ਸੰਤਾਲੀ ਦੀ ਵੰਡ ਤੋਂ ਕੁਝ ਦਿਨ ਪਹਿਲਾਂ ਮੇਰੀ ਦਾਦੀ ਆਪਣੇ ਭਰਾ ਗਿਆਨੀ ਗੁਪਾਲ ਸਿੰਘ ਨੂੰ ਮਹਿੰਗੇ ਕੱਪੜੇ ਤੇ ਬਾਈ ਤੋਲੇ ਸੋਨਾ ਟਰੰਕ ਵਿੱਚ ਪਾ ਕੇ ਸੰਭਾਲ ਗਈ ਤੇ ਆਖਣ ਲੱਗੀ..ਸਰਹੱਦ ਨੇੜੇ ਬੈਠੇ ਓ..ਰੌਲੇ ਪੈ ਗਏ ਤਾਂ ਕੀਮਤੀ ਸਮਾਨ ਲੈ ਜਾਇਓ।
ਵੰਡ ਮਗਰੋਂ ਦੋਵੇਂ ਜਣੇ ਪਾਣੀਪਤ ਲਾਗੇ ਮਿਲੇ ਤਾਂ ਭਰਾ ਨੇ ਹੱਥ ਜੋੜ ਲਏ ਤੇ ਆਖਣ ਲੱਗਾ..ਭੈਣ ! ਮੁਆਫ ਕਰੀ..ਤੇਰਾ ਟਰੰਕ ਨਹੀਂ ਲਿਆ ਸਕਿਆ..ਟਕਾ ਟਕਾ ਜੋੜ ਤੇਰੀ ਅਮਾਨਤ ਮੋੜ ਦੇਵਾਂਗਾ..ਕੀ ਕਰਦਾ ਸਿਰ ਤੇ ਇੱਕੋ ਚੀਜ਼ ਹੀ ਚੁੱਕ ਸਕਦਾ ਸਾਂ। ਤੂੰ ਆਖਿਆ ਸੀ ਕੇ ਕੀਮਤੀ ਸਮਾਨ ਚੁੱਕ ਲਿਆਵੀਂ..ਮੈਂ ਗੁਰੂ ਗ੍ਰੰਥ ਸਾਬ ਦੀ ਬੀੜ ਚੁੱਕ ਲਿਆਇਆ!
ਸੁਖਪਾਲ ਦੀ ਕਿਤਾਬ ‘ ਰਹਣੁ ਕਿਥਾਊ ਨਾਹਿ ‘ ਵਿੱਚੋਂ
ਕੁਝ ਹੋਰ ਸਿੱਖ ਸਟੇਟਸ :
ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥ ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ...
Read More
ਇਕ ਸੱਚੀ - ਸੁੱਚੀ ਸੋਚ ਹੈ ਨਾਨਕ ਅਗਿਆਨਤਾ ਦੇ ਹਨੇਰੇ ਨੂੰ ਚੀਰਦੀ ਜੋਤ ਹੈ ਨਾਨਕ...
Read More
ਸੰਤ ਸਿੰਘ ਮਸਕੀਨ ਇੱਕ ਘਟਨਾ ਸੁਣਾਉਂਦੇ ਸਨ। ਇੱਕ ਸੰਤ ਮਹਾਂਪੁਰਖ ਇੱਕ ਸੱਜਣ ਨਾਲ ਪੈਦਲ ਗੁਰਦੁਆਰੇ...
Read More
9 ਪੋਹ ਪੰਜ ਪਿਆਰਿਆਂ ਦੇ ਹੁਕਮਾਂ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਚਮਕੌਰ ਦੀ ਗੜੀ...
Read More
ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ, ਸਤਿਗੁਰ ਸਾਰਿਆਂ ਨੂੰ ਖੁਸ਼ੀਆਂ ਵੰਡੇ, ਤੰਦਰੁਸਤੀ ਬਖਸ਼ੇ ਤੇ ਚੜ੍ਹਦੀ...
Read More
ਜਦੋ ਰੱਬ ਮੇਰਾ ਮੇਰੇ ਉਤੇ ਹੋਇਆ ਮੇਹਰਬਾਨ .. ਦੇਖੀ ਕਾਮਜਾਬੀ ਕਿਦਾ ਹੁੰਦੀ ਕੁਰਬਾਨ…
Read More