ਲੰਗਰ ਵਾਲੀ ਰੀਤ ਜਿਹਨੇ ਚਲਾਈ ਸੀ
ਭੁੱਖੇ ਸਾਧੂਆਂ ਨੂੰ ਜਿਹਨੇ ਲੰਗਰ ਛਕਾਇਆ ਸੀ
ਮਲਿਕ ਭਾਗੋ ਦਾ ਜਿਹਨੇ ਹੰਕਾਰ ਭੰਨਿਆ ਸੀ
ਭਾਈ ਲਾਲੋ ਜੀ ਨੂੰ ਜਿਸ ਨੇ ਤਾਰਿਆ ਸੀ
ਚਾਰ ਉਦਾਸੀਆਂ ਕਰਕੇ ਜਿਹਨੇ ਦੁਨੀਆਂ ਨੂੰ ਤਾਰਿਆਂ ਸੀ
ਭੈਣ ਨਾਨਕੀ ਜੀ ਦਾ🌹❤️ ਵੀਰ ਸੀ ਪਿਆਰਾ
ਸਭ ਦੇ ਦਿਲਾਂ ਦੀਆਂ ਜਾਨਣ ਵਾਲੇ
ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 🌹❤️🌹❤️
ਵਾਹਿਗੁਰੂ ਜੀ ❤️🙏🌹 ਵਾਹਿਗੁਰੂ ਜੀ ❤️🙏🌹
Kaur Sandhu sardarni
ਧੰਨ ਧੰਨ ਰਾਮਦਾਸ ਗੁਰ
ਜਿਨ ਸਿਰਿਆ ਤਿਨੈ ਸਵਾਰਿਆ
ਪੁਰਿ ਹੋਈ ਕਰਿਮਾਤ ਆਪ
ਸਿਰਜਨਹਾਰ ਤਾਰਿਆਂ
ਸਿੱਖੀ ਅਤੇ ਸੰਗਤਿ ਪਾਰਿ ਬਰਮ ਕਰਿ ਤਾਰਿਆਂ
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ …
ਵਾਹਿਗੁਰੂ ਜੀ ਤੁਹਾਨੁ ਸਦਾ ਖੁਸ ਰਖ਼ਨ🌹
ਵਾਹਿਗੁਰੂ ਜੀ
ਸੇਈ ਪਿਆਰੇ ਮੇਲਣਾ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ
ਨਾਨਕ ਨੀਵਾਂ ਜੋ ਚਲੈ
ਲਾਗੈ ਨਾ ਤਾਤੀ ਵਾਉ
ਮੇਰੀ ਸਾਰੀ ਮੈ ਮੈ ਮੁਕ ਗਈ ਯਾਰੋ
ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ .
ਮੇਰਾ ਕੁਜ ਨੀ ਬਾਬਾ ਸਭ ਕੁਜ ਤੇਰਾ ਏ
ਇਕੋ ਘੁੱਟ ਵਿੱਚ ਮੈ ਸੱਤ ਜਨਮ ਜੀ ਆਇਆ
ਲਿਖਤ-ਬੱਬੂ ਮਾਨ
ਮੈਂ ਅਤੇ ਨਾਨਕ…
ਓਹ ਆਪ ਤਾਂ ਕੁਝ ਵੀ ਨਹੀਂ
ਨਾ ਮੁਸਲਮਾਨ, ਹਿੰਦੂ ਨਾ ਸਿੱਖ
ਮੈਂ ਹੀ ਕੁਝ ਬਣਨਾ ਜਰੂਰੀ ਸਮਝਦਾ ਹਾਂ…
ਮੈਂ ਓਹਦੇ ਬਾਰੇ ਅਪਸ਼ਬਦ ਸੁਣਦਾਂ
ਓਹਦੀ ਪੱਤ ਰੱਖਣ ਲਈ ਹਥਿਆਰ ਚੁੱਕ ਲੈਨਾਂ,
ਓਹਦੀ ਪੱਤ ਮੇਰੀ ਮੁਹਤਾਜ ਨਹੀਂ ਐ…
ਮੈਂ ਓਹਦੀ ਗੱਲ ਕਰਨ ਵਾਲੇ
ਸਾਰਿਆਂ ਨੂੰ ਸੁਣਦਾਂ,
ਬਸ ਓਸੇ ਨੂੰ ਹੀ ਨਹੀਂ ਸੁਣਦਾ…
ਓਹ ਵੇਈਂਆਂ ਵਿੱਚ ਡੁੱਬਦਾ ਹੈ
ਖ਼ਾਨਾਬਦੋਸ਼ ਹੋ ਜਾਂਦਾ ਹੈ,
ਮੈਂ ਉਸਦੀ ਬਾਣੀ ਦਾ ਗੁਟਕਾ ਫ਼ੜਦਾ ਹਾਂ
ਬੂਹਾ ਢੋਅ ਕੇ ਬੈਠ ਜਾਂਦਾ ਹਾਂ…
ਉਸਦੇ ਆਖਿਆਂ ਰੱਬ ਨੂੰ ਇੱਕ ਮੰਨਦਾਂ
ਰੱਬ ਦੇ ਬੰਦਿਆਂ ਨੂੰ ਇੱਕ ਨਹੀਂ ਸਮਝਦਾ
ਉਦਾਸੀਆਂ ਕਰਨ ਵਾਲੇ ਨੂੰ ਮੈਂ ਉਦਾਸ ਕਰ ਦਿੱਤਾ ਹੈ…
ਮੈਂ ਉਸਦਾ ਸਿੱਖ ਹੋਣ ਦੀ ਕੋਸ਼ਿਸ਼ ਕਰਦਾ ਹਾਂ,
ਓਹ ਮੇਰੇ ਨਾਨਕ ਹੋਣ ਦੀ ਉਡੀਕ ਕਰਦਾ ਹੈ…
— ਸੁਖਪਾਲ
ਰਾਖਹੁ ਰਾਖਹੁ ਕਿਰਪਾ ਧਾਰਿ ।।
ਤੇਰੀ ਸਰਣਿ ਤੇਰੈ ਦਰਵਾਰਿ ।।
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ।।
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਭ ਆਗੈ ਅਰਦਾਸਿ ।।
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇਂ ਸਰਬੱਤ ਦਾ ਭਲਾ
ਸੱਚੇ ਪਾਤਸ਼ਾਹ ਜੀ ਸਭਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਓ
ਐਵੇਂ ਮੰਦਰਾਂ ਮਸੀਤਾਂ ਚ ਲੱਭੀ ਜਾਂਦੇਓ
ਰੱਬ ਤਾਂ ਉੱਥੇ ਵੀ ਸੀ
ਜਿੱਥੇ ਗੁਨਾਹ ਕੀਤੇ ਨੇ
ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ
ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥🙏
ਸ਼ਹੀਦੀ
ਹੁਕਮ ਹੋਇਆ ਜਦੋਂ, ਦਿਖਾਓ ਕਰਾਮਾਤ ਕੋਈ,
ਜਾਂ ਇਸਲਾਮ ਕਬੂਲ ਕਰਨ ਲਈ ਤਿਆਰ ਰਹੋ।
ਜਾਂ ਕਰਵਾ ਸ਼ਹੀਦ ਵਾਰੋ ਵਾਰ, ਆਪਣੇ ਮੁਰੀਦਾਂ ਨੂੰ,
ਗਲੇ ਪਵਾਉਣ ਲਈ ਹਾਰ ਤਿਆਰ ਰਹੋ।
ਨਹੀਂ ਯਕੀਨ ਕਰਦੇ ਅਸੀਂ,
ਕਰਾਮਾਤ ਵਿਖਾਉਣ ਵਿੱਚ,
ਪਰ ਫਿਰ ਵੀ ਜੇ ਕਹਿੰਦੇ ਹੋ,
ਕਰਾਮਾਤ ਕੋਈ ਦਿਖਾ ਦਿਆਂਗੇ।
ਨਾ ਤਹਾਨੂੰ ਸਰ ਲੱਭਣਾ,
ਨਾ ਹੀ ਕਦੇ ਧੜ ਮੇਰਾ,
ਕਿਰਪਾ ਪਰਵਰਦਗਾਰ ਦੀ ਨਾਲ, ਕਲਾ ਐਸੀ ਵਰਤਾ ਦਿਆਂਗੇ।
ਬਚ ਜਾਣਾ ਧਰਮ ਫਿਰ,
ਇਹਨਾ ਮਜ਼ਲੂਮਾਂ ਦਾ,
ਜਦੋਂ ਅਸੀਂ ਸਿਦਕ ਸਬਰ ਸੰਗ, ਸ਼ਹੀਦੀਆਂ ਪਾ ਦਿਆਂਗੇ।
ਸੇਕ ਤੱਤੀਆਂ ਤਵੀਆਂ ਦੇ,
ਨਾ ਭੁੱਲੇ ਕਦੇ ਅਸੀਂ,
ਨਾ ਉਬਾਲੇ ਦੇਗ਼ ਦੇ,
ਅਸਾਂ ਕਦੇ ਭੁੱਲਾਏ ਨੇ।
ਕਦੇ ਕੀਤਾ ਸਾਹਮਣਾ,
ਜਬਰ ਦਾ ਨਾਲ ਸਬਰ,
ਕਦੇ ਮੀਰੀ ਪੀਰੀ ਦੇ ਵੀ,
ਕੌਤਕ ਅਸਾਂ ਦਿਖਾਏ ਨੇ।
ਕੀਤਾ ਸੇਵਾ ਸਿਮਰਨ ਜੇ,
ਅਸੀਂ ਸਮੇਂ ਸਮੇਂ ਸਿਰ ਸਦਾ,
ਢਾਲ ਸਮੇਂ ਅਨੁਸਾਰ ਖ਼ੁਦ ਨੂੰ,
ਅਸ਼ਤਰ ਸ਼ਸਤਰ ਉਠਾਏ ਨੇ।
ਬਹਾਦਰੀ ਕਿਸੇ ਨੂੰ ਡਰਾਉਣ ਵਿੱਚ ਨਹੀਂ,
ਬਹਾਦਰੀ ਕਿਸੇ ਨੂੰ ਮੁਕਾਉਣ ਵਿੱਚ ਨਹੀਂ,
ਬਹਾਦਰੀ ਕਿਸੇ ਨੂੰ ਸਤਾਉਣ ਵਿੱਚ ਨਹੀਂ,
ਬਹਾਦਰੀ ਤਾਂ ਮਜ਼ਲੂਮਾਂ ਨੂੰ ਬਚਾਉਣ ਵਿੱਚ ਹੈ।
ਬਹਾਦਰੀ ਤਾਂ ਕਿਸੇ ਜ਼ਾਲਮ ਜਾਬਰ ਨੂੰ ਹਰਾਉਣ ਵਿੱਚ ਹੈ।
ਬਹਾਦਰੀ ਤਾਂ ਕੀਤਾ ਵਾਅਦਾ ਪੁਗਾਉਣ ਨਿਭਾਉਣ ਵਿੱਚ ਹੈ।
ਕਰ ਤੱਪਸਿਆ ਭਾਰੀ,
ਆਤਮ ਬਲ ਮਜ਼ਬੂਤ ਕਰਿਆ ਸੀ।
ਝੋਲੀਆਂ ਭਰ ਲੈ ਗਿਆ,
ਜਿਸ ਪੈਰ ਗੁਰੂ ਘਰ ਧਰਿਆ ਸੀ।
ਜਦੋਂ ਜ਼ਾਲਮ ਜਾਬਰ ਔਰੰਗੇ ਤੋਂ,
ਹਰ ਕੋਈ ਡਰਿਆ ਸੀ।
ਗੁਰੂ ਤੇਗ ਬਹਾਦਰ ਵਾਰ ਸੀਸ,
ਦੁੱਖ ਸਭ ਦਾ ਹਰਿਆ ਸੀ।
@©® ਸਰਬਜੀਤ ਸੰਗਰੂਰਵੀ
9463162463
ਪੁਰਾਣੀ ਅਨਾਜ ਮੰਡੀ ਸੰਗਰੂਰ
ਸਭ ਤੋ ਪਹਿਲਾ ਸਿਰਪਾਉ ( ਸਿਰੋਪਾ ) ਗੁਰੂ ਅੰਗਦ ਸਾਹਿਬ ਜੀ ਨੇ
ਗੁਰੂ ਅਮਰਦਾਸ ਸਾਹਿਬ ਜੀ ਨੂੰ ਦਿੱਤਾ ਸੀ ,
ਜਦੋ ਗੁਰੂ ਅਮਰਦਾਸ ਸਾਹਿਬ ਜੀ ਜਲ ਦੀ ਬਾਰਾਂ ਸਾਲ ਸੇਵਾ ਕਰਦੇ ਰਹੇ ਸਨ ,
ਹਰ ਛੇ ਮਹੀਨੇ ਬਾਅਦ ਇਕ ਸਿਰੋਪਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇਦੇਂ ਸਨ ,
ਪਰ ਹੁਣ ਹਰ ਇਕ ਨੂੰ ਸਿਰੋਪਾ ਦੇਣਾ ਖੇਡ ਬਣਾ ਲਈ ।
ਵਾਹਿਗੁਰੂ ਵਾਹਿਗੁਰੂ ਜੀ
ਜਦੋਂ ਠੰਡ ਲੱਗੇ ਤਾਂ ਉਸ ਵੇਲੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ
ਯਾਦ ਕਰ ਲਿਆ ਕਰੋ ,
ਧੰਨ ਮਾਤਾ ਗੁਜਰ ਕੌਰ ਇੰਨੀ ਹੱਡ ਚੀਰਵੀ ਠੰਡ ਵਿੱਚ ,
ਕਿਵੇਂ ਠੰਡੇ ਬੁਰਜ ਵਿੱਚ ਰਾਤਾ ਕੱਟੀਆਂ ਹੋਣਗੀਆਂ
ਧੰਨ ਜਿਗਰਾ ਬਾਜਾਂ ਵਾਲੇ ਦਾ
ਜਿੰਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਸੀ ਤੱਕ ਨਹੀਂ ਕੀਤੀ
ਵਾਹਿਗੁਰੂ ਜੀ ਬਖ਼ਸ਼ ਲਿਓ ਸਰਬੱਤ ਦਾ ਭਲਾ ਕਰਿਓ ਸਮੱਤ ਬਖਸ਼ਣਾ,
ਚਿਰਾਗ ✍️ 🙏
🌹 ਵਾਹਿਗੁਰੂ ਜੀ 🌹
ਲਾੜੀ ਮੌਤ ਨੇ ਫਰਕ ਨਾਂ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜ੍ਹੇ ਪਿਆਰ ਅੰਦਰ
ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬੱਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਭੇ ਨੇ ਤੀਰ ਜੁਝਾਰ ਅੰਦਰ
ਦਾਦੀ ਤੱਕਿਆ ਬੁਰਜ ਦੀ ਝੀਥ ਵਿੱਚੋਂ
ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ
ਝੂਝੇ ਕਿਸ ਤਰ੍ਹਾਂ ਧਰਮ ਲਈ ਸ਼ਾਹਿਬਜ਼ਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ