22 ਜੂਨ , 2024
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ
ਪ੍ਰਕਾਸ਼ ਪੁਰਬ ਦੀਆਂ, ਸਮੂਹ ਸੰਗਤਾਂ ਨੂੰ
ਲੱਖ ਲੱਖ ਮੁਬਾਰਕਾਂ ਜੀ
ਅਕਾਲ ਪੁਰਖ ਸਭ ਤੋਂ ਵੱਡਾ ਵੈਦ ਹੈ
ਤੇ ਉਸ ਅੱਗੇ ਕੀਤੀ ਅਰਦਾਸ
ਸਭ ਤੋਂ ਵਧੀਆ ਦਵਾਈ ਹੈ
ਕਹਿੰਦੇ ਗਰਮੀਂ ਤੋਂ ਬਚਣ ਲਈ ਠੰਡਾ ਬੁਰਜ਼
ਬਣਵਾਇਆ ਗਿਆ ਸੀ, ਇਸ ਦੇ ਵਿੱਚ
ਗਰਮੀਂ ਵਿੱਚ ਵੀ ਠੰਡ ਲੱਗਦੀ ਸੀ,
ਪਾਪੀਆਂ ਨੂੰ ਭੋਰਾ ਤਰਸ ਨਾ ਆਇਆ
ਦਾਦੀ ਪੋਤਿਆਂ ਤੇ
🙏🙏🙏🙏🙏🙏
ਰੱਬਾ ਸੁੱਖ ਦੇਣਾ ਤਾਂ ਏਨਾ ਦੇਵੀਂ ਕਿ ਹੰਕਾਰ ਨਾ ਆਵੇ 🙏
ਤੇ …
ਦੁੱਖ ਦੇਣਾ ਤਾਂ ਏਨਾ ਦੇਵੀਂ ਕਿ ਤੇਰੇ ਤੋਂ ਵਿਸ਼ਵਾਸ਼ ਨਾ ਜਾਵੇ
ਸ਼ਹੀਦੀ
ਹੁਕਮ ਹੋਇਆ ਜਦੋਂ, ਦਿਖਾਓ ਕਰਾਮਾਤ ਕੋਈ,
ਜਾਂ ਇਸਲਾਮ ਕਬੂਲ ਕਰਨ ਲਈ ਤਿਆਰ ਰਹੋ।
ਜਾਂ ਕਰਵਾ ਸ਼ਹੀਦ ਵਾਰੋ ਵਾਰ, ਆਪਣੇ ਮੁਰੀਦਾਂ ਨੂੰ,
ਗਲੇ ਪਵਾਉਣ ਲਈ ਹਾਰ ਤਿਆਰ ਰਹੋ।
ਨਹੀਂ ਯਕੀਨ ਕਰਦੇ ਅਸੀਂ,
ਕਰਾਮਾਤ ਵਿਖਾਉਣ ਵਿੱਚ,
ਪਰ ਫਿਰ ਵੀ ਜੇ ਕਹਿੰਦੇ ਹੋ,
ਕਰਾਮਾਤ ਕੋਈ ਦਿਖਾ ਦਿਆਂਗੇ।
ਨਾ ਤਹਾਨੂੰ ਸਰ ਲੱਭਣਾ,
ਨਾ ਹੀ ਕਦੇ ਧੜ ਮੇਰਾ,
ਕਿਰਪਾ ਪਰਵਰਦਗਾਰ ਦੀ ਨਾਲ, ਕਲਾ ਐਸੀ ਵਰਤਾ ਦਿਆਂਗੇ।
ਬਚ ਜਾਣਾ ਧਰਮ ਫਿਰ,
ਇਹਨਾ ਮਜ਼ਲੂਮਾਂ ਦਾ,
ਜਦੋਂ ਅਸੀਂ ਸਿਦਕ ਸਬਰ ਸੰਗ, ਸ਼ਹੀਦੀਆਂ ਪਾ ਦਿਆਂਗੇ।
ਸੇਕ ਤੱਤੀਆਂ ਤਵੀਆਂ ਦੇ,
ਨਾ ਭੁੱਲੇ ਕਦੇ ਅਸੀਂ,
ਨਾ ਉਬਾਲੇ ਦੇਗ਼ ਦੇ,
ਅਸਾਂ ਕਦੇ ਭੁੱਲਾਏ ਨੇ।
ਕਦੇ ਕੀਤਾ ਸਾਹਮਣਾ,
ਜਬਰ ਦਾ ਨਾਲ ਸਬਰ,
ਕਦੇ ਮੀਰੀ ਪੀਰੀ ਦੇ ਵੀ,
ਕੌਤਕ ਅਸਾਂ ਦਿਖਾਏ ਨੇ।
ਕੀਤਾ ਸੇਵਾ ਸਿਮਰਨ ਜੇ,
ਅਸੀਂ ਸਮੇਂ ਸਮੇਂ ਸਿਰ ਸਦਾ,
ਢਾਲ ਸਮੇਂ ਅਨੁਸਾਰ ਖ਼ੁਦ ਨੂੰ,
ਅਸ਼ਤਰ ਸ਼ਸਤਰ ਉਠਾਏ ਨੇ।
ਬਹਾਦਰੀ ਕਿਸੇ ਨੂੰ ਡਰਾਉਣ ਵਿੱਚ ਨਹੀਂ,
ਬਹਾਦਰੀ ਕਿਸੇ ਨੂੰ ਮੁਕਾਉਣ ਵਿੱਚ ਨਹੀਂ,
ਬਹਾਦਰੀ ਕਿਸੇ ਨੂੰ ਸਤਾਉਣ ਵਿੱਚ ਨਹੀਂ,
ਬਹਾਦਰੀ ਤਾਂ ਮਜ਼ਲੂਮਾਂ ਨੂੰ ਬਚਾਉਣ ਵਿੱਚ ਹੈ।
ਬਹਾਦਰੀ ਤਾਂ ਕਿਸੇ ਜ਼ਾਲਮ ਜਾਬਰ ਨੂੰ ਹਰਾਉਣ ਵਿੱਚ ਹੈ।
ਬਹਾਦਰੀ ਤਾਂ ਕੀਤਾ ਵਾਅਦਾ ਪੁਗਾਉਣ ਨਿਭਾਉਣ ਵਿੱਚ ਹੈ।
ਕਰ ਤੱਪਸਿਆ ਭਾਰੀ,
ਆਤਮ ਬਲ ਮਜ਼ਬੂਤ ਕਰਿਆ ਸੀ।
ਝੋਲੀਆਂ ਭਰ ਲੈ ਗਿਆ,
ਜਿਸ ਪੈਰ ਗੁਰੂ ਘਰ ਧਰਿਆ ਸੀ।
ਜਦੋਂ ਜ਼ਾਲਮ ਜਾਬਰ ਔਰੰਗੇ ਤੋਂ,
ਹਰ ਕੋਈ ਡਰਿਆ ਸੀ।
ਗੁਰੂ ਤੇਗ ਬਹਾਦਰ ਵਾਰ ਸੀਸ,
ਦੁੱਖ ਸਭ ਦਾ ਹਰਿਆ ਸੀ।
@©® ਸਰਬਜੀਤ ਸੰਗਰੂਰਵੀ
9463162463
ਪੁਰਾਣੀ ਅਨਾਜ ਮੰਡੀ ਸੰਗਰੂਰ
ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਲਿਖਦੇ ਹਨ ਕਿ
ਜੇ ਨੌਕਰ ਨੂੰ ਆਪਣੇ ਮਾਲਕ ਦਾ ਡਰ ਨਾ ਹੋਵੇ ਤਾਂ
ੳਹ ਨੌਕਰ ਕਹਾਉਣ ਦਾ ਵੀ ਹੱਕਦਾਰ ਨਹੀਂ ,
ਇਸੇ ਤਰ੍ਹਾਂ ਜੇ ਭਗਤ ਨੂੰ ਰੱਬ ਦਾ ਭੈਅ ਨਾ ਹੋਵੇ ਤਾਂ
ਉਹ ਭਗਤ ਕਹਾੳਣ ਦਾ ਹੱਕਦਾਰ ਨਹੀਂ !
ਜਿਨ ਕੰਉ ਕ੍ਰਿਪਾ ਕਰੀ ਮੇਰੈ ਠਾਕੁਰਿ ਤਿਨ ਕਾ ਲੇਖਾ ਨ ਗਣਿਆ ॥
ਕਹੁ ਨਾਨਕ ਤਿਸੁ ਘੋਲਿ ਘੁਮਾਈ ਜਿਨਿ ਪ੍ਰਭੁ ਸ੍ਰਵਣੀ ਸੁਣਿਆ ॥
4 ਜੂਨ ਨੂੰ ਕੋਈ ਜਿੱਤੇ ਕੋਈ ਹਾਰੇ
ਸਿੱਖ ਜਸ਼ਨ ਨਾ ਮਨਾਉਣ
ਜੂਨ 1984 ਢਿਆ ਅਕਾਲ ਤਖਤ ਸਾਹਿਬ ਨਾ ਭੁੱਲ ਜਾਓ
ਸਾਜਿਸ਼ ਤਹਿਤ 4 ਜੂਨ ਰੱਖੀ ਹੈ, ਸਿੱਖ ਭੁੱਲ ਜਾਣ 1984
ਸਾਡੀ ਰੂਹ ਰਿਹਾ ਛਿੱਲਦਾ ਅਤੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਬੰਦ ਹੋ ਗਿਆ ਪੰਜਾਬ ਆਈ ਫੌਜ ਦੱਸਦੇ
ਕਿਹਨੇ ਲੰਗਰ ਵੰਡਾਏ ਲੱਗੀ ਮੌਜ ਦੱਸਦੇ
ਚੰਦੂ ਗੰਗੂ ਦੀ ਨਿਭਾਈ ਜਿੰਨੇ ਰੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਕਾਹਤੋਂ ਖੰਡੇ ਨਾਲ ਭਿੜੀ ਤ੍ਰਿਸੂਲ ਦੱਸਦੇ
ਫਾਂਸੀ ਹੱਸ ਜਿੰਨੇ ਕੀਤੀ ਸੀ ਕਬੂਲ ਦੱਸਦੇ
ਜਿਹਦੀ ਸਿੱਖੀ ਨਾਲ ਨਿਭਗੀ ਪ੍ਰੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਨਹਿਰਾਂ ਪੁਲੀਆਂ ਤੇ ਹੋਏ ਸਭ ਕਾਰੇ ਲਿਖ ਤੂੰ
ਲੱਗੇ ਸਾਡੇ ਜੋ ਖਿਲਾਫ਼ ਸਭ ਨਾਹਰੇ ਲਿਖ ਤੂੰ
ਕਿਹਦੀ ਬਦਲੀ ਸੀ ਪੈਸਾ ਦੇਖ ਨੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਮੋਏ ਪੁੱਤ ਜੋ ਉਡੀਕਦੀਆਂ ਮਾਂਵਾ ਭੁੱਲੀਂ ਨਾ
ਸਾਡਾ ਲਹੂ ਜਿੱਥੇ ਡੁੱਲ੍ਹਿਆ ਤੂੰ ਰਾਹਾਂ ਭੁੱਲੀਂ ਨਾ
ਦਹਾਕਿਆਂ ਦੀ ਲੰਮੀ ਜਹੀ ਉਡੀਕ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਲਾਸ਼ਾਂ ਲੱਭਦਾ ਜੋ ਬਣ ਗਿਆ ਲਾਸ਼ ਕੌਣ ਸੀ
ਉਦੋਂ ਦਿੱਲੀ ਦਰਬਾਰ ਦਾ ਵੇ ਖਾਸ ਕੌਣ ਸੀ
ਉਨ੍ਹਾਂ ਡਾਢਿਆਂ ਦਾ ਬਣਿਆ ਜੋ ਮੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਇਕਾ ਬਾਣੀ ਇਕੁ ਗੁਰੁ , ਇਕੋ ਸਬਦੁ ਵੀਚਾਰਿ॥
ਸਚਾ ਸਉਦਾ , ਹਟੁ ਸਚੁ ਰਤਨੀ ਭਰੇ ਭੰਡਾਰ ll
ਦੱਸੀਂ ਮਾਤਾ ਗੁਜਰੀ ਜੀ ,ਕਿਵੇਂ ਹੱਥੀਂ ਲਾਲ ਤੂੰ ਤੋਰੇ ਸੀ ?
ਕੀ ਸੱਟਾਂ ਦੇ ਰੰਗ ਨੀਲੇ ਸੀ ਜਾਂ ਮੁੱਖ ਉਨਾਂ ਦੇ ਗੋਰੇ ਸੀ ? ੧
ਮਾਂ ਕਿਹੜੀ ਮੱਤ ਤੂੰ ਦਿੱਤੀ ਸੀ ,ਜੋ ਉਹ ਰਤਾ ਭਰ ਵੀ ਡੋਲੇ ਨਾ
ਉਹ ਬਿਨਾ ਵਾਹਿਗੁਰੂ ਕਹਿਣੇ ਤੋਂ ,ਹੋਰ ਲਫ਼ਜ਼ ਕੋਈ ਵੀ ਬੋਲੇ ਨਾ
ਉਹ ਕਿੰਨੇ ਉੱਚੇ ਬੁਰਜ ਕਿਲੇ ਦੇ ,ਜਾਂ ਕਿੰਨੇ ਠੰਡੇ ਭੋਰੇ ਸੀ ?
ਦੱਸੀਂ ਮਾਂ ਤੂੰ ਕੀ ਦੱਸਿਆ ਸੀ ,ਜਦੋਂ ਲਾਲ ਕਚਹਿਰੀ ਤੋਰੇ ਸੀ ?੨
ਕਿਹੜੇ ਕਿਹੜੇ ਰਾਹਾਂ ਤੋਂ ,ਕਿਵੇਂ ਤੁਰਦੇ ਸੀ ਉਹ ਨਿੱਕੇ ਬਾਲ
ਉਂਗਲੀ ਫੜ ਜਦੋਂ ਰਾਤ ਹਨੇਰੀ ,ਤੁਰਦੀ ਸੀ ਤੂੰ ਲੈ ਕੇ ਨਾਲ
ਬਰਾਬਰ ਹੋ ਕੇ ਰਲਦੇ ਸੀ ,ਜਾਂ ਪਿੱਛੇ ਸੀ ਜਾਂ ਮੋਹਰੇ ਸੀ ?
ਦੱਸੀਂ ਮਾਂ ਤੂੰ ਕਿਵੇਂ ਚੁੰਮੇ ਮੱਥੇ ,ਲਾਲਾਂ ਦੇ ਜਦ ਤੋਰੇ ਸੀ੩
ਲਹੂ ਲੁਹਾਣ ਤੇ ਭੁੱਖੇ ਪੋਤੇ , ਦੇਖ ਕਿਵੇਂ ,ਤੇਰਾ ਦਿਲ ਧਰਿਆ ਸੀ
ਕਿਹੜੀ ਮਾਂ ਤੂੰ ਬੰਦਗੀ ਕੀਤੀ ,ਕਿਵੇਂ ਸਬਰ ਤੂੰ ,ਕਰਿਆ ਸੀ
ਆਈ ਖ਼ਬਰ ਜਾਂ ਮੌਤ ਦੋਹਾਂ ਦੀ ,ਕਿਵੇਂ ਦੋਵੇਂ ਹੱਥ ਜੋੜੇ ਸੀ
ਤੁਰਗੀ ਮਾਂ ਤੂੰ ਨਾਲ ਉਨਾਂ ਦੇ ,ਜਾਂ ਸੱਚ-ਖੰਡ ਪੋਤੇ ਤੋਰੇ ਸੀ੪
ਰੋ ਰੋ ਕੇ ਮੈਂ ਕੰਧ ਸਰਹੰਦ ਦੀ ,ਧੋ ਦਿਆਂ ਨਾਲ ਮੈਂ ਹੰਝੂਆਂ ਦੇ
ਨਹੀਂ ਭੁੱਲਦੀ ਕੁਰਬਾਨੀ ਸਾਨੂੰ ,ਜੋ ਸ਼ੁਰੂ ਨਾਲ ਹੋਈ ਸੀ ਜੰਝੂਆਂ ਦੇ
ਦੁਨੀਆਂ ਸੁਣ ਕੇ ਧਾਹਾਂ ਮਾਰੇ ,ਪਰ ਤੂੰ ਭਰੇ ਨਾ ਕਦੀ ਹਟਕੋਰੇ ਸੀ
ਕੀ ਕੀ ਮੱਤਾਂ ਦੇ ਕੇ ਮਾਂ ਤੂੰ ਲਾਲ ਕਚਹਿਰੀ ਤੋਰੇ ਸੀ ?੫
ਕਿਵੇਂ ਕਿਵੇਂ ਤੂੰ ਲਾਡ ਲਡਾਏ ,ਮਾਂ ਪੋਤੇ ,ਜਦੋਂ ਆਖਰ ਵਾਰੀ ਤੋਰੇ ਸੀ !
ਦੱਸੀਂ ਮਾਤਾ ਗੁਜਰੀ ਜੀ ਕਿਵੇਂ ਲਾਲ ਤੂੰ ਹੱਥੀਂ ਤੋਰੇ ਸੀ –
ਦਸੰਬਰ २२/२०੨੧
Surjit Singh Virk
Surrey Canada –
ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ,
ਜਿਸ ਡਿਠੈ ਸਭਿ ਦੁਖ ਜਾਇ ॥
18ਵੀਂ ਸਦੀ ਦੇ ਸਿੱਖ ਆਗੂ
ਇੱਕ ਜੰਗੀ ਜਰਨੈਲ਼
ਗੁਰਬਾਣੀ ਦੇ ਰਸੀਏ
ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਦੇਸ਼ ਵਿਦੇਸ਼ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ।
🙏ਦਾਸ 🙏
ਗੁਰਜੀਤ ਸਿੰਘ ਕੰਗ ਖਮਾਣੋਂ
ਸ਼ਹੀਦਾਂ ਦੇ ਸਿਰਤਾਜ
ਸ੍ਰੀ ਗੁਰੂ ਅਰਜਨ ਦੇਵ ਜੀ ਦੇ
ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ
ਵਾਹਿਗੁਰੂ ਜੀ ਕੀ ਫਤਿਹ ਜੀ
ਆਪਿ ਬੁਝਾਏ ਸੋਈ ਬੂਝੈ ॥
ਜਿਸ ਮਨੁੱਖ ਨੂੰ ਪ੍ਰਭੂ ਆਪ ਮੱਤ ਦੇਂਦਾ ਹੈ,
ਉਸ ਨੂੰ ਹੀ ਮੱਤ ਆਉਂਦੀ ਹੈ।
ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥
ਗੁਰਮੁਖ ਕਲਿ ਵਿਚ ਪਰਗਟ ਹੋਆ ॥੨੭॥