ਮਿਤ੍ਰ ਪਿਆਰੇ ਨੂੰ
ਹਾਲ ਫਕੀਰਾਂ ਦਾ ਕਹਿਣਾ।।
🥀🥀🥀🥀🥀🥀🥀
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ
ਨਾਗ ਨਿਵਾਸਾ ਦੇ ਰਹਿਣਾ॥
🥀🥀🥀🥀🥀🥀🥀
ਸੂਲ ਸੁਰਾਹੀ ਖੰਜਰ ਪਿਆਲਾ
ਬਿੰਗ ਕਸਾਈਆਂ ਦਾ ਸਹਿਣਾ॥
🥀🥀🥀🥀🥀🥀🥀
ਯਾਰੜੇ ਦਾ ਸਾਨੂੰ ਸੱਥਰੁ ਚੰਗਾ
ਭਠ ਖੇੜਿਆ ਦਾ ਰਹਿਣਾ॥”


Leave a Reply




top