धनासरी महला ५ ॥ पानी पखा पीसउ संत आगै गुण गोविंद जसु गाई ॥ सासि सासि मनु नामु सम्हारै इहु बिस्राम निधि पाई ॥१॥ तुम्ह करहु दइआ मेरे साई ॥ ऐसी मति दीजै मेरे ठाकुर सदा सदा तुधु धिआई ॥१॥ रहाउ ॥ तुम्हरी क्रिपा ते मोहु मानु छूटै बिनसि जाइ भरमाई ॥ अनद रूपु रविओ सभ मधे जत कत पेखउ जाई ॥२॥ तुम्ह दइआल किरपाल क्रिपा निधि पतित पावन गोसाई ॥ कोटि सूख आनंद राज पाए मुख ते निमख बुलाई ॥३॥ जाप ताप भगति सा पूरी जो प्रभ कै मनि भाई ॥ नामु जपत त्रिसना सभ बुझी है नानक त्रिपति अघाई ॥४॥१०॥
अर्थ: (हे प्रभु! कृपा कर) मैं (तेरे) संतों की सेवा में (रह के, उनके लिए) पानी (ढोता रहूँ, उनको) पंखा (झलता रहूँ, उनके लिए आटा) पीसता रहूँ, और, हे गोबिंद! तेरी सिफत सलाह तेरे सुन गाता रहूँ। मेरे मन प्रतेक साँस के साथ (तेरा) नाम याद करता रहे, मैं तेरा यह नाम प्राप्त कर लूँ जो सुख शांति का खज़ाना है ॥१॥ हे मेरे खसम-प्रभु! (मेरे ऊपर) दया कर। हे मेरे ठाकुर! मुझे ऐसी अक्ल दो कि मैं सदा ही तेरा नाम सिमरता रहूँ ॥१॥ रहाउ ॥ हे प्रभु! तेरी कृपा से (मेरे अंदर से) माया का मोह ख़त्म हो जाए, अहंकार दूर हो जाए, मेरी भटकना का नास हो जाए, मैं जहाँ जहाँ जा के देखूँ सब में मुझे तूँ आनंद-सरूप ही वसता दिखे ॥२॥ हे धरती के खसम! तूँ दयाल हैं, कृपाल हैं, तूँ दया का खज़ाना हैं, तूँ विकारियों को पवित्र करने वाले हैं। जब मैं आँख झमकण जितने समय के लिए मुँहों तेरा नाम उचारता हूँ, मुझे इस तरह जापता है कि मैं राज-भाग के करोड़ों सुख आनन्द प्रापत कर लिए हैं ॥३॥ वही जाप ताप वही भगती पूरन मानों, जो परमात्मा के मन में पसंद आती है। हे नानक जी! परमात्मा का नाम जपिया सारी त्रिसना खत्म हो जाती है, (माया वाले पदार्थों से) पूरन तौर से संतुस्टी हो जाती है ॥४॥१०
ਅੰਗ : 673
ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥
ਅਰਥ : (ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥ ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥ ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ॥੨॥ ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ। ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ ॥੩॥ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ। ਹੇ ਨਾਨਕ ਜੀ! ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥੧੦॥
ਅੰਗ : 676
ਧਨਾਸਰੀ ਮਹਲਾ ੫ ॥ ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ ਖਾਟਣ ਕਉ ਹਰਿ ਹਰਿ ਰੋਜਗਾਰੁ ॥ ਸੰਚਣ ਕਉ ਹਰਿ ਏਕੋ ਨਾਮੁ ॥ ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥ ਨਾਮਿ ਰਤੇ ਪ੍ਰਭ ਰੰਗਿ ਅਪਾਰ ॥ ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥ ਸਾਧ ਕੀ ਸੋਭਾ ਅਤਿ ਮਸਕੀਨੀ ॥ ਸੰਤ ਵਡਾਈ ਹਰਿ ਜਸੁ ਚੀਨੀ ॥ ਅਨਦੁ ਸੰਤਨ ਕੈ ਭਗਤਿ ਗੋਵਿੰਦ ॥ ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥ ਜਹ ਸਾਧ ਸੰਤਨ ਹੋਵਹਿ ਇਕਤ੍ਰ ॥ ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥ ਸਾਧ ਸਭਾ ਮਹਿ ਅਨਦ ਬਿਸ੍ਰਾਮ ॥ ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥ ਦੁਇ ਕਰ ਜੋੜਿ ਕਰੀ ਅਰਦਾਸਿ ॥ ਚਰਨ ਪਖਾਰਿ ਕਹਾਂ ਗੁਣਤਾਸ ॥ ਪ੍ਰਭ ਦਇਆਲ ਕਿਰਪਾਲ ਹਜੂਰਿ ॥ ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥
ਅਰਥ : ਹੇ ਭਾਈ! ਮੈਨੂੰ ਆਜਿਜ਼ ਨੂੰ ਪਰਮਾਤਮਾ ਦਾ ਨਾਮ (ਹੀ) ਆਸਰਾ ਹੈ, ਮੇਰੇ ਵਾਸਤੇ ਖੱਟਣ ਕਮਾਣ ਲਈ ਪਰਮਾਤਮਾ ਦਾ ਨਾਮ ਹੀ ਰੋਜ਼ੀ ਹੈ। ਮੇਰੇ ਵਾਸਤੇ ਇਕੱਠਾ ਕਰਨ ਲਈ (ਭੀ) ਪਰਮਾਤਮਾ ਦਾ ਨਾਮ ਹੀ ਹੈ। (ਜੇਹੜਾ ਮਨੁੱਖ ਹਰਿ-ਨਾਮ-ਧਨ ਇਕੱਠਾ ਕਰਦਾ ਹੈ) ਇਸ ਲੋਕ ਤੇ ਪਰਲੋਕ ਵਿਚ ਉਸ ਦੇ ਕੰਮ ਆਉਂਦਾ ਹੈ ॥੧॥ ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਮਸਤ ਹੋ ਕੇ, ਸੰਤ ਜਨ ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ- ਇੱਕ ਨਿਰੰਕਾਰ ਦੇ ਗੁਣ ਗਾਂਦੇ ਰਹਿੰਦੇ ਹਨ ॥ ਰਹਾਉ ॥ ਹੇ ਭਾਈ! ਬਹੁਤ ਨਿਮ੍ਰਤਾ-ਸੁਭਾਉ ਸੰਤ ਦੀ ਸੋਭਾ (ਦਾ ਮੂਲ) ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੀ ਸੰਤ ਦੀ ਵਡਿਆਈ (ਦਾ ਕਾਰਨ) ਹੈ। ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿਚ ਆਨੰਦ ਪੈਦਾ ਕਰਦੀ ਹੈ। (ਭਗਤੀ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ ਵਿਚ ਸੁਖ ਬਣਿਆ ਰਹਿੰਦਾ ਹੈ (ਉਹਨਾਂ ਦੇ ਅੰਦਰੋਂ) ਚਿੰਤਾ ਨਾਸ ਹੋ ਜਾਂਦੀ ਹੈ ॥੨॥ ਹੇ ਭਾਈ! ਸਾਧ ਸੰਤ ਜਿੱਥੇ (ਭੀ) ਇਕੱਠੇ ਹੁੰਦੇ ਹਨ, ਉਥੇ ਉਹ ਸਾਜ ਵਰਤ ਕੇ ਬਾਣੀ ਪੜ੍ਹ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ (ਹੀ) ਗਾਂਦੇ ਹਨ। ਹੇ ਭਾਈ! ਸੰਤਾਂ ਦੀ ਸੰਗਤਿ ਵਿਚ ਬੈਠਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ। ਪਰ, ਉਹਨਾਂ ਦੀ ਸੰਗਤਿ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖ਼ਸ਼ਸ਼ (ਦਾ ਲੇਖ ਲਿਖਿਆ ਹੋਵੇ) ॥੩॥ ਹੇ ਭਾਈ! ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ, ਕਿ ਮੈਂ ਸੰਤ ਜਨਾਂ ਦੇ ਚਰਨ ਧੋ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾਂ। ਹੇ ਭਾਈ! ਜੇਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿਚ (ਸਦਾ ਟਿਕੇ ਰਹਿੰਦੇ ਹਨ) ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ ॥੪॥੨॥੨੩॥
धनासरी महला ५ ॥ मोहि मसकीन प्रभु नामु अधारु ॥ खाटण कउ हरि हरि रोजगारु ॥ संचण कउ हरि एको नामु ॥ हलति पलति ता कै आवै काम ॥१॥ नामि रते प्रभ रंगि अपार ॥ साध गावहि गुण एक निरंकार ॥ रहाउ ॥ साध की सोभा अति मसकीनी ॥ संत वडाई हरि जसु चीनी ॥ अनदु संतन कै भगति गोविंद ॥ सूखु संतन कै बिनसी चिंद ॥२॥ जह साध संतन होवहि इकत्र ॥ तह हरि जसु गावहि नाद कवित ॥ साध सभा महि अनद बिस्राम ॥ उन संगु सो पाए जिसु मसतकि कराम ॥३॥ दुइ कर जोड़ि करी अरदासि ॥ चरन पखारि कहां गुणतास ॥ प्रभ दइआल किरपाल हजूरि ॥ नानकु जीवै संता धूरि ॥४॥२॥२३॥
अर्थ: हे भाई! मुझ आजिज को परमात्मा का नाम (ही) सहारा है, मेरे लिए खटणे कमाणे के लिए परमात्मा का नाम ही रोज़ी है। मेरे लिए इकठ्ठे करने के लिए (भी) परमात्मा का नाम ही है। (जो मनुष्य हरी-नाम-धन इकट्ठा करता है) इस लोक में और परलोक में उस के* *काम आता है ॥१॥ हे भाई! परमात्मा के नाम में मस्त हो कर, संत जन बेअंत प्रभु के प्रेम में जुड़ के- एक निरंकार के गुण गाते रहते हैं ॥ रहाउ ॥ हे भाई! बहुत निम्र-स्वभाव संत की सोभा (का मूल) है, परमात्मा की सिफत-सलाह करनी ही संत की प्रशंसा (का कारण) है। परमात्मा की भगती संत जानों के हृदय में आनंद पैदा करती है। (भक्ति की बरकत से) संत जनों के हृदय में सुख बना रहता है (उनके अंदर की) चिंता नास हो जाती है ॥२॥ हे भाई! साध संत जहाँ (भी) इकट्ठे होते हैं, वहाँ वह साज वरत के बाणी पढ़ कर परमात्मा की सिफत-सलाह का गीत (ही) गाते हैं। हे भाई! संतों की संगत में बैठ कर आतमिक आनंद प्राप्त होता है शांति हासिल होती है। पर उनकी संगत वही मनुष्य प्राप्त करता है जिस के माथे पर बखस़स (का लेख लिखा हो) ॥३॥ हे भाई! मैं अपने दोनों हाथ जोड़ कर अरदास करता हूँ, कि मैं संत जनां के चरन धो कर गुणों के ख़जाने परमात्मा का नाम उचारता रहूँ। हे भाई! जो दयाल कृपाल प्रभू की हज़ूरी में (सदा टिके रहते हैं) नानक उन्हा संत जनां के चरनों की धूड़ से आतमिक जीवन प्राप्त करता है ॥४॥२॥२३॥
रामकली महला ३ अनंदु ੴ सतिगुर प्रसादि ॥ एहु सोहिला सबदु सुहावा ॥ सबदो सुहावा सदा सोहिला सतिगुरू सुणाइआ ॥ एहु तिन कै मंनि वसिआ जिन धुरहु लिखिआ आइआ ॥ इकि फिरहि घनेरे करहि गला गली किनै न पाइआ ॥ कहै नानकु सबदु सोहिला सतिगुरू सुणाइआ ॥१६॥ पवितु होए से जना जिनी हरि धिआइआ ॥ हरि धिआइआ पवितु होए गुरमुखि जिनी धिआइआ ॥ पवितु माता पिता कुट्मब सहित सिउ पवितु संगति सबाईआ ॥ कहदे पवितु सुणदे पवितु से पवितु जिनी मंनि वसाइआ ॥ कहै नानकु से पवितु जिनी गुरमुखि हरि हरि धिआइआ ॥१७॥
अर्थ :- राग रामकली में गुरु अमरदास जी की बाणी, परमात्मा एक है और सतगुरु की कृपा द्वारा ही मिलता है। (सतिगुरु का) यह सुंदर शब्द (आत्मिक) आनंद देने वाला गीत है, (यकीन जानो कि) सतिगुरु ने जो सुंदर शब्द सुणाया है वह सदा आत्मिक आनंद देने वाला है। पर यह गुर-शब्द उन के मन में बसता है जिन के माथे पर धुर से लिखा लेख उॅघड़ता है। बहुत सारे अनेकों ऐसे मनुख घूमते हैं (जिन के मन में गुर-शब्द तो नहीं बसा, पर ज्ञान की) बातें करते हैं। केवल बातों के साथ आत्मिक आनंद किसी को नहीं मिला। गुरु नानक जी कहते हैं-सतिगुरु का सुणाया हुआ शब्द ही आत्मिक आनंद-दाता है।16। (गुर शब्द का सदका) जिन बंदों ने परमात्मा का नाम सुमिरा (उन के अंदर ऐसा आनंद पैदा हुआ कि माया वाले रसों की उनको खिंच ही ना रही, और) वह मनुख पवित्र जीवन वाले बन गए। गुरु की शरण में आकर जिन्हों ने जिस जिस ने हरि का नाम सुमिरा वह शुद्ध आचरन वाले हो गए ! (उन की लाग के साथ) उन के माता पिता परिवार के जीव पवित्र जीवन वाले बने, जिन्हों ने जिस जिस ने उन की संगत की वह सारे पवित्र हो गए। हरि-नाम (एक ऐसा आनंद का सोमा है कि इस को) जपने वाले भी पवित्र और सुनने वाले भी पवित्र हो जाते हैं, जो इस को मन में बसाते हैं वह भी पवित्र हो जाते हैं। गुरु नानक जी कहते हैं-जिन प्राणियों ने गुरु की शरण में आकर हरि-नाम सुमिरा है वह शुद्ध आचरन वाले हो गए हैं।17।
ਅੰਗ : 919
ਰਾਮਕਲੀ ਮਹਲਾ ੩ ਅਨੰਦੁ ੴ ਸਤਿਗੁਰ ਪ੍ਰਸਾਦਿ ॥ ਏਹੁ ਸੋਹਿਲਾ ਸਬਦੁ ਸੁਹਾਵਾ ॥ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥ ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ ॥ ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ॥ ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ॥੧੬॥ ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ॥ ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ ॥ ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥ ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ ॥ ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥
ਅਰਥ : ਰਾਗ ਰਾਮਕਲੀ ਵਿਚ ਗੁਰੂ ਅਮਰਦਾਸ ਜੀ ਦੀ ਬਾਣੀ, ਪ੍ਰਮਾਤਮਾ ਇਕ ਹੈ ਔਰ ਸਤਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। (ਸਤਿਗੁਰੂ ਦਾ) ਇਹ ਸੋਹਣਾ ਸ਼ਬਦ (ਆਤਮਕ) ਆਨੰਦ ਦੇਣ ਵਾਲਾ ਗੀਤ ਹੈ, (ਯਕੀਨ ਜਾਣੋ ਕਿ) ਸਤਿਗੁਰੂ ਨੇ ਜੇਹੜਾ ਸੋਹਣਾ ਸ਼ਬਦ ਸੁਣਾਇਆ ਹੈ ਉਹ ਸਦਾ ਆਤਮਕ ਆਨੰਦ ਦੇਣ ਵਾਲਾ ਹੈ। ਪਰ ਇਹ ਗੁਰ-ਸ਼ਬਦ ਉਹਨਾਂ ਦੇ ਮਨ ਵਿਚ ਵੱਸਦਾ ਹੈ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਲਿਖਿਆ ਲੇਖ ਉੱਘੜਦਾ ਹੈ। ਬਥੇਰੇ ਅਨੇਕਾਂ ਐਸੇ ਬੰਦੇ ਫਿਰਦੇ ਹਨ (ਜਿਨ੍ਹਾਂ ਦੇ ਮਨ ਵਿਚ ਗੁਰ-ਸ਼ਬਦ ਤਾਂ ਨਹੀਂ ਵੱਸਿਆ, ਪਰ ਗਿਆਨ ਦੀਆਂ) ਗੱਲਾਂ ਕਰਦੇ ਹਨ। ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਕਿਸੇ ਨੂੰ ਨਹੀਂ ਮਿਲਿਆ। ਗੁਰੂ ਨਾਨਕ ਜੀ ਕਹਿੰਦੇ ਹਨ —ਸਤਿਗੁਰੂ ਦਾ ਸੁਣਾਇਆ ਹੋਇਆ ਸ਼ਬਦ ਹੀ ਆਤਮਕ ਆਨੰਦ-ਦਾਤਾ ਹੈ। 16। (ਗੁਰ ਸ਼ਬਦ ਦਾ ਸਦਕਾ) ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ (ਉਹਨਾਂ ਦੇ ਅੰਦਰ ਐਸਾ ਆਨੰਦ ਪੈਦਾ ਹੋਇਆ ਕਿ ਮਾਇਆ ਵਾਲੇ ਰਸਾਂ ਦੀ ਉਹਨਾਂ ਨੂੰ ਖਿੱਚ ਹੀ ਨਾਹ ਰਹੀ, ਤੇ) ਉਹ ਬੰਦੇ ਪਵਿਤ੍ਰ ਜੀਵਨ ਵਾਲੇ ਬਣ ਗਏ। ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਸਿਮਰਿਆ ਉਹ ਸੁੱਧ ਆਚਰਨ ਵਾਲੇ ਹੋ ਗਏ! (ਉਹਨਾਂ ਦੀ ਲਾਗ ਨਾਲ) ਉਹਨਾਂ ਦੇ ਮਾਤਾ ਪਿਤਾ ਪਰਵਾਰ ਦੇ ਜੀਵ ਪਵਿਤ੍ਰ ਜੀਵਨ ਵਾਲੇ ਬਣੇ, ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤਿ ਕੀਤੀ ਉਹ ਸਾਰੇ ਪਵਿਤ੍ਰ ਹੋ ਗਏ। ਹਰੀ-ਨਾਮ (ਇਕ ਐਸਾ ਆਨੰਦ ਦਾ ਸੋਮਾ ਹੈ ਕਿ ਇਸ ਨੂੰ) ਜਪਣ ਵਾਲੇ ਭੀ ਪਵਿਤ੍ਰ ਤੇ ਸੁਣਨ ਵਾਲੇ ਭੀ ਪਵਿਤ੍ਰ ਹੋ ਜਾਂਦੇ ਹਨ, ਜੇਹੜੇ ਇਸ ਨੂੰ ਮਨ ਵਿਚ ਵਸਾਂਦੇ ਹਨ ਉਹ ਭੀ ਪਵਿਤ੍ਰ ਹੋ ਜਾਂਦੇ ਹਨ। ਗੁਰੂ ਨਾਨਕ ਜੀ ਕਹਿੰਦੇ ਹਨ—ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਸਿਮਰਿਆ ਹੈ ਉਹ ਸੁੱਧ ਆਚਰਨ ਵਾਲੇ ਹੋ ਗਏ ਹਨ। 17।
धनासरी महला ४ ॥ कलिजुग का धरमु कहहु तुम भाई किव छूटह हम छुटकाकी ॥ हरि हरि जपु बेड़ी हरि तुलहा हरि जपिओ तरै तराकी ॥१॥ हरि जी लाज रखहु हरि जन की ॥ हरि हरि जपनु जपावहु अपना हम मागी भगति इकाकी ॥ रहाउ ॥ हरि के सेवक से हरि पिआरे जिन जपिओ हरि बचनाकी ॥ लेखा चित्र गुपति जो लिखिआ सभ छूटी जम की बाकी ॥२॥ हरि के संत जपिओ मनि हरि हरि लगि संगति साध जना की ॥ दिनीअरु सूरु त्रिसना अगनि बुझानी सिव चरिओ चंदु चंदाकी ॥३॥ तुम वड पुरख वड अगम अगोचर तुम आपे आपि अपाकी ॥ जन नानक कउ प्रभ किरपा कीजै करि दासनि दास दसाकी ॥४॥६॥
अर्थ :-हे भगवान जी ! (दुनिया के विकारों के झंझटों में से) अपने सेवक की इज्ज़त बचा ले। हे हरि ! मुझे अपना नाम जपने की समरथा दे। मैं (तेरे से) सिर्फ तेरी भक्ति का दान मांग रहा हूँ।रहाउ। हे भाई ! मुझे वह धर्म बता जिस के साथ जगत के विकारों के झंझटों से बचा जा सके। मैं इन झंझटों से बचना चाहता हूँ। बता; मैं कैसे बचूँ? (उत्तर-) परमात्मा के नाम का जाप कश्ती है,नाम ही तुलहा है। जिस मनुख ने हरि-नाम जपा वह तैराक बन के (संसार-सागर से) पार निकल जाता है।1। हे भाई ! जिन मनुष्यों ने गुरु के वचनों के द्वारा परमात्मा का नाम जपा, वह सेवक परमात्मा को प्यारे लगते हैं। चित्र गुप्त ने जो भी उन (के कर्मो) का लेख लिख रखा था, धर्मराज का वह सारा हिसाब ही खत्म हो जाता है।2। हे भाई ! जिन संत जनों ने साध जनों की संगत में बैठ के अपने मन में परमात्मा के नाम का जाप किया, उन के अंदर कलिआण रूप (परमात्मा प्रकट हो गया, मानो) ठंडक पहुचाने वाला चाँद चड़ गया, जिस ने (उन के मन में से) तृष्णा की अग्नि बुझा दी; (जिस ने विकारों का) तपता सूरज (शांत कर दिया)।3। हे भगवान ! तूं सब से बड़ा हैं, तूं सर्व-व्यापक हैं; तूं अपहुंच हैं; ज्ञान-इन्द्रियों के द्वारा तेरे तक पहुंच नहीं हो सकती। तूं (हर जगह) आप ही आप हैं। हे भगवान ! अपने दास नानक ऊपर कृपा कर, और, अपने दासो के दासो का दास बना ले।4।6।
ਅੰਗ : 668
ਧਨਾਸਰੀ ਮਹਲਾ ੪ ॥ ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥ ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥ ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ ॥ ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥੨॥ ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ ॥ ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥੩॥ ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪਿ ਅਪਾਕੀ ॥ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ ॥੪॥੬॥
ਅਰਥ : ਹੇ ਪ੍ਰਭੂ ਜੀ! (ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ। ਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ। ਰਹਾਉ। ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ। ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ? (ਉੱਤਰ—) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।1। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। ਚਿੱਤਰ ਗੁਪਤ ਨੇ ਜੇਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ।2। ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤਿ ਵਿਚ ਬੈਠ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ, ਉਹਨਾਂ ਦੇ ਅੰਦਰ ਕੱਲਿਆਣ ਰੂਪ (ਪਰਮਾਤਮਾ ਪਰਗਟ ਹੋ ਪਿਆ,ਮਾਨੋ) ਠੰਢਕ ਪੁਚਾਣ ਵਾਲਾ ਚੰਦ ਚੜ੍ਹ ਪਿਆ, ਜਿਸ ਨੇ (ਉਹਨਾਂ ਦੇ ਹਿਰਦੇ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ; (ਜਿਸ ਨੇ ਵਿਕਾਰਾਂ ਦਾ) ਤਪਦਾ ਸੂਰਜ (ਸ਼ਾਂਤ ਕਰ ਦਿੱਤਾ)।3। ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ; ਤੂੰ ਅਪਹੁੰਚ ਹੈਂ; ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ (ਹਰ ਥਾਂ) ਆਪ ਹੀ ਆਪ, ਆਪ ਹੀ ਆਪ ਹੈਂ। ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ, ਤੇ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।4।6।
ਬੀਬੀ ਧਰਮ ਕੌਰ , ਬਹਾਦਰ ਸਿੰਘ ਚਵਿੰਡਾ ਅੰਮ੍ਰਿਤਸਰ ਦੀ ਸੂਰਬੀਰ ਨਿਡਰ ਜੰਗਜ਼ ਨੂੰਹ ਸੀ । ਜਿਸ ਨੇ ਆਪਣੇ ਵਿਆਹ ਤੋਂ ਦੋ ਘੰਟੇ ਬਾਦ ਪੱਟੀ ਦੇ ਫੌਜਦਾਰ ਜਵਰ ਬੇਗ ਦੀਆਂ ਕਮੀਨੀਆਂ ਚਾਲਾਂ ਨੂੰ ਭਾਪ ਲਿਆ ।੨੦ ਬੀਬੀਆਂ ਨੇ ਸੈਂਕੜੇ ਮੁਗਲਾਂ ਦਾ ਟਾਕਰਾਂ ਕੀਤਾ । ਦੋ ਸੌ ਤੋਂ ਵੱਧ ਸਿਪਾਹੀ ਮੌਤ ਦੇ ਘਾਟ ਉਤਾਰ ਦਿੱਤੇ ਤਾਂ ਵੈਰੀ ਦਾ ਦਿਲ ਟੁੱਟ ਗਿਆ । ਬੀਬੀ ਧਰਮ ਕੌਰ ਤਲਵਾਰ ਨਾਲ ਲੜਦੀ ਕਈਆਂ ਦੇ ਆਹੂ ਲਾ ਕੇ ਥੱਕ ਟੁੱਟ ਕੇ ਨਿਢਾਲ ਹੋ ਧਰਤੀ ਤੇ ਬੇਹੋਸ਼ ਹੋ ਡਿੱਗ ਪਈ । ਪਰ ਜਫਰ ਬੇਗ ਭੈੜੀ ਨੀਤ ਨਾਲ ਅੱਗੇ ਹੋ ਕੇ ਇਸ ਨੂੰ ਘੋੜੇ ਤੇ ਲੱਦਣ ਲੱਗਾ ਸ਼ੇਰਨੀ ਨੇ ਤਲਵਾਰ ਨਾਲ ਇਸ ਦਾ ਸੱਜਾ ਹੱਥ ਕੱਟ ਦਿੱਤਾ ।
ਲਾਹੌਰ ਦੇ ਜ਼ਿਲ੍ਹੇ ਦੇ ਪਿੰਡ ਨੌਸ਼ਹਿਰੇ ਦਾ ਜੈਲਦਾਰ ਸਾਹਿਬਰਾਏ ਬੜਾ ਅਭਿਮਾਨੀ ਛੇ ਬਿਘੇ ਜ਼ਮੀਨ ਦਾ ਮਾਲਕ ਤੇ ੨੦ , ੨੫ ਹਜ਼ਾਰ ਰੁਪਿਆ ਵੱਡਿਆਂ ਦਾ ਵਿਰਸੇ ਵਿਚ ਮਿਲਿਆ ਸੀ । ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ । ਹੰਕਾਰ ਨੇ ਐਸੀ ਮੱਤ ਮਾਰੀ ਕਿ ਚੰਗੇ ਗੁਣ ਸਭ ਛਿੱਕੇ ਤੇ ਟੰਗ ਨਿਰਦਈ , ਲੋਭੀ ਅਤੇ ਅਤਿਆਚਾਰੀ ਬਣ ਗਿਆ । ਉਹ ਸਾਰੇ ਜਹਾਨ ਨੂੰ ਆਪਣੀ ਅਰਦਲ ਵਿੱਚ ਵੇਖਣਾ ਚਾਹੁੰਦਾ ਸੀ । ਆਪਣੇ ਗਾਹਕਾਂ ( ਜਿਹੜੇ ਉਸ ਦੀ ਜ਼ਮੀਨ ਵਾਹੁੰਦੇ ) ਪਾਸੋਂ ਜਬਰਨ ਵੰਗਾਰ ਲੈਂਦਾ । ਹੁਣ ਜਦੋਂ ਹਕੂਮਤ ਸਿੱਖਾਂ ਤੇ ਅਤਿਆਚਾਰ ਕਰਨ ਲੱਗ ਪਈ ਤਾਂ ਉਸ ਦੀਆਂ ਵੀ ਅੱਖਾਂ ਫਿਰ ਗਈਆਂ । ਇਸ ਦੇ ਇਲਾਕੇ ਵਿੱਚ ਜਿਹੜੇ ਸਿੱਖ ਵਸਦੇ ਉਨ੍ਹਾਂ ਨੂੰ ਡਰਾਉਣ , ਧਮਕਾਉਣ ਤੇ ਦੁੱਖ ਤੇ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ । ਆਪਣੇ ਪਿੰਡ ਦੇ ਸਿੱਖਾਂ ਦੀਆਂ ਫਸਲਾਂ ਵਿਚ ਆਪਣੇ ਡੰਗਰ ਤੇ ਘੋੜੇ – ਘੋੜੀਆਂ ਛਡ ਕੇ ਫਸਲਾਂ ਤਬਾਹ ਕਰ ਦੇਂਦਾ ਡਰਦਾ ਕੋਈ ਕੁਸਕਦਾ ਨਾ । ਜੇ ਇਸ ਨੁਕਸਾਨ ਬਾਰੇ ਉਸ ਨੂੰ ਜਾ ਕੇ ਕੋਈ ਦੱਸਦਾ ਤਾਂ ਸਗੋਂ ਉਸ ਨੂੰ ਅਗੋਂ ਸਜ਼ਾ ਦੇਂਦਾ । ਇਕ ਵਾਰੀ ਇਸ ਦੀਆਂ ਘੋੜੀਆਂ ਕੋਈ ਦੌੜਾ ਕੇ ਲੈ ਗਿਆ । ਇਸ ਦੀ ਭੈੜੀ ਨੀਤ ਨੇ ਏਸ ਨੂੰ ਸਿੰਘ ਦਾ ਕਾਰਾ ਸਮਝ ਭਾਈ ਤਾਰਾ ਸਿੰਘ ਵਾ ਦੇ ਪਾਸ ਆਇਆ ਨਾਲ ਇਕ ਥਾਨੇਦਾਰ ਤੋਂ ਕੁਝ ਸਿਪਾਹੀਆਂ ਨੂੰ ਲਿਆ ਕੇ ਰੋਅਬ ਪਾਉਣ ਲੱਗਾ । ਭਾਈ ਤਾਰਾ ਸਿੰਘ ਨੇ ਬਥੇਰਾ ਸਮਝਾਇਆ ਕਿ ਆਪਣੀਆਂ ਕਿਤੇ ਹੋਰ ਥਾਂ ਘੋੜੀਆਂ ਲੱਭ ਸਾਡੇ ਪਾਸ ਨਹੀਂ ਆਈਆਂ ਤੂੰ ਤੂੰ ਮੈਂ ਮੈਂ ਹੋ ਪਈ ਸਾਹਿਬ ਰਾਇ ਨੇ ਸਿੰਘਾਂ ਵਿਰੁੱਧ ਬਹੁਤ ਸ਼ਬਦ ਵਰਤੇ ਤੇ ਗਾਲਾਂ ਕੱਢੀਆਂ ਸਿੰਘਾਂ ਨੇ ਵੀ ਅੱਗੇ ਵੱਧੇ ਤਾਂ ਇਨ੍ਹਾਂ ਪਾਸੋਂ ਉਸ ਦਾ ਥਾਨੇਦਾਰ ਮਾਰਿਆ ਗਿਆ । ਇਸ ਦੇ ਕਬੋਲਾਂ ਬਾਰੇ ਸਿੰਘਾਂ ਵਿਚਾਰ ਕੀਤੀ ਤਾਂ ਸਾਰਿਆਂ ਇਸ ਦੇ ਸਿਰ ਵਿਚ ਜੁੱਤੀਆਂ ਮਾਰ ਮਾਰ ਕੇ ਇਸ ਦੇ ਸਿਰ ਦੇ ਵਾਲ ਉਖੇੜਣ ਦੀ ਸਜ਼ਾ ਦਿੱਤੀ ਗਈ | ਸਜਾ ਬਾਰੇ ਦਸਿਆ ਕਿ ਇਹ ਸਜ਼ਾ ਤੇਰੈ ਕਬੋਲਾਂ ਤੇ ਆਪਣੇ ਇਲਾਕੇ ਦੇ ਸਿੱਖਾਂ ਨੂੰ ਦੁੱਖ ਦੇਣ ਕਰਕੇ ਦਿੱਤੀ ਗਈ ਹੈ । ਤੇ ਅੱਗੇ ਤੋਂ ਸੁਧਰ ਜਾ । ਸਾਹਿਬ ਰਾਇ ਇਹ ਸਜਾ ਲੈ ਕੇ ਸਿੱਧਾ ਪੱਟੀ ਦੇ ਫੌਜਦਾਰ ਜਫਰ ਬੈਗ ਪਾਸ ਪੁੱਜਾ ਤੇ ਸਿੱਖਾਂ ਦੇ ਇਸ ਵਤੀਰੇ ਵਿਰੁੱਧ ਉਸ ਨੂੰ ਬਿਨੈ ਪੱਤਰ ਲਿਖ ਕੇ ਦਿੱਤਾ । ਜ਼ਫਰ ਬੈਗ ਹਜਾਰਾਂ ਦੀ ਗਿਣਤੀ ਵਿਚ ਫੌਜ ਲੈ ਆਇਆ । ਇਧਰ ਭਾਈ ਤਾਰਾ ਸਿੰਘ ਪਾਸ ਵੀ ਭਾਵੇਂ ਡੇਢ ਕੁ ਸੌ ਸਿੱਖ ਸਨ । ਇਨ੍ਹਾਂ ਨੇ ਜਫਰ ਬੇਗ ਨੂੰ ਐਸੇ ਚਣੇ ਚਬਾਏ ਕਿ ਉਹ ਤੋਬਾ ਤੋਬਾ ਕਰ ਉਠੇ । ਸ਼ਰਾਰਤ ਦੀ ਜੜ੍ਹ ਸਾਹਿਬ ਰਾਇ ਮਾਰਿਆ ਗਿਆ । ਜਫਰ ਬੇਗ ਵੀ ਵਟੜ ਹੋਇਆ ਤੇ ਰਾਤ ਦੇ ਹਨੇਰੇ ਵਿੱਚ ਮਾੜੀ ਕੰਬੋ ਕੀ ਵਿੱਚ ਜਾ ਲੁਕਿਆ ਜਿੱਤ ਭਾਈ ਤਾਰਾ ਸਿੰਘ ਵਾਂ ਦੇ ਹੱਥ ਰਹੀ । ਭਾਈ ਤਾਰਾ ਸਿੰਘ ਪਾਸੋਂ ਕੁਟ ਖਾ ਅੰਮ੍ਰਿਤਸਰ ਵਲ ਚਲ ਪਿਆ । ਉਧਰ ਚਵਿੰਡਾ ਅੰਮ੍ਰਿਤਸਰ ਦੇ ਪੱਛਮ ਵਲ ਇਕ ਪਿੰਡ ਹੈ । ਇਥੇ ਸ . ਬਹਾਦਰ ਸਿੰਘ ਜਥੇਦਾਰ ਜਿਹੜਾ ਕਿ ਕੌਮ ਪ੍ਰਤੀ ਰਬ ਤਰਸੀ ਤੇ ਗਰੀਬ ਤਰਸੀ ਦੇ ਪੁੰਜ ਧਰਮ ਲਈ ਤੇ ਚੰਗੇ ਕੰਮਾਂ ਲਈ ਆਪਣੀ ਜਾਣ ਵਾਰਨ ਲਈ ਤੱਤਪਰ ਰਹਿੰਦਾ । ਸ੍ਰੀ ਅੰਮ੍ਰਿਤਸਰ ਹੀ ਜਿਆਦਾ ਨਿਵਾਸ ਰੱਖਦਾ ਇਥੇ ਸੇਵਾ ਸੰਭਾਲ ਤੋਂ ਭਜਨ ਬੰਦਗੀ ਕਰਦਾ । ਬਿਕ੍ਰਮੀ ਸੰਮਤ ੧੭੮੨ ਵਿਚ ਆਪਣੇ ਪੁੱਤਰ ਦੇ ਵਿਆਹ ਵਿਚ ਪਿੰਡ ਹੀ ਆਇਆ ਹੋਇਆ ਸੀ । ਇਥੇ ਵਿਆਹ ਤੇ ਅੰਗ ਸਾਕ ਇਕੱਠੇ ਹੋਏ ਸਨ । ਉਧਰ ਗਸ਼ਿਤ ਕਰਦੇ ਜਫ਼ਰ ਬੇਗ ਨੂੰ ਕਿਸੇ ਦਸ ਦਿੱਤਾ ਕਿ ਇਸ ਤਰ੍ਹਾਂ ਵਿਆਹ ਤੇ ਸਿੰਘ ਇੱਕਠੇ ਹੋਏ ਹਨ । ਵਿਆਹ ਲਈ ਇਕੱਠੇ ਹੋਏ ਸਿੰਘ ਕੋਈ ਚੋਰ ਡਾਕੂ ਜਾ ਕੋਈ ਦੇਸ਼ੀ ਨਹੀਂ ਸਨ । ਪਰ ਉਦੋਂ ਦਾ ਰਵਾਜ ਸੀ ਕਿ ਚੋਰੀ , ਡਾਕੇ ਤੇ ਮੌਤ ਦੇ ਅਪਰਾਧੀ ਤਾਂ ਛੱਡੇ ਜਾ ਸਕਦੇ ਸਨ ਪਰ ਇਕ ਸਿੱਖ ਬਣ ਜਾਣਾ ਏਡਾ ਵੱਡਾ ਅਪਰਾਧ ਸਮਝਿਆ ਜਾਂਦਾ ਸੀ ਕਿ ਇਸ ਨਵੇਂ ਬਣੇ ਸਿੱਖ ਨੂੰ ਜੇ ਕੋਈ ਅਫਸਰ ਜਿਨੀ ਬੇਰਹਿਮੀ ਤੇ ਬੇਕਿਰਕੀ ਨਾਲ ਤਸੀਹੇ ਦੇ ਕੇ ਮਾਰਦਾ ਉਨ੍ਹਾਂ ਹੀ ਉਸ ਨੂੰ ਯੋਗ ਅਤੇ ਉਨਤੀ ਦਾ ਹਕਦਾਰ ਸਮਝਿਆ ਜਾਂਦਾ ਸੀ , ਤਾਂ ਦੂਜਾ ਅਪਰਾਧ ਚਵਿੰਡੇ ਵਿਚ ਇਕੱਠੇ ਹੋਏ ਸਿੱਖਾਂ ਦਾ ਇਹ ਸੀ ਕਿ ਇਨ੍ਹਾਂ ਦੇ ਸਿੱਖ ਭਰਾ ਭਾਈ ਤਾਰਾ ਸਿੰਘ ਵਾਂ ਪਾਸੋਂ ਇਹ ਸਜਰੀ ਕੁਟ ਖਾ ਕੇ ਭਜ ਕੇ ਬੱਚਿਆ ਸੀ । ਭਾਵੇਂ ਭਾਈ ਤਾਰਾ ਸਿੰਘ ਆਪਣੇ ਟਿਕਾਣੇ ਤੋਂ ਕਿਤੇ ਨਹੀਂ ਹਿਲਿਆ | ਪਰ ਜਫ਼ਰ ਨੇ ਬਦਲਾ ਲੈਣਾ ਸੀ ਭਾਵੇਂ ਕਿਸੇ ਸਿੱਖ ਪਾਸੋਂ ਲਵੇ । ਜਿਵੇਂ ੧੯੮੪ ਵਿਚ ਨੀਲਾ ਤਾਰੇ ਵੇਲੇ ਅੰਦਰ ਸਿੱਖਾਂ ਪਾਸੋਂ ਹਜਾਰਾ ਦੀ ਗਿਣਤੀ ਵਿਚ ਸੈਨਾ ਮਰ ਗਈ ਪਰ ਸੈਨਾ ਨੇ ਏਦੋਂ ਕਈ ਗੁਣਾ ਵੱਧ ਨਿਹੱਥੇ ਬੱਚਿਆਂ , ਤੀਵੀਆਂ , ਨੌਜੁਆਨਾਂ ਤੇ ਬੁਢਿਆਂ ਨੂੰ ਮੌਤ ਤੇ ਘਾਟ ਉਤਾਰ ਦਿੱਤਾ ਤੇ ਆਪਣੇ ਦਿਲ ਨੂੰ ਠੰਡ ਪਾਈ । ਜਫਰ ਬੇਗ ਨੇ ਚਵੰਡੇ ਨੂੰ ਘੇਰਾ ਪਾ ਲਿਆ । ਪਿੰਡ ਵਿੱਚ ਸਿੱਖਾਂ ਨੇ ਕੋਈ ਪਰਵਾਹ ਨਾ ਕੀਤੀ । ਬੇਫਿਕਰੀ ਨਾਲ ਵਿਆਹ ਹੁੰਦਾ ਰਿਹਾ । ਅੰਤ ਖਾਲਸੇ ਨੇ ਲੰਗਰ ਪਾਣੀ ਛਕ ਆਪਣੇ ਆਪਣੇ ਬਸਤਰ ਪਹਿਣ ਘੋੜਿਆ ਤੇ ਸਵਾਰ ਹੋ ਕੇ ਇਸ ਰਾਹ ਵਿੱਚ ਖਲੋਤੀ ਸੈਨਾ ਤੇ ਟੁੱਟ ਪਏ। ੩ ੦ ਸਿਪਾਹੀ ਤਾਂ ਮਾਰੇ ਗਏ । ਬਾਕੀ ਪੰਜਾਹ ਨੂੰ ਫਟੜ ਕਰ , ਬਹਾਦਰ ਸਿੰਘ ਵੈਰੀ ਦੀ ਸੈਨਾ ਨੂੰ ਚੀਰਦਾ ਨਿਕਲ ਗਿਆ । ਬੜਾ ਸ਼ਰਮਿੰਦਾ ਹੋਇਆ ਕਿ ਪਹਿਲਾਂ ਭਾਈ ਵਾਂ ਪਾਸੋਂ ਚ ਪਈ ਸੀ । ਹੁਣ ਸ . ਬਹਾਦਰ ਸਿੰਘ ਰਹਿੰਦੀ ਖੂੰਦੀ ਕਸਰ ਕੱਢ ਗਿਆ । ਮੂਜੀ ਤੇ ਪਾਬਰ ਜਾਂ ਕਮੀਨਾ ਕਹੀਏ , ਹਾਰ ਤੋਂ ਵਿਆਹ ਤੇ ਇਕੱਠੀਆਂ ਹੋਈਆਂ ਤੀਵੀਆਂ ਤੇ ਹਲਾ ਕਰਨ ਲਈ ਪਿੰਡ ਵਿਚ ਜਾ ਵੜਿਆ । ਇਸਤਰੀ ਤੇ ਵਾਰ ਕਰਨਾ ਇਕ ਅਸਭਿਅ ਤੇ ਵਹਿਣੀ ਕੌਮ ਦਾ ਕੰਮ ਹੈ , ਇਸ ਮੂਜੀ ਨੇ ਸੁਣਿਆ ਹੋਇਆ ਸੀ । ਖਾਲਸੇ ਨੇ ਮੁਸਲਮਾਨ ਇਸਤਰੀਆਂ ਉਨ੍ਹਾਂ ਦੇ ਹੱਥ ਆਈਆਂ ਨੂੰ ਕਈ ਵਾਰ ਬੜੇ ਸਤਿਕਾਰ ਨਾਲ ਉਨ੍ਹਾਂ ਦੇ ਘਰੋਂ ਘਰੀ ਪੁਚਾਇਆ ਸੀ । ਪਰ ਇਸ ਕਮੀਨੇ ਨੇ ਵਿਆਹ ਵਿੱਚ ਖੁਸ਼ੀ ਮਣਾ ਰਹੀਆਂ ਇਸਤਰੀਆਂ ਤੇ ਹਮਲਾ ਕਰਨ ਵਿਚ ਵੀ ਬਹਾਦਰੀ ਸਮਝੀ ਹੋਵੇਗੀ । ਇਧਰ ੨੦ ਜਾ ਬਾਈ ਬੂਢੀਆਂ ਕੁੜੀਆਂ ਅੰਦਰ ਸਨ ਦੋ ਜਣੀਆਂ ਵੱਡੇ ਦਰਵਾਜੇ ਤੇ ਕਿਰਪਾਨ ਲੈ ਖੜ ਗਈਆਂ ਦੋ ਤਿੰਨ ਕੰਧਾਂ ਅੰਦਰ ਵਾਰ ਚਲਣ ਫਿਰਨ ਲੱਗੀਆਂ ਕਿ ਕੰਧ ਪਾੜ ਕੇ ਅੰਦਰ ਨਾ ਜਾਣ ।੧੪ ਕੁ ਬੰਦੂਕਾਂ ਤੇ ਤੀਰ ਕਮਾਨ ਤੇ ਤੀਰ ਲੈ ਕੇ ਛੱਤ ਤੇ ਵੈਰੀ ਨੂੰ ਉਡੀਕਣ ਲੱਗੀਆਂ ਤਿੰਨ ਚਾਰ ਲੋੜ ਵੇਲੇ ਵਰਤਨ ਲਈ ਸਾਮਾਨ ਮੁਹਈਆ ਕਰਨ ਲਈ ਖੜ ਗਈਆਂ । ਇਹ ਸੰਸਾਰ ਦੇ ਇਤਿਹਾਸ ਵਿੱਚ ਅਨੋਖੀ ਲੜਾਈ ਹੋਣ ਲੱਗੀ ਹੈ । ਇਕ ਪਾਸੇ ਦੋ ਵਾਰੀ ਸਿੱਖਾਂ ਪਾਸੋਂ ਆਪਣੀ ਖੁੰਬ ਠਪਵਾ ਜਫਰ ਬੇਗ ਹੁਣ ਇਸਤਰੀਆਂ ਨਾਲ ਲੜਨ ਲਈ ਬਹੁਤ ਸਾਰਾ ਲਾਮ ਲਸ਼ਕਰ ਲੈ ਕੇ ਆ ਗਿਆ ਹੈ । ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਦੀਆਂ ਬਹਾਦਰ ਪੁਤਰੀਆਂ ਆਪਣੀਆਂ ਇਜਤ ਤੇ ਅਣਖ ਬਚਾਉਣ ਲਈ ਸੀਸ ਤਲੀ ਤੇ ਰੱਖ ਖੜੀਆਂ ਹਨ । ਮਿਰਜ਼ਾ ਜਫਰ ਬੇਗ ਆਪਣੀ ਪੂੰਜੀ ਹੋਈ ਇੱਜ਼ਤ ਨੂੰ ਕਾਇਮ ਕਰਨ ਲਈ ਆਪਣੇ ਸਿਪਾਹੀਆਂ ਨੂੰ ਅੱਗੇ ਵਧਣ ਲਈ ਕਹਿੰਦਾ ਹੈ । ਅੱਗੇ ਸਹੀਣੀਆਂ ਵੀ ਅਤੁਲ ਬਲ ਅਟੱਲ ਸਾਹਸ , ਨਿਰਭੈ ਦ੍ਰਿੜਤਾ ਤੇ ਹੋਸਲੇ ਨਾਲ ਰਾਹ ਰੋਕੀ ਟੋਟੇ ਹੋ ਜਾਣ ਲਈ ਤਿਆਰ ਖੜੀਆਂ ਹਨ । ਜਫਰ ਬੇਗ ਦੀ ਫੌਜ ਸਾਹਮਣੇ ਆਉਂਦਿਆਂ ਹੀ ਸ਼ੀਹਣੀਆਂ ਨੇ ਗੋਲੀਆਂ ਦੀ ਵਾਛੜ ਲਾ ਦਿੱਤੀ ਪਹਿਲੀ , ਵਿਰ ਦੂਜੀ ਤੀਜੀ ਵਾਛੜ ਨਾਲ ਤਿੰਨੇ ਵੈਰੀ ਦੀਆਂ ਕਤਾਰਾਂ ਭੋਇ ਗਿਰਾ ਦਿੱਤੀਆਂ ਹਨ । ਫੌਜ ਸੁਸਰੀ ਵਾਂਗ ਸੌਦੀ ਵੇਖ ਜਫਰ ਬੇਗ ਦਾ ਦਿਲ ਧੜਕਣ ਲੱਗਾ । ਉਸ ਦੀ ਫੌਜ ਘਾਬਰ ਗਈ । ਅੱਗੇ ਵਧਣੋ ਜੁਆਬ ਦੇ ਦਿੱਤਾ । ਹੁਣ ਬੀਬੀਆਂ ਕਮਾਨ ਸੰਭਾਲ ਖਿੱਚ ਖਿੱਚ ਚਿੱਲੇ ਚੜਾਏ ॥ ਨਾਗਾਂ ਵਾਂਗ ਸ਼ੂਕਦੇ ਤੀਰ ਜਾ ਤਿੰਨ ਤਿੰਨ ਚਾਰ – ਚਾਰ ਨੂੰ ਪ੍ਰੋਈ ਜਾਣ । ਤੀਰਾਂ ਦੀ ਝੜੀ ਲੱਗ ਗਈ । ਧਰਤ ਨੇ ਲਾਲ ਰੰਗ ਦੀ ਚਾਦਰ ਲੈ ਲਈ ਲੋਥਾਂ ਦੇ ਢੇਰ ਲੱਗ ਗਏ । ਹੁਣ ਜਫਰ ਬੇਗ ਚੌਣਵੇਂ ਪੰਜਾਹ ਕੁ ਸਿਪਾਹੀ ਲੈ ਕੇ ਵਰਦੇ ਤੀਰਾਂ ਦੇ ਇਕ ਪਾਸੇ ਹੋ ਘਰ ਦੇ ਬਿਲਕੁੱਲ ਲਾਗੇ ਆ ਗਿਆ । ਹੁਣ ਸ਼ੇਰਾਂ ਦੀਆਂ ਪੁੱਤਰੀਆਂ ੧੦ ਕੁ ਨੇ ਕੋਠੇ ਤੋਂ ਨੰਗੀਆਂ ਕਿਰਪਾਨਾਂ ਹੱਥ ਵਿੱਚ ਲੈ ਛਾਲਾਂ ਮਾਰ ਵੈਰੀ ਦਲ ਤੇ ਟੁੱਟ ਪਈਆਂ । ਇਨਾਂ ਵਿਚ ਬਹਾਦਰ ਧਰਮ ਕੌਰ ਜਿਸ ਦਾ ਦੋ ਕੁ ਘੰਟੇ ਪਹਿਲਾਂ ਵਿਆਹ ਹੋਇਆ ਸੀ ਉਹ ਵੀ ਸੀ । ਇਸ ਦੀ ਤਲਵਾਰ ਨੇ ਵੈਰੀ ਲਈ ਪਰਲੇ ਲੈ ਆਂਦੀ । ਪਹਿਲੀ ਵਾਰ ਬਚਾਉਂਦੀ ਫਿਰ ਬੜੀ ਚੁਸਤੀ ਨਾਲ ਅਗਲੇ ਦੇ ਗਾਟੇ , ਹੱਥ ਜਿਥੇ ਵਜਦੀ ਆਹੂ ਲਾਈ ਜਾਂਦੀ । ਦੂਜੀਆਂ ਬੀਬੀਆਂ ਨੇ ਵੀ ਏਨੇ ਆਹੂ ਲਾਏ ਕਿ ਵੈਰੀ ਨੂੰ ਨਾਨੀ ਚੌੜ ਕਰਾ ਦਿੱਤੀ । ਸ਼ੀਹਣੀ ਧਰਮ ਕੌਰ ਵੈਰੀ ਦੇ ਡੱਕਰੇ ਕਰਦੀ ਥੱਕ ਕੇ ਨਿਢਾਲ ਹੋ ਧਰਤੀ ਤੇ ਡਿੱਗ ਪਈ । ਹੁਣ ਪਾਪੀ ਜਫਰ ਬੇਗ ਨੇ ਸ਼ੀਹਣੀ ਨੂੰ ਡਿਗੀ ਵੇਖ ਅੱਗੇ ਹੋ ਘੋੜੇ ਤੇ ਲੱਦਣ ਲੱਗਾ । ਹੁਣ ਬੇਸੁੱਧ ਪਈ ਧਰਮ ਕੌਰ ਨੇ ਓਪਰੇ ਬੰਦੇ ਨੂੰ ਆਪਣੇ ਵਲ ਵਧਦਾ ਵੇਖ ਆਪਣੀ ਤਲਵਾਰ ਫੜ , ਜ਼ਫਰ ਬੇਗ ਦਾ ਇਸ ਵਲ ਵਧਦਾ ਹੱਥ ਬੜੀ ਫੁਰਤੀ ਨਾਲ ਗਾਜਰ ਵਾਂਗ ਕੱਟ ਕੇ ਸੁੱਟ ਦਿੱਤਾ । ਉਹ ਵੀ ਰੌਲਾ ਪਾਉਂਦਾ ਪਿਛੇ ਪਰਤ ਗਿਆ । ਇਸ ਲੜਾਈ ਵਿਚ ਚਾਰ ਪੰਜ ਸਿੰਘਣੀਆਂ ਫਟੜ ਹੋਈਆਂ।ਜਫਰ ਬੇਗ ਦੇ ਦੋ ਕੁ ਸੌ ਸਿਪਾਹੀ ਮਾਰੇ ਗਏ ਬਾਕੀ ਡਰਦੇ ਭੱਜ ਗਏ । ਜਾਫਰ ਬੇਗ ਵੀ ਟੁੰਡਾ ਬਣ ਕੇ ਵਾਪਿਸ ਪੱਟੀ ਪਰਤਿਆ । ਉਸ ਵੇਲੇ ਸਿੰਘਣੀਆਂ ਵੀ ਸਿੰਘਾਂ ਵਾਂਗ ਹਰ ਸਮੇਂ ਲੜਣ ਮਰਨ ਲਈ ਤਿਆਰ ਰਹਿੰਦੀਆਂ ਸਨ ।
ਜੋਰਾਵਰ ਸਿੰਘ ਤਰਸਿੱਕਾ।
ਬਿਲਗਾ ਇੱਕ ਛੋਟਾ ਜਿਹਾ ਸ਼ਹਿਰ ਹੈ ਜੋ ਪੰਜਾਬ ਰਾਜ ਦੇ ਜਲੰਧਰ ਜ਼ਿਲ੍ਹੇ ਵਿੱਚ ਸਥਿਤ ਹੈ।
ਬਿਲਗਾ ਵਿਖੇ 2 ਇਤਿਹਾਸਕ ਸਿੱਖ ਗੁਰਦੁਆਰੇ ਹਨ, ਦੋਵੇਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨਾਲ ਸਬੰਧਤ ਹਨ।
ਗੁਰਦੁਆਰਾ ਸ੍ਰੀ ਗੁਰੂ ਅਰਜਨ ਸਾਹਿਬ ਬਿਲਗਾ
ਭਾਈ ਕਾਹਨ ਸਿੰਘ ਨਾਭਾ ਦੁਆਰਾ ਤਿਆਰ ਕੀਤੇ ਮਹਾਨ ਕੋਸ਼ ਅਨੁਸਾਰ, ਜਦੋਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਵਿਆਹ ਹੋਣ ਵਾਲਾ ਸੀ, ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਤੋਂ ਯਾਤਰਾ ਕਰ ਕੇ 1 ਜੁਲਾਈ 1589 ਨੂੰ ਇਥੇ ਪਹੁੰਚੇ (ਹਾਲਾਂਕਿ ਗੁਰਦੁਆਰਾ ਬੋਰਡ ਨੇ ਤਰੀਕ ਨੂੰ ਗਲਤੀ ਨਾਲ 1590 ਲਿਖਿਆ ਹੈ)।
ਸ਼੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨਾਲ ਵਿਆਹ ਕਰਵਾਉਣ ਲਈ ਮੌ-ਸਾਹਿਬ ਦੀ ਯਾਤਰਾ ਕਰ ਰਹੇ ਸਨ। ਗੁਰੂ ਅਰਜਨ ਦੇਵ ਜੀ ਦੇ ਨਾਲ ਵਿਆਹ ਸਮੂਹ ਵਿੱਚ ਬਾਬਾ ਬੁੱਢਾ ਜੀ, ਭਾਈ ਮੰਜ ਜੀ, ਭਾਈ ਸ਼ਲੋ ਜੀ, ਮੀਆਂ ਮੀਰ ਜੀ, ਭਾਈ ਗੁਰਦਾਸ ਜੀ, ਭਾਈ ਸੰਗ ਜੀ ਅਤੇ ਹੋਰ ਸਿੱਖ ਸ਼ਾਮਲ ਸਨ.
ਉਸ ਸਮੇਂ, ਬਿਲਗਾ ਪਿੰਡ ਵਿੱਚ ਸਿਰਫ 7 ਝੌਪੜੀਆਂ ਸਨ. ਹਾਲਾਂਕਿ, ਪਿੰਡ ਵਾਸੀਆਂ ਨੇ 2 ਦਿਨਾਂ ਲਈ ਗੁਰੂ ਅਰਜਨ ਦੇਵ ਜੀ ਅਤੇ ਵਿਆਹ ਸਮੂਹ ਦੀ ਖੂਬ ਸੇਵਾ ਕੀਤੀ.
ਗੁਰੂ ਅਰਜਨ ਦੇਵ ਜੀ ਪਿੰਡ ਵਾਸੀਆਂ ਦੁਆਰਾ ਪਰਾਹੁਣਚਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਇਸ ਲਈ ਉਹਨਾਂ ਨੇ ਆਪਣੇ ਕੁਝ ਵਸਤਰ ਪਿੰਡ ਵਾਸੀਆਂ ਨੂੰ ਤੋਹਫੇ ਵਜੋਂ ਦਿੱਤੇ, ਇਹ ਵਸਤਰ ਅੱਜ ਵੀ ਇਥੇ ਗੁਰੁਦਆਰਾ ਸਾਹਿਬ ਵਿੱਚ ਰੱਖੇ ਹੋਏ ਹਨ। ਮੁੱਖ ਗੁਰਦੁਆਰੇ ਵਿਚ ਇਕ ਖੂਹ ਹੈ, ਇਸ ਖੂਹ ਦੇ ਪਾਣੀ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਇਸ਼ਨਾਨ ਕਰਿਆ ਕਰਦੇ ਸਨ . ਹਰ ਸਾਲ, 18, 19, 20 ਹਾੜ੍ਹ ਨੂੰ ਇਥੇ ਇਕ ਮਹਾਨ ਦੀਵਾਨ ਹੁੰਦਾ ਹੈ ਜਿੱਥੇ (ਆਖਰੀ ਦਿਨ) ਗੁਰੂ ਅਰਜਨ ਦੇਵ ਜੀ ਦੇ ਵਸਤਰ ਪ੍ਰਦਰਸ਼ਤ ਹੁੰਦੇ ਹਨ.
ਗੁਰਦੁਆਰਾ ਸ੍ਰੀ ਪਿਪਲੀ ਸਾਹਿਬ ਬਿਲਗਾ
ਗੁਰਦੁਆਰਾ ਸ੍ਰੀ ਪਿਪਲੀ ਸਾਹਿਬ ਬਿਲਗਾ ਉਸ ਅਸਥਾਨ ਹੈ ਜਿਥੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਬਿਲਗਾ ਵਿਖੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਸਨ। ਉਸ ਵਕਤ ਪਿੰਡ ਦੇ ਆਸ ਪਾਸ ਜੰਗਲ ਸੀ। ਗੁਰੂ ਅਰਜਨ ਦੇਵ ਜੀ ਇਕ ਪਿਪਲੀ ਦੇ ਰੁੱਖ ਹੇਠ ਬੈਠਦੇ ਸਨ ਇਸ ਲਈ ਇਸਦਾ ਨਾਮ ਗੁਰਦੁਆਰਾ ਸ੍ਰੀ ਪਿੱਪਲੀ ਸਾਹਿਬ ਬਿਲਗਾ ਪੈ ਗਿਆ।
ਇਸ ਅਸਥਾਨ ਉੱਪਰ ਸੰਨ 1577 ਈ: ਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੇ ਬਿਰਾਜਮਾਨ ਹੋ ਕੇ ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਵਾਈ , ਇੱਕ ਮਾਘ ਸੰਨ 1588 ਈ. ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਵ ਰੱਖੀ ਗਈ ਸੀ , ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਅਤੇ ਸਰੋਵਰ ਨੂੰ ਪੱਕਾ ਕਰਨ ਸਮੇਂ ਵੀ ਇਸ ਅਸਥਾਨ ਉੱਪਰ ਬੈਠ ਕੇ ਕਾਰ ਸੇਵਾ ਦੀ ਨਿਗਰਾਨੀ ਕਰਦੇ ਅਤੇ ਸੰਗਤਾਂ ਨੂੰ ਸਿੱਖੀ ਉਪਦੇਸ਼ ਦਿੰਦੇ ਸਨ , ਸਵੇਰੇ ਸ਼ਾਮ ਦਾ ਦੀਵਾਨ ਵੀ ਇਥੇ ਸਜਦਾ ਸੀ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ ਹਿੱਤ ਗੋਇੰਦਵਾਲ ਸਾਹਿਬ ਜੀ ਤੋਂ ਗੁਰਬਾਣੀ ਦੀਆਂ ਪੋਥੀਆਂ ਲਿਆ ਕੇ ਸਭ ਤੋਂ ਪਹਿਲਾਂ ਇਸ ਅਸਥਾਨ ਤੇ ਸੁਭਾਇਮਾਨ ਕੀਤੀਆਂ ਗਈਆਂ ਸਨ . ਇਸੇ ਅਸਥਾਨ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1600 ਈ. ਵਿੱਚ ਵਜੀਰ ਖਾਂ ਦਾ ਜਲੋਧਰ ਦਾ ਰੋਗ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੀਂ ਕਾਰ ਸੇਵਾ ਦੀ ਟੋਕਰੀ ਸੁਟਵਾ ਕੇ ਦੂਰ ਕੀਤਾ ਸੀ, ਇਥੇ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਰਾਮਕਲੀ ਰਾਗ ਵਿੱਚ “ਅਠਸਠਿ ਤੀਰਥ ਜਹ ਸਾਧ ਪਗ ਧਰਹਿ” ਸ਼ਬਦ ਉਚਾਰਿਆ ਸੀ , ਜਿਸਦਾ ਮਤਲਬ ਹੈ ਕੇ ਜਿਸ ਅਸਥਾਨ ਉੱਪਰ ਸੰਤ ਭਾਵ ਸਾਧ ਜਨ ਬੈਠਦੇ ਹਨ , ਉਹ ਸਥਾਨ ਅਠਸਠਿ (68 ) ਤੀਰਥਾਂ ਵਰਗਾ ਹੋ ਜਾਂਦਾ ਹੈ l ਜਿਸ ਕਰਕੇ ਸਿੱਖ ਪ੍ਰੰਪਰਾਵਾਂ ਅਨੁਸਾਰ ਇਸ ਅਸਥਾਨ ਦਾ ਨਾਮ “ਥੜਾ ਸਾਹਿਬ” ਅਠਸਠਿ ਤੀਰਥ ਪ੍ਰਚਲਿਤ ਹੋ ਗਿਆ
ਸੰਤ ਜੀ ਕੁਝ ਸਿੰਘਾਂ ਨਾਲ ਬੈਠੇ ਗੱਲਾਂ ਬਾਤਾ ਕਰਦੇ ਸੀ ਕਿ ਇਕ ਸਿੰਘ ਆਪਣੇ ਨਾਲ ਇਕ ਹੋਰ ਨਵੇ ਸਿੱਖ ਨੂੰ ਲੈ ਕੇ ਆਇਅਾ ਨਾਲ ਉਹਨਾਂ ਨੇ ਦੋ ਟੋਕਰੇ ਆੜੂਆਂ ਦੇ ਲਿਆਂਦੇ ਸੰਤਾਂ ਨੂੰ ਫਤਹਿ ਬੁਲਾ ਕੇ ਕੋਲ ਬੈਠਗੇ ਸਿੰਘ ਨੇ ਨਾਲ ਆਏ ਨਵੇ ਸਿਖ ਬਾਰੇ ਜਾਣ ਪਛਾਣ ਕਰਉਦਿਆ ਕਿਆ
ਮਹਾਂਪੁਰਖੋ ਇਹ ਮੇਰਾ ਮਿੱਤਰ ਆ ਇਨ੍ਹਾਂ ਦੇ ਕਈ ਬਾਗ ਏ ਆੜੂ ਇਨ੍ਹਾਂ ਦੇ ਆਪਣੇ ਬਾਗ ਚੋ ਲਿਆਦੇ ਆ ਕਈ ਕਾਰਖਾਨਿਆਂ ਆ ਚੰਗੇ ਲੈਂਡਲਾਡ ਬੰਦੇ ਆ ਹੋਰ ਵੀ ਕਾਫੀ ਸਿਫ਼ਤ ਕੀਤੀ ਫਿਰ ਕਹਿਣ ਲੱਗਾ ਜੀ ਆਪ ਦੇ ਦਰਸ਼ਨ ਕਰਨ ਆਇਆ ਸੰਤ ਚੁਪ ਕਰਕੇ ਸਭ ਸੁਣਦੇ ਰਹੇ ਫੇਰ ਉਸ ਆੜੂਆਂ ਵਾਲੇ ਬੰਦੇ ਵੱਲ ਤੱਕ ਕੇ ਬੋਲੇ ਹਾਂ ਸਿੰਘ ਏ ਦੱਸ ਹਥਿਆਰ ਕਿੰਨੇ ਰੱਖੀਆ ?? ਉ ਸੁਣ ਕੇ ਕਹਿੰਦਾ ਜੀ ਹਥਿਆਰ ਤੇ ਕੋਈ ਨਹੀ ਰੱਖਿਆ ਸੰਤ ਹੱਸ ਕੇ ਕਹਿਣ ਲੱਗੇ ਉਹ ਭਾਈ ਕੋਈ ਸਾਡੇ ਅਰਗਾ ਸਿਰ ਫਿਰਿਆ ਤੇਰੀ ਜਇਦਾਦ ਨੂੰ ਕਿਰਤ ਕਮਾਈ ਨੂੰ ਲੁੱਟਣ ਪੈ ਜਾਵੇ ਫਿਰ ਉਨ੍ਹਾਂ ਦੇ ਮਸ਼ੀਨਾਂ ਚੁੱਕ ਚੱਕ ਮਾਰੋਗੇ ਜਾਂ ਆੜੂ ਮਾਰੋਗੇ ….
ਕਮਾਈ ਕਰਨੀ ਚੰਗੀ ਗੱਲ ਹੈ ਪਰ ਰੱਖਿਆ ਦੇ ਵਾਸਤੇ ਹਥਿਆਰ ਜ਼ਰੂਰੀ ਆ ਏ ਗੁਰੂ ਹੁਕਮ ਆ
ਉਸ ਭਾਈ ਨੇ ਕਿਹਾ ਜੀ ਸਤਿ ਬਚਨ ਜ਼ਰੂਰ ਮੈਂ ਸ਼ਸਤਰ ਰੱਖਾਂਗਾ
ਸਰੋਤ ਜਰਨੈਲਾ ਦਾ ਜਰਨੈਲ ਚੋ
ਮੇਜਰ ਸਿੰਘ
ਗੁਰੂ ਕਿਰਪਾ ਕਰੇ
जैतसरी महला ५ घरु २ छंत ੴ सतिगुर प्रसादि ॥ सलोकु ॥ ऊचा अगम अपार प्रभु कथनु न जाइ अकथु ॥ नानक प्रभ सरणागती राखन कउ समरथु ॥१॥ छंतु ॥ जिउ जानहु तिउ राखु हरि प्रभ तेरिआ ॥ केते गनउ असंख अवगण मेरिआ ॥ असंख अवगण खते फेरे नितप्रति सद भूलीऐ ॥ मोह मगन बिकराल माइआ तउ प्रसादी घूलीऐ ॥ लूक करत बिकार बिखड़े प्रभ नेर हू ते नेरिआ ॥ बिनवंति नानक दइआ धारहु काढि भवजल फेरिआ ॥१॥
राग जैतसरी, घर २ में गुरु अर्जनदेव जी की बानी ‘छंद’ ।अकाल पुरख एक है और सतगुरु की कृपा द्वारा प्राप्त होता है। सलोकु। हे नानक! (कह) हे प्रभु! में तेरी सरन आया हूँ, तुम (सरन आए की) रक्षा करने की ताकत रखते हो। हे सब से ऊचे! हे अपहुच! हे बयंत! तू सब का मालिक है, तेरा सरूप बयां नहीं किया जा सकता, बयां से परे है।१। छंत। हे हरी! हे प्रभु! मैं तेरा हूँ, जैसे जानो वेसे (माया के मोह से) मेरी रक्षा करो। मैं (अपने) कितने अवगुण गिनू? मेरे अंदर अनगिनत अवगुण हैं। हे प्रभु! मेरे अनगिनत ही अवगुण हैं, पापों के घेरे में फसा रहता हूँ, रोज ही उकाई खा जाते हैं। भयानक माया के मोह में मस्त रहते हैं, तेरी कृपा से ही बच पाते हैं। हम जीव दुखदाई विकार (अपने तरफ से) परदे में करते हैं, परन्तु, हे प्रभु! तुम हमारे पास से भी पास बसते हो। नानक बनती करता है हे प्रभु! हमारे ऊपर कृपार कर, हम जीवों को संसार-सागर के (माया के) घेर से निकल ले॥१॥