ਚੱਕ ਤਾਸ਼ ਵਾਲੀ ਗੱਦੀ
ਟਰਾਲੀ ਸਰਹਿੰਦ ਵੱਲ ਦੱਬੀ
ਜਾਂਦਾ ਕੇਸਰੀ ਰੁਮਾਲ ਵਾਲਾ ਕੂਕਾਂ ਮਾਰਦਾ।
ਬੁਲਟ ਮਾਰਦਾ ਪਟਾਕੇ
ਜਾਂਦੇ ਫਤਿਹਗੜ੍ਹ ਸਹਿਬ ਕਾਕੇ
ਕੂਲ ਲਿੱਪਾਂ ਜਦੋਂ ਲੈਂਦੇ ਲਾਲਾ ਧਾਹਾਂ ਮਾਰਦਾ।
ਠੰਡਾ ਬੁਰਜ਼ ਵੀ ਰੋਇਆ
ਥੋਡੇ ਭਾਣੇ ਮੇਲਾ ਹੋਇਆ
ਠੰਡੀ ਹਵਾ ਦਾ ਸੀ ਬੁੱਲਾ ਬੱਚਿਆਂ ਨੂੰ ਠਾਰਦਾ।
ਜੇ ਘਰੇਂ ਹੋਜੇ ਕੋਈ ਮੌਤ
ਐਡਾ ਵੱਜਦਾ ਏ ਸ਼ੌਕ
ਸੁਰਤ ਹੁੰਦੀ ਨੀ ਗੁਆਂਡੀ ਪੱਗ ਨੂੰ ਸੁਆਰਦਾ।
ਸਾਨੂੰ ਆਉਣੀ ਕਦੋਂ ਮੱਤ
ਚੱਕੀ ਸੜਕਾਂ ਤੇ ਅੱਤ
ਮੁੜ ਆਓ ਪੁੱਤੋ ਬਾਜਾਂ ਵਾਲਾ ਵਾਜਾਂ ਮਾਰਦਾ।
ਕਾਪੀ
✍️………..ਰਵੀ ਘੱਗਾ
ਕੁਝ ਹੋਰ ਸਿੱਖ ਸਟੇਟਸ :
ਸਤਲੁਜ ਵੱਲੋਂ ਰੁਮਕਦੀ, ਫ਼ਜਰੀ ਨਵੀਂ ਸਮੀਰ ਪਲੰਘ ਪਾਲਕੀ, ਵਿੱਚ ਸੀ, ਸਜਿਆ ਉੱਚ ਦਾ ਪੀਰ ਗ਼ਨੀ...
Read More
ਜਦੋਂ ਸਭ ਪਾਸਿਓਂ ਬੂਹੇ ਬੰਦ ਹੋ ਜਾਣ ਤਾਂ ਤੂੰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ...
Read More
ਸਲੋਕ ਮਃ ੩ ॥ ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥ ਜਿਤੁ ਦੁਆਰੈ ਉਬਰੈ ਤਿਤੈ...
Read More
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਜਿਨਿ ਸਿਰਿਆ ਤਿਨੈ ਸਵਾਰਿਆ ਪਰਮਾਤਮਾ ਜੀ ਮੇਹਰ ਕਰਿਓ...
Read More
ਵਿਸਾਖੀ-੧੬੯੯ ਸਬਰ ਤੇ ਸ਼ੁਕਰ ਦੀ ਦੇਗ ਵਰਤੀ ਗੁਰੂ ਦੀ ਮਿਹਰ ਵਾਲੀ ਤੇਗ ਲਿਸ਼ਕੀ ਦਇਆ ਦੇ...
Read More
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਮਹਾਰਾਜਾ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਸਾਹਿਬ ਮਹਾਰਾਜਾ...
Read More