ਇਤਿਹਾਸ – ਗੁਰਦੁਆਰਾ ਵਿਆਹ ਅਤੇ ਨਿਵਾਸ ਅਸਥਾਨ ਜਗਤ ਮਾਤਾ ਗੁਜਰ ਕੌਰ ਜੀ

ਇਹ ਪਾਵਨ ਅਸਥਾਨ ਭਾਈ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਕੌਰ ਜੀ ਦੀ ਸਪੁੱਤਰੀ ਬੀਬੀ ਗੁਜਰੀ (ਮਾਤਾ ਗੁਜਰ ਕੌਰ ਜੀ) ਅਤੇ ਗੁਰੂ ਤੇਗ ਬਹਾਦਰ ਜੀ ਦੇ (ਵਿਆਹ) ਆਨੰਦ ਕਾਰਜ ਦੀ ਮਿੱਠੀ ਯਾਦ ਵਿੱਚ ਸ਼ੁਸ਼ੋਭਿਤ ਹੈ , ਇਸ ਅਸਥਾਨ ਤੇ ਸਤਿਗੁਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ 1632 ਈ: ਨੂੰ ਗੁਰੂ ਤੇਗ ਬਹਾਦਰ ਜੀ ਅਤੇ ਬੀਬੀ ਗੁਜਰੀ (ਮਾਤਾ ਗੁਜਰ ਕੌਰ) ਜੀ ਦਾ ਵਿਆਹ ਸ਼੍ਰੀ ਕਰਤਾਰਪੁਰ ਦੀ ਇਸ ਪਾਵਨ ਧਰਤੀ ਤੇ ਹੋਇਆ। ਕਰਤਾਰਪੁਰ ਵਿੱਚ ਵਿਆਹ ਦੀ ਅਪੂਰਵ ਰੌਣਕ ਸੀ। ਮਿਲਣੀ ਵੇਲੇ ਜਦੋਂ ਭਾਈ ਲਾਲ ਚੰਦ ਜੀ ਨੇ ਅੱਗੇ ਵੱਧ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਸੀਸ ਨਿਵਾਇਆ ਤਾਂ ਗੁਰੂ ਜੀ ਨੇ ਆਪ ਪਕੜ ਕੇ ਭਾਈ ਜੀ ਨੂੰ ਗਲ ਨਾਲ ਲਗਾਇਆ। ਆਨੰਦ ਕਾਰਜ ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਅਤੇ ਬੀਬੀ ਗੁਜਰ ਕੌਰ ਜੀ ਦੀ ਜੋੜੀ ਬਹੁਤ ਸੁੰਦਰ ਲੱਗ ਰਹੀ ਸੀ।
ਆਨੰਦ ਕਾਰਜ ਉਪਰੰਤ ਜਦੋਂ ਬਰਾਤ ਵਾਪਿਸ ਰਵਾਨਾ ਹੋਣ ਲੱਗੀ ਤਾਂ ਭਾਈ ਲਾਲ ਚੰਦ ਜੀ ਨੇ ਨਿਮਰਤਾ ਵਿੱਚ ਕਿਹਾ ਕੇ ਉਹਨਾਂ ਕੋਲੋਂ ਗੁਰੂ ਜੀ ਦੀ ਸੇਵਾ ਨਹੀਂ ਹੋ ਸਕੀ ਅਤੇ ਨਾ ਕੁਝ ਭੇਂਟ ਕਰਨ ਲਈ ਹੈ ਤੇ ਭਾਈ ਲਾਲ ਚੰਦ ਜੀ ਨੇ ਵਚਨ ਕੀਤਾ. “ਨਹਿ ਸਰਯੋ ਕਛੂ ਢਿਗ ਮੋਰੋ” ਉਸ ਸਮੇਂ ਭਾਈ ਲਾਲ… ਚੰਦ ਜੀ ਦੇ ਨਿਮਰਤਾ ਭਰੇ ਵਚਨ ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਫੁਰਮਾਇਆ
“ਲਾਲ ਚੰਦ ਤੁਮ ਦੀਨੋ ਸਕਲ ਬਿਸਾਲਾ ਜਿਨ ਤਨੁਜਾ (ਧੀ) ਅਰਪਨ ਕੀਨ ਕਯਾ ਪਾਛੈ ਤਿੰਨ ਰਖ ਲੀਨ” ਮਾਤਾ ਗੁਜਰ ਕੌਰ ਜੀ ਬਾਰੇ ਇਥੇ ਬਸ ਏਨਾ ਕਹਿਣਾ ਹੀ ਠੀਕ ਰਹੇਗਾ ਆਪ ਜੀ ਪਰਮ ਸੁਸ਼ੀਲ, ਮਿੱਠ ਬੋਲੜੇ, ਲੰਮੀ ਨਦਰਿ ਅਤੇ ਮਨ ਦੇ ਕੋਮਲ ਹਨ , ਮਾਤਾ ਜੀ ਦੁੱਖ ਵਿੱਚ ਸੁਖ ਮਨਾਉਣ ਵਾਲੀ ਇਸਤਰੀ ਹਨ , ਬਾਬਾ ਬਕਾਲਾ ਵਿਖੇ ਆਪ ਜੀ ਨੇ 26 ਸਾਲ 9 ਮਹੀਨੇ 13 ਦਿਨ ਦੁਨਿਆਵੀ ਸੁਖਾਂ ਨੂੰ ਤਿਆਗ ਕੇ ਆਪਣੇ ਪਤੀ ਦੀ ਸੇਵਾ ਕੀਤੀ , ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸ਼੍ਰੀ ਪਟਨਾ ਵਿਖੇ ਮਾਤਾ ਜੀ ਦੀ ਕੁੱਖੋਂ ਹੋਇਆ ਫਿਰ ਅਨੰਦਪੁਰ ਸਾਹਿਬ ਵਿਖੇ ਗੁਰਦੇਵ ਪਤੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਗੁਰੂ ਪਤੀ ਦੇ ਸੀਸ ਅੱਗੇ ਸਿਰ ਝੁਕਾ ਕੇ ਅਰਦਾਸ ਕੀਤੀ ਕੇ ਮੇਰੀ (ਸਿੱਖੀ) ਨਿਭ ਜਾਵੇ . ਸੱਚਮੁੱਚ ਹੀ ਮਾਤਾ ਗੁਜਰ ਕੌਰ ਜੀ ਜਿਹਨਾਂ ਦਾ ਪਤੀ ਸ਼ਹੀਦ , ਚਾਰ ਪੋਤਰੇ , ਨਨਾਣ ਬੀਬੀ ਵੀਰੋ ਜੀ ਦੇ ਪੰਜ ਪੁੱਤਰ (ਨਨੇਤੇ) ਸ਼ਹੀਦ ਤੇ ਫਿਰ ਆਪ 28 ਦਸੰਬਰ 1704 ਈ: ਛੋਟੇ ਸਾਹਿਬਜ਼ਾਦਿਆਂ ਨਾਲ ਸ਼ਹੀਦੀ ਪਾ ਗਏ


Share On Whatsapp

Leave a Reply




top