ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ
ਮੈ ਮੂਰਖ ਕਿਛੁ ਦੀਜੈ
ਪ੍ਰਣਵਿਤ ਨਾਨਕ ਸੁਣਿ ਮੇਰੇ ਸਾਹਿਬਾ
ਡੁਬਦਾ ਪਥਰੁ ਲੀਜੈ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
ਸਰਬੱਤ ਦਾ ਭਲਾ ਕਰਿਓ ਸਤਿਗੁਰੂ ਜੀ
ਬਿਨ ਬੋਲਿਆਂ ,
ਸਭ ਕਿਛ ਜਾਣਦਾ
ਐ ਰਬਾਬ, ਰਹਾਂਗੇ ਸਦਾ ਤੇਰੇ ਰਿਣੀ, ਕਰਜ਼ਦਾਰ ਤੇ ਸ਼ੁਕਰਗੁਜ਼ਾਰ
ਐ ਰਬਾਬ, ਬਾਬੇ ਨਾਨਕ ਤੇ ਮਰਦਾਨੇ ਦੀ ਰਹੀ ਤੂ ਮਦਦਗਾਰ
ਤੂੰ ਬਾਣੀ ਨੂੰ ਦਿੱਤੀ ਧੁੰਨ, ਮਾਹੌਲ ਸਿਰਜਿਆ ਸਦਾ ਖੁਸ਼ਗਵਾਰ
ਹੇ ਰਬਾਬ, ਤੇਰਾ ਰਿਹਾ ਹਰ ਪਲ ਦਾ ਸਾਥ
ਬਾਬੇ ਨਾਨਕ ਤੇ ਭਾਈ ਮਰਦਾਨਾ ਜੀ ਦੇ ਨਾਲ
ਤੂੰ ਮਾਣੀ ਭਾਈ ਮਰਦਾਨਾ ਜੀ ਦੇ ਸੋਹਣੇ ਹੱਥਾਂ ਦੀ ਛੋਹ
ਛੇੜੇ ਰਾਗ, ਪਿਰੋਈ ਬਾਣੀ, ਗੁੰਦਿਆ ਸਿੱਖੀ ਦੇ ਨਾਲ ਮੋਹ
ਹੇ ਰਬਾਬ, ਤੂ ਵੀ ਕੀਤੀ ਯਾਤਰਾ ਉਦਾਸੀਆਂ ਦੀ
ਲੋਕਾਈ ਨੂੰ ਸੰਗੀਤਕ ਰਸ ਨਾਲ ਕੀਤਾ ਨਿਹਾਲ
ਭਾਈ ਮਰਦਾਨੇ ਨੇ ਛੇੜੇ ਮਿੱਠੇ ਸੁਰ ਤੇਰੇ ,
ਗੁਰੂ ਨਾਨਕ ਨੇ ਦਿੱਤੀ ਬਾਣੀ ਉਚਾਰ
ਸਿੱਖ ਤੇ ਗੈਰ-ਸਿੱਖ ਰਹਿਣਗੇ ਸਦਾ ਰਿਣੀ ਤੇਰੇ
ਤੂੰ ਸੰਗ ਕੀਤਾ ਬਾਣੀ ਦਾ ਤੇ ਕੀਤਾ ਮਨੁੱਖਤਾ ਦਾ ਉਦਾਰ
ਐ ਰਬਾਬ, ਸਦਾ ਰਹਾਂਗੇ ਤੇਰੇ ਰਿਣੀ, ਕਰਜ਼ਦਾਰ ਤੇ ਸ਼ੁਕਰਗੁਜ਼ਾਰ
… ✍️ਗੁਰਮੀਤ ਸਚਦੇਵਾ…
ਇੱਕ ਗੁਰਦੁਆਰੇ ਦੇ ਬਾਹਰ
ਬਹੁਤ ਸੋਹਣਾ ਲਿਖਿਆ ਸੀ
ਬੰਦਿਆ ਜੇ ਤੂੰ ਗੁਨਾਹ ਕਰ ਕਰ ਕੇ
ਥੱਕ ਗਿਆ ਹੈ ਤਾਂ ਅੰਦਰ ਆ ਜਾ…
“ਬਾਬੇ ਨਾਨਕ ਦੀ ਰਹਿਮਤ” ਅੱਜ ਵੀ
ਤੇਰਾ ਇੰਤਜ਼ਾਰ ਕਰਦੀ ਨਹੀਂ ਥੱਕੀ
ਗੁਰੂ ਲਾਧੋ ਰੇ ਦਿਵਸ ਦੇ ਸਬੰਧ ਵਿੱਚ ਮੇਰੀ ਇੱਕ ਰਚਨਾ
ਸਾਖੀ ਬਾਬਾ ਮੱਖਣ ਸ਼ਾਹ ਲੁਬਾਣਾ ਜੀ
ਜਹਾਜ਼ ਸਮੁੰਦਰ ‘ਚ ਫਸ ਗਿਆ ਮੱਖਣ ਸ਼ਾਹ ਪਿਆ ਪੁਕਾਰੇ,
ਮੇਰਾ ਬੇੜਾ ਬੰਨੇ ਲਾ ਦਿਓ ਆਵਾਂਗਾ ਗੁਰੂ ਦਰਬਾਰੇ,
ਮੇਰੀ ਡੋਰ ਤੇਰੇ ਹੱਥ ਦਾਤਿਆ ਸੱਭ ਹੈ ਤੇਰੇ ਸਹਾਰੇ,
ਪੰਜ ਸੌ ਮੋਹਰਾ ਗੁਰੂ ਘਰ ਦੇਵਾਂਗਾ ਮਨ ਵਿੱਚ ਸੋਚ ਵਿਚਾਰੇ,
ਅਰਦਾਸ ਧੁਰ ਦਰਗਾਹੇ ਪਹੁੰਚ ਗਈ ਸੱਚੇ ਗੁਰੂ ਸਹਾਰੇ,
ਬੇੜਾ ਬੰਨੇ ਲੱਗ ਗਿਆ ਮੱਖਣ ਸ਼ਾਹ ਜਾਵੇ ਬਲਿਹਾਰੇ,
ਮੱਖਣ ਸ਼ਾਹ ਨੰਗੇ ਪੈਰੀਂ ਪਹੁੰਚ ਗਿਆ ਬਾਬੇ ਬਕਾਲੇ,
ਉੱਥੇ ਸੰਗਤਾਂ ਸਨ ਘੱਟ ਤੇ ਗੁਰੂ ਸੀ ਵਾਹਲੇ,
ਸ਼ਾਹ ਜੀ ਸੋਚਾਂ ਵਿੱਚ ਪੈ ਗਏ ਕੋਈ ਤਰਕੀਬ ਲਗਾਵੇ,
ਸੱਭ ਅੱਗੇ ਦੋ ਦੋ ਮੋਹਰਾਂ ਰੱਖ ਕੇ ਨਮਸਕਾਰ ਗੁਜਾਰੇ,
ਹਰ ਕੋਈ ਦੇਈ ਜਾਵੇ ਅਸੀਸਾਂ ਅਸਲ ਨਜ਼ਰ ਨਾ ਆਵੇ,
ਹੈ ਕੋਈ ਹੋਰ ਗੁਰੂ ਮੱਖਣ ਸ਼ਾਹ ਪੁਛਦਾ ਜਾਵੇ,
ਇੱਕ ਆਦਮੀ ਆ ਕਹਿੰਦਾ ਸੁਣ ਐ ਸਿੱਖ ਪਿਆਰੇ,
ਤੇਗਾ ਮਾਂ ਨਾਨਕੀ ਦਾ ਜਾਇਆ ਰਹਿੰਦਾ ਭੋਰੇ ਵਿਚਕਾਰੇ,
ਮੱਖਣ ਸ਼ਾਹ ਦਰਸ਼ਨ ਲਈ ਪਹੁੰਚਿਆ ਓਸ ਦਵਾਰੇ,
ਗੁਰੂ ਦਰਸ਼ਨਾਂ ਨੂੰ ਆਇਆ ਮਾਂ ਨਾਨਕੀ ਤਾਈਂ ਪੁਕਾਰੇ,
ਗੁਰੂ ਦਾ ਤੇਗ ਚਿਹਰੇ ਤੇ ਝਲਕਦਾ ਮਨ ਜਾਵੇ ਬਲਿਹਾਰੇ,
ਇਹੀ ਸੱਚਾ ਗੁਰੂ ਲੱਗਦਾ ਮਨ ਵਿੱਚ ਸੋਚ ਵਿਚਾਰੇ,
ਦੋ ਮੋਹਰਾਂ ਅੱਗੇ ਰੱਖ ਕੇ ਗੁਰਾਂ ਵੱਲ ਤੱਕੀ ਜਾਵੇ,
ਜਾਣੀ ਜਾਣ ਗੁਰੂ ਜੀ ਸਮਝ ਗਏ ਮੁੱਖੋਂ ਮੁਸਕਰਾਵੇ,
ਭਾਵੇਂ ਲੋੜ ਨਹੀਂ ਤੇਰੀਆਂ ਮੋਹਰਾਂ ਦੀ ਐ ਸਿਖ ਪਿਆਰੇ,
ਵਾਅਦਾ ਕਰਕੇ ਪੰਜ ਸੌ ਮੋਹਰਾਂ ਦਾ ਹੁਣ ਦੋ ਨਾਲ ਸਾਰੇਂ,
ਮੱਖਣ ਸ਼ਾਹ ਜੀ ਪੈਰਾਂ ਉੱਪਰ ਡਿੱਗ ਕੇ ਪਿਆ ਭੁੱਲ ਬਖਸ਼ਾਵੇ,
ਪਹਿਚਾਨ ਨਾ ਸਕਿਆ ਤੁਹਾਨੂੰ ਬਖਸ਼ੋ ਮੇਰੇ ਗੁਰੂ ਪਿਆਰੇ,
ਪੰਜ ਸੌ ਮੋਹਰਾਂ ਅੱਗੇ ਰੱਖ ਮੱਖਣ ਸ਼ਾਹ ਪੈਰੀਂ ਹੱਥ ਲਾਵੇ,
ਖੁਸ਼ੀ ਵਿੱਚ ਕੋਠੇ ਉੱਪਰ ਚੜ੍ਹ ਪੱਲਾ ਹਿਲਾਵੇ,
ਗੁਰੂ ਲਾਧੋ ਰੇ ਗੁਰੂ ਲਾਧੋ ਰੇ ਮੁੱਖੋਂ ਪਿਆ ਪੁਕਾਰੇ,
‘ਸ਼ਿਵ’ ਸੱਚਾ ਗੁਰੂ ਮਿਲ ਜਾਂਵਦਾ ਜੇ ਕੋਈ ਮਨੋ ਧਿਆਵੇ।
ਉਸ ਦਾਤੇ ਘਰ ਸਭ ਕੁਝ ਮਿਲਦਾ
ਰੱਖ ਸਬਰ ਸੰਤੋਖ ਤੇ ਆਸਾਂ
ਉਸ ਮਾਲਕ ਤੋਂ ਮੰਗਣਾ ਸਿੱਖਲੈ
ਕਰ ਨੀਵੇਂ ਹੋ ਅਰਦਾਸਾਂ
🙏🏻ਵਾਹਿਗੁਰੂ ਜੀ🙏🏻ਅੰਗ ਸੰਗ ਸਹਾਇ🙏🏻🌺🌸
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!
ਧੰਨ ਸਾਹਿਬ ਬਾਬਾ ਅਜੀਤ ਸਿੰਘ ਜੀ
ਧੰਨ ਸਾਹਿਬ ਬਾਬਾ ਜੁਝਾਰ ਸਿੰਘ ਜੀ
ਧੰਨ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ
ਧੰਨ ਸਾਹਿਬ ਬਾਬਾ ਫ਼ਤਿਹ ਸਿੰਘ ਜੀ
ਧੰਨ ਧੰਨ ਮਾਤਾ ਗੁਜਰ ਕੌਰ ਜੀ
ਧੰਨ ਗੁਰੂ ਜੀ ਦੇ ਪਿਆਰੇ ਲਾਡਲੇ ਮਹਾਨ ਸ਼ਹੀਦ ਸਿੰਘ ਜੀ
ਧੰਨ ਸ਼ਹੀਦ ਬੀਬੀ ਹਰਸ਼ਰਨ ਕੋਰ ਜੀ
ਧੰਨ ਭਾਈ ਗਨੀ ਖਾਨ ਜੀ ਤੇ ਭਾਈ ਨਬੀ ਖਾਨ ਜੀ
ਧੰਨ ਬਾਬਾ ਮੋਤੀ ਲਾਲ ਮਹਿਰਾ ਜੀ ਤੇ ਧੰਨ ਉਹਨਾ ਦਾ ਪਰਿਵਾਰ
ਧੰਨ ਬਾਬਾ ਟੋਡਰਮਲ ਜੀ..
ਪਟਨਾ ਸਾਹਿਬ ਵਿੱਚ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ
ਬਚਪਨ ਸੀ ਰਹੇ ਗੁਜਾਰ
ਗਰੀਬ ਇੱਕ ਬਿਰਧ ਮਾਤਾ ਜਦ ਸੂਤ ਸੀ ਕੱਤਦੀ, ਉਸ
ਚਰਖੀਆਂ ਦਿੰਦੇ ਖਿਲਾਰ
ਬਿਰਧ ਮਾਤਾ ਸ਼ਿਕਾਇਤ ਕਰਨ ਤੇ ਮਾਤਾ ਗੁਜਰੀ ਕੁਝ
ਪੈਸੇ ਸੀ ਦਿੰਦੀ ਹਰ ਵਾਰ
ਇੱਕ ਦਿਨ ਕੋਲ ਬਿਠਾ ਮਾਤਾ ਗੁਜਰੀ ਪੁੱਛਿਆ ਤੂੰ ਇਹ
ਕਿਓਂ ਕਰਦੈ ਵਾਰ ਵਾਰ
ਕਿਹਾ ਮੈਥੋਂ ਦਰਦ ਨਾ ਜਾਵੇ ਗਰੀਬਣੀ ਵੇਖਿਆ ਤੂੰ ਧਨ
ਦੇ ਕਰਦੀ ਰਹੇ ਉਪਕਾਰ l
ਵਾਹਿਗੁਰੂ ਜੀ ਕਾ ਖਾਲਸਾ ll
ਵਾਹਿਗੁਰੂ ਜੀ ਕੀ ਫਤਹਿ ll
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ
52 ਹੁਕਮਾਂ ਵਿਚੋ ਹੁਕਮ 36 ,
ਸਿੰਘਾ ਦਾ ਪੂਰਾ ਨਾਮ ਲੈ ਕੇ ਬਲੋਣਾ , ਅੱਧਾ ਨਹੀਂ
ਜਿਸ ਕੇ ਸਿਰ ਉਪਰ ਤੂੰ ਸਵਾਮੀ
ਸੋ ਦੁੱਖ ਕੈਸਾ ਪਾਵੈ ੴ
ਵੋ ! ਅੱਲਾ ਕੇ ਕਰੀਬੀ,
ਵੋ ! ਗੋਵਿੰਦ ਕੇ ਫ਼ਰਜ਼ੰਦ
ਆਜ ਉਣਹੀ ਕੀ ਵਜ੍ਹਾ ਸੇ,
ਚਮਕਤਾ ਹੈ ਸਰਹੰਦ🙏🏻🌹
ਰਹਿਮਤ ਤੇਰੀ .. ਨਾਮ ਵੀ ਤੇਰਾ,,
ਕੁੱਝ ਨਹੀ ਜੋ ਮੇਰਾ..ਅਹਿਸਾਸ ਵੀ ਤੇਰਾ.. ਸਵਾਸ ਵੀ ਤੇਰੇ,,
ਇਕ ਤੂੰ ਹੀ ਸਤਿਗੁਰੂ ਮੇਰਾ
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ
ਜਿਸ ਕਿਸੇ ਨੂੰ ਤਾਰਨ ਤੇ ਆ ਜਾਣ
ਫਿਰ ਤਾਂ ਕਾਗਜ਼ ਦੀਆਂ ਬੇੜੀਆਂ ਵੀ
ਬੰਦੇ ਨੂੰ ਪਾਰ ਲੰਘਾ ਦਿੰਦੀਆਂ ਨੇ
9 ਪੋਹ (23 ਦਸੰਬਰ)
ਚਮਕੌਰ ਦੀ ਜੰਗ ਵਿੱਚ ਭਾਈ ਸੰਗਤ ਸਿੰਘ ਜੀ
ਤੇ ਕੁਝ ਰਹਿੰਦੇ ਸਿੰਘਾਂ ਦੀ ਲਾਸਾਨੀ ਸ਼ਹਾਦਤ
ਨੂੰ ਕੋਟਿ ਕੋਟਿ ਪ੍ਰਣਾਮ
ਮੈਂ ਸਰਹਿੰਦ ਤੋਂ ਕੰਧ ਬੋਲਦੀ ਆ
ਸਰਦ ਰੁੱਤੇ ਦੇਖਦੀ ਰਹੀ ,
ਬੁਰਜ ਠੰਡੇ ਬੈਠਿਆਂ ਨੂੰ ,
ਦਾਦੀ ਗਲ ਲੱਗ ਸੌਂਦੇ ,
ਛੋਟੇ ਸਾਹਿਬਜ਼ਾਦਿਆਂ ਨੂੰ…
ਜਿੱਥੇ ਛਿਪ ਗਏ ਸੀ ,
ਦੋ ਚੰਦ ਬੋਲਦੀ ਆ ,
ਜਿਸ ਵਿੱਚ ਲਏ ਆਖਰੀ ਸਾਹ ਲਾਲਾਂ ਨੇ ,
ਮੈਂ ਓਹੀ ਕੰਧ ਬੋਲਦੀ ਆ..