सलोक ॥ संत उधरण दइआलं आसरं गोपाल कीरतनह ॥ निरमलं संत संगेण ओट नानक परमेसुरह ॥१॥ चंदन चंदु न सरद रुति मूलि न मिटई घांम ॥ सीतलु थीवै नानका जपंदड़ो हरि नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥ तोटि न आवै मूलि संचिआ नामु धन ॥ संत जना सिउ संगु पाईऐ वडै पुन ॥ आठ पहर हरि धिआइ हरि जसु नित सुन ॥१७॥

अर्थ: जो संत जन गोपाल प्रभू के कीर्तन को अपने जीवन का सहारा बना लेते हैं, दयाल प्रभू उन संतों को (माया की तपस से) बचा लेता है, उन संतों की संगति करने से पवित्र हो जाते हैं। हे नानक! (तू भी ऐसे गुरमुखों की संगति में रह के) परमेश्वर का पल्ला पकड़।1। चाहे चंदन (का लेप किया) हो चाहे चंद्रमा (की चाँदनी) हो, और चाहे ठंडी ऋतु हो – इनसे मन की तपस बिल्कुल भी समाप्त नहीं हो सकती। हे नानक! प्रभू का नाम सिमरने से ही मनुष्य (का मन) शांत होता है।2। प्रभू के सुंदर चरणों का आसरा ले के सारे जीव (दुनिया की तपस से) बच जाते हैं। गोबिंद की महिमा सुन के (बँदगी वालों के) मन निडर हो जाते हैं। वे प्रभू का नाम-धन इकट्ठा करते हैं और उस धन में कभी घाटा नहीं पड़ता। ऐसे गुरमुखों की संगति बड़े भाग्यों से मिलती है, ये संत जन आठों पहर प्रभू को सिमरते हैं और सदा प्रभू का यश सुनते हैं।17।



Share On Whatsapp

Leave a comment




ਅੰਗ : 709
ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥

ਅਰਥ : ਸਲੋਕ ॥ ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। ਪਉੜੀ ॥ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ । ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ । ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ । ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ।੧੭।



Share On Whatsapp

Leave a comment


टोडी महला ५ ॥ स्वामी सरनि परिओ दरबारे ॥ कोटि अपराध खंडन के दाते तुझ बिनु कउनु उधारे ॥१॥ रहाउ ॥ खोजत खोजत बहु परकारे सरब अरथ बीचारे ॥ साधसंगि परम गति पाईऐ माइआ रचि बंधि हारे ॥१॥ चरन कमल संगि प्रीति मनि लागी सुरि जन मिले पिआरे ॥ नानक अनद करे हरि जपि जपि सगले रोग निवारे ॥२॥१०॥१५॥

अर्थ: हे मालिक-प्रभू! मैं तेरी शरण आ पड़ा हूँ, मैं तेरे दर पर (आ गिरा हूँ)। हे करोड़ों भूल नाश करने के समर्थ दातार! तेरे बिना और कौन मुझे भूलों से बचा सकता है ? ॥१॥ रहाउ ॥ हे भाई! कई तरीकों के साथ खोज कर कर के मैंने सभी बातें विचारी हैं (और, इस नतीजे ऊपर पहुँचा हूँ, कि) गुरु की संगत में टिक कर सब से ऊँची आतमिक अवस्था प्राप्त कर लेते हैं, और माया के (मोह के) बंधन में फँस के (मनुष्य जन्म की बाजी) हार जाते हैं ॥१॥ जिस मनुष्य को प्यारे गुरमुख सज्जन मिल पड़ते हैं उस के मन में परमात्मा के कोमल चरणों का प्यार बन जाता है। हे नानक जी! वह मनुष्य परमात्मा का नाम जप जप के आतमिक आनंद मानता है और वह (अपने अंदर से) सारे रोग दूर कर लेता है ॥२॥१०॥१५॥



Share On Whatsapp

Leave a comment


ਅੰਗ :714

ਟੋਡੀ ਮਹਲਾ ੫ ॥ ਸ੍ਵਾਮੀ ਸਰਨਿ ਪਰਿਓ ਦਰਬਾਰੇ ॥ ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥ ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥ ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥ ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿ ਜਨ ਮਿਲੇ ਪਿਆਰੇ ॥ ਨਾਨਕ ਅਨਦ ਕਰੇ ਹਰਿ ਜਪਿ ਜਪਿ ਸਗਲੇ ਰੋਗ ਨਿਵਾਰੇ ॥੨॥੧੦॥੧੫॥

ਅਰਥ :ਹੇ ਮਾਲਕ-ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ)। ਹੇ ਕ੍ਰੋੜਾਂ ਭੁੱਲਾਂ ਨਾਸ ਕਰਨ ਦੇ ਸਮਰਥ ਦਾਤਾਰ! ਤੈਥੋਂ ਬਿਨਾ ਹੋਰ ਕੌਣ ਮੈਨੂੰ ਭੁੱਲਾਂ ਤੋਂ ਬਚਾ ਸਕਦਾ ਹੈ ? ॥੧॥ ਰਹਾਉ ॥ ਹੇ ਭਾਈ! ਕਈ ਤਰੀਕਿਆਂ ਨਾਲ ਖੋਜ ਕਰ ਕਰ ਕੇ ਮੈਂ ਸਾਰੀਆਂ ਗੱਲਾਂ ਵਿਚਾਰੀਆਂ ਹਨ (ਤੇ, ਇਸ ਨਤੀਜੇ ਉਤੇ ਅੱਪੜਿਆ ਹਾਂ, ਕਿ) ਗੁਰੂ ਦੀ ਸੰਗਤਿ ਵਿਚ ਟਿਕਿਆਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ, ਅਤੇ ਮਾਇਆ ਦੇ (ਮੋਹ ਦੇ) ਬੰਧਨ ਵਿਚ ਫਸ ਕੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਜਾਈਦੀ ਹੈ ॥੧॥ ਜਿਸ ਮਨੁੱਖ ਨੂੰ ਪਿਆਰੇ ਗੁਰਮੁਖਿ ਸੱਜਣ ਮਿਲ ਪੈਂਦੇ ਹਨ ਉਸ ਦੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਪਿਆਰ ਬਣ ਜਾਂਦਾ ਹੈ। ਹੇ ਨਾਨਕ ਜੀ! ਉਹ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦਾ ਹੈ ਅਤੇ ਉਹ (ਆਪਣੇ ਅੰਦਰੋਂ) ਸਾਰੇ ਰੋਗ ਦੂਰ ਕਰ ਲੈਂਦਾ ਹੈ ॥੨॥੧੦॥੧੫॥



Share On Whatsapp

View All 3 Comments
ਅਜੈਬ ਸਿੰਘ : ਬਠਿੰਡਾ
SIMRANJOT SINGH : Waheguru Ji🙏





Share On Whatsapp

Leave a comment




Share On Whatsapp

Leave a comment




Share On Whatsapp

Leave a comment






Share On Whatsapp

Leave a comment


ਦੋ ਸਰਹੰਦ ਵਿੱਚ , ਦੋ ਜੰਗ ਵਿਚ ,
ਚਾਰੇ ਪੁੱਤਰ ਵਾਰ ਦਿਤੇ ,
ਧੰਨ ਜਿਗਰਾ ਕਲਗੀਆਂ ਵਾਲੇ ਦਾ ਵਾਹਿਗੁਰੂ ਜੀ



Share On Whatsapp

Leave a comment




Share On Whatsapp

Leave a comment






Share On Whatsapp

Leave a comment




Share On Whatsapp

Leave a comment


ਸਰਬੰਸਦਾਨੀ ਸਤਿਗੁਰੂ ਦੇ ਸਰਬੰਸਦਾਨੀ ਸਿੱਖ
ਸਿੱਖ ਪੰਥ ਦੇ ਅਨਮੋਲ ਮੋਤੀ
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ
ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਸਿੱਖ ਪੰਥ ਦੇ ਲਾਸਾਨੀ ਅਤੇ ਮਹਾਨ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਗੁਰੂ ਚਰਨਾਂ ਦੇ ਪ੍ਰੇਮ ਵਿੱਚ ਭਿੱਜ ਕੇ ਆਪਣਾ ਤਨ ,ਮਨ ,ਧਨ ਨਿਸ਼ਾਵਰ ਕਰਦਿਆਂ “ਅਮਰ ਸ਼ਹੀਦ “ਦਾ ਖਿਤਾਬ ਪ੍ਰਾਪਤ ਕੀਤਾ |
ਬਾਬਾ ਮੋਤੀ ਰਾਮ ਮਹਿਰਾ ਜੀ ਦਾ ਜਨਮ 9 ਫਰਵਰੀ ,1677 ਨੂੰ ਪਿਤਾ ਹਰਾ ਰਾਮ ਜੀ ਦੇ ਘਰ ਮਾਤਾ ਲੱਧੋ ਜੀ ਦੀ ਕੁੱਖ ਤੋਂ ਹੋਇਆ | ਆਪ ਜੀ ਦੇ ਪਿਤਾ ਜੀ ਖਾਣਾ ਬਣਾਉਣ ਦਾ ਕੰਮ ਕਰਦੇ ਸਨ | ਪਿਤਾ ਪੁਰਖੀ ਕਾਰੋਬਾਰ ਹੋਣ ਕਾਰਨ ਆਪ ਜੀ ਨੇ ਵੀ ਇਸੀ ਕਾਰੋਬਾਰ ਵਿੱਚ ਮੁਹਾਰਤ ਹਾਸਲ ਕੀਤੀ ਅਤੇ 17 ਸਾਲ ਦੀ ਆਯੂ ਵਿੱਚ ਆਪ ਜੀ ਨੂੰ ਸੂਬਾ ਸਰਹਿੰਦ ਦੇ ਕੈਦਖਾਨੇ ਵਿੱਚ ਰਸੋਸੀਏ ਦੀ ਨੌਕਰੀ ਮਿਲੀ |
ਬਾਬਾ ਮੋਤੀ ਰਾਮ ਮਹਿਰਾ ਜੀ ਸਰਹਿੰਦ ਦੀ ਜੇਲ੍ਹ ਵਿਚ ਨਜ਼ਰਬੰਦ ਹਿੰਦੂ ਕੈਦੀਆਂ ਦੇ ਲੰਗਰ ਦੇ ਇੰਚਾਰਜ ਸਨ |
ਪਰੀ ਨਿਸਾ ਇੱਕ ਮੋਤੀ ਰਾਮ | ਪੈਂਚ ਕੈਦੀਆਂ ਰੋਟੀ ਰਾਮ |
( ਸ਼੍ਰੀ ਗੁਰਪੁਰ ਪ੍ਰਕਾਸ਼ )
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋ ਥਾਪੇ ਪੰਜ ਪਿਆਰਿਆਂ ਵਿੱਚੋ ਭਾਈ ਹਿੰਮਤ ਸਿੰਘ ਰਿਸ਼ਤੇ ਵਿੱਚ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਚਾਚਾ ਜੀ ਲੱਗਦੇ ਸਨ |
ਮੋਤੀ ਰਾਮ ਸੰਗਿਤਪੁਰ ਵਾਸੀ | ਰਾਮ ਨਾਮ ਜਪ ਪੁੰਨ ਕਮਾਸੀ |
ਹਿੰਮਤ ਸਿੰਘ ਤਿਤ ਚਾਚੂ ਜਾਨਹੁ | ਪਾਂਚ ਪਯਾਰਣ ਮਾਹਿ ਪ੍ਰਧਾਨਹੁ |
ਧੰਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਛੋਟ ਸਾਹਿਬਜਾਦਿਆ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਜਦੋਂ ਮੋਰਿੰਡਾ ਦੇ ਕੋਤਵਾਲ ਨੇ ਗੰਗੂ ਬ੍ਰਾਹਮਣ ਦੀ ਸ਼ਿਕਾਇਤ ਤੇ ਗ੍ਰਿਫਤਾਰ ਕਰਕੇ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਅੱਗੇ ਪੇਸ਼ ਕੀਤੇ ਤਾਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ |
ਸਰਹਿੰਦ ਦੇ ਨਵਾਬ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਮਦਦ ਕਰੇਗਾ , ਉਸ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ ਪਰ ਇਸ ਦੇ ਬਾਵਜੂਦ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਜਦੋ ਪਤਾ ਲੱਗਿਆ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਹੋਇਆ ਹੈ ਤਾਂ ਉਹ ਬੜੇ ਪਿਆਰ ਨਾਲ ਪਰਸ਼ਾਦਾ ਤਿਆਰ ਕਰਕੇ ਠੰਡੇ ਬੁਰਜ ਪਹੁੰਚੇ ਪਰ ਮਾਤਾ ਜੀ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਕਿਹਾ ਕਿ ਆਪ ਜੀ ਦੀ ਸੇਵਾ ਪ੍ਰਵਾਨ ਹੈ ਪਰ ਅਸੀਂ ਮੁਗ਼ਲਾਂ ਦੀ ਰਸੋਈ ਦਾ ਬਣਿਆ ਖਾਣਾ ਨਹੀਂ ਛੱਕਣਾ | ਇਹ ਸੁਣ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਬਹੁਤ ਚਿੰਤਤ ਹੋਏ ਤੇ ਉਦਾਸੀ ਦੇ ਆਲਮ ਵਿੱਚ ਆਪਣੇ ਘਰ ਪੁਹੁੰਚੇ | ਬਾਬਾ ਜੀ ਦੇ ਮਾਤਾ ਜੀ ਅਤੇ ਧਰਮ ਸੁਪਤਨੀ ਨੇ ਬਾਬਾ ਜੀ ਨੂੰ ਚਿੰਤਾ ਦਾ ਕਾਰਨ ਪੁੱਛਿਆ ਤਾ ਉੰਨਾਂ ਨੇ ਦੱਸਿਆਂ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਤਿਕਾਰਯੋਗ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆ ਨੂੰ ਸਰਹਿੰਦ ਦੇ ਨਵਾਬ ਨੇ ਠੰਡੇ ਬੁਰਜ ਵਿੱਚ ਰੱਖਿਆ ਹੋਇਆ ਹੈ , ਮਲੇਛਾਂ ਦੀ ਰਸੋਈ ਦਾ ਖਾਣਾ ਖਾਣ ਤੋਂ ਉੱਨਾ ਨੇ ਇਨਕਾਰ ਕਰ ਦਿੱਤਾ ਹੈ ਤੇ ਕਈ ਦਿਨਾਂ ਤੋਂ ਉਹ ਭੁੱਖੇ ਪਿਆਸੇ ਹਨ |ਜੰਗਲ ਬੇਲਿਆਂ ਵਿੱਚ ਸਫਰ ਕਰਨ ਕਰਕੇ ਕੰਡਿਆਲੀਆਂ ਝਾੜੀਆਂ ਨਾਲ ਉੱਨਾ ਦੇ ਬਸਤਰ ਲੀਰੋ ਲੀਰ ਹੋ ਗਏ ਹਨ ਅਤੇ ਸਰੀਰ ਤੇ ਝਰੀਟਾਂ ਅਤੇ ਜਖ਼ਮ ਵੀ ਹੋ ਚੁੱਕੇ ਹਨ | ਲੰਬਾ ਸਫਰ ਹੋਣ ਕਰਕੇ ਸਾਹਿਬਜ਼ਾਦਿਆਂ ਦੇ ਪੈਰ ਵਿੱਚ ਛਾਲੇ ਪੈ ਗਏ ਜਨ ਅਤੇ ਪੈਰ ਵੀ ਸੁੱਜ ਗਏ ਹਨ ਤੇ ਹੁਣ ਠੰਡੇ ਬੁਰਜ ਵਿੱਚ ਤੇਜ਼ ਹਵਾ ਚੱਲਣ ਕਰਕੇ ਕੜਾਕੇ ਦੀ ਠੰਡ ਨਾਲ ਸਾਹਿਬਜ਼ਾਦਿਆਂ ਦੇ ਜ਼ਖਮ ਆਕੜ ਗਏ ਹਨ ਤੇ ਬਹੁਤ ਤਕਲੀਫ ਦੇ ਰਹੇ ਹਨ ਪਰ ਇਸ ਦੇ ਬਾਵਜੂਦ ਮਾਤਾ ਜੀ ਅਤੇ ਸਾਹਿਬਜਾਦੇ ਚੜ੍ਹਦੀਕਲਾਂ ਵਿੱਚ ਹਨ | ਇਹ ਦਰਦ ਭਰੀ ਦਾਸਤਾਨ ਸੁਣ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਮਾਤਾ ਜੀ ਅਤੇ ਧਰਮ ਸੁਪਤਨੀ ਜੀ ਨੇ ਕਿਹਾ ਕਿ ਇਸ ਸਮੇਂ ਸਾਨੂੰ ਗੁਰੂ ਸਾਹਿਬ ਜੀ ਦੇਪਰਿਵਾਰ ਦੀ ਸੇਵਾ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ | ਆਪਣੇ ਘਰ ਸਲਾਹ ਕਰਕੇ ਬਾਬਾ ਮੋਤੀ ਰਾਮ ਮਹਿਰਾ ਜੀ ਬੜੀ ਸੁਚਮੱਤਾ ਨਾਲ ਗਰਮ ਦੁੱਧ ਦਾ ਗੜਵਾ ਲੈ ਕੇ ਠੰਡੇ ਬੁਰਜ ਵੱਲ ਚੱਲ ਪਏ | ਚੱਲਣ ਤੋਂ ਪਹਿਲਾਂ ਬਾਬਾ ਜੀ ਦੇ ਧਰਮ ਸੁਪਤਨੀ ਨੇ ਆਪਣੇ ਗਹਿਣੇ ਦੇ ਕੇ ਅੱਗੇ ਲੰਘ ਜਾਣਾ ਪਰ ਇਹ ਸੇਵਾ ਜ਼ਰੂਰ ਨਿਭਾਉਣੀ | ਧੰਨ ਹਨ ਬਾਬਾ ਜੀ ਦੇ ਮਾਤਾ ਜੀ ਅਤੇ ਧਰਮ ਸੁਪਤਨੀ ਜਿਨ੍ਹਾਂ ਨੇ ਨਿਭਾਉਣ ਲਈ ਬਾਬਾ ਜੀ ਲਈ ਤਨ , ਮਨ ਅਤੇ ਧਨ ਨਾਲ ਸਾਥ ਦਿੱਤਾ | ਬਾਬਾ ਮੋਤੀ ਰਾਮ ਮਹਿਰਾ ਜੀ ਜਦੋਂ ਦੁੱਧ ਦਾ ਗੜਵਾ ਲੈ ਕੇ ਠੰਡਾ ਬੁਰਜ ਕੋਲ ਪੁਹੰਚੇ ਤਾਂ ਪਹਿਰੇਦਾਰ ਨੇ ਰੋਕ ਲਿਆ ਤੇ ਬਾਬਾ ਜੀ ਨੇ ਗਹਿਣੇ ਰਿਸ਼ਵਤ ਦੇ ਰੂਪ ਵਿੱਚ ਪਹਿਰੇਦਾਰ ਨੂੰ ਦੇ ਦਿੱਤਾ | ਪਹਿਰੇਦਾਰ ਬਾਬਾ ਜੀ ਨੂੰ ਪੁੱਛਣ ਲੱਗਾ ਕਿ ਕੀ ਤੁਹਾਨੂੰ ਨਵਾਬ ਦਾ ਡਰ ਨਹੀਂ ਲੱਗਦਾ ਕਿਉਂਕਿ ਉਸ ਨੇ ਐਲਾਨ ਕੀਤਾ ਹੋਇਆ ਹੈ ਕਿ ਜਿਹੜਾ ਵੀ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਮਦਦ ਕਰੇਗਾ , ਉਸ ਨੇ ਕੋਹਲੂ ਵਿੱਚ ਪੀੜ ਦਿੱਤਾ ਜਵੇਗਾ |ਬਾਬਾ ਜੀ ਬੜੀ ਨਿਮਰਤਾ ਨੇ ਪ੍ਰੇਮ ਵਿੱਚ ਭਿੱਜ ਕੇ ਕਹਿਣ ਲੱਗੇ , ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਲਈ ਜੇ ਆਪਣਾ ਆਪ ਨਿਛਾਵਰ ਵੀ ਕਰਨਾ ਪੈ ਜਾਵੇ ਤੇ ਕੋਈ ਵੱਡੀ ਗੱਲ ਨਹੀਂ |ਪਹਿਰੇਦਾਰ ਨੇ ਅੱਗੇ ਜਾਣ ਦੀ ਇਜ਼ਾਜਤ ਦੇ ਦਿੱਤੀ |ਕੜਾਕੇ ਦੀ ਠੰਡ ਵਿੱਚ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗਰਮ ਗਰਮ ਦੁੱਧ ਪਿਲਾਇਆ ਤੇ ਮਾਤਾ ਗੁਜਰ ਕੌਰ ਜੀ ਕੇ ਅਨੇਕਾਂ ਆਸੀਸ਼ਾ ਦਿੱਤੀਆਂ | ਕਵੀ ਸੰਤਰੇਣ ਭਾਈ ਪ੍ਰੇਮ ਸਿੰਘ ਜੀ ਲਿਖਦੇ ਜਨ :
ਪਿਖ ਕੇ ਪ੍ਰੇਮ ਸੁ ਮੋਤੀ ਕੇਰਾ | ਮਾਤਾ ਕਹੈਯੋ ਭਲਾ ਹੋਵੈ ਤੇਰਾ |
ਬਾਬਾ ਮੋਤੀ ਰਾਮ ਜੀ ਲਈ ਮਾਤਾ ਗੁਜਰ ਕੌਰ ਜੀ ਦੇ ਅਸੀਸ ਇੱਕ ਅਗੰਮੀ ਸਰਮਾਇਆ ਸੀ | ਇਸ ਸਰਮਾਏ ਦੇ ਸਾਮਹਣੇ ਦੁਨੀਆਂ ਦੀਆ ਸਭ ਦੌਲਤਾਂ ਉੱਨਾ ਲਈ ਹੁਣ ਮਿੱਟੀ ਸਮਾਨ ਸਨ | ਬਾਬਾ ਜੀ ਨੇ ਤਿੰਨ ਰਾਤਾਂ ਮਾਤਾ ਜੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਦੁੱਧ ਛਕਾਉਣ ਦੀ ਪਾਵਨ ਸੇਵਾ ਨਿਭਾਈ |
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੀ ਅੱਖੀਂ ਦੇਖੀ ਤੇ ਫਿਰ ਵੈਰਾਗ ਵਿੱਚ ਆ ਕੇ ਆਪਣੀਆਂ ਹੰਜੂਆਂ ਨਾਲ ਭਰੀਆਂ ਅੱਖਾਂ ਨੂੰ ਸੰਭਾਲਦਿਆਂ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਜਾ ਕੇ ਇਸ ਸ਼ਹੀਦੀ ਸਾਕੇ ਦੀ ਖ਼ਬਰ ਦੱਸੀ | ਮਾਤਾ ਜੀ ਨੂੰ ਇਹ ਖ਼ਬਰ ਦੱਸਣੀ ਬਾਬਾ ਮੋਤੀ ਰਾਮ ਮਹਿਰਾ ਜੀ ਲਈ ਕਿਸੇ ਕਰੜੀ ਘਾਲਣਾ ਨਾਲੋਂ ਘੱਟ ਨਹੀਂ ਸੀ | ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣ ਕੇ ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਮਿਹਰਾਂ ਦੀ ਝੜੀ ਲੱਗਾ ਦਿੱਤੀ |ਉਪਰੰਤ ਮਾਤਾ ਜੀ ਵੀ ਦੇ ਦਸਮ ਦਵਾਰ ਰਾਹੀਂ ਆਪਣੇ ਸਵਾਸ ਬਾਹਰ ਕੱਢ ਕੇ ਸੱਚਖੰਡ ਪਿਆਨਾ ਕੀਤਾ | ਮਾਤਾ ਜੀ ਅਤੇ ਸਾਹਿਬਜਾਦਿਆਂ ਦੀ ਸ਼ਹੀਦੀ ਉਪਰੰਤ ਦੀਵਾਨ ਟੋਡਰ ਮੱਲ ਜੀ ਨਾਲ ਸਲਾਹ ਕਰਕੇ ਬਾਬਾ ਜੀ ਨੇ ਅੱਤੇ ਖਾਨ ਨਾਮੀ ਲੱਕੜਹਾਰੇ ਤੋਂ ਚੰਦਨ ਦੀ ਲੱਕੜ ਦਾ ਗੱਡਾ ਭਰ ਕੇ ਲਿਆਂਦਾ ਤੇ ਗੁਰੂਦਵਾਰਾ ਜੋਤੀ ਸਰੂਪ ਸਾਹਿਬ ਵਿਖੇ ਆਪਣੇ ਹੱਥੀਂ ਚਿਖਾ ਚਿਨ ਕੇ ਦੀਵਾਰ ਟੋਡਰ ਮੱਲ ਜੀ ਨਾਲ ਮਾਤਾ ਜੀ ਤੇ ਛੋਟੇ ਸਾਹਿਬਜਾਂਦਿਆਂ ਦਾ ਸੰਸਕਾਰ ਕੀਤਾ |ਬਾਬਾ ਜੀ ਨੇ ਆਪਣੇ ਪਾਵਨ ਬਿਬਾਨਾ ਨੂੰ ਮੋਢੇ ਲਗਾਇਆ | ਬਾਬਾ ਮੋਤੀ ਰਾਮ ਮਹਿਰਾ ਜੀ ਵਲੋਂ ਨਿਭਾਈ ਗਈ ਇਹ ਸੇਵਾ ਗੁਪਤ ਹੀ ਰਹਿੰਦੀ ਪਰ ਗੰਗੂ ਬ੍ਰਾਹਮਣ ਦਾ ਚਚੇਰਾ ਭਰਾ ਜਿਸ ਦਾ ਇਤਿਹਾਸ ਵਿੱਚ ਨਾਂ ਪੰਮਾ ਲੰਗਾ ਆਇਆ ਹੈ ਜਿਹੜਾ ਬਾਬਾ ਮੋਤੀ ਰਾਮ ਮਹਿਰਾ ਜੀ ਨਾਲ ਵਜੀਦ ਖਾਂ ਦੀ ਰਸੋਈ ਵਿੱਚ ਰਸੋਈਏ ਦਾ ਕੰਮ ਕਰਦਾ ਸੀ ,ਨੇ ਵਜੀਦ ਖਾਂ ਨੂੰ ਬਾਬਾ ਜੀ ਦੀ ਸ਼ਿਕਾਇਤ ਕਰ ਦਿੱਤੀ |
ਨੀਚ ਗੰਗੂ ਕੋ ਭ੍ਰਾਂਤ ਇਕ ਲੰਗਾ || ਤਿਨ ਲੀਨੋ ਮੋਤੀ ਸੰਗ ਪੰਗਾ ||
ਜਾਇ ਵਜੀਦ੍ਹੀ ਭੇਦ ਬਤਾਇਯੋ ||ਇੱਕ ਝੀਵਰ ਹੈ ਪੇਯ ਪਿਆਇਯੋ ||
ਗੁਰ ਕੋ ਮਾਤ ਬਾਲ ਸੁਖਦਾਈ || ਇਸਹਿ ਦੀਨ ਬਹੁਤ ਵਡਿਆਈ ||
ਪੰਮੇ ਲੰਗੇ ਦੀ ਚੁਗਲੀ ਕਰਨ ਨੇ ਵਜੀਦ ਖਾਂ ਦੇ ਹੁਕਮ ਨਾਲ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਪਰਿਵਾਰ ਸਮੇਤ ਪੇਸ਼ ਹੋਣ ਲਈ ਕਿਹਾ ਗਿਆ | ਵਜੀਦ ਖਾਂ ਨੇ ਕਰੋਧ ਨਾਲ ਅੱਗ ਬਬੂਲਾ ਹੋ ਜੋ ਗਰਜ ਕ ਕਿਹਾ ਮੋਤੀ ਰਾਮ, ਤੇਰੀ ਸ਼ਿਕਾਇਤ ਆਈ ਹੈ ਕਿ ਤੂੰ ਵੀ ਸਿੱਖ ਹੈ ਤੇ ਤੂੰ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਦੁੱਧ ਪਿਲਾਇਆ ਹੈ | ਬਾਬਾ ਮੋਤੀ ਰਾਮ ਮਹਿਰਾ ਜੀ ਕਹਿਣ ਲੱਗੇ ਕਿ ਇਹ ਸੱਚਾਈ ਹੈ |ਮੈਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਹਾਂ ਅਤੇ ਮੇਰੇ ਪਿਤਾ ਜੀ ਹਰਾ ਰਾਮ ਜੀ ਸ਼੍ਰੀ ਅਨੰਦਪੁਰ ਸਾਹਿਬ ਰਸਦ ਦਾ ਗੱਡਾ ਲੈ ਕੇ ਗਏ ਸਨ ਪਰ ਘੇਰਾਬੰਦੀ ਹੋਣ ਕਰਕੇ ਉਹ ਸ਼੍ਰੀ ਅਨੰਦਪੁਰ ਸਾਹਿਬ ਕਿਲੇ ਦੇ ਅੰਦਰ ਹੀ ਰਹੇ ਤੇ ਫਿਰ ਅੰਮ੍ਰਿਤ ਛੱਕ ਕੇ ਸਿੰਘ ਸਜ ਗਏ ਤੇ ਹਰਾ ਸਿੰਘ ਬਣ ਗਏ | ਉੱਨਾ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ |ਇਹ ਸੁਣ ਕੇ ਵਜੀਦ ਖਾਂ ਹੋਰ ਭੜਕ ਗਿਆ ਤੇ ਹੁਕਮ ਕਰ ਦਿੱਤਾ ਜਾਂ ਤਾਂ ਮੁਸਲਮਾਨ ਬਣ ਜਾਓ ਨਹੀਂ ਤਾਂ ਫਿਰ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ |ਬਾਬਾ ਜੀ ਨੇ ਸ਼ਹੀਦ ਹੋਣ ਪ੍ਰਵਾਨ ਕੀਤਾ |ਜ਼ਾਲਮ ਹਾਕਮ ਅਜੇ ਹੋਰ ਵੀ ਅਜਮਾਇਸ਼ ਲੈਣਾ ਚਾਹੁੰਦੇ ਸਨ|ਸੁਭਾ ਸਰਹਿੰਦ ਨੇ ਹੁਕਮ ਸੁਣਾਇਆ ਕਿ ਸਭ ਤੋਂ ਪਹਿਲਾਂ ਇਸ ਦੇ ਪੁੱਤਰ ਨੂੰ ਕੋਹਲੂ ਚਕੇ ਪੀੜ ਦਿਓ |ਬਾਬਾ ਜੀ ਨੇ ਆਪਣੇ ਪੁੱਤਰ ਨੂੰ ਦੇਖਿਆ |ਸਾਰਾ ਦਰਬਾਰ ਸਾਹ ਰੋਕੀ ਪਿਓ ਪੁੱਤਰ ਦੀ ਮਿਲਣੀ ਨੂੰ ਵਾਚ ਰਿਹਾ ਸੀ |ਬਾਬਾ ਜੀ ਨੂੰ ਮਹਿਸੂਸ ਹੋਇਆ ਜਿਸ ਰਸਤੇ ਗੁਰੂ ਜੀ ਦੇ ਲਾਲ ਤੁਰੇ ਹਨ , ਉਸੇ ਹੀ ਪਗਡੰਡੀ ਤੇ ਤੁਰਨ ਦਾ ਸੁਭਾਗ ਉਸ ਨੂੰ ਗੁਰੂ ਦੀ ਇਲਾਹੀ ਨਦਰਿ ਨਾਲ ਪ੍ਰਾਪਤ ਹੋ ਰਿਹਾ ਹੈ |ਬਾਬਾ ਮੋਤੀ ਰਾਮ ਜੀ ਦੀਆਂ ਅੱਖਾਂ ਸਾਹਮਣੇ ਬਾਬਾ ਜੀ ਦੇ ਛੇ ਸਾਲਾਂ ਸੁਪੁੱਤਰ ;ਅੱਸੀ ਸਾਲਾਂ ਮਾਤਾ , ਮਾਤਾ ਲੱਧੋ ਜੀ ਅਤੇ ਧਰਮ ਸੁਪਤਨੀ ਬੀਬੀ ਭੋਲੀ ਜੀ ਨੂੰ ਸਰਹਿੰਦ ਤੇ ਤੇਲੀਆਂ ਮੁਹੱਲੇ ਵਿੱਚ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ |ਪਰਿਵਾਰ ਕੋਹਲੂ ਵਿੱਚ ਪੀੜ੍ਹਿਆਂ ਜਾ ਰਿਹਾ ਸੀ ਪਰ ਬਾਬਾ ਮੋਤੀ ਰਾਮ ਮਹਿਰਾ ਜੀ ਰੱਬੀ ਭਾਣਿਆ ਦੇ ਵਿਸਮਾਦੀ ਕੌਤਕਾਂ ਨੂੰ ਮੁੰਦੀਆਂ ਹੋਈਆਂ ਅੱਖਾਂ ਨਾਲ ਵੇਖ ਰਹੇ ਸਨ |ਵਾਰੋ ਵਾਰੀ ਸਾਰਾ ਪਰਿਵਾਰ ਕੋਹਲੂ ਵਿੱਚ ਪੀੜ ਦਿੱਤਾ ਗਿਆ |ਤੇਲ ਵਾਲਾ ਕੜਾਹਾ ਖੂਨ ਨਾਲ ਭਰ ਗਿਆ |ਹੱਡੀਆਂ ਦਾ ਚੂਨਾ ਬਣ ਗਿਆ | ਮਾਸ ਨਪੀੜ ਹੋ ਕੇ ਮਿੱਝ ਦੀ ਸ਼ਕਲ ਵਿੱਚ ਬਦਲ ਗਿਆ | ਸੰਸਾਰ ਦੀ ਨਾਸਵਾਸਨਤਾ ਦਾ ਭਿਅੰਕਰ ਰੂਪ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸਾਹਮਣੇ ਪ੍ਰਗਟ ਹੋ ਗਿਆ ਪਰ ਸਤਿਗੁਰ ਜੀ ਦੀ ਮਿਹਰਵਾਨ ਨਦਰਿ ਸਦਕਾ ਇੱਕ ਛਿਨ ਵਿੱਚ ਹੀ ਬਾਬਾ ਮੋਤੀ ਰਾਮ ਮਹਿਰਾ ਜੀ ਤ੍ਰੇਕਾਲ ਦਰਸ਼ੀ ਬਣ ਗਏ |ਬਾਬਾ ਜੀ ਨੇ ਸ਼ਹੀਦੀ ਉਪਰੰਤ ਫਿਰ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ | ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹਿੰਦ ਫਤਿਹ ਕੀਤੀ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਘਾਲਣਾ ਸੁਣ ਉੱਨਾ ਦੇ ਮੁੱਖ ਵਿੱਚੋ ਫਿਰ ਇਹ ਬਚਨ ਨਿਕਲਿਆ :
ਧੰਨ ਮੋਤੀ ਜਿਨੁ ਪੁੰਨ ਕਮਾਇਆ | ਗੁਰ ਲਾਲਾਂ ਤਾਈਂ ਦੁੱਧ ਪਿਲਾਇਆ |
ਬਾਬਾ ਮੋਤੀ ਰਾਮ ਮਹਿਰਾ ਜੀ ਸਤਿਗੁਰੂ ਜੀ ਦੇ ਸਨਮੁੱਖ ਅਮਲੀ ਤੌਰ ਤੇ ਨਾਮ ਸਿਮਰ ਕੇ ਪ੍ਰਵਾਨ ਹੋਏ ਅਤੇ ਉੱਨਾ ਨੂੰ ਸੱਚੀ ਦਰਗਾਹ ਵਿੱਚ ਮਾਣ ਪ੍ਰਾਪਤ ਹੋਇਆ |
ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣ ||
ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ||
ਗੁਰੂਦਵਾਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ,ਗੁਰੂਦਵਾਰਾ ਫਤੇਹਗੜ੍ਹ ਸਾਹਿਬ ਤੋਂ ਕੁਝ ਮੀਟਰ ਦੀ ਦੂਰੀ ਤੇ ਸਥਿਤ ਹੈ | ਇੱਥੇ ਉਹ ਪਾਵਨ ਗਿਲਾਸ ਸੁਭਾਇਮਾਨ ਹਨ ਜਿਨ੍ਹਾਂ ਵਿੱਚ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੇ ਠੰਡੇ ਬੁਰਜ ਵਿਖੇ ਦੁੱਧ ਛਕਿਆ ਸੀ |
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਬਖ਼ਸ਼ਸ਼ ਕੀਤੀ ਅਸੀਸ
ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਸਮੇਂ ਮਾਲਵੇ ਪਿੰਡ ਵਿੱਚ ਸੀਲੋਆਨੀ ਵਿਖੇ ਸਨ ਜਦੋਂ ਉੰਨਾ ਨੂੰ ਰਾਏ ਕਲ੍ਹਾ ਦੇ ਭੇਜੇ ਹੋਏ ਨੂਰੇ ਮਾਹੀ ਨੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਸਾਕਾ ਸੁਣਾਇਆ ਅਤੇ ਸਰਹਿੰਦ ਵਿੱਚ ਸਾਰੀ ਬੀਤੀ ਹੋਈ ਵਿਸਥਾਰ ਨਾਲ ਦੱਸੀ |ਚੋਜੀ ਸਤਿਗੁਰੂ ਜੀ ਨੇ ਜ਼ੁਲਮ ਦੀ ਇੰਤਹਾ ਵਾਰੇ ਸੁਣ ਕੇ ਉੱਥੇ ਉੱਗੇ ਕਾਈ ਦੇ ਬੂਟੇ ਨੂੰ ਪੁੱਟ ਕੇ ਸੁਟਿਆ ਅਤੇ ਬਚਨ ਕੀਤੇ ਕਿ ਤੁਰਕਾਂ ਦੀ ਜੜ੍ਹ ਪੁੱਟੀ ਗਈ | ਪਾਪ ਦੀ ਬੇੜੀ ਭਰ ਚੁੱਕੀ ਹੈ | ਅੱਜ ਤੋਂ ਜ਼ੁਲਮੀ ਹਕੂਮਤ ਦਾ ਖ਼ਾਤਮਾ ਹੋਣਾ ਸ਼ੁਰੂ ਗਿਆ ਹੈ |
ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸੇਵਾ ਅਤੇ ਸ਼ਹਾਦਤ ਨੂੰ ਕਰੜੀ ਘਾਲਣਾ ਦਾ ਨਾਂ ਦਿੰਦਿਆਂ ਸ਼੍ਰੀ ਦਸ਼ਮੇਸ਼ ਪਿਤਾ ਜੀ ਨੇ ਫ਼ਰਮਾਇਆ ਕਿ ਮੋਤੀ ਰਾਮ ਮਹਿਰਾ ਨੇ ਆਪਣੇ ਘਾਲ ਕਮਾਈ ਨਾਲ ਸਾਡੇ ਅਤਿ ਨਿਕਟ ਪਿਆਰੇ ਗੁਰੂਸਿੱਖ ਦਾ ਦਰਜਾ ਪ੍ਰਾਪਤ ਕਰ ਲਿਆ ਹੈ |ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਗਤ ਦਾ ਤਮਾਸ਼ਾ ਦੇਖ ਕੇ ਜਦੋ ਅਸੀਂ ਸੱਚਖੰਡ ਵਿੱਚ ਜਾ ਕੇ ਬਿਰਾਜਾਗੇ ,ਉੱਦੋ ਮੋਤੀ ਰਾਮ ਦਾ ਵਸੇਬਾ ਬਿਲਕੁਲ ਸਾਡੇ ਨਜ਼ਦੀਕ ਹੋਵੇਗਾ ਅਤੇ ਅਸੀਂ ਹਮੇਸ਼ਾ ਉਸ ਨੂੰ ਆਪਣੇ ਗਲੇ ਦਾ ਹਾਰ ਬਣਾ ਕੇ ਹਿਰਦੇ ਵਿੱਚ ਵਸਾ ਕੇ ਰੱਖਾਂਗੇ | ਭਾਈ ਕਿਸ਼ਨ ਸਿੰਘ ਜੀ ਰਚਿਤ ਸਾਹਿਦਨਾਮਾ ਦੀ ਗਵਾਹੀ ਹੈ :
ਮੋਤੀ ਹਮਰੇ ਸਿੱਖ ਪਯਾਰਾ | ਤਿਸ ਕਾ ਕਰਜ ਮਮ ਸਿਰ ਭਾਰਾ |
ਜਬ ਹਮ ਦਰਗਹਿ ਜਾਇ ਬਿਰਾਜੈ | ,ਮੋਤੀ ਰਾਮ ਹਮ ਨਿਕਟ ਰਹਾਜੇ |
ਸੱਚਖੰਡ ਜਬ ਕਰਹਿ ਹਮ ਵਾਸਾ | ਮੋਤੀ ਰਾਮ ਮਮ ਢਿੱਗ ਹੋਇ ਵਾਸਾ |
ਹਮਰੇ ਉਰ ਕਾ ਹਾਰ ਵਹ ਬਨੇ | ਸਦ ਹੀ ਹਮਰੇ ਰਿਦ ਸੰਗ ਸਨੇ |
ਤਵਾਰੀਖ ਅਤੇ ਲੋਕ ਚੇਤਨਾ ਕਿਸੇ ਵਿਅਕਤੀ ਨੂੰ ਐਸਾ ਰੁਤਵਾ ਐਵੇ ਨਹੀਂ ਦੇ ਦਿੰਦੇ | ਅਜਿਹਾ ਅਵਸਥਾ ਦੀ ਪ੍ਰਾਪਤੀ ਲਈ ਪੂਰਬਲੇ ਕਰਮਾਂ ਦੇ ਆਮਿਨਵੇਂ ਤੇਜ ਦੇ ਨਾਲ ਰੱਬੀ ਰਹਿਮਤਾਂ ਦਾ ਵਿਸ਼ਮਾਦੀ ਵਰਤਾਵਾਂ ਅਤੇ ਸਰਬੱਤ ਤੋਂ ਆਪਾ ਕੁਰਬਾਨ ਕਰਨ ਦੀ ਦਰਿਸ਼ਟੀ ਵੀ ਪ੍ਰਗਟ ਹੋਣੀ ਚਾਹੀਦੀ ਹੈ | ਅਜਿਹੀ ਪ੍ਰਾਪਤੀ ਸਤਿਗੁਰੂ ਜੀ ਦੀ ਸਵੱਲੀ ਨਦਰਿ ਨਾਲ ਹੀ ਸੰਭਵ ਹੁੰਦੀ ਹੈ | ਤੁੱਠੇ ਸਤਿਗੁਰੂ , ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਬਚਨ ਅਨੰਤ ਸਮਿਆਂ ਤੱਕ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸਤਿਕਾਰਤ ਅਤੇ ਸਨਮਾਨਿਤ ਕਰਦਾ ਰਹੇਗਾ |ਸ਼ਾਹਿਦਨਾਮਾ ਵਿੱਚ ਭਾਈ ਕਿਸ਼ਨ ਸਿੰਘ ਜੀ ਦੀ ਕਲਮ ਤੋਂ ਸਰਬੰਸਦਾਨੀ ਸਤਿਗੁਰੂ ਜੀ ਦੇ ਮੁੱਖ ਬਚਨ ਹਨ :
ਮਮ ਸਿਖਮ ਮਹਿ ਮੋਤੀ ਖਾਸ | ਸਦਾ ਰਹੇ ਗੁਰ ਚਰਨਨ ਪਾਸ |
ਸਮਰੱਥ ਸਤਿਗੁਰੂ ਜੀ ਦੇ ਅਜਿਹੇ ਸੁਭਾਗੇ ਵਰਦਾਨ ਕਿਸੇ ਵਿਰਲੇ ਗੁਰਸਿੱਖ ਨੂੰ ਹੀ ਨਸੀਬ ਹੁੰਦੇ ਹਨ |



Share On Whatsapp

Leave a comment






Share On Whatsapp

Leave a comment




Share On Whatsapp

Leave a comment


ਮਾਛੀਵਾੜਾ ਭਾਗ 6
ਧੰਨ ਸਿੱਖੀ ! ਤੇ ਧੰਨ ਸਿੱਖ ! ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਹੋ ਗਿਆ , ਉਹ ਨਾ ਮਰਨੋਂ ਡਰੇ ਤੇ ਨਾ ਸੇਵਾ ਕਰਨੋਂ ਝਿਜਕੇ । ਸ਼ਰਮ – ਗੋਤ ਕਰਮ ਸਭ ਭੁੱਲ ਗਏ । ਭਾਈ ਜੀਊਣਾ ਗੁਰੂ ਜੀ ਦੀ ਭਾਲ ਵਿਚ ਵਿਆਕੁਲ ਹੋ ਗਿਆ । ਨੱਠਾ ਫਿਰਿਆ ਆਵਾਜ਼ਾਂ ਮਾਰਦਾ ਰਿਹਾ । ਉਸ ਦੇ ਬੋਲ ਨਾਲ ਜੰਗਲ ਦੀ ਸੁੰਞਤਾ ਗੂੰਜ ਉਠਦੀ ਤੇ ਉਸ ਦੇ ਕੰਨਾਂ ਨੂੰ ਸੁਣਾਈ ਦਿੰਦੀ । ਉਹ ਗੁਰੂ ਜੀ ਦੀ ਭਾਲ ਕਰਦਾ ਹੋਇਆ ਡਿੱਗ ਪਿਆ । ਉਸ ਵੇਲੇ ਸ਼ਾਮ ਹੋਣ ਵਾਲੀ ਸੀ , ਉਸ ਦੇ ਮੂੰਹ ਘੁੱਟ ਪਾਣੀ ਪਾਉਣ ਵਾਲਾ ਵੀ ਕੋਈ ਨਹੀਂ ਸੀ । ਉਸ ਵੇਲੇ ਤਿੰਨ ਸਿੱਖ ਆ ਗਏ — ਭਾਈ ਧਰਮ ਸਿੰਘ , ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ । ਉਹਨਾਂ ਨੇ ਦੇਖਿਆ , ਪਹਿਲਾਂ ਤਾਂ ਸਮਝਿਆ ਸ਼ਾਇਦ ਮਰਿਆ ਪਿਆ ਹੈ , ਪਰ ਜਦੋਂ ਨਬਜ਼ ਦੇਖੀ ਤਾਂ ਭਾਈ ਧਰਮ ਸਿੰਘ ਨੇ ਨਾਲ ਦੇ ਸਾਥੀਆਂ ਨੂੰ ਆਖਿਆ , “ ਜੀਊਂਦਾ ਹੈ । ਪਾਣੀ ਮੂੰਹ ਪਾਉ । ” ਭਾਈ ਮਾਨ ਸਿੰਘ ਨੇ ਛੱਪੜੀ ਵਿਚੋਂ ਕੱਪੜਾ ਭਿਉਂ ਕੇ ਭਾਈ ਜੀਊਣੇ ਦੇ ਮੂੰਹ ਉੱਤੇ ਨਿਚੋੜਿਆ ਤਾਂ ਉਹ ਇਕ ਦਮ ਹੋਸ਼ ਵਿਚ ਆ ਗਿਆ , ਉਸ ਨੇ ਪੁੱਛਿਆ , “ ਗੁਰੂ ਜੀ ! ” “ ਗੁਰੂ ਜੀ । ” ਸ਼ਬਦ ਉਸ ਦੀ ਜ਼ਬਾਨੋਂ ਸੁਣ ਕੇ ਉਹਨਾਂ ਨੇ ਇਕ ਦੂਸਰੇ ਵੱਲ ਦੇਖਿਆ । ਉਹ ਵੀ ਗੁਰੂ ਜੀ ਨੂੰ ਲੱਭਦੇ ਹੋਏ ਵਿਆਕੁਲ ਹੋ ਰਹੇ ਸਨ । ਥਕੇਵਾਂ ਸੀ । ਗੁਰਮੁਖਾ ਕੌਣ ਹੈਂ ? ” ਭਾਈ ਦਇਆ ਸਿੰਘ ਨੇ ਪੁੱਛਿਆ । “ ਮੈਂ ਜੀਊਣਾ ….. ਬਲੋਲਪੁਰ ਤੋਂ ਜੀਊਣਾ । ” ਭਾਈ ਜੀਊਣੇ ਨੇ ਉੱਤਰ ਦਿੱਤਾ | “ ਤੁਸਾਂ ਗੁਰੂ ਜੀ ਨੂੰ ਦੇਖਿਆ ? ” “ ਹਾਂ …. ਦੇਖਿਆ — ਗੁਰੂ ਜੀ ਆਪ ਚੱਲ ਕੇ ਦਰਸ਼ਨ ਦੇਣ ਆਏ , ਪਰ ਮੈਂ ਮੰਦਭਾਗੀ ਸੇਵਾ ਨਾ ਕਰ ਸਕਿਆ । ਇਸ ਤੋਂ ਅੱਗੇ ਉਸ ਨੇ ਪੂਰਨ ਮਸੰਦ ਦੀ ਦੁਰਘਟਨਾ ਸੁਣਾਈ । “ ਕਿਧਰ ਨੂੰ ਗਏ ਸਨ ? ” “ ਏਧਰ
ਮੈਨੂੰ ਪਠਾਣਾਂ ਨੇ ਫੜ ਲਿਆ ਉਹ ਪੂਰੀ ਗੱਲ ਨਾ ਕਰ ਸਕਿਆ । ਉਸ ਨੇ ਪਾਣੀ ਮੰਗਿਆ । ਉਸ ਨੂੰ ਹੋਰ ਪਾਣੀ ਪਿਲਾਇਆ । ਮਾਨ ਸਿੰਘ ਨੇ ਕਿਸੇ ਜੰਗਲੀ ਬੂਟੀ ਦੇ ਪੱਤੇ ਮਲ ਕੇ ਫੱਕੀ ਦਿੱਤੀ ਤਾਂ ਕਿ ਠੀਕ ਹੋ ਕੈ ਰਤਾ ਖਲੋ ਜਾਏ । “ ਏਧਰ ਨੂੰ ਜਾਓ ! ” ਜੀਊਣੇ ਨੇ ਦੱਖਣ ਵੱਲ ਹੱਥ ਕੀਤਾ , “ ਮੈਂ ਤਾਂ ਮਾਛੀਵਾੜੇ ਨੂੰ ਜਾਂਦਾ ਹਾਂ – ਯਾਦ ਆ ਗਿਆ । ” ਕੀ ? ” “ ਉਥੇ ਪੰਜਾਬਾ ਤੇ ਗੁਲਾਬਾ ਮਸੰਦ ਹਨ । ਕੀ ਪਤਾ , ਗੁਰੂ ਜੀ ਉਧਰ ਜਾਣ । ਪੁੱਛ ਦੇਖਣਾ । ਉਹ ਸ਼ਾਇਦ ਪੂਰਨ ਵਾਂਗ ਨਸ਼ੁਕਰੇ ਤੇ ਅਕ੍ਰਿਤਘਣ ਨਾ ਹੋਣ । ” “ ਗੱਲ ਤੇਰੀ ਠੀਕ ਹੈ , ਪਰ ਮਾਛੀਵਾੜਾ ਪਿੰਡ ….. ? ” “ ਹੈ ਤਾਂ ਮੁਸਲਮਾਨਾਂ ਦਾ । ਕਈ ਕੱਟੜ ਮੁਸਲਮਾਨ ਤੇ ਤੁਰਕਾਂ ਦੇ ਸਹਾਇਕ ਹਨ । “ ਤੁਸੀਂ ਵੀ ਅਸਾਡੇ ਨਾਲ ਚੱਲੋ । ” ‘ ਮੈਂ ….. ਮੈਂ ਹੌਲੀ ਤੁਰਾਂਗਾ । ਤੁਸੀਂ ਦੱਖਣ ਵੱਲੋਂ ਹੋ ਕੇ ਮੁੜ ਪੱਛਮ ਵੱਲ ਮੁੜਨਾ । ਮੈਂ ਸਿੱਧਾ ਚੱਲਦਾ ਹਾਂ । ਰਾਹ ਵਿਚ ਮੇਲ ਹੋ ਜਾਏਗਾ । ਤੁਸੀਂ ਏਧਰ ਲੱਭ ਆਉ । ” ਭਾਈ ਜੀਊਣੇ ਦੇ ਸਿੱਖੀ ਪਿਆਰ ਤੇ ਉਸ ਦੀ ਹਿੰਮਤ ਦੀ ਦਾਦ ਦਿੱਤੀ । ਉਸ ਦੇ ਦੱਸਣ ਤਿੰਨੇ ਸਿੰਘ ਚੱਲ ਪਏ , ਉਪਰੋਂ ਹਨੇਰਾ ਹੁੰਦਾ ਜਾਂਦਾ ਸੀ । ਦਿਨ ਬਹੁਤ ਥੋੜਾ ਰਹਿ ਗਿਆ ਸੀ । ਤਿੰਨੇ ਗੁਰਸਿੱਖ ਗੁਰੂ ਜੀ ਨੂੰ ਭਾਲਦੇ ਹੋਏ ਉਹਨਾਂ ਹੀ ਝਾੜਾਂ ਵਿਚ ਅੱਪੜ ਗਏ , ਜਿਥੇ ਗੁਰੂ ਜੀ ਬਿਰਾਜੇ ਸਨ । ਦੇਖਿਆ , ਝਾੜੀ ਉੱਤੇ ਗੁਰੂ ਜੀ ਦੇ ਬਸਤਰ ਦੀ ਲੀਰ ਸੀ । ਕੁਝ ਕੱਪੜਾ ਸਵਾਰ ਕੇ ਪਾਇਆ ਤੇ ਧਰਤੀ ਉੱਤੇ ਕ੍ਰਿਪਾਨ ਦੀ ਨੋਕ ਨਾਲ ਅੱਖਰ ਲਿਖੇ ਸਨ । “ ਗੁਰੂ ਜੀ ਇਥੇ ਆਏ । ” ਖ਼ੁਸ਼ੀ ਨਾਲ ਤਿੰਨਾਂ ਨੇ ਕਿਹਾ ਤੇ ਪੈੜ ਨੱਪ ਕੇ ਚੱਲ ਪਏ । ਪਰ ਬਦਕਿਸਮਤੀ ਨਾਲ ਹਨੇਰਾ ਹੋ ਗਿਆ । ਫਿਰ ਵੀ ਤੁਰਦੇ ਗਏ , ਲੱਭਦੇ ਗਏ , ਆਪਣੇ ਗੁਰੂ ਮਹਾਰਾਜ ਨੂੰ ।
( ਚਲਦਾ )



Share On Whatsapp

Leave a comment





  ‹ Prev Page Next Page ›