਪ੍ਰਭੂ ਦੇ ਭਾਣੇ ਵਿੱਚ ਰਹਿ ਕੇ ਸਾਰੇ ਸੰਸਾਰ ਦੀ ਭਲਾਈ ਦੀ ਅਰਦਾਸ ਕਰੀਏ।