ਚੱਕ ਤਾਸ਼ ਵਾਲੀ ਗੱਦੀ
ਟਰਾਲੀ ਸਰਹਿੰਦ ਵੱਲ ਦੱਬੀ
ਜਾਂਦਾ ਕੇਸਰੀ ਰੁਮਾਲ ਵਾਲਾ ਕੂਕਾਂ ਮਾਰਦਾ।
ਬੁਲਟ ਮਾਰਦਾ ਪਟਾਕੇ
ਜਾਂਦੇ ਫਤਿਹਗੜ੍ਹ ਸਹਿਬ ਕਾਕੇ
ਕੂਲ ਲਿੱਪਾਂ ਜਦੋਂ ਲੈਂਦੇ ਲਾਲਾ ਧਾਹਾਂ ਮਾਰਦਾ।
ਠੰਡਾ ਬੁਰਜ਼ ਵੀ ਰੋਇਆ
ਥੋਡੇ ਭਾਣੇ ਮੇਲਾ ਹੋਇਆ
ਠੰਡੀ ਹਵਾ ਦਾ ਸੀ ਬੁੱਲਾ ਬੱਚਿਆਂ ਨੂੰ ਠਾਰਦਾ।
ਜੇ ਘਰੇਂ ਹੋਜੇ ਕੋਈ ਮੌਤ
ਐਡਾ ਵੱਜਦਾ ਏ ਸ਼ੌਕ
ਸੁਰਤ ਹੁੰਦੀ ਨੀ ਗੁਆਂਡੀ ਪੱਗ ਨੂੰ ਸੁਆਰਦਾ।
ਸਾਨੂੰ ਆਉਣੀ ਕਦੋਂ ਮੱਤ
ਚੱਕੀ ਸੜਕਾਂ ਤੇ ਅੱਤ
ਮੁੜ ਆਓ ਪੁੱਤੋ ਬਾਜਾਂ ਵਾਲਾ ਵਾਜਾਂ ਮਾਰਦਾ।
ਕਾਪੀ
✍️………..ਰਵੀ ਘੱਗਾ
ਕੁਝ ਹੋਰ ਸਿੱਖ ਸਟੇਟਸ :
ਨਾਂ ਮੈਂ ਕੀਤੇ ਦਿਲ ਦੇ ਚਾਅ ਪੂਰੇ ਤੇ ਨਾਂ ਹੀ ਮੈਂ ਕੋਈ ਗੀਤ ਸਗਨਾਂ ਦਾ...
Read More
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ।। ਕਰਿ ਕਿਰਪਾ ਨਾਨਕ ਆਪਿ ਲਏ ਲਾਈ ।।੩।।
Read More
ਵਾਹਿਗੁਰੂ ਦਾ ਹਿਸਾਬ ਬੜਾ ਸਿੱਧਾ ਏ " ਕਰ ਭਲਾ ਹੋ ਭਲਾ...!" #ਧੰਨ_ਗੁਰੂ_ਰਾਮਦਾਸ
Read More
ਵਜ਼ੀਰ ਖ਼ਾਂ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਕਿਹਾ ਕਿ ਉਸ ਨੇ ਜ਼ਿਦ ਕਰ ਕੇ...
Read More
ਬਹੁਤ ਜਨਮ ਬਿਛੁਰੇ ਥੇ ਮਾਧਅੁ ਇਹੁ ਜਨਮੁ ਤੁਮਾਰੇ ਲੇਖੇ॥ ਕਹਿ ਰਵਿਦਾਸ ਆਸ ਲਗਿ ਜੀਵਅੁ ਚਿਰ...
Read More
ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ...
Read More