ਕਤਾਰ ਟੁੱਟੇ ਨਾ ਮੁੱਛ ਫੁੱਟ ਚੋਭਰਾਂ ਦੀ
ਚੜਾਵੇ ਸਿਰਾਂ ਦੇ ਤਖ਼ਤ ਤੇ ਚੜੀ ਜਾਂਦੇ
ਆਪਾਂ ਵਾਰਨ ਦਾ ਹੁੰਦਾ ਹੈ ਚਾਅ ਕਿੰਨਾਂ
ਇੱਕ ਦੂਜੇ ਤੋਂ ਮੂਹਰੇ ਹੋ ਹੋ ਖੜੀ ਜਾਂਦੇ
ਜਪੁ ਜੀ , ਜਾਪੁ ਤੇ ਕੋਈ ਵਾਰ ਚੰਡੀ
ਅੱਖਾਂ ਮੀਚ ਕੇ ਕੰਠ ਹੀ ਪੜੀ ਜਾਂਦੇ
ਭਰੇ ਸੰਤਾਂ ਦੇ ਹੱਥੋਂ ਮੈਗਜੀਨ ਜਿਹੜੇ
ਮੱਥਾ ਟੇਕ ਕੇ ਸੂਰਮੇ ਨੇ ਫੜੀ ਜਾਂਦੇ
ਬਾਜਾਂ ਵਾਲਿਆਂ ਕੈਸੀ ਤੂੰ ਕੌਮ ਸਾਜੀ
ਲੱਖਾਂ ਨਾਲ ਨੇ ਮੂਠੀ ਭਰ ਲੜੀ ਜਾਂਦੇ
ਫੌਜੀ ਅੱਗੇ ਨੂੰ ਜਾਣ ਤੋੰ ਪੈਰ ਖਿੱਚਣ
ਸਿੰਘ ਟੈਕਾਂ ਦੇ ਮੂਹਰੇ ਵੀ ਖੜੀ ਜਾਂਦੇ।
– ਸਤਵੰਤ ਸਿੰਘ
ਕੁਝ ਹੋਰ ਸਿੱਖ ਸਟੇਟਸ :
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥ ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥
Read More
ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ ਜੂਝੇ ਕਿਸ ਤਰਾਂ...
Read More
ਕੋੇਈ ਵੀ ਧਰਮ ਮਾੜਾ ਨਹੀਂ ਹੁੰਦਾ, ਬੱਸ ਉਹਨਾਂ ਧਰਮਾਂ ਚ ਕੁਝ ਲੋਕ ਜਰੂਰ ਮਾੜੇ ਹੁੰਦੇ...
Read More
ਤਿਨ ਕੋ ਬਾਜ ਨਹੀ ਮੈਂ ਦੇਨਾ । ਤਾਜ ਬਾਜ ਤਿਨ ਤੇ ਸਭ ਲੇਨਾ । ਬਚਨ...
Read More
ਉਸ ਦਾਤੇ ਘਰ ਸਭ ਕੁਝ ਮਿਲਦਾ ਰੱਖ ਸਬਰ ਸੰਤੋਖ ਤੇ ਆਸਾਂ ਉਸ ਮਾਲਕ ਤੋਂ ਮੰਗਣਾ...
Read More
ਵਜ਼ੀਰ ਖ਼ਾਂ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਕਿਹਾ ਕਿ ਉਸ ਨੇ ਜ਼ਿਦ ਕਰ ਕੇ...
Read More