ਇਹ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਦਸ਼ਾਹ ਬਹਾਦਰ ਸ਼ਾਹ ਵਿਚਕਾਰ 1707 ਨੂੰ ਹੋਈ ਮੁਲਾਕਾਤ ਦੀ ਯਾਦ ਵਿਚ ਸੁਸ਼ੋਭਿਤ ਹੈ।
ਬਹਾਦਰ ਸ਼ਾਹ ਦੇ ਦਿੱਲੀ ਤਖ਼ਤ ਉਪਰ ਕਾਬਜ਼ ਹੋਣ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਆਗਮਨ ਕੀਤਾ ਅਤੇ ਸਿੱਖ ਫੌਜਾਂ ਸਮੇਤ ਆਪਣੀ ਰਿਹਾਇਸ਼ ਮੋਤੀ ਬਾਗ਼ ਵਿਖੇ ਰੱਖੀਂ। ਗੁਰੂ ਸਾਹਿਬ ਦੀ ਬਾਦਸ਼ਾਹ ਨਾਲ ਮੁਲਾਕਾਤ ਦਾ ਸਥਾਨ ਹਮਾਂਯੂ ਦੇ ਮਕਬਰੇ ਅਤੇ ਨਿਜਾਮ – ਓ – ਦੀਨ ਦੀ ਦਰਗਾਹ ਦੇ ਪਾਸ ਮੁਕਰਰ ਹੋਇਆ। ਸ਼ੁਰੂ ਦੀ ਮੁਲਾਕਾਤ ਦੌਰਾਨ ਗੁਰੂ ਸਾਹਿਬ ਨੇ ਵੇਰਵੇ ਸਹਿਤ ਉਨ੍ਹਾਂ ਫੌਜਦਾਰਾਂ , ਅਮੀਰਾਂ – ਵਜ਼ੀਰਾਂ ਤੇ ਪਹਾੜੀ ਰਾਜਿਆਂ ਦੇ ਨਾਮ ਦਿੱਤੇ ਜਿਨ੍ਹਾਂ ਨੇ ਮਾਸੂਮ ਸਾਹਿਬਜ਼ਾਦਿਆਂ , ਅਤੇ ਨਿਰਦੋਸ਼ ਸਿੱਖਾਂ ਉੱਪਰ ਜ਼ੁਲਮ ਢਾਹੇ ਸਨ। ਧੋਖੇ ਫਰੇਬ ਨਾਲ ਅਨੰਦਪੁਰ ਸਾਹਿਬ ਖਾਲੀ ਕਰਵਾਇਆ ਅਤੇ ਗੁਰੂ ਘਰ ਦੀ ਕੀਮਤੀ ਸਮਾਨ ਤੇ ਸਾਹਿਤਕ ਖ਼ਜ਼ਾਨਾ ਬਰਬਾਦ ਕੀਤਾ। ਇਹ ਜ਼ੁਲਮ ਭਰੀ ਦਾਸਤਾਨ ਸੁਣ ਕੇ ਬਾਦਸ਼ਾਹ ਨੇ ਭਰੋਸਾ ਦੁਆਇਆ ਕਿ ਤਖਤ ਨੂੰ ਸੁਰੱਖਿਅਤ ਕਰਨ ਉਪਰੰਤ ਇਨ੍ਹਾਂ ਸਭ ਦੋਸ਼ੀਆਂ ਨੂੰ ਯੋਗ ਸਜ਼ਾਵਾਂ ਦੇਵੇਗਾ।
ਇਸ ਤੋਂ ਉਪਰੰਤ ਸ਼ਾਹੀ ਫੌਜਾਂ ਅਤੇ ਸਿੱਖ ਫੌਜਾਂ ਆਪਣੇ ਆਪਣੇ ਜੰਗੀ ਕਰੱਤਵ ਦਿਖਾਉਣ ਲੱਗੇ। ਬਾਦਸ਼ਾਹ ਸਿੱਖਾਂ ਦੇ ਫੌਜੀ ਕਰਤਵ ਦੇਖ ਕੇ ਬਹੁਤ ਹੈਰਾਨ ਤੇ ਕਾਇਲ ਹੋਇਆ ਬਾਅਦ ਵਿਚ ਜੰਗੀ ਹਾਥੀਆਂ ਦੀ ਲੜਾਈ ਕਰਵਾਉਣ ਦਾ ਵਿਚਾਰ ਬਣਿਆ। ਗੁਰੂ ਸਾਹਿਬ ਨੇ ਸ਼ਾਹੀ ਜੰਗੀ ਹਾਥੀ ਦੇ…
ਮੁਕਾਬਲੇ ਵਿਚ ਆਪਣਾ ਜੰਗੀ ਝੋਟਾ ਸਾਹਮਣੇ ਲਿਆਂਦਾ। ਉਦੋਂ ਸਭ ਦੀ ਹੈਰਾਨਗੀ ਦੀ ਹੱਦ ਨਾ ਰਹੀ। ਜਦੋਂ ਗੁਰੂ ਸਾਹਿਬ ਵਲੋਂ ਭੇਜੇ ਝੋਟੇ ਨੇ ਸ਼ਾਹੀ ਜੰਗੀ ਹਾਥੀ ਨੂੰ ਥੋੜੇ ਸਮੇਂ ਵਿਚ ਹੀ ਭਾਂਜ ਦੇ ਦਿਤੀ। ਇਹ ਸਭ ਦੇਖਕੇ ਬਾਦਸ਼ਾਹ ਗੁਰੂ ਸਾਹਿਬ ਦੀਆਂ ਜੰਗੀ ਮਸ਼ਕਾਂ ਦਾ ਹੋਰ ਵੀ ਪ੍ਰਸ਼ੰਸਕ ਬਣ ਗਿਆ।
waheguru
nice