ਹਕੀਮ ਅਲਾ ਯਾਰ ਖਾਂ ਜੋਗੀ ਜਿਨ੍ਹਾਂ ਨੂੰ ਆਪਣੇਂ ਇਸਲਾਮ ਧਰਮ ਵਿਚੋਂ ਛੇਕ ਦਿਤਾ ਗਿਆ ਅਤੇ ਕਾਫ਼ਰ ਕਹਿ ਕੇ 30 ਸਾਲ ਮਸਜਿਦ ਦੀ ਪੋੜੀਆ ਤਕ ਨਾ ਚੜਨ ਦਿੱਤਾ ਗਿਆ। ਉਹਨਾਂ ਦਾ ਕਸੂਰ ਇਹ ਕਡਿਆ ਗਿਆ ਸੀ ਕਿ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸੰਬੰਧੀ ਦੋ ਮਰਸੀਏ ਲਿਖੇ।
#”ਸ਼ਹੀਦਾਨ-ਏ-ਵਫ਼ਾ” ਵਿਚ ਛੋਟੇ ਸਾਹਿਬਜ਼ਾਦਿਆਂ ਅਤੇ “ਗੰਜੇ-ਏ-ਸ਼ਹੀਦਾਂ” ਵਿੱਚ ਵਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਲ ਟੁਂਬਵਾ ਵਰਨਣ ਕੀਤਾ। ਜ਼ਿੰਦਗੀ ਦੇ ਆਖਰੀ ਸਾਹਾਂ ਵਿੱਚ ਜਦੋਂ ਜੋਗੀ ਜੀ ਕੋਲ ਇਕ ਮੋਲਵੀ ਆਇਆ ਤੇ ਕਿਹਾ ਕਿ ਆਪਣੀਂ ਲਿਖਤਾਂ ਦੀ ਗਲਤੀ ਮਨ ਕੇ ਭੁੱਲ ਬਖਸ਼ਵਾ ਲੇ ਤਾਕਿ ਬਹਿਸ਼ਤ ਵਿੱਚ ਜਗ੍ਹਾ ਪਾ ਸਕੇਂ ਤਧ ਜੋਗੀ ਜੀ ਬੇਬਾਕ ਬੋਲੇ “ਮੈਂ ਕਾਫ਼ਰ ਸੋੜੀ ਸੋਚ ਵਾਲੇ ਮੁਤਸਬੀਆਂ ਵਾਸਤੇ ਹਾਂ ਪਰ ਇਸ ਲਿਖਤ ਸਦਕਾ ਹੀ ਮੈਂ ‘ਗੁਰੂ ਗੋਬਿੰਦ ਸਿੰਘ ਜੀ’ ਦੀ ਛਾਤੀ ਲਗਕੇ ਬਹਿਸ਼ਤ ਵਿੱਚ ਵਸਾਂਗਾ” ।
ਜੋਗੀ ਜੀ ਨੇ” ਗੁਰੂ ਗੋਬਿੰਦ ਸਿੰਘ ਜੀ” ਲਈ ਸ਼ਰਦਾ ਦੀ ਭਾਵਨਾ ਵਿੱਚ ਇਥੇ ਤਕ ਕਹਿ ਦਿੱਤਾ ਕਿ
” ਇੱਨਸਾਫ਼ ਕਰੇ ਜੀਅ ਮੈਂ ਜਮਾਂਨਾ ਤੋ ਯਕੀਂ ਹੈ,
ਕਹਿ ਦੇ ਕਿ ਗੁਰੂ ਗੋਬਿੰਦ ਕਾ ਸ਼ਾਨੀ ਹੀ ਨਹੀਂ ਹੈ।।
ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ,
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵਹਿ ਹੈ ਕਮ”।
ਯਾਕੂਬ ਕੋ ਯੂਸਫ ਕੇ ਬਿਛੜਨੇਂ ਨੇ ਰੁਲਾਇਆ
ਰੁਤਬਾ ਗੁਰੂ ਗੋਬਿੰਦ ਨੇ ਨਬੀਉਂ ਕਾ ਬੜਾਇਆ
ਕਟਾਕਰ ਚਾਰ ਪਿਸਰ ਏਕ ਆਸੂੰ ਨਾ ਗਿਰਾਇਆ
ਡਡਕ ਮੇ ਫਿਰੇ ਰਾਮ ਤੋ ਸੀਤਾ ਥੀ ਬਗਲ ਮੇ
ਉਸ ਫਖਰੇ ਜਹਾਂ ਇੰਦ ਕੀ ਮਾਤਾ ਥੀ ਬਗਲ ਮੇ
ਲਸ਼ਮਣ ਸਾ ਬਿਰਾਦਰ ਤਕਸਈਮ-ਏ-ਜੀਗਰ ਥਾ
ਬਾਕੀ ਹੈ ਕਨ੍ਹੀਆ ਤੋ ਨਹੀ ਉਸਕਾ ਪਿਸਰ ਥਾ
ਸਚ ਹੈ ਗੁਰੂ ਗੋਬਿੰਦ ਕਾ ਜਿਗਰਾ ਹੀ ਦਿਗਰ ਥਾ
ਕਟਵਾ ਦੀਏ ਸੀਸ ਸ਼ਾਮ ਨੇਂ ਗੀਤਾ ਸੁਨਾਕਰ
ਰੂਹ ਫੂਕ ਦੀ ਗੋਬਿੰਦ ਨੇਂ ਔਲਾਦ ਕਟਾਕਰ
ਬਸ ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ
ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ
ਉਲਫਤ ਕੇ ਜਲਵੇ ਕਭੀ ਦੇਖੇ ਨਹੀ ਹਮਨੇ
ਦੇਖਨੇ ਤੋ ਦੂਰ ਕਭੀ ਸੁਨੇ ਨਹੀ ਹਮਨੇ
ਨਾ ਕਹੂੰ ਅਬ ਕੀ ਨਾ ਕਹੂੰ ਤਬਕੀ
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ
ਤੋ ਸੁੰਨਤ ਹੋਤੀ ਸਭਕੀ
़़़़़़़
ਅੱਲਾਹ ਯਾਰ ਖਾਂ ਯੋਗੀ।
nice