ਕਤਾਰ ਟੁੱਟੇ ਨਾ ਮੁੱਛ ਫੁੱਟ ਚੋਭਰਾਂ ਦੀ
ਚੜਾਵੇ ਸਿਰਾਂ ਦੇ ਤਖ਼ਤ ਤੇ ਚੜੀ ਜਾਂਦੇ
ਆਪਾਂ ਵਾਰਨ ਦਾ ਹੁੰਦਾ ਹੈ ਚਾਅ ਕਿੰਨਾਂ
ਇੱਕ ਦੂਜੇ ਤੋਂ ਮੂਹਰੇ ਹੋ ਹੋ ਖੜੀ ਜਾਂਦੇ
ਜਪੁ ਜੀ , ਜਾਪੁ ਤੇ ਕੋਈ ਵਾਰ ਚੰਡੀ
ਅੱਖਾਂ ਮੀਚ ਕੇ ਕੰਠ ਹੀ ਪੜੀ ਜਾਂਦੇ
ਭਰੇ ਸੰਤਾਂ ਦੇ ਹੱਥੋਂ ਮੈਗਜੀਨ ਜਿਹੜੇ
ਮੱਥਾ ਟੇਕ ਕੇ ਸੂਰਮੇ ਨੇ ਫੜੀ ਜਾਂਦੇ
ਬਾਜਾਂ ਵਾਲਿਆਂ ਕੈਸੀ ਤੂੰ ਕੌਮ ਸਾਜੀ
ਲੱਖਾਂ ਨਾਲ ਨੇ ਮੂਠੀ ਭਰ ਲੜੀ ਜਾਂਦੇ
ਫੌਜੀ ਅੱਗੇ ਨੂੰ ਜਾਣ ਤੋੰ ਪੈਰ ਖਿੱਚਣ
ਸਿੰਘ ਟੈਕਾਂ ਦੇ ਮੂਹਰੇ ਵੀ ਖੜੀ ਜਾਂਦੇ।
– ਸਤਵੰਤ ਸਿੰਘ
ਕੁਝ ਹੋਰ ਸਿੱਖ ਸਟੇਟਸ :
ਸ਼ੁਕਰ ਹੈ ਵਾਹਿਗੁਰੂ ਦਾ , ਇੰਨੀ ਔਕਾਤ ਨਹੀਂ ਜਿੰਨੀ ਕ੍ਰਿਪਾ ਹੈ
Read More
ਮਨਸਾ ਪੂਰਨ ਸਰਨਾ ਜੋਗ ਜੋ ਕਰਿ ਪਾਇਆ ਸੋਈ ਹੋਗੁ ਹਰਨ ਭਰਨ ਜਾ ਕਾ ਨੇਤ੍ਰ ਫੋਰੁ...
Read More
ਰੱਬਾ ਸੁੱਖ ਦੇਣਾ ਤਾਂ ਏਨਾ ਦੇਵੀਂ ਕਿ ਹੰਕਾਰ ਨਾ ਆਵੇ 🙏 ਤੇ ... ਦੁੱਖ ਦੇਣਾ...
Read More
ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ਜੀਉ ਪਿੰਡ ਜਿਨਿ ਸਾਜਿਆ ਭਾਈ ਦੇ...
Read More
ਅਨੌਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟਿਨ ਕੋਟਿ...
Read More
ਵਾਹਿਗੁਰੂ ਮਾਫ ਕਰੀਂ । ਹਰ ਚਮਕਣ ਵਾਲੀ ਚੀਜ਼ ਤੇ ਡੁੱਲ ਜਾਨੇ ਆਂ…. ਪੈਰ ਪੈਰ ਤੇ...
Read More