ਰਾਮਕਲੀ ਮਹਲਾ ੧ ਘਰੁ ੧ ਚਉਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ ॥ ਕੋਈ ਨਾਮੁ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ॥ ਅਬ ਹੀ ਕਬ ਹੀ ਕਿਛੂ ਨ ਜਾਨਾ ਤੇਰਾ ਏਕੋ ਨਾਮੁ ਪਛਾਨਾ ॥੧॥ ਨ ਜਾਣਾ ਹਰੇ ਮੇਰੀ ਕਵਨ ਗਤੇ ॥ ਹਮ ਮੂਰਖ ਅਗਿਆਨ ਸਰਨਿ ਪ੍ਰਭ ਤੇਰੀ ਕਰਿ ਕਿਰਪਾ ਰਾਖਹੁ ਮੇਰੀ ਲਾਜ ਪਤੇ ॥੧॥ ਰਹਾਉ ॥ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥ ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ ॥੨॥ ਮਰਣੁ ਲਿਖਾਇ ਮੰਡਲ ਮਹਿ ਆਏ ਜੀਵਣੁ ਸਾਜਹਿ ਮਾਈ ॥ ਏਕਿ ਚਲੇ ਹਮ ਦੇਖਹ ਸੁਆਮੀ ਭਾਹਿ ਬਲੰਤੀ ਆਈ ॥੩॥ ਨ ਕਿਸੀ ਕਾ ਮੀਤੁ ਨ ਕਿਸੀ ਕਾ ਭਾਈ ਨਾ ਕਿਸੈ ਬਾਪੁ ਨ ਮਾਈ ॥ ਪ੍ਰਣਵਤਿ ਨਾਨਕ ਜੇ ਤੂ ਦੇਵਹਿ ਅੰਤੇ ਹੋਇ ਸਖਾਈ ॥੪॥੧॥
ਅਰਥ: ਹੇ ਹਰੀ! ਮੈਨੂੰ ਇਹ ਸਮਝ ਨਹੀਂ ਸੀ ਕਿ (ਤੇਰੇ ਨਾਮ ਤੋਂ ਬਿਨਾ) ਮੇਰੀ ਆਤਮਕ ਅਵਸਥਾ ਨੀਵੀਂ ਹੋ ਜਾਇਗੀ। ਹੇ ਪ੍ਰਭੂ! ਮੈਂ ਮੂਰਖ ਹਾਂ, ਅਗਿਆਨੀ ਹਾਂ, (ਪਰ) ਤੇਰੀ ਸਰਨ ਆਇਆ ਹਾਂ। ਹੇ ਪ੍ਰਭੂ-ਪਤੀ! ਮੇਹਰ ਕਰ (ਮੈਨੂੰ ਆਪਣਾ ਨਾਮ ਬਖ਼ਸ਼, ਤੇ) ਮੇਰੀ ਇੱਜ਼ਤ ਰੱਖ ਲੈ।੧।ਰਹਾਉ।
ਹੇ ਪ੍ਰਭੂ! ਤੇਰਾ ਨਾਮ ਵਿਸਾਰ ਕੇ) ਕੋਈ ਮਨੁੱਖ ਮਾਗਧੀ ਪ੍ਰਾਕ੍ਰਿਤ ਵਿਚ ਲਿਖੇ ਹੋਏ ਬੌਧ ਤੇ ਜੈਨ ਗ੍ਰੰਥ ਪੜ੍ਹ ਰਿਹਾ ਹੈ, ਕੋਈ (ਤੈਨੂੰ ਭੁਲਾ ਕੇ) ਪੁਰਾਣ ਆਦਿਕ ਪੜ੍ਹਦਾ ਹੈ, ਕੋਈ (ਕਿਸੇ ਦੇਵੀ ਦੇਵਤੇ ਨੂੰ ਸਿੱਧ ਕਰਨ ਲਈ) ਮਾਲਾ ਨਾਲ (ਦੇਵਤੇ ਦੇ) ਨਾਮ ਦਾ ਜਾਪ ਕਰਦਾ ਹੈ, ਕੋਈ ਸਮਾਧੀ ਲਾਈ ਬੈਠਾ ਹੈ। ਪਰ ਹੇ ਪ੍ਰਭੂ! ਮੈਂ ਸਿਰਫ਼ ਤੇਰੇ ਨਾਮ ਨੂੰ ਪਛਾਣਦਾ ਹਾਂ (ਤੇਰੇ ਨਾਮ ਨਾਲ ਹੀ ਸਾਂਝ ਪਾਂਦਾ ਹਾਂ) , ਮੈਂ ਕਦੇ ਭੀ (ਤੇਰੇ ਨਾਮ ਤੋਂ ਬਿਨਾ) ਕੋਈ ਹੋਰ ਉੱਦਮ (ਐਸਾ) ਨਹੀਂ ਸਮਝਦਾ (ਜੋ ਆਤਮਕ ਜੀਵਨ ਨੂੰ ਉੱਚਾ ਕਰ ਸਕੇ) ।੧। (ਤੇਰੇ ਨਾਮ ਨੂੰ ਵਿਸਾਰ ਕੇ ਜੀਵ ਲੋਭ ਵਿਚ ਫਸ ਜਾਂਦਾ ਹੈ) ਕਦੇ (ਜਦੋਂ ਮਾਇਆ ਮਿਲਦੀ ਹੈ) ਜੀਵ (ਬੜਾ ਹੀ ਖ਼ੁਸ਼ ਹੁੰਦਾ, ਮਾਨੋ) ਆਕਾਸ਼ ਵਿਚ ਜਾ ਚੜ੍ਹਦਾ ਹੈ, ਕਦੇ (ਜਦੋਂ ਮਾਇਆ ਦੀ ਥੁੜ ਹੋ ਜਾਂਦੀ ਹੈ, ਤਾਂ ਬਹੁਤ ਡਾਵਾਂ-ਡੋਲ ਹੋ ਜਾਂਦਾ ਹੈ, ਮਾਨੋ) ਪਾਤਾਲ ਵਿਚ ਜਾ ਡਿੱਗਦਾ ਹੈ। ਲੋਭ-ਵੱਸ ਹੋਇਆ ਜੀਵ ਅਡੋਲ-ਚਿੱਤ ਨਹੀਂ ਰਹਿ ਸਕਦਾ, ਚੌਹੀਂ ਪਾਸੀਂ (ਮਾਇਆ ਦੀ) ਭਾਲ ਕਰਦਾ ਫਿਰਦਾ ਹੈ।੨। ਹੇ ਮਾਂ! ਜੀਵ ਜਗਤ ਵਿਚ (ਇਹ ਲੇਖ ਮੱਥੇ ਤੇ) ਲਿਖਾ ਕੇ ਆਉਂਦੇ ਹਨ (ਕਿ) ਮੌਤ (ਜ਼ਰੂਰ ਆਵੇਗੀ; ਪਰ ਤੈਨੂੰ ਵਿਸਾਰ ਕੇ ਇਥੇ ਸਦਾ) ਜੀਊਂਦੇ ਰਹਿਣ ਦਾ ਬਾਨ੍ਹਣੂ ਬੰਨ੍ਹਦੇ ਹਨ। ਹੇ ਮਾਲਿਕ-ਪ੍ਰਭੂ! ਸਾਡੀਆਂ ਅੱਖਾਂ ਦੇ ਸਾਹਮਣੇ ਹੀ ਅਨੇਕਾਂ ਜੀਵ (ਇਥੋਂ) ਤੁਰੇ ਜਾ ਰਹੇ ਹਨ, (ਮੌਤ ਦੀ) ਅੱਗ ਬਲ ਰਹੀ ਹੈ (ਇਸ ਵਿਚ ਸਭ ਦੇ ਸਰੀਰ ਭਸਮ ਹੋ ਜਾਣੇ ਹਨ, ਪਰ ਤੇਰੇ ਨਾਮ ਤੋਂ ਖੁੰਝ ਕੇ ਜੀਵ ਸਦਾ ਜੀਊਣਾ ਹੀ ਲੋਚਦੇ ਹਨ) ।੩। ਹੇ ਪ੍ਰਭੂ! ਨਾਹ ਕਿਸੇ ਦਾ ਕੋਈ ਮਿਤ੍ਰ, ਨਾਹ ਕਿਸੇ ਦਾ ਕੋਈ ਭਰਾ, ਨਾਹ ਕਿਸੇ ਦਾ ਪਿਉ ਅਤੇ ਨਾਹ ਕਿਸੇ ਦੀ ਮਾਂ (ਅੰਤ ਵੇਲੇ ਕੋਈ ਕਿਸੇ ਨਾਲ ਸਾਥ ਨਹੀਂ ਨਿਬਾਹ ਸਕਦਾ) । ਗੁਰੂ ਨਾਨਕ ਜੀ ਕਹਿੰਦੇ ਹਨ, ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਜੇ ਤੂੰ (ਆਪਣੇ ਨਾਮ ਦੀ ਦਾਤਿ) ਦੇਵੇਂ, ਤਾਂ (ਸਿਰਫ਼ ਇਹੀ) ਅੰਤ ਵੇਲੇ ਸਹਾਈ ਹੋ ਸਕਦਾ ਹੈ।੪।੧।
जो जनु भाउ भगति कछु जानै ता कउ अचरजु काहो ॥ जिउ जलु जल महि पैसि न निकसै तिउ ढुरि मिलिओ जुलाहो ॥१॥ हरि के लोगा मै तउ मति का भोरा ॥ जउ तनु कासी तजहि कबीरा रमईऐ कहा निहोरा ॥१॥ रहाउ ॥ कहतु कबीरु सुनहु रे लोई भरमि न भूलहु कोई ॥ किआ कासी किआ ऊखरु मगहरु रामु रिदै जउ होई ॥२॥३॥
अर्थ :- जैसे पानी पानी में मिल के (फिर) अलग नहीं हो सकता, उसी प्रकार (कबीर) जुलाह (भी) आपा-भाव मिटा के परमात्मा में मिल गया है। इस में कोई अनोखी बात नहीं है,जो भी मनुख भगवान-प्रेम और भगवान-भक्ति के साथ साँझ बनाता है (उस का भगवान के साथ एक-रूप हो जाना कोई बड़ी बात नहीं है।1। हे संत जनो ! (लोकों के विचार में) मैं मति का कमला ही सही (भावार्थ, लोक मुझे काहे मूर्ख कहें कि मैं काँशी छोड़ के मगहर आ गया हूँ)। (पर,) हे कबीर ! अगर तूं काँशी में (रहता हुआ) शरीर छोडें (और मुक्ति मिल जाए) तो परमात्मा का इस में क्या उपकार समझा जाएगा ?क्योंकि काँशी में तो वैसे ही इन लोकों के विचार अनुसार मरन लगने से मुक्ति मिल जाती है, तो फिर सुमिरन का क्या लाभ ?।1।रहाउ। (पर) कबीर कहता है-हे लोको ! सुनो, कोई मनुख किसी भ्रम में ना पड़ जाए (कि काँशी में मुक्ति मिलती है, और मगहर में नहीं मिलती), अगर परमात्मा (का नाम) हृदय में हो, तो काँशी क्या और कलराठा मगहर क्या (दोनो जगह भगवान में लीन हो सकते है)।2।3।
ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥ ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥ ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥ ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥ ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥
ਅਰਥ:- ਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ,ਤਿਵੇਂ (ਕਬੀਰ) ਜੁਲਾਹ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ। ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ, ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ।1। ਹੇ ਸੰਤ ਜਨੋ! (ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ)। (ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਦਾ ਕੀਹ ਲਾਭ?।1। ਰਹਾਉ। (ਪਰ) ਕਬੀਰ ਆਖਦਾ ਹੈ—ਹੇ ਲੋਕੋ! ਸੁਣੋ,ਕੋਈ ਮਨੁੱਖ ਕਿਸੇ ਭੁਲੇਖੇ ਵਿਚ ਨਾਹ ਪੈ ਜਾਏ (ਕਿ ਕਾਂਸ਼ੀ ਵਿਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿਚ ਨਹੀਂ ਮਿਲਦੀ), ਜੇ ਪਰਮਾਤਮਾ (ਦਾ ਨਾਮ) ਹਿਰਦੇ ਵਿਚ ਹੋਵੇ, ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ)।2।3।
जो जनु भाउ भगति कछु जानै ता कउ अचरजु काहो ॥ जिउ जलु जल महि पैसि न निकसै तिउ ढुरि मिलिओ जुलाहो ॥१॥ हरि के लोगा मै तउ मति का भोरा ॥ जउ तनु कासी तजहि कबीरा रमईऐ कहा निहोरा ॥१॥ रहाउ ॥ कहतु कबीरु सुनहु रे लोई भरमि न भूलहु कोई ॥ किआ कासी किआ ऊखरु मगहरु रामु रिदै जउ होई ॥२॥३॥
अर्थ :- जैसे पानी पानी में मिल के (फिर) अलग नहीं हो सकता, उसी प्रकार (कबीर) जुलाह (भी) आपा-भाव मिटा के परमात्मा में मिल गया है। इस में कोई अनोखी बात नहीं है,जो भी मनुख भगवान-प्रेम और भगवान-भक्ति के साथ साँझ बनाता है (उस का भगवान के साथ एक-रूप हो जाना कोई बड़ी बात नहीं है।1। हे संत जनो ! (लोकों के विचार में) मैं मति का कमला ही सही (भावार्थ, लोक मुझे काहे मूर्ख कहें कि मैं काँशी छोड़ के मगहर आ गया हूँ)। (पर,) हे कबीर ! अगर तूं काँशी में (रहता हुआ) शरीर छोडें (और मुक्ति मिल जाए) तो परमात्मा का इस में क्या उपकार समझा जाएगा ?क्योंकि काँशी में तो वैसे ही इन लोकों के विचार अनुसार मरन लगने से मुक्ति मिल जाती है, तो फिर सुमिरन का क्या लाभ ?।1।रहाउ। (पर) कबीर कहता है-हे लोको ! सुनो, कोई मनुख किसी भ्रम में ना पड़ जाए (कि काँशी में मुक्ति मिलती है, और मगहर में नहीं मिलती), अगर परमात्मा (का नाम) हृदय में हो, तो काँशी क्या और कलराठा मगहर क्या (दोनो जगह भगवान में लीन हो सकते है)।2।3।
ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥ ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥ ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥ ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥ ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥
ਅਰਥ:- ਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ,ਤਿਵੇਂ (ਕਬੀਰ) ਜੁਲਾਹ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ। ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ, ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ।1। ਹੇ ਸੰਤ ਜਨੋ! (ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ)। (ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਦਾ ਕੀਹ ਲਾਭ?।1। ਰਹਾਉ। (ਪਰ) ਕਬੀਰ ਆਖਦਾ ਹੈ—ਹੇ ਲੋਕੋ! ਸੁਣੋ,ਕੋਈ ਮਨੁੱਖ ਕਿਸੇ ਭੁਲੇਖੇ ਵਿਚ ਨਾਹ ਪੈ ਜਾਏ (ਕਿ ਕਾਂਸ਼ੀ ਵਿਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿਚ ਨਹੀਂ ਮਿਲਦੀ), ਜੇ ਪਰਮਾਤਮਾ (ਦਾ ਨਾਮ) ਹਿਰਦੇ ਵਿਚ ਹੋਵੇ, ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ)।2।3।
ਸ਼ਹੀਦ ਭਾਈ ਜੈ ਸਿੰਘ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਲਿੱਖੋ ਵਾਹਿਗੁਰੂ ਸਾਰੇ ਪੇਜ ਲਾਇਕ ਜਰੂਰ ਕਰੋ ਜੀ ਧੰਨਵਾਦ 🙏🙏👆
ਅਠਾਰ੍ਹਵੀਂ ਸਦੀ ਚ ਇਕ ਗੁਰਸਿੱਖ ਹੋਇਆ ਹੈ ਭਾਈ ਜੈ ਸਿੰਘ ਜੋ ਰਹਿਤ ਮਰਿਆਦਾ ਦੇ ਵਿਚ ਬੜੇ ਪਰਪਕ ਸਨ ਤੇ ਪਿੰਡ ਮੁਗਲ ਮਾਜਰਾ ਦੇ ਰਹਿਣ ਵਾਲੇ ਸੀ ਭਾਈ ਸਾਹਿਬ ਜੀ ਦੇ ਪਿਤਾ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਿਆ ਸੀ ਤੇ ਭਾਈ ਸਾਹਿਬ ਵੀ ਬਚਪਨ ਦੇ ਵਿੱਚ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਰਹੇ
1753 ਈ: ਦੀ ਗੱਲ ਹੈ ਅਬਦਾਲੀ ਦਾ ਥਾਪਿਆ ਹੋਇਆ ਸਰਹਿੰਦ ਦਾ ਨਵਾਬ ਅਬਦੁਲ ਸਮੁੰਦ ਖਾਂ ਆਪਣੇ ਕੋਤਵਾਲ ਨਾਲ ਘੁੰਮਦਾ ਹੋਇਆ ਮੁਗਲ ਮਾਜਰੇ ਪਹੁੰਚਿਆ ਭਾਈ ਜੈ ਸਿੰਘ ਉਸ ਵੇਲੇ ਖੂਹ ਤੇ ਇਸ਼ਨਾਨ ਕਰਦੇ ਪਏ ਸੀ ਭਾਈ ਸਾਹਿਬ ਨੂੰ ਦੇਖਿਆ ਤੇ ਆਵਾਜ਼ ਮਾਰ ਕੇ ਕਿਹਾ ਨਵਾਬ ਸਾਹਿਬ ਦਾ ਸਾਮਾਨ ਹੈ ਇਹਨੂੰ ਚੁੱਕ ਕੇ ਅੱਗੇ ਪੁੱਚਾ ਭਾਈ ਸਾਹਿਬ ਨੇ ਪੁੱਛਿਆ ਇਸ ਪੰਡ ਚ ਕੀ ਹੈ? ਕੋਤਵਾਲ ਕਹਿਣ ਲੱਗਾ ਕੁਝ ਵੀ ਹੋਵੇ ਤੂੰ ਚੁੱਕ ਤੈਨੂੰ ਕੀ …
ਦੁਬਾਰਾ ਪੁੱਛਣ ਤੇ ਕੋਤਵਾਲ ਨੇ ਗੁੱਸੇ ਨਾਲ ਕਿਹਾ ਇਹਦੇ ਵਿੱਚ ਨਵਾਬ ਸਾਹਿਬ ਦਾ ਹੁੱਕਾ ਹੈ ਹੁੱਕਾ ਸ਼ਬਦ ਸੁਣਦਿਆਂ ਭਾਈ ਸਾਹਿਬ ਪਿੱਛੇ ਹੋ ਗਏ ਕਿਆ ਮੈਂ ਗੁਰੂ ਦਾ ਅੰਮ੍ਰਿਤਧਾਰੀ ਸਿੰਘ ਹਾਂ ਮੇਰੇ ਗੁਰੂ ਦਾ ਹੁਕਮ ਹੈ ਜਗਤ ਜੂਠ ਤੰਬਾਕੂ ਨੂੰ ਹੱਥ ਨਹੀਂ ਲਾਉਣਾ ਤੇ ਮੈਂ ਸਿਰ ਤੇ ਕਿਵੇਂ ਚੁੱਕ ਲਵਾਂ ਇਨ੍ਹਾਂ ਕੇਸਾਂ ਦੇ ਵਿੱਚ ਗੁਰੂ ਦੇ ਅੰਮ੍ਰਿਤ ਦੇ ਛਿੱਟੇ ਪਏ ਨੇ
ਕੋਤਵਾਲ ਨੇ ਕਿਹਾ ਤੈਨੂੰ ਸਜ਼ਾ ਦਿੱਤੀ ਜਾਊ ਭਾਈ ਸਾਹਿਬ ਨੇ ਕਿਹਾ ਜੋ ਹੁੰਦਾ ਕਰ ਲਓ ਕਈ ਡਰਾਵੇ ਦਿਤੇ ਫਿਰ ਮੁੱਕਦੀ ਗੱਲ ਮੁੱਕੀ ਚਲ ਨਾ ਚੁੱਕ ਪੰਡ ਪਰ ਮੁਸਲਮਾਨ ਹੋ ਜਾ ਤੈਨੂੰ ਇਨਾਮ ਦਿੱਤਾ ਜਾਵੇਗਾ
ਭਾਈ ਸਾਹਿਬ ਨੇ ਕਿਹਾ ਨਾ ਤੇ ਮੈਂ ਇਹ ਪੰਡ ਚੁੱਕਣੀ ਅਤੇ ਨਾ ਹੀ ਧਰਮ ਬਦਲਣਾ ਹੈ ਤੁਹਾਡੇ ਕੋਲੋਂ ਹੋਰ ਜੋ ਹੁੰਦਾ ਹੈ ਕਰ ਲਓ… ਜੁਆਬ ਸੁਣ ਨਵਾਬ ਲੋਹ ਲਾਖਾ ਹੋ ਗਿਆ ਉਸੇ ਵੇਲੇ ਮੁਗਲ ਮਾਜਰਾ ਤੋਂ ਦੋ ਕਸਾਈ ਮੰਗਵਾਏ ਉਨ੍ਹਾਂ ਨੂੰ ਹੁਕਮ ਹੋਇਆ ਇਸ ਜੈ ਸਿੰਘ ਨੂੰ ਰੁੱਖ ਨਾਲ ਬੰਨ੍ਹ ਕੇ. ਪੁੱਠੀ ਖੱਲ ਲਾਹ ਦਿਓ ਉੱਥੇ ਦੋ ਰੁੱਖ ਸੀ ਇਕ ਪਿੱਪਲ ਦਾ ਇੱਕ ਬੋਹੜ ਦਾ ਜੋ ਜੌੜੇ ਸੀ ਉਨ੍ਹਾਂ ਰੁੱਖ ਨਾਲ ਬੰਨ੍ਹ ਕੇ ਪੁੱਠਾ ਲਮਕਾਇਆ ਅਤੇ ਪੈਰਾਂ ਤੋਂ ਲੈ ਕੇ ਸਿਰ ਤੱਕ ਖੱਲ੍ਹ ਉਤਾਰ ਦਿੱਤੀ ਭਾਈ ਸਾਹਿਬ ਜਪੁਜੀ ਸਾਹਿਬ ਦਾ ਪਾਠ ਕਰਦੇ ਰਹੇ ਨਵਾਬ ਨੂੰ ਜਦੋਂ ਭਾਈ ਸਾਹਿਬ ਦੇ ਪਰਿਵਾਰ ਬਾਰੇ ਪਤਾ ਲੱਗਾ ਤਾਂ ਪਰਿਵਾਰ ਵੀ ਫੜ ਲਿਆਂਦਾ ਜਿਸ ਵਿੱਚ ਭਾਈ ਸਾਹਿਬ ਦੀ ਪਤਨੀ ਧੰਨ ਕੌਰ ਤੇ ਦੋ ਪੁੱਤਰ ਕੜਾਕਾ ਸਿੰਘ ਅਤੇ ਖੜਕ ਸਿੰਘ ਸੀ ਇੱਕ ਨੌੰਹ ਸੀ ਸਾਰੇ ਪਰਿਵਾਰ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਦੂਸਰੀ ਨੌੰਹ ਜੋ ਗਰਭਵਤੀ ਸੀ ਉਹ ਕਿਸੇ ਤਰ੍ਹਾਂ ਅੱਖ ਬਚਾ ਕੇ ਜ਼ਾਲਮਾਂ ਦੇ ਜ਼ੁਲਮ ਤੋਂ ਬਚ ਗਈ
ਇਸ ਤਰ੍ਹਾਂ ਭਾਈ ਜੈ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੇ ਸਿੱਖੀ ਨੂੰ ਕੇਸਾਂ ਸੁਆਸਾਂ ਨਾਲ ਨਿਭਾਉਂਦਿਆ ਸ਼ਹੀਦੀ ਜਾਮ ਪੀਤਾ ਜਦੋਂ ਬਾਅਦ ਵਿੱਚ ਸਿੱਖ ਸਰਦਾਰਾਂ ਨੂੰ ਇਸ ਪਰਿਵਾਰ ਦੀ ਸ਼ਹੀਦੀ ਦਾ ਪਤਾ ਲੱਗੇ ਤਾਂ ਉਨ੍ਹਾਂ ਨੇ ਮੁਗਲ ਮਾਜਰਾ ਪਿੰਡ ਹੀ ਉਜਾੜ ਕੇ ਦਿੱਤਾ ਫਿਰ ਮੁਗਲ ਮਾਜਰਾ ਪਿੰਡ ਤੋਂ ਥੋੜ੍ਹੀ ਵਿੱਥ ਤੇ ਨਵਾਂ ਪਿੰਡ ਵਸਿਆ ਜਿਸ ਦਾ ਨਾਮ ਹੈ # ਪਿੰਡ_ਬਾਰਨ ਜੋ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇੱਥੇ ਭਾਈ ਸਾਹਿਬ ਦੀ ਯਾਦ ਵਿੱਚ ਅਸਥਾਨ ਬਣਿਆ ਹੋਇਆ ਭਾਈ ਸਾਹਿਬ ਦੀ ਯਾਦ ਵਿੱਚ ਅਸਥਾਨ ਬਣਿਆ ਹੋਇਆ ਭਾਈ ਸਾਹਿਬ ਦੀ ਪਰਿਵਾਰ ਸਮੇਤ ਸਮਾਧ ਵੀ ਹੈ ਉਹ ਜੌੜੇ ਰੁਖ ਪਿੱਪਲ ਤੇ ਬੋਹੜ ਅਜ ਵੀ ਮੌਜੂਦ ਨੇ ਜਿਸ ਨਾਲ ਭਾਈ ਜੈ ਸਿੰਘ ਨੂੰ ਪੁੱਠਾ ਟੰਗ ਕੇ ਖੁੱਲ ਉਤਾਰੀ ਗਈ ਸੀ ਹਰ ਸਾਲ ਚੇਤ ਸੁਦੀ ਦਸਵੀਂ ਨੂੰ ਇਥੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ
#ਨੋਟ
ਅਫ਼ਸੋਸ … ਕਿ ਪੰਜਾਬ ਦੇ ਵਿਚ ਵਸਦੇ ਭਾਈ ਜੈ ਸਿੰਘ ਜੀ ਵਰਗੇ ਸਿੱਖ ਸੀ ਜੋ ਨਸ਼ੇ ਨੂੰ ਹੱਥ ਤੱਕ ਨਹੀਂ ਸੀ ਲਾਉਂਦੇ ਚਾਹੇ ਖੱਲਾਂ ਲੱਥ ਗਈਆ ਪਰ ਅੱਜ ਹਰ ਪਿੰਡ ਹਰ ਸ਼ਹਿਰ ਚ ਪੈਸੇ ਦੇ ਕੇ ਮੁੱਲ ਨਸ਼ੇ ਖਰੀਦ ਦੇ ਨੇ ਘਰਾਂ ਦੇ ਘਰ ਉੱਜੜ ਗਏ ਇਨ੍ਹਾਂ ਨਸ਼ਿਆਂ ਕਰਕੇ ਲੁੱਟਾਂ ਖੋਹਾਂ ਹੁੰਦੀਆਂ ਨੇ ਜ਼ਮੀਨਾਂ ਵਿਕਦੀਆਂ ਨੇ ਸੈਂਕੜੇ ਜਾਨਾਂ ਜਾਂਦੀਆਂ ਹਨ ਇਨ੍ਹਾਂ ਨਸ਼ਿਆਂ ਕਰਕੇ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ
ਗੁਰੂ ਮਹਾਰਾਜ ਕ੍ਰਿਪਾ ਕਰਨ
ਮੇਜਰ ਸਿੰਘ
ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਨੰਦ ਲਾਲ ਜੀ ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਕ ਐਸਾ ਹੋਰ ਮਹਾਨ ਉਪਕਾਰ ਤੇ ਗੁਣ ਦੱਸਣ ਦੀ ਕੋਸ਼ਿਸ਼ ਕਰਨ ਲੱਗਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗਾ । ਅਸੀ ਸਾਰੇ ਜਾਣਦੇ ਹਾ ਗੁਰੂ ਗੋਬਿੰਦ ਸਿੰਘ ਜੀ ਸੱਚੇ ਗੁਰੂ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਸੂਰਬੀਰ ਬਲੀ ਯੋਧੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਲਿਖਾਰੀ ਸਨ । ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਦੇ ਦਾਤੇ ਸਨ ਗੁਰੂ ਗੋਬਿੰਦ ਸਿੰਘ ਜੀ ਨਿਰਭਉ ਨਿਰਵੈਰ ਸਨ ਗੁਰੂ ਗੋਬਿੰਦ ਸਿੰਘ ਮਹਾਨ ਕਵੀ ਸਨ । ਗੁਰੂ ਗੋਬਿੰਦ ਸਿੰਘ ਸਰਬੰਸ ਦਾਨੀ ਸਨ ਗੁਰੂ ਗੋਬਿੰਦ ਸਿੰਘ ਮਹਾਨ ਤਿਆਗੀ ਸਨ ਗੁਰੂ ਗੋਬਿੰਦ ਸਿੰਘ ਮਜਲੂਮਾਂ ਦੀ ਰੱਖਿਆ ਕਰਨ ਵਾਲੇ ਸਨ । ਗੁਰੂ ਗੋਬਿੰਦ ਸਿੰਘ ਸਰਬ ਕਲਾ ਸਮਰਥ ਸਨ , ਐਸੇ ਕਿਨੇ ਹੀ ਹੋਰ ਗੁਣ ਸਨ ਪਰ ਸਾਡੀ ਸੋਚ ਸੀਮਤ ਹੈ ਅਸੀ ਗੁਰੂ ਸਾਹਿਬ ਦੀ ਕੀ ਉਪਮਾ ਕੀ ਲਿਖ ਸਕਦੇ ਹਨ । ਇਕ ਐਸਾ ਗੁਣ ਗੁਰੂ ਗੋਬਿੰਦ ਸਿੰਘ ਜੀ ਦਾ ਸਾਂਝਾ ਕਰਨ ਲੱਗਾ ਜੋ ਭਾਈ ਨੰਦ ਲਾਲ ਜੀ ਦੀ ਜੀਵਨੀ ਪੜ ਕੇ ਪਤਾ ਲਗਦਾ ਹੈ । ਜਦੋ ਭਾਈ ਨੰਦ ਲਾਲ ਜੀ ਔਰੰਗਜ਼ੇਬ ਦੇ ਰਾਜ ਵਿੱਚ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਫ਼ਾਰਸੀ ਦੇ ਨਾਲ ਹੋਰ ਵੀ ਕਈ ਵਿਦਿਆ ਦਾ ਗਿਆਨ ਦੇ ਰਿਹੇ ਸਨ । ਉਸ ਸਮੇ ਔਰੰਗਜ਼ੇਬ ਦੇ ਦਰਬਾਰ ਵਿੱਚ ਕੁਰਾਨ ਸਰੀਫ ਦੇ ਅਰਥ ਕਰਨ ਵਾਲੇ ਕਈ ਵਿਦਵਾਨ ਬੈਠੇ ਸਨ ਤੇ ਉਹ ਕੁਰਾਨ ਸਰੀਫ ਦੇ ਅਰਥ ਕਰ ਕੇ ਔਰੰਗਜ਼ੇਬ ਨੂੰ ਸੁਣਾ ਰਹੇ ਸਨ । ਜਦੋ ਅਖੀਰ ਵਿੱਚ ਕੁਰਾਨ ਦੇ ਅਰਥ ਨੰਦ ਲਾਲ ਜੀ ਨੇ ਕੀਤੇ ਤਾ ਸਾਰੀ ਰਾਜ ਸਭਾ ਹੈਰਾਨ ਰਹਿ ਗਈ ਏਨਾ ਮਹਾਨ ਵਿਦਵਾਨ ਸਾਰਿਆਂ ਦੇ ਮੂੰਹ ਖੁੱਲ੍ਹੇ ਰਹਿ ਗਏ। ਜਦੋ ਔਰੰਗਜ਼ੇਬ ਨੂੰ ਪਤਾ ਲਗਾ ਇਹ ਗੈਰ ਮੁਸਲਮਾਨ ਤੇ ਏਨਾ ਵੱਡਾ ਵਿਦਵਾਨ ਇਹ ਤੇ ਮੁਸਲਮਾਨ ਧਰਮ ਵਿੱਚ ਹੋਣਾ ਚਾਹੀਦਾ ਹੈ । ਹੁਕਮ ਲਾਗੂ ਕਰ ਦਿੱਤਾ ਗਿਆ ਕਲ ਸਵੇਰ ਤਕ ਜਾਂ ਤੇ ਨੰਦ ਲਾਲ ਮੁਸਲਮਾਨ ਬਣ ਜਾਵੇ ਨਹੀ ਤੇ ਇਸ ਨੂੰ ਕਤਲ ਕਰ ਦਿੱਤਾ ਜਾਵੈ । ਜਦੋ ਬਹਾਦੁਰ ਸ਼ਾਹ ਨੂੰ ਇਸ ਐਲਾਨ ਦਾ ਪਤਾ ਲੱਗਾ ਤਾ ਉਸ ਨੇ ਆਪਣੇ ਉਸਤਾਦ ਨੰਦ ਲਾਲ ਜੀ ਨੂੰ ਇਹ ਗਲ ਦੱਸੀ । ਨੰਦ ਲਾਲ ਇਹ ਐਲਾਨ ਸੁਣ ਕੇ ਡਰ ਗਿਆ ਤੇ ਕਹਿਣ ਲੱਗਾ ਮੈਨੂੰ ਆਪਣਾ ਧਰਮ ਵੀ ਬਹੁਤ ਪਿਆਰਾ ਹੈ ਤੇ ਜਾਨ ਵੀ ਮੈ ਕੀ ਕਰਾ ਜਿਸ ਨਾਲ ਇਹ ਦੋਵੇ ਚੀਜ਼ਾ ਬਚ ਜਾਣ । ਬਹਾਦਰ ਸ਼ਾਹ ਕਹਿਣ ਲੱਗਾ ਫੇਰ ਇਕ ਹੀ ਤਰੀਕਾ ਹੈ ਰਾਤੋ ਰਾਤ ਏਥੋ ਭੱਜ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਹੁੰਚ ਜਾ ਇਹ ਦੋਵੇ ਚੀਜ਼ਾ ਬਚ ਜਾਣ ਗੀਆਂ । ਬਹਾਦਰ ਸਾਂਹ ਨੇ ਨੰਦ ਲਾਲ ਜੀ ਨੂੰ ਤੇਜ ਰਫਤਾਰ ਵਾਲਾ ਘੋੜਾ ਦੇ ਕੇ ਉਥੋ ਭਜਾ ਦਿੱਤਾ ਸਵੇਰ ਹੁੰਦਿਆ ਤਕ ਭਾਈ ਨੰਦ ਲਾਲ ਜੀ ਅਨੰਦਪੁਰ ਸਾਹਿਬ ਪਹੁੰਚ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚਿਆ ਤੇ ਸਾਰੀ ਵਾਰਤਾ ਸਾਂਝੀ ਕੀਤੀ ਗੁਰੂ ਜੀ ਨੇ ਰਹਿਣ ਦੀ ਇਜਾਜ਼ਤ ਦੇ ਦਿੱਤੀ । ਹੌਲੀ ਹੌਲੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੀ ਏਨੀ ਪਰੀਤ ਲੱਗ ਗਈ ਗੁਰੂ ਜੀ ਦੇ ਦਰਸ਼ਨ ਕੀਤੇ ਬਗੈਰ ਕੋਈ ਜਲ ਭੋਜਨ ਨਾ ਛੱਕਦਾ । ਭਾਈ ਨੰਦ ਲਾਲ ਜੀ ਨੇ ਬਹੁਤ ਰਚਨਾਂ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤਿ ਵਿੱਚ ਲਿਖੀਆਂ ਬਹੁਤ ਸਮਾਂ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਿਹਾ । ਏਨਾਂ ਪਿਆਰ ਗੁਰੂ ਜੀ ਦੇ ਚਰਨਾਂ ਨਾਲ ਹੋ ਗਿਆ ਜੇ ਗੁਰੂ ਜੀ ਰਤੀ ਭਰ ਵੀ ਕਹਿ ਦੇਣ ਤਾਂ ਭਾਈ ਨੰਦ ਲਾਲ ਜੀ ਗੁਰੂ ਜੀ ਤੋ ਜਾਨ… ਕੁਰਬਾਨ ਕਰ ਦੇਣ । ਏਥੇ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋ ਵੱਡਾ ਗੁਣ ਤੇ ਪਰਉਪਕਾਰ ਜੋ ਭਾਈ ਨੰਦ ਲਾਲ ਜੀ ਨਾਲ ਕੀਤਾ ਸਾਂਝਾ ਕਰਨ ਲੱਗਾ । ਗੁਰੂ ਜੀ ਨੇ ਕਦੇ ਵੀ ਭਾਈ ਨੰਦ ਲਾਲ ਜੀ ਨੂੰ ਇਹ ਨਹੀ ਆਖਿਆ ਤੂੰ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾ ਇਸ ਦਾ ਵੱਡਾ ਕਾਰਨ ਇਹ ਸੀ । ਜਦੋ ਭਾਈ ਨੰਦ ਲਾਲ ਦਿੱਲੀ ਤੋ ਭੱਜਿਆ ਤਾ ਉਸ ਸਮੇ ਔਰੰਗਜ਼ੇਬ ਉਸ ਨੂੰ ਉਸ ਦਾ ਧਰਮ ਛੱਡ ਕੇ ਮੁਸਲਮਾਨ ਬਣਨ ਵਾਸਤੇ ਕਹਿੰਦਾ ਸੀ ਪਰ ਨੰਦ ਲਾਲ ਨੇ ਆਖਿਆ ਮੈ ਆਪਣਾ ਧਰਮ ਨਹੀ ਛੱਡਣਾ ਚਾਹੁੰਦਾ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਵੀ ਭਾਈ ਨੰਦ ਲਾਲ ਜੀ ਨੂੰ ਨਹੀ ਆਖਿਆ ਤੂੰ ਸਿੰਘ ਬਣ ਜਾ ਉਸ ਨੂੰ ਉਸ ਦੇ ਧਰਮ ਵਿੱਚ ਰਹਿਣ ਦਿੱਤਾ । ਕਿ ਕਦੇ ਵੀ ਭਾਈ ਨੰਦ ਲਾਲ ਦੇ ਦਿਲ ਵਿੱਚ ਇਹ ਨਾ ਆਵੇ ਕਿ ਜਿਸ ਧਰਮ ਦਾ ਕਰਕੇ ਦਿੱਲੀ ਤੋ ਭੱਜਿਆ ਸੀ ਉਹ ਗਲ ਮੇਰੇ ਨਾਲ ਅਨੰਦਪੁਰ ਸਾਹਿਬ ਹੋ ਗਈ। ਗੁਰੂ ਗੋਬਿੰਦ ਸਿੰਘ ਜੀ ਇਕ ਧਰਮ ਦੇ ਨਹੀ ਸਨ ਉਹ ਸਾਰਿਆ ਦੇ ਸਾਂਝੇ ਸਨ ਭਾਵੈ ਗੁਰੂ ਜੀ ਦੇ ਸ਼ਰਧਾਲੂ ਪੀਰ ਬੁੱਧੂ ਸ਼ਾਹ ਵਰਗੇ ਹੋਵਣ ਜਿਨਾਂ ਨੇ ਆਪਣੇ ਪੁੱਤਰ , ਭਰਾ ਜਾ ਚੇਲੇ ਸਭ ਸ਼ਹੀਦ ਕਰਵਾ ਦਿੱਤੇ । ਜਿਹੜੇ ਖੁਸ਼ੀ ਨਾਲ ਸਿੰਘ ਧਰਮ ਵਿੱਚ ਆਏ ਉਹਨਾਂ ਨੂੰ ਹੀ ਧਰਮ ਵਿੱਚ ਰੱਖਿਆ ਕਦੇ ਕਿਸੇ ਧਰਮ ਵਾਲੇ ਨੂੰ ਮਜਬੂਰ ਨਹੀ ਕੀਤਾ ਕਦੇ ਅੱਜ ਕਲ ਵਰਗੇ ਪਾਸਟਰਾਂ ਵਾਗ ਲਾਲਚ ਨਹੀ ਦਿੱਤੇ ਕਦੇ ਕਿਸੇ ਨੂੰ ਜੋਰ ਨਾਲ ਮਜਬੂਰ ਨਹੀ ਕੀਤਾ ਧਰਮ ਛੱਡਣ ਲਈ । ਭਾਈ ਨੰਦ ਲਾਲ ਜੀ ਦੇ ਪਿਤਾ ਦਾ ਨਾਮ ਛੱਜੂ ਰਾਮ ਸੀ ਜੋ ਬਹੁਤ ਵਿਦਵਾਨ ਸੀ ਜਿਸ ਦੇ ਰੇਖ ਦੇਖ ਵਿੱਚ ਭਾਈ ਨੰਦ ਲਾਲ ਜੀ ਦੀ ਸਿਖਿਆ ਮੁਕੰਮਲ ਹੋਈ ਸੀ । ਜਦੋ ਅਨੰਦਪੁਰ ਸਾਹਿਬ ਛੱਡਣ ਦਾ ਸਮਾਂ ਆਇਆ ਤਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਨੂੰ ਉਹਨਾਂ ਦੇ ਪਿੰਡ ਭੇਜ ਦਿੱਤਾ ਭਾਈ ਨੰਦ ਲਾਲ ਗੁਰੂ ਤੋ ਦੂਰ ਨਹੀ ਹੋਣਾ ਚਾਹੁੰਦਾ ਸੀ ਪਰ ਪਿਆਰੇ ਦਾ ਹੁਕਮ ਵੀ ਮੰਨਣਾ ਪੈਣਾ ਸੀ । ਭਾਈ ਨੰਦ ਲਾਲ ਜੀ ਗਜ਼ਨੀ ਅਫਗਾਨਸਤਾਨ ਦੇ ਰਹਿਣ ਵਾਲੇ ਸਨ ਘਰ ਪਹੁੰਚ ਗਏ ਉਥੇ ਭਾਈ ਨੰਦ ਲਾਲ ਜੀ ਦੀ ਪੀੜੀ ਚੱਲੀ ਤੇ ਅੱਠਵੀ ਪੀੜੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ ਜਿਸ ਦਾ ਨਾਮ ਭਾਈ ਅਮਰ ਸਿੰਘ ਰੱਖਿਆ ਗਿਆ। ਭਾਈ ਨੰਦ ਲਾਲ ਦੀ ਪੀੜੀ ਇਸ ਤਰਾ ਸੀ ਭਾਈ ਨੰਦ ਲਾਲ ਜੀ ਦੇ ਦੋ ਪੁੱਤਰ ਸਨ ਉਹਨਾ ਦੇ ਨਾਮ ਭਾਈ ਲਖਪਤ ਰਾਏ ਤੇ ਭਾਈ ਲੀਲਾ ਰਾਮ ਜੀ ਹੋਏ। ਅਗੋ ਭਾਈ ਲੀਲਾ ਰਾਮ ਦੇ ਪੁੱਤਰ ਦਾ ਨਾਮ ਨੌਧ ਰਾਮ ਰੱਖਿਆ ਨੌਧ ਰਾਮ ਦੇ ਪੁੱਤਰ ਦਾ ਨਾਮ ਪਰਮ ਰਾਮ ਰੱਖਿਆ ਪਰਸ ਰਾਮ ਦੇ ਦੋ ਪੁੱਤਰ ਹੋਏ ਕਰਮ ਚੰਦ ਤੇ ਨੇਮ ਰਾਜ । ਕਰਮ ਚੰਦ ਦੇ ਦੋ ਪੁੱਤਰ ਹੋਏ ਲਾਲ ਚੰਦ ਤੇ ਮੋਹਨ ਲਾਲ ਤੇ ਨੇਮ ਰਾਜ ਦਾ ਇਕ ਪੁੱਤਰ ਹੋਇਆ ਜਿਸ ਦਾ ਨਾਮ ਭੂਪਤ ਰਾਏ ਰੱਖਿਆ ਗਿਆ ਅਗੋ ਭੂਪਤ ਰਾਏ ਦੇ ਤਿੰਨ ਪੁੱਤਰ ਹੋਏ ਮੁਰਲੀਧਰ ਭਗਵਾਨ ਦਾਸ ਤੇ ਸ਼ਾਮ ਦਾਸ । ਤੇ ਲਾਲ ਚੰਦ ਦਾ ਇਕ ਪੁੱਤਰ ਹੋਇਆ ਵੀਰ ਭਾਨ ਤੇ ਨੇਮ ਰਾਜ ਦਾ ਇਕ ਪੁੱਤਰ ਰਾਮ ਨਾਰਾਇਣ ਹੋਇਆ ਰਾਮ ਨਾਰਾਇਣ ਦਾ ਫੇਰ ਇਕ ਪੁੱਤਰ ਹੋਇਆ ਜਿਸ ਦਾ ਨਾਮ ਚੰਦਰ ਭਾਨ ਰੱਖਿਆ ਗਿਆ । ਤੇ ਵੀਰ ਭਾਨ ਦਾ ਇਕ ਪੁੱਤਰ ਹੋਇਆ ਜਿਸ ਨੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਸਿੰਘ ਸੱਜ ਗਿਆ ਜਿਸ ਦਾ ਨਾਮ ਭਾਈ ਅਮਰ ਸਿੰਘ ਰੱਖਿਆ ਗਿਆ।
ੴ ਨਾਨਕ ਸਭ ਕੁਛਿ ਤੁਮਰੇ ਹਾਥ ਮੈ ਤੁਮ ਹੀ ਹੋਤ ਸਹਾਇ । ੴ
𒆜🌹 ੴ ਵਾਹਿਗੁਰੂ ਜੀ ੴ 🌹𒆜
ਅਕਾਲੀ ਫੂਲਾ ਸਿੰਘ
ਅਕਾਲੀ ਫੂਲਾ ਸਿੰਘ (1761-1823) ਸਿੱਖ ਰਾਜ ਦੇ ਸਮੇਂ ਮਹਾਨ ਜਰਨੈਲ ਹੋਏ ਹਨ। ਉਹ ਬੁੱਢਾ ਦਲ ਦੇ ਛੇਵੇ ਜੱਥੇਦਾਰ ਸਨ।
ਜਨਮ :- 1761 ਸੰਗਰੂਰ
ਮੌਤ :- 1823 ਖ਼ੈਬਰ ਪਖ਼ਤੁਨਖ਼ਵਾ
ਪ੍ਰਸਿੱਧੀ
ਸਿੱਖ ਜਰਨੈਲ, ਨਿਹੰਗ ਸਿੰਘਾਂ ਦੇ ਲੀਡਰ
ਕੀਰਤਨ ਵਿੱਚ ਮਾਹਰ
ਸਿੱਖ ਰਾਜ ਦੀਆਂ ਸੀਮਾਵਾਂ ਦਾ ਵਿਸਤਾਰ ਕਿੱਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
ਮਾਤਾ-ਪਿਤਾ
ਭਾਈ ਈਸ਼ਰ ਸਿੰਘ(ਪਿਤਾ)
ਅਕਾਲੀ ਫੂਲਾ ਸਿੰਘ
ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਹੋਏ। ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ੬੨ ਸਾਲ ਦੀ ਆਯੂ ਵਿੱਚ ਇੱਕ ਇੱਕ ਦਿਨ ਗੁਰੂ ਦੇ ਲੇਖੇ ਲੱਗਾ ਹੈ।ਐਸੀਆਂ ਰੂਹਾਂ ਵਿਰਲੀਆਂ ਹੀ ਸੰਸਾਰ ਤੇ ਆਉਂਦੀਆਂ ਹਨ। ਜਿਸ ਬਾਰੇ ਗੁਰਬਾਣੀ ਆਇਆ “ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥” ਐਸੀਆਂ ਰੂਹਾਂ ਜਨਮ ਮਰਨ ਤੋਂ ਰਹਿਤ ਹੁੰਦੀਆਂ ਹਨ, ਦੂਜਿਆਂ ਦਾ ਭਲਾ ਕਰਨ ਵਾਸਤੇ ਸੰਸਾਰ ਦਾ ਭਲਾ ਕਰਨ ਵਾਸਤੇ ਆਉਂਦੇ ਹਨ। ਐਹੋ ਜੇ ਮਹਾਨ ਸੂਰਬੀਰ, ਬਹਾਦੁਰ ਗੁਰੂ ਦੇ ਪਿਆਰੇ ਸਨ ਅਕਾਲੀ ਬਾਬਾ ਫੂਲਾ ਸਿੰਘ ਜੀ। ਆਪ ਜੀ ਦਾ ਜਨਮ ਸੰਨ ੧੭੬੧ ਈ ਵਿੱਚ ਅਕਾਲੀ ਬਾਬਾ ਈਸ਼ਰ ਸਿੰਘ ਜੀ ਨਿਹੰਗ ਸਿੰਘ ਜੀ ਦੇ ਘਰ ਹੋਇਆ। ਮਾਲਵੇ ਦੀ ਧਰਤੀ ਤੇ ਬਾਂਗਰ ਵਾਲੇ ਪਾਸੇ ਨੂੰ ਜਾਈਏ ਤਾਂ ਇੱਕ ਸੁਣਿਆ ਹੋਣਾ ਸੁਨਾਮ ਤੇ ਸੁਨਾਮ ਤੋਂ ਅੱਗੇ ਇੱਕ ਪਿੰਡ ਹੈ ਬੁਢਲਾਢਾ, ਬੁਢਲਾਢੇ ਤੋਂ ਵੀ ਅੱਗੇ ਥੋੜ੍ਹਾ ਬਾਂਗਰ ਦੇਸ਼ ਸ਼ੁਰੂ ਹੋ ਜਾਂਦਾ ਹੈ ਹਰਿਆਣੇ ਵਾਲੇ ਪਾਸੇ ਜਿੱਥੇ ਬਾਂਗਰੂ ਲੋਕ ਰਹਿੰਦੇ ਆ ਉਸ ਇਲਾਕੇ ਵਿੱਚ ਦੇਹਲਾਂ ਪਿੰਡ ਵਿੱਚ ਬਾਬਾ ਈਸ਼ਰ ਸਿੰਘ ਜੀ ਦੇ ਘਰ ਬਾਬਾ ਫੂਲਾ ਸਿੰਘ ਜੀ ਦਾ ਜਨਮ ਹੋਇਆ। ਸਿੱਖੀ ਚ ਇਹ ਮਰਿਯਾਦਾ ਹੈ ਕੀ ਜਦੋਂ ਸਿੱਖ ਘਰ ਬੱਚਾ ਜਨਮ ਲੈਂਦਾ ਹੈ ਤਾਂ ੨੧ਵੇਂ ਦਿਨ ਸ਼੍ਰੀ ਆਦਿ ਗ੍ਰੰਥ ਸਾਹਿਬ ਵਿੱਚੋਂ ਹੁਕਮਨਾਮਾ ਲੈ ਕੇ ਨਾਮ ਰੱਖਿਆ ਜਾਂਦਾ ਹੈ। ਆਦਿ ਗ੍ਰੰਥ ਵਿੱਚੋਂ ਹੁਕਮਨਾਮਾ ਆਇਆ “ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥”। ਇੱਥੋ ਬਾਬਾ ਜੀ ਦਾ ਨਾਂ “ਫ” ਅੱਖਰ ਤੇ ਰੱਖਿਆ ਗਿਆ।ਬਾਬਾ ਈਸ਼ਰ ਸਿੰਘ ਜੀ, ਅਕਾਲੀ ਬਾਬਾ ਨੈਣਾ ਸਿੰਘ ਜੀ, ਬਾਬਾ ਤਪਾ ਸਿੰਘ ਜੀ ਤਿੰਨ ਭਰਾ ਸਨ। ਬਾਬਾ ਈਸ਼ਰ ਸਿੰਘ ਜੀ ਗ੍ਰਹਿਸਤੀ ਸਨ ਤੇ ਅਕਾਲੀ ਬਾਬਾ ਨੈਣਾ ਸਿੰਘ ਜੀ ਤੇ ਅਕਾਲੀ ਬਾਬਾ ਤਪਾ ਸਿੰਘ ਜੀ ਬਿਹੰਗਮ ਸਨ। ਤਿੰਨਾਂ ਭਰਾਵਾਂ ਨੇ ਛੋਟੇ ਹੁੰਦਿਆਂ ਹੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਰਹਿ ਕੇ ਬਾਬਾ ਦੀਪ ਸਿੰਘ ਜੀ ਤੋਂ ਆਦਿ ਗ੍ਰੰਥ,ਦਸਮ ਗ੍ਰੰਥ,ਸਰਬਲੋਹ ਗ੍ਰੰਥ ਦੀ ਵਿਦਿਆ ਲਈ ਅਤੇ ਸ਼ਸਤਰ ਵਿਦਿਆ, ਘੋੜਸਵਾਰੀ ਵੀ ਬਾਬਾ ਦੀਪ ਸਿੰਘ ਜੀ ਤੋਂ ਸਿੱਖੀ। ਤਿੰਨਾਂ ਭਾਈਆਂ ਵਿੱਚ ਬੜਾ ਪ੍ਰੇਮ ਸੀ, ਤਿੰਨੇ ਜੰਗਜ਼ੂ ਯੋਧੇ ਸਨ ਤੇ ਬਾਣੀ ਦੇ ਰਸੀਏ ਸਨ। ਪੁਰਾਤਨ ਵੇਲੇਆਂ ਵਿੱਚ ਸਾਰਿਆਂ ਸਿੰਘਾਂ ਨੂੰ ਆਦਿ ਗ੍ਰੰਥ, ਦਸਮ ਗ੍ਰੰਥ, ਸਰਬਲੋਹ ਗ੍ਰੰਥ ਦੀ ਬਾਣੀ ਕੰਠ ਹੁੰਦੀ ਸੀ। ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ੧ ਸਾਲ ਦੇ ਸਨ ਤਾਂ ਅਕਾਲੀ ਜੀ ਦੇ ਪਿਤਾ ਜੀ ਬਾਬਾ ਈਸ਼ਰ ਸਿੰਘ ਜੀ ਵੱਡੇ ਘੱਲੂਘਾਰੇ ਵਿੱਚ ੫ ਫਰਵਰੀ ੧੭੬੧ ਵਿੱਚ ਸ਼ਹੀਦੀ ਪਾ ਗਏ।ਅਖੀਰਲੇ ਸਮੇਂ ਵਿੱਚ ਬਾਬਾ ਈਸ਼ਰ ਸਿੰਘ ਜੀ ਨਿਹੰਗ ਸਿੰਘ ਨੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਆਪਣੇ ਦੋਵੇਂ ਭਾਈਆਂ ਨੂੰ ਸੌਂਪਕੇ ਕਿਹਾ ਸੀ ਕੀ ਫੂਲਾ ਸਿੰਘ ਨੂੰ ਪੰਥ ਦਾ ਸੇਵਾਦਾਰ ਬਣਾਇਓ ਤੇ ਗੁਰੂ ਨਾਲ ਜੋੜੇਓ। ਬਾਬਾ ਨੈਣਾ ਸਿੰਘ ਤੇ ਬਾਬਾ ਤਪਾ ਸਿੰਘ ਜੀ ਨੇ ਅਕਾਲੀ ਜੀ ਨੂੰ ਪਾਲਿਆ, ਗੁਰਮਤਿ ਦੀ ਗੁੜਤੀ ਦਿੱਤੀ, ਅਕਾਲੀ ਜੀ ਨੇ ਸ਼ਸਤਰ ਵਿਦਿਆ, ਘੋੜਸਵਾਰੀ ਦੀ ਸਿੱਖਿਆ ਵੀ ਬਾਬਾ ਨੈਣਾ ਸਿੰਘ ਜੀ ਤੇ ਬਾਬਾ ਤਪਾ ਸਿੰਘ ਜੀ ਪਾਸੋਂ ਲਿੱਤੀ ਤੇ ਸੂਰਬੀਰ ਜੰਗੀ ਯੋਧੇ ਸਜ ਗਏ।ਓਸ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਅਕਾਲੀ ਬਾਬਾ ਜੱਸਾ ਸਿੰਘ ਜੀ ਆਹਲੁਵਾਲਿਆ ਹੁੰਦੇ ਸਨ, ੧੭੮੪ ਦੇ ਵਿੱਚ ਅਕਾਲੀ ਬਾਬਾ ਜੱਸਾ ਸਿੰਘ ਜੀ ਅਕਾਲ ਚਲਾਣਾ ਕਰ ਗਏ। ਬਾਬਾ ਜੱਸਾ ਸਿੰਘ ਜੀ ਆਹਲੁਵਾਲਿਆ ਜੀ ਦੇ ਅਕਾਲ ਚਲਾਣੇ ਤੋਏ ਬਾਅਦ ਪੰਥ ਦਾ ਇੱਕਠ ਹੋਇਆ ਤੇ ਪੰਥ ਦੇ ਅਗਲੇ ਜਥੇਦਾਰ ਦੀ ਚੌਣ ਕਰਨੀ ਸੀ ਜਿਸ ਲਈ ਯੋਗ ਧਾਰਮਿਕ ਤੇ ਸੂਰਬੀਰ ਸਿੰਘ ਚਾਹੀਦਾ ਸੀ। ਪੰਥ ਦੀ ਨਿਗਾਹ ਓਸ ਵੇਲੇ ਅਕਾਲੀ ਬਾਬਾ ਨੈਣਾ ਸਿੰਘ ਜੀ ਤੇ ਪਈ। ਬਾਬਾ ਨੈਣਾ ਸਿੰਘ ਜੀ ਗੁਰਮਤਿ ਦੇ ਧਾਰਨੀ, ਸ਼ਸਤਰ ਵਿਦਿਆ ਵਿੱਚ ਨਿਪੁਣ। ਹਠੀ ਤਪੀ ਜਪੀ ਸਨ। ਜਿੰਨਾ ਨੇ ਬਾਬਾ ਦੀਪ ਸਿੰਘ ਜੀ ਦੀ ਸੰਗਤ ਕੀਤੀ ਸੀ ਤੇ ਗੁਰਮਤਿ ਅਤੇ ਸ਼ਸਤਰ ਵਿਦਿਆ ਚ ਸੁਲਝੇ ਹੋਏ ਪੁਰਸ਼ ਸਨ। ਪੰਥ ਨੇ ਬਾਬਾ ਨੈਣਾ ਸਿੰਘ ਜੀ ਨੂੰ ਜਥੇਦਾਰ ਥਾਪ ਦਿੱਤਾ। ਓਸ ਵੇਲੇ ਸਿੰਘਾਂ ਵਿੱਚ ਆਪਸੀ ਲੜਾਈਆਂ ਹੋਣ ਲਗ ਗਈਆਂ ਕਿਉਂਕਿ ੧੨ ਮਿਸਲਾਂ ਸਨ ਤੇ ਕਿਸੇ ਥਾਂ ਤੇ ਕੋਈ ਕਹਿੰਦਾ ਮੈਂ ਕਬਜ਼ਾ ਕਰਨੇ ਤੇ ਕੋਈ ਕਹਿੰਦਾ ਸੀ ਮੈਂ ਕਰਨਾ ਇਸ ਲਈ ਆਪਸ ਚ ਖੁੰਡਾ ਖੜਕਦਾ ਰਹਿੰਦਾ ਸੀ।ਅੰਮ੍ਰਿਤਸਰ ਵਿੱਚ ਭੰਗੀਆਂ ਦੀ ਮਿਸਲ ਦਾ ਰਾਜ ਸੀ, ਭੰਗੀਆਂ ਦੀ ਮਿਸਲ ਸਭ ਤੋਂ ਵੱਡੀ ਤੇ ਤਾਕਤਵਰ ਸੀ। ਅੰਮ੍ਰਿਤਸਰ ਦੀ ਰਾਣੀ ਹੋਈ ਆ ਇੱਕ ਮਾਈ ਦੇਸਾਂ ਜਿਸਦੇ ਥੱਲੇ ਵਾਲੇ ਅਫਸਰਾਂ ਦਾ ਬਾਨਾ ਤਾਂ ਸਿੱਖਾਂ ਵਾਲਾ ਸੀ ਪਰ ਓਹ ਲੁੱਟਾਂ ਖੋਹਾ ਕਰਨ ਲਗ ਗਏ। ਬਾਬਾ ਨੈਣਾ ਸਿੰਘ ਜੀ ਨੂੰ ਇਹ ਸਾਰੀਆਂ ਗੱਲਾਂ ਬੜੀਆਂ ਬੁਰੀਆਂ ਲੱਗੀਆਂ ਕੀ ਗੁਰੂ ਦੀ ਨਗਰੀ ਵਿੱਚ ਇਹ ਸਭ ਠੀਕ ਨੀ ਹੋ ਰਿਹਾ। ਓਧਰ ਖਬਰ ਆਈ ਕੀ ਚੜ੍ਹਤ ਸਿੰਘ ਦੇ ਪੋਤਰੇ ਰਣਜੀਤ ਸਿੰਘ ਨੇ ਲਾਹੋਰ ਜਿੱਤ ਲਿਆ ਹੈ। ਅੰਮ੍ਰਿਤਸਰ ਦੇ ਸਿੱਖਾਂ ਨੇ ਰਣਜੀਤ ਸਿੰਘ ਨੂੰ ਬੇਨਤੀ ਕੀਤੀ ਕੀ ਓਹ ਅੰਮ੍ਰਿਤਸਰ ਦਾ ਰਾਜ ਸਾਂਭਣ।ਓਹਨਾਂ ਦੀ ਬੇਨਤੀ ਸੁਣ ਕੇ ਰਣਜੀਤ ਸਿੰਘ ਫੌਜਾਂ ਲੈ ਕੇ ਅੰਮ੍ਰਿਤਸਰ ਵੱਲ ਚੜ੍ਹ ਆਇਆ। ਰਾਣੀ ਦੇਸਾਂ ਅੜੀਅਲ ਸੁਭਾ ਦੀ ਔਰਤ ਸੀ ਉਸਨੇ ਭੰਗੀਆਂ ਨੂੰ ਤਿਆਰ ਕਰ ਲਿਆ ਜੰਗ ਲਈ ਕੀ ਤੋਪਾਂ ਤਿਆਰ ਰੱਖਣ। ਅੰਮ੍ਰਿਤਸਰ ਵਿੱਚ ਜੰਗ ਦਾ ਮਹੌਲ ਬਣ ਗਿਆ। ਇੱਕ ਪਾਸੇ ਭੰਗੀ ਤੇ ਦੂਜੇ ਪਾਸੇ ਸ਼ੁਕਰਚਕੀਏ ਆਹਮੋਂ ਸਾਹਮਣੇ ਸਨ। ਇਹ ਗੱਲ ਜਦੋਂ ਬਾਬਾ ਨੈਣਾ ਸਿੰਘ ਜੀ ਤੱਕ ਪਹੁੰਚੀ ਤਾਂ ਓਹਨਾਂ ਨੂੰ ਬੜਾ ਮਾੜਾ ਲੱਗਾ ਕੀ ਗੁਰੂ ਕੀ ਨਗਰੀ ਵਿੱਚ ਭਰਾ ਹੀ ਭਰਾ ਨੂੰ ਮਾਰਨ ਲੱਗਾ ਹੈ। ਓਹਨਾਂ ਨੇ ਆਪਣੇ ਸੇਵਕ, ਗੜਵਈ ਸ਼ੂਰਵੀਰ ਯੋਧੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਕਿਹਾ ਕੀ ਓਥੇ ਜਾ ਕੇ ਓਹਨਾਂ ਨੂੰ ਸਮਝਾਓ ਕੀ ਆਪਸ ਵਿੱਚ ਨਾ ਲੜਣ। ਅਕਾਲੀ ਫੂਲਾ ਸਿੰਘ ਜੀ ਆਵਦੇ ਨਾਲ ਅਕਾਲੀ ਨਿਹੰਗ ਸਿੰਘਾਂ ਦੀ ਫੌਜ ਲੈ ਅੰਮ੍ਰਿਤਸਰ ਸਾਹਿਬ ਪਹੁੰਚੇ। ਓਹਨਾਂ ਨੇ ਰਣਜੀਤ ਸਿੰਘ ਨੂੰ ਵੀ ਬਹੁਤ ਲਾਹਨਤਾ ਪਾਈਆਂ ਤੇ ਰਾਣੀ ਦੇਸਾਂ ਦੀ ਵੀ ਬਹੁਤ ਖਿਚਾਈ ਕੀਤੀ। ਓਹਨਾਂ ਨੇ ਕਿਹਾ “ਓਹ ਮਲੇਛੋ ਦੁਸ਼ਟੋ ਤੁਸੀਂ ਗੁਰੂ ਕੀ ਨਗਰੀ ਵਿੱਚ ਆਪਣੇ ਹੀ ਭਰਾਵਾਂ ਦੇ ਖੂਨ ਦੇ ਪਿਆਸੇ ਹੋਏ ਪਏ ਹੋ। ਰਾਣੀ ਦੇਸਾਂ ਤੇ ਰਣਜੀਤ ਸਿੰਘ ਹੱਥ ਜੋੜ ਕੇ ਅਕਾਲੀ ਫੂਲਾ ਸਿੰਘ ਜੀ ਦੇ ਮੁਹਰੇ ਖਲੋ ਗਏ ਤੇ ਕਹਿਣ ਲੱਗੇ ਬਾਬਾ ਜੀ ਜੋ ਤੁਸੀਂ ਹੁਕਮ ਕਰੋਗੇ ਓਵੇਂ ਹੀ ਕਰਾਂਗੇ। ਅਕਾਲੀ ਜੀ ਨੇ ਓਥੋਂ ਦਾ ਪ੍ਰਬੰਧ ਰਣਜੀਤ ਸਿੰਘ ਨੂੰ ਸੋਂਪ ਦਿੱਤਾ।ਬਾਬਾ ਨੈਣਾ ਸਿੰਘ ਜੀ ਨੇ ਸਿੱਖਾਂ ਨੂੰ ਇੱਕ ਝੰਡੇ ਹੇਠ ਇੱਕਠਾ ਕੀਤਾ ਕਿਉਂਕਿ ਓਹ ੨੫ ਸਾਲ ਤੋਂ ਦੇਖ ਰਹੇ ਸਨ ਕੀ ਸਿੱਖ ਆਪਸ ਚ ਹੀ ਲੜ ਮਰ ਰਹੇ ਹਨ।ਅਕਾਲੀ ਬਾਬਾ ਨੈਣਾ ਸਿੰਘ ਜੀ ਤੋਂ ਬਾਅਦ ਜਥੇਦਾਰੀ ਦੀ ਕਮਾਨ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਹੱਥ ਆ ਗਈ।ਅਕਾਲੀ ਬਾਬਾ ਫੂਲਾ ਸਿੰਘ ਜੀ ਐਨੇ ਬਹ੮ ਸੂਰਬੀਰ ਜਰਨੈਲ ਸਨ ਕੀ ਓਹ ਕਿਸੇ ਦਾ ਭੈਅ ਨਹੀਂ ਸੀ ਰੱਖਦੇ ਸਿਵਾਏ ਅਕਾਲ ਪੁਰਖ ਦੇ। ਇੱਕ ਦਿਨ ਭਾਨਾ ਵਾਪਰਿਆ ਕੀ ਰਣਜੀਤ ਸਿੰਘ ਨੇ ਇੱਕ ਨੱਚਣ ਵਾਲੀ ਦਾ ਨਾਚ ਦੇਖਿਆ ਤਾਂ ਅਕਾਲੀ ਫੂਲਾ ਸਿੰਘ ਜੀ ਉਸਨੂੰ ਤਨਖਾਹ ਲਾ ਦਿੱਤੀ ਤੇ ਦਰਖਤ ਨਾਲ ਬੰਨ੍ਹ ਕੇ ੨੫ ਕੌਰੜੇ ਮਾਰੇ। ਐਸੇ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਰਭਓ ਬਿਰਤੀ ਵਾਲੇ ਹੋਏ ਨੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਅਕਾਲ ਬੁੰਗੇ(ਅਕਾਲ ਤਖਤ) ਦੇ ਜਥੇਦਾਰ ਥਾਪੇ ਗਏ। ਜਿੱਥੇ ਅਕਾਲੀ ਜੀ ਨੇ ਬਹੁਤ ਵੱਡੇ ਕਾਰਨਾਮੇ ਕੀਤੇ ਨੇ ਜੰਗਾਂ ਯੁੱਧਾਂ ਵਿੱਚ ਓਥੇ ਹੀ ਸ਼ਹੀਦੀ ਵੀ ਏਹਨਾਂ ਦੀ ਜੰਗ-ਏ-ਮੈਦਾਨ ਵਿੱਚ ਹੋਈ ਹੈ। ਪਠਾਣਾਂ ਦੀ ਫ਼ੌਜ ਜਦੋਂ ਪੰਜਾਬ ਤੇ ਚੜ੍ਹ ਕੇ ਆਈ ਆ ਓਹਨਾਂ ਗੀ ਗਿਣਤੀ ਢਾਈ ਲੱਖ ਦੱਸੀ ਜਾਂਦੀ ਆ। ਰਣਜੀਤ ਸਿੰਘ ਨਾਲ ਪਠਾਣਾਂ ਜੰਗ ਦੀ ਤਰੀਕ ੧੪ ਮਾਰਚ ਤਹਿ ਕਰ ਲਈ। ਬੜੀ ਭਾਰੀ ਫੌਜਸਿੰਘਾਂ ਦੀ ਗਈ ਤੇ ਪਠਾਨਾਂ ਦੀ ਤੇ ਬਹੁਤ ਹੀ ਜਿਆਦਾ ਸੀ। ਅਕਾਲੀ ਬਾਬਾ ਫੂਲਾ ਸਿੰਘ ਜੀ ੧੪੦੦ ਨਿਹੰਗ ਸਿੰਘਾਂ ਦੀ ਅਕਾਲੀ ਫੌਜ ਲੈ ਕੇ ਪਹੁੰਚੇ। ਓਦੋਂ ਜੰਗ ਦਾ ਅਰਦਾਸਾ ਅਕਾਲੀ ਫੂਲਾ ਸਿੰਘ ਜੀ ਕਰਿਆ ਕਰਦੇ ਸਨ। ਇੱਕਤੰਬੂ ਵੱਖਰਾ ਹੁੰਦਾ ਸੀ ਜਿਸ ਵਿੱਚ ਸਿੰਘ ਬਾਣੀ ਪੜ੍ਹਿਆ ਕਰਦੇ ਸਨ ਤੇ ਜੰਗ ਤੇ ਜਾਣ ਤੋਂ ਪਹਿਲਾਂ ਬੀਰਰਸੀ ਬਾਣੀਆਂ ਚੰਡੀ ਦੀ ਵਾਰ ਪੜ੍ਹੀ ਜਾਂਦੀ ਸੀ। ਦਸਮ ਦੀ ਬਾਣੀ ਪੜ੍ਹ ਕੇ ਫੇਰ ਅਰਦਾਸਾ ਸੋਧਦੇ ਸਨ। ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਅੰਮ੍ਰਿ ਵੇਲੇ ਉੱਠ ਕੇ ਆਦਿ ਗ੍ਰੰਥ ਸਾਹਿਬ ਦੇ ਹੁਕਮਨਾਮੇ ਲੈ ਕੇ ਜੰਗ ਦਾ ਅਰਦਾਸਾ ਸੋਧ ਦਿੱਤਾ। ਅਕਾਲੀ ਜੀ ਜਦੋਂ ਅਰਦਾਸਾ ਸੋਧ ਕੇ ਤੰਬੂ ਵਿੱਚੋਂ ਬਾਹਰ ਨਿਕਲੇ ਤਾਂ ਰਣਜੀਤ ਸਿੰਘ ਦਾ ਪੁੱਤਰ ਖੜਗ ਸਿੰਘ ਬਾਬਾ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਾ ਕੀ ਮਹਾਰਾਜ ਦਾ ਹੁਕਮ ਆਇਆ ਕੀ ਹੱਲਾ ਅੱਜ ਨਹੀਂ ਬੋਲਣਾ ਕਿਉਂਕਿ ਸਾਡੀ ਵੱਡੀ ਜਮਜਮਾ ਤੋਪ ਹਾਲੇ ਨਹੀਂ ਪਹੁੰਚੀ ਤੇ ਹੋਰ ਵੀ ਤੋਪਾਂ ਨਹੀਂ ਆਈਆਂ। ਅਗ੍ਰੇਜ ਜਰਨਲ ਵੈਂਤੁਰਾ ਤੇ ਜਨਰਲ ਐਲਾਰਡ। ਇਹ ਦੋ ਅਗ੍ਰੇਜ ਜਰਨਲ ਰਣਜੀਤ ਸਿੰਘ ਦੀ ਸ਼ਰਨ ਆਏ ਸਨ, ਰਣਜੀਤ ਸਿੰਘ ਵੀ ਮਹਿਸੂਸ ਕਰਦਾ ਸੀ ਕੀ ਸਾਨੂੰ ਅਗ੍ਰੇਜ਼ਾਂ ਦੇ ਤਰੀਕੇ ਦੀ ਲੜਾਈ ਦਾ ਢੰਗ ਆਣਾ ਜਰੂਰੀ ਹੈ।ਇਸ ਲਈ ਉਸਨੇ ਤਨਖਾਹ ਤੇ ਇਹ ਜਰਨਲ ਰੱਖੇ ਸੀ। ਇਹ ਜੰਗ ਦੀ ਨੀਤੀ ਦੇ ਮਾਹਿਰ ਸਨ ਇਸ ਲਈ ਇਹ ਵੀ ਹਾਲੇ ਨਹੀਂ ਸਨ ਪਹੁੰਚੇ। ਖੜਗ ਸਿੰਘ ਦੀਆਂ ਗੱਲਾਂ ਸੁਣ ਕੇ ਅਕਾਲੀ ਜੀ ਬੀਰਰਸ ਵਿੱਚ ਆ ਗਏ ਤੇ ਗਰਜ ਕੇ ਕਿਹਾ ਕੀ “ਜਾ ਕੇ ਕਹਿ ਦੇਈ ਰਾਜੇ ਨੂੰ,, ਉਸਨੂੰ ਹੋਵੇਗਾ ਆਵਦੀਆਂ ਤੌਪਾਂ ਤੇ ਭਰੋਸਾ, ਉਸਨੂੰਹੋਵੇਗੀ ਆਵਦੀ ਫੌਜ਼ ਤੇ ਭਰੋਸਾ, ਉਸਨੂੰ ਹੋਵੇਗਾ ਆਵਦੇ ਜਰਨਲਾਂ-ਕਰਨਲਾਂ ਤੇ ਭਰੋਸਾ ਪਰ ਮੈਨੂੰ ਭਰੋਸਾ ਹੈ ਕੱਲਗੀਧਰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ,, ਸੋਧ ਅਰਦਾਸ ਖਾਲਸਾ ਪਿੱਛੇ ਨੂੰ ਮੁੜਦਾ ਨਹੀਂ,ਮੈਂ ਜਿੱਤਾਂ ਜਾਂ ਹਾਰਾਂ ਇਹ ਮੇਰੇ ਗੁਰੂ ਦੇ ਹੱਥ ਹੈ। ਹੁਣ ਅਰਦਾਸਾ ਸੋਧ ਲਿੱਤੀਆਂ ਗਈਆਂ ਹਨ ਤੇ ਖਾਲਸਾ ਅਰਦਾਸਾ ਸੋਧ ਕੇ ਪਿੱਛੇ ਨਹੀਂ ਮੁੜਦਾ। ਅਕਾਲੀ ਜੀ ਨੇ ਆਪਣੀ ੧੪੦੦ ਨਿਹੰਗ ਸਿੰਘਾੱ ਨੂੰ ਗਰਜ ਕੇ ਕਿਹਾ ਕੀ ਨਗਾਰੇ ਤੇ ਚੋਬਾਂ ਲਾ ਦੇਓ ਖਾਲਸਾ ਤਿਆਰ ਹੈ। ੧੪੦੦ ਨਿਹੰਗ ਸਿੰਘਾਂ ਪੂਰੇ ਜੰਗੀ ਸਨ ਓਹਨਾਂ ਨੇ ਜਾਂਦੇ ਹੀ ਘਮਾਸਾਨ ਜੁੱਧ ਮਚਾ ਦਿੱਤਾ। ਪਠਾਣ ਉੱਚੇ ਥਾਂ ਪਹਾੜਾਂ ਤੇ ਬੈਠੇ ਸਨ ਤੇ ਓਹਨਾਂ ਕੋਲ ੭-੭ ਫੁੱਟ ਲੰਮੀ ਨਾਲੀ ਵਾਲੀਆਂ ਬੰਦੂਕਾਂ ਸਨ ਜਿਸ ਵਿੱਚ ੭ ਤੋਲੇ ਦਾ ਸਿੱਕਾ ਪੈਂਦਾ ਸੀ ਉਸਦੀ ਏਨੀ ਮਾਰ ਸੀ ਕੀ ਓਹ ਛਾਤੀ ਪਾੜ ਕੇ ਲੰਘ ਜਾਂਦੀ ਸੀ। ਜਦੋਂ ਰਣਜੀਤ ਸਿੰਘ ਨੂੰ ਪਤਾ ਲੱਗਾ ਕੀ ਅਕਾਲੀ ਜੀ ਨੇ ਜੰਗ ਛੇੜ ਲਿਆ ਤਾਂ ਓਹ ਵੀ ਆਵਦੀਆਂ ਫੌਜਾਂ ਲੈ ਕੇ ਪਹੁੰਚਿਆ। ਉਸ ਲੜਾਈ ਵਿੱਚ ਏਨਾਂ ਘਮਾਸਾਨ ਦਾ ਯੁੱਧ ਮਚਿਆ ਕੀ ਹਜ਼ਾਰਾਂ ਸਿੰਘ ਸ਼ਹੀਦ ਹੋ ਗਏ। ਇੱਕ ਵਾਰ ਤਾਂ ਰਣਜੀਤ ਸਿੰਘ ਵੀ ਹੱਥ ਚ ਮਾਲਾ ਫੜ੍ਹ ਕੇ ਧੰਨ ਗੁਰੂ ਰਾਮਦਾਸ-ਧੰਨ ਗੁਰੂ ਰਾਮਦਾਸ ਕਰਨ ਲੱਗਾ ਕਿਉਂਕਿ ਏਨੀ ਮਾਰ ਦੇਖ ਕੇ ਡਰ ਗਿਆ ਸੀ ਅੰਦਰੋ। ਉਸਦੇ ਕੋਲ ਇੱਕ ਮਹਾਂਕਾਲ ਨਿਹੰਗ ਸਿੰਘ ਆ ਕੇਲਾਹਨਤਾਂ ਪੋਣ ਲੱਗਾ ਕੀ ਜੇ ਮਾਲਾ ਹੀ ਫੇਰਣੀ ਸੀ ਤਾਂ ਘਰੇ ਰਹਿਣਾ ਸੀ ਏਥੇ ਮਰਦਾਂ ਦੀ ਜੰਗ ਚ ਕੀ ਕਰਨ ਆਇਆ। ਓਧਰ ਅਕਾਲੀ ਬਾਬਾ ਫੂਲਾ ਸਿੰਘ ਜੀ ਬੱਕਰਿਆਂ ਵਾਂਗ ਪਠਾਣ ਝਟਕਾ ਰਹੇ ਸਨ। ਅਕਾਲੀ ਜੀ ਦਾ ਘੋੜਾ ਗੋਲੀ ਲੱਗ ਕੇ ਸ਼ਹੀਦ ਹੋ ਗਿਆ।ਅਕਾਲੀ ਜੀ ਫੇਰ ਮਹਾਵਤ ਤੇ ਚੜ੍ਹ ਕੇ ਜੰਗ ਨੂੰ ਅੰਜਾਮ ਦੇਣ ਲੱਗੇ। ਸਿੰਘਾਂ ਦਾ ਹੌਸਲਾਂ ਵਧਾ ਰਹੇ ਸਨ ਕੀ ਭਾਈ ਤਕੜੇ ਰਹੋ ਮਹਾਰਾਜ ਕੱਲਗੀਧਰ ਪਾਤਸ਼ਾਹ ਨਾਲ ਨੇ, ਫ਼ਤਿਹ ਵਾਹਿਗੁਰੂ ਦੀ ਹੀ ਹੋਣੀ ਆਆ, ਬਾਣੀ ਦੀਆਂ ਪੰਕਤੀਆਂ ਸੁਣਾਂਦੇ, ਜੈਕਾਰੇ ਗਜਾਂਦੇ ਤੇ ਫੌਜਾਂ ਦਾ ਹੌਂਸਲਾ ਵਧਾਂਦੇ ਸਨ। ਅਚਾਨਕ ਦੋ ਗੋਲੀਆਂ ਆਈਆਂ ਤੇ ਅਕਾਲੀ ਜੀ ਦੇ ਮੱਥੇ ਵਿੱਚ ਆ ਕੇ ਵੱਜੀਆਂ,, ਬੀਰ ਬਗ੍ਰੇਸ ਗ੍ਰੰਥ ਵਿੱਚ ਲਿਖਿਆ ਹੈ ਕੀ ਜਦੋਂ ਸੂਰਮਿਆਂ ਬਹਾਦਰਾਂ ਦੇ ਮਰਨ ਸਥੱਲ ਵਿੱਚ ਗੋਲੀ ਵੱਜਦੀ ਹੈ ਤਾਂ ਓਹ ਅੱਗੇ ਨੂੰ ਡਿਗਦੇ ਹਨ ਤਾਂਕਿ ਦੁਸ਼ਮਣ ਇਹ ਨਾ ਕਹੇ ਕੀ ਭੱਜਿਆ ਜਾਂਦਾ ਮਾਰਿਆ ਗਿਆ।ਸੁਰਮਾਂ ਕਦੇ ਪਿੱਛੇ ਨੀ ਮੁੜਦਾ “ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ ॥੨੩੧॥ ਯੋਧਿਆਂ ਦੀ ਤਰ੍ਹਾਂ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦੀ ਪਾ ਗਏ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਇਤਿਹਾਸ ਸਿਰਜਿਆ। ਧੰਨ ਧੰਨ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ
ਘੋੜੇ ਦੀ ਸਵਾਰੀ ਤੇ ਨਿਸ਼ਾਨੇਬਾਜ਼ੀ ਵਿੱਚ ਮਾਹਿਰ
ਸੋਧੋ
10-12 ਸਾਲ ਦੀ ਉਮਰ ਵਿੱਚ ਹੀ ਅਕਾਲੀ ਫੂਲਾ ਸਿੰਘ ਘੋੜੇ ਦੀ ਸਵਾਰੀ ਤੇ ਨਿਸ਼ਾਨੇਬਾਜ਼ੀ ਵਿੱਚ ਮਾਹਿਰ ਹੋ ਗਏ। ਤੇਗ ਚਲਾਉਣ ਵਿੱਚ ਉਹ ਬੜੇ ਵੱਡੇ-ਵੱਡੇ ਆਦਮੀਆਂ ਦਾ ਮੁਕਾਬਲਾ ਕਰਨ ਲੱਗੇ ਕਿਉਂਕਿ ਸ. ਨੈਣਾ ਸਿੰਘ ਨਿਹੰਗ ਸਿੰਘਾਂ ਵਾਂਗ ਹੀ ਰਹਿੰਦੇ ਸਨ, ਇਸ ਲਈ ਫੂਲਾ ਸਿੰਘ ਵੀ ਨਿਹੰਗ ਸਜ ਗਏ। ਸ. ਨੈਣਾ ਸਿੰਘ ਜਦ ਬਜ਼ੁਰਗ ਹੋ ਗਏ ਤਾਂ ਉਹਨਾਂ ਨੇ ਅੰਮ੍ਰਿਤਸਰ ਆ ਟਿਕਾਣਾ ਕੀਤਾ। ਉਹਨਾਂ ਦੇ ਨਾਲ ਹੀ ਅਕਾਲੀ ਫੂਲਾ ਸਿੰਘ ਆ ਗਏ। ਨੈਣਾ ਸਿੰਘ ਦੀ ਮੌਤ ਹੋ ਗਈ ਤੇ ਅਕਾਲੀ ਫੂਲਾ ਸਿੰਘ, ਜਿਥੇ ਅੱਜਕਲ ਬੁਰਜ ਅਕਾਲੀ ਫੂਲਾ ਸਿੰਘ ਹੈ, ਉਥੇ ਰਹਿਣ ਲੱਗ ਪਏ। ਉਸ ਵੇਲੇ ਸਿੱਖ ਮਿਸਲਾਂ ਦੀਆਂ ਸਰਕਾਰਾਂ ਨੇ ਅਕਾਲੀ ਜੀ ਨੂੰ ਅਕਾਲ ਤਖ਼ਤ ਦੀ ਸੇਵਾ ਸੌਂਪ ਦਿੱਤੀ ਤੇ ਉਹਨਾਂ ਨੂੰ ਸ਼ਸਤਰਧਾਰੀ ਸਿੰਘਾਂ ਦੇ ਗੁਜ਼ਾਰੇ ਲਈ ਜਾਗੀਰ ਦੇ ਦਿੱਤੀ।
ਅਕਾਲ ਦਾ ਮੁਖੀ
ਮਹਾਰਾਜਾ ਰਣਜੀਤ ਸਿੰਘ ਨੇ ਜਦ ਅੰਮ੍ਰਿਤਸਰ ਨੂੰ ਫਤਿਹ ਕਰਨ ਲਈ ਚੜ੍ਹਾਈ ਕੀਤੀ ਤਾਂ ਸਿੱਖ ਫ਼ੌਜਾਂ ਆਪਸ ਵਿੱਚ ਲੜਨ ਲੱਗੀਆਂ। ਅਕਾਲੀ ਜੀ ਨੇ ਵਿੱਚ ਪੈ ਕੇ ਜੰਗ ਬੰਦ ਕਰਵਾ ਦਿਤੀ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਅਕਾਲੀ ਜੀ ਨਾਲ ਬਹੁਤ ਪਿਆਰ ਪੈ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਜੀ ਦੇ ਅਧੀਨ ਅਕਾਲ ਨਾਂ ਦੀ ਰੈਜੀਮੈਂਟ ਬਣਾਈ ਤੇ ਉਹਨਾਂ ਨੂੰ ਉਸ ਦਾ ਮੁਖੀ ਥਾਪ ਦਿੱਤਾ।
ਖ਼ਤਰਨਾਕ ਮੁਹਿੰਮਾਂ ਵਿੱਚ ਸਹਾਇਤਾ
ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਔਖੀਆਂ ਤੇ ਖ਼ਤਰਨਾਕ ਮੁਹਿੰਮਾਂ ਵਿੱਚ ਹਮੇਸ਼ਾ ਸਹਾਇਤਾ ਕੀਤੀ। ਮੁਲਤਾਨ ਦੀ ਮੁਹਿੰਮ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਕਠਿਨਾਈ ਦਾ ਸਾਹਮਣਾ ਕਰਨਾ ਪਿਆ। ਕਿਲਾ ਫਤਿਹ ਨਹੀਂ ਸੀ ਹੁੰਦਾ। ਛੇ ਮਹੀਨੇ ਘੇਰਾ ਪਾਈ ਰੱਖਣ ਦੇ ਬਾਵਜੂਦ ਕਿਲਾ ਸਰ ਨਾ ਹੋ ਸਕਿਆ। ਜਦ ਹਰ ਹੀਲਾ ਬੇਅਰਥ ਹੋ ਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਆਪ ਅੰਮ੍ਰਿਤਸਰ ਪੁੱਜੇ ਤੇ ਉਹਨਾਂ ਨੇ ਅਕਾਲੀ ਫੂਲਾ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਮੁਲਤਾਨ ਦੀ ਮੁਹਿੰਮ ਵਿੱਚ ਉਸ ਦਾ ਸਾਥ ਦੇਣ। ਅਕਾਲੀ ਜੀ ਨੇ ਅਰਦਾਸਾ ਸੋਧਿਆ ਤੇ ਮਹਾਰਾਜਾ ਰਣਜੀਤ ਸਿੰਘ ਨਾਲ ਆਪਣੇ ਅਕਾਲੀ ਸੂਰਬੀਰ ਘੋੜਸਵਾਰਾਂ ਨੂੰ ਲੈ ਕੇ ਮੁਲਤਾਨ ‘ਤੇ ਚੜ੍ਹਾਈ ਕਰ ਦਿੱਤੀ। ਤੋਪਾਂ ਨਾਲ ਕਿਲੇ ਦੀ ਕੰਧ ਵਿੱਚ ਪਾੜ ਪਾਇਆ ਗਿਆ ਅਤੇ ਉਸ ਪਾੜ ਵਾਲੀ ਥਾਂ ‘ਚੋਂ ਅਕਾਲੀ ਜੀ ਦੇ ਸਿਰਲੱਥ ਘੋੜਸਵਾਰ ਯੋਧਿਆਂ ਨੇ ਬਿਜਲੀ ਦੀ ਤੇਜ਼ੀ ਵਾਂਗ ਕਿਲੇ ਵਿੱਚ ਪ੍ਰਵੇਸ਼ ਕੀਤਾ। ਅੰਦਰ ਜਾ ਕੇ ਉਹਨਾਂ ਉਹ ਤਲਵਾਰ ਚਲਾਈ ਕਿ ਪਰਲੋ ਆ ਗਈ, ਲਾਸ਼ਾਂ ਦੇ ਢੇਰ ਲੱਗ ਗਏ। ਨਵਾਬ ਤੇ ਉਸ ਦੇ ਪੰਜ ਪੁੱਤਰ ਮਾਰੇ ਗਏ, ਕਿਲਾ ਫਤਹਿ ਹੋ ਗਿਆ।
ਕੋੜੇ ਮਾਰਨ ਦੀ ਸਜ਼ਾ
ਅਕਾਲੀ ਫੂਲਾ ਸਿੰਘ ਕਸ਼ਮੀਰ, ਪਿਸ਼ਾਵਰ ਤੇ ਨੁਸ਼ਹਿਰੇ ਦੇ ਯੁੱਧਾਂ ਵਿੱਚ ਸ਼ਾਮਿਲ ਹੋਏ ਤੇ ਸਿੱਖ ਰਾਜ ਦੀ ਉਸਾਰੀ ਵਿੱਚ ਮਹਾਨ ਹਿੱਸਾ ਪਾਇਆ। ਉਹ ਸਿੱਖ ਰਾਜ ਦੇ ਉਸਰੱਈਏ ਤੇ ਵੱਡੇ ਥੰਮ੍ਹ ਗਿਣੇ ਜਾਂਦੇ ਹਨ। ਇਹੀ ਨਹੀਂ, ਉਹ ਨਿਰਭੈ ਤੇ ਨਿਧੜਕ ਜਰਨੈਲ ਸਨ। ਇੱਕ ਵਾਰ ਜਦ ਉਹਨਾਂ ਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਰਿਆਦਾ ਦੇ ਉਲਟ ਕੋਈ ਕੰਮ ਕੀਤਾ ਹੈ ਤਾਂ ਉਹਨਾਂ ਨੇ ਅਕਾਲ ਤਖ਼ਤ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਨੂੰ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਸੁਣਾਈ। ਮਹਾਰਾਜਾ ਨੇ ਇਸ ਹੁਕਮ ਅੱਗੇ ਸਿਰ ਝੁਕਾਇਆ। ਸੱਚੀ ਗੱਲ ਮੂੰਹ ‘ਤੇ ਕਹਿ ਦੇਣੀ ਅਕਾਲੀ ਫੂਲਾ ਸਿੰਘ ਦਾ ਕੰਮ ਸੀ।
ਮਹਾਰਾਜਾ ਜੀਂਦ
ਮਹਾਰਾਜਾ ਜੀਂਦ ਕਿਸੇ ਗੱਲੋਂ ਅੰਗਰੇਜ਼ਾਂ ਨਾਲ ਨਾਰਾਜ਼ ਸੀ ਤੇ ਉਹ ਵੀ ਅਕਾਲੀ ਫੂਲਾ ਸਿੰਘ ਦੀ ਸ਼ਰਨ ਵਿੱਚ ਆ ਗਿਆ। ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਰਾਜਾ ਨਾਭਾ ਪਾਸੋਂ ਅਕਾਲੀ ਜੀ ‘ਤੇ ਜ਼ੋਰ ਪਾਇਆ ਕਿ ਉਹ ਜੀਂਦ ਦੇ ਰਾਜੇ ਨੂੰ ਕੱਢ ਦੇਣ ਪਰ ਸਿਰੜ ਦੇ ਪੱਕੇ ਅਕਾਲੀ ਜੀ ਨੇ ਸ਼ਰਨ ਆਏ ਨੂੰ ਧੱਕਾ ਦੇਣਾ ਨਾ ਮੰਨਿਆ। ਅੰਤ ਡੋਗਰੇ ਵਜ਼ੀਰਾਂ ਦੀ ਮਾਰਫ਼ਤ ਮਹਾਰਾਜੇ ‘ਤੇ ਜ਼ੋਰ ਪਾਇਆ ਗਿਆ ਕਿ ਉਹ ਅਕਾਲੀ ਫੂਲਾ ਸਿੰਘ ਨੂੰ ਆਨੰਦਪੁਰ ‘ਚੋਂ ਕੱਢ ਕੇ ਆਪਣੇ ਇਲਾਕੇ ਵਿੱਚ ਲੈ ਜਾਣ। ਡੋਗਰਿਆਂ ਦੀ ਸਾਜ਼ਿਸ਼ ਨਾਲ ਫਿਲੌਰ ਦੇ ਹਾਕਮ ਦੀਵਾਨ ਮੋਤੀ ਰਾਮ ਨੂੰ ਹੁਕਮ ਭਿਜਵਾਇਆ ਗਿਆ ਕਿ ਉਹ ਚੜ੍ਹਾਈ ਕਰ ਕੇ ਅਕਾਲੀ ਫੂਲਾ ਸਿੰਘ ਨੂੰ ਆਨੰਦਪੁਰੋਂ ਮੋੜ ਲਿਆਵੇ। ਜਦ ਦੀਵਾਨ ਮਾਖੋਵਾਲ ਪੁੱਜਾ ਤਾਂ ਸਿੱਖ ਫ਼ੌਜ ਨੇ ਅਕਾਲੀ ਜੀ ਵਿਰੁੱਧ ਲੜਨੋਂ ਨਾਂਹ ਕਰ ਦਿੱਤੀ। ਉਧਰੋਂ ਨਵਾਬ ਮਾਲੇਰਕੋਟਲਾ ਤੇ ਰਾਜਾ ਜਸਵੰਤ ਸਿੰਘ ਨਾਭਾ ਦੀਆਂ ਫ਼ੌਜਾਂ ਵੀ ਅੰਗਰੇਜ਼ਾਂ ਦੇ ਕਹੇ ‘ਤੇ ਇਸੇ ਮੰਤਵ ਲਈ ਚੜ੍ਹ ਆਈਆਂ ਪਰ ਉਹਨਾਂ ਵੀ ਅਕਾਲੀ ਜੀ ਵਿਰੁੱਧ ਹਥਿਆਰ ਚਲਾਉਣੋਂ ਨਾਂਹ ਕਰ ਦਿੱਤੀ। ਜਦ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਪ ਅਕਾਲੀ ਹੋਰਾਂ ਪਾਸ ਪਹੁੰਚੇ ਤੇ ਉਹਨਾਂ ਨੂੰ ਪਿਆਰ ਨਾਲ ਵਾਪਿਸ ਅੰਮ੍ਰਿਤਸਰ ਮੋੜ ਲਿਆਏ।
ਅਜ਼ੀਜ਼ ਖਾਂ ਨੇ ਬਗ਼ਾਵਤ
ਪਿਸ਼ਾਵਰ ਦੇ ਹਾਕਮ ਮੁਹੰਮਦ ਅਜ਼ੀਜ਼ ਖਾਂ ਨੇ ਬਗ਼ਾਵਤ ਕਰ ਦਿੱਤੀ। ਲੱਖਾਂ ਦੀ ਗਿਣਤੀ ਵਿੱਚ ਸੈਨਾ ਇਕੱਠੀ ਕਰ ਕੇ ਉਸ ਨੇ ਕਈ ਥਾਂ ਸਿੱਖ ਰਾਜ ਵਿਰੁੱਧ ਜੰਗ ਛੇੜ ਦਿੱਤੀ। ਨੁਸ਼ਹਿਰੇ ਲੁੰਭੇ ਦਰਿਆ ਕੋਲ ਉਸ ਨੇ ਭਾਰੀ ਤੋਪਖਾਨੇ ਦੀ ਸਹਾਇਤਾ ਨਾਲ ਸਿੱਖ ਫ਼ੌਜਾਂ ਦਾ ਪਿਸ਼ਾਵਰ ਨੂੰ ਜਾਣ ਵਾਲਾ ਰਾਹ ਰੋਕ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫ਼ੌਜਾਂ ਲੈ ਕੇ ਅਟਕ ਨੂੰ ਪਾਰ ਕੀਤਾ, ਫਿਰ ਉਹਨਾਂ ਨੂੰ ਨੁਸ਼ਹਿਰੇ ਵੱਲ ਦੁਸ਼ਮਣ ਦੀਆਂ ਫ਼ੌਜਾਂ ਦੀ ਤਿਆਰੀ ਬਾਰੇ ਸੂਚਨਾ ਮਿਲੀ। ਸਿੰਘਾਂ ਨੇ ਅਰਦਾਸ ਕੀਤੀ ਤੇ ਚੜ੍ਹਾਈ ਸ਼ੁਰੂ ਕਰ ਦਿੱਤੀ ਪਰ ਉਸ ਵੇਲੇ ਤਕ ਪਿੱਛੋਂ ਤੋਪਾਂ ਨਹੀਂ ਸਨ ਪਹੁੰਚੀਆਂ, ਇਸ ਲਈ ਤੋਪਾਂ ਦੀ ਉਡੀਕ ਵਿੱਚ ਮੁਹਿੰਮ ਨੂੰ ਕੁਝ ਚਿਰ ਪਿੱਛੇ ਪਾਉਣਾ ਮੁਨਾਸਿਬ ਸਮਝਦਿਆਂ ਹੋਇਆਂ ਮਹਾਰਾਜਾ ਨੇ ਫ਼ੌਜਾਂ ਨੂੰ ਰੁਕਣ ਦਾ ਹੁਕਮ ਦਿੱਤਾ। ਅਕਾਲੀ ਫੂਲਾ ਸਿੰਘ ਨੇ ਮਹਾਰਾਜੇ ਨੂੰ ਕੜਕ ਕੇ ਕਿਹਾ, ਚੜ੍ਹਾਈ ਹੁਣੇ ਹੀ ਹੋਵੇਗੀ।
ਜਰਨੈਲਾਂ ਦੀ ਕਮਾਨ
ਸੋਧੋ
ਉਹਨਾਂ ਵਲੋਂ ਕਹਿਣ ‘ਤੇ ਵੀ ਜਦ ਮਹਾਰਾਜਾ ਨਾ ਮੰਨੇ ਤਾਂ ਉਹਨਾਂ ਨੇ ਆਪਣੇ 1500 ਘੋੜਸਵਾਰਾਂ ਨਾਲ ਦਰਿਆ ਟੱਪ ਕੇ ਹਮਲਾ ਕਰ ਦਿੱਤਾ। ਜਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਦਲੇਰੀ ਨੂੰ ਵੇਖਿਆ ਤਾਂ ਉਹ ਵੀ ਪਿੱਛੇ ਨਾ ਰਹਿ ਸਕੇ ਤੇ ਸ਼ਹਿਜ਼ਾਦਾ ਖੜਕ ਸਿੰਘ, ਸਰਦਾਰ ਹਰੀ ਸਿੰਘ ਨਲੂਆ ਤੇ ਸ. ਸ਼ਾਮ ਸਿੰਘ ਅਟਾਰੀ ਆਦਿ ਜਰਨੈਲਾਂ ਦੀ ਕਮਾਨ ਹੇਠ ਸਿੱਖ ਫ਼ੌਜਾਂ ਨੂੰ ਅੱਗੇ ਵਧਣ ਲਈ ਕਿਹਾ। ਅਕਾਲੀ ਜੀ ਆਪਣੇ ਅਰਦਾਸੇ ਅਨੁਸਾਰ ਅੱਗੇ ਵਧਦੇ ਗਏ ਤੇ ਦੁਸ਼ਮਣ ਦੇ ਦਲਾਂ ਨੂੰ ਚੀਰਦੇ ਹੋਇਆਂ ਉਹਨਾਂ ਹਜ਼ਾਰਾਂ ਪਠਾਣਾਂ ਨੂੰ ਰੱਬ ਦੇ ਘਰ ਪਹੁੰਚਾ ਦਿੱਤਾ।
ਸ਼ਹੀਦ
ਅਕਾਲੀ ਫੂਲਾ ਸਿੰਘ ਜੋਸ਼ ਵਿੱਚ ਆਏ ਹੋਏ ਦੁਸ਼ਮਣ ਦੀਆਂ ਫ਼ੌਜਾਂ ਵਿੱਚ ਘੁਸ ਗਏ ਸਨ ਤੇ ਹੱਥੋ-ਹੱਥੀ ਜੰਗ ਕਰ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੋਰ ਜਰਨੈਲਾਂ ਤੇ ਸੈਨਿਕਾਂ ਨੂੰ ਅੱਗੇ ਵਧਣ ਲਈ ਲਲਕਾਰਿਆ ਤਾਂ ਜੋ ਅਕਾਲੀ ਜੀ ਦੀ ਸਹਾਇਤਾ ਕੀਤੀ ਜਾ ਸਕੇ। ਸਾਰੀ ਦੀ ਸਾਰੀ ਸਿੱਖ ਫ਼ੌਜ ਨੇ ਤਿੰਨਾਂ ਪਾਸਿਆਂ ਤੋਂ ਪਠਾਣ ਸੈਨਾ ‘ਤੇ ਹਮਲਾ ਕਰ ਦਿੱਤਾ। ਦੁਸ਼ਮਣ ਦੇ ਪੈਰ ਉਖੜ ਰਹੇ ਸਨ ਪਰ ਇਸ ਵੇਲੇ ਸਿੱਖ ਕੌਮ ਦਾ ਬਹਾਦਰ ਜਰਨੈਲ ਤੇ ਪੰਥ ਦਾ ਮਹਾਨ ਸਰਦਾਰ ਅਕਾਲੀ ਫੂਲਾ ਸਿੰਘ 7 ਗੋਲੀਆਂ ਖਾ ਕੇ ਸ਼ਹੀਦ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਫ਼ੌਜੀ ਸ਼ਾਨ ਨਾਲ ਇਥੇ ਹੀ ਕੀਤਾ ਗਿਆ। ਇਹ ਮੰਨੀ ਹੋਈ ਗੱਲ ਸੀ ਕਿ ਸਿੱਖ ਰਾਜ ਵਿੱਚ ਇਸ ਤੋਂ ਵੱਧ ਸੂਰਬੀਰ, ਧਾਰਮਿਕ ਤੌਰ ‘ਤੇ ਪ੍ਰਪੱਕ ਅਤੇ ਨਿਡਰ ਹੋਰ ਕੋਈ ਜਰਨੈਲ ਨਜ਼ਰ ਨਹੀਂ ਆਉਂਦਾ ਸੀ।ਅੱਜ ਕੱਲ੍ਹ ਹਰ ਸਾਲ ਪਿੰਡ ਦੇਹਲਾ ਸੀਹਾ ਜ਼ਿਲ੍ਹਾ ਸੰਗਰੂਰ ਵਿਖੇ 14 ਜਨਵਰੀ ਨੂੰ ਜਨਮ ਦਿਹਾੜਾ ਅਤੇ 10 ਤੋਂ 14 ਮਾਰਚ ਤੱਕ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।।
ਅੰਤਮ ਸਮੇੰ ਕਿਸੇ ਦੀ ਜ਼ੁਬਾਨ ਉੱਤੇ “ਵਾਹਿਗੁਰੂ”,”ਵਾਹਿਗੁਰੂ” ਆਵੇ,ਤਾਂ ਸਮਝੋ ਜੀਵਨ ਸਫਲ ਹੋ ਗਿਆ।ਜੀਵਨ ਸਫਲ ਹੋਣ ਦੀ ਇਹ ਪਹਿਚਾਨ ਹੈ,ਜ਼ੁਬਾਨ ਵਾਹਿਗੁਰੂ ਵਾਹਿਗੁਰੂ ਕਰੇ,ਸੁਰਤ ਰੱਬੀ ਯਾਦ ਵਿਚ ਰੰਗੀ ਹੋਵੇ।
ਮੈਂ ਇਸ ਤਰ੍ਹਾਂ ਦਾ ਇਕ ਪੁਰਸ਼ ਕਾਨਪੁਰ ਵਿਚ ਦੇਖਿਆ,ਉਹ ਭਗਤ ਸਿੰਘ ਕਰਕੇ ਮਸ਼ਹੂਰ ਸੀ,ਕਾਨਪੁਰ ਦੇ ਸਿੱਖ ਉਸਨੂੰ ਭਗਤ ਜੀ ਕਰਕੇ ਬੁਲਾਉਂਦੇ ਸਨ।ਮੈਂ ਉਨ੍ਹਾਂ ਦਿਨਾ ਵਿਚ ਉਸ ਸ਼ਹਿਰ ਵਿਚ ਕਥਾ ਕਰ ਰਿਹਾ ਸੀ।ਮੈਨੂੰ ਪਤਾ ਚੱਲਿਆ ਕਿ ਉਨ੍ਹਾਂ ਦਾ ਅੰਤਮ ਸਮਾਂ ਨੇੜੇ ਆ ਗਿਆ ਹੈ।ਸ਼ਰਧਾਵਾਨ ਪੁਰਸ਼ ਤੇ ਰਿਸ਼ਤੇਦਾਰ ਘਰ ਵਿਚ ਇਕੱਠੇ ਹੋ ਗਏ।ਉਨ੍ਹਾਂ ਦਾ ਲੜਕਾ ਮੇਰੇ ਕੋਲ ਆਇਆ,ਉਹ ਉੱਥੇ ਵਕੀਲ ਹੈ।
ਕਹਿਣ ਲੱਗਾ,”ਗਿਆਨੀ ਜੀ!ਤੁਹਾਨੂੰ ਪਿਤਾ ਜੀ ਨੇ ਯਾਦ ਕੀਤਾ ਹੈ।”
ਮੈਂ ਕਿਹਾ,”ਕੋਈ ਗੱਲ ਨਹੀਂ,ਮੈਂ ਆ ਰਿਹਾ ਹਾਂ।”
ਉਂਝ ਉਹ ਪੁਰਸ਼ ਆਪਣਾ ਸਮਾਂ ਦਿਨ ਭਰ ਬੱਚਿਆਂ ਨੂੰ ਗੁਰਬਾਣੀ ਪੜ੍ਹਾ ਕੇ ਪਾਸ ਕਰਦੇ ਸਨ।ਸਵੇਰੇ ਸ਼ਾਮ ਆਪ ਬੰਦਗੀ ਵਿਚ ਰਹਿੰਦੇ ਸਨ।ਮੈਂ ਜਦ ਉਨ੍ਹਾਂ ਕੋਲ ਪਹੁੰਚਿਆ ਤਾਂ ਦੇਖਿਆ ਕਿ ਉਨ੍ਹਾਂ ਦੀ ਜ਼ੁਬਾਨ ‘ਚੋਂ ਬੋਲ ਨਹੀਂ ਨਿਕਲਦੇ ਸਨ,ਸਰੀਰ ਅੰਦਰੋਂ ਦਮ ਕਾਫ਼ੀ ਨਿਕਲ ਚੁੱਕੇ ਸਨ,ਸਰੀਰ ਸੁੰਨ ਹੋ ਚੁੱਕਿਆ ਸੀ।ਮੈਨੂੰ ਵੀ ਅਫ਼ਸੋਸ ਹੋਇਆ,ਮੈਂ ਕਿਹਾ ਕਿ ਕੁਝ ਕਹਿਣਾ ਚਾਹੁੰਦੇ ਹੋਣਗੇ,ਮੈਨੂੰ ਬੁਲਾਇਆ ਸੀ,ਪਰ ਹਾਲਤ ਅੈਸੀ ਹੋ ਗਈ ਹੈ।ਖ਼ੈਰ! ਮੈਂ ਉਨ੍ਹਾਂ ਦੇ ਕੋਲ ਜਾ ਕੇ ਬੈਠ ਗਿਆ।ਵੇਖਿਆ ਉਨ੍ਹਾਂ ਦੀ ਜ਼ੁਬਾਨ ਕੁਝ ਹਿੱਲ ਰਹੀ ਸੀ ਤਾਂ ਮੈਂ ਆਪਣੇ ਕੰਨ ਉਨ੍ਹਾਂ ਦੇ ਮੂੰਹ ਦੇ ਨੇੜੇ ਲੈ ਗਿਆ।ਕੁਝ ਬੋਲ ਮੈਂ ਸੁਣੇ,ਔਰ ਉੱਥੇ ਬੈਠੀਆਂ ਸੰਗਤਾਂ ਨੂੰ ਸੁਣਾਏ।ਸੰਗਤ ਨੂੰ ਦੇਖ ਕੇ ਉਨ੍ਹਾਂ ਦੀ ਜ਼ੁਬਾਨ ‘ਚੋਂ ਆਖਰੀ ਬੋਲ ਨਿਕਲੇ :-
‘ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ॥’
{ਸੋਹਿਲਾ,ਗਉੜੀ ਮ: ੧,ਅੰਗ ੧੨}
ਅੰਤਿਮ ਸਮੇਂ ਇਹ ਬੋਲ ਨਿਕਲੇ।ਇਹ ਬੋਲ ਕਹਿ ਕੇ ਉਹ ਦਮ ਤੋੜ ਗਏ।ਇਹ ਗੱਲ ਫਿਰ ਸਾਰੇ ਕਾਨਪੁਰ ਵਿਚ ਚੱਲੀ।ਅੰਤਿਮ ਸਮੇਂ ਪ੍ਰਭੂ ਦੀ ਯਾਦ, ਗੁਰੂ ਦੀ ਯਾਦ,ਗੁਰੂ ਦਾ ਚਿੰਤਨ,ਗੁਰੂ ਦੀ ਬਾਣੀ,ਸਤਿਗੁਰੂ ਦੇ ਬੋਲ :-
‘ਅੰਤਿ ਕਾਲਿ ਨਾਰਾਇਣੁ ਸਿਮਰੈ ਅੈਸੀ ਚਿੰਤਾ ਮਹਿ ਜੋ ਮਰੈ॥
ਬਦਤਿ ਤਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥’
{ਗੂਜਰੀ ਤ੍ਰਿਲੋਚਨ ਜੀ,ਅੰਗ ੫੨੬}
ਇਹ ਮੁਕਤ ਹੋ ਗਿਆ,ਇਹਦਾ ਫਿਰ ਕੋਈ ਵੀ ਜਨਮ ਨਹੀਂ ਹੋਵੇਗਾ।ਅੈਸੇ ਪੁਰਸ਼ ਨੂੰ ਸਰੀਰ ਦਾ ਬੰਧਨ ਨਹੀਂ ਮਿਲੇਗਾ।ਦੁਖ ਸੁਖ ਦਾ ਬੰਧਨ ਫਿਰ ਨਹੀਂ ਮਿਲੇਗਾ।ਜਪ ਕਰਦਿਆਂ ਕਰਦਿਆਂ ਪ੍ਰਾਣ ਪੂਰੇ ਹੋਣ ਤਾਂ ਜੀਵ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਔਰ ਪ੍ਰਵਾਣ ਹੁੰਦਾ ਹੈ,ਸੱਚੀ ਦਰਗਾਹ ਅੰਦਰ ਸੁਰਖ਼ਰੂ ਹੁੰਦਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ।