ਇਹ ਗੁਰਦੁਆਰਾ ਕਠੀ ਦਰਵਾਜਾ ਦੇ ਨੇੜੇ ਰਾਇਨਵਾਰੀ ਜ਼ਿਲਾ ਸ਼੍ਰੀਨਗਰ , ਜੰਮੂ ਕਸ਼ਮੀਰ ਵਿਚ ਹੈ
ਇਤਿਹਾਸ – ਇਕ ਬਿਰਧ ਅੰਨ੍ਹੀ ਮਾਤਾ ਭਾਗ ਭਰੀ ਜਿਹੜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਸ਼ਨ ਲਈ ਕਈ ਸਾਲਾਂ ਤੋਂ ਉਡੀਕ ਕਰ ਰਹੀ ਸੀ . ਗੁਰੂ ਜੀ ਨੇ ਆਕੇ ਦਰਸ਼ਨ ਦਿੱਤੇ . ਮਾਤਾ ਭਾਗ ਭਰੀ ਨੇ ਖੱਦਰ ਦਾ ਚੋਲਾ ਗੁਰੂ ਸਾਹਿਬ ਵਾਸਤੇ ਆਪਣੇ ਹੱਥੀਂ ਕਤੇਆ ਹੋਇਆ ਸੀ ਜੋ ਮਾਤਾ ਭਾਗ ਭਰੀ ਨੇ ਬੜ੍ਹੀ ਸ਼ਰਧਾ ਨਾਲ ਗੁਰੂ ਸਾਹਿਬ ਨੂੰ ਭੇਂਟ ਕੀਤਾ ਅਤੇ ਗੁਰੂ ਜੀ ਨੇ ਬੜੇ ਚਾਅ ਨਾਲ ਖੱਦਰ ਦਾ ਚੋਲਾ ਪਹਿਨਿਆ।
ਉਮਰ ਵਧੇਰੀ ਹੋਣ ਕਰਕੇ ਮਾਤਾ ਜੀ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਬਿਰਧ ਮਾਤਾ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਹੇ ਮੇਰੇ ਸੱਚੇ ਪਾਤਸ਼ਾਹ ਮੇਰੀ ਅੱਖਾਂ ਦੀ ਰੋਸ਼ਨੀ ਬਖਸ਼ੋ ਤਾਕਿ ਮੈਂ ਤੁਹਾਡੇ ਦਰਸ਼ਨ ਕਰ ਸਕਾਂ , ਗੁਰੂ ਹਰਗੋਬਿੰਦ ਨੇ ਆਪਣਾ ਬਰਛਾ ਜਮੀਨ ਵਿਚ ਮਾਰਿਆ ਅਤੇ ਜਮੀਨ ਚੋਂ ਨਿਕਲਿਆ ਪਾਣੀ ਦਾ ਛਿੱਟਾ ਮਾਤਾ ਦੀਆਂ ਅੱਖਾਂ ਵਿਚ ਮਾਰੇ ਤੇ ਮਾਤਾ ਨੂੰ ਅੱਖਾਂ ਦੀ ਰੋਸ਼ਨੀ ਬਖਸ਼ੀ। ਆਪਣੇ ਸਾਹਮਣੇ ਗੁਰੂ ਸਾਹਿਬ ਦਾ ਨੂਰਾਨੀ ਚੇਹਰਾ ਦੇਖਕੇ ਮਾਤਾ ਜੀ ਗਦ ਗਦ ਹੋ ਗਈ।
ਭਾਗਾਂ ਵਾਲੀ ਮਾਤਾ ਭਾਗ ਭਰੀ ਦੀਆਂ ਅੱਖਾਂ ਚੋ ਹੰਜੂ ਆ ਗਏ ਅਤੇ ਕੰਬਦੀ ਹੋਈ ਬਿਰਧ ਮਾਤਾ ਦੇ ਮੁਖ ਚੋਂ ਬਚਨ ਨਿਕਲੇ “ਹੈ ਮੇਰੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਕਰਨ ਤੋਂ ਬਾਅਦ ਕੁਝ ਹੋਰ ਨਹੀਂ ਵੇਖਣਾ ਚਾਹੁੰਦੀ ਮੈਨੂੰ ਮੁਕਤੀ ਬਖਸ਼ੋ। ਇਹ ਕਹਿ ਕੇ ਮਾਤਾ ਨੇ ਆਪਣਾ ਸਰੀਰ ਤਿਆਗ ਦਿੱਤਾ ਗੁਰੂ ਜੀ ਨੇ ਆਪਣੇ ਹੱਥੀਂ ਮਾਤਾ ਜੀ ਦਾ ਸੰਸਕਾਰ ਕੀਤਾ। ਇਸ ਥਾਂ ਤੇ ਮਾਤਾ ਜੀ ਦੀ ਸਮਾਧ ਕਾਇਮ ਹੈ ਅਤੇ…
ਇਸ ਦੇ ਨਾਲ ਉਹ ਖੂਹ ਸਾਹਿਬ ਵੀ ਮੌਜੂਦ ਹੈ ਜਿਥੇ ਗੁਰੂ ਜੀ ਨੇ ਆਪਣਾ ਬਰਛਾ ਮਾਰਕੇ ਅੰਮ੍ਰਿਤ ਕੱਢਿਆ ਸੀ . ਇਹ ਗੁਰੂਦਵਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਬਣਿਆ ਹੋਇਆ ਹੈ
waheguru ji
waheguru