ਇਤਿਹਾਸ – ਗੁਰੁਦਆਰਾ ਪੱਥਰ ਸਾਹਿਬ , ਲੇਹ

ਗੁ ਪੱਥਰ ਸਾਹਿਬ (ਲੇਹ)
ਧੰਨ ਗੁਰੂ ਨਾਨਕ ਸਾਹਿਬ (ਭਾਗ-5)
ਸ੍ਰੀਨਗਰ ਤੋਂ ਗੁਰੂ ਜੀ ਲੱਦਾਖ (ਲੇਹ)ਨੂੰ ਚਲੇ ਗਏ ਜਿੱਥੇ ਤਿੱਬਤੀ ਲਾਮਾ ਇਕ ਰੁੱਖ ਨੂੰ ਇਸ ਕਰਕੇ ਪੂਜਨੀਕ ਮੰਨਦੇ ਹਨ , ਕਿਉਂਕਿ ਗੁਰੂ ਨਾਨਕ ਸਾਹਿਬ ਉਸ ਰੁੱਖ ਦੇ ਥੱਲੇ ਬੈਠੇ ਸੀ। ਸਤਿਗੁਰੂ ਜੀ ਪਹਿਲਗਾਮ ,ਅਮਰਨਾਥ ,ਸੋਨਾ ਮਾਰਗ ਬਾਲਾਕੋਟ, ਦਰਾਸ , ਕਾਰਗਿਲ ਰਸਤੇ ਗਏ ਸੀ। ਸਥਾਨਕ ਲਾਮਾਂ ਤੇ ਤਿੱਬਤੀ ਦੱਸਦੇ ਹਨ ਕਿ ਜਦੋਂ (ਗੁਰੂ) ਨਾਨਕ ਸ਼ਾਹ ਜੀ ਯਾਰਖੰਡ ਤੋਂ ਵਾਪਸ ਆ ਰਹੇ ਸੀ ਤਾਂ ਉਹ ਵਾਪਸੀ ਤੇ ਇੱਥੇ ਰੁਕੇ। ਉਨ੍ਹਾਂ ਦੀ ਮਹਿਮਾ ਨੂੰ ਸੁਣ ਕੇ ਈਰਖਾ ਨਾਲ ਸੜੇ ਇੱਕ ਦੇਉ ਸਾਧ ਨੇ ਗੁੱਸੇ ਦੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਨੂੰ ਮਾਰਨ ਦਾ ਯਤਨ ਕੀਤਾ। ਦੇਉ ਤਾਂਤਰਿਕ ਸ਼ਕਤੀਆਂ ਦਾ ਮਾਲਕ ਸੀ। ਉਸ ਨੇ ਆਪਣੀਆਂ ਸ਼ਕਤੀਆਂ ਨਾਲ ਪਹਾੜੀ ਤੋਂ ਇੱਕ ਪੱਥਰ ਸੁਟਿਅ‍ਾ। ਜਿਉਂ ਹੀ ਇਹ ਪੱਥਰ ਗੁਰੂ ਨਾਨਕ ਸਾਹਿਬ ਦੀ ਪਾਵਨ ਦੇਹ ਦੇ ਨਾਲ ਛੂਹਿਆ ਤਾਂ ਪੱਥਰ ਮੋਮ ਵਾਂਗ ਨਰਮ ਹੋਕੇ ਸਤਿਗੁਰਾਂ ਦੇ ਸੀਸ ਅਤੇ ਲੱਕ ਦੇ ਇਰਦ ਗਿਰਦ ਲਿਪਟ ਗਿਆ। ਗੁਰੂ ਸਾਹਿਬ ਸਹੀ ਸਲਾਮਤ ਪੱਥਰ ਦੇ ਘੇਰੇ ਚੋ ਬਾਹਰ ਨਿਕਲ ਆਏ। ਅਜ ਵੀ ਦੇਖਣ ਤੇ ਪਤਾ ਲੱਗਦਾ ਹੈ ਕੇ ਪੱਥਰ ਕਿਵੇ ਗੁਰੂ ਸਾਹਿਬ ਦੁਆਲੇ ਲਿਪਟਿਆ ਹੋਉ।
ਲੇਹ ਤੋਂ ਕੁਝ ਮੀਲ ਦੂਰ ਬੋਧੀਆਂ ਦੇ ਮੰਦਰ ਹਨ ਜਿਨ੍ਹਾਂ ਵਿੱਚ ਮਹਾਤਮਾ ਬੁੱਧ ਦੀ ਤਸਵੀਰ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਦੀ ਤਸਵੀਰ ਵੀ ਪੂਜੀ ਜਾਂਦੀ ਹੈ ਉੱਥੇ ਤਿੱਬਤੀ ਲਾਮਾ ਇਸ ਮੰਤਰ ਦਾ ਜਾਪ ਕਰਦੇ ਨੇ “ਉ ਅਹੰ ਭਦਰ, ਗੁਰੂ ਪਰਮ ਸਿੱਧੀ ਹੰ “”
ਲਾਮਾ ਦੱਸਦੇ ਹਨ ਕੇ “ਭਦਰਾ ਗੁਰੂ” ਮਤਲਬ “ਗੁਰੂ ਮਹਾਨ” ਭਾਵ “ਸਤਿਗੁਰੂ ਨਾਨਕ” ਹੈ
ਗੁਰੂ ਨਾਨਕ ਸਾਹਿਬ ਦਾ ਤਿੱਬਤ ਲੱਦਾਖ ਦੇ ਇਲਾਕੇ ਵਿੱਚ ਇਤਨਾ ਡੂੰਘਾ ਪ੍ਰਭਾਵ ਪਿਆ ਕੇ ਕਿ ਹੁਣ ਤਕ ਆਏ ਮਹੀਨੇ ਤਿੱਬਤੀ , ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਆਉਂਦੇ ਹਨ। ਇਸ ਯਾਤਰਾ ਸਮੇਂ ਗੁਰੂ ਨਾਨਕ ਦੇਵ ਜੀ ਮਾਨਸਰੋਵਰ ਵੀ ਗਏ ਹੁਣ ਲੇਹ ਚ ਪਾਵਨ ਅਸਥਾਨ ਵੀ ਬਣ ਗਿਆ ਹੈ।
ਨੋਟ ਡਾ: ਤਿਰਲੋਚਨ ਸਿੰਘ ਜੀ ਕਹਿੰਦੇ ਮੈਨੂੰ ਕੁਝ ਤਿੱਬਤੀ ਦਰਬਾਰ ਸਾਹਿਬ ਵੀ ਮਿਲੇ ਭਾਈ ਵੀਰ ਸਿੰਘ ਜੀ ਵੀ ਦਰਬਾਰ ਸਾਹਿਬ ਪ੍ਰਕਰਮਾਂ ਚ ਤਿੱਬਤੀਆ ਨਾਲ ਮੁਲਾਕਾਤ ਦਾ ਜਿਕਰ ਕਰਦੇ ਨੇ
ਸਰੋਤ ਜੀਵਨ ਚਰਿਤ੍ਰ ਗੁਰੂ ਨਾਨਕ ਦੇਵ ਜੀ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਨੋਟ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦਿਆ ਪੰਜਵੀ ਪੋਸਟ


Share On Whatsapp

Leave a Reply to Chandpreet Singh

Click here to cancel reply.




"1" Comment
Leave Comment
  1. Chandpreet Singh

    ਵਾਹਿਗੁਰੂ ਜੀ🙏

top