ਵਾਹਿਗੁਰੂ ਜੀ ਦਾ ਖਾਲਸਾ
ਵਾਹਿਗੁਰੂ ਜੀ ਦੀ ਫਤਹਿ ਜੀ 
ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ
ਜਦ ਹਵਾ ਚੱਲੇਗੀ ਠੰਢੀ ਤਨ ਨੂੰ ਝੰਬਦੀ
ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ
ਜਦੋਂ ਕੋਈ ਹੱਥ ਤੇ ਸਾਥ ਦੋਨੋ ਛੱਡ ਦੇਵੇ ਤਾ
ਰੱਬ ਉਂਗਲੀ ਫੜ੍ਹਨ ਵਾਲਾ ਵੀ ਭੇਜ ਦਿੰਦਾ ਹੈ
☬ ਸਤਿਨਾਮ ਵਾਹਿਗੁਰੂ ☬
22 ਦਸੰਬਰ ਦਾ ਇਤਿਹਾਸ
ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
ਬਾਬਾ ਜੁਝਾਰ ਸਿੰਘ ਜੀ ਦੀ
ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
ਮਾਨਵਤਾ ਦੇ ਹੱਕਾਂ, ਅਧਿਕਾਰਾਂ ਦੀ ਬਹਾਲੀ ਵਾਸਤੇ ਮਹਾਨ ਤਿਆਗੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਕੋਟਿ ਕੋਟ ਪ੍ਰਣਾਮ🙏
ਸਭ ਲੋਕੀ ਪੂਜਨ ਰੱਬ ਤਾਈ
ਮੈਂ ਪੂਜਾ ਤੇਰੀ ਕੁਰਬਾਨੀ ਨੂੰ
ਪਿਤਾ ਵਾਰਿਆ ਦੇਸ਼ ਕੌਮ ਲਈ
ਦੁਖੀਆ ਦਾ ਨਾ ਕਿਹਾ ਮੋੜਿਆ
ਹਿੰਦੂ ਧਰਮ ਦੀ ਸ਼ਾਨ ਬਚਾਈ
ਪਿਤਾ ਅਪਣਾ ਦਿੱਲੀ ਤੋਰਿਆ।
ਸੀਸ ਬਚਾਵਣ ਮਜ਼ਲੂਮਾਂ ਦੇ
ਕਰਾ ਯਾਦ ਦਿੱਤੀ ਕੁਰਬਾਨੀ ਨੂੰ।
ਦਿਲ ਕੰਬਾਵੇ  ਸਾਕਾ ਚਮਕੌਰ ਦਾ
ਕੋਣ ਮਰਨ ਲਯੀ ਪੁੱਤਰ  ਤੋਰਦਾ
ਖਿਆਲ ਆਵੇ ਜਦ ਵੀ ਤੇਰਾ
ਹਰ ਕੋਈ ਦਿਲ ਤਾਈ ਝੰਜੋੜਦਾ
ਲਾੜੀ ਮੌਤ ਵਿਆਹੀ ਜਿਨਾ
ਧੰਨ ਧੰਨ ਓਹਨਾ ਦੀ ਜਵਾਨੀ ਨੂੰ
ਨੋ ਤੇ ਸੱਤ ਸਾਲ ਦੀਆਂ ਜਿੰਦਾ
ਜਾਲਮ ਨੇ ਨੀਹਾਂ ਵਿੱਚ ਚਿਣੀਆਂ
ਪੋਹ ਦੀ ਠੰਡ ਸਰਸਾ ਦਾ ਪਾਣੀ
ਕਸਰ ਛੱਡੀ ਨਾ ਬਰਸਾਤ ਦੀ ਕਣੀਆਂ
ਭਾਣਾ ਮਿੱਠਾ ਕਰਕੇ ਮਨਿਆ
ਸੱਚ ਕਰ ਗੇਆ ਗੁਰਬਾਣੀ ਨੂੰ
12 ਦਿਨਾਂ ਵਿਚ ਸੱਤ ਤੂੰ ਵਾਰੇ
ਵਾਹ ਦਸਮੇਸ਼ ਤੇਰੇ ਚੋਜ ਨਿਆਰੇ
ਡੁੱਬਦੀ ਹੋਈ ਹਿੰਦ ਗੁਰਮੀਤ
ਬਾਜਾਂ ਵਾਲੇ ਤੂੰ ਲਾਈ ਕਿਨਾਰੇ
ਜ਼ਫ਼ਰਨਾਮੇ ਨਾਲ ਖਤਮ ਸੀ ਕੀਤਾ
ਜਾਲਮ ਦੀ ਮਨਮਾਨੀ ਨੂੰ
ਸਭ ਲੋਕੀ ਪੂਜਦੇ ਰੱਬ ਤਾਈ
ਮੈ ਪੁਜਾਂ ਤੇਰੀ ਕੁਰਬਾਨੀ ਨੂੰ।
ਧੰਨ ਸਾਹਿਬ ਬਾਬਾ ਅਜੀਤ ਸਿੰਘ ਜੀ
ਧੰਨ ਸਾਹਿਬ ਬਾਬਾ  ਜੁਝਾਰ ਸਿੰਘ ਜੀ
ਧੰਨ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ
ਧੰਨ ਸਾਹਿਬ ਬਾਬਾ ਫ਼ਤਿਹ ਸਿੰਘ ਜੀ
ਧੰਨ ਧੰਨ ਮਾਤਾ ਗੁਜਰ ਕੌਰ ਜੀ
ਧੰਨ ਗੁਰੂ ਜੀ ਦੇ ਪਿਆਰੇ ਲਾਡਲੇ ਮਹਾਨ ਸ਼ਹੀਦ ਸਿੰਘ ਜੀ
ਧੰਨ ਸ਼ਹੀਦ ਬੀਬੀ ਹਰਸ਼ਰਨ ਕੋਰ ਜੀ
ਧੰਨ ਭਾਈ ਗਨੀ ਖਾਨ ਜੀ ਤੇ ਭਾਈ ਨਬੀ ਖਾਨ ਜੀ
ਧੰਨ ਬਾਬਾ ਮੋਤੀ ਲਾਲ ਮਹਿਰਾ ਜੀ ਤੇ ਧੰਨ ਉਹਨਾ ਦਾ ਪਰਿਵਾਰ
ਧੰਨ ਬਾਬਾ ਟੋਡਰਮਲ ਜੀ..
ਅੰਤਮ ਸਮੇੰ ਕਿਸੇ ਦੀ ਜ਼ੁਬਾਨ ਉੱਤੇ “ਵਾਹਿਗੁਰੂ”,”ਵਾਹਿਗੁਰੂ” ਆਵੇ,ਤਾਂ ਸਮਝੋ ਜੀਵਨ ਸਫਲ ਹੋ ਗਿਆ।ਜੀਵਨ ਸਫਲ ਹੋਣ ਦੀ ਇਹ ਪਹਿਚਾਨ ਹੈ,ਜ਼ੁਬਾਨ ਵਾਹਿਗੁਰੂ ਵਾਹਿਗੁਰੂ ਕਰੇ,ਸੁਰਤ ਰੱਬੀ ਯਾਦ ਵਿਚ ਰੰਗੀ ਹੋਵੇ।
ਮੈਂ ਇਸ ਤਰ੍ਹਾਂ ਦਾ ਇਕ ਪੁਰਸ਼ ਕਾਨਪੁਰ ਵਿਚ ਦੇਖਿਆ,ਉਹ ਭਗਤ ਸਿੰਘ ਕਰਕੇ ਮਸ਼ਹੂਰ ਸੀ,ਕਾਨਪੁਰ ਦੇ ਸਿੱਖ ਉਸਨੂੰ ਭਗਤ ਜੀ ਕਰਕੇ ਬੁਲਾਉਂਦੇ ਸਨ।ਮੈਂ ਉਨ੍ਹਾਂ ਦਿਨਾ ਵਿਚ ਉਸ ਸ਼ਹਿਰ ਵਿਚ ਕਥਾ ਕਰ ਰਿਹਾ ਸੀ।ਮੈਨੂੰ ਪਤਾ ਚੱਲਿਆ ਕਿ ਉਨ੍ਹਾਂ ਦਾ ਅੰਤਮ ਸਮਾਂ ਨੇੜੇ ਆ ਗਿਆ ਹੈ।ਸ਼ਰਧਾਵਾਨ ਪੁਰਸ਼ ਤੇ ਰਿਸ਼ਤੇਦਾਰ ਘਰ ਵਿਚ ਇਕੱਠੇ ਹੋ ਗਏ।ਉਨ੍ਹਾਂ ਦਾ ਲੜਕਾ ਮੇਰੇ ਕੋਲ ਆਇਆ,ਉਹ ਉੱਥੇ ਵਕੀਲ ਹੈ।
ਕਹਿਣ ਲੱਗਾ,”ਗਿਆਨੀ ਜੀ!ਤੁਹਾਨੂੰ ਪਿਤਾ ਜੀ ਨੇ ਯਾਦ ਕੀਤਾ ਹੈ।”
ਮੈਂ ਕਿਹਾ,”ਕੋਈ ਗੱਲ ਨਹੀਂ,ਮੈਂ ਆ ਰਿਹਾ ਹਾਂ।”
ਉਂਝ ਉਹ ਪੁਰਸ਼ ਆਪਣਾ ਸਮਾਂ ਦਿਨ ਭਰ ਬੱਚਿਆਂ ਨੂੰ ਗੁਰਬਾਣੀ ਪੜ੍ਹਾ ਕੇ ਪਾਸ ਕਰਦੇ ਸਨ।ਸਵੇਰੇ ਸ਼ਾਮ ਆਪ ਬੰਦਗੀ ਵਿਚ ਰਹਿੰਦੇ ਸਨ।ਮੈਂ ਜਦ ਉਨ੍ਹਾਂ ਕੋਲ ਪਹੁੰਚਿਆ ਤਾਂ ਦੇਖਿਆ ਕਿ ਉਨ੍ਹਾਂ ਦੀ ਜ਼ੁਬਾਨ ‘ਚੋਂ ਬੋਲ ਨਹੀਂ ਨਿਕਲਦੇ ਸਨ,ਸਰੀਰ ਅੰਦਰੋਂ ਦਮ ਕਾਫ਼ੀ ਨਿਕਲ ਚੁੱਕੇ ਸਨ,ਸਰੀਰ ਸੁੰਨ ਹੋ ਚੁੱਕਿਆ ਸੀ।ਮੈਨੂੰ ਵੀ ਅਫ਼ਸੋਸ ਹੋਇਆ,ਮੈਂ ਕਿਹਾ ਕਿ ਕੁਝ ਕਹਿਣਾ ਚਾਹੁੰਦੇ ਹੋਣਗੇ,ਮੈਨੂੰ ਬੁਲਾਇਆ ਸੀ,ਪਰ ਹਾਲਤ ਅੈਸੀ ਹੋ ਗਈ ਹੈ।ਖ਼ੈਰ! ਮੈਂ ਉਨ੍ਹਾਂ ਦੇ ਕੋਲ ਜਾ ਕੇ ਬੈਠ ਗਿਆ।ਵੇਖਿਆ ਉਨ੍ਹਾਂ ਦੀ ਜ਼ੁਬਾਨ ਕੁਝ ਹਿੱਲ ਰਹੀ ਸੀ ਤਾਂ ਮੈਂ ਆਪਣੇ ਕੰਨ ਉਨ੍ਹਾਂ ਦੇ ਮੂੰਹ ਦੇ ਨੇੜੇ ਲੈ ਗਿਆ।ਕੁਝ ਬੋਲ ਮੈਂ ਸੁਣੇ,ਔਰ ਉੱਥੇ ਬੈਠੀਆਂ ਸੰਗਤਾਂ ਨੂੰ ਸੁਣਾਏ।ਸੰਗਤ ਨੂੰ ਦੇਖ ਕੇ ਉਨ੍ਹਾਂ ਦੀ ਜ਼ੁਬਾਨ ‘ਚੋਂ ਆਖਰੀ ਬੋਲ ਨਿਕਲੇ :-
        ‘ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ॥’
                                    {ਸੋਹਿਲਾ,ਗਉੜੀ ਮ: ੧,ਅੰਗ ੧੨}
ਅੰਤਿਮ ਸਮੇਂ ਇਹ ਬੋਲ ਨਿਕਲੇ।ਇਹ ਬੋਲ ਕਹਿ ਕੇ ਉਹ ਦਮ ਤੋੜ ਗਏ।ਇਹ ਗੱਲ ਫਿਰ ਸਾਰੇ ਕਾਨਪੁਰ ਵਿਚ ਚੱਲੀ।ਅੰਤਿਮ ਸਮੇਂ ਪ੍ਰਭੂ ਦੀ ਯਾਦ, ਗੁਰੂ ਦੀ ਯਾਦ,ਗੁਰੂ ਦਾ ਚਿੰਤਨ,ਗੁਰੂ ਦੀ ਬਾਣੀ,ਸਤਿਗੁਰੂ ਦੇ ਬੋਲ :-
      ‘ਅੰਤਿ  ਕਾਲਿ  ਨਾਰਾਇਣੁ ਸਿਮਰੈ ਅੈਸੀ ਚਿੰਤਾ ਮਹਿ ਜੋ ਮਰੈ॥
       ਬਦਤਿ ਤਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ  ਰਿਦੈ ਬਸੈ॥’
                                      {ਗੂਜਰੀ ਤ੍ਰਿਲੋਚਨ ਜੀ,ਅੰਗ ੫੨੬}
ਇਹ ਮੁਕਤ ਹੋ ਗਿਆ,ਇਹਦਾ ਫਿਰ ਕੋਈ ਵੀ ਜਨਮ ਨਹੀਂ ਹੋਵੇਗਾ।ਅੈਸੇ ਪੁਰਸ਼ ਨੂੰ ਸਰੀਰ ਦਾ ਬੰਧਨ ਨਹੀਂ ਮਿਲੇਗਾ।ਦੁਖ ਸੁਖ ਦਾ ਬੰਧਨ ਫਿਰ ਨਹੀਂ ਮਿਲੇਗਾ।ਜਪ ਕਰਦਿਆਂ ਕਰਦਿਆਂ ਪ੍ਰਾਣ ਪੂਰੇ ਹੋਣ ਤਾਂ ਜੀਵ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਔਰ ਪ੍ਰਵਾਣ ਹੁੰਦਾ ਹੈ,ਸੱਚੀ ਦਰਗਾਹ ਅੰਦਰ ਸੁਰਖ਼ਰੂ ਹੁੰਦਾ ਹੈ।
                                        ਗਿਆਨੀ ਸੰਤ ਸਿੰਘ ਜੀ ਮਸਕੀਨ।
ਗੁਰੂ ਘਰ ਚੱਲੋ ਪਿਆਰੇ ,
ਅੱਜ ਸੰਗਰਾਂਦ ਏ,,
ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ,
ਸਤਿਗੁਰ ਸਾਰਿਆਂ ਨੂੰ ਖੁਸ਼ੀਆਂ ਵੰਡੇ,
ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਚ ਰੱਖੇ
9 ਪੋਹ (23 ਦਸੰਬਰ)
ਚਮਕੌਰ ਦੀ ਜੰਗ ਵਿੱਚ ਭਾਈ ਸੰਗਤ ਸਿੰਘ ਜੀ
ਤੇ ਕੁਝ ਰਹਿੰਦੇ ਸਿੰਘਾਂ ਦੀ ਲਾਸਾਨੀ ਸ਼ਹਾਦਤ
ਨੂੰ ਕੋਟਿ ਕੋਟਿ ਪ੍ਰਣਾਮ 
ਧੰਨ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ
ਧੰਨ ਧੰਨ ਮਾਤਾ ਗੁਜਰ ਕੌਰ ਜੀ
ਧੰਨ ਧੰਨ ਬਾਬਾ ਅਜੀਤ ਸਿੰਘ ਜੀ
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫਤਿਹ ਸਿੰਘ ਜੀ
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ
ਧੰਨ ਧੰਨ ਦੀਵਾਨ ਟੋਡਰ ਮੱਲ ਦੀ
ਕਿਵੇਂ ਦੇਵਾਂ ਮੈਂ ਵਧਾਈਆਂ
ਨਵੇਂ ਸਾਲ ਦੀਆਂ….
ਹਾਲੇ ਬੁਝੀਆਂ ਨਹੀਂ ਚਿਤਾਵਾਂ
ਗੁਰੂ ਜੀ ਦੇ ਲਾਲ਼ਾਂ ਦੀਆਂ….
ਗੁਰੂ ਘਰ ਚੱਲੋ ਪਿਆਰੇ ,
ਅੱਜ ਸੰਗਰਾਂਦ ਏ,,
ਆਪ ਸਭ ਨੂੰ ਸੰਗਰਾਂਦ ਦੇ ਦਿਹਾੜੇ ਦੀ
ਲੱਖ ਲੱਖ ਵਧਾਈ ਹੋਵੇ ਜੀ। 
ਸਰੂਬ  ਰੋਗੁ  ਕਾ  ਅਉਖਧੁ  ਨਾਮ  ,
      ਕਲਿਆਣੁ  ਰੂਪ  ਮੰਗਲੁ  ਗੁਣ  ਗਾਮੁ  ll
ਧੰਨ  ਧੰਨ  ਗੁਰੂ  ਗਾੋਬਿਦ  ਸਿੰਘ  ਜੀ   ॥
ਗੁਰੁ  ਨਾਨਕ  ਜਾ  ਕਉ  ਭਇਆ  ਦਇਆਲਾ ॥
      ਸੋ  ਜਨੁ  ਹੋਆ  ਸਦਾ  ਨਿਹਾਲਾ  ॥
ਤੁਮ  ਕਰਹੁ  ਭਲਾ  ਹਮ  ਭਲੋ  ਨ  ਜਾਨਹ
ਤੁਮ  ਸਦਾ  ਸਦਾ  ਦਇਆਲਾ  ॥
ਤੁਮ  ਸੁਖਦਾਈ  ਪੁਰਖ  ਬਿਧਾਤੇ
ਤੁਮ  ਰਾਖਹੁ  ਅਪੁਨੇ  ਬਾਲਾ ॥
ਵਾਹਿਗੁਰੂ  ਜੀ  ਕਾ  ਖ਼ਾਲਸਾ
ਵਾਹਿਗੁਰੂ  ਜੀ  ਕੀ  ਫ਼ਤਿਹ