ਸੂਰਜ ਚੜਣ ਤੋ ਪਹਿਲਾਂ ਭਾਈ ਜੈਤਾ ਜੀ ਸੀਸ ਲੈ ਕੇ ਅੰਬਾਲੇ ਤੋ ਅੱਗੇ ਚੱਲ ਪਏ ਚੱਲਦਿਆ ਹੋਇਆ ਪਿੰਡ ਨਾਭਾ ਪਹੁੰਚੇ ਜਿਥੇ ਤੀਜਾ ਪੜਾਅ ਕੀਤਾ ਇੱਥੇ ਇਕ ਫਕੀਰ ਦੀ ਕੁਟੀਆ ਦੇਖੀ ਜਿਸ ਦਾ ਨਾਮ ਸੀ ਦਰਗਾਹੀ ਸ਼ਾਹ ਜੋ ਗੁਰੂ ਘਰ ਦਾ ਸ਼ਰਧਾਲੂ ਸੀ ਇਸ ਫ਼ਕੀਰ ਨੂੰ ਸਾਰੀ ਗੱਲ ਦੱਸੀ ਸੁਣ ਕੇ ਫਕੀਰ ਨੇ ਕਿਆ ਸਿੱਖਾ ਤੂ ਧੰਨ ਹੈਂ ਸੀਸ ਨੂੰ ਸਜਦਾ ਕਰਕੇ ਸਤਿਕਾਰ ਨਾਲ ਉੱਚੇ ਥਾਂ ਬਿਰਾਜਮਾਨ ਕੀਤਾ ਸਾਰੀ ਰਾਤ ਭਾਈ ਜੈਤਾ ਤੇ ਫ਼ਕੀਰ ਦਰਗਾਹੀ ਸ਼ਾਹ ਗੁਰੂ ਸਾਹਿਬ ਦੇ ਸੀਸ ਕੋਲ ਬੈਠੇ ਗੁਰੂ ਗੁਰੂ ਜਪਦੇ ਰਹੇ ਸਵੇਰੇ ਜੈਤਾ ਜੀ ਆਪਣੇ ਅਗਲੇ ਟਿਕਾਣੇ ਕੀਰਤਪੁਰ ਵੱਲ ਨੂੰ ਚੱਲ ਪਏ ਹੁਣ ਜੈਤਾ ਜੀ ਕੁਝ ਹੌਸਲਾ ਹੋ ਗਿਆ ਸੀ ਕੇ ਉਹ ਗੁਰੂ ਪਾਤਸ਼ਾਹ ਦੀ ਸੇਵਾ ਕਰਨ ਚ ਸਫਲ ਹੋਗਿਆ ਹੈ
ਭੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਕਲਗੀਧਰ ਪਿਤਾ ਜਦੋਂ ਆਨੰਦਪੁਰ ਸਾਹਿਬ ਵਾਪਸ ਆ ਰਹੇ ਸੀ ਤਾ ਫ਼ਕੀਰ ਦਰਗਾਹੀ ਸ਼ਾਹ ਨੂੰ ਦਰਸ਼ਨ ਦਿੱਤੇ ਸੀ ਜੋ ਦਿਨ ਰਾਤ ਅਰਦਾਸਾਂ ਕਰਦਾ ਸੀ ਪਰ ਬਜੁਰਗੀ ਕਰਕੇ ਚੱਲ ਨਹੀ ਸੀ ਸਕਦਾ ਫਕੀਰ ਨੇ ਜੋ ਹੋ ਸਕਿਆ ਸੇਵਾ ਕੀਤੀ ਕੁਝ ਦਿਨਾਂ ਬਾਦ ਫਕੀਰ ਚਲਾਣਾ ਕਰ ਗਏ ਸਰਹੰਦ ਫਤਹਿ ਤੋ ਪਹਿਲਾਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਪ੍ਰਣ ਕੀਤਾ ਕੀ ਉ ਜਾਲਮਾਂ ਨੂੰ ਚੁਣ ਚੁਣ ਸੋਧੇਗਾ ਨੌਵੀਂ ਤੇ ਦਸਵੀਂ ਪਾਤਸ਼ਾਹੀ ਤੇ ਬਾਬਾ ਬੰਦਾ ਸਿੰਘ ਜੀ ਦੀ ਯਾਦ ਚ ਨਾਭੇ (ਜੀਰਕਪੁਰ ) ਅਸਥਾਨ ਬਣਿਆ ਹੋਇਆ ਹੈ
(ਫੋਟੋਆਂ ਨਾਲ ਐਂਡ )
ਉਧਰ ਆਨੰਦਪੁਰ ਕਲਗੀਧਰ ਪਿਤਾ ਜੀ ਨੂੰ ਸੀਸ ਲਿਆਉਣ ਦੀ ਖ਼ਬਰ ਮਿਲੀ ਸਾਰਾ ਗੁਰੂ ਪਰਿਵਾਰ ਤੇ ਸੰਗਤ ਕੀਰਤਪੁਰ ਸਾਹਿਬ ਪਹੁੰਚ ਗਏ ਜਦੋਂ ਭਾਈ ਜੈਤਾ ਜੀ ਕੋਲ ਚ ਨੌਵੇ ਪਾਤਸ਼ਾਹ ਦਾ ਬਿਨਾਂ ਧੜ ਇਕੱਲਾ ਸੀਸ ਦੇਖਿਆ ਤਾਂ ਸਾਰੀ ਸੰਗਤ ਨੇ ਵੈਰਾਗ ਕੀਤਾ ਨਮਸਕਾਰ ਕੀਤੀ
ਬਾਲ ਗੁਰੂ ਗੋਬਿੰਦ ਰਾਏ ਜੀ ਨੇ ਅੱਗੇ ਹੋ ਕੇ ਗੁਰੂ ਪਿਤਾ ਦੇ ਪਾਵਨ ਸੀਸ ਨੂੰ ਨਮਸਕਾਰ ਕੀਤੀ ਤੇ ਸੀਸ ਨੂੰ ਇੱਕ ਬਿਬਾਨ (ਪਾਲਕੀ) ਚ ਬਿਰਾਜਮਾਨ ਕਰਕੇ ਸ਼ਬਦ ਗਾਇਨ ਕਰਦਿਆ ਆਨੰਦਪੁਰ ਸਾਹਿਬ ਨੂੰ ਚੱਲ ਪਏ ਜਿੱਥੋਂ ਸੀਸ ਲੈ ਕੇ ਪਾਲਕੀ ਚ ਰੱਖ ਕੇ ਅੱਗੇ ਚੱਲੇ ਉੱਥੇ ਹੁਣ ਅਸਥਾਨ ਬਣਿਆ ਹੈ ਗੁਰਦੁਆਰਾ ਬਿਬਾਣਗੜ੍ਹ ਸਾਹਿਬ
(ਦਮਦਮਾ ਸਾਹਿਬ ਵੀ ਕਹਿੰਦੇ ਨੇ )
ਆਨੰਦਪੁਰ ਸਾਹਿਬ ਪਹੁੰਚ ਕੇ ਪਾਵਨ ਸੀਸ ਦਾ ਸਸਕਾਰ ਦਸਮੇਸ਼ ਜੀ ਨੇ ਹਥੀ ਕੀਤਾ ਸਸਕਾਰ ਵਾਲੀ ਜਗ੍ਹਾ ਤੇ ਅਸਥਾਨ ਬਣਿਆ
ਗੁਰਦੁਆਰਾ ਸੀਸ ਗੰਜ ਸਾਹਿਬ ਪਾ:ਨੌਵੀ
ਜਦੋ ਦਸਮੇਸ਼ ਪਿਤਾ ਜੀ ਨੇ ਭਾਈ ਜੈਤਾ ਜੀ ਕੋਲੋਂ ਦਿੱਲੀ ਸ਼ਹੀਦੀ ਸਾਕੇ ਤੇ ਰਸਤੇ ਦਾ ਸਾਰਾ ਹਾਲ ਸੁਣਿਆ ਤਾਂ ਪਾਤਸ਼ਾਹ ਨੇ ਭਾਈ ਜੈਤਾ ਜੀ ਨੂੰ ਘੁੱਟ ਕੇ ਛਾਤੀ ਨਾਲ ਲ਼ਾਇਆ ਤੇ ਬਚਨ ਕਹੇ ਰੰਘਰੇਟਾ ਗੁਰ ਕਾ ਬੇਟਾ ਇਹ ਰੰਗਰੇਟਾ ਨਹੀਂ
ਗੁਰੂ ਦਾ ਪੁੱਤਰ ਹੈ ਸਾਡਾ ਬੇਟਾ ਹੈ
ਬਾਦ ਚ ਅੰਮ੍ਰਿਤ ਛੱਕ ਕੇ ਭਾਈ ਜੈਤਾ ਜੀ ਦਾ ਨਾਮ
ਭਾਈ ਜੀਵਨ ਸਿੰਘ ਹੋਇਆ
ਜਦੋਂ ਕਲਗੀਧਰ ਪਿਤਾ ਜੀ ਨੇ ਆਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਾਧੂ ਗੁਰਬਖਸ਼ ਸਿੰਘ ਨੂੰ ਖਾਸ ਤੌਰ ਤੇ ਹਦਾਇਤ ਕੀਤੀ ਕਿ ਤੁਸੀਂ ਇੱਥੇ ਰਹਿਣਾ ਸੀਸ ਗੰਜ ਸਾਹਿਬ ਦੀ ਸੇਵਾ ਕਰਨੀ ਝਾੜੂ ਮਾਰਨਾ ਧੂਫਬੱਤੀ ਕਰਨੀ ਤੇ ਗੁਰਬਾਣੀ ਦਾ ਪਾਠ ਕਰਨ
ਭਾਈ ਜੈਤਾ ਜੀ ਪੰਜ ਦਿਨਾਂ ਚ ਚਾਂਦਨੀ ਚੌਕ ਤੋਂ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਲਗਪਗ ਪੰਜ ਦਿਨਾਂ ਤੋ ਉ ਉਨੀਂਦਰੇ ਤੇ ਸਫਰ ਚ ਸੀ ਜਦੋਂ ਤਕ ਸੇਵਾ ਪੂਰੀ ਨਹੀਂ ਹੋਗਈ ਅਰਦਾਸਾਂ ਹੀ ਕਰਦੇ ਰਹੇ
ਨਾਲ ਉ ਤਿੰਨ ਸਿੱਖ ਭਾਈ ਨਾਨੂੰ ਜੀ ਭਾਈ ਉਦਾ ਜੀ ਤੇ ਭਾਈ ਆਗਿਆ ਜੀ ਵੀ ਸਨ
ਧੰਨ ਗੁਰੂ ਧੰਨ ਗੁਰੂ ਪਿਆਰੇ
ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਮੁੱਖ ਰੱਖਦਿਆਂ ਦਸਵੀਂ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਰਾਜਵਿੰਦਰ ਸਿੰਘ ਐਨੋਕੋਟ ਰੰਗਰੇਟਾ ਗੁਰਦਾਸਪੁਰ