ਸਭ ਤੇ ਵਡਾ ਸਤਿਗੁਰੁ ਨਾਨਕੁ
ਜਿਨਿ ਕਲ ਰਾਖੀ ਮੇਰੀ ॥
ਸਤਿਗੁਰੂ ਪਿਤਾ ਕੋਟਿਨ ਕੋਟਿ ਸ਼ੁਕਰਾਨੇ ਜੀ ।
ਆਓ ਸੰਤ ਜਰਨੈਲ ਸਿੰਘ ਜੀ ਵਾਰੇ ਦੱਸਾਂ ਤੁਹਾਨੂੰ ਕਿ ਓਹਨਾਂ ਨੂੰ ਸੰਤ ਕਿਓਂ ਕਹਿੰਦੇ ਹਾਂ!
1. ਹੈ ਕੋਈ ਜੋ ਹਰ ਰੋਜ਼
ਭਿੰਡਰਾਂਵਾਲ਼ਿਆਂ ਸੰਤਾਂ ਵਾਂਗ
ਹਰ ਰੋਜ਼ 101 ਪਾਠ ਜਪੁਜੀ ਸਾਹਿਬ ਦੇ ਕਰਦਾ ਹੋਵੇ !
2. ਹੈ ਕੋਈ ਜਿਸ ਨੇ ਇਕ ਹਫਤੇ
ਵਿੱਚ ਪੰਜ ਗਰੰਥੀ ਦਾ ਪਾਠ
ਕੰਠ ਕਰ ਲਿਆ ਹੋਵੇ !( ਪੰਜ
ਗਰੰਥੀ ਵਿੱਚ 10 ਬਾਣੀਆਂ
ਆਉਂਦੀਆਂ ਹਨ)
3. ਹੈ ਕੋਈ ਜਿਸ ਨੂੰ ਸ਼੍ਰੀ ਗੁਰੂ
ਗਰੰਥ ਸਾਹਿਬ ਜੀ ਕੰਠ ਹੋਵੇ !
4. ਹੈ ਕੋਈ ਜਿਸ ਦੇ ਬਚਨ ਸੁਣ
ਕੇ ਹਜ਼ਾਰਾਂ ਲੋਕ ਸ਼ਹੀਦ ਹੋਣ ਨੂੰ
ਤਿਆਰ ਹੋ ਜਾਣ !
5. ਹੈ ਕੋਈ ਜਿਸ ਦੇ ਕਹਿਣ ਤੇ
ਇੱਕ ਦਿਨ ਵਿੱਚ 5000 ਲੋਕ
ਅੰਮ੍ਰਿਤ ਛਕ ਲੈਣ !
6. ਹੈ ਕੋਈ ਜਿਸ ਨੇ ਧਰਮ
ਦੀ ਖਾਤਰ ਮੁੱਖ ਮੰਤਰੀ ਦੀ ਕੁਰਸੀ ਦਾ ਤਿਆਗ ਕੀਤਾ ਹੋਵੇ !
7. ਹੈ ਕੋਈ ਜਿਸ ਨੇ
ਅਮਰੀਕਾ ਵਰਗੇ ਦੇਸ਼
ਦੀ residency ਤੇ
ਲੱਖਾਂ ਡਾੱਲਰ ਧਰਮ ਖਾਤਰ
ਰਿਜੈਕਟ ਕੀਤੇ ਹੋਣ !
8. ਹੈ ਕੋਈ ਜਿਸ ਨੂੰ ਹਿੰਦੂ ਧਰਮ
ਦਾ ਦੁਸ਼ਮਣ ਸਮਝਿਆ
ਜਾਂਦਾ ਹੋਵੇ ਤੇ ਓਸੇ ਬੰਦੇ ਨੇ ਹਿੰਦੂਆਂ ਦੇ ਮੰਦਰ ਬਣਾਏ ਹੋਣ
9. ਹੈ ਕੋਈ ਐਸਾ ਬੁਲਾਰਾ ਜਿਸ ਅੱਗੇ P.H.D ਵਾਲ਼ਿਆਂ ਦੇ
ਵੀ ਸਿਰ ਨੀਵੇਂ ਹੋ ਜਾਣ !
ਕਿਰਪਾ ਕਰਕੇ 2% ਵਾਲੇ ਪੇਜ਼ ਨੂੰ ਜਰੂਰ ਲਾਇਕ ਕਰਲੋ ਜੀ 🙏👆
10. ਹੈ ਕੋਈ ਐਸਾ ਜੋ ਆਪਣੇ ਰੋਂਦੇ
ਹੋਏ ਬੱਚੇ ਨੂੰ ਪੰਜ ਰੁਪਏ ਸਿਰਫ
ਏਸ ਲਈ ਨਾ ਦੇਵੇ ਕਿਓਂਕਿ ਓਹ ਪੈਸੇ ਗੁਰੂ ਘਰ ਦੀ ਗੋਲਕ ਦੇ ਨੇ
11. ਹੈ ਕੋਈ ਜਿਸ ਨੇ ਟੈਂਕ
ਤੋਪਾਂ ਚੱਲਣ ਤੇ ਵੀ ਹਾਰ
ਨਾ ਮੰਨੀ ਹੋਵੇ !
12. ਹੈ ਕੋਈ ਜਿਸ ਨੇ ਕਿਸੇ
ਹਿੰਦੂ ਬੱਚੇ ਦੀ ਕੈਂਸਰ
ਦੀ ਬਿਮਾਰੀ ਆਖਰੀ ਸਟੇਜ
ਤੇ ਓਹ ਵੀ ਸਰੀਰ ਵਿੱਚ
92% ਤਕ ਬਿਮਾਰੀ ਹੋਣ ਦੇ ਬਾਵਜੂਦ ਓਸ ਬੱਚੇ ਨੂੰ ਠੀਕ ਕੀਤਾ ਹੋਵੇ ! ਦੱਸੋ ਜੇ ਹੈਗਾ ਕੋਈ ਤੁਹਾਡੇ ਵਿੱਚੋਂ
_______________
ਕਿਹੜਾ ਕਹਿੰਦਾ ਭਿੰਡਰਾਂਵਾਲਾ ਕੋਈ
ਸੰਤ ਨਹੀਂ ਸੀ !
ਗੱਲਾਂ ਨਾਲ ਕਦੇ ਨਹੀਂ ਗੱਲ ਬਣਦੀ,
ਗੱਲਾਂ ਕੁਰਬਾਨੀਆਂ ਨਾਲ ਬਣਦੀਆਂ ਨੇ !!”
20 ਸਾਲਾਂ ਦਾ ਗੱਭਰੂ ਸੀ ਓ, ਅੰਮਰਤਧਾਰੀ ਸਿਰ ਦਸਤਾਰ
ਸੀ
ਮਾਂ ਬਾਪ ਤੇ ਇੱਕ ਭੈਣ ਸੀ ਓਦੀ, ਹੱਸਦਾ ਵੱਸਦਾ ਪਰਿਵਾਰ
ਸੀ
ਵਿਆਹ ਸੀ ਵੱਡੀ ਭੈ ਦਾ, ਤੜਕੇ ਦਾ ਹੋਇਆ ਤਿਆਰ ਸੀ
ਕਰਦਾ ਸੀ ਉਡੀਕ ਪਿਆ, ਆਉਣੀ ਜੰਨ ਵਾਲੀ ਇੱਕ ਕਾਰ ਸੀ
ਭੁੱਲਿਆ ਸੀ ਕੰਮ ਜਰੂਰੀ ਕੋਈ, ਓਹ ਕਰਨ ਲਈ ਗਿਆ
ਬਜਾਰ ਸੀ
ਬਾਹਰ ਤਾਂ ਪਈ ਸੀ ਅੱਗ ਲੱਗੀ, ਸੜਕਾਂ ਤੇ ਹਾਹਾਕਾਰ ਸੀ
ਫਿਰ ਨਾਹਰਿਆਂ ਦੀ ਆਵਾਜ ਸੁਣੀ, ਅਸੀਂ ਦੇਣੇ ਸਿੱਖ ਸਭ
ਮਾਰ
ਜੀ
ਕੱਲੇ ਦੇ ਪਿੱਛੇ ਭੱਜ ਉੱਠੇ , ਓਹ ਕਾਤਿਲ ਕਈ ਹਜਾਰ ਸੀ
ਜਾਣ ਬਚਾਕੇ ਭੱਜਿਆ ਗੱਭਰੂ , ਜਦ ਪੁਜਿਆ ਘਰ ਦੇ ਬਾਹਰ
ਸੀ
ਬਾਪੂ ਗਲ ਬਲਦਾ ਟੈਰ ਸੀ, ਜਿੰਦਾ ਦਿੱਤਾ ਸਾੜ ਸੀ
ਬੇਬੇ ਸੀ ਭੂੰਜੇ ਪਈ, ਪਿੱਠ ਵਿੱਚ ਖੁੱਭੀ ਤਲਵਾਰ ਸੀ
ਭੈਣ ਤਾਂ ਦੇਖ ਈ ਨਾ ਹੋਈ ਓਤੋਂ, ਬਿਨ ਕੱਪੜਿਓਂ ਪਈ
ਲਾਚਾਰ ਸੀ
ਪਾਇਆ ਸੀ ਤੇਲ ਮਿੱਟੀ ਦਾ, ਤੀਲੀ ਲਾਉਣ ਨੂੰ ਬੱਸ ਤਿਆਰ
ਵੇਂਹਦੇ ਵੇਂਹਦੇ ਓ ਵੀ ਮਰਜਾਣੀ, ਗਈ ਆਪਣੇ ਆਪ ਨੂੰ ਮਾਰ
ਸੀ
ਓਦੀਆਂ ਚੀਕਾਂ ਰੱਬ ਤੱਕ ਪੁੱਜੀਆਂ ਨਾ,
ਹੋਇਆ ਇਨਸਾਨੀਅਤ ਦਾ ਬਲਤਕਾਰ ਸੀ…..!
ਫਿਰ
ਬਦਲਾ ਲੈਣ ਲਈ ਯੋਦੇ ਨੇ,
ਰੱਖ ਕਿਰਪਾਨ ਤੇ ਹੱਥ ਸੋਂਹ ਖਾਦੀ ਸੀ
ਮਜਲੂਮਾਂ ਨੂੰ ਬਚਾਉਣ ਲਈ,
ਭਾਂਵੇ ਹੀ ਘੱਟ ਅਬਾਦੀ ਸੀ
ਤੜ ਤੜ ਗੋਲੀ ਚੱਲੀ ਸੀ,
ਬਣ ਖਾੜਕੂ ਹਿੰਮਤ ਜਾਗੀ ਸੀ
ਵੈਰੀ ਭੱਜਿਆ ਸੀ ਮੂਰੇ ਹੋਕੇ,
ਦਿੱਲੀ ਦੀ ਕੰਬ ਗਈ ਵਾਦੀ ਸੀ
ਤੁਸੀਂ ਕਹਿਤਾ ਇਹ ਬੇਕਾਬੂ ਨੇ,
ਬਣ ਖਾੜਕੂ ਹੋਏ ਬਾਗੀ ਸੀ
ਤੁਸੀਂ ਜੁਲਮ ਕੀਤਾ ਬੇਦੋਸ਼ਿਆਂ ਤੇ,
ਨਾਲੇ ਬਣਗੇ ਸੱਤਿਆਵਾਦੀ ਸੀ
ਅਸੀਂ ਜੁਲਮ ਨੂੰ ਰੋਕਣਾ ਚਾਹਿਆ ਤਾਂ,
ਤੁਸੀਂ ਕਹਿਤਾ ਸਿੰਘ ਅੱਤਵਾਦੀ ਸੀ….!!!
ਜਿਵੇਂ ਜਿਵੇਂ ਨੇੜੇ ਨੇੜੇ ਸਿਆਲ ਆਈ ਜਾਂਦਾ ਏ
ਕਲਗੀਆਂ ਵਾਲੇ ਦਾ ਖਿਆਲ ਆਈ ਜਾਂਦਾ ਏ
ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ ॥
ਮਧੁਸੂਦਨ ਦਾਮੋਦਰ ਸੁਆਮੀ ॥
ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥
ਗੁਰੂ ਘਰ ਚੱਲੋ ਪਿਆਰੇ ,
ਅੱਜ ਸੰਗਰਾਂਦ ਏ,,
ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ,
ਸਤਿਗੁਰ ਸਾਰਿਆਂ ਨੂੰ ਖੁਸ਼ੀਆਂ ਵੰਡੇ,
ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਚ ਰੱਖੇ
।।ਤੇਰੇ ਲਾਲੇ ਕਿਆ ਚਤੁਰਾਈ।।
।।ਸਾਹਿਬ ਕਾ ਹੁਕਮਿ ਨਾ ਕਰਣਾ ਜਾਈ।।
ਸੰਤ ਸਿੰਘ ਮਸਕੀਨ ਇੱਕ ਘਟਨਾ ਸੁਣਾਉਂਦੇ ਸਨ। ਇੱਕ ਸੰਤ ਮਹਾਂਪੁਰਖ ਇੱਕ ਸੱਜਣ ਨਾਲ ਪੈਦਲ ਗੁਰਦੁਆਰੇ ਜਾ ਰਹੇ ਸਨ। ਸ਼ੁੱਕਰਵਾਰ ਦਾ ਦਿਨ ਸੀ, ਰਸਤੇ ਵਿੱਚ ਇੱਕ ਮੈਦਾਨ ਵਿੱਚ ਵੱਡੀ ਗਿਣਤੀ ਵਿੱਚ ਲੋਕ ਨਮਾਜ਼ ਅਦਾ ਕਰ ਰਹੇ ਸਨ। ਗੁਰੂਦੁਆਰੇ ਜਾ ਰਹੇ ਸੰਤਾਂ ਨੇ ਉਥੇ ਰੁਕ ਕੇ ਸੜਕ ‘ਤੇ ਹੀ ਮੱਥਾ ਟੇਕਿਆ ਅਤੇ ਨਮਸਕਾਰ ਕੀਤੀ। ਜਿਨ੍ਹਾਂ ਨਾਲ ਉਹ ਜਾ ਰਿਹਾ ਸੀ, ਉਹ ਕਹਿਣ ਲੱਗੇ ਕਿ ਇੱਥੇ ਗੁਰਦੁਆਰਾ ਨਹੀਂ ਹੈ। ਸੰਤ ਜੀ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਇੱਥੇ ਗੁਰਦੁਆਰਾ ਨਹੀਂ ਹੈ, ਪਰ ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਲੋਕ ਉਸ ਪ੍ਰਮਾਤਮਾ ਨੂੰ ਸਜਦਾ ਕਰ ਰਹੇ ਹਨ, ਉੱਥੇ ਸਿਰ ਝੁਕਾਏ ਬਿਨਾਂ ਜਾਣਾ ਠੀਕ ਨਹੀਂ ਹੈ। ਸਾਰੇ ਧਰਮਾਂ ਦਾ ਸਤਿਕਾਰ ਕਰਨਾ ਅਤੇ ਆਪਣੇ ਧਰਮ ਦੀ ਪਾਲਣਾ ਕਰਨਾ ਸਾਡਾ ਸੱਭਿਆਚਾਰ ਹੈ।
ਮੈਂ ਤੁਹਾਨੂੰ ਪਿਆਰ ਨਾਲ ਬੇਨਤੀ ਕਰਦਾ ਹਾਂ ਕਿ ਕਦੇ ਵੀ ਕਿਸੇ ਧਰਮ ਅਤੇ ਕਿਸੇ ਧਾਰਮਿਕ ਗ੍ਰੰਥ ਦਾ ਨਿਰਾਦਰ ਨਾ ਕਰੋ ਅਤੇ ਨਾ ਹੀ ਅਜਿਹਾ ਹੋਣ ਦਿਓ। ਪਰਮਾਤਮਾ ਇੱਕ ਹੈ, ਉਸਦੇ ਨਾਮ ਬਹੁਤ ਹਨ ਅਤੇ ਉਸਦੇ ਰੂਪ ਅਨੇਕ ਹਨ। ਕੋਈ ਨਹੀਂ ਜਾਣਦਾ ਕਿ ਉਹ ਕਦੋਂ, ਕਿੱਥੇ ਅਤੇ ਕਿਸ ਰੂਪ ਵਿੱਚ ਆ ਮਿਲੇ ਅਤੇ ਅਸੀਂ ਉਸਨੂੰ ਬਿਲਕੁਲ ਪਛਾਣ ਹੀ ਨਾ ਪਾਈਐ।
🌹❤️😊🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
ਮਹਾਰਾਜ ਮੇਹਰ ਭਰਿਆ ਹੱਥ ਰਖਣਾ ਜੀ
🙏🏼❤️🙏
ਸੋ ਸਤਿਗੁਰੁ ਪਿਆਰਾ ਮੇਰੈ
ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥
ਸਭੁ ਤੇ ਵਡਾ ਸਤਿਗੁਰੁ ਨਾਨਕ*
*ਜਿਨਿ ਕਲ ਰਾਖੀ ਮੇਰੀ ।*
ਸਜੈ ਜੋ ਦੁਮਾਲਾ ਛਟੈ ਖੂਬ ਫਰਰਾ ॥*
*ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ ॥*
*ਗੁਰੂ ਜੀ ਨੇ ਫਤਹਿ ਸਿੰਘ ਜੀ ਕੋ ਬੁਲਾਇਆ ॥*
*ਚਲੈ ਗੋ ਤੋਰ ਜੈਸਾ ਪੰਥ ਐਸਾ ਮੁਖ ਸੇ ਅਲਾਇਆ ॥*
*ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ॥*
*ਦੀਨ ਮਜ਼ਬ ਕਾ ਜੁਧ ਕੀਨਾ ਖੰਡਾ ਫੜਿਆ ਦੁਧਾਰਾ ਹੈ॥*
*ਛਈ ਮਈ ਮਾਰ ਸਭ ਦੂਰ ਕੀਨੀ ਸਲੋਤਰ ਫੜਿਆ ਕਰਾਰਾ ਹੈ ॥*
*ਗਗਨ ਮੰਡਲ ਮੈ ਬੁੰਗਾ ਹਮਾਰਾ ਮਹਾਂਕਾਲ ਰਖਵਾਰਾ ਹੈ॥*
*ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਹੁਲਾਰਾ ਹੈ ॥*
*ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਧ ਆਗੇ ਸੀਸ ਹਮਾਰਾ ਹੈ ॥*
2 ਅਪ੍ਰੈਲ 2025
ਮੀਰੀ ਪੀਰੀ ਦੇ ਮਾਲਿਕ, ਅਕਾਲ
ਤਖ਼ਤ ਦੇ ਸਿਰਜਣਹਾਰ, ਧੰਨ ਧੰਨ
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ
ਜੋਤੀ ਜੋਤਿ ਦਿਵਸ ਤੇ ਕੋਟਿ ਕੋਟਿ ਪ੍ਰਣਾਮ
ਜਿਸ ਜਿਸ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ ,
ਉਹ ਵਾਹਿਗੁਰੂ ਜਪੋ ਜੀ ਸਵਾਸ ਸਵਾਸ ਰਾਮਦਾਸ ਗੁਰੂ ਜੀ
🙏🙏
ਸਤਲੁਜ ਵੱਲੋਂ ਰੁਮਕਦੀ, ਫ਼ਜਰੀ ਨਵੀਂ ਸਮੀਰ
ਪਲੰਘ ਪਾਲਕੀ, ਵਿੱਚ ਸੀ, ਸਜਿਆ ਉੱਚ ਦਾ ਪੀਰ
ਗ਼ਨੀ ਖ਼ਾਂ ਅਤੇ ਨਬੀ ਖ਼ਾਂ, ਦਗਣ ਅਕ਼ੀਦਤ ਨਾਲ
ਚਾਨਣ ਧਰ ਦਾ ਚੁੱਕਦੇ, ਜਿਸਦੇ ਰਾਹ ਮੁਹਾਲ।
~ ਹਰਿੰਦਰ ਸਿੰਘ ਮਹਿਬੂਬ✍️
ਗੁਰੂ ਗੋਬਿੰਦ ਦੀ ਤਾਰੀਫ਼ ‘ਚ
ਮੇਰੇ ਲਫਜ਼ ਵੀ ਥੋੜੇ ਨੇ!
ਦੋ ਵਾਰੇ ਚਮਕੌਰ ਵਿੱਚ
ਦੋ ਸਰਹਿੰਦ ਵੱਲ ਤੋਰੇ ਨੇ!
ਪਿਤਾ ਵਾਰ ਚੌਂਕ ਚਾਂਦਨੀ
ਜੰਜੂ ਹਿੰਦੂਆਂ ਦੇ ਮੋੜੇ ਨੇ!
ਮਾਂ ਗੁਜਰੀ ਬੁਰਜ ਠੰਡੇ
ਮਰਜ ਦੁੱਖਾਂ ਦੇ ਤੋੜੇ ਨੇ!
ਖਾਲਸੇ ਦੀ ਕਰ ਸਾਜਨਾ
ਲੱਕ ਮੁਗਲਾਂ ਦੇ ਤੋੜੇ ਨੇ!
ਸੱਤ ਵਾਰ ਕੇ ਕੋਮ ‘ਤੋ
ਕਰਜ ਕੋਮ ਦੇ ਮੋੜੇ ਨੇ!
ਗੁਰੂ ਗੋਬਿੰਦ ਦੀ ਤਾਰੀਫ਼ ‘ਚ
ਮੇਰੇ ਲਫਜ਼ ਵੀ ਥੋੜੇ ਨੇ……
ਗੁਰਪ੍ਰੀਤ ਸਿੰਘ
ਪਲ ਪਲ ਯਾਦ ਕਰਾ ਮੈ ਤੈਨੂੰ ਹੋਰ ਨਾ ਦਿਸੇ ਸਹਾਰਾ ਮੈਨੂੰ 🙏☺
ਜਦਵੀ ਕੋਈ ਸੰਕਟ ਆਵੇ ਦੇਕੇ ਹੱਥ ਬਚਾਈ 🙏☺🙏☺🙏
ਤੂੰ ਮੇਰਾ ਰਾਖਾ ਸਭਨੀ ਥਾਈ