ਉਠਦੇ ਬਹਿੰਦੇ ਸ਼ਾਮ ਸਵੇਰੇ
ਵਾਹਿਗੁਰੂ ਵਾਹਿਗੁਰੂ ਕਹਿੰਦੇ …
ਬਖ਼ਸ਼ ਗੁਨਾਹ ਤੂੰ ਦਾਤਾ ਮੇਰੇ
ਤੈਨੂੰ ਸਾਰੇ ਬਖ਼ਸ਼ਣ ਹਾਰਾ ਕਹਿੰਦੇ …
30 ਅਗਸਤ , ਦਿਨ ਬੁੱਧਵਾਰ
ਦਸਾਂ ਪਾਤਸ਼ਾਹੀਆਂ ਦੀ ਜੋਤ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਸੰਪੂਰਨਤਾ ਦਿਵਸ ਦੀਆਂ ਆਪ ਸਭ
ਸਮੂਹ ਸੰਗਤਾਂ ਨੂੰ ਲੱਖ ਲੱਖ
ਵਧਾਈਆਂ ਹੋਣ ਜੀ
ਅਰਦਾਸ ਮੇਰੀ ਰਹਿਮਤ ਤੇਰੀ
ਗੁਨਾਹ ਮੇਰੇ, ਬਖਸ਼ਿਸ਼ ਤੇਰੀ…
ਵਾਹਿਗੁਰੂ ਜੀ
ਕੰਮ ਲੈ ਲਿਆ ਕਰ ਬੰਦਿਆ ਇਹ ਅਕਲ ਸਿਆਣੀ ਤੋਂ
ਦੁਨੀਆਂ ਦੀ ਹਰ ਖ਼ੁਸ਼ੀ ਮਿਲ਼ਦੀ ਗੁਰਾਂ ਦੀ ਬਾਣੀ ਚੋ…
#ਵਾਹਿਗੁਰੂ ਜੀ 🙏🙏
ਅਪਾਹਜ ਨੂੰ ਚੱਲਣ ਲਾ ਦਿੰਦਾ
ਗੂੰਗੇ ਨੂੰ ਬੋਲਣ ਲਾ ਦਿੰਦਾ
ਓਹਦਾ ਹਰ ਦੁੱਖ ਮੁੱਕ ਜਾਂਦਾ
ਜੋ ਵਾਹਿਗੁਰੂ ਅੱਗੇ ਝੁਕ ਜਾਂਦਾ
ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ
ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ
ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ
2 ਮੈਦਾਨ ਅੰਦਰ , 2 ਦੀਵਾਰ ਅੰਦਰ
🙏🏻❤️ਵਾਹਿਗੁਰੂ ਜੀ ਕੀ ਫ਼ਤਿਹ ❤️🙏🏻
13 ਪੋਹ ਸਿਆਲਾਂ ਦੀਆਂ ਤਾਂ ਰਾਤਾਂ ਹੀ ਐਨੀਆਂ ਲੰਬੀਆਂ ਹੁੰਦੀਆਂ ਨੇ ਕਿ ਮੁੱਕਣ ਤੇ ਨਹੀਂ ਆਉਂਦੀਆਂ, ਉਹ ਵੀ ਜਦ ਬਾਹਰ ਬੈਠੇ ਹੋਈਏ, ਹਥ ਪੈਰ ਸੁੰਨ ਹੋ ਜਾਂਦੇ ਨੇ, ਕੜਾਕੇ ਦੀ ਠੰਡ ਵਿੱਚ ਤਾਂ ਬਿਨਾਂ ਅੱਗ ਦੇ ਤਾਂ ਹਥ ਪੈਰ ਵੀ ਸਿੱਧੇ ਨਹੀਂ ਹੁੰਦੇ, ਧੰਨ ਹਨ ਸਾਹਿਬਜ਼ਾਦੇ ਜੋ ਨਿੱਕੀਆਂ ਨਿੱਕੀਆਂ ਉਮਰਾਂ ਵਿੱਚ ਵੀ ਜ਼ਰਾ ਜਿਹਾ ਵੀ ਡੋਲੇ ਨਹੀਂ, ਡੋਲਣ ਵੀ ਕਿਵੇਂ, ਉਹਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਅਤੇ ਰਗਾਂ ਵਿੱਚ ਦਾਦੇ ਦੀ ਸ਼ਹਾਦਤ, ਦਾਦੀ ਦੀ ਸਿੱਖਿਆ ਅਤੇ ਰੋਮ ਰੋਮ ਵਿੱਚ ਗੁਰਬਾਣੀ ਵੱਸੀ ਹੋਈ ਹੈ !!ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ‘ਤੇ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। ਸਿੱਦਕ, ਸਬਰ ਅਤੇ ਜਜ਼ਬੇ ਦਾ ਇਤਿਹਾਸ ਰਚਣ ਵਾਲੀ ਇਹ ਵੀਰ ਗਾਥਾ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।
ਭਾਰਤ ਸਰਕਾਰ ਨੂੰ ਬੇਨਤੀ ਹੈ ਕਿ
ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਆਨੰਦਪੁਰ ਸਾਹਿਬ ਨੂੰ
ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ.
ਇੱਕ ਗੁਰਦੁਆਰੇ ਦੇ ਬਾਹਰ
ਬਹੁਤ ਸੋਹਣਾ ਲਿਖਿਆ ਸੀ
ਬੰਦਿਆ ਜੇ ਤੂੰ ਗੁਨਾਹ ਕਰ ਕਰ ਕੇ
ਥੱਕ ਗਿਆ ਹੈ ਤਾਂ ਅੰਦਰ ਆ ਜਾ…
“ਬਾਬੇ ਨਾਨਕ ਦੀ ਰਹਿਮਤ” ਅੱਜ ਵੀ
ਤੇਰਾ ਇੰਤਜ਼ਾਰ ਕਰਦੀ ਨਹੀਂ ਥੱਕੀ
ਆਪਣੇ ਚੰਗੇ ਦਿਨ ਦੀ ਸ਼ੁਰੂਆਤ ਲਈ
ਗੁਰੂ ਰਾਮਦਾਸ ਜੀ ਦਾ ਓਟ ਆਸਰਾ ਲੈਂਦੀਆਂ ਹੋਈਆਂ
ਸਾਰੀਆਂ ਸੰਗਤਾਂ ਲਵਾਓ ਜੀ ਆਪਣੀਆਂ ਹਾਜ਼ਰੀਆਂ ਲਿਖੋ ਜੀ ਵਾਹਿਗੁਰੂ ਜੀ
।।ਤੇਰੇ ਲਾਲੇ ਕਿਆ ਚਤੁਰਾਈ।।
।।ਸਾਹਿਬ ਕਾ ਹੁਕਮਿ ਨਾ ਕਰਣਾ ਜਾਈ।।
ਭਾਈ ਜੈ ਸਿੰਘ ਜਿੰਨਾ ਨੂੰ ਪੁੱਠੇ ਲਟਕਾ ਕੇ ਖਲ ਲਾਹੀ ਗਈ
ਫੇਰ ਵੀ ਸਿਦਕ ਨਹੀ ਹਾਰਿਆ 🙏 ਧੰਨ ਗੁਰੂ ਦੇ ਸਿੰਘ 🙇🙏🙇
ਜਿਹੜੇ ਸਮਝਦੇ ਕੁਰਬਾਨੀ ਬਹੁਤ ਵੱਡੀ ਹੈ ਉਹ ਸ਼ੇਅਰ ਕਰ ਦਿਓ
ਤਿੰਨ ਗੱਲਾਂ
ਸੰਤ ਜਰਨੈਲ ਸਿੰਘ ਜੀ ਅਜੇ ਛੋਟੀ ਉਮਰ ਚ ਸੀ, ਜਦੋ ਜਥੇ ਚ ਰਹਿਕੇ ਸੰਥਿਆ ਕਰਦੇ ਸਨ। ਇਕ ਦਿਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੁਣਾਂ ਨੇ ਆਪਣੇ ਕੋਲ ਬੁਲਾ ਕੇ ਕਿਹਾ, “ਜਰਨੈਲ ਸਿੰਹਾਂ , ਵੈਸੇ ਤੇ ਤੂੰ ਸਬਰ ਸੰਤੋਖ ਵਾਲਾ ਹੈ , ਪਰ ਮੇਰੀਆਂ ਤਿੰਨ ਗੱਲਾਂ ਧਿਆਨ ਰੱਖੀਂ।
1) ਇਕ ਤੇ ਬਹੁਤਾ ਖਾਣਾ ਨਹੀਂ ਤੇ ਬਹੁਤਾ ਸੌਣਾ ਨਹੀ।
{ਹਉ ਤਿਸੁ ਘੋਲਿ ਘੁਮਾਇਆ
ਥੋੜਾ ਸਵੈ ਥੋੜਾ ਹੀ ਖਾਵੈ}
2) ਛੇਤੀ ਕੀਤਿਆਂ ਕਿਸੇ ਸਿੰਘ ਦੀ ਸ਼ਿਕਾਇਤ ਨਹੀਂ ਲਾਉਣੀ।
{ਹਉ ਤਿਸੁ ਘੋਲਿ ਘੁਮਾਇਆ
ਪਰ ਨਿੰਦਾ ਸੁਣਿ ਆਪੁ ਹਟਾਵੈ}
3) ਤੇ ਕਦੇ ਪੂਜਾ ਦਾ ਧਾਣ (ਧਨ) ਨਹੀਂ ਖਾਣਾ ਜੇ ਕਿਤੇ ਖਾਣ ਦਾ ਮੰਨ ਕਰੇ ਤਾਂ ਦੋ ਪੈਸੇ ਦੀ ਜ਼ਹਿਰ ਲੈ ਕੇ ਖਾ ਲਈ ਪਰ ਸੰਗਤ ਦਾ ਗੋਲਕ ਦਾ ਪੈਸਾ ਨਹੀਂ ਖਾਣਾ।
{ਤਿਉ ਧਰਮਸਾਲ ਦੀ ਝਾਕ ਹੈ
ਵਿਹੁ ਖੰਡੂਪਾਜੁ ॥੧੨॥}
ਵੱਡੇ ਸੰਤਾਂ ਦੀਆ ਏ ਗਲਾਂ ਤੀਰ ਵਾਲੇ ਬਾਬੇ
ਨੇ ਅਖੀਰ ਤਕ ਪੱਲੇ ਬੰਨ ਕੇ ਰਖੀਆ
ਦੁੱਖ ਨੇ ਹਜਾਰਾਂ ਪਰ ਮੈ ਪਰਵਾਹ ਨਾ ਕਰਾ ….
ਤੇਰਾ ਹੱਥ ਮੇਰੇ ਸਿਰ ਤੇ ਮਾਲਕਾ ਫਿਰ ਕਿਉ ਕਿਸੇ ਗੱਲ ਤੋਂ ਡਰਾਂ…
ਮੇਰੇ ਪਿਆਰੇ ਧੰਨ ਧੰਨ ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ ਮਹਾਰਾਜ
ਵਾਹਿਗੁਰੂ ਜੀ ਸਭ ਤੇ ਮੇਹਰ ਕਰਨਾ
ਇੱਕ ਘੜੀ ਦਾ ਸਤਸੰਗ
ਸੌ ਵਰਿਆਂ ਦੀ ਬੰਦਗੀ
ਦੋਨੋਂ ਬਰਾਬਰ ਹਨ।
ਮੈਂ ਅਤੇ ਨਾਨਕ…
ਓਹ ਆਪ ਤਾਂ ਕੁਝ ਵੀ ਨਹੀਂ
ਨਾ ਮੁਸਲਮਾਨ, ਹਿੰਦੂ ਨਾ ਸਿੱਖ
ਮੈਂ ਹੀ ਕੁਝ ਬਣਨਾ ਜਰੂਰੀ ਸਮਝਦਾ ਹਾਂ…
ਮੈਂ ਓਹਦੇ ਬਾਰੇ ਅਪਸ਼ਬਦ ਸੁਣਦਾਂ
ਓਹਦੀ ਪੱਤ ਰੱਖਣ ਲਈ ਹਥਿਆਰ ਚੁੱਕ ਲੈਨਾਂ,
ਓਹਦੀ ਪੱਤ ਮੇਰੀ ਮੁਹਤਾਜ ਨਹੀਂ ਐ…
ਮੈਂ ਓਹਦੀ ਗੱਲ ਕਰਨ ਵਾਲੇ
ਸਾਰਿਆਂ ਨੂੰ ਸੁਣਦਾਂ,
ਬਸ ਓਸੇ ਨੂੰ ਹੀ ਨਹੀਂ ਸੁਣਦਾ…
ਓਹ ਵੇਈਂਆਂ ਵਿੱਚ ਡੁੱਬਦਾ ਹੈ
ਖ਼ਾਨਾਬਦੋਸ਼ ਹੋ ਜਾਂਦਾ ਹੈ,
ਮੈਂ ਉਸਦੀ ਬਾਣੀ ਦਾ ਗੁਟਕਾ ਫ਼ੜਦਾ ਹਾਂ
ਬੂਹਾ ਢੋਅ ਕੇ ਬੈਠ ਜਾਂਦਾ ਹਾਂ…
ਉਸਦੇ ਆਖਿਆਂ ਰੱਬ ਨੂੰ ਇੱਕ ਮੰਨਦਾਂ
ਰੱਬ ਦੇ ਬੰਦਿਆਂ ਨੂੰ ਇੱਕ ਨਹੀਂ ਸਮਝਦਾ
ਉਦਾਸੀਆਂ ਕਰਨ ਵਾਲੇ ਨੂੰ ਮੈਂ ਉਦਾਸ ਕਰ ਦਿੱਤਾ ਹੈ…
ਮੈਂ ਉਸਦਾ ਸਿੱਖ ਹੋਣ ਦੀ ਕੋਸ਼ਿਸ਼ ਕਰਦਾ ਹਾਂ,
ਓਹ ਮੇਰੇ ਨਾਨਕ ਹੋਣ ਦੀ ਉਡੀਕ ਕਰਦਾ ਹੈ…
— ਸੁਖਪਾਲ
ਸੱਚਾ ਸੌਦਾ
ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ ਸੀ
ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ
ਮਲਕ ਭਾਗੋ ਦੇ ਵੰਨ ਸੁਵੰਨੇ ਖਾਣਿਆਂ ਨੂੰ ਮਾਰੀ ਸੀ ਠੋਕਰ
ਭਾਈ ਲਾਲੋ ਦੀ ਸੁੱਕੀ ਮਿੱਸੀ ਰੋਟੀ ਦਾ ਅਨੰਦ ਮਾਣਿਆ ਸੀ
ਪਰ
ਸੱਚੇ ਸੌਦੇ ਦੇ ਅਰਥ ਹੀ ਬਦਲ ਦਿੱਤੇ
ਘਰ ਘਰ ਵਿੱਚ ਚੁੱਲ੍ਹਾ ਬੱਲੇ
ਸਿਰ ਤੇ ਹਰ ਇਕ ਤੇ ਦੇ ਛੱਤ ਹੋਵੇ
ਪਿੰਡਾ ਢੱਕਣ ਲਈ ਹਰ ਇੱਕ ਕੋਲ ਵਸਤਰ ਹੋਵੇ
ਪਰ
ਅਸੀਂ ਬੁੱਧ ਹੀਣ ਬੰਦੇ
ਗੁਰਦੁਆਰੇ ਜਾ ਕੇ ਕੁਝ ਸਿੱਖਦੇ ਹੀ ਨਹੀਂ
ਅਸੀਂ ਵੱਡੇ ਵੱਡੇ ਲੰਗਰ ਹਾਲਾਂ ਦੀ ਵਿਵਸਥਾ ਕਰਦੇ ਹਾਂ
ਹਰ ਇੱਕ ਨੂੰ ਰੋਟੀ ਮਿਲੇ ਸੋਚਦੇ ਹੀ ਨਹੀਂ
ਚੜ੍ਹਾਉਂਦੇ ਹਾਂ ਮਹਿੰਗੇ ਮਹਿੰਗੇ ਪੁਸ਼ਾਕਾਂ ਵਸਤਰ
ਪਰ ਕਿਸੇ ਗ਼ਰੀਬ ਦੇ ਗਲ ਕੱਪੜਾ ਪਾਉਣ ਦੀ ਕੋਸ਼ਿਸ਼ ਕਰਦੇ ਹੀ ਨਹੀਂ
ਇਮਾਰਤਾਂ ਹੀ ਇਮਾਰਤਾਂ ਬਣਾਉਣ ਤੇ ਜ਼ੋਰ ਹੈ
ਸੜਕਾਂ ਫੁੱਟਪਾਥਾਂ ਤੇ ਸੌਣ ਵਾਲੇ ਬੰਦਿਆਂ ਲਈ
ਸੋਚਣ ਦੀ ਲੋੜ ਹੈ
ਅਸੀਂ ਗੁਰਦੁਆਰੇ( ਸਕੂਲ) ਜਾਂਦੇ ਤਾਂ ਹਾਂ
ਬਿਸਰ ਗਈ ਸਭ ਤਾਤ ਪਰਾਈ
ਸਿਰਫ ਸੁਣ ਲੈਂਦੇ ਹਾਂ
ਅਮਲ ਨਹੀਂ ਕਰ ਪਾਉਂਦੇ ਹਾਂ
ਗੁਰੂਆਂ ਨੇ ਉਪਦੇਸ਼ ਦਿੱਤਾ ਸੀ
ਸਿੱਧਾ ਸਰਲ ਜੀਵਨ ਜਿਊਣ ਦੇ ਲਈ
ਪਰ
ਤੇਰੀ ਮੇਰੀ ਮੇਰੀ ਤੇਰੀ ਦੇ ਵਿਚੋਂ
ਅਸੀਂ ਆਪਣੇ ਆਪ ਨਹੀਂ ਕੱਢ ਪਾਏ ਹਾਂ
ਇਹ ਸੋਨਾ ਗਹਿਣੇ ਚਾਂਦੀ ਦੇ ਬਰਤਨ
ਚੰਦ ਲੋਕ ਹੀ ਭੇਟ ਕਰ ਸਕਦੇ ਨੇ
ਇਹਦੇ ਤੋਂ ਵੱਡਾ ਗ਼ਰੀਬੀ ਦਾ ਮਜ਼ਾਕ ਕੀ ਏ
ਕਰਨ ਤੇ ਉਨ੍ਹਾਂ ਦਾ ਵੀ ਦਿਲ ਤਾਂ ਕਰਦਾ ਹੋਣੈ
ਪਹਿਲਾਂ ਰੋਟੀ ਦਾ ਜੁਗਾੜ ਸੋਚਣਗੇ
ਸਾਡੇ ਦਿਖਾਵੇ ਵਿਚ ਫੰਕਸ਼ਨਾਂ ਵੇਲੇ ਦੇ ਜੂਠੇ ਖਾਣੇ ਡਸਟਬਿਨਾਂ ਵਿੱਚ
ਇਨ੍ਹਾਂ ਭੁੱਖ ਨਾਲ ਮਰਦੇ ਬੰਦਿਆਂ ਤੇ ਹੱਸਦੇ ਨੇ
ਧਰਮ ਨੇ ਤਾਂ ਧਾਰਮਿਕਤਾ ਸਿਖਾਈ
ਪਰ
ਜਿੱਥੇ ਸਾਡੀ ਭੇਟਾਂ ਨੂੰ ਨਿਵਾਜਿਆ ਨਹੀਂ ਜਾਂਦਾ
ਸਤਿਕਾਰਿਆ ਨਹੀਂ ਜਾਂਦਾ
ਸਾਡੀ ਸੇਵਾ ਦਾ ਬੋਲ ਬਾਲਾ ਨਹੀਂ ਹੁੰਦਾ
ਅਸੀਂ ਬਾਬੇ ਦੇ ਦਰ ਤੇ ਮੱਥਾ ਟੇਕਦੇ ਵੀ ਰਹਾਂਗੇ
ਸਕੂਲ ਵਿੱਚ ਜਾਵਾਂਗੇ ਤਾਂ ਸਹੀ
ਪਰ ਉਸ ਸਿੱਖਿਆ ਨੂੰ ਕਦੇ ਅਪਣਾਵਾਂਗੇ ਨਹੀਂ ।