ਵਿਸਾਖੀ ਦਿਹਾੜਾ
ਹੋਇਆ ਭਾਰੀ ਇੱਕਠ ਸੰਗਤ ਦਾ
ਆਨੰਦਪੁਰ ਸਾਹਿਬ ਜਦ
ਗੁਰੂ ਗੋਬਿੰਦ ਸਿੰਘ ਜੀ ਨੇ ਮੰਗ ਪੰਜ
ਸੀਸ ਦੀ ਰੱਖੀ ਸੰਗਤ ਵਿੱਚ ਤਦ
ਸੁਣ ਸਭ ਹੈਰਾਨ ਹੋਏ
ਡਰ ਚਿਹਰਿਆਂ ਤੇ ਆ ਘਿਰੇ
ਬਾਹਰੀ ਦਿਖਾਵੇ ਨਾ ਭਾਵਣ ਗੁਰੂ ਨੂੰ
ਚਿੰਤਾ ਵਿੱਚ ਸਭਦਾ ਮਨ ਡੋਲਿਆ ਫਿਰੇ
ਸੱਚੀ ਪ੍ਰੇਮ ਭਗਤੀ ਵਾਲੇ ਪੰਜ ਗੁਰੂ ਦੇ
ਪਿਆਰੇ ਉੱਠ ਖੜੇ ਹੋਏ
ਗੁਰੂ ਸਾਹਿਬ ਜੀ ਦੀ ਮੰਗ ਪੂਰੀ ਕਰਨ
ਲਈ ਗੁਰੂ ਜੀ ਕੋਲ ਗਏ
ਵੇਖ ਜਿਗਰਾ ਮੇਰੇ ਬਾਜਾਂ ਵਾਲੇ ਸਾਹਿਬ ਨੇ
ਅੰਮਿ੍ਰਤ ਦਾਤ ਬਖ਼ਸ਼ ਕੇ ਸਿੱਖ ਸਜਾਏ
ਦਿਨ ਵਿਸਾਖੀ ਵਾਲੇ ਖਾਲਸਾ ਪੰਥ ਸਾਜ ਕੇ
ਗੁਰ ਚਰਨੀ ਲਾਏ।
ਸੰਦੀਪ ਕੌਰ ਚੀਮਾ✍️
ਕੁਝ ਹੋਰ ਸਿੱਖ ਸਟੇਟਸ :
28 ਜੂਨ , 2024 ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ...
Read More
ਜਿਸ ਦਾ ਸਾਹਿਬ ਡਾਢਾ ਹੋਇ ਤਿਸ ਨੋ ਮਾਰਿ ਨ ਸਾਕੈ ਕੋਇ 🙏
Read More
ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥ ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥☬॥ ਵਾਹਿਗੁਰੂ...
Read More
ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥ ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥☬॥ ਵਾਹਿਗੁਰੂ...
Read More
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਜਿਨਿ ਸਿਰਿਆ ਤਿਨੈ ਸਵਾਰਿਆ ਪਰਮਾਤਮਾ ਜੀ ਮੇਹਰ ਕਰਿਓ...
Read More
ਪਿਆਰੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮੌਕੇ ਇਹਨਾਂ ਨਾਇਕਾਂ ਨੂੰ ਵੀ ਕੋਟਿ ਕੋਟਿ ਪ੍ਰਣਾਮ ਹੈ ਭਾਈ...
Read More