ਅੰਗ : 608

ਸੋਰਠਿ ਮਹਲਾ ੫ ਘਰੁ ੧ ਤਿਤੁਕੇ ੴ ਸਤਿਗੁਰ ਪ੍ਰਸਾਦਿ ॥ ਕਿਸ ਹਉ ਜਾਚੀ ਕਿਸੁ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥ ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥ ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ ॥੧॥ ਹਰਿ ਜੀਉ ਤੇਰੀ ਦਾਤੀ ਰਾਜਾ ॥ ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ ॥ ਰਹਾਉ ॥ ਜਿਨਿ ਹਰਿ ਧਿਆਇਆ ਸਭੁ ਕਿਛੁ ਤਿਸ ਕਾ ਤਿਸ ਕੀ ਭੂਖ ਗਵਾਈ ॥ ਐਸਾ ਧਨੁ ਦੀਆ ਸੁਖਦਾਤੈ ਨਿਖੁਟਿ ਨ ਕਬ ਹੀ ਜਾਈ ॥ ਅਨਦੁ ਭਇਆ ਸੁਖ ਸਹਜਿ ਸਮਾਣੇ ਸਤਿਗੁਰਿ ਮੇਲਿ ਮਿਲਾਈ ॥੨॥ ਮਨ ਨਾਮੁ ਜਪਿ ਨਾਮੁ ਆਰਾਧਿ ਅਨਦਿਨੁ ਨਾਮੁ ਵਖਾਣੀ ॥ ਉਪਦੇਸੁ ਸੁਣਿ ਸਾਧ ਸੰਤਨ ਕਾ ਸਭ ਚੂਕੀ ਕਾਣਿ ਜਮਾਣੀ ॥ ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ ਸੇ ਲਾਗੇ ਗੁਰ ਕੀ ਬਾਣੀ ॥੩॥ ਕੀਮਤਿ ਕਉਣੁ ਕਰੈ ਪ੍ਰਭ ਤੇਰੀ ਤੂ ਸਰਬ ਜੀਆ ਦਇਆਲਾ ॥ ਸਭੁ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਪਾਲਾ ॥ ਰਾਖਿ ਲੇਹੁ ਨਾਨਕੁ ਜਨੁ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ॥੪॥੧॥

ਅਰਥ : ਸੋਰਠਿ ਮਹਲਾ ੫ ਘਰੁ ੧ ਤਿਤੁਕੇ ੴ ਸਤਿਗੁਰ ਪ੍ਰਸਾਦਿ ॥ ਹੇ ਭਾਈ! ਜਦੋਂ ਹਰੇਕ ਜੀਵ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ, ਤਾਂ (ਉਸ ਕਰਤਾਰ ਨੂੰ ਛੱਡ ਕੇ) ਮੈਂ ਹੋਰ ਕਿਸ ਪਾਸੋਂ ਕੁਝ ਮੰਗਾਂ? ਮੈਂ ਹੋਰ ਕਿਸ ਦੀ ਆਸ ਰੱਖਦਾ ਫਿਰਾਂ? ਜੇਹੜਾ ਭੀ ਕੋਈ ਵੱਡਾ ਜਾਂ ਧਨਾਢ ਮਨੁੱਖ ਦਿੱਸਦਾ ਹੈ, ਹਰੇਕ ਨੇ (ਮਰ ਕੇ) ਮਿੱਟੀ ਵਿਚ ਰਲ ਜਾਣਾ ਹੈ (ਇਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਹੈ) । ਹੇ ਭਾਈ! ਸਾਰੇ ਸੁਖ ਤੇ ਜਗਤ ਦੇ ਸਾਰੇ ਨੌ ਖ਼ਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ, ਤੇ, ਜੋ ਸਭ ਜੀਵਾਂ ਦਾ ਜਨਮ ਮਰਨ ਨਾਸ ਕਰਨ ਵਾਲਾ ਹੈ ।੧। ਹੇ ਪ੍ਰਭੂ ਜੀ! ਮੈਂ ਤੇਰੀਆਂ (ਦਿੱਤੀਆਂ) ਦਾਤਾਂ ਨਾਲ (ਹੀ) ਰੱਜ ਸਕਦਾ ਹਾਂ, ਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ? ਮੈਨੂੰ ਕਿਸੇ ਮਨੁੱਖ ਦੀ ਮੁਥਾਜੀ ਕਿਉਂ ਹੋਵੇ? ।ਰਹਾਉ। ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ, ਜਗਤ ਦੀ ਹਰੇਕ ਚੀਜ਼ ਹੀ ਉਸ ਦੀ ਬਣ ਜਾਂਦੀ ਹੈ, ਪਰਮਾਤਮਾ ਉਸ ਦੇ ਅੰਦਰੋਂ (ਮਾਇਆ ਦੀ) ਭੁੱਖ ਦੂਰ ਕਰ ਦੇਂਦਾ ਹੈ । ਸੁਖਦਾਤੇ ਪ੍ਰਭੂ ਨੇ ਉਸ ਨੂੰ ਅਜੇਹਾ (ਨਾਮ-) ਧਨ ਦੇ ਦਿੱਤਾ ਹੈ ਜੋ (ਉਸ ਪਾਸੋਂ) ਕਦੇ ਭੀ ਨਹੀਂ ਮੁੱਕਦਾ । ਗੁਰੂ ਨੇ ਉਸ ਪਰਮਾਤਮਾ ਦੇ ਚਰਨਾਂ ਵਿਚ (ਜਦੋਂ) ਮਿਲਾ ਦਿੱਤਾ, ਤਾਂ ਆਤਮਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ ਆਨੰਦ ਤੇ ਸਾਰੇ ਸੁਖ ਆ ਵੱਸਦੇ ਹਨ ।੨। ਹੇ (ਮੇਰੇ) ਮਨ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ, ਸਿਮਰਿਆ ਕਰ, ਉਚਾਰਿਆ ਕਰ । ਸੰਤ ਜਨਾਂ ਦਾ ਉਪਦੇਸ਼ ਸੁਣ ਕੇ ਜਮਾਂ ਦੀ ਭੀ ਸਾਰੀ ਮੁਥਾਜੀ ਮੁੱਕ ਜਾਂਦੀ ਹੈ । (ਪਰ, ਹੇ ਮਨ!) ਸਤਿਗੁਰੂ ਦੀ ਬਾਣੀ ਵਿਚ ਉਹੀ ਮਨੁੱਖ ਸੁਰਤਿ ਜੋੜਦੇ ਹਨ, ਜਿਨ੍ਹਾਂ ਉਤੇ ਪਿਆਰਾ ਪ੍ਰਭੂ ਆਪ ਦਇਆਵਾਨ ਹੁੰਦਾ ਹੈ ।੩। ਹੇ ਪ੍ਰਭੂ! ਤੇਰੀ (ਮੇਹਰ ਦੀ) ਕੀਮਤ ਕੌਣ ਪਾ ਸਕਦਾ ਹੈ? ਤੂੰ ਸਾਰੇ ਹੀ ਜੀਵਾਂ ਉੱਤੇ ਮੇਹਰ ਕਰਨ ਵਾਲਾ ਹੈਂ । ਹੇ ਗੋਪਾਲ ਪ੍ਰਭੂ! ਸਾਡੀ ਜੀਵਾਂ ਦੀ ਕੀਹ ਪਾਂਇਆਂ ਹੈ? ਜਗਤ ਵਿਚ ਹਰੇਕ ਕੰਮ ਤੇਰਾ ਹੀ ਕੀਤਾ ਹੋਇਆ ਹੁੰਦਾ ਹੈ । ਹੇ ਪ੍ਰਭੂ! ਨਾਨਕ ਤੇਰਾ ਦਾਸ ਹੈ, (ਇਸ ਦਾਸ ਦੀ) ਰੱਖਿਆ ਉਸੇ ਤਰ੍ਹਾਂ ਕਰਦਾ ਰਹੁ, ਜਿਵੇਂ ਪਿਉ ਆਪਣੇ ਪੁਤਰਾਂ ਉਤੇ ਕਿਰਪਾਲ ਹੋ ਕੇ ਕਰਦਾ ਹੈ ।੪।੧।



Share On Whatsapp

View All 3 Comments
Jagdev singh : Waheguru ji ka khalsa waheguru ji ki fateh
Harpinder Singh : 🙏🏻🌹🌷🌸🌼🌺Waheguru Ji🌺🌼🌸🌷🌹🙏🏻



धंना ॥ गोपाल तेरा आरता ॥ जो जन तुमरी भगति करंते तिन के काज सवारता ॥१॥ रहाउ ॥ दालि सीधा मागउ घीउ ॥ हमरा खुसी करै नित जीउ ॥ पन्हीआ छादनु नीका ॥ अनाजु मगउ सत सी का ॥१॥ गऊ भैस मगउ लावेरी ॥ इक ताजनि तुरी चंगेरी ॥ घर की गीहनि चंगी ॥ जनु धंना लेवै मंगी ॥२॥४॥

अर्थ: हे पृथ्वी को पालने वाले प्रभू! मैं तेरे दर का मंगता हूँ (मेरी जरूरतें पूरी कर); जो जो मनुष्य तेरी भक्ति करते हैं तू उनके काम सिरे चढ़ाता है।1। रहाउ। मैं (तेरे दर से) दाल, आटा और घी माँगता हूँ, जो मेरी जिंद को नित्य सुखी रखे, जूती व बढ़िया कपड़ा भी माँगता हूँ, और सात जोताई वाला अन्न भी (तुझी से) माँगता हूँ।1। हे गोपाल! मैं गाय भैंस लावेरी भी माँगता हूँ, और एक बढ़िया अरबी घोड़ी भी चाहिए। मैं तेरा दास धंना तुझसे माँग के घर की अच्छी स्त्री भी लेता हूँ।2।1।



Share On Whatsapp

Leave a comment


ਅੰਗ : 695

ਧੰਨਾ ॥ ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨ੍ਹ੍ਹੀਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥੧॥ ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥੪॥

ਅਰਥ : ਧੰਨਾ ॥ ਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੇਰੀਆਂ ਲੋੜਾਂ ਪੂਰੀਆਂ ਕਰ); ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਸਿਰੇ ਚਾੜ੍ਹਦਾ ਹੈਂ ।੧।ਰਹਾਉ। ਮੈਂ (ਤੇਰੇ ਦਰ ਤੋਂ) ਦਾਲ, ਆਟਾ ਤੇ ਘਿਉ ਮੰਗਦਾ ਹਾਂ, ਜੋ ਮੇਰੀ ਜਿੰਦ ਨੂੰ ਨਿੱਤ ਸੁਖੀ ਰੱਖੇ, ਜੁੱਤੀ ਤੇ ਸੋਹਣਾ ਕੱਪੜਾ ਭੀ ਮੰਗਦਾ ਹਾਂ, ਤੇ ਸੱਤਾਂ ਸੀਆਂ ਦਾ ਅੰਨ ਭੀ (ਤੈਥੋਂ ਹੀ) ਮੰਗਦਾ ਹਾਂ ।੧। ਹੇ ਗੋਪਾਲ! ਮੈਂ ਗਾਂ ਮਹਿੰ ਲਵੇਰੀ (ਭੀ) ਮੰਗਦਾ ਹਾਂ, ਤੇ ਇਕ ਚੰਗੀ ਅਰਬੀ ਘੋੜੀ ਭੀ ਚਾਹੀਦੀ ਹੈ । ਮੈਂ ਤੇਰਾ ਦਾਸ ਧੰਨਾ ਤੈਥੋਂ ਮੰਗ ਕੇ ਘਰ ਦੀ ਚੰਗੀ ਇਸਤ੍ਰੀ ਭੀ ਲੈਂਦਾ ਹਾਂ ।੨।੪।



Share On Whatsapp

Leave a Comment
SIMRANJOT SINGH : Waheguru Ji🙏

ਮਰਦਾਨੇ ਦੀ ਘਰਵਾਲੀ ਮਰਦਾਨੇ ਤੇ ਗਿਲਾ ਕਰਦੀ ਏ ਪਈ ਮੁਸਲਮਾਨ ਬੀਬੀਆਂ ਮੈਨੂੰ ਤਾਹਨਾ ਮਾਰਦੀਆਂ ਨੇ, ਤੇਰਾ ਆਦਮੀ ਮੁਸਲਮਾਨ ਹੋ ਕੇ ਇਕ ਹਿੰਦੂ ਫ਼ਕੀਰ ਦੇ ਪਿੱਛੇ ਰਬਾਬ ਚੁੱਕੀ ਫਿਰਦੈ।
ਤੇ ਮਰਦਾਨਾ ਆਪਣੇ ਘਰਵਾਲੀ ਨੂੰ ਕਹਿੰਦਾ ਹੈ, “ਤੇ ਫਿਰ ਤੂੰ ਕੀ ਆਖਿਅਾ, ਤੂੰ ਕੀ ਜਵਾਬ ਦਿੱਤਾ ?”
“ਮੈਂ ਕੀ ਜਵਾਬ ਦੇਂਦੀ, ਠੀਕ ਮਾਰਦੀਆਂ ਨੇ ਤਾਹਨੇ, ਮੈਂ ਚੁੱਪ ਰਹਿ ਗਈ। ਵਾਕਈ ਉਹ ਬੇਦੀ ਕੁਲਭੂਸ਼ਨ ਨੇ, ਬੇਦੀਆਂ ਦੀ ਕੁਲ ਦੇ ਵਿਚੋਂ ਪੈਦਾ ਹੋਏ ਨੇ ਅਸੀਂ ਮੁਸਲਮਾਨ।”
“ਨਈਂ ਤੂੰ ਕਹਿਣਾ ਸੀ, ਮੈਂ ਜਿਸ ਦੇ ਪਿੱਛੇ ਰਬਾਬ ਚੁੱਕੀ ਫਿਰਦਾਂ ਉਹ ਹਿੰਦੂ ਮੁਸਲਮਾਨ ਨਹੀਂ ਏਂ, ਉਹ ਸਿਰਫ਼ ਅੱਲਾ ਤੇ ਰਾਮ ਦਾ ਰੂਪ ਏ। ਉਹ ਈਸ਼ਵਰ ਏ, ਗੁਰੂ ਏ। ਉਹ ਕਿਸੇ ਫਿਰਕੇ ਦੇ ਵਿਚ ਬੰਦ ਨਹੀਂ ਹੁੰਦਾ, ਕਿਸੇ ਦਾਇਰੇ ਦੀ ਗ੍ਰਿਫ਼ਤ ਦੇ ਵਿਚ ਨਹੀਂ ਆਉਂਦਾ।”
ਘਰਵਾਲੀ ਯਕੀਨ ਨਹੀਂ ਕਰਦੀ, ਕਹਿੰਦੀ, “ਅਗਰ ਅੈਸਾ ਹੈ, ਸਾਡੇ ਘਰ ਤੇ ਕਦੀ ਆਇਆ ਨਹੀਂ ਤੇ ਨਾ ਕਦੀ ਭੋਜਨ ਛਕਿਅੈ। ਅਗਰ ਅੈਹੋ ਜਿਹੀ ਗੱਲ ਹੈ, ਸਾਰੇ ਉਸ ਦੀ ਨਿਗਾਹ ‘ਚ ਇਕੋ ਹੀ ਨੇ ਤੇ ਕਿਸੇ ਦਿਨ ਸਾਡੇ ਘਰ ਵੀ ਆਉਣ।”
ਮਰਦਾਨਾ ਕਹਿੰਦੈ, “ਫਿਰ ਅੱਜ ਇੰਝ ਹੀ ਸਹੀ, ਤੂੰ ਬਣਾ ਲੰਗਰ,ਭੋਜਨ ਬਣਾ, ਜੋ ਕੁਝ ਹੈ ਘਰ ਦੇ ਵਿਚ ਬਣਾ, ਮੈਂ ਬਾਬੇ ਨੂੰ ਲੈ ਕੇ ਆਉਨਾ।”
ਘਰਵਾਲੀ ਕਹਿੰਦੀ, “ਮੈਂ ਬਣਾ ਤਾਂ ਦਿੰਦੀ ਹਾਂ,ਉਹ ਨਹੀਂ ਆਏਗਾ। ਉਹ ਬੇਦੀ ਕੁਲਭੂਸ਼ਨ, ਬੇਦੀਆਂ ਦਾ ਮੁੰਡਾ, ਬੜੀ ਉੱਚੀ ਕੁਲ ਏ, ਸਾਡੇ ਘਰ ਨਹੀਂ ਆਉਣ ਲੱਗੇ, ਫਿਰ ਮੇਰੇ ਹੱਥ ਦਾ ਭੋਜਨ, ਮੈ ਮੁਸਲਮਾਣੀ, ਅਸੀਂ ਮੁਸਲਮਾਨ।”
ਪਤਾ ਹੈ ਮਰਦਾਨਾ ਕੀ ਕਹਿੰਦਾ ਹੈ ? ਮਰਦਾਨੇ ਨੇ ਵੀ ਕਹਿ ਦਿੱਤਾ, “ਜੇ ਨਾ ਆਏ ਤਾਂ ਯਾਰੀ ਟੁੱਟੀ, ਪਰ ਤੂੰ ਯਕੀਨ ਰੱਖ, ਯਾਰੀ ਨਹੀਂ ਟੁੱਟੇਗੀ।”
ਚੱਲਿਅੈ, ਪਰ ਇਹ ਸੋਚਣੀ ਵੀ ਏਂ ਕਿਧਰੇ ਮੈਨੂੰ ਆਪਣੇ ਘਰਵਾਲੀ ਦੇ ਕੋਲੋਂ ਸ਼ਰਮਸ਼ਾਰ ਨਾ ਹੋਣਾ ਪਏ, ਬਾਬਾ ਜਵਾਬ ਨਾ ਦੇ ਦਏ। ਇਹ ਸੋਚ ਕੇ ਜਾ ਰਿਹੈ। ਅਜੇ ੨੦੦ ਕਦਮ ਹੀ ਚੱਲਿਆ ਹੋਣੈ, ਬਾਬਾ ਜੀ ਰਸਤੇ ਵਿਚ ਮਿਲੇ। ਸਲਾਮ ਕੀਤੀ, ਸੱਜਦਾ ਕੀਤਾ, ਸੁਭਾਵਿਕ ਪੁੱਛ ਲਿਆ,
“ਬਾਬਾ ਜੀ ! ਕਿਥੇ ਚੱਲੇ ?”
ਤੇ ਸਤਿਗੁਰੂ ਕਹਿੰਦੇ ਨੇ, “ਮਰਦਾਨਿਆਂ, ਸਵੇਰੇ ਦਾ ਜੀਅ ਕਰ ਰਿਹਾ ਸੀ, ਦੁਪਹਿਰ ਦਾ ਲੰਗਰ ਤੇਰੇ ਕੋਲ ਛਕ ਲੈਨੇ ਆਂ, ਭੋਜਨ ਤੇਰੇ ਕੋਲ ਛਕ ਲਈਏ, ਚੱਲ।”
ਰੋ ਪਿਆ, ਚੀਕ ਨਿਕਲ ਗਈ ਮਰਦਾਨੇ ਦੀ, “ਬਾਬਾ ! ਇਕ ਨਿੱਕਾ ਜਿਹਾ ਕਿਨਕਾ ਸ਼ੱਕ ਦਾ ਆ ਗਿਆ ਸੀ, ਦੂਰ ਹੋ ਗਿਅੈ। ਵਾਕਈ ਤੂੰ ਸਾਂਝੈਂ।”
ਗੁਰੂ ਤੇ ਉਹ ਹੈ, ਔਰ ਵਾਸਤਵ ਗੁਰੂ ਉਹ ਹੈ ਜੋ ਹਿਰਦੇ ਦੇ ਸ਼ੱਕ ਨੂੰ ਮਿਟਾ ਦੇਵੇ। ਜਿਸ ਦਾ ਨਾਮ, ਜਿਸ ਦਾ ਗਿਆਨ, ਜਿਸ ਦੀ ਹੋਂਦ ਅੰਦਰ ਦੇ ਸਾਰੇ ਸ਼ੱਕ ਧੋ ਦੇਵੇ।
“ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ॥
ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ॥”
{ਥਿਤੀ ਗਉੜੀ ਮ: ੫,ਅੰਗ ੨੯੯}
ਜਿਸ ਤਰਾਂ ਸੂਰਜ ਸਾਂਝਾ ਹੁੰਦੈ, ਇਸ ਤਰ੍ਹਾਂ ਹੀ ਅਵਤਾਰੀ ਪੁਰਸ਼ ਤੇ ਸੰਤ ਸਾਂਝੇ ਹੁੰਦੇ ਨੇ, ਔਰ ਜੋ ਸਾਂਝਾ ਨਹੀਂ ਉਸ ਨੂੰ ਸੰਤ ਕਹਿਣ ਦੀ, ਅਵਤਾਰ ਕਹਿਣ ਦੀ ਲੋੜ ਹੀ ਨਹੀਂ। ਉਹ ਸੂਰਜ ਨਹੀਂ ਹੋਵੇਗਾ, ਕਿਸੇ ਘਰ ਦਾ ਜਲਦਾ ਹੋਇਆ, ਟਿਮਟਿਮਾਉਂਦਾ ਹੋਇਆ ਦੀਵਾ ਹੀ ਹੋ ਸਕਦੈ, ਹੋਰ ਕੁਝ ਨਹੀਂ, ਵਕਤ ਨਾਲ ਬੁਝ ਜਾਏਗਾ।ਕੋਪੀ



Share On Whatsapp

Leave a Comment
Chandpreet Singh : ਵਾਹਿਗੁਰੂ ਜੀ🙏



ਛੇਵੇਂ ਪਾਤਸ਼ਾਹ ਦਾ ਇੱਕ ਸਿੱਖ ਹੋਇਆ ਭਾਈ ਭਾਨਾ ਜੀ ਜੋ ਪਰਾਗ(ਇਲਾਹਾਬਾਦ) ਦੇ ਰਹਿਣ ਵਾਲਾ ਸੀ। ਸੁਭਾਵ ਦਾ ਬੜਾ ਭੋਲਾ ਸੀ , ਪਹਿਲੀ ਵਾਰ ਅੰਮ੍ਰਿਤਸਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਆਇਆ। ਭੇਟ ਰੱਖ ਕੇ ਨਮਸਕਾਰ ਕਰਕੇ ਭਾਨਾ ਜੀ ਨੇ ਬੇਨਤੀ ਕੀਤੀ , ਮਹਾਰਾਜ ਮੇਰੇ ਲਈ ਕੀ ਹੁਕਮ ਹੈ ?? ਜਿਸ ਨਾਲ ਮੇਰੀ ਕਲਿਆਣ ਹੋਵੇ ਮੀਰੀ ਪੀਰੀ ਦੇ ਮਾਲਕ ਨੇ ਹੁਕਮ ਕੀਤਾ , ਧਰਮ ਦੀ ਕਿਰਤ ਕਰੋ ਤੇ ਸਵਾਸ ਸਵਾਸ ਵਾਹਿਗੁਰੂ ਦਾ ਭਜਨ ਕਰਨਾ। ਅਕਾਲ ਪੁਰਖ ਕਿਰਪਾ ਕਰੇਗਾ।
ਸੁਣ ਭਾਨਾ ਜੀ ਨੇ ਕਿਆ ਮਹਾਰਾਜ ਲੋਕ ਕਹਿੰਦੇ ਨੇ ਜਦੋ ਕਿਸੇ ਨੂੰ ਵਾਰ ਵਾਰ ਬੁਲਾਈਏ ਤਾਂ ਅਕਸਰ ਬੰਦਾ ਖਿਝ ਜਾਂਦਾ ਤੇ ਗੁੱਸਾ ਕਰਦਾ ਹੈ। ਤੁਹਾਡਾ ਹੁਕਮ ਹੈ ਸੁਆਸ ਸੁਆਸ ਵਾਹਿਗੁਰੂ ਨੂੰ ਚੇਤੇ ਕਰੋ। ਵਾਰ ਵਾਰ ਵਾਹਿਗੁਰੂ ਨੂੰ ਬੁਲਾਇਆ ਤਾਂ ਉਹ ਵੀ ਖਿਝ ਜਾਂਦਾ ਹੋਉੂ , ਰੱਬ ਗੁੱਸਾ ਕਰੂ , ਜੇ ਉ ਰੁੱਸ ਗਿਆ ਤੇ ਫੇਰ ਕਿਰਪਾ ਕਿਵੇ ਕਰੂ ਜੀ??
ਮੀਰੀ ਪੀਰੀ ਦੇ ਮਾਲਕ ਸੁਣ ਕੇ ਹੱਸ ਪਏ ਤੇ ਕਿਹਾ , ਨਹੀ ਭਾਈ ਸਿਖਾ ਰੱਬ ਗੁੱਸਾ ਨਹੀਂ ਕਰਦਾ , ਨਾ ਹੀ ਉਹ ਖਿਝਦਾ ਹੈ। ਫਿਰ ਵੀ ਤੁਹਾਡੀ ਤਸੱਲੀ ਲਈ ਦੱਸਦੇ ਹਾਂ , ਸੁਣੋ। ਜਿਵੇ ਵੈਰੀਆਂ ਨੇ ਰਾਜੇ ਦੇ ਕਿਸੇ ਨੌਕਰ ਨੂੰ ਫੜਲਿਆ ਹੋਵੇ ਤਾਂ ਨੌਕਰ ਉਚੀ ਉਚੀ ਵਾਰ ਵਾਰ ਆਪਣੇ ਰਾਜੇ ਨੂੰ ਅਵਾਜਾਂ ਮਾਰਦਾ। ਉਸ ਦੀ ਪੁਕਾਰ ਸੁਣ ਵੈਰੀ ਡਰਕੇ ਉਸ ਨੂੰ ਛੱਡ ਜਾਣਗੇ ਜਾਂ ਰਾਜਾ ਅਵਾਜ ਸੁਣ ਆਪ ਆਕੇ ਆਪਣੇ ਸੇਵਕ ਨੂੰ ਵੈਰੀ ਤੋ ਬਚਾ ਲੈਦਾ ਹੈ। ਇਸ ਤਰਾਂ ਵਾਹਿਗੁਰੂ ਦਾ ਨਾਮ ਸੁਣਕੇ ਕਾਮ ਕ੍ਰੋਧ ਦੌੜ ਜਾਦੇ ਨੇ ਜਾਂ ਗੁਰੂ ਮਾਲਕ ਦੇਖਦਾ ਹੈ ਤੇ ਮੇਰਾ ਪਿਆਰਾ ਮੈਨੂੰ ਯਾਦ ਕਰ ਰਿਹਾ ਹੈ। ਉਹ ਆਪ ਆਪਣੇ ਸੇਵਕ ਨੂੰ ਵਿਕਾਰਾਂ ਤੋ ਛੁਡਾ ਲੈਦਾ ਹੈ। ਉਹ ਦੀਨਬੰਧੂ ਹੈ ਗਰੀਬ ਨਿਵਾਜ ਹੈ ਭਾਨਾ ਜੀ ਤਰਕਾਂ ਚ ਨ ਪਓ। ਮਾੜੀ ਸੰਗਤ ਤੋ ਬਚ ਕੇ ਰਹੋ। ਸੁਣ ਕੇ ਭਾਈ ਭਾਨੇ ਨੂੰ ਤਸੱਲੀ ਹੋਈ ਤੇ ਦਿਨ ਰਾਤ ਗੁਰੂਮੰਤਰ ਚ ਜੁੜ ਗਏ।
ਕਵੀ ਸੰਤੋਖ ਸਿੰਘ ਲਿਖਦੇ ਨੇ
ਸੁਨਿ ਪ੍ਰਮੇਸ਼ਰ ਕਰੁਨਾ ਕਰੇ।
ਜਾਨੇ ਮੇਰੋ ਸਿਮਰਨ ਕਰੇ । (ਸੂਰਜ ਪ੍ਰਕਾਸ਼)
ਭਾਈ ਗੁਰਦਾਸ ਜੀ ਨੇ ਭਾਈ ਭਾਨਾ ਜੀ ਨੂੰ ਸੁਨਮੁਖ ਕਹਿਕੇ ਯਾਦ ਕੀਤਾ ਹੈ।
ਸਨਮੁਖ ਸਿਖੁ ਪਿਰਾਗ ਵਿਚ
ਭਾਈ ਭਾਨਾ ਵਿਰਤੀਹਾਣੀ।
ਨੋਟ ਗੁਰੂ ਕਿਰਪ ਨਾਲ ਭਾਈ ਭਾਨਾ ਜੀ ਮਹਾਨ ਯੋਧੇ ਹੋਏ ਸਿੱਖ ਇਤਿਹਾਸ ਦੀ ਪਹਿਲੀ ਜੰਗ ਜੋ 1628 ਨੂੰ ਅੰਮ੍ਰਿਤਸਰ ਸਾਹਿਬ ਹੋਈ ਚ ਭਾਈ ਭਾਨਾ ਜੀ ਪਹਿਲੇ ਸੈਨਾਪਤੀ ਸੀ ਏਸ ਜੰਗ ਚ ਆਪ ਸ਼ਹੀਦ ਹੋਏ ਮੀਰੀ ਪੀਰੀ ਦੇ ਮਾਲਕ ਨੇ ਹੱਥੀ ਸਸਕਾਰ ਕੀਤਾ
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a Comment
sumranjeet singh : waheguru ji 🙏🙏🙏🙏🙏🙏

ਪੜੋ ਇਤਿਹਾਸ ਕਿਉ ਦਰਬਾਰ ਸਾਹਿਬ ਗੈਰ ਸਿੱਖ ਕੀਰਤਨ ਨਹੀ ਕਰ ਸਕਦਾ ਕਿਉ ਰਹਿਤ ਮਰਿਆਦਾ ਵਿੱਚ ਸਰਬੱਤ ਖਾਲਸਾ ਨੂੰ ਇਹ ਲਿਖਣਾ ਪਿਆ ਕਿ ਕੋਈ ਸਿੰਘਾਂ ਤੋ ਬਗੈਰ ਦਰਬਾਰ ਸਾਹਿਬ ਕੀਰਤਨ ਨਹੀ ਕਰ ਸਕਦਾ ।
ਦਰਬਾਰ ਸਾਹਿਬ ਵਿਚ ਦੂਜੇ ਧਰਮਾਂ ਵਾਲਿਆਂ ਨੂੰ ਕੀਰਤਨ ਕਿਉਂ ਨਹੀਂ ਕਰਨ ਦਿੱਤਾ ਜਾਂਦਾ ?
ਪੰਜਾਬੀ ਟ੍ਰਿਬਿਊਨ ਦੇ 9 ਵਾਲੇ ‘ਦਸਤਕ’ ਪਿੜ ਵਿਚ ਹਾਰੂਨ ਖ਼ਾਲਿਦ ਦਾ ਲੇਖ ਛਪਿਆ ਹੈ। ਲੇਖ ਦਾ ਮਜ਼ਮੂਨ ਹੈ ‘ਲਾਹੌਰ ਅਤੇ ਅੰਮ੍ਰਿਤਸਰ ਜਨਮ ਤੋਂ ਇਕੱਠੇ ਦੋ ਸ਼ਹਿਰ ਅਤੇ ਹੁਣ …’ ਇਸ ਲੇਖ ਵਿਚ ਲੇਖਕ ਨੇ ਦੋਨਾਂ ਸ਼ਹਿਰਾਂ ਦੀ ਸਾਂਝ ਦੇ ਨਾਲ-ਨਾਲ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀ ਭਾਈਚਾਰਕ ਸਾਂਝ ਦੀ ਗੱਲ ਕਰਦਿਆਂ ਅਖੀਰ ਵਿਚ ਸਿੱਟਾ ਕੱਢਿਆ ਹੈ ਕਿ ਹੁਣ ਦੋਨੇਂ ਸ਼ਹਿਰਾਂ ਵਿਚ ਪਹਿਲਾਂ ਵਾਲੀ ਗੱਲ ਨਹੀਂ ਰਹੀ। ਲੇਖਕ ਭਾਈ ਗ਼ੁਲਾਮ ਮੁਹੰਮਦ ਦੀ ਗੱਲ ਕਰਦਾ ਹੈ ਜਿਹੜੇ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਵਾਲੇ ਰਬਾਬੀ ਭਾਈ ਸਾਧਾ ਅਤੇ ਭਾਈ ਮਾਧਾ ਦੇ ਪਰਿਵਾਰ ਵਿਚੋਂ ਸਨ। ਲੇਖਕ ਨੂੰ ਰੋਸ ਹੈ ਭਾਈ ਗ਼ੁਲਾਮ ਮੁਹੰਮਦ ਅੰਮ੍ਰਿਤਧਾਰੀ ਨਾ ਹੋਣ ਕਾਰਨ 2008 ਵਿਚ ਅੰਮ੍ਰਿਤਸਰ ਵਿਚ ਕੀਰਤਨ ਨਹੀਂ ਸਨ ਕਰ ਸਕੇ। ਉਨ੍ਹਾਂ ਦਾ ਪਰਿਵਾਰ ਪੀੜ੍ਹੀਆਂ ਤੱਕ ਅੰਮ੍ਰਿਤਧਾਰੀ ਨਾ ਹੋਣ ਦੇ ਬਾਵਜੂਦ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਦਾ ਰਿਹਾ ਸੀ। ਹਾਰੂਨ ਖ਼ਾਲਿਦ ਦਾ ਖਿਆਲ ਹੈ ਕਿ ਮੁਸਲਮਾਨ ਰਬਾਬੀਆਂ ਨੂੰ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਦੀ ਮਨਾਹੀ ਭਾਈਚਾਰਕ ਸਾਂਝ ਨੂੰ ਸੱਟ ਹੈ।
ਇਸ ਤਰਾਂ ਦਾ ਮਸਲਾ ਪਹਿਲੀ ਵਾਰ ਨਹੀਂ ਉੱਠਿਆ, ਅਕਸਰ ਇਹ ਮਾਮਲਾ ਉਠਦਾ ਰਹਿੰਦਾ ਹੈ। 2012 ਵਿਚ ਜਦੋਂ ਭਾਈ ਮਰਦਾਨਾ ਦੀ ਬੰਸ ਵਿਚੋਂ ਆਖੇ ਜਾਂਦੇ ਭਾਈ ਆਸ਼ਿਕ ਅਲੀ ਸਾਹਿਬ ਦੀ ਮੌਤ ਹੋਈ ਸੀ ਤਾਂ ਵੀ ਇਹ ਮਸਲਾ ਵੱਡੇ ਪੱਧਰ ਤੇ ਉੱਠਿਆ ਸੀ ਕਿਉਂਕਿ ਭਾਈ ਆਸ਼ਿਕ ਅਲੀ ਸਾਹਿਬ ਨੇ ਭਾਰਤ ਵਿਚ ਆ ਕੇ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਦੀ ਮੰਗ ਰੱਖੀ ਸੀ ਅਤੇ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਅਵਤਾਰ ਸਿੰਘ ਮੱਕੜ ਨੇ ਸਿੱਖ ਰਹਿਤ ਮਰਯਾਦਾ ਦਾ ਹਵਾਲਾ ਦੇ ਕੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸਿੱਖ ਰਹਿਤ ਮਰਯਾਦਾ ਵਿਚ ਕੀਰਤਨ ਸਿਰਲੇਖ ਹੇਠ ਦਰਜ ਹੈ ਕਿ ”ਸੰਗਤ ਵਿਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ।”
ਹੁਣ ਇਸ ਗੱਲ ਤੇ ਵਿਚਾਰ ਕਰਦੇ ਹਾਂ ਕਿ ਸਿੱਖ ਰਹਿਤ ਮਰਯਾਦਾ ਵਿਚ ਇਹ ਸ਼ਰਤ ਪਾਉਣ ਦੀ ਲੋੜ ਕਿਉਂ ਪਈ? ਸਿੱਖ ਇਹ ਗੱਲ ਭਲੀ-ਭਾਂਤ ਜਾਣਦੇ ਹਨ ਕਿ ਸਿੱਖ ਕੀਰਤਨ ਦੀ ਪ੍ਰਫੁੱਲਤਾ ਵਿਚ ਮੁਸਲਮਾਨ ਰਬਾਬੀਆਂ ਦਾ ਕਿੰਨਾ ਵੱਡਾ ਯੋਗਦਾਨ ਹੈ। ਜਦ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਨੀਂਹ ਰੱਖੀ ਉਸ ਵੇਲੇ ਤੋਂ ਹੀ ਭਾਈ ਮਰਦਾਨਾ ਰਬਾਬੀ ਗੁਰੂ ਨਾਨਕ ਸਾਹਿਬ ਦੇ ਮੁਸਲਮਾਨ ਸਾਥੀ ਸਨ ਜੋ ਗੁਰੂ ਨਾਨਕ ਦਾ ਹੀ ਰੂਪ ਸਨ। ਭਾਈ ਮਰਦਾਨਾ ਗੁਰੂ ਜੀ ਦਾ ਪਹਿਲਾ ਸਰੋਤਾ ਅਤੇ ਗਾਇਕ ਵੀ ਸੀ। ਉਨ੍ਹਾਂ ਦੇ ਦੋ ਸਪੁੱਤਰ ਰਜ਼ਾਦਾ ਤੇ ਸ਼ਜ਼ਾਦਾ ਅਤੇ ਇਕ ਸਪੁੱਤਰੀ ਕਾਕੋ ਸਨ। ਉਨ੍ਹਾਂ ਦਾ ਸਪੁੱਤਰ ਸ਼ਜ਼ਾਦਾ ਗੁਰੂ ਅੰਗਦ ਦੇਵ ਜੀ ਦਾ ਹਜ਼ੂਰੀ ਰਾਗੀ ਰਿਹਾ ਅਤੇ ਸ਼ਜ਼ਾਦਾ ਦੇ ਦੋਵੇਂ ਸਪੁੱਤਰ ਭਾਈ ਬਨੂ ਜੀ ਅਤੇ ਭਾਈ ਸਾਲ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਹਜ਼ੂਰੀ ਰਾਗੀ ਸਨ।
ਉਨ੍ਹਾਂ ਦੀ ਬੰਸਾਵਲੀ ਦੇ ਭਾਈ ਸਤਾ ਅਤੇ ਭਾਈ ਬਲਵੰਡ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਕੀਰਤਨ ਕਰਦੇ ਸਨ। ਉਨ੍ਹਾਂ ਦੋਹਾਂ ਦੀਆਂ ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 966-68 ਤੇ ਦਰਜ ਹਨ। ਜਦੋਂ ਦਰਬਾਰ ਸਾਹਿਬ ਨੂੰ ਸਿੱਖ ਰੂਹਾਨੀ ਕੇਂਦਰ ਵਜੋਂ ਸਥਾਪਿਤ ਕੀਤਾ ਗਿਆ ਤਾਂ ਮੁਸਲਮਾਨ ਰਬਾਬੀਆਂ ਨੇ ਸ਼ਬਦ ਕੀਰਤਨ ਵਿਚ ਅਹਿਮ ਯੋਗਦਾਨ ਪਾਇਆ। ਫਿਰ ਵੀ ਮੁਸਲਮਾਨ ਰਬਾਬੀਆਂ ਤੇ ਦਰਬਾਰ ਸਾਹਿਬ ਵਿਚ ਅਤੇ ਸੰਗਤੀ ਰੂਪ ਵਿਚ ਕੀਰਤਨ ਕਰਨ ਤੇ ਪਾਬੰਦੀ ਲੱਗ ਜਾਣ ਪਿੱਛੇ ਇਹਨਾਂ ਰਬਾਬੀਆਂ ਦਾ ਹੀ ਹੱਥ ਹੈ। ਗੱਲ ਨੂੰ ਸਮਝਣ ਲਈ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸ਼ਬਦ ਕੀਰਤਨ ਰੂਹਾਨੀਅਤ ਨਾਲ ਸਬੰਧ ਰਖਦਾ ਹੈ ਤਾਂ ਕਿ ਹੋਰ ਬਹੁਤਾ ਸੰਗੀਤ ਮਾਇਆਵੀ ਮਨੋਰੰਜਨ ਲਈ ਪੈਦਾ ਕੀਤਾ ਜਾਂਦਾ ਹੈ। ਇਹਨਾਂ ਦੋਨਾਂ ਸੰਗੀਤਾਂ ਦਾ ਆਪਸੀ ਮੇਲ ਨਹੀਂ ਹੈ।
ਸਮੱਸਿਆ ਸੰਨ 1900 ਦੇ ਨੇੜੇ-ਤੇੜੇ ਸਿਖਰ ਤੇ ਪੁੱਜ ਗਈ ਜਦੋਂ ਸਿੱਖ ਧਰਮ ਵਿਚ ਅੰਤਾਂ ਵੀ ਗਿਰਾਵਟ ਆਈ ਹੋਈ ਸੀ। ਉਸ ਵੇਲੇ ਗੁਰੂਘਰਾਂ ਤੇ ਮਹੰਤਾਂ ਦਾ ਕਬਜਾ ਸੀ ਅਤੇ ਉਨ੍ਹਾਂ ਦਾ ਧਰਮ ਦਾ ਕੋਈ ਸਬੰਧ ਨਹੀਂ ਸੀ। ਇਸ ਸਮੇਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਵੀ ਮੂਰਤੀਆਂ ਦੀ ਪੂਜਾ ਹੋਣ ਲੱਗ ਪਈ ਸੀ ਅਤੇ ਗੁਰੂਘਰਾਂ ਵਿਚ ਪੀੜ੍ਹੀ ਦਰ ਪੀੜ੍ਹੀ ਕੀਰਤਨ ਕਰਨ ਵਾਲੇ ਰਬਾਬੀਆਂ ਦੀਆਂ ਨਵੀਆਂ ਪੀੜ੍ਹੀਆਂ ਵਿਚ ਵੀ ਅੰਤਾਂ ਦੀ ਗਿਰਾਵਟ ਆ ਗਈ ਸੀ। ਇਹਨਾਂ ਰਬਾਬੀਆਂ ਵਿਚ ਕੇਵਲ ਮੁਸਲਮਾਨ ਰਬਾਬੀ ਹੀ ਨਹੀਂ ਸਗੋਂ ਹਿੰਦੂ ਕੀਰਤਨੀਏ ਵੀ ਸਨ।
ਭਾਈ ਦੇਸਾ
ਗੁਰੂ ਨਾਨਕ ਸਾਹਿਬ ਜੀ ਨੇ ਰਬਾਬ ਨੂੰ ਸ਼ਰਾਬਖ਼ਾਨਿਆਂ ਵਿਚੋਂ ਕੱਢਕੇ ਧੁਰ ਕੀ ਬਾਣੀ ਨਾਲ ਜੋੜਿਆ ਸੀ ਅਤੇ ਇਹ ਰਬਾਬੀਏ ਮੁੜ ਇਸ ਨੂੰ ਸ਼ਰਾਬਖ਼ਾਨਿਆਂ ਵਿਚ ਲੈ ਗਏ ਸਨ। ਇਹ ਰਬਾਬੀ ਅਤੇ ਕੀਰਤਨੀਆਂ ਨੇ ਗੁਰੂਘਰ ਵਿਚ ਵਰਜਿਤ ਤਮਾਕੂ ਦੀ ਸ਼ਰੇਆਮ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਮੂੰਹ-ਸਿਰ ਮੁਨਾ ਕੇ ਪਤਿਤ ਹੋ ਗਏ ਸਨ। ਦਿਨੇ ਦਰਬਾਰ ਸਾਹਿਬ ਵਿਚ ਕੀਰਤਨ ਕਰਦੇ ਸਨ ਅਤੇ ਰਾਤ ਨੂੰ ਜਲਸਿਆਂ ਅਤੇ ਮਹਿਖਾਨਿਆਂ ਵਿਚ ਗੰਦੇ ਗੀਤ ਗਾਉਂਦੇ ਸਨ। ਪੰਜਾਬੀ ਵਿਚ ਗਰਾਮੋਫ਼ੋਨ ਰਿਕਾਰਡ 1902 ਦੇ ਨੇੜੇ-ਤੇੜੇ ਰਿਕਾਰਡ ਹੋਣੇ ਸ਼ੁਰੂ ਹੋਏ ਉਨ੍ਹਾਂ ਤੇ ਛਪੀਆਂ ਇਹਨਾਂ ਰਬਾਬੀਆਂ ਦੀਆਂ ਫ਼ੋਟੋਆਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ। ਉਸ ਵੇਲੇ ਦੇ ਪ੍ਰਸਿੱਧ ਰਬਾਬੀ ਭਾਈ ਸਾਈਂ ਦਿੱਤਾ ਜਿਹੜੇ ਕਿ ਚੋਟੀ ਦੇ ਰਬਾਬੀ ਸਨ ਅਤੇ ਇਹਨਾਂ ਦੀਆਂ ਕਈ ਪੁਸ਼ਤਾਂ ਨੇ ਗੁਰੂਘਰ ਵਿਚ ਕੀਰਤਨ ਕੀਤਾ ਸੀ, ਦੇ ਰਿਕਾਰਡਾਂ ਵਿਚ ਅਜਿਹੇ ਰਿਕਾਰਡ ਹਨ, ਜਿਹੜੇ ਰੂਹਾਨੀਅਤ ਦੇ ਐਨ ਉਲਟ ਅਤੇ ਮਾਇਆਵੀ ਪ੍ਰਭਾਵ ਹੇਠ ਸਨ।
ਮਿਸਾਲ ਤੇ ਤੌਰ ਤੇ ਹੇਠਾਂ ਦਰਬਾਰ ਸਾਹਿਬ ਦੇ ਰਬਾਬੀਆਂ-ਰਾਗੀਆਂ ਦੇ ਕੁੱਝ ਰਿਕਾਰਡ ਗੀਤਾਂ ਦਾ ਵੇਰਵਾ ਦਿੱਤਾ ਹੋਇਆ ਹੈ। ਬਰੈਕਟ ਵਿਚ ਰਿਕਾਰਡ ਦਾ ਨੰਬਰ ਹੈ:
ਭਾਈ ਦੇਸਾ: ਮੇਰੇ ਨਰਮ ਕਲੇਜੇ ਲਾਈਆਂ ਸੂਈਆਂ ਸਾਰ ਵਾਲੀਆਂ (ਪੀ5576), ਰੁਪਏ ਦੀਆਂ ਚਾਰ ਪੌਲੀਆਂ (ਪੀ5576)।
ਭਾਈ ਫ਼ੈਜ਼: ਬੰਕੇ ਨੈਣਾਂ ਵਾਲੀਏ ਦੇ ਜਾ ਕਰੇਲੇ(ਪੀ 5512), ਮੰਦਾ ਨੌਹਰੀਏ ਦਾ ਪੁੱਤ (ਪੀ 5512), ਲੱਕ ਮੇਰਾ ਤੋੜ ਸੁੱਟਿਆ (ਪੀ5578), ਸੂਹਾ ਕੁੜਤਾ ਦੇਨੀਆ ਛਪਾ, (ਪੀ5578), ਮੇਰਾ ਰੰਗਦੇ ਦੁਪੱਟਾ ਗੁਲਾਨਾਰੀ (ਪੀ5703), ਸ਼ਰਬਤ ਹਿਜ਼ਰ ਦੇ ਚਖਾ ਵਸਲ ਵਿਚ ਮਾਰ ਨਹੀਂ (ਪੀ5703), ਬੋਤਲ ਟੁੱਟ ਜਾਏ ਜਿਹਨੇ ਖਸਮ ਸ਼ੁਦਾਈ ਕੀਤਾ (ਪੀ5785), ਮੁੰਡਾ ਰੋ ਪਿਆ ਡੋਲੇ ਦੀ ਬਾਂਹ ਫੜਕੇ (ਪੀ5829)।
ਸਾਈਂ ਦਿੱਤਾ: ਲੱਛੀਏ ਕੁਆਰ ਗੰਦਲੇ (ਪੀ805), ਕਮਲੇ ਨੀ ਅਸੀਂ ਪਿਆਰੀ ਜਾਨ ਦੇ (ਪੀ805), ਪੀੜ ਕਰੇਂਦੇ ਨਾਜ਼ਕ ਬੁੰਦੇ (ਐੱਨ 1073), ਪਹੁੰਚੀ ਕਿਉਂ ਨੀ ਦਿੰਦਾ ਘੜਾਕੇ (ਐੱਨ 1073)।
ਭਾਈ ਘਸੀਟਾ: ਪਹਿਲੀ ਵਾਰ ਸਾਨੂੰ ਮਾਹੀ ਲੈਣ ਆਇਆ (ਪੀ 3612), ਕਿਹੜੇ ਯਾਰ ਦਾ ਤੱਤਾ ਦੁੱਧ ਪੀਤਾ ਨੀ ਹਰਨਾਮ ਕੁਰੇ (ਪੀ 3852), ਬਾਣੀਏ ਦੀ ਦਾਲ਼ ਕਰਾਰੀ (ਪੀ 3852), ਤੂੰ ਬੁੱਢਾ ਸੁਣੇਦਾ ਮੇਰੇ ਤੇ ਜਵਾਨੀ ਹੁਣ ਵੇ (ਪੀ 3997)।
ਭਾਈ ਲਾਲ ਜੀ: ਲੀਓ ਖ਼ਬਰ ਗਿਰਧਾਰੀ, ਦਰੋਪਤਾਂ ਰੋਇ ਪੁਕਾਰੀ।
ਭਾਈ ਛੈਲਾ: ਬੱਲੇ ਪਟੋਲਿਆ ਤੇਰੇ (ਪੀ 3611), ਯਾਰਾਂ ਦੇ ਨਾਲ ਬਹਾਰਾਂ (ਪੀ 3611), ਮਾਰ ਸੱਟੀ ਚੁੱਪ ਵੱਟ ਵੇ (ਪੀ 3851), ਕਿਹੜੇ ਯਾਰ ਕਰ ਲਏ (ਪੀ3811), ਚੂੜੇ ਵਾਲੀ ਬਾਂਹ ਕੱਢਕੇ (ਪੀ4777), ਪ੍ਰੇਮ ਨਗਰ ਦੀਆਂ ਕੁੜੀਆਂ (ਪੀ4777), ਘੱਗਰੇ ਚ ਪੈਣ ਘੁੰਮਰਾਂ (ਪੀ 4578), ਨਾਗ ਇਸ਼ਕ ਦਾ ਡੱਸ ਨੀ ਗਿਆ (ਪੀ 4880), ਮੇਰਾ ਲੱਕ ਦੁਖਦਾ ਸਿਰ ਵੱਖ ਦੁਖਦਾ (ਪੀ4988)।
ਭਾਈ ਸੰਤੂ: ਤੇਰਾ ਲੌਂਗ ਚਮਕਾਰੇ ਮਾਰੇ (ਪੀ 5234), ਪੱਖੀ ਨੂੰ ਲਵਾਦੇ ਘੁੰਗਰੂ (ਪੀ 5234), ਮੈਂ ਲੁੱਟ ਗਈ ਹੀਰ ਸਿਆਲ ਵੇ (ਪੀ 5582), ਸਦਾ ਨਾ ਜਵਾਨੀ ਰਹਿਣੀ (ਪੀ 5582)।
ਭਾਈ ਸੁੰਦਰ ਜੀ: ਖੱਟ ਕੇ ਲਿਆਂਦੀ ਮਹਿੰਦੀ (ਪੀ4046), ਮਿਰਜ਼ਾ ਸੌਂ ਗਿਆ ਹੇਠ ਜੰਡ (ਪੀ4046)।
ਭਾਈ ਵਲੈਤ ਜੀ: ਤੇਰੇ ਇਸ਼ਕ ਕੀਤਾ ਬੇਹਾਲ ਮੈਨੂੰ (ਪੀ 5789), ਹੀਰ ਦੇ ਵਿਯੋਗ ਤੇਰੇ ਟਿੱਲੇ ਆ ਗਿਆ (ਪੀ 5789)।
ਦਰਬਾਰ ਸਾਹਿਬ ਦੇ ਰਬਾਬੀ ਭਾਈ ਛੈਲਾ ਨੇ ਤਾਂ ਹਰ ਮਨਮਤਿ ਦੀਆਂ ਸਿਖ਼ਰਾਂ ਨੂੰ ਪਾਰ ਲਿਆ ਸੀ। ਇਹ ਰਬਾਬੀ ਪਟਿਆਲਾ ਰਿਆਸਤ ਦਾ ਰਾਜ ਗਾਇਕ ਵੀ ਬਣ ਗਿਆ ਅਤੇ ਸ਼ਰਾਬ ਪਿਆਲਿਆਂ ਦਾ ਵੀ ਪੁੱਜਕੇ ਸ਼ੁਕੀਨ ਸੀ। ਇਹਨਾਂ ਵਿਚੋਂ ਭਾਈ ਦੇਸਾ ਜੀ ਦੀਆਂ ਤਿੰਨ ਪੀੜ੍ਹੀਆਂ ਦਰਬਾਰ ਸਾਹਿਬ ਦੀਆਂ ਰਬਾਬੀ ਸਨ, ਇਹ ਖ਼ੁਦ ਵੀ ਆਪਣੇ ਬਾਪ ਸਾਈਂ ਦਿੱਤਾ ਨਾਲ ਦਰਬਾਰ ਸਾਹਿਬ ਵਿਚ ਕੀਰਤਨ ਕਰਦਾ ਹੁੰਦਾ ਸੀ ਪਰ ਜਿਉਂ ਹੀ ਪੰਜਾਬੀ ਫ਼ਿਲਮਾਂ ਦੀ ਸ਼ੁਰੂਆਤ ਹੋਈ ਤਾਂ ਇਹ 1934 ਵਿਚ ਸਭ ਤੋਂ ਪਹਿਲੀ ਬੋਲਦੀ ਪੰਜਾਬੀ ਫ਼ਿਲਮ ‘ਮਿਰਜ਼ਾ-ਸਾਹਿਬਾਂ’ ਵਿਚ ਦਾ ਹੀਰੋ ਬਣਿਆ। ਇਸ ਦੇ ਵਡੇਰੇ ਭਾਈ ਖਹਿਰਾ ਅਤੇ ਮਹਿਰਾ 19ਵੀਂ ਸਦੀ ਵਿਚ ਦਰਬਾਰ ਸਾਹਿਬ ਦੇ ਰਬਾਬੀ ਸਨ।
ਇਸ ਤਰਾਂ ਇਹਨਾਂ ਰਬਾਬੀਆਂ ਨੇ ਸਿੱਖਾਂ ਵਿਚ ਆਪਣੀ ਪੜਤ ਗਵਾ ਲਈ ਸੀ ਅਤੇ ਇਹ ਸਿੱਖਾਂ ਨੂੰ ਨਮੋਸ਼ੀ ਦਾ ਕਾਰਨ ਬਣ ਗਏ ਸਨ। ਜਦੋਂ ਇਹ ਰਾਤ ਨੂੰ ਮਹਿਫ਼ਲਾਂ ਅਖਾੜਿਆਂ ਵਿਚ ਗੰਦੇ ਗੀਤ ਗਾਉਂਦੇ ਅਤੇ ਦਿਨੇ ਗੁਰੂਘਰਾਂ ਵਿਚ ਕੀਰਤਨ ਕਰਦੇ ਤਾਂ ਸਿੱਖ ਇਹਨਾਂ ਦੇ ਦੰਦੀਆਂ ਕਰੀਚਦੇ ਸਨ ਪਰ ਗੁਰੂਘਰਾਂ ਦੇ ਮਹੰਤਾਂ ਦਾ ਕਬਜਾ ਹੋਣ ਕਰਕੇ ਸਿੱਖਾਂ ਦੀ ਕੋਈ ਵਾਹ ਨਹੀਂ ਸੀ ਚਲਦੀ।
ਸਿੰਘ ਸਭਾ ਲਹਿਰ ਦੇ ਅਰੰਭ ਹੋਣ ਨਾਲ ਸਿੱਖਾਂ ਨੇ ਸਭ ਤੋਂ ਪਹਿਲਾਂ ਇਹਨਾਂ ਰਬਾਬੀਆਂ ਨਾਲ ਨਜਿੱਠਣ ਦੀ ਕੀਤੀ। ਇਹਨਾਂ ਨਸ਼ੇੜੀ ਅਤੇ ਪਤਿਤ ਰਬਾਬੀਆਂ ਤੋਂ ਖਹਿੜਾ ਛੁਡਵਾਉਣ ਲਈ ਸਿੱਖਾਂ ਵਿਚ ਕੀਰਤਨ ਕਰਨ ਦੀ ਲਹਿਰ ਪੈਦਾ ਕੀਤੀ ਗਈ। ਕੀਰਤਨੀਆਂ ਵਿਚ ਸਿੱਖ ਰਹਿਤ-ਮਰਯਾਦਾ ਦਾ ਧਾਰਨੀ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਗਿਆ ਜਿਸ ਕਰਕੇ ਰਬਾਬੀ ਕੀਰਤਨੀਏ ਜਿਹੜੇ ਰਾਗਾਂ ਵਿਚ ਤਾਂ ਨਿਪੁੰਨ ਸਨ ਪਰ ਗੁਰਬਾਣੀ ਪ੍ਰਤੀ ਸ਼ਰਧਾ ਨਾ ਹੋਣ ਕਾਰਨ ਇਹਨਾਂ ਵੱਲੋਂ ਸਿੱਖਾਂ ਨਾਲ ਸਾਂਝ ਰੱਖਣੀ ਮੁਸ਼ਕਲ ਹੋ ਗਈ। ਜਿਹੜੇ ਰਾਗੀ -ਰਬਾਬੀਆਂ ਨੇ ਸਿੱਖੀ ਸਰੂਪ ਧਾਰਨ ਕਰ ਲਿਆ ਉਨ੍ਹਾਂ ਦੀ ਸੇਵਾ ਪ੍ਰਵਾਨ ਕਰ ਲਈ ਗਈ, ਜੋ ਸਿਰਫ਼ ਪੈਸੇ ਖ਼ਾਤਰ ਹੀ ਗੁਰੂਘਰ ਦੇ ਰਬਾਬੀ ਸਨ ਉਨ੍ਹਾਂ ਨੇ ਆਪਣਾ ਨਾਤਾ ਸਿੱਖੀ ਕੀਰਤਨ ਨਾਲੋਂ ਤੋੜ ਲਿਆ।
1945 ਤੱਕ ਸ੍ਰੀ ਦਰਬਾਰ ਸਾਹਿਬ ਵਿਚ 15 ਰਬਾਬੀ ਜਥੇ ਤੰਤੀਸਾਜ਼ਾਂ ਨਾਲ ਕੀਰਤਨ ਕਰਦੇ ਰਹੇ ਹਨ, ਜਿਨ੍ਹਾਂ ਵਿਚੋਂ 7 ਮੁਸਲਮਾਨ ਜਥੇ ਉਹ ਸਨ, ਜਿਨ੍ਹਾਂ ਨੇ ਸਿੱਖੀ ਸਰੂਪ ਅਪਣਾ ਲਿਆ ਸੀ। 1947 ਦੀ ਵੰਡ ਸਮੇਂ ਉਹ ਵੀ ਨਵੇਂ ਬਣੇ ਮੁਲਕ ਪਾਕਿਸਤਾਨ ਵਿਚ ਚਲੇ ਗਏ ਅਤੇ ਮੁੜ ਪਤਿਤ ਹੋ ਗਏ। ਇਹਨਾਂ ਰਬਾਬੀਆਂ ਨੂੰ ਗੁਰੂਘਰ ਤੋਂ ਟੁੱਟਣ ਦਾ ਵੱਡਾ ਨੁਕਸਾਨ ਇਹ ਹੋਇਆ ਕਿ ਇਹ ਸਭ ਗੁਰਬਾਣੀ ਦੀਆਂ ਪੁਰਾਤਨ ਬੰਦਸ਼ਾਂ ਨੂੰ ਭੁੱਲ ਗਏ ਅਤੇ ਆਮ ਲੋਕਾਂ ਵਰਗੇ ਬਣ ਗਏ।
23 ਅਗਸਤ 2020 ਨੂੰ ਬੀਬੀਸੀ ਪੰਜਾਬੀ ਤੇ ਪ੍ਰਕਾਸ਼ਿਤ ਇੰਟਰਵਿਊ ਵਿਚ ਭਾਈ ਮਰਦਾਨਾ ਖ਼ਾਨਦਾਨ ਵਿਚੋਂ ਆਖੇ ਜਾਂਦੇ ਸੂਫ਼ੀ ਮੁਸਤਾਕ ਨੇ ਮੰਨਿਆ ਕਿ ਗੁਰੂਘਰਾਂ ਵਿਚ ਗਾਉਣ ਦੀ ਪੁਰਾਣੀ ਰੀਤ ਹੁਣ ਸਾਨੂੰ ਉੱਕ-ਉਕਾ ਗਈ ਹੈ। ਹੁਣ ਇਹਨਾਂ ਰਬਾਬੀ ਖ਼ਾਨਦਾਨਾਂ ਦੇ ਦਾਅਵੇਦਾਰਾਂ ਦਾ ਹੱਕ ਨਹੀਂ ਰਹਿ ਜਾਂਦਾ ਕਿ ਉਹ ਗੁਰੂਘਰਾਂ ਵਿਚ ਕੀਰਤਨ ਕਰਨ ਦਾ ਹੱਕ ਮੰਗਣ ਕਿਉਂਕਿ ਸਿਰਫ਼ ਗੁਰੂਘਰਾਂ ਦੇ ਪ੍ਰੇਮੀ ਖ਼ਾਨਦਾਨ ਵਿਚੋਂ ਹੋਣਾ ਕੋਈ ਵਿਸ਼ੇਸ਼ ਗੁਣ ਨਹੀਂ ਰਖਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਉਹ ਸਿੱਖ ਰਹਿਤ ਮਰਯਾਦਾ ਤੇ ਹੁਣ ਵਾਂਗ ਡਟ ਕੇ ਪਹਿਰਾ ਦਿੰਦੇ ਰਹਿਣ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਮੁਸ਼ਕਲ ਪੇਸ਼ ਨਾ ਆਵੇ
ਵਾਸਤਵ ਵਿੱਚ ਇਨ੍ਹਾਂ ਦੇ ਕਿਰਦਾਰ ਦੀ, ਅਤੇ ਜੀਵਨ ਦੀ ਗਿਰਾਵਟ ਅਤੇ ਲਾਲਚ ਹੀ ਇਨ੍ਹਾਂ ਨੂੰ ਸਿੱਖ ਕੀਰਤਨ ਪਰੰਪਰਾ ਤੋਂ ਦੂਰ ਲੈ ਗਿਆ।
ਸਾਵਧਾਨ ਰਹਿਣਾ ਚਾਹੀਦਾ ਹੈ ਅੱਜ ਸਾਡੇ ਗੁਰਸਿੱਖ ਰਾਗੀ ਸਿੰਘ ਵੀ ਆਪਣੇ ਆਪ ਨੂੰ ਕੀਰਤਨੀਆਂ ਘੱਟ ਅਤੇ ਕਲਾਕਾਰ ਜਿਆਦਾ ਸਮਝਦੇ ਹਨ, ਜੋ ਕਿ ਸਹੀ ਨਹੀਂ ਹੈ,
ਗੁਰੂ ਕਾ ਕੀਰਤਨੀਆਂ ਹੋਣਾ ਬਹੁਤ ਹੀ ਮਾਣ ਵਾਲੀ ਗੱਲ ਹੈ, ਲਾਲਚ ਛੱਡ ਕੇ ਸਬਰ ਸੰਤੋਖ ਵਾਲਾ ਜੀਵਨ ਬਣਾ ਕੇ ਗੁਰੂ ਕੇ ਕੀਰਤਨੀਏ ਬਣ ਕੇ ਸੰਗਤ ਦੀ ਖੁਸ਼ੀ ਪ੍ਰਾਪਤ ਕਰਨੀ ਚਾਹੀਦੀ ਹੈ,
ਗੁਰੂ ਸਾਹਿਬ ਜੀ ਨੇ ਕੀਰਤਨੀਆਂ ਨੂ ਬਹੁਤ ਮਾਣ ਸਤਿਕਾਰ ਬਖਸ਼ਿਆ ਹੈ,
ਭਲੋ ਭਲੋ ਰੇ ਕੀਰਤਨੀਆਂ।
ਰਾਮ ਰਮਾ ਰਾਮਾ ਗੁਣ ਗਾਉ ਛੋਡਿ ਮਾਇਆ ਕੇ ਧੰਧ ਸੁਆਉੁ॥
ਭੁੱਲ ਚੁੱਕ ਲਈ ਖਿਮਾ 🙏🙏
ਗੁਰਸੇਵਕ ਸਿੰਘ ਧੌਲਾ



Share On Whatsapp

Leave a Comment
ਦਲਬੀਰ ਸਿੰਘ : 🙏🙏ਹੇ ਅਕਾਲ ਪੁਰਖ ਵਾਹਿਗੁਰੂ ਜੀੳ ਤੇਰਾ ਲੱਖ ਲੱਖ ਸਕਰ ਹੈ ਇਹ ਜਿੰਦਗੀ ਦੇਣ ਲਈ ਧੰਨਵਾਦ...

30 ਅਪ੍ਰੈਲ ਦੇ ਦਿਨ ਖਾਲਸਾ ਰਾਜ ਦੇ ਥੰਮ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਮੈਦਾਨੇ ਜੰਗ ਵਿੱਚ ਦੁਸ਼ਮਨ ਦਾ ਪਿਛਾ ਕਰਦੇ ਹੋਏ ਲੁਕੇ ਹੋਏ ਦੁਸ਼ਮਨਾਂ ਦੀ ਗੋਲੀ ਲੱਗਣ ਕਾਰਨ ਸ਼ਹਾਦਤ ਪ੍ਰਾਪਤ ਕਰ ਗਏ ਆਉ ਦੋ ਲਾਇਨਾ ਸਰਦਾਰ ਸਾਹਿਬ ਦੇ ਸਬੰਧ ਵਿੱਚ ਲਿਖਣ ਦਾ ਯਤਨ ਕਰੀਏ ਜੀ ।
ਸਰਦਾਰ ਹਰੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤਧਾਰੀ ਸਿੰਘ ਬਾਣੀ ਬਾਣੇ ਦਾ ਧਾਰਨੀ ਰਹਿਤ ਮਰਿਯਾਦਾ ਵਾਲਾ ਸਿੰਘ ਸੀ
ਜਿਥੇ ਹਰੀ ਸਿੰਘ ਤਲਵਾਰ ਦਾ ਧਨੀ ਤੇ ਘੋੜ ਸਵਾਰੀ ਦਾ ਮਾਲਕ ਸੀ ਉਥੇ ਉਹ ਨਵੀਆਂ ਬਣੀਆਂ ਇਮਾਰਤਾ ਦੇ ਡਿਜ਼ਾਇਨ, ਸੁਰਖਸ਼ਿਤ ਕਿਲਿਆਂ ਦੀ ਉਸਾਰੀ ਤੇ ਉਨਾ ਦੇ ਮਾਡਲ ਬਨਾਣ ਵਿਚ ਵੀ ਮਾਹਿਰ ਸੀ । ਹਰੀਪੁਰ ਦਾ ਸ਼ਹਿਰ ਉਸ ਦੀਆਂ ਬਣਾਈਆਂ ਇਮਾਰਤਾਂ ਵਿਚੋਂ ਇਕ ਸੀ । ਕਿਸ਼ਨ ਗੜ੍ਹ ਕਿਲੇ ਦੀ ਬਣਤਰ ਤੇ ਚੋਣ ਇਕ ਉਚ-ਕੋਟੀ ਦਾ ਸਬੂਤ ਹੈ ਉਸਦੇ ਬਣੇ ਗੁਜਰਾਂਵਾਲੇ ਬਾਗ ਵੀ ਜੁਗਰਾਫੀਕਲ ਡਿਸਕਵਰੀ ਦੇ ਖਾਸ ਮੁਦੇ ਹਨ ।
ਸਰਦਾਰ ਮਹਿਤਾਬ ਸਿੰਘ ਜੋ ਲੰਡਨ ਵਿਖੇ ਟੈਕਸੀ ਚਲਾਉਂਦਾ ਹੈ ਨੇ ੧੨ ਅਕਤੂਬਰ ੨੦੦੮ ਨੂੰ ਇੱਕ ਬਹੁਤ ਹੀ ਦਿਲਚਸਪ ਖਬਰ ਸਰਦਾਰ ਹਰੀ ਸਿੰਘ ਨਲੂਏ ਸੰਬੰਧੀ ਇੰਟਰਨੈੱਟ ਤੇ ਪਾਈ ਹੈ। ਉਹ ਲਿਖਦਾ ਹੈ ਕਿ ਇਸ ਦਿਨ ਦੁਪਹਿਰ ਦੇ ਢਾਈ ਵਜੇ ਸਨ, ਅਫਗਾਨਿਸਤਾਨ ਦਾ ਇੱਕ ਟੈਕਸੀ ਡਰਾਈਵਰ ਜੋ ਮੇਰਾ ਮਿੱਤਰ ਹੈ ਉਸ ਨੇ ਮੈਨੂੰ ਦੱਸਿਆ, “ਸਰਦਾਰ ਜੀ! ਮੈਂ ਇਹ ਗੱਲ ਆਪਣੇ ਤਾਲੀਬਾਨ ਭਰਾਵਾਂ ਤੋਂ ਕੰਨੀ ਸੁਣੀ ਹੈ ਕਿ ਪਿੱਛੇ ਜਹੇ ਜਦੋਂ ਤਾਲੀਬਾਨ ਹਿੰਦੂਆਂ, ਸਿੱਖਾਂ, ਇਸਾਈਆਂ ਦੇ ਧਾਰਮਿਕ ਅਸਥਾਨਾਂ ਨੂੰ ਬਰਬਾਦ ਕਰ ਰਹੇ ਸਨ ਤਾਂ ਇੱਕ ਦਿਨ ਉਹ ਜਦੋਂ ਹਰੀ ਸਿੰਘ ਨਲੂਆ ਦੇ ਨਾਂ ਤੇ ਬਣੇ ਗੁਰਦੁਆਰੇ ਕੋਲ ਪਹੁੰਚੇ ਤੇ ਉਸ ਨੂੰ ਢਾਹੁਣ ਦੀ ਯੋਜਨਾ ਬਣਾਈ ਤਾਂ ਬਾਹਰ ਹਰੀ ਸਿੰਘ ਨਲੂਆ ਦਾ ਨਾਮ ਪੜ੍ਹ ਕੇ ਦਹਿਲ ਗਏ। ਉਸ ਦੇ ਅੰਦਰ ਨਹੀਂ ਵੜੇ ਅਤੇ ਨਾ ਹੀ ਨੁਕਸਾਨ ਪਹੁੰਚਾਇਆ”। ਭਾਵ ਮੁਗਲਾਂ ਲਈ ਹਰੀ ਸਿੰਘ ਦਾ ਨਾਮ ਅਜੇ ਤੱਕ ਵੀ ਹਊਆ ਬਣਿਆ ਹੋਇਆ ਹੈ।
ਉਨੀਵੀਂ ਸਦੀ ਵਿੱਚ ੧੮੮੭ ਦੇ ਬਰਤਾਨੀਆਂ ਤੋਂ ਛਪਦੇ ਸਪਤਾਹਿਕ ਅਖਬਾਰ Tit-Bits ਜੋ ਮਿਸਟਰ ਲੀਨਾਰਡ ਕਰੂਕੰਬ ਦੀ ਐਡੀਟਰੀ ਹੇਠ ਹਰ ਸਨਿਚਰਵਾਰ ਵੱਡੀ ਗਿਣਤੀ ਵਿੱਚ ਛਪਦਾ ਸੀ ਨੇ ਦੁਨੀਆਂ ਦੇ ਜਰਨੈਲਾਂ ਦੀ ਬਹਾਦਰੀ ਦਾ ਬਹੁਤ ਹੀ ਗਹੁ ਨਾਲ ਤੁਲਨਾਤਮਿਕ ਵਿਸ਼ਲੇਸ਼ਣ ਕੀਤਾ ਅਤੇ ਅਖੀਰ ਇਹ ਨਿਚੋੜ ਕੱਢਿਆ ਕਿ ਸੰਸਾਰ ਦਾ ਸਭ ਤੋਂ ਵੱਧ ਸਫਲ ਜਰਨੈਲ ਕੌਣ ਹੋਇਆ ? Some people might think that Napoleon was a great Gen- eral. Some might name Marshal Hindenburgh, Lord Kichner, General Karozey or Duke of Willington etc. And some going further might say Halaku Khan, Genghis Khan, Changez Khan, Richard or Allaudin etc. But let me tell you that in the North of India a General of the name of Hari Singh Nalwa of the Sikh prevailed. Had he lived longer and had the sources and artillery of the British, he would have conquered most of Asia and Europe.
ਭਾਵ ਅਰਥ-ਕੋਈ ਤਾਂ ਨਿਪੋਲੀਅਨ ਦਾ ਨਾਮ ਲੈਣਗੇ ਕਿ ਉਹ ਮਹਾਨ ਜਰਨੈਲ ਸੀ, ਕੋਈ ਮਾਰਸ਼ਲ ਹੈਡਨਬਰਗ, ਲਾਰਡ ਕਿਚਨਰ, ਜਨਰਲ ਕਰੋਬਜ਼ੇ, ਡਯੂਕ ਆਫ ਵਾਸ਼ਿੰਗਟਨ ਆਦਿ ਦਾ ਨਾਮ ਲੈਣਗੇ। ਕਈ ਹੋਰਾਂ ਦਾ ਨਾਮ ਲੈਣਗੇ ਜਿਵੇਂ ਹਲਾਕੂ ਖਾਨ, ਜੈਂਗਿਸ ਖਾਨ, ਚੰਗੇਜ਼ ਖਾਨ, ਰਿਚਰਡ ਤੇ ਅਲਾਉਦੀਨ। ਪਰ ਮੈਂ ਤੁਹਾਨੂੰ ਦੱਸਾਂ ਕਿ ਉਤਰੀ ਭਾਰਤ ਵਿੱਚ ਹਰੀ ਸਿੰਘ ਨਲੂਆ ਨਾਮ ਦਾ ਸਿੱਖ ਜਰਨੈਲ ਬਹੁਤ ਹੀ ਹੋਣਹਾਰ ਅਤੇ ਵੱਡੇ ਬਲ ਵਾਲਾ ਹੋਇਆ ਹੈ।



Share On Whatsapp

Leave a comment




रागु सोरठि बाणी भगत रविदास जी की ੴ सतिगुर प्रसादि ॥ जउ हम बांधे मोह फास हम प्रेम बधनि तुम बाधे ॥ अपने छूटन को जतनु करहु हम छूटे तुम आराधे ॥१॥ माधवे जानत हहु जैसी तैसी ॥ अब कहा करहुगे ऐसी ॥१॥ रहाउ ॥ मीनु पकरि फांकिओ अरु काटिओ रांधि कीओ बहु बानी ॥ खंड खंड करि भोजनु कीनो तऊ न बिसरिओ पानी ॥२॥ आपन बापै नाही किसी को भावन को हरि राजा ॥ मोह पटल सभु जगतु बिआपिओ भगत नही संतापा ॥३॥ कहि रविदास भगति इक बाढी अब इह का सिउ कहीऐ ॥ जा कारनि हम तुम आराधे सो दुखु अजहू सहीऐ ॥४॥२॥

अर्थ :-हे माधो ! तेरे भक्त जिस प्रकार का प्यार तेरे साथ करते हैं वह तेरे से छुपा नहीं रह सकता (तूँ वह भली प्रकार जानता हैं), अजिही प्रीति के होते तूँ जरूर उनको मोह से बचाए रखता हैं।1।रहाउ। (सो, हे माधो !) अगर हम मोह की रस्सी में बंधे हुए थे, तो हमने तुझे अपने प्यार की रस्सी के साथ बाँध लिया है। हम तो (उस मोह की फांसी में से) तुझे सिमर के निकल आए हैं, तूँ हमारे प्यार की जकड़ में से कैसे निकलेंगा ?। (हमारा तेरे साथ प्रेम भी वह है जो मछली को पानी के साथ होता है, हम मर के भी तेरी याद नहीं छोडेगे) मछली (पानी में से) पकड़ के फांकाँ कर दें, टोटे कर दें और कई तरह उबाल लें, फिर रता रता कर के खा लें, फिर भी उस मछली को पानी नहीं भूलता (जिस खान वाले के पेट में जाती है उस को भी पानी की प्यास लगा देती है)।2। जगत का स्वामी हरि किसी के पिता की (की मलकीअत) नहीं है, वह तो प्रेम का बंधा हुआ है। (इस प्रेम से दूर हुआ सारा जगत) मोह के परदे में फँसा पड़ा है, पर (भगवान के साथ प्रेम करने वाले) भक्तों को (इस मोह का) कोई कलेश नहीं होता।3। रविदास कहते है-(हे माधो !) मैं एक तेरी भक्ति (अपने मन में) इतनी द्रिड़ह की है कि मुझे अब किसी के साथ यह गिला करने की जरूरत ही नहीं रह गई जु जिस मोह से बचने के लिए मैं तेरा सुमिरन कर रहा था, उस मोह का दु:ख मुझे अब तक सहारना पड़ रहा है (भावार्थ, उस मोह का तो अब मेरे अंदर नाम निशान ही नहीं रह गया)।4।2।



Share On Whatsapp

Leave a comment


ਅੰਗ : 657

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥ ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥ ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥

ਅਰਥ : ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ), ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।1। ਰਹਾਉ। (ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?। (ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ)।2। ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ।3। ਰਵਿਦਾਸ ਆਖਦਾ ਹੈ—(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ)।4।2



Share On Whatsapp

Leave a Comment
SIMRANJOT SINGH : Waheguru Ji🙏

जैतसरी महला ४ घरु १ चउपदे ੴसतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दि्रड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥

अर्थ: राग जैतसरी, घर १ में गुरु रामदास जी की चार-बन्दों वाली बाणी। अकाल पुरख एक है और सतिगुरु की कृपा द्वारा मिलता है। (हे भाई! जब) गुरु ने मेरे सिर ऊपर अपना हाथ रखा, तो मेरे हृदय में परमात्मा का रत्न (जैसा कीमती) नाम आ वसा। (हे भाई! जिस भी मनुष्य को) गुरु ने परमात्मा का नाम दिया, उस के अनकों जन्मों के पाप दुःख दूर हो गए, (उस के सिर से पापों का कर्ज) उतर गया ॥१॥ हे मेरे मन! (सदा) परमात्मा का नाम सिमरिया कर, (परमात्मा) सारे पदार्थ (देने वाला है)। (हे मन! गुरु की सरन में ही रह) पूरे गुरु ने (ही) परमात्मा का नाम (ह्रदय में) पक्का किया है। और, नाम के बिना मनुष्य जीवन व्यर्थ चला जाता है ॥ रहाउ ॥ हे भाई! जो मनुष्य अपने मन के पीछे चलते है वह गुरु (की सरन) के बिना मुर्ख हुए रहते हैं, वह सदा माया के मोह में फसे रहते है। उन्होंने कभी भी गुरु का सहारा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरनो का आसरा लेते हैं, वह गुरू वालेे बन जाते हैं, उनकी जिदंगी सफल हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया मे अँधे हो रहे हैं, हम आतमिक जीवन की सूझ से अनजान हैं, हमे सही जीवन की सूझ नही है, हम आपके बताए हुए जीवन-राह पर चल नही सकते। दास नानक जी!(कहो-) हे गुरू! हम अँधियों के अपना पला दीजिए जिस से हम आपके बताए हुए रास्ते पर चल सकें ॥४॥१॥



Share On Whatsapp

Leave a comment




ਅੰਗ : 696

ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥

ਅਰਥ : ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥



Share On Whatsapp

View All 2 Comments
SIMRANJOT SINGH : Waheguru Ji🙏
Satwant kaur Bagga : Wary Good



Share On Whatsapp

Leave a comment


ਭਾਈ ਵੀਰ ਸਿੰਘ ਜੀ ਹੋਣਾ ਵੇਲੇ ਇੱਕ ਪ੍ਰੋਫੈਸਰ ਖਾਲਸਾ ਕਾਲਜ ਚ ਪੜ੍ਹਾਉਂਦਾ ਸੀ , ਜੋ ਰਾਜਪੂਤਾਨੇ ਵੱਲ ਦਾ ਰਹਿਣ ਵਾਲਾ ਤੇ ਬ੍ਰਹਮ ਵਿੱਦਿਆ ਦੇ ਸਿਧਾਂਤ ਨੂੰ ਮੰਨਣ ਵਾਲਾ ਸੀ। ਆਪਣੇ ਮੱਤ ਦਾ ਉਹ ਚੰਗਾ ਅਭਿਆਸੀ ਸੀ। ਇਕ ਦਿਨ ਚਿੱਤ ਬੜਾ ਉਦਾਸ ਪਰੇਸ਼ਾਨ , ਅਭਿਆਸ ਜੋ ਕਰਦਾ ਸੀ ਰੁਕ ਗਿਆ। ਏਸੇ ਹਲਤ ਚ ਚਲਦਿਆ ਚਲਦਿਆ ਸੁਭਾਵਿਕ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਆ ਗਿਆ। ਅਜੇ ਘੰਟੇ ਘਰ ਵਾਲੇ ਪਾਸਿਓਂ ਪੌੜੀਆਂ ਉਤਰਦਿਆਂ ਹੀ ਸੀ ਕੇ ਤਬੀਅਤ ਖਿੜ ਗਈ। ਅਭਿਆਸ ਜੋ ਕਿਸੇ ਮੈਲ ਕਾਰਨ ਰੁਕ ਗਿਆ ਸੀ। ਇਕਦਮ ਚੱਲ ਪਿਆ। ਅੰਦਰ ਦੀ ਇਸ ਅਚਾਨਕ ਹੋਈ ਤਬਦੀਲੀ ਨੂੰ ਦੇਖ ਉਹ ਖੁਦ ਵੀ ਬੜਾ ਹੈਰਾਨ ਹੋਇਆ। ਸੋਚਿਆ ਏ ਸੁਭਾਵਕ ਹੈ ਜਾਂ ਇਸ ਜਗ੍ਹਾ ਚ ਕੋਈ ਸ਼ਕਤੀ ਹੈ ….. ਸਮਝ ਨਾ ਆਵੇ …..
ਪਰ ਬੰਦਾ ਸਿਆਣਾ ਸੀ ਜਾਨਣਾ ਚਾਹਿਆ। ਉਹਨੇ ਕਈ ਵਾਰ ਵਿਸ਼ੇਸ਼ ਪਰਤਾਵੇ ਕੀਤੀ। ਜਦੋਂ ਵੀ ਮਨ ਉਦਾਸ ਪਰੇਸ਼ਾਨ ਹੋਣਾ ਖਾਸ ਚਲਕੇ ਸ੍ਰੀ ਦਰਬਾਰ ਸਾਹਿਬ ਆਉਣਾ। ਹਰ ਵਾਰ ਉਹਦੇ ਨਾਲ਼ ਏਦਾਂ ਹੋਇਆ ਅੰਦਰ ਖਿੜਦਾ , ਅਨੰਦ ਭਰਦਾ , ਸਿਮਰਨ ਦੀ ਰੌ ਚਲਦੀ।
ਫਿਰ ਉਹਨੇ ਸੈਦ ਭਾਈ ਵੀਰ ਸਿੰਘ ਜੀ ਨੂੰ ਦਸਿਆ ਕੇ ਧੰਨ ਗੁਰੂ ਰਾਮਦਾਸ , ਧੰਨ ਗੁਰੂ ਅਰਜਨ ਦੇਵ ਜੀ ਨੇ ਇਸ ਜਗ੍ਹਾ ਚ ਪਤਾ ਨ੍ਹੀਂ ਐਸੀ ਕੀ ਬਿਜਲੀ ਭਰੀ ਹੈ ਕਿ ਪਹਿਲੀ ਪੌੜੀ ਤੇ ਪੈਰ ਧਰਿਆ ਨਹੀਂ ਕਿ ਬਸ ਕਰੰਟ ਵਾਂਗ ਅਸਰ ਹੁੰਦਾ। ਅੰਦਰ ਦੀ ਅੱਗ ਬੁਝਦੀ ਠੰਡ ਵਰਤਦੀ ਆ। ਆਤਮਾ ਸ਼ਾਂਤ ਤੇ ਅਨੰਦਿਤ ਹੋ ਉੱਠਦੀ ਹੈ।
ਏ ਪੜ ਕੇ
ਭੱਟ ਕਲ ਜੀ ਦੇ ਬਚਨ ਨੇ ਯਾਦ ਆਏ
ਛੁਟਤ ਪਰਵਾਹ ਅਮਿਅ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ॥
ਤੇ ਪੀਵਹਿ ਸੰਤ ਕਰਹਿ ਮਨਿ ਮਜਨੁ ਪੁਬ ਜਿਨਹੁ ਸੇਵਾ ਕਰੀਆ ॥
ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ ਮਾਤ੍ਰ ਤੇ ਉਧਰ ਧਰੇ ॥
ਕਵਿ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੨॥
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a Comment
Dalbir Singh : 🙏🙏੧ਓਂਕਾਰ ਸਤਿਨਾਮ ਵਾਹਿਗੁਰੂ ਜੀ🙏🙏



ਬਾਲਾ ਪ੍ਰੀਤਮ ਦੀਆਂ ਖੇਡਾਂ ਵੀ ਬੜੀਆਂ ਅਨੋਖੀਆਂ ਅਤੇ ਵਚਿੱਤਰ ਹੁੰਦੀਆਂ ਸਨ। ਉਹ ਜੇ ਕਿਸੇ ਵਿਅਕਤੀ ਨੂੰ ਤੰਗ ਕਰਦੇ ਤਾਂ ਉਸ ਵਿਚ ਵੀ ਕੋਈ ਭੇਦ ਹੀ ਹੁੰਦਾ।
ਗੰਗਾ ਦਰਿਆ ਦੇ ਕੰਢੇ ਇਕ ਕੋਹੜੀ ਰਹਿੰਦਾ ਸੀ ਜਿਹੜਾ ਕਿ ਦਰਿਆ ਵਿਚ ਕਦੈ ਇਸ਼ਨਾਨ ਨਹੀਂ ਸੀ ਕਰਦਾ।
ਇਕ ਵਾਰ ਬਾਲਾ ਪ੍ਰੀਤਮ ਨੇ ਹੋਰ ਬੱਚਿਆਂ ਨੂੰ ਨਾਲ ਲੈ ਕੇ ਜਦ ਉਹ ਦਰਿਆ ਦੇ ਕੰਢੇ ਬੈਠਾ ਸੀ, ਧੱਕਾ ਦੇ ਕੇ ਪਾਣੀ ਵਿਚ ਸੁੱਟ ਦਿੱਤਾ।
ਉਹ ਰੋਇਆ, ਕੁਰਲਾਇਆ ਅਤੇ ਬੱਚਿਆਂ ਨੂੰ ਕੋਸਣ ਲੱਗਾ। ਬਾਲਾ ਪ੍ਰੀਤਮ ਅਤੇ ਹੋਰ ਬੱਚੇ ਬਾਹਰ ਖੜੇ ਤਾੜੀਆਂ ਮਾਰ ਹੱਸਦੇ ਰਹੇ।
ਪਰ ਜਦ ਉਹ ਕੋਹੜੀ ਜ਼ੋਰ ਲਾ ਕੇ ਦਰਿਆ ਵਿਚੋਂ ਬਾਹਰ ਨਿਕਲਿਆ ਤਾਂ ਆਪਣੇ ਸਰੀਰ ਨੂੰ ਨਵਾਂ ਨਰੋਆ ਵੇਖ ਕੇ ਬਹੁਤ ਹੈਰਾਨ ਹੋਇਆ।
ਉਸ ਦਾ ਕੋਹੜ ਹਟ ਗਿਆ ਸੀ। ਉਹ ਬਾਲਾ ਪ੍ਰੀਤਮ ਦੇ ਪੈਰੀਂ ਆ ਪਿਆ।
ਇਸ ਤਰ੍ਹਾਂ ਗੁਰੂ ਜੀ ਕਿਸੇ ਦੁਖੀ ਵੀ ਕਰਦੇ ਸਨ ਤਾਂ ਉਸ ਦੇ ਲਾਭ ਲਈ।
👉ਸ਼ੇਅਰ ਜਰੂਰ ਕਰੋ ਜੀ ਜੋ ਵੱਧ ਤੋਂ ਵੱਧ ਵੀਰ ਭੈਣਾਂ ਆਪਣੇ ਇਤਿਹਾਸ ਨਾਲ ਜੁੜ ਸਕਣ ਇਹ ਵੀ ਇਕ ਸੇਵਾ ਹੀ ਹੈ ਜੀ . . .



Share On Whatsapp

Leave a Comment
Paramjeet Singh Rajput : Waheguru Ji 🙏

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਭਾਈ ਕਟਾਰੂ ਹੋਇਆ ਹੈ, ਜੋ ਕਿ ਪਾਕਿਸਤਾਨ ਗਜ਼ਨੀ ਸ਼ਹਿਰ ਵਿੱਚ ਰਹਿੰਦਾ ਸੀ। ਉਦੋਂ ਜੋ ਰਾਸ਼ਨ ਡਿਪੂ ਹੁੰਦੇ ਸਨ, ਸਾਰਾ ਚਾਰਜ ਉਸ ਸਮੇਂ ਸੂਬੇਦਾਰ ਕੋਲ ਹੁੰਦਾ ਸੀ ਇਹ ਭਾਈ ਕਟਾਰੂ ਸੂਬੇਦਾਰ ਕੋਲ ਧੜਵਈ ਦੀ ਨੌਕਰੀ ਕਰਦਾ ਸੀ, ਲੋਕਾਂ ਨੂੰ ਰਾਸ਼ਨ ਦਿੰਦਾ ਸੀ ਤੇ ਗੁਰੂ ਅਰਜਨ ਦੇਵ ਜੀ ਤੋਂ ਚਰਨ ਪਾਹੁਲ ਪ੍ਰਾਪਤ ਕਰਕੇ ਗੁਰਮੰਤਰ ਦੀ ਦਾਤ ਲੈ ਕੇ ਸਿੱਖ ਸਜਿਆ ਸੀ।

ਗੁਰੂ ਅਰਜਨ ਦੇਵ ਜੀ ਨੇ ਜਦੋਂ ਸਿੱਖੀ ਦਿੱਤੀ ਤੇ ਪੁੱਛਿਆ, ”ਕੀ ਕੰਮ ਕਰਦਾ ਹੈਂ?” ”ਜੀ! ਧੜਵਈ ਦੀ ਨੌਕਰੀ।” ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਕਟਾਰੂ ਜੀ ਨੂੰ ਸਿੱਖੀ ਕਮਾਉਣ ਵਾਸਤੇ ਪੰਜ ਬਚਨ ਦਿੱਤੇ –

1. ਘੱਟ ਨਹੀਂ ਤੋਲਣਾ।
2. ਦਸਵੰਧ ਜ਼ਰੂਰ ਕੱਢਣਾ ਹੈ।
3. ਅੰਮ੍ਰਿਤ ਵੇਲੇ ਉੱਠ ਕੇ ਜਪੁਜੀ ਸਾਹਿਬ ਦਾ ਪਾਠ ਕਰਕੇ ਕੁਝ ਛਕਣਾ ਹੈ।
4. ਕੰਮ-ਕਾਰ ਕਰਦਿਆਂ ਵਾਹਿਗੁਰੂ ਸ਼ਬਦ ਦੀ ਕਮਾਈ ਕਰਨੀ ਹੈ।
5. ਕਿਸੇ ਦਾ ਜਾਣ ਬੁੱਝ ਕੇ ਦਿਲ ਨਹੀਂ ਦੁਖਾਣਾ। ਇਸ ਨੇ ਸਾਰੇ ਬਚਨ ਮੰਨੇ।

ਇਲਾਕੇ ਵਿੱਚ ਬੜੀ ਸੋਭਾ ਹੋ ਗਈ। ਜਦੋਂ ਇਲਾਕੇ ਵਿੱਚ ਸੋਭਾ ਹੋ ਗਈ ਤੇ ਜਿਨ੍ਹਾਂ ਕੋਲ ਸੋਭਾ ਬਰਦਾਸ਼ਤ ਨਹੀਂ ਸੀ ਹੁੰਦੀ ਉਹ ਕਹਿੰਦੇ ਹਨ ਕਿ ਕਿਹੜਾ ਕੰਮ ਕਰੀਏ ਕਿ ਭਾਈ ਕਟਾਰੂ ਨੂੰ ਬਦਨਾਮ ਕਰੀਏ। ਅੱਠ ਕੁ ਬੰਦੇ ਉਨ੍ਹਾਂ ਦੀ ਦੁਕਾਨ ਤੇ ਆਏ। ਤਿੰਨ ਚਾਰਾਂ ਨੇ ਗੱਲੀਂ ਲਗਾ ਲਿਆ ਤੇ ਤਿੰਨਾਂ-ਚਾਰਾਂ ਨੇ ਉਨ੍ਹਾਂ ਦੇ ਪੰਜ-ਸੱਤ ਵੱਟੇ ਬਦਲਾ ਦਿੱਤੇ। ਜਿਨ੍ਹਾਂ ਨਾਲ ਤੋਲ ਕਰਕੇ ਲੋਕਾਂ ਨੂੰ ਰਾਸ਼ਨ ਦੇਂਦਾ ਸੀ, ਈਰਖਾ ਕਰਣ ਵਾਲਿਆਂ ਨੇ ਘੱਟ ਤੋਲ ਵਾਲੇ ਵੱਟੇ ਇਸ ਦੀ ਦੁਕਾਨ ਤੇ ਰੱਖ ਦਿੱਤੇ, ਨਾਲ ਹੀ ਮਹਿਕਮੇ ਨੂੰ ਸ਼ਿਕਾਇਤ ਕੀਤੀ, ਇਸ ਨੂੰ ਛਾਪਾ ਮਾਰੋ, ਘੱਟ ਤੋਲਦਾ ਹੈ। ਮਹਿਕਮੇ ਵਾਲੇ ਆ ਗਏ, ਆ ਕੇ ਕਹਿੰਦੇ, ”ਭਾਈ ਕਟਾਰੂ,” ਤੇਰੇ ਵਿਰੁੱਧ ਸ਼ਿਕਾਇਤ ਆਈ ਹੈ, ਤੂੰ ਘੱਟ ਤੋਲਦਾ ਹੈਂ। ਤੇਰੇ ਵੱਟੇ ਚੈੱਕ ਕਰਨੇ ਹਨ। ਜਦੋਂ ਉਨ੍ਹਾਂ ਕਿਹਾ ਕਿ ਵੱਟੇ ਚੈੱਕ ਕਰਨੇ ਹਨ ਤੇ ਉਦੋਂ ਨਿਗ੍ਹਾ ਗਈ ਕਿ ਪੰਜ-ਸੱਤ ਵੱਟੇ ਮੇਰੇ ਨਹੀਂ।

ਮਹਿਕਮੇ ਵਾਲੇ ਕਹਿੰਦੇ, ”ਵੱਟੇ ਚੈੱਕ ਕਰਵਾ।” ਭਾਈ ਕਟਾਰੂ ਕੀ ਕਹਿੰਦਾ ਹੈ, ਮਹਿਕਮੇ ਵਾਲਿਆਂ ਨੂੰ ਕਿ ਤੁਸੀਂ ਵੱਟੇ ਚੈੱਕ ਕਰੋ, ਮੈਨੂੰ ਆਪਣਾ ਕੰਮ ਕਰਨ ਦਿਓ। ਆਪਣਾ ਕੰਮ ਕਿਹੜਾ ਸੀ? ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਭਾਈ ਕਟਾਰੂ ਜੀ ਨੇ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਤੇ ਮਨ ਨਾਲ ਅੰਦਰੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ। ਕਿਉਂਕਿ ਪਾਵਨ ਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਕੋਈ ਭਉਜਲ ਆਵੇ ਤਾਂ ਸਿੱਖ ਬਾਣੀ ਪੜ੍ਹਕੇ ਅਰਦਾਸ ਕਰੇ¸
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ।।
(ਪਉੜੀ, ਵਾਰ ਗੁਜਰੀ ਮ: 5, ਅੰਗ 519)

ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਬੈਠੇ ਸਨ। ਇੱਕ ਸਿੱਖ ਨੇ ਮਸਨੂਰੀ ਟਕਾ ਮੱਥਾ ਟੇਕਿਆ, ਜੋ ਦਰਸ਼ਨ ਕਰਨ ਵਾਸਤੇ ਆਇਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਉਹ ਟਕਾ ਲੈ ਕੇ ਕਦੀ ਖੱਬੀ ਤਲੀ ਰੱਖਦੇ ਹਨ, ਕਦੀ ਸੱਜੀ। ਕਦੀ ਖੱਬੀ, ਕਦੀ ਸੱਜੀ। ਸੇਵਾਦਾਰ ਕਹਿੰਦਾ ਹੈ, ਮਹਾਰਾਜ ਕੀ ਕਰ ਰਹੇ ਹੋ? ਸੰਗਤਾਂ ਮੋਹਰਾਂ, ਸੋਨਾ, ਚਾਂਦੀ, ਕੀਮਤੀ ਵਸਤੂਆਂ ਚੜ੍ਹਾ ਜਾਂਦੀਆਂ ਹਨ, ਸੇਵਾਦਾਰ ਨੂੰ ਕਹਿੰਦੇ ਹੋ, ਖ਼ਜ਼ਾਨੇ ਵਿੱਚ ਪਾ ਦੇ। ਅੱਜ ਟਕਾ ਲੈ ਕੇ ਕਦੀ ਸੱਜੀ ਤਲੀ, ਕਦੀ ਖੱਬੀ ਤਲੀ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ, ”ਮੈਂ ਕੀ ਕਰਾਂ? ਗ਼ਜ਼ਨੀ ਵਿੱਚ ਮੇਰੇ ਸਿੱਖ ਭਾਈ ਕਟਾਰੂ ਦੇ ਵਿਰੋਧੀਆਂ ਨੇ ਵੱਟੇ ਬਦਲਾ ਦਿੱਤੇ ਹਨ। ਮਹਿਕਮੇ ਵਾਲੇ ਚੈਕ ਕਰ ਰਹੇ ਨੇ। ਮੇਰਾ ਸਿੱਖ ਸ੍ਰੀ ਜਪੁਜੀ ਸਾਹਿਬ ਨਾਲ ਜੁੜ ਦੇ ਅਰਦਾਸ ਕਰ ਰਿਹਾ ਹੈ।”

ਸੇਵਾਦਾਰ ਕਹਿੰਦਾ ਹੈ, ਮਹਾਰਾਜ, ਟਕੇ ਨੂੰ ਕੀ ਕਰਦੇ ਪਏ ਹੋ? ਕਦੀ ਸੱਜੀ ਤਲੀ, ਕਦੀ ਖੱਬੀ ਤਲੀ। ਗੁਰੂ ਅਰਜਨ ਦੇਵ ਜੀ ਕਹਿੰਦੇ, ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਸਦਕੇ ਉਸ ਦੀ ਚਿੰਤਾ ਮੇਰੇ ਕੋਲ ਆ ਗਈ ਹੈ। ਜਦੋਂ ਮਹਿਕਮੇ ਵਾਲੇ ਹਲਕੇ ਵਜ਼ਨ ਦਾ ਵੱਟਾ ਸੱਜੇ ਛਾਬੇ ਵਿੱਚ ਪਾਉਂਦੇ ਹਨ, ਮੈਂ ਟਕਾ ਸੱਜੀ ਤਲੀ ‘ਤੇ ਲੈ ਆਉਂਦਾ ਹਾਂ, ਜਦੋਂ ਉਹ ਖੱਬੇ ਛਾਬੇ ਵਿੱਚ ਪਾਉਂਦੇ ਹਨ, ਮੈਂ ਖੱਬੀ ਤਲੀ ‘ਤੇ ਲੈ ਆਉਂਦਾ ਹਾਂ। ਮੇਰੇ ਸਿੱਖ ਦੇ ਵੱਟਿਆਂ ਵਿੱਚ ਫਰਕ ਨਾ ਪੈ ਜਾਵੇ। ਇਸ ਤਰ੍ਹਾਂ ਗੁਰੂ ਜੀ ਨੇ ਅੰਮ੍ਰਿਤਸਰ ਵਿੱਚ ਬੈਠਿਆਂ ਗਜ਼ਨੀ ਵਿੱਚ ਬੈਠੇ ਆਪਣੇ ਸਿੱਖ ਦੀ ਪੈਜ ਰੱਖੀ।

ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਈ ਛਡਾਈ।। (ਅੰਗ 588)

ਸਿੱਖਿਆ – ਇਹ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਥੇ ਚਾਹੁੰਣ ਆਪਣੇ ਸਿੱਖ ਦੀ ਰਾਖੀ ਕਰ ਸਕਦੇ ਹਨ। ਸਾਨੂੰ ਸਿਰਫ਼ ਸਿਮਰਨ ਬਾਣੀ ਦਾ ਆਸਰਾ ਲੈ ਕੇ ਅਰਦਾਸ ਵਿੱਚ ਜੁੜਨ ਦੀ ਲੋੜ ਹੈ, ਗੁਰੂ ਸਾਹਿਬ ਅੰਗ-ਸੰਗ ਹੋ ਕੇ ਸਹਾਈ ਹੁੰਦੇ ਹਨ। ਕਿਸੇ ਬਿਪਤਾ ਵੇਲੇ ਚਿੰਤਾ ਹੀ ਕਰਨ ਨਾਲ ਮਸਲਾ ਹੱਲ ਨਹੀਂ ਹੁੰਦਾ ਚਿੰਤਾ ਨੂੰ ਚਿੰਤਨ ਬਣਾਈਏ ਤਾਂ ਚਿੰਤਾ ਗੁਰੂ ਸਾਹਿਬ ਆਪਣੇ ਤੇ ਲੈ ਲੈਂਦੇ ਹਨ।



Share On Whatsapp

Leave a comment


ਮੌਤ ਦਾ ਨਾਮ ਸੁਣ ਕੇ ਸਾਰੇ ਸਹਿਮ ਜਾਦੇ ਹਨ ਤੇ ਬਹੁਤੇ ਲੋਕ ਮੌਤ ਵਾਲੀਆਂ ਪੋਸਟਾਂ ਨੂੰ ਵੀ ਪੜਨਾ ਪਸੰਦ ਨਹੀ ਕਰਦੇ ਹਨ । ਜੇ ਕਿਧਰੇ ਸ਼ਾਮ ਵੇਲੇ ਘਰ ਵਿੱਚ ਮਰੇ ਹੋਏ ਦੀ ਗੱਲ ਚਲ ਪਵੇ ਵਿੱਚੋ ਘਰਦੇ ਹੀ ਕਹਿ ਦੇਦੇਂ ਹਨ ਚੁੱਪ ਕਰੋ ਮਰੇ ਹੋਇਆ ਨੂੰ ਯਾਦ ਨਹੀ ਕਰੀਦਾ । ਮੌਤ ਵਿਛੋੜੇ ਦਾ ਪ੍ਤੀਕ ਹੈ ਕਿਸੇ ਨੂੰ ਮੌਤ ਆਉਣੀ ਉਸ ਦਾ ਸਾਥੋ ਹਮੇਸ਼ਾ ਲਈ ਵਿਛੜ ਜਾਣਾ ਹੁੰਦਾ ਹੈ । ਜਦੋ ਕਿਸੇ ਦਾ ਆਖਰੀ ਸਮਾਂ ਆਉਦਾ ਹੈ ਉਸ ਨੂੰ ਏਨੀ ਜਿਆਦਾ ਘਬਰਾਹਟ ਹੁੰਦੀ ਹੈ ਜਿਸ ਨਾਲ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਜਾਦਾਂ ਹੈ ਬੁੱਲ ਫੜਕਣ ਲੱਗਦੇ ਹਨ ਤੇ ਰੰਗ ਉਡ ਜਾਂਦਾ ਹੈ । ਇਸ ਦਾ ਕਾਰਨ ਇਹ ਹੁੰਦਾ ਹੈ ਮੈ ਇਹ ਭਰਿਆ ਪਰਿਵਾਰ ਹੁਣ ਛੱਡ ਜਾਣਾ ਹੈ ਜਿਸ ਨਾਲ ਅੱਤ ਦਾ ਮੋਹ ਸੀ ਜਿਸ ਪਰਿਵਾਰ ਲਈ ਸਾਰੀ ਉਮਰ ਗੁਜਾਰ ਦਿੱਤੀ । ਹੁਣ ਮੈ ਇਸ ਦਾ ਹਿਸਾ ਨਹੀ ਰਿਹ ਸਕਦਾ ਮੌਤ ਦੇ ਵਿਛੋੜੇ ਨੂੰ ਪਰਦੇਸੀ ਬੰਦਾਂ ਬਹੁਤ ਨਜਦੀਕ ਤੋ ਦੇਖ ਸਕਦਾ ਹੈ । ਜਦੋ ਪਰਦੇਸੀ ਆਪਣੇ ਪਰਿਵਾਰ ਨੂੰ ਛੱਡ ਕੇ ਵਿਦੇਸ਼ ਜਾਣ ਲੱਗਦਾ ਹੈ ਉਸ ਸਮੇ ਪਰਦੇਸੀ ਦਾ ਦਿਲ ਪਰਿਵਾਰ ਤੋ ਦੂਰ ਜਾਣ ਨੂੰ ਨਹੀ ਕਰਦਾ । ਘਰ ਵਿੱਚ ਛੋਟੇ ਬੱਚੇ ਘਰਵਾਲੀ ਮਾਂ ਪਿਉ ਘਰ ਗਲੀਆਂ ਜਿਥੇ ਉਸ ਦੀ ਏਨੀ ਉਮਰ ਬੀਤੀ ਪਰ ਮਜਬੂਰੀ ਖਾਤਿਰ ਉਸ ਨੂੰ ਇਹਨਾਂ ਸਾਰਿਆ ਦਾ ਤਿਆਗ ਕਰਨਾਂ ਪੈਦਾਂ ਹੈ । ਪਰਦੇਸੀ ਦਾ ਛਿਛੋੜਾ ਕੁਝ ਸਾਲਾਂ ਦਾ ਹੁੰਦਾ ਹੈ ਉਸ ਨੂੰ ਉਮੀਦ ਹੈ ਮੈ ਫਿਰ ਆਪਣੇ ਪਰਿਵਾਰ ਨੂੰ ਮਿਲ ਸਕਦਾ ਹੈ । ਪਰ ਫਿਰ ਵੀ ਉਹ ਏਅਰਪੋਰਟ ਤੱਕ ਭਰੇ ਮਨ ਨਾਲ ਜਾਦਾਂ ਹੈ ਉਸ ਦੀ ਤੇ ਪਰਿਵਾਰ ਦੀ ਪੀੜਾ ਉਹ ਹੀ ਸਮਝ ਸਕਦੇ ਹਨ । ਪਰ ਜਿਸ ਇਨਸਾਨ ਦੇ ਸਾਹਮਣੇ ਮੌਤ ਆਣ ਕੇ ਖਲੋ ਜਾਂਦੀ ਹੈ ਉਸ ਨੂੰ ਇਹ ਪਤਾ ਹੁੰਦਾ ਹੈ ਮੈ ਹੁਣ ਇਸ ਪਰਿਵਾਰ ਵਿੱਚ ਸਰੀਰ ਕਰਕੇ ਨਹੀ ਆ ਸਕਦਾ ਹਮੇਸ਼ਾ ਲਈ ਸਭ ਖਤਮ ਹੋ ਚਲਿਆ ਹੈ । ਉਸ ਦੀ ਪੀੜ ਨੂੰ ਤੇ ਉਹੀ ਸਮਝ ਸਕਦਾ ਹੈ ਜਿਸ ਤੇ ਬੀਤ ਰਹੀ ਹੁੰਦੀ ਹੈ ਉਸ ਸਮੇ ਉਹ ਪਛਤੋਂਦਾ ਹੈ ਮੈ ਇਸ ਪਰਿਵਾਰ ਲਈ ਸਾਰੀ ਜ਼ਿੰਦਗੀ ਖਤਮ ਕਰ ਲਈ ਜੇ ਕਿਤੇ ਥੋੜਾਂ ਸਮਾਂ ਵਾਹਿਗੁਰੂ ਦੀ ਯਾਦ ਵਿੱਚ ਬਤੀਤ ਕੀਤਾ ਹੁੰਦਾ , ਜਿਸ ਸਫਰ ਤੇ ਮੈ ਹੁਣ ਜਾਣਾ ਹੈ ਉਸ ਵਿਚ ਨਾਮ ਜਪਿਆ ਮੇਰੀ ਸਹਾਇਤਾ ਕਰਦਾ । ਆਮ ਲੋਕਾਂ ਵਿੱਚ ਤੇ ਭਗਤਾਂ ਦੀ ਮੌਤ ਵਿੱਚ ਜਮੀਨ ਅਸਮਾਨ ਦਾ ਫਰਕ ਹੁੰਦਾ ਹੈ । ਬੰਦੇ ਦਾ ਸਫਰ ਏਦਾਂ ਦਾ ਹੁੰਦਾ ਹੈ ਜਿਵੇ ਉਹ ਵਿਦੇਸ਼ ਵਿੱਚ ਆਪਣੇ ਪਰਿਵਾਰ ਨੂੰ ਛੱਡ ਕੇ ਜਾ ਰਿਹਾ ਹੋਵੇ ਪਰ ਭਗਤਾਂ ਨੂੰ ਅੰਤ ਸਮੇ ਦਾ ਕੋਈ ਡਰ ਨਹੀ ਹੁੰਦਾ ਉਹ ਖੁਸ਼ ਹੁੰਦੇ ਹਨ ਜਿਵੇ ਪਰਦੇਸੀ ਵਿਦੇਸ਼ ਵਿੱਚੋ ਕਮਾਈ ਕਰਕੇ ਆਪਣੇ ਪਰਿਵਾਰ ਵਿੱਚ ਆ ਰਿਹਾ ਹੋਵੇ । ਭਗਤ ਕਬੀਰ ਜੀ ਉਚਾਰਨ ਕਰਦੇ ਹਨ ।
ਕਬੀਰ ਜਿਸ ਮਰਨੇ ਤੇ ਜਗੁ ਡਰੈ ਮੇਰੇ ਮਨਿ ਅਨੰਦੁ ।
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦ ।
ਪ੍ਰਮਾਤਮਾ ਦੇ ਪਿਆਰੇ ਦੱਸਦੇ ਹਨ ਜਦੋ ਆਮ ਮਨੁੱਖ ਮਰਦਾ ਹੈ ਜਿਸ ਨੇ ਪ੍ਰਮਾਤਮਾ ਦਾ ਨਾਮ ਨਹੀ ਜਪਿਆ । ਜਮ ਆਉਦੇ ਹਨ ਜਿਸ ਦੀ ਮੌਤ ਆਈ ਹੁੰਦੀ ਹੈ ਉਸ ਨੂੰ ਉਹ ਸਾਫ ਦਿਖਾਈ ਦੇਂਦੇ ਹਨ ਜਿਨਾਂ ਨੂੰ ਦੇਖ ਕੇ ਮਨੁੱਖ ਬਹੁਤ ਡਰ ਜਾਦਾਂ ਹੈ । ਕੁਝ ਬੋਲਿਆ ਨਹੀ ਜਾਂਦਾ ਡਰ ਨਾਲ ਸਰੀਰ ਨੂੰ ਕੰਬਣੀ ਛਿੜਦੀ ਹੈ ਤੇ ਨਾਭੀ ਦੀ ਗੰਡ ਖੁਲ ਜਾਂਦੀ ਹੈ ਜਿਸ ਨੂੰ ਅਸੀ ਘੋਰੜੂ ਆਖਦੇ ਹਾ । ਜਮ ਉਸ ਮਨੁੱਖ ਦੀ ਆਤਮਾਂ ਨੂੰ ਸਰੀਰ ਵਿੱਚੋ ਬਾਹਰ ਕੱਢ ਦੇਂਦੇ ਹਨ ਉਹ ਆਤਮਾਂ ਬਹੁਤ ਜੋਰ ਲਗਾਉਦੀ ਹੈ ਮੈ ਵਾਪਿਸ ਸਰੀਰ ਵਿੱਚ ਫੜ ਸਕਾਂ ਪਰ ਉਹ ਏਦਾ ਨਹੀ ਕਰ ਸਕਦੀ । ਜਦੋ ਸਾਰਾ ਪਰਿਵਾਰ ਉਸ ਸਰੀਰ ਦੇ ਕੋਲ ਆ ਕੇ ਵਰਲਾਪ ਕਰਦਾ ਹੈ ਉਹ ਆਤਮਾਂ ਬਹੁਤ ਦੁੱਖੀ ਹੁੰਦੀ ਹੈ ਆਪਣੇ ਪਰਿਵਾਰ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਵਿੱਚ ਭਜਦੀ ਫਿਰਦੀ ਹੈ । ਇਸ ਲਈ ਹੀ ਸਾਧੂ ਸੰਤ ਆਖਦੇ ਹਨ ਕਦੇ ਵੀ ਮਿਰਤਕ ਸਰੀਰ ਦੇ ਲਾਗੇ ਵਿਰਲਾਪ ਨਾ ਕਰੋ , ਮਿਰਤਕ ਸਰੀਰ ਦੇ ਕੋਲ ਬੈਠ ਕੇ ਗੁਰਬਾਣੀ-ਕੀਰਤਨ ਜਾਂ ਵਾਹਿਗੁਰੂ ਦਾ ਉਚਾਰਨ ਕਰੋ ਜਿਸ ਨਾਲ ਆਤਮਾਂ ਨੂੰ ਸਾਂਤੀ ਮਿਲਦੀ ਹੈ । ਆਤਮਾਂ ਤੇ ਉਸੇ ਮਨੁੱਖ ਦੀ ਹੀ ਹੁੰਦੀ ਹੈ ਜਿਹੜਾ ਘਰ ਲਈ ਰਾਤ ਦਿਨ ਮਰਦਾ ਰਿਹਾ ਪਰਿਵਾਰ ਦੀ ਹਰ ਖੁਸ਼ੀ ਲਈ ਮਿਹਨਤ ਕਰਦਾ ਰਿਹਾ ਮਰਨ ਤੋ ਬਾਅਦ ਵੀ ਪਰਿਵਾਰ ਨੂੰ ਉਸ ਚੇਤਾ ਕਰਦਾ ਵੇਖ ਕੇ ਉਹ ਆਪਣੇ ਅਗਲੇ ਸਫਰ ਵੱਲ ਨਹੀ ਵੱਧਦਾ । ਸਾਡੇ ਗੁਰੂ ਸਹਿਬਾਨ ਤੇ ਉਹਨਾਂ ਤੋ ਪਹਿਲਾਂ ਜਿਹੜੇ ਭਗਤ ਹੋਏ ਹਨ ਉਹਨਾਂ ਨੇ ਮਰੇ ਹੋਏ ਮਨੁੱਖ ਦੀ ਆਤਮਾਂ ਦੇ ਅੱਗੇ ਦੇ ਸਫਰ ਵਾਸਤੇ ਸੰਸਕਾਰ ਕਰਨ ਦੀ ਰੀਤ ਚਲਾਈ ਹੈ । ਜਦੋ ਮਰੇ ਹੋਏ ਬੰਦੇ ਦਾ ਸਰੀਰ ਘਰ ਵਿੱਚ ਪਇਆ ਹੁੰਦਾ ਹੈ ਉਹ ਆਤਮਾਂ ਆਪਣੇ ਸਰੀਰ ਦਾ ਮੋਹ ਨਹੀ ਛੱਡਦੀ ਉਸ ਦੇ ਕੋਲ ਬੈਠ ਕੇ ਦੁੱਖੀ ਹੁੰਦੀ ਰਹਿੰਦੀ ਹੈ । ਇਸ ਲਈ ਜਦੋ ਉਸ ਦੇ ਸਰੀਰ ਨੂੰ ਸੰਸਕਾਰ ਕਰਨ ਵਾਸਤੇ ਖੜਦੇ ਹਨ ਆਤਮਾਂ ਬਹੁਤ ਵਿਰਲਾਪ ਕਰਦੀ ਹੈ ਉਸ ਦਾ ਸਰੀਰ ਨਾ ਸਾੜਿਆ ਜਾਵੇ । ਸਰੀਰ ਨੂੰ ਵੀ ਉਸ ਦਾ ਹੀ ਪੁੱਤਰ ਅੱਗ ਲਗਾਉਦਾ ਹੈ ਜਿਸ ਤੋ ਭਾਵ ਹੈ ਹੇ ਜੀਵ ਦੇਖ ਸਭ ਤੋ ਪਿਆਰਾ ਪੁੱਤਰ ਨੂੰ ਸਮਝਦਾ ਸੀ ਉਸ ਨੇ ਤੇਰਾ ਸਰੀਰ ਆਪਣੇ ਹੱਥੀ ਸਾੜ ਕੇ ਤੈਨੂੰ ਇਹ ਦੱਸ ਦਿੱਤਾ ਹੈ ਉਸ ਰੱਬ ਦੇ ਪਿਆਰ ਤੋ ਵੱਧ ਕੇ ਕੋਈ ਪਿਆਰਾ ਨਹੀ ਹੈ । ਜਦੋ ਸਰੀਰ ਸੜ ਜਾਦਾਂ ਹੈ ਉਹ ਆਤਮਾ ਸਰੀਰ ਦੀ ਸੜੀ ਹੋਈ ਸਵਾਹ ਵੱਲ ਵੇਖ ਕੇ ਵਿਰਲਾਪ ਕਰਦੀ ਰਹਿੰਦੀ ਹੈ । ਫੇਰ ਜਦੋ ਉਸ ਦੀ ਸਵਾਹ ਤੇ ਹੱਡੀਆਂ ਜਲ ਪਰਵਾਹ ਕਰ ਦੇਦੇ ਹਨ ਤੇ ਘਰਦੇ ਆਖਦੇ ਹਨ ਸਾਡਾ ਤੇ ਤੇਰਾ ਸਾਥ ਅੱਜ ਤੋ ਖਤਮ ਹੋਇਆ ਇਹ ਵੇਖ ਕੇ ਆਤਮਾਂ ਵਿਰਲਾਪ ਕਰਦੀ ਹੋਈ ਆਪਣੇ ਅਗਲੇ ਸਫਰ ਤੇ ਤੁਰਦੀ ਹੈ ਮੇਰਾ ਹੁਣ ਏਥੇ ਕੁੱਝ ਨਹੀ ਹੈ। ਜਿਹੜੀਆਂ ਪੁੰਨੀ ਆਤਮਾਵਾਂ ਹਨ ਭਜਨ ਬੰਦਗੀ ਕਰਦੀਆਂ ਰਹੀਆਂ ਹਨ ਉਹ ਆਪਣਾ ਟਿਕਾਣਾ ਧਰਮ ਅਸਥਾਨ ਜਿਥੇ ਗੁਰਬਾਣੀ-ਕੀਰਤਨ ਦਾ ਪਰਵਾਹ ਚਲਦਾ ਹੋਵੇ ਉਸ ਅਸਥਾਨ ਤੇ ਆਪਣਾ ਟਿਕਾਣਾ ਕਰਦੇ ਹਨ ਜਿਹੜੀਆਂ ਮਲੀਨ ਰੂਹਾਂ ਜਿਨਾਂ ਨੇ ਨਾਮ ਭਜਨ ਨਹੀ ਕੀਤਾ ਉਹ ਮਾੜੀਆਂ ਥਾਵਾਂ ਜੂਆਂ ਖਾਨਾ ਸਰਾਬ ਖਾਨਾ ਵਰਗੀਆਂ ਥਾਵਾਂ ਤੇ ਰਹਿੰਦੀਆਂ ਹਨ । ਫੇਰ ਜਿਹੜੀਆਂ ਭਜਨ ਬੰਦਗੀ ਵਾਲੀਆਂ ਰੂਹਾਂ ਹੁੰਦੀਆਂ ਹਨ ਉਹਨਾਂ ਨੂੰ ਵਾਹਿਗੁਰੂ ਜੀ ਦੇ ਮਿਲਾਪ ਵਾਸਤੇ ਮਨੁੱਖ ਦਾ ਸਰੀਰ ਮਿਲਦਾ ਹੈ । ਜਿਹੜੀਆਂ ਮਾੜੀਆਂ ਰੂਹਾਂ ਹੁੰਦੀਆਂ ਹਨ ਉਹ ਆਪਣੇ ਕਰਮਾਂ ਅਨੁਸਾਰ ਜੂਨਾਂ ਵਿੱਚ ਪੈ ਜਾਦੀਆਂ ਹਨ । ਜਿਹਨਾਂ ਦਾ ਵਰਣਨ ਗੁਰਬਾਣੀ ਵਿੱਚ ਗੁਰੂ ਸਹਿਬਾਨ ਏਉ ਕਰਦੇ ਹਨ ।
ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥
ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬਿਰਖ ਜੋਇਓ॥ ੧॥
ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿੰਰਕਾਲ ਇਹ ਦੇਹ ਸੰਜਰੀਆ॥ ਰਹਾਉ॥ ੧॥
ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥
ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀ ਜੋਨਿ ਭ੍ਰਮਾਇਆ॥ ੨॥
ਸਾਧ ਸੰਗ ਭਇਓ ਜਨਮ ਪ੍ਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥
ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ॥ ੩॥
ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥ ਅਵਰੁ ਨ ਦੂਜਾ ਕਰਣੈ ਜੋਗੁ॥
ਤਾ ਮਿਲੀਐ ਜਾ ਲੈਹਿ ਮਿਲਾਇ॥ ਕਹੁ ਨਾਨਕ ਹਰਿ ਹਰਿ ਗੁਣ ਗਾਇ॥ ੪॥
ਪੰਨਾ ੧੭੬
ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਦੇ ਹਨ ਪਰਿਵਾਰ ਵਿੱਚ ਰਹਿੰਦੇ ਹੋਏ ਸੁਰਤ ਨਿਰੰਕਾਰ ਦੀ ਯਾਦ ਵਿੱਚ ਜੋੜ ਕੇ ਰੱਖ ਤੇ ਆਪਣਾ ਆਇਆ ਸਫਲ ਕਰ ਕੇ ਇਸ ਮਾਤਲੋਕ ਤੋ ਪ੍ਰਲੋਕ ਵਿੱਚ ਜਾਣਾ ਕਰ । ਜੇ ਮੈ ਇਸ ਪੋਸਟ ਤੇ ਵਿਸਥਾਰ ਨਾਲ ਲਿਖਣਾ ਸੁਰੂ ਕੀਤਾ ਤਾ ਬਹੁਤ ਲੰਮੀ ਪੋਸਟ ਹੋ ਜਾਵੇਗੀ ਇਸ ਲਈ ਇਥੇ ਹੀ ਸਮਾਪਤੀ ਕਰਦਾ ਹਾ , ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
ਜੋਰਾਵਰ ਸਿੰਘ ਤਰਸਿੱਕਾ ।



Share On Whatsapp

Leave a Comment
sumranjeet singh : waheguru ji ka kahlsa waheguru ji ki fathe 🙏🙏🙏🙏🙏




Next Page ›