ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ,
ਜਿਸ ਡਿਠੈ ਸਭਿ ਦੁਖ ਜਾਇ ॥
ਗੁਰੂ ਪਿਆਰੀ ਸਾਧ ਸੰਗਤ ਜੀਓ!! ਅੱਜ ਸਾਵਣ ਦਾ ਮਹੀਨਾ
ਆਰੰਭ ਹੋਇਆ ਹੈ ਜੀ। ਗੁਰੂ ਸਹਿਬ ਕਿ੍ਪਾ ਕਰਨ ਸਾਵਣ ਦਾ
ਇਹ ਮਹੀਨਾ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ ਜੀ।
ਵਹਿਗੁਰੂ ਜੀ ਸਰਬੱਤ ਸੰਗਤ ਨੂੰ ਤੰਦਰੁਸਤੀ,ਨਾਮ ਬਾਣੀ ਦੀ
ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ।
ਬੇਨਤੀ:- ਵੱਧ ਤੋਂ ਵੱਧ ਸ਼ੇਅਰ ਕਰਕੇ ਸੇਵਾ ਵਿੱਚ ਹਿੱਸਾ ਪਾਓ ਜੀ।
ਧੰਨ  ਧੰਨ ਬਾਬਾ ਦੀਪ ਸਿੰਘ ਜੀ🙏
ਸੱਚੇ ਪਾਤਸ਼ਾਹ ਸਭ ਤੇ ਮਿਹਰ ਕਰੋ 🙏
🌹ਵਾਹਿਗੁਰੂ ਜੀ 🌹
ਦੁਨੀਆ ਤੇਰੇ ਬਾਰੇ ਕੀ ਸੋਚਦੀ ਹੈ ਇਸ ਦੀ ਚਿੰਤਾ ਨਾ ਕਰ
ਪਰਮਾਤਮਾ ਤੇਰੇ ਬਾਰੇ ਕੀ ਸੋਚਦਾ ਹੈ ਇਸ ਦੀ ਫ਼ਿਕਰ ਕਰ 
ਪਰਖ ਹੋ ਰਹੀ ਤੇਰੀ, ਹੋਸਲਾ ਰੱਖ ਗੁਰੂ ਰਾਮਦਾਸ ਪਾਤਸ਼ਾਹ ਜੀ
ਤੇਰੇ ਲਈ ਬਹੁਤ ਚੰਗਾ ਸੋਚੀ ਬੈਠੇ ਨੇ
ਦਿਲ ਨਾ ਛੱਡੀ
ਧੰਨ ਧੰਨ ਗੁਰੂ ਰਾਮਦਾਸ ਜੀ
ਸਵਾਸ ਸਵਾਸ ਗੁਰੂ ਰਾਮਦਾਸ
ਸਾਚਾ  ਸਾਹਿਬੁ  ਹੋਆ  ਰਖਵਾਲਾ  ਰਾਖਿ  ਲੀਏ  ਕੰਠਿ  ਲਾਇ ॥
ਨਿਰਭਉ  ਭਏ  ਸਦਾ  ਸੁਖ  ਮਾਣੇ  ਨਾਨਕ  ਹਰਿ  ਗੁਣ  ਗਾਇ ॥  🌷🌹🙏
ਜਦੋਂ ਕੋਈ ਹੱਥ ਤੇ ਸਾਥ ਦੋਨੋ ਛੱਡ ਦੇਵੇ ਤਾ
ਰੱਬ ਉਂਗਲੀ ਫੜ੍ਹਨ ਵਾਲਾ ਵੀ ਭੇਜ ਦਿੰਦਾ ਹੈ
☬ ਸਤਿਨਾਮ ਵਾਹਿਗੁਰੂ ☬
ਗੁਰੂ ਗੋਬਿੰਦ ਦੀ ਤਾਰੀਫ਼ ‘ਚ
ਮੇਰੇ ਲਫਜ਼ ਵੀ ਥੋੜੇ ਨੇ!
ਦੋ ਵਾਰੇ ਚਮਕੌਰ ਵਿੱਚ
ਦੋ ਸਰਹਿੰਦ ਵੱਲ ਤੋਰੇ ਨੇ!
ਪਿਤਾ ਵਾਰ ਚੌਂਕ ਚਾਂਦਨੀ
ਜੰਜੂ ਹਿੰਦੂਆਂ ਦੇ ਮੋੜੇ ਨੇ!
ਮਾਂ ਗੁਜਰੀ ਬੁਰਜ ਠੰਡੇ
ਮਰਜ ਦੁੱਖਾਂ ਦੇ ਤੋੜੇ ਨੇ!
ਖਾਲਸੇ ਦੀ ਕਰ ਸਾਜਨਾ
ਲੱਕ ਮੁਗਲਾਂ ਦੇ ਤੋੜੇ ਨੇ!
ਸੱਤ ਵਾਰ ਕੇ ਕੋਮ ‘ਤੋ
ਕਰਜ ਕੋਮ ਦੇ ਮੋੜੇ ਨੇ!
ਗੁਰੂ ਗੋਬਿੰਦ ਦੀ ਤਾਰੀਫ਼ ‘ਚ
ਮੇਰੇ ਲਫਜ਼ ਵੀ ਥੋੜੇ ਨੇ……
ਗੁਰਪ੍ਰੀਤ ਸਿੰਘ
ਬੇ-ਪੱਤਿਆ ਦੀ ਪੱਤ ਗੁਰੂ ਰਾਮਦਾਸ ਜੀ
ਨਿਥਾਵਿਆਂ ਲਈ ਛੱਤ ਗੁਰੂ ਰਾਮਦਾਸ ਜੀ
ਭੁੱਖਿਆਂ ਲਈ ਅੰਨ ਗੁਰੂ ਰਾਮਦਾਸ ਜੀ
ਨਿਰਧਨਾ ਲਈ ਧੰਨ ਗੁਰੂ ਰਾਮਦਾਸ ਜੀ
ਰੋਗੀਆਂ ਦੇ ਦਾਰੂ ਗੁਰੂ ਰਾਮਦਾਸ ਜੀ
🙏 ਬੋਲੋ ਧੰਨ ਗੁਰੂ ਰਾਮਦਾਸ ਜੀ 🙏
ਹਵਾਵਾਂ ਮੌਸਮ ਦਾ ਰੁੱਖ ਬਦਲ
ਸਕਦੀਆਂ ਨੇ ਤੇ ਅਰਦਾਸਾਂ
ਮੁਸੀਬਤਾਂ ਦਾ 
23 ਅਕਤੂਬਰ 2024
ਬਾਬਾ ਅਟਲ ਰਾਏ ਜੀ ਦੇ
ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ
ਵਾਹਿਗੁਰੂ ਜੀ 
ਕੁੰਭ  ਕਮਲੁ  ਜਲਿ  ਭਰਿਆ  ॥
ਜਲੁ  ਮੇਟਿਆ  ਊਭਾ  ਕਰਿਆ ॥
ਕਹੁ  ਕਬੀਰ  ਜਨ  ਜਾਨਿਆ  ॥
ਜਉ  ਜਾਨਿਆ  ਤਉ  ਮਨੁ  ਮਾਨਿਆ ॥
ਆਪਣੇ ਗੁਰੂ ਤੋਂ ਮੁੱਖ ਮੋੜਨ ਲੱਗੇ ਕਦੇ ਵੀ
ਕਾਹਲੀ ਨਾ ਕਰਿਆ ਕਰੋ ਤੁਹਾਡੀ ਆਪਣੇ
ਗੁਰੂ ਨੂੰ ਕੀਤੀ ਹੋਈ ਅਰਦਾਸ ਇੱਕ ਬੀਜ
ਵਰਗੀ ਹੁੰਦੀ ਆ ਤੁਹਾਨੂੰ ਕੁਝ ਨਹੀਂ ਪਤਾ
ਕਿਹੜੇ ਦਿਨ ਇਸ ਬੀਜ ਨੇ ਪੁੰਗਰ ਕੇ
ਫੁੱਲ ਬਣ ਜਾਣਾ
ਗੁਰੂ ਗੋਬਿੰਦ ਦੀ ਤਾਰੀਫ਼ ‘ਚ
ਮੇਰੇ ਲਫਜ਼ ਵੀ ਥੋੜੇ ਨੇ!
ਦੋ ਵਾਰੇ ਚਮਕੌਰ ਵਿੱਚ
ਦੋ ਸਰਹਿੰਦ ਵੱਲ ਤੋਰੇ ਨੇ!
ਪਿਤਾ ਵਾਰ ਚੌਂਕ ਚਾਂਦਨੀ
ਜੰਜੂ ਹਿੰਦੂਆਂ ਦੇ ਮੋੜੇ ਨੇ!
ਮਾਂ ਗੁਜਰੀ ਬੁਰਜ ਠੰਡੇ
ਮਰਜ ਦੁੱਖਾਂ ਦੇ ਤੋੜੇ ਨੇ!
ਖਾਲਸੇ ਦੀ ਕਰ ਸਾਜਨਾ
ਲੱਕ ਮੁਗਲਾਂ ਦੇ ਤੋੜੇ ਨੇ!
ਸੱਤ ਵਾਰ ਕੇ ਕੋਮ ‘ਤੋ
ਕਰਜ ਕੋਮ ਦੇ ਮੋੜੇ ਨੇ!
ਗੁਰੂ ਗੋਬਿੰਦ ਦੀ ਤਾਰੀਫ਼ ‘ਚ
ਮੇਰੇ ਲਫਜ਼ ਵੀ ਥੋੜੇ ਨੇ……
ਗੁਰਪ੍ਰੀਤ ਸਿੰਘ
ਐ ਰਬਾਬ,  ਰਹਾਂਗੇ ਸਦਾ ਤੇਰੇ ਰਿਣੀ, ਕਰਜ਼ਦਾਰ ਤੇ ਸ਼ੁਕਰਗੁਜ਼ਾਰ
ਐ ਰਬਾਬ, ਬਾਬੇ ਨਾਨਕ ਤੇ ਮਰਦਾਨੇ ਦੀ ਰਹੀ ਤੂ ਮਦਦਗਾਰ
ਤੂੰ ਬਾਣੀ ਨੂੰ ਦਿੱਤੀ ਧੁੰਨ, ਮਾਹੌਲ ਸਿਰਜਿਆ ਸਦਾ ਖੁਸ਼ਗਵਾਰ
ਹੇ  ਰਬਾਬ,  ਤੇਰਾ  ਰਿਹਾ  ਹਰ ਪਲ  ਦਾ  ਸਾਥ
ਬਾਬੇ  ਨਾਨਕ  ਤੇ  ਭਾਈ ਮਰਦਾਨਾ ਜੀ ਦੇ ਨਾਲ
ਤੂੰ  ਮਾਣੀ  ਭਾਈ ਮਰਦਾਨਾ ਜੀ  ਦੇ ਸੋਹਣੇ  ਹੱਥਾਂ  ਦੀ  ਛੋਹ
ਛੇੜੇ ਰਾਗ, ਪਿਰੋਈ ਬਾਣੀ, ਗੁੰਦਿਆ ਸਿੱਖੀ ਦੇ ਨਾਲ ਮੋਹ
ਹੇ ਰਬਾਬ, ਤੂ ਵੀ ਕੀਤੀ ਯਾਤਰਾ ਉਦਾਸੀਆਂ ਦੀ
ਲੋਕਾਈ ਨੂੰ ਸੰਗੀਤਕ ਰਸ ਨਾਲ ਕੀਤਾ ਨਿਹਾਲ
ਭਾਈ ਮਰਦਾਨੇ  ਨੇ  ਛੇੜੇ  ਮਿੱਠੇ ਸੁਰ ਤੇਰੇ ,
ਗੁਰੂ  ਨਾਨਕ  ਨੇ  ਦਿੱਤੀ  ਬਾਣੀ ਉਚਾਰ
ਸਿੱਖ ਤੇ  ਗੈਰ-ਸਿੱਖ  ਰਹਿਣਗੇ ਸਦਾ  ਰਿਣੀ  ਤੇਰੇ
ਤੂੰ ਸੰਗ ਕੀਤਾ ਬਾਣੀ ਦਾ ਤੇ ਕੀਤਾ ਮਨੁੱਖਤਾ ਦਾ ਉਦਾਰ
ਐ ਰਬਾਬ, ਸਦਾ ਰਹਾਂਗੇ ਤੇਰੇ ਰਿਣੀ, ਕਰਜ਼ਦਾਰ ਤੇ ਸ਼ੁਕਰਗੁਜ਼ਾਰ
… ✍️ਗੁਰਮੀਤ ਸਚਦੇਵਾ…
ਆਪਣੇ ਚੰਗੇ ਦਿਨ ਦੀ ਸ਼ੁਰੂਆਤ ਲਈ
ਗੁਰੂ ਰਾਮਦਾਸ ਜੀ ਦਾ ਓਟ ਆਸਰਾ ਲੈਂਦੀਆਂ ਹੋਈਆਂ
ਸਾਰੀਆਂ ਸੰਗਤਾਂ ਲਵਾਓ ਜੀ ਆਪਣੀਆਂ ਹਾਜ਼ਰੀਆਂ ਲਿਖੋ ਜੀ ਵਾਹਿਗੁਰੂ ਜੀ