ਸਿਰ ਝੁਕਾ ਕੇ ਆਦਰ ਕਰਾਂ
ਨੀਹਾਂ ‘ਚ ਖਲੋਤਿਆਂ ਦਾ
ਕੋਈ ਦੇਣ ਨੀ ਦੇ ਸਕਦਾ
ਮਾਂ ਗੁਜਰੀ ਦੇ ਪੋਤਿਆਂ ਦਾ
ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਜਦ ਹਵਾ ਚੱਲੇਗੀ ਠੰਢੀ ਤਨ ਨੂੰ ਝੰਬਦੀ ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ