।।ਤੇਰੇ ਲਾਲੇ ਕਿਆ ਚਤੁਰਾਈ।।
।।ਸਾਹਿਬ ਕਾ ਹੁਕਮਿ ਨਾ ਕਰਣਾ ਜਾਈ।।
ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥
ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥
ਗੁਰੂ ਗੋਬਿੰਦ ਦੀ ਤਾਰੀਫ਼ ‘ਚ
ਮੇਰੇ ਲਫਜ਼ ਵੀ ਥੋੜੇ ਨੇ!
ਦੋ ਵਾਰੇ ਚਮਕੌਰ ਵਿੱਚ
ਦੋ ਸਰਹਿੰਦ ਵੱਲ ਤੋਰੇ ਨੇ!
ਪਿਤਾ ਵਾਰ ਚੌਂਕ ਚਾਂਦਨੀ
ਜੰਜੂ ਹਿੰਦੂਆਂ ਦੇ ਮੋੜੇ ਨੇ!
ਮਾਂ ਗੁਜਰੀ ਬੁਰਜ ਠੰਡੇ
ਮਰਜ ਦੁੱਖਾਂ ਦੇ ਤੋੜੇ ਨੇ!
ਖਾਲਸੇ ਦੀ ਕਰ ਸਾਜਨਾ
ਲੱਕ ਮੁਗਲਾਂ ਦੇ ਤੋੜੇ ਨੇ!
ਸੱਤ ਵਾਰ ਕੇ ਕੋਮ ‘ਤੋ
ਕਰਜ ਕੋਮ ਦੇ ਮੋੜੇ ਨੇ!
ਗੁਰੂ ਗੋਬਿੰਦ ਦੀ ਤਾਰੀਫ਼ ‘ਚ
ਮੇਰੇ ਲਫਜ਼ ਵੀ ਥੋੜੇ ਨੇ……
ਗੁਰਪ੍ਰੀਤ ਸਿੰਘ
22 ਦਸੰਬਰ 2024
ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ
ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ
ਲਾਸਾਨੀ ਸ਼ਹਾਦਤ ਨੂੰ
ਕੋਟਿ ਕੋਟਿ ਪ੍ਰਣਾਮ
ਭਗਤ ਧੰਨਾ ਜੀ ਇਕ ਦਿਨ ਸੁੱਤੇ ਸਿਧ ਜੰਗਲ ਦੇ ਵਿਚ ਟਹਿਲਦੇ ਹੋਏ ਇਕ ਪਗਡੰਡੀ ਤੋਂ ਨਿਕਲ ਰਹੇ ਨੇ। ਆਪ ਦੇ ਪੈਰਾਂ ਨਾਲ ਮਿੱਟੀ ਦਾ ਬਹੁਤ ਸਖ਼ਤ ਢੇਲਾ ਠੋਕਰ ਖਾ ਕੇ ਟੁੱਟ ਗਿਅੈ।
ਓਸ ਟੁੱਟੇ ਹੋਏ ਢੇਲੇ ਵਿਚ ਭਗਤ ਜੀ ਕੀ ਦੇਖਦੇ ਨੇ,ਇਕ ਕੀੜਾ ਏ,ਔਰ ਉਸ ਕੀੜੇ ਦੇ ਮੂੰਹ ਵਿਚ ਬੇਰ ਦਾ ਪੱਤਾ ਏ, ਉਹ ਟੁੱਕ ਟੁੱਕ ਕੇ ਖਾਈ ਜਾ ਰਿਹੈ। ਆਪ ਜੀ ਦੀ ਅਗੰਮੀ ਦ੍ਰਿਸ਼ਟੀ, ਅਧਿਆਤਮਕ ਸੁਰਤ,ਇਕ ਦਮ ਵਿਸਮਾਦ ਦੇ ਮੰਡਲਾਂ ਦੇ ਵਿਚ ਖੋਹ ਗਈ।
ਆਪ ਕਹਿੰਦੇ ਨੇ :-
“ਪਾਖਾਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ॥
ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ॥”
{ਅੰਗ ੪੮੮}
ਕੋਈ ਰਸਤਾ ਨਹੀਂ, ਕੋਈ ਮਾਰਗ ਨਹੀਂ, ਇਸ ਗੁਪਤ ਰਹਿੰਦੇ ਕੀੜੇ ਨੂੰ, ਗੁਪਤ ਰੂਪ ਦੇ ਵਿਚ ਰਿਜ਼ਕ ਪਹੁੰਚ ਗਿਅੈ, ਰੋਜ਼ੀ ਪਹੁੰਚ ਗਈ ਏ।ਮਨੁੱਖ ਦੇ ਜਿਹਨ ਦੇ ਉੱਤੇ ਹਰ ਵਕਤ ਜਿਹੜਾ ਬੋਝ ਤੇ ਤਨਾਉ ਹੈ, ਇਹ ਰੋਜ਼ੀ ਦਾ ਹੈ। ਕਹਿੰਦੇ ਨੇ ਇਹ ਤਨਾਉ ਪਛੂ, ਪੰਛੀਆਂ ਦੇ ਜਗਤ ਵਿਚ ਨਹੀਂ ਹੈ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਅੈਸਾ ਫ਼ਰਮਾਨ ਕਰਦੇ ਨੇ :-
“ਪਰੰਦਏ ਨ ਗਿਰਾਹ ਜਰ॥ਦਰਖਤ ਆਬ ਆਸ ਕਰ॥
ਦਿਹੰਦ ਸੂਈ॥ਏਕ ਤੁਈ ਏਕ ਤੁਈ॥੬॥”
{ਅੰਗ ੧੪੪}
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ।
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।
ਧੰਨ ਧੰਨ ਬਾਬਾ ਦੀਪ ਸਿੰਘ ਜੀ।
ਧੰਨ ਹੈ ਧੰਨ ਹੈ ਧੰਨ ਹੈ ਆਪ ਜੀ ਦੀ ਸਿੱਖੀ।
ਗੁਰੂ ਘਰ ਚੱਲੋ ਪਿਆਰੇ ,
ਅੱਜ ਸੰਗਰਾਂਦ ਏ,,
ਆਪ ਸਭ ਨੂੰ ਸੰਗਰਾਂਦ ਦੇ ਦਿਹਾੜੇ ਦੀ
ਲੱਖ ਲੱਖ ਵਧਾਈ ਹੋਵੇ ਜੀ।
ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥
ਪ੍ਰਭਿ ਅਪਨੈ ਜਨ ਕੀਨੀ ਦਾਤਿ ॥
ਮਹਾਨ ਬਾਬਾ ਜੀਵਨ ਸਿੰਘ ਹੋਇਆ ਸਾਰੇ ਮਜ਼ਬੀ ਨਹੀਂ
ਮਹਾਨ ਭਾਈ ਮਹਿਤਾਬ ਸਿੰਘ ਹੋਇਆ ਸਾਰੇ ਜੱਟ ਨਹੀਂ
ਮਹਾਨ ਭਾਈ ਸੁੱਖਾ ਸਿੰਘ ਹੋਇਆ ਸਾਰੇ ਤਰਖਾਣ ਨਹੀਂ
ਐਵੇਂ ਨਾ ਮੇਰੀ ਜ਼ਾਤ ਚੰਗੀ,
ਮੇਰੀ ਜ਼ਾਤ ਚੰਗੀ ਦਾ ਰੌਲਾ ਪਾਕੇ ਆਪਣਾ ਜਲੂਸ ਕਢਵਾਇਆ ਕਰੋ
ਦੁਨੀਆਂ ਤੋਂ ਰੱਖੀਏ ਲੱਖ ਪਰਦੇ
ਪਰ ਤੇਰੇ ਤੋਂ ਕੁੱਝ ਨੀਂ ਲੁਕਦਾ
ਇੱਕ ਤੇਰੇ ਹੀ ਦਰ ਰੱਬਾ
ਜਿੱਥੇ ਆ ਕੇ ਇਹ ਸਿਰ ਝੁਕਦਾ
#ਵਾਹਿਗੁਰੂ ਜੀ 🙏🙏
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥
ਹਾਥ ਦੇਇ ਰਾਖੇ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥
🙏🙏🙏🙏🙏
ਜੇ ਚੱਲੇ ਹੋ ਸਰਹਿੰਦ ਨੂੰ
ਮੇਰੇ ਪਿਆਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ
ਰਾਤ ਗੁਜਾਰਿਓ
ਮੈਂ ਅਤੇ ਨਾਨਕ…
ਓਹ ਆਪ ਤਾਂ ਕੁਝ ਵੀ ਨਹੀਂ
ਨਾ ਮੁਸਲਮਾਨ, ਹਿੰਦੂ ਨਾ ਸਿੱਖ
ਮੈਂ ਹੀ ਕੁਝ ਬਣਨਾ ਜਰੂਰੀ ਸਮਝਦਾ ਹਾਂ…
ਮੈਂ ਓਹਦੇ ਬਾਰੇ ਅਪਸ਼ਬਦ ਸੁਣਦਾਂ
ਓਹਦੀ ਪੱਤ ਰੱਖਣ ਲਈ ਹਥਿਆਰ ਚੁੱਕ ਲੈਨਾਂ,
ਓਹਦੀ ਪੱਤ ਮੇਰੀ ਮੁਹਤਾਜ ਨਹੀਂ ਐ…
ਮੈਂ ਓਹਦੀ ਗੱਲ ਕਰਨ ਵਾਲੇ
ਸਾਰਿਆਂ ਨੂੰ ਸੁਣਦਾਂ,
ਬਸ ਓਸੇ ਨੂੰ ਹੀ ਨਹੀਂ ਸੁਣਦਾ…
ਓਹ ਵੇਈਂਆਂ ਵਿੱਚ ਡੁੱਬਦਾ ਹੈ
ਖ਼ਾਨਾਬਦੋਸ਼ ਹੋ ਜਾਂਦਾ ਹੈ,
ਮੈਂ ਉਸਦੀ ਬਾਣੀ ਦਾ ਗੁਟਕਾ ਫ਼ੜਦਾ ਹਾਂ
ਬੂਹਾ ਢੋਅ ਕੇ ਬੈਠ ਜਾਂਦਾ ਹਾਂ…
ਉਸਦੇ ਆਖਿਆਂ ਰੱਬ ਨੂੰ ਇੱਕ ਮੰਨਦਾਂ
ਰੱਬ ਦੇ ਬੰਦਿਆਂ ਨੂੰ ਇੱਕ ਨਹੀਂ ਸਮਝਦਾ
ਉਦਾਸੀਆਂ ਕਰਨ ਵਾਲੇ ਨੂੰ ਮੈਂ ਉਦਾਸ ਕਰ ਦਿੱਤਾ ਹੈ…
ਮੈਂ ਉਸਦਾ ਸਿੱਖ ਹੋਣ ਦੀ ਕੋਸ਼ਿਸ਼ ਕਰਦਾ ਹਾਂ,
ਓਹ ਮੇਰੇ ਨਾਨਕ ਹੋਣ ਦੀ ਉਡੀਕ ਕਰਦਾ ਹੈ…
— ਸੁਖਪਾਲ
ਸਤਿ ਸ੍ਰੀ ਅਕਾਲ ਜੀ 🙏🙏
ਆਕਾਲ ਪੁਰਖ ਜੀ ਸਭ ਨੂੰ ਤੰਦਰੁਸਤੀ ਚੜ੍ਹਦੀ ਕਲਾਂ ਅਤੇ ਖੁਸ਼ੀਆਂ ਬਖਸ਼ਣ ਜੀ 🙏🙏
ਮਾਂ ਨੂੰ ਕਰੇ ਸਵਾਲ ਪੁੱਤਰ ਇਕ,
ਟਿਂਡ ਤੇ ਰੱਖ ਕੇ ਧੌਣ ਸੁੱਤਾ ਏ ?
ਹੱਥ ਵਿੱਚ ਤੇਗ ਲਹੂ ਨਾਲ ਲਿੱਬੜੀ,
ਕੰਡਿਆਂ ਉੱਤੇ ਕੌਣ ਸੁੱਤਾ ਏ ।
ਜਵਾਬ:-
ਨਾਨਕ ਪੁਰੀ ਅਨੰਦਾਂ ਵਾਲੇ
ਇਹ ਜੰਗਲ ਦੇ ਵਿਚਕਾਰ ਸੁੱਤੇ ਨੇ,
ਚਮਕੌਰ ਗੜੀ ਦੀ ਜੰਗ ਚੋਂ ਨਿਕਲੀ
ਲੈ ਲਹੂ ਭਿੱਜੀ ਤਲਵਾਰ ਸੁੱਤੇ ਨੇ।
ਸਵਾਲ:-
ਬੇਫਿਕਰੀ ਕਿਉਂ ਐਨੀ ਮੁੱਖ ਤੇ,
ਕਿਉਂ ਏਨਾਂ ਪ੍ਰਤਾਪ ਦਿਸੇ ?
ਝੱਲਿਆ ਜੋ ਹੈ ਵਿੱਚ ਮੈਦਾਨ ਦੇ ,
ਕਿਉਂ ਨਾ ਉਹ ਸੰਤਾਪ ਦਿਸੇ ?
ਜਵਾਬ:-
ਜੰਗ ਵਿੱਚ ਆਪਣੇ ਲਾਲ ਤੋਰ ਕੇ ,
ਖੁਦਾ ਦੇ ਉੱਤੋਂ ਵਾਰ ਸੁੱਤੇ ਨੇ ।
ਕਲਗੀਆਂ ਵਾਲੇ ਚੋਜੀ ਪ੍ਰੀਤਮ,
ਲਾਹ ਕੇ ਸਿਰ ਤੋਂ ਭਾਰ ਸੁੱਤੇ ਨੇ ।
ਪੁੱਤ :-
ਸਮਝ ਗਿਆ ਹਾਂ ਮਾਤਾ ਜੀ ਮੈਂ ,
ਗੁਰੂ ਗੋਬਿੰਦ ਸਿੰਘ ਪਿਆਰੇ ਨੇ ।
ਸਾਡੇ ਸਿਰ ਤੋਂ ਸਾਡੇ ਲਈ ਹੀ
ਇਹਨਾਂ ਪੁੱਤਰ ਵਾਰੇ ਨੇ ।
ਮਾਂ:-
ਹਾਂ ਪੁੱਤਰ ਜੀ ਓਹੀ ਮਾਲਕ ,
ਧਾਰ ਫਕੀਰ ਦਾ ਵੇਸ ਸੁੱਤੇ ਨੇ
ਮਜ਼ਲੂਮਾਂ ਦਾ ਰਾਖਾ ਸਤਿਗੁਰ ,
ਬਾਦਸ਼ਾਹ ਜੋ ਦਰਵੇਸ਼ ਸੁੱਤੇ ਨੇ ।
ਪੰਜ ਪਿਆਰਿਆ ਦੇ ਨਾਮ ਵਿੱਚ ਗਹੀਰੀ ਸਿੱਖਿਆ ਮਿਲਦੀ ਹੈ ।
ਭਾਈ ਦਇਆ ਸਿੰਘ ਜੀ: ਸਭ ਤੋਂ ਪਹਿਲਾ ਮਨ ਵਿੱਚ ਦਇਆ ਜ਼ਰੂਰੀ ਹੈ ।।।
ਭਾਈ ਧਰਮ ਸਿੰਘ ਜੀ :ਫਿਰ ਬੰਦਾ ਧਰਮ ਦੇ ਰਸਤੇ ਤੇ ਚਲਦਾ ਹੈ.
ਭਾਈ ਹਿੰਮਤ ਸਿੰਘ ਜੀ :ਫਿਰ ਬੰਦਾ ਹਿੰਮਤ ਨਾਲ ਇਸ ਰਸਤੇ ਤੇ ਚਲਦਾ ਹੈ।।
ਭਾਈ ਮੋਹਕਮ ਸਿੰਘ ਜੀ: ਫਿਰ ਉਸ ਦਾ ਦੁਨੀਆ ਨਾਲੋਂ ਮੋਹ ਟੁੱਟ ਜਾਂਦਾ ਹੈ
ਭਾਈ ਸਾਹਿਬ ਸਿੰਘ ਜੀ :ਫਿਰ ਉਹ ਆਪਣੇ ਸਾਹਿਬ ਨਾਲ਼ ਅਭੇਦ ਹੋ ਜਾਂਦਾ ਹੈ