22 ਅਪ੍ਰੈਲ , 2024
ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ
ਦੇ ਗੁਰਗੱਦੀ ਗੁਰਪੁਰਬ ਦੀਆਂ ਸਮੂਹ ਸੰਗਤਾਂ
ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ 🙏🙏
ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਕੈਸਾ ਦੁੱਖ ਪਾਵੇ….
ਆਇਓ ਸਤਿਗੁਰ ਸਰਣਿ ਤੁਮਾਰੀ….
ਵਾਹਿਗੁਰੂ ਵਾਹਿਗੁਰੂ ਜੀਓ…
ਵਜ਼ੀਰ ਖ਼ਾਂ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਕਿਹਾ ਕਿ ਉਸ ਨੇ ਜ਼ਿਦ ਕਰ ਕੇ ਕੀ ਖੱਟਿਆ? ਹਾਲੇ ਵੀ ਵੇਲਾ ਹੈ ਉਹ ਇਸਲਾਮ ਧਾਰਨ ਕਰ ਲਵੇ ਤਾਂ ਜਾਨ ਬਖ਼ਸ਼ ਦਿੱਤੀ ਜਾਵੇਗੀ।
ਬਾਬਾ ਮੋਤੀ ਰਾਮ ਮਹਿਰਾ ਨੇ ਕਿਹਾ ਕਿ ਅਸੀਂ ਧਰਮ ਅਤੇ ਗੁਰੂ ਤੋਂ ਬੇਮੁੱਖ ਨਹੀਂ ਹੋਣਾ ਤੂੰ ਜੋ ਕਰਨਾ ਹੈ ਕਰ ਲੈ। ਅਖ਼ੀਰ ਆਪਣੀ ਹਾਰ ਅਤੇ ਬੇਇਜ਼ਤੀ ਮਹਿਸੂਸ ਕਰਦਿਆਂ ਸੂਬਾ ਸਰਹਿੰਦ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਵੀ ਕੋਹਲੂ ‘ਚ ਪੀੜ ਦਿੱਤੇ ਜਾਣ ਦਾ ਹੁਕਮ ਦੇ ਦਿੱਤਾ। ਇਸ ਤਰ੍ਹਾਂ ਸਰਬੰਸ ਦਾਨੀ ਗੁਰੂ ਦਾ ਸਰਬੰਸ ਦਾਨੀ ਸਿੱਖ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ।
20 ਦਸੰਬਰ 2024
ਅੱਜ ਦੇ ਦਿਨ ਦਸ਼ਮੇਸ਼ ਪਿਤਾ ਨੇ
ਸਿੰਘਾਂ ਤੇ ਪਰਿਵਾਰ ਸਮੇਤ
ਅਨੰਦਪੁਰ ਦਾ ਕਿਲ੍ਹਾ ਛੱਡਿਆ ਸੀ
ਇਥੋਂ ਹੀ ਸ਼ੁਰੂਆਤ ਹੋਈ ਸੀ
ਸਫ਼ਰ-ਏ-ਸ਼ਹਾਦਤ ਦੀ
ਕਿਵੇਂ ਦੇਵਾਂ ਮੈਂ ਵਧਾਈਆਂ
ਨਵੇਂ ਸਾਲ ਦੀਆਂ….
ਹਾਲੇ ਬੁਝੀਆਂ ਨਹੀਂ ਚਿਤਾਵਾਂ
ਗੁਰੂ ਜੀ ਦੇ ਲਾਲ਼ਾਂ ਦੀਆਂ….
ਸ਼੍ਰੀ ਗੁਰੂ ਰਵਿਦਾਸ ਜੀ ਦੇ
ਜਨਮ ਦਿਹਾੜੇ ਦੀਆਂ ਆਪ ਸਭ
ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ
ਸਫ਼ਰ ਏ ਸ਼ਹਾਦਤ
ਅਨੰਦਪੁਰ ਛੱਡਣ ਸਮੇ ਕਲਗੀਧਰ ਪਾਤਸ਼ਾਹ ਦਾ
ਸਾਥੀ ਸਿੰਘਾਂ ਨੂੰ ਕਹਿਣਾ ……
ਛੱਡ ਜਾਣੀ ਅਨੰਦਪੁਰ ਦੀ ਧਰਤੀ ਮੁੜਕੇ ਐਥੇ
ਆਉਣਾ ਨਾ, ਪਰਮ ਪਿਤਾ ਦੇ ਪਾਕ ਅੰਗੀਠੇ ਨੂੰ ਮੁੜ
ਸੀਸ਼ ਝੁਕਾਉਣਾ ਨਾ ,
ਅੰਤਿਮ ਵਾਰੀ ਸ਼ਰਧਾ ਦੇ ਫੁੱਲ ਆਪਾਂ ਭੇਟ ਝੜਾ ਚਲੀਏ
ਚੱਲੋ ਸਿੰਘੋ ਗੁਰਦੇਵ ਪਿਤਾ ਨੂੰ ਅੰਤਿਮ ਫ਼ਤਿਹ ਬੁਲਾ ਚਲੀਏ
ਉਸ ਦਾਤੇ ਘਰ ਸਭ ਕੁਝ ਮਿਲਦਾ
ਰੱਖ ਸਬਰ ਸੰਤੋਖ ਤੇ ਆਸਾਂ
ਉਸ ਮਾਲਕ ਤੋਂ ਮੰਗਣਾ ਸਿੱਖਲੈ
ਕਰ ਨੀਵੇਂ ਹੋ ਅਰਦਾਸਾਂ
🙏🏻ਵਾਹਿਗੁਰੂ ਜੀ🙏🏻ਅੰਗ ਸੰਗ ਸਹਾਇ🙏🏻😘🌺🌸
ਤੇਰਾ ਦਰ ਜੰਨਤ ਤੋਂ ਸੋਹਣਾ ਏ….
ਜਿੱਥੇ ਦਰਦਾਂ ਤੋਂ ਆਰਾਮ ਮਿਲੇ!!
18ਵੀਂ ਸਦੀ ਦੇ ਸਿੱਖ ਆਗੂ
ਇੱਕ ਜੰਗੀ ਜਰਨੈਲ਼
ਗੁਰਬਾਣੀ ਦੇ ਰਸੀਏ
ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਦੇਸ਼ ਵਿਦੇਸ਼ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ।
🙏ਦਾਸ 🙏
ਗੁਰਜੀਤ ਸਿੰਘ ਕੰਗ ਖਮਾਣੋਂ
👍 ਜਾਤ ਮੇਰੀ ———– ਸਿੱਖ ।
👍 ਗੋਤ ਮੇਰਾ ———— ਸਿੰਘ ।
👍 ਨਾਮ ————– ਖਾਲਸਾ ।
👌 ਜਨਮ ਤਰੀਕ — 13 ਅਪ੍ਰੈਲ,1699 ,।
👌 ਜਨਮ ਅਸਥਾਨ — ਸ੍ਰੀ ਅਨੰਦਪੁਰ ਸਾਹਿਬ ।
🙏 ਪਿਤਾ ਦਾ ਨਾਮ — ਸ੍ਰੀ ਗੁਰੂ ਗੋਬਿੰਦ ਸਿੰਘ ਜੀ ।
🙏 ਮਾਤਾ ਦਾ ਨਾਮ — ਮਾਤਾ ਸਾਹਿਬ ਕੌਰ ਜੀ ।
🙏 ਦਾਦਾ ਜੀ ਦਾ ਨਾਮ —- ਗੁਰੂ ਤੇਗ ਬਹਾਦਰ ਜੀ ।
🙏 ਦਾਦੀ ਜੀ ਦਾ ਨਾਮ — ਮਾਤਾ ਗੁਜਰ ਕੌਰ ਜੀ ।
👏 ਭਰਾ — ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ , ਜੋਰਾਵਰ ਸਿੰਘ ਜੀ, ਫਤਿਹ ਸਿੰਘ ਜੀ, ਸਮੁੱਚਾ ਪੰਥ ਖਾਲਸਾ । 👏
👏 ਦਾਦਕੇ ——- ਸ੍ਰੀ ਅਨੰਦਪੁਰ ਸਾਹਿਬ।
✊ ਨਾਨਕੇ ———- ਗੁਰੂ ਕਾ ਲਹੌਰ।
✊ ਘਰ ——— ਜਿੱਥੇ ਝੂਲਦੇ ਨਿਸ਼ਾਨ।
✊ ਗੁਰੂ —- ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ l
👇 ਯੋਗਤਾ ———- ਸੰਤ – ਸਿਪਾਹੀ।
👇 ਨੰਬਰ ———— 96 ਕਰੋੜੀ।
👇 ਸ਼ੋਕ ——— ਜਉ ਤਉ ਪ੍ਰੇਮ ਖੇਲਨ ਕਾ ਚਾਉ ।। ਸਿਰੁ ਧਰ ਤਲੀ ਗਲੀ ਮੇਰੀ ਆਉ।। ਇਤੁ ਮਾਰਗਿ ਪੈਰੁ ਧਰੀਜੈ ।। ਸਿਰੁ ਦੀਜੈ ਕਾਣਿ ਨ ਕੀਜੈ ll 👏
☝ ਟੀਚਾ ———- ਸਰਬੱਤ ਦਾ ਭਲਾ।
⚔ ਜੇਕਰ ਤੁਸੀਂ ਵੀ ਬਾਜ਼ਾਂ ਵਾਲੇ ਦੇ ਸਿੰਘ ਹੋ ਤਾਂ ਇਸ ਨੂੰ ਅਪਨਾ ਅਤੇ ਹੋਰਨਾਂ ਨੂੰ ਵੀ ਪ੍ਰੇਰਨਾ ਦਿਓ ਅਤੇ ਅੱਗੇ ਸ਼ੇਅਰ ਕਰਨਾ ਨਾ ਭੁੱਲ ਜਾਇਓ।
🙏
⚔ਵਾਹਿਗੁਰੂ ਜੀ ਕਾ ਖ਼ਾਲਸਾ⚔ ⚔ਵਾਹਿਗੁਰੂ ਜੀ ਕੀ ਫ਼ਤਿਹ⚔
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ !!
#ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥
ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥
ਮੇਰੇ ਸਤਿਗੁਰ ਪਿਤਾ
ਸਦੀਵ ਸਹਾਰਾ ਦੇਈ ਰੱਖਣਾ ਜੀ ।
ਓੁੱਠ ਕੇ ਸਵੇਰੇ ਨਾਮ ਲਈਏ ਰੱਬ ਦਾ,
ਦੋਵੇ ਹੱਥ ਜੋੜ ਭਲਾ ਮੰਗੀਏ ਸਭ ਦਾ ਵਾਹਿਗੁਰੂ ਜੀ
ਬੰਦਿ = ਬੰਦੀ ਤੋਂ, ਮਾਇਆ ਦੇ ਮੋਹ ਤੋਂ।
ਖਲਾਸੀ = ਮੁਕਤੀ, ਛੁਟਕਾਰਾ।
ਭਾਣੈ = ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ।
ਹੋਇ = ਹੁੰਦਾ ਹੈ।
ਜਪੁਜੀ ਸਾਹਿਬ — ੧੨੮
ਤੁਮ ਕਰਹੁ ਭਲਾ ਹਮ ਭਲੋ ਨ ਜਾਨਹ
ਤੁਮ ਸਦਾ ਸਦਾ ਦਇਆਲਾ ॥
ਤੁਮ ਸੁਖਦਾਈ ਪੁਰਖ ਬਿਧਾਤੇ
ਤੁਮ ਰਾਖਹੁ ਅਪੁਨੇ ਬਾਲਾ ॥
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ