ਚੱਕ ਤਾਸ਼ ਵਾਲੀ ਗੱਦੀ
ਟਰਾਲੀ ਸਰਹਿੰਦ ਵੱਲ ਦੱਬੀ
ਜਾਂਦਾ ਕੇਸਰੀ ਰੁਮਾਲ ਵਾਲਾ ਕੂਕਾਂ ਮਾਰਦਾ।
ਬੁਲਟ ਮਾਰਦਾ ਪਟਾਕੇ
ਜਾਂਦੇ ਫਤਿਹਗੜ੍ਹ ਸਹਿਬ ਕਾਕੇ
ਕੂਲ ਲਿੱਪਾਂ ਜਦੋਂ ਲੈਂਦੇ ਲਾਲਾ ਧਾਹਾਂ ਮਾਰਦਾ।
ਠੰਡਾ ਬੁਰਜ਼ ਵੀ ਰੋਇਆ
ਥੋਡੇ ਭਾਣੇ ਮੇਲਾ ਹੋਇਆ
ਠੰਡੀ ਹਵਾ ਦਾ ਸੀ ਬੁੱਲਾ ਬੱਚਿਆਂ ਨੂੰ ਠਾਰਦਾ।
ਜੇ ਘਰੇਂ ਹੋਜੇ ਕੋਈ ਮੌਤ
ਐਡਾ ਵੱਜਦਾ ਏ ਸ਼ੌਕ
ਸੁਰਤ ਹੁੰਦੀ ਨੀ ਗੁਆਂਡੀ ਪੱਗ ਨੂੰ ਸੁਆਰਦਾ।
ਸਾਨੂੰ ਆਉਣੀ ਕਦੋਂ ਮੱਤ
ਚੱਕੀ ਸੜਕਾਂ ਤੇ ਅੱਤ
ਮੁੜ ਆਓ ਪੁੱਤੋ ਬਾਜਾਂ ਵਾਲਾ ਵਾਜਾਂ ਮਾਰਦਾ।
ਕਾਪੀ
✍️………..ਰਵੀ ਘੱਗਾ
ਕੁਝ ਹੋਰ ਸਿੱਖ ਸਟੇਟਸ :
#ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ...
Read More
ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ।। ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ।।
Read More
ਸਦਕੇ ਉਸ ਦੁੱਖ ਦੇ ਜੋ ਪਲ ਪਲ ਹੀ ਨਾਮ ਜਪਾਉਂਦਾ ਰਹਿੰਦਾ ਏ ਸਦਕੇ ਉਸ ਨਾਮ...
Read More
ਭਾਈ ਜੈ ਸਿੰਘ ਜਿੰਨਾ ਨੂੰ ਪੁੱਠੇ ਲਟਕਾ ਕੇ ਖਲ ਲਾਹੀ ਗਈ ਫੇਰ ਵੀ ਸਿਦਕ ਨਹੀ...
Read More
ਬਾਬੇ ਨਾਨਕ ਦੀ ਕਿਰਪਾ ਨਾਲ ਨਵੀਂ ਸਵੇਰ ਸਭ ਲਈ ਖੁਸ਼ੀਆਂ ਤੇ ਤੰਦਰੁਸਤੀ ਲੈ ਕੇ ਆਵੇ......
Read More
ਗੁਰੂ ਵੱਲ ਪਿੱਠ ਕਰ ਕੇ ਜਦੋ ਸੈਲਫੀਆਂ ਅਸੀਂ ਲੈਂਦੇ ਹਾਂ ,,, ਹੋ ਰਹੇ ਕੀਰਤਨ ਤੇ...
Read More