ਅੰਗ : 645

ਸਲੋਕੁ ਮ: ੩ ॥ ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥ ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥ ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥ ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥ ਮ: ੩ ॥ ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥ ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥ ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥ ਪਉੜੀ ॥ ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ ॥ ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮੁ ਛਡਿ ਗਇਆ ॥ ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ ॥ ਹਰਿ ਸੇਵਹਿ ਸੇਈ ਪੁਰਖ ਜਿਨਾ ਹਰਿ ਤੁਧੁ ਮਇਆ ॥ ਗੁਣ ਗਾਵਾ ਪਿਆਰੇ ਨਿਤ ਗੁਰਮੁਖਿ ਭ੍ਰਮ ਭਉ ਗਇਆ ॥੭॥

ਅਰਥ : ਜੋ ਮਨੁੱਖ ਸਤਿਗੁਰੂ ਵਲੋਂ ਮਨਮੁਖ ਹਨ, ਉਹ (ਅੰਤ ਨੂੰ) ਬੱਧੇ ਦੁਖ ਸਹਿੰਦੇ ਹਨ, ਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ; ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ। ਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ।੧। ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਹ ਥਾਂ ਨਾਹ ਥਿੱਤਾ; ਉਹ ਵਿਭਚਾਰਨ ਛੁੱਟੜ ਇਸਤ੍ਰੀ ਵਾਂਗ ਹਨ, ਜੋ ਘਰ ਘਰ ਵਿਚ ਬਦਨਾਮ ਹੁੰਦੀ ਫਿਰਦੀ ਹੈ। ਹੇ ਨਾਨਕ! ਜੋ ਗੁਰੂ ਦੇ ਸਨਮੁਖ ਹੋ ਕੇ ਬਖ਼ਸ਼ੇ ਜਾਂਦੇ ਹਨ, ਉਹ ਸਤਿਗੁਰੂ ਦੀ ਸੰਗਤ ਵਿਚ ਮਿਲ ਜਾਂਦੇ ਹਨ ॥੨॥ ਜੋ ਮਨੁੱਖ ਸੱਚੇ ਹਰੀ ਨੂੰ ਸੇਂਵਦੇ ਹਨ, ਉਹ ਸੰਸਾਰ-ਸਮੁੰਦਰ ਨੂੰ ਤਰ ਜਾਂਦੇ ਹਨ, ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹਨਾਂ ਨੂੰ ਜਮ ਛੱਡ ਜਾਂਦਾ ਹੈ; ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ, ਉਹ ਦਰਗਾਹ ਵਿਚ ਸਨਮਾਨੇ ਜਾਂਦੇ ਹਨ; (ਪਰ) ਹੇ ਹਰੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ, ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ। ਸਤਿਗੁਰੂ ਦੇ ਸਨਮੁਖ ਹੋ ਕੇ ਭਰਮ ਤੇ ਡਰ ਦੂਰ ਹੋ ਜਾਂਦੇ ਹਨ, (ਮੇਹਰ ਕਰ) ਹੇ ਪਿਆਰੇ! ਮੈਂ ਭੀ ਤੇਰੇ ਸਦਾ ਗੁਣ ਗਾਵਾਂ।੭।



Share On Whatsapp

Leave a Comment
SIMRANJOT SINGH : Waheguru Ji🙏



ਅੰਗ : 713

ਟੋਡੀ ਮਹਲਾ ੫ ॥ ਸਤਿਗੁਰ ਆਇਓ ਸਰਣਿ ਤੁਹਾਰੀ ॥ ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥ ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥ ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥ ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥ ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥੨॥੪॥੯॥

ਅਰਥ : ਹੇ ਗੁਰੂ! ਮੈਂ ਤੇਰੀ ਸਰਨ ਆਇਆ ਹਾਂ। ਮੇਰੀ ਚਿੰਤਾ ਦੂਰ ਕਰ (ਮੇਹਰ ਕਰ, ਤੇਰੇ ਦਰ ਤੋਂ ਮੈਨੂੰ) ਪਰਮਾਤਮਾ ਦਾ ਨਾਮ ਮਿਲ ਜਾਏ, (ਇਹੀ ਮੇਰੇ ਵਾਸਤੇ) ਸੁਖ (ਹੈ, ਇਹੀ ਮੇਰੇ ਵਾਸਤੇ) ਸੋਭਾ (ਹੈ)।੧।ਰਹਾਉ। ਹੇ ਪ੍ਰਭੂ! (ਮੈਂ ਹੋਰ ਆਸਰਿਆਂ ਵਲੋਂ) ਹਾਰ ਕੇ ਤੇਰੇ ਦਰ ਤੇ ਆ ਪਿਆ ਹਾਂ, ਹੁਣ ਮੈਨੂੰ ਕੋਈ ਹੋਰ ਆਸਰਾ ਸੁੱਝਦਾ ਨਹੀਂ। ਹੇ ਪ੍ਰਭੂ ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾਹ ਕਰ, ਅਸੀਂ ਤਦੋਂ ਹੀ ਸੁਰਖ਼ਰੂ ਹੋ ਸਕਦੇ ਹਾਂ, ਜੇ ਸਾਡੇ ਕਰਮਾਂ ਦਾ ਲੇਖਾ ਨਾਹ ਹੀ ਕੀਤਾ ਜਾਏ। ਹੇ ਪ੍ਰਭੂ! ਸਾਨੂੰ ਗੁਣਹੀਨ ਜੀਵਾਂ ਨੂੰ (ਵਿਕਾਰਾਂ ਤੋਂ ਤੂੰ ਆਪ) ਬਚਾ ਲੈ।੧। ਹੇ ਭਾਈ! ਪਰਮਾਤਮਾ ਸਦਾ ਬਖ਼ਸ਼ਸ਼ ਕਰਨ ਵਾਲਾ ਹੈ, ਸਦਾ ਮੇਹਰ ਕਰਨ ਵਾਲਾ ਹੈ, ਉਹ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ। ਹੇ ਦਾਸ ਨਾਨਕ! (ਤੂੰ ਭੀ ਅਰਜ਼ੋਈ ਕਰ ਤੇ ਆਖ-) ਮੈਂ ਗੁਰੂ ਦੀ ਸਰਨ ਆ ਪਿਆ ਹਾਂ, ਮੈਨੂੰ ਇਸ ਜਨਮ ਵਿਚ (ਵਿਕਾਰਾਂ ਤੋਂ) ਬਚਾਈ ਰੱਖ।੨।੪।੯।



Share On Whatsapp

View All 2 Comments
SIMRANJOT SINGH : 🙏Waheguru Ji🙏
Ranjeet Singh : V good app🙏🙏🙏🙏

टोडी महला ५ ॥ सतिगुर आइओ सरणि तुहारी ॥ मिलै सूखु नामु हरि सोभा चिंता लाहि हमारी ॥१॥ रहाउ ॥ अवर न सूझै दूजी ठाहर हारि परिओ तउ दुआरी ॥ लेखा छोडि अलेखै छूटह हम निरगुन लेहु उबारी ॥१॥ सद बखसिंदु सदा मिहरवाना सभना देइ अधारी ॥ नानक दास संत पाछै परिओ राखि लेहु इह बारी ॥२॥४॥९॥

हे गुरु! मैं तेरी सरन मैं आया हूँ। मेरी चिंता दूर कर (मेहर कर, तेरे दर से मुझे) परमात्मा का नाम मिल जाए, (यही मेरे लिए) सुख है, (यही मेरे लिए) शोभा है)।१।रहाउ। हे प्रभु! (में और सहारों से) हार के तेरे दर पर आ पड़ा हूँ, अब मुझे और कोई सहारा नहीं दिखता। हे प्रभु हम जीवों के कर्मो का लेखा मत कर। हम तभी बच सकते हैं, जब हमारे कर्मो का लेखा न किया जाए। हे प्रभु! हम गुणहीन जीवों को (विकारों से आप बचा लो)।१। हे भाई! परमात्मा सदा बक्शीश करने वाला है, सदा मेहर करने वाला है, वः सब जीवों को आसरा देता है। हे दास नानक। (तू भी अर्जोई कर और कह-) मैं गुरु की सरन आ पड़ा हूँ, मुझे इस जनम में (विकारों से) बचा के रख।२।४।९।



Share On Whatsapp

Leave a comment


रामकली महला ३ अनंदु ੴ सतिगुर प्रसादि ॥ सिव सकति आपि उपाइ कै करता आपे हुकमु वरताए ॥ हुकमु वरताए आपि वेखै गुरमुखि किसै बुझाए ॥ तोड़े बंधन होवै मुकतु सबदु मंनि वसाए ॥ गुरमुखि जिस नो आपि करे सु होवै एकस सिउ लिव लाए ॥ कहै नानकु आपि करता आपे हुकमु बुझाए ॥२६॥

अर्थ : राग रामकाली में गुरु अमरदास जी द्वारा बानी ‘आनंद’। अकाल पुरख एक है और सतगुरु की कृपा से मिलता है।जीव और माया की रचना करके भगवान् स्वयं (इस) आदेश का प्रयोग करते हैं कि (माया का बल जीवधारियों पर बना रहे। प्रभु स्वयं इस आज्ञा का प्रयोग करते हैं, वे स्वयं ही इस खेल को देखते हैं (जीव कैसे माया के हाथों नाच रहे हैं), वे गुरु के द्वारा किसी दुर्लभ व्यक्ति को (इस खेल की) अंतर्दृष्टि देते हैं। (वह जिस को यह ज्ञान देता है) उसके माया के बंधनों को तोड़ देता है, वह व्यक्ति माया के बंधनों से मुक्त हो जाता है (क्योंकि) वह गुरु के वचन को अपने मन में धारण कर लेता है। जो व्यक्ति गुरु द्वारा बताए गए मार्ग पर चलता है वह एकमात्र व्यक्ति है जिसे भगवान यह क्षमता देते हैं, वह व्यक्ति एक ईश्वर के चरणों में जुड़ जाता है (उसके भीतर आध्यात्मिक आनंद पैदा हो जाता है और वह माया के भ्रम से बाहर आ जाता है) . गुरु नानक जी कहते हैं कि ईश्वर स्वयं (जीवित पदार्थ और माया) बनाता है और स्वयं अंतर्दृष्टि (एक दुर्लभ को) देता है (कि माया का प्रभाव भी उसका अपना है) आदेश (संसार में उपयोग करना)।26।



Share On Whatsapp

Leave a comment




ਅੰਗ : 920

ਰਾਮਕਲੀ ਮਹਲਾ ੩ ਅਨੰਦੁ ੴ ਸਤਿਗੁਰ ਪ੍ਰਸਾਦਿ ॥ ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥ ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ॥ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ ॥੨੬॥

ਅਰਥ : ਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ‘ਅਨੰਦ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜੀਵਾਤਮਾ ਅਤੇ ਮਾਇਆ ਪੈਦਾ ਕਰ ਕੇ ਪਰਮਾਤਮਾ ਆਪ ਹੀ (ਇਹ) ਹੁਕਮ ਵਰਤਾਂਦਾ ਹੈ ਕਿ (ਮਾਇਆ ਦਾ ਜ਼ੋਰ ਜੀਵਾਂ ਉਤੇ ਪਿਆ ਰਹੇ)। ਪ੍ਰਭੂ ਆਪ ਹੀ ਇਹ ਹੁਕਮ ਵਰਤਾਂਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ (ਕਿ ਕਿਸ ਤਰ੍ਹਾਂ ਜੀਵ ਮਾਇਆ ਦੇ ਹੱਥਾਂ ਉਤੇ ਨੱਚ ਰਹੇ ਹਨ), ਕਿਸੇ ਕਿਸੇ ਵਿਰਲੇ ਨੂੰ ਗੁਰੂ ਦੀ ਰਾਹੀਂ (ਇਸ ਖੇਡ ਦੀ) ਸੂਝ ਦੇ ਦੇਂਦਾ ਹੈ। (ਜਿਸ ਨੂੰ ਸੂਝ ਬਖ਼ਸ਼ਦਾ ਹੈ ਉਸ ਦੇ) ਮਾਇਆ (ਦੇ ਮੋਹ) ਦੇ ਬੰਧਨ ਤੋੜ ਦੇਂਦਾ ਹੈ, ਉਹ ਬੰਦਾ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ (ਕਿਉਂਕਿ) ਉਹ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾ ਲੈਂਦਾ ਹੈ। ਗੁਰੂ ਦੇ ਦੱਸੇ ਰਾਹ ਉਤੇ ਤੁਰਨ ਜੋਗਾ ਉਹੀ ਮਨੁੱਖ ਹੁੰਦਾ ਹੈ ਜਿਸ ਨੂੰ ਪ੍ਰਭੂ ਇਹ ਸਮਰੱਥਾ ਦੇਂਦਾ ਹੈ, ਉਹ ਮਨੁੱਖ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਦਾ ਹੈ (ਉਸ ਦੇ ਅੰਦਰ ਆਤਮਕ ਆਨੰਦ ਬਣਦਾ ਹੈ, ਤੇ ਉਹ ਮਾਇਆ ਦੇ ਮੋਹ ਵਿਚੋਂ ਨਿਕਲਦਾ ਹੈ)। ਗੁਰੂ ਨਾਨਕ ਜੀ ਕਹਿੰਦੇ ਹਨ ਕਿ ਪਰਮਾਤਮਾ ਆਪ ਹੀ (ਜੀਵਾਤਮਾ ਤੇ ਮਾਇਆ ਦੀ) ਰਚਨਾ ਕਰਦਾ ਹੈ ਤੇ ਆਪ ਹੀ (ਕਿਸੇ ਵਿਰਲੇ ਨੂੰ ਇਹ) ਸੂਝ ਬਖ਼ਸ਼ਦਾ ਹੈ (ਕਿ ਮਾਇਆ ਦਾ ਪ੍ਰਭਾਵ ਭੀ ਉਸ ਦਾ ਆਪਣਾ ਹੀ) ਹੁਕਮ (ਜਗਤ ਵਿਚ ਵਰਤ ਰਿਹਾ) ਹੈ ॥੨੬॥



Share On Whatsapp

Leave a Comment
SIMRANJOT SINGH : Waheguru Ji🙏

सलोक ॥ मन इछा दान करणं सरबत्र आसा पूरनह ॥ खंडणं कलि कलेसह प्रभ सिमरि नानक नह दूरणह ॥१॥ हभि रंग माणहि जिसु संगि तै सिउ लाईऐ नेहु ॥ सो सहु बिंद न विसरउ नानक जिनि सुंदरु रचिआ देहु ॥२॥ पउड़ी ॥ जीउ प्रान तनु धनु दीआ दीने रस भोग ॥ ग्रिह मंदर रथ असु दीए रचि भले संजोग ॥ सुत बनिता साजन सेवक दीए प्रभ देवन जोग ॥ हरि सिमरत तनु मनु हरिआ लहि जाहि विजोग ॥ साधसंगि हरि गुण रमहु बिनसे सभि रोग ॥३॥

अर्थ: हे नानक जी! जो प्रभू हमें मन-इच्छत दातां देता है जो सब जगह (सब जीवों की) उम्मीदें पूरी करता है, जो हमारे झगड़े और कलेश नाश करने वाला है उस को याद कर, वह तेरे से दूर नहीं है ॥१॥ जिस प्रभू की बरकत से तुम सभी आनंद मानते हो, उस से प्रीत जोड़। जिस प्रभू ने तुम्हारा सुंदर शरीर बनाया है, हे नानक जी! रब कर के वह तुझे कभी भी न भूले ॥२॥ (प्रभू ने तुझे) जिंद प्राण शरीर और धन दिया और स्वादिष्ट पदार्थ भोगणें को दिए। तेरे अच्छे भाग बना कर, तुझे उस ने सुंदर घर, रथ और घोडे दिए। सब कुछ देने-वाले प्रभू ने तुझे पुत्र, पत्नी मित्र और नौकर दिए। उस प्रभू को सिमरनें से मन तन खिड़िया रहता है, सभी दुख खत्म हो जाते हैं। (हे भाई!) सत्संग में उस हरी के गुण चेते किया करो, सभी रोग (उस को सिमरनें से) नाश हो जाते हैं ॥३॥



Share On Whatsapp

Leave a comment


ਅੰਗ : 706

ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥ ਪਉੜੀ ॥ ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥ ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥ ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥ ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥ ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥

ਅਰਥ : ਹੇ ਨਾਨਕ ਜੀ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ, ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ ॥੧॥ ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ। ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਹੇ ਨਾਨਕ ਜੀ! ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ ॥੨॥ (ਪ੍ਰਭੂ ਨੇ ਤੈਨੂੰ) ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ। ਤੇਰੇ ਚੰਗੇ ਭਾਗ ਬਣਾ ਕੇ, ਤੈਨੂੰ ਉਸ ਨੇ ਘਰ ਸੋਹਣੇ ਮਕਾਨ, ਰਥ ਤੇ ਘੋੜੇ ਦਿੱਤੇ। ਸਭ ਕੁਝ ਦੇਣ-ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ ਮਿੱਤ੍ਰ ਤੇ ਨੌਕਰ ਦਿੱਤੇ। ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ, ਸਾਰੇ ਦੁੱਖ ਮਿਟ ਜਾਂਦੇ ਹਨ। (ਹੇ ਭਾਈ!) ਸਤਸੰਗ ਵਿਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ, ਸਾਰੇ ਰੋਗ (ਉਸ ਨੂੰ ਸਿਮਰਿਆਂ) ਨਾਸ ਹੋ ਜਾਂਦੇ ਹਨ ॥੩॥



Share On Whatsapp

Leave a comment






Share On Whatsapp

Leave a comment




Share On Whatsapp

Leave a comment




Share On Whatsapp

Leave a Comment
Navjot Singh : Wmk 🙏





Share On Whatsapp

Leave a comment


ਧੰਨ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਇੱਕ ਵਾਰ ਕਿਸੇ ਸਿੱਖ ਨੇ ਕਹਿ ਦਿੱਤਾ ਕਿ ਗੁਰੂ ਜੀ ਕੋਈ ਇਸ ਤਰਾਂ ਦਾ ਬੰਦਾ ਹੈ ਜਿਸ ਨੂੰ ਸੁਖ ਵੀ ਕਬੂਲ ਹੋਵੇ ਦੁੱਖ ਵੀ ਕਬੂਲ ਹੋਵੇ, ਇੱਜਤ ਵੀ ਕਬੂਲ ਹੋਵੇ ਬੇਜ਼ਤੀ ਵੀ ਕਬੂਲ ਹੋਵੇ, ਖੁਸ਼ੀਆਂ ਵੀ ਕਬੂਲ ਹੋਣ ਗ਼ਮੀਆਂ ਵੀ ਕਬੂਲ ਹੋਣ। ਜੋ ਹਰ ਅਵਸਥਾ ਵਿੱਚ ਇੱਕੋ ਜਿਹਾ ਹੀ ਰਹੇ। ਓਹ ਸਿੱਖ ਕਹਿਣ ਲੱਗਾ ਮਹਾਰਾਜ ਗੱਲਾਂ ਤਾਂ ਜਰੂਰ ਸੁਣੀਆਂ ਨੇ ਪਰ ਇਹੋ ਜਿਹਾ ਹੋਣਾ ਬਹੁਤ ਕਠਿਨ ਹੈ। ਮੈਨੂੰ ਨਹੀਂ ਲਗਦਾ ਕਿ ਕੋਈ ਇਹੋ ਜਿਹਾ ਹੋਵੇਗਾ। ਗੁਰੂ ਜੀ ਕਹਿਣ ਲੱਗੇ ਅਸੀਂ ਤੁਹਾਨੂੰ ਆਪਣੇ ਇੱਕ ਸਿੱਖ ਪਾਸ ਭੇਜਦੇ ਹਾਂ। ਉਸ ਸਿੱਖ ਦਾ ਨਾਮ ਭਾਈ ਭਿਖਾਰੀ ਹੈ। ਓਹ ਐਸੀ ਹੀ ਅਵਸਥਾ ਦੇ ਮਾਲਿਕ ਹਨ। ਤੁਸੀਂ ਉਹਨਾ ਕੋਲ ਜਾਓ ਅਤੇ ਇੱਕ ਰਾਤ ਉਹਨਾ ਕੋਲ ਰਹਿ ਕੇ ਆਓ।
ਸਿੱਖ ਭਾਈ ਭਿਖਾਰੀ ਜੀ ਦੇ ਪਿੰਡ ਪਹੁੰਚਿਆ ਤਾਂ ਪਤਾ ਲੱਗਾ ਕਿ ਭਾਈ ਭਿਖਾਰੀ ਦੁਕਾਨ ਤੇ ਹਨ। ਸਿੱਖ ਸਿੱਧਾ ਭਾਈ ਸਾਬ ਦੀ ਦੁਕਾਨ ਤੇ ਚਲਾ ਗਿਆ। ਭਾਈ ਭਿਖਾਰੀ ਜੀ ਘਿਓ ਵੇਚਿਆ ਕਰਦੇ ਸਨ। ਜਦੋਂ ਸਿੱਖ ਉਹਨਾ ਦੀ ਦੁਕਾਨ ਤੇ ਪਹੁੰਚਿਆ ਤਾਂ ਭਾਈ ਸਾਬ ਇੱਕ ਗ੍ਰਾਹਕ ਨਾਲ ਬਹਿਸ ਕਰ ਰਹੇ ਸਨ। ਗ੍ਰਾਹਕ ਘਿਓ ਦਾ ਇੱਕ ਪੈਸਾ ਘੱਟ ਦੇ ਕੇ ਕਹਿ ਰਿਹਾ ਸੀ ਕਿ ਮੈ ਇੱਕ ਪੈਸਾ ਬਾਅਦ ਵਿਚ ਦੇ ਦਵਾਂਗਾ ਪਰ ਭਾਈ ਸਾਬ ਕਹਿ ਰਹੇ ਸਨ ਕਿ ਅਸੀਂ ਉਧਾਰ ਨਹੀਂ ਦੇਂਦੇ। ਉਸ ਗ੍ਰਾਹਕ ਨੇ ਬੜਾ ਕਿਹਾ ਕਿ ਮੈਂ ਤੁਹਾਨੂੰ ਛੇਤੀ ਹੀ ਪੈਸਾ ਦੇ ਦੇਵਾਂਗਾ ਮੈਨੂੰ ਘਿਓ ਦੀ ਜਰੂਰਤ ਹੈ ਪਰ ਭਾਈ ਸਾਬ ਨੇ ਘਿਓ ਉਧਾਰ ਨਾ ਦਿੱਤਾ। ਇਹ ਵੇਖ ਕੇ ਸਿੱਖ ਥੋੜਾ ਨਿਰਾਸ਼ ਹੋ ਗਿਆ ਤੇ ਸੋਚਣ ਲੱਗਾ ਕਿ ਭਾਈ ਭਿਖਾਰੀ ਤਾਂ ਲਾਲਚੀ ਲਗਦੇ ਹਨ। ਥੋੜਾ ਮਨ ਵਿੱਚ ਨਿਰਾਸ਼ ਹੋਇਆ ਪਰ ਗੁਰੂ ਸਾਹਿਬ ਨੇ ਕਿਹਾ ਸੀ ਕਿ ਰਾਤ ਕੱਟ ਕੇ ਆਉਣੀ ਹੈ ਇਸ ਲਈ ਉਸ ਨੇ ਭਾਈ ਸਾਬ ਨੂੰ ਦਸਿਆ ਕਿ ਮੈਨੂੰ ਗੁਰੂ ਸਾਹਿਬ ਨੇ ਭੇਜਿਆ ਹੈ। ਭਾਈ ਭਿਖਾਰੀ ਜੀ ਬੜੇ ਖੁਸ਼ ਹੋਏ ਅਤੇ ਸਿੱਖ ਨੂੰ ਆਪਣੇ ਘਰ ਲੈ ਗਏ।
ਭਾਈ ਸਾਬ ਦੇ ਘਰ ਬਹੁਤ ਰੌਣਕ ਸੀ। ਮਿਠਾਈਆਂ ਤਿਆਰ ਹੋ ਰਹੀਆਂ ਸਨ। ਕੱਪੜੇ ਤਿਆਰ ਹੋ ਰਹੇ ਸਨ। ਸਿੱਖ ਦੇ ਪੁੱਛਣ ਤੇ ਪਤਾ ਲੱਗਾ ਕਿ ਭਾਈ ਸਾਬ ਦੇ ਪੁੱਤਰ ਦਾ ਵਿਆਹ ਸੀ। ਭਾਈ ਸਾਬ ਨੇ ਸਿੱਖ ਦਾ ਬੜਾ ਸਤਿਕਾਰ ਕੀਤਾ ਤੇ ਰਾਤ ਨੂੰ ਜਦ ਪ੍ਰਸ਼ਾਦਾ ਛਕਣ ਲੱਗੇ ਤਾਂ ਸਿੱਖ ਨੇ ਭਾਈ ਸਾਬ ਨੂੰ ਪਰਖਣ ਲਈ ਕਿਹਾ ਕਿ ਅਸੀਂ ਤਾਂ ਹੱਥ ਘਿਓ ਨਾਲ ਧੋਂਦੇ ਹਾਂ। ਭਾਈ ਸਾਬ ਨੇ ਘਿਓ ਦਾ ਪੀਪਾ ਲਿਆ ਕੇ ਹੱਥ ਧੁਆ ਦਿੱਤੇ। ਸਿੱਖ ਨੇ ਹੈਰਾਨ ਹੋ ਕੇ ਪੁੱਛਿਆ ਕਿ ਦੁਕਾਨ ਤੇ ਤਾਂ ਤੁਸੀਂ ਇੱਕ ਪੈਸੇ ਪਿੱਛੇ ਗ੍ਰਾਹਕ ਨਾਲ ਲੜ ਰਹੇ ਸੀ ਅਤੇ ਹੁਣ ਤੁਸੀਂ ਕਿੰਨੇ ਸਾਰੇ ਘਿਓ ਨਾਲ ਮੇਰੇ ਹੱਥ ਧੁਆ ਦਿੱਤੇ। ਭਾਈ ਸਾਬ ਕਹਿਣ ਲੱਗੇ ਕਿ ਉਹ ਮੇਰੀ ਕਿਰਤ ਸੀ, ਇਹ ਮੇਰੀ ਸੇਵਾ ਹੈ। ਕਿਰਤ ਵਿੱਚ ਮੇਰਾ ਨਿਯਮ ਹੈ ਕਿ ਮੈਂ ਇੱਕ ਪੈਸੇ ਦਾ ਵੀ ਉਧਾਰ ਨਹੀਂ ਕਰਦਾ। ਮੈਂ ਆਪਣੀ ਕਿਰਤ ਵਿਚ ਵੀ ਪੂਰਾ ਉਤਰਨ ਦਾ ਯਤਨ ਕਰਦਾ ਹਾਂ ਅਤੇ ਸੇਵਾ ਵਿਚ ਵੀ ਪੂਰਾ ਉਤਰਨ ਦਾ ਯਤਨ ਕਰਦਾ ਹਾਂ। ਇਹ ਸੁਣ ਕੇ ਸਿੱਖ ਦੇ ਮਨ ਵਿਚੋਂ ਭਾਈ ਸਾਬ ਪ੍ਰਤੀ ਗੁੱਸਾ ਖਤਮ ਹੋ ਗਿਆ।
ਰਾਤ ਨੂੰ ਭਾਈ ਸਾਬ ਨੇ ਸਿੱਖ ਨੂੰ ਸੌਣ ਲਈ ਕਮਰਾ ਦਿੱਤਾ ਤਾਂ ਸਿੱਖ ਨੂੰ ਇਹ ਵੇਖ ਕੇ ਬੜੀ ਹੈਰਾਨੀ ਹੋਈ ਕਿ ਉਸ ਕਮਰੇ ਵਿੱਚ ਇੱਕ ਪਾਸੇ ਓਹ ਫੱਟਾ ਪਿਆ ਸੀ ਜਿਸ ਉੱਤੇ ਮੁਰਦਿਆਂ ਨੂੰ ਲੈ ਕੇ ਜਾਂਦੇ ਨੇ। ਫੱਟੇ ਉੱਤੇ ਨਵਾਂ ਕੱਪੜਾ ਵਿਛਾ ਕੇ ਪੂਰੀ ਤਰਾਂ ਤਿਆਰ ਕੀਤਾ ਹੋਇਆ ਸੀ। ਸਿੱਖ ਨੂੰ ਇਹ ਸੋਚ ਕੇ ਨੀਂਦ ਨਹੀਂ ਸੀ ਆ ਰਹੀ ਕਿ ਇੱਕ ਪਾਸੇ ਘਰ ਵਿੱਚੋਂ ਬਰਾਤ ਜਾਣੀ ਹੈ ਅਤੇ ਦੂਜੇ ਪਾਸੇ ਘਰ ਵਿੱਚ ਮੁਰਦੇ ਨੂੰ ਲੈ ਕੇ ਜਾਣ ਵਾਲਾ ਫੱਟਾ ਸਜਾਇਆ ਹੋਇਆ ਪਿਆ ਹੈ। ਜਦ ਨੀਂਦ ਨਾ ਆਈ ਤਾਂ ਉਸ ਨੇ ਅੱਧੀ ਰਾਤ ਭਾਈ ਸਾਬ ਨੂੰ ਬੁਲਾਇਆ ਅਤੇ ਇਸ ਦਾ ਕਾਰਨ ਪੁੱਛਿਆ। ਭਾਈ ਭਿਖਾਰੀ ਜੀ ਕਹਿਣ ਲਗੇ ਕਿ ਸੁਖ ਦੁਖ ਦੋਵੇਂ ਜੁੜੇ ਹੋਏ ਹਨ। ਜਦੋਂ ਘਰ ਵਿੱਚ ਡੋਲੀ ਆਉਣੀ ਹੈ ਤਾਂ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣਾ ਹੈ। ਉਸ ਵਕਤ ਫੱਟਾ ਤਿਆਰ ਕਰਨ ਦੀ ਭਾਜੜ ਪਵੇਗੀ ਇਸ ਲਈ ਮੈਂ ਪਹਿਲਾਂ ਹੀ ਫੱਟਾ ਤਿਆਰ ਕਰ ਲਿਆ ਹੈ। ਇਹ ਸੁਣ ਕੇ ਸਿੱਖ ਭਾਈ ਭਿਖਾਰੀ ਜੀ ਨੇ ਚਰਨਾਂ ‘ਤੇ ਡਿੱਗ ਪਿਆ ਅਤੇ ਕਹਿਣ ਲੱਗਾ ਕਿ ਭਾਈ ਸਾਬ ਤੁਸੀ ਧੰਨ ਹੋ ਜੋ ਹਰ ਤਰਾਂ ਦੀ ਅਵਸਥਾ ਵਿੱਚ ਇੱਕ ਹੀ ਹੋ। ਇਸ ਦੇ ਨਾਲ ਸਿੱਖ ਕਹਿਣ ਲੱਗਾ ਕਿ ਭਾਈ ਸਾਬ ਮੇਰੇ ਮਨ ਵਿੱਚ ਇੱਕ ਸ਼ੰਕਾ ਵੀ ਆ ਗਿਆ ਹੈ ਕਿਰਪਾ ਕਰਕੇ ਓਵੀ ਦੂਰ ਕਰ ਦਵੋ ਕਿ ਜੇ ਤੁਹਾਡੇ ਪੁੱਤਰ ਨੇ ਚੜ੍ਹਾਈ ਹੀ ਕਰ ਜਾਣਾ ਹੈ ਤਾਂ ਫਿਰ ਇਸ ਦਾ ਵਿਆਹ ਕਰਨ ਦੀ ਕੀ ਲੋੜ ਹੈ। ਕਿਸੇ ਧੀ ਨੂੰ ਬੇਵਾ ਕਰਨ ਦੀ ਕੀ ਜਰੂਰਤ ਹੈ। ਭਾਈ ਭਿਖਾਰੀ ਜੀ ਕਹਿਣ ਲੱਗੇ ਕਿ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਦ੍ਰਿਸ਼ਟੀ ਨਾਲ ਅਕਾਲ ਪੁਰਖ ਨੇ ਮੈਨੂੰ ਇਹੀ ਸਮਝ ਪਾਈ ਹੈ ਕਿ ਇਸ ਧੀ ਨੇ ਬੇਵਾ ਦਾ ਜੀਵਨ ਹੀ ਗੁਜਰਨਾ ਹੈ ਇਸ ਲਈ ਅਕਾਲ ਪੁਰਖ ਦੀ ਮਰਜੀ ਦੇ ਵਿਰੁੱਧ ਜਾਣਾ ਮੇਰੇ ਵੱਸ ਦਾ ਹੀ ਨਹੀਂ ਹੈ। ਜੋ ਉਸ ਪਰਮਾਤਮਾ ਨੇ ਕਰਨਾ ਹੈ ਓਹ ਹੋਣਾ ਹੀ ਹੈ। ਮੈਨੂੰ ਅਕਾਲ ਪੁਰਖ ਨੇ ਗਿਆਨ ਦਿੱਤਾ ਹੈ ਕਿ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣਾ ਹੈ ਅਤੇ ਲੜਕੀ ਨੇ ਬੇਵਾ ਦੀ ਜਿੰਦਗੀ ਗੁਜਰਨਿਹੈ ਪਰ ਇਸ ਨੂੰ ਬਦਲਣਾ ਮੇਰੇ ਵੱਸ ਨਹੀਂ ਹੈ।
ਇਸ ਤਰਾਂ ਉਸ ਸਿੱਖ ਦਾ ਸ਼ੰਕਾ ਦੂਰ ਹੋਇਆ ਕਿ ਸੱਚਮੁੱਚ ਹੀ ਅਜਿਹੇ ਗੁਰੂ ਦੇ ਪਿਆਰੇ ਹੁੰਦੇ ਹਨ ਜੋ ਹਰ ਸਥਿਤੀ ਵਿੱਚ ਇੱਕ ਅਵਸਥਾ ਵਿੱਚ ਰਹਿੰਦੇ ਹਨ।
(ਰਣਜੀਤ ਸਿੰਘ ਮੋਹਲੇਕੇ)



Share On Whatsapp

Leave a Comment
Suman Sidhu : ਵਾਹਿਗੁਰੂ ਜੀ 🙏🙏🙏🙏

ਨਿਹੰਗ ਫ਼ਾਰਸੀ ਬੋਲੀ ਦਾ ਸ਼ਬਦ ਹੈ; ਜਿਸ ਦੇ ਅਰਥ ਹਨ- ਖੜਗ, ਤਲਵਾਰ, ਕਲਮ, ਲੇਖਣੀ, ਮਗਰਮੱਛ, ਘੜਿਆਲ, ਘੋੜਾ, ਦਲੇਰ, ਨਿਰਲੇਪ, ਆਤਮ ਗਿਆਨੀ, ਜਿਸ ਨੂੰ ਮੌਤ ਦੀ ਚਿੰਤਾ ਨਾ ਹੋਵੇ। ਨਿਹੰਗ ਸਿੰਘ ਆਪਣੇ ਆਪ ਨੂੰ ਦਸਮੇਸ਼ ਜੀ ਦੇ ਰਾਜਸੀ ਭਾਵ ਮੀਰੀ ਦੇ ਵਾਰਸ (ਨੁਮਾਇੰਦੇ) ਦੱਸਦੇ ਹੋਏ ਆਪਣੇ ਸੀਸ ਉੱਪਰ ਸਜਾਏ ਦੁਮਾਲੇ ਦੀ ਤੁਲਣਾ-ਬਾਦਸ਼ਾਹੀ ਤਾਜ਼ ਨਾਲ ਕਰਦੇ ਹਨ। ਉਹ ਬਾਦਸ਼ਾਹ ਦੇ ਤਾਜ ‘ਤੇ ਕਲਗੀ-ਤੋੜੇ ਸਮਾਨ, ਆਪਣੇ ਦੁਮਾਲੇ ਦੇ ਮੂਹਰੇ ਚੰਦ-ਤੋੜਾ ਸਜਾ ਕੇ ਰੱਖਦੇ ਹਨ।
ਨਿਹੰਗ ਸਿੰਘਾਂ ਦਾ ਬਾਣਾ
ਨਿਹੰਗ ਸਿੰਘ
“ਨਿਹੰਗ ਸਿੰਘ, ਸਿੰਘਾਂ ਦਾ ਇੱਕ ਫਿਰਕਾ ਹੈ, ਜੋ ਸੀਸ ਪੁਰ ਫਰਹਰੇ ਵਾਲਾ ਦੁਮਾਲਾ, ਚੱਕ੍ਰ, ਤੋੜਾ, ਕਿਰਪਾਨ, ਖੰਡਾ, ਗਜਗਾਹ, ਆਦਿ ਸ਼ਸਤਰ ਅਤੇ ਨੀਲਾ ਬਾਣਾ ਪਹਿਨਦਾ ਹੈ।” ਇੱਕ ਵਾਰ ਬਾਬਾ ਫਤਹਿ ਸਿੰਘ ਜੀ ਸੀਸ ਤੇ ਦੁਮਾਲਾ ਸਜਾ ਕੇ ਦਸਮੇਸ਼ ਜੀ ਦੇ ਹਜ਼ੂਰ ਆਏ, ਜਿਸ ਪੁਰ ਪਿਤਾ ਜੀ ਨੇ ਫ਼ਰਮਾਇਆ ਕਿ ਇਸ ਬਾਣੇ ਦਾ ਨਿਹੰਗ ਪੰਥ ਹੋਵੇਗਾ। ਇਹ ਵੀ ਆਖਿਆ ਜਾਂਦਾ ਹੈ ਕਿ ਜਦ ਉੱਚ ਦੇ ਪੀਰ ਵਾਲਾ ਨੀਲਾ ਬਾਣਾ ਕਲਗੀਧਰ ਨੇ ਅੱਗ ਵਿੱਚ ਸਾੜਿਆ ਤਾਂ ਉਸ ਵੇਲੇ ਇੱਕ ਲੀਰ ਕਟਾਰ ਨਾਲ ਬੰਨ੍ਹੀ, ਜਿਸ ਤੋਂ ਨੀਲਾਂਬਰ ਸੰਪ੍ਰਦਾਇ ਚੱਲੀ। ਭਾਈ ਮਾਨ ਸਿੰਘ ਜੀ ਨਿਹੰਗ ਬਾਣਾ ਰੱਖਦੇ ਹੁੰਦੇ ਸਨ। ਭਾਈ ਕੌਲਾ ਜੋ ਪ੍ਰਿਥਵੀ ਚੰਦ ਦੀ ਔਲਾਦ ਵਿੱਚੋਂ ਸਨ, ਚਿੱਟੇ ਬਸਤਰ ਲੈ ਕੇ ਹਾਜ਼ਰ ਹੋਏ ਤਾਂ ਦਸਮੇਸ਼ ਜੀ ਨੇ ਨੀਲੇ ਬਸਤਰ ਲਾਹ ਕੇ ਸਾੜ ਦਿੱਤੇ। ਇੱਕ ਟਾਕੀ ਅੱਗ ਤੋਂ ਬਾਹਰ ਡਿੱਗ ਪਈ, ਗੁਰੂ ਜੀ ਦੀ ਆਗਿਆ ਨਾਲ ਭਾਈ ਮਾਨ ਸਿੰਘ ਨੇ ਆਪਣੀ ਪੱਗ ਉੱਪਰ ਟੰਗ ਲਈ। ਨੀਲੇ ਬਾਣੇ ਵਾਲਾ ਨਿਹੰਗਾਂ ਸਿੰਘਾਂ ਦਾ ਬਾਣਾ ਇਸ ਤਰ੍ਹਾਂ ਤੁਰਿਆ।
ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਲੈ ਕੇ ਸਿੱਖ ਮਿਸਲਾਂ ਦੇ ਰਾਜ ਤਕ, ਮੁਗ਼ਲ ਸਰਕਾਰ ਵੱਲੋਂ ਦਸਮੇਸ਼ ਜੀ ਦੇ ਸਿਰਜੇ ਹੋਏ ਖਾਲਸੇ ਨੂੰ ਖ਼ਤਮ ਕਰਨ ਲਈ ਬੜੇ ਜ਼ੁਲਮ ਕੀਤੇ ਗਏ। ਉਸ ਭਿਆਨਕ ਕਸ਼ਟਾਂ ਭਰੇ ਅਤੇ ਸੰਕਟਮਈ ਸਮੇਂ ਦਾ ਟਾਕਰਾ ਕਰਨ ਲਈ ਸਿੰਘਾਂ ਨੇ ਸਿੱਖੀ ਸਿਦਕ ਕੇਸਾਂ-ਸਵਾਸਾਂ ਨਾਲ ਨਿਭਾਉਣ ਲਈ ਧਰਮ ਯੁੱਧਾਂ ਵਿੱਚ ਲੜਨ ਮਰਨ ਦਾ ਪ੍ਰਣ ਕਰ ਲਿਆ। ਇਸ ਲਈ ਉਹਨਾਂ ਨੇ ਵੱਧ ਤੋਂ ਵੱਧ ਸ਼ਸਤਰ ਰੱਖਣੇ ਸ਼ੁਰੂ ਕਰ ਦਿੱਤੇ। ਸਿੰਘਾਂ ਨੇ ਆਪਣੀ ਫੌਜੀ ਵਰਦੀ (ਬਾਣਾ) ਵੱਖਰੇ ਰੂਪ ਵਿੱਚ ਧਾਰਨ ਕੀਤੀ। ਗਲ਼ ਨੀਲੇ ਰੰਗ ਦਾ ਲੰਮਾ ਚੋਲਾ, ਲੱਕ ਨੂੰ ਕਮਰਕੱਸਾ, ਤੇੜ ਗੋਡਿਆਂ ਤੀਕ ਕਛਹਿਰਾ, ਸਿਰ ਤੇ ਉੱਚੀ ਪਗੜੀ (ਦੁਮਾਲਾ) ਤੇ ਉਸ ਦੁਆਲੇ ਚੱਕਰ, ਇਸ ਤਰ੍ਹਾਂ ਨਿਹੰਗੀ ਬਾਣੇ ਵਿੱਚ ਖਾਲਸਾ ਅਕਾਲ ਪੁਰਖ ਦੀ ਫੌਜ ਦੇ ਰੂਪ ਚ ਮੈਦਾਨ ਵਿੱਚ ਨਿੱਤਰਿਆ। ਨਿਹੰਗ ਸਿੰਘਾਂ ਦੇ ਪੰਜ ਸ਼ਸਤਰ ਪ੍ਰਸਿੱਧ ਹਨ – ਜਿਵੇਂ ਕਿਰਪਾਨ, ਖੰਡਾ, ਬਾਘ ਨਖਾ, ਤੀਰ-ਕਮਾਨ ਅਤੇ ਚੱਕਰ; ਜੋ ਅਕਸਰ ਛੋਟੇ ਛੋਟੇ ਅਕਾਰ ਦੇ ਹੁੰਦੇ ਹਨ, ਜਿਹਨਾਂ ਨੂੰ ਨਿਹੰਗ ਸਿੰਘ ਦੁਮਾਲੇ ਵਿੱਚ ਰੱਖਦੇ ਹਨ। ਨਿਹੰਗ ਸਿੰਘਾਂ ਪਾਸ ਵੈਸੇ ਤਾਂ ਬਹੁਤ ਸਾਰੇ ਸ਼ਸਤਰ ਹੁੰਦੇ ਹਨ ਪਰ ਸਿੱਖ ਰਵਾਇਤਾਂ ਅਨੁਸਾਰ ਉਹਨਾਂ ਪਾਸ ਕਿਰਪਾਨ, ਖੰਡਾ, ਤੀਰ-ਕਮਾਨ, ਚੱਕਰ, ਪੇਸ਼ਕਬਜ਼, ਤਮਚਾ, ਕਟਾਰ ਅਤੇ ਬੰਦੂਕ ਆਦਿ ਪ੍ਰਮੁੱਖ ਹਨ।
ਗੁਰੂ ਕੀਆਂ ਲਾਡਲੀਆਂ ਫੌਜਾਂ:
ਨਿਹੰਗ ਸਿੰਘ ਅਕਾਲ ਦੇ ਉਪਾਸ਼ਕ ਹਨ ਅਤੇ ਅਕਾਲ ਅਕਾਲ ਜਪਦੇ ਹਨ। ਇਸ ਲਈ ਖਾਲਸਾਈ ਫੌਜ ਨੂੰ ਅਕਾਲੀ ਫੌਜ ਦੇ ਨਾਮ ਨਾਲ ਵੀ ਪੁਕਾਰਿਆ ਜਾਣ ਲੱਗ ਪਿਆ। ਉਸ ਅਕਾਲੀ ਫੌਜ ਨੇ, ਸਿੱਖ ਧਰਮ ਦੀ ਪਰੰਪਰਾ ਅਤੇ ਗੁਰ-ਮਰਯਾਦਾ ਨੂੰ ਆਪਣੀਆਂ ਜਾਨਾਂ ਵਾਰ ਕੇ ਕਾਇਮ ਰੱਖਿਆ ਅਤੇ ਗੁਰ-ਅਸਥਾਨਾਂ ਦੀ ਸੇਵਾ-ਸੰਭਾਲ ਕੀਤੀ। ਆਮ ਸਿੱਖਾਂ ਨਾਲੋਂ ਨਿਹੰਗ ਸਿੰਘਾਂ ਵਿੱਚ ਉਹ ਸਾਰੇ ਵਿਸ਼ੇਸ਼ ਗੁਣ ਸਨ, ਜਿਹਨਾਂ ਨੂੰ ਦਸਮੇਸ਼ ਪਿਤਾ ਜੀ ਪਿਆਰਦੇ ਸਨ। ਇਸ ਲਈ ਨਿਹੰਗ ਸਿੰਘਾਂ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਵੀ ਕਿਹਾ ਜਾਣ ਲੱਗ ਪਿਆ।
ਨਿਹੰਗ ਸੰਪ੍ਰਦਾਇ ਖਾਲਸਾਈ ਰੂਪ ਵਿੱਚ ਪਿਛਲੇ ਤਿੰਨ ਸੌ ਸਾਲਾਂ ਤੋਂ ਚਲੀ ਆ ਰਹੀ ਹੈ ਅਤੇ ਅੱਜ ਤਕ ਕਾਇਮ ਹੈ। ਭਾਈ ਮਾਨ ਸਿੰਘ ਜੀ ਤੋਂ ਪਿੱਛੋਂ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ ਅਤੇ ਭਾਈ ਦਰਬਾਰਾ ਸਿੰਘ ਦਲ ਖਾਲਸੇ ਦੇ ਮੁਖੀ ਜਥੇਦਾਰ ਰਹੇ। ਬਾਅਦ ਵਿੱਚ ਜਦੋਂ ਦਲ ਖਾਲਸਾ ਦੋ ਦਲਾਂ (ਬੁੱਢਾ ਦਲ ਤੇ ਤਰੁਨਾ ਦਲ) ਵਿੱਚ ਵੰਡਿਆ ਗਿਆ ਤਾਂ ਨਵਾਬ ਕਪੂਰ ਸਿੰਘ ਨੂੰ ਪੰਥ ਦਾ ਮੁਖੀ ਜਥੇਦਾਰ ਚੁਣਿਆ ਗਿਆ। ਉਸ ਤੋਂ ਪਿੱਛੋਂ ਅਕਾਲੀ ਨੈਣਾ ਸਿੰਘ, ਅਕਾਲੀ ਫੂਲਾ ਸਿੰਘ, ਬਾਬਾ ਹਨੂੰਮਾਨ ਸਿੰਘ, ਬਾਬਾ ਤਪਾ ਸਿੰਘ, ਬਾਬਾ ਸਾਹਿਬ ਸਿੰਘ, ਬਾਬਾ ਪ੍ਰਹਿਲਾਦ ਸਿੰਘ, ਬਾਬਾ ਗਿਆਨ ਸਿੰਘ, ਬਾਬਾ ਤੇਜਾ ਸਿੰਘ, ਬਾਬਾ ਚੇਤ ਸਿੰਘ, ਬੁੱਢਾ ਦਲ ਦੇ ਮੁਖੀ ਜਥੇਦਾਰ ਨੀਯਤ ਕੀਤੇ ਜਾਂਦੇ ਰਹੇ।
ਗੜਗੱਜ ਬੋਲੇ
ਨਵਾਬ ਕਪੂਰ ਸਿੰਘ ਦੇ ਸਮੇਂ ਸਿੰਘਾਂ ਨੇ ਆਪਣੇ ਨਵੇਂ ਗੁਪਤ ਬੋਲੇ ਪ੍ਰਚੱਲਤ ਕਰ ਲਏ ਸਨ, ਜਿਹਨਾਂ ਨੂੰ ਗੜਗੱਜ ਬੋਲੇ ਵੀ ਕਿਹਾ ਜਾਂਦਾ ਹੈ। ਇਨ੍ਹਾਂ ਬੋਲਿਆਂ ਨੂੰ, ਜਾਸੂਸ ਸਮਝ ਨਹੀਂ ਸਨ ਸਕਦੇ। ਇਹ ਬੋਲੇ ਸਿੱਖ ਦੇ ਸਿਰਾਂ ਦੇ ਮੁੱਲ ਪੈਣ ਸਮੇਂ ਜੰਗਲਾਂ, ਪਹਾੜਾਂ ਅਤੇ ਹੋਰ ਪਨਾਹਗਾਹਾਂ ਵਿੱਚ ਰਹਿਣ ਕਰਕੇ ਬੜੇ ਸਹਾਈ ਹੁੰਦੇ ਸਨ। ਇੱਕ ਸਿੰਘ ਨੂੰ ਸਵਾ ਲੱਖ ਕਹਿਣ ਨਾਲ ਦੁਸ਼ਮਣਾਂ ਦੇ ਸਾਹ ਸੁੱਕ ਜਾਂਦੇ ਸਨ ਅਤੇ ਉਹਨਾਂ ਨੂੰ ਭਾਜੜਾਂ ਪੈ ਜਾਂਦੀਆਂ ਸਨ। ਸਿੱਖ ਫੌਜਾਂ ਆਮ ਨਿਹੰਗਾਂ ਸਿੰਘਾਂ ਦੀਆਂ ਹੁੰਦੀਆਂ ਸਨ। ਉਹ ਜਦੋਂ ਜੈਕਾਰੇ ਗਜਾਉਂਦੇ ਕਿਸੇ ਨਗਰ ਵਿੱਚ ਜਾਂਦੇ ਤਾਂ ਉਥੋਂ ਦੇ ਲੋਕ ਸੁਖ ਦਾ ਸਾਹ ਲੈਂਦੇ ਤੇ ਖੁਸ਼ੀ ਵਿੱਚ ਆਪ ਮੁਹਾਰੇ ਨੂੰਹਾਂ ਧੀਆਂ ਨੂੰ ਕਹਿੰਦੇ: “ਆਏ ਨੀ ਨਿਹੰਗ, ਬੂਹੇ ਖੋਲ੍ਹ ਦੇ ਨਿਸੰਗ” ਮਿਰਚ ਨੂੰ ਲੜਾਕੀ,ਖੰਡ ਨੂੰ ਚੁੱਪ
ਸੂਰਬੀਰ ਅਤੇ ਨਿੱਡਰ
ਨਿਹੰਗ ਸਿੰਘ ਬੜੇ ਭਜਨੀਕ, ਸੱਚੇ-ਸੁੱਚੇ, ਜਤੀ-ਸਤੀ, ਸੂਰਬੀਰ, ਨਿੱਡਰ, ਨਿਰਵੈਰ ਅਤੇ ਕਰਨੀ ਵਾਲੇ ਪੁਰਸ਼ ਹੋਏ ਹਨ। ਅਜਿਹੇ ਮਹਾਨ ਪਵਿੱਤਰ ਜੀਵਨ ਵਾਲੇ ਅਕਾਲੀ ਫੂਲਾ ਸਿੰਘ ਜੀ ਸਨ, ਜਿਹਨਾਂ ਦੇ ਹਰ ਹੁਕਮ ਅੱਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿਰ ਨਿਵਾ ਦਿਆ ਕਰਦੇ ਸਨ। ਇੱਕ ਵਾਰੀ ਅਕਾਲੀ ਜੀ ਨੇ ਮਹਾਰਾਜੇ ਜੀ ਨੂੰ ਕਿਸੇ ਦੋਸ਼ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਇਮਲੀ ਦੇ ਬੂਟੇ ਨਾਲ ਬੰਨ੍ਹ ਕੇ ਕੋਰੜੇ ਮਾਰਨ ਦੀ ਸਜ਼ਾ ਦਿੱਤੀ, ਜੋ ਮਹਾਰਾਜੇ ਨੇ ਸਿਰ ਮੱਥੇ ਪਰਵਾਨ ਕਰ ਲਈ ਸੀ। ਉਸ ਬਚਨਾਂ ਦੇ ਬਲੀ ਅਕਾਲੀ ਫੂਲਾ ਸਿੰਘ ਨੇ ਅਰਦਾਸਾ ਸੋਧ ਕੇ ਨੁਸ਼ਹਿਰੇ ਵੱਲ ਚੜ੍ਹਾਈ ਕੀਤੀ, ਪਰ ਸ਼ੇਰੇ ਪੰਜਾਬ ਨੇ ਕਿਹਾ ਕਿ ਅਜੇ ਥੋੜ੍ਹਾ ਸਮਾਂ ਠਹਿਰ ਕੇ ਚੜ੍ਹਾਈ ਕਰਨੀ ਚਾਹੀਦੀ ਹੈ, ਕਿਉਂਕਿ ਪਠਾਣੀ ਫੌਜ ਸਾਡੀ ਖਾਲਸਾਈ ਫੌਜ ਨਾਲੋਂ ਵਧੇਰੇ ਹੈ। ਇਹ ਸੁਣ ਕੇ ਅਕਾਲੀ ਜੀ ਨੇ ਜਵਾਬ ਦਿੱਤਾ ਕਿ ਮੈਂ ਅਰਦਾਸਾ ਸੋਧ ਕੇ ਤੁਰਿਆ ਹਾਂ, ਪਿੱਛੇ ਨਹੀਂ ਹਟ ਸਕਦਾ ਅਤੇ ਉਸ ਨੇ ਨੁਸ਼ਹਿਰੇ ਦੀ ਜੰਗ ਬੜੀ ਸੂਰਬੀਰਤਾ ਨਾਲ ਲੜੀ ਅਤੇ ਆਪ ਸ਼ਹੀਦੀ ਪਾ ਕੇ ਫਤਹਿ ਖਾਲਸੇ ਨੂੰ ਦਿਵਾਈ। ਜਿਹੜੇ ਨਿਹੰਗ ਸਿੰਘ ਜੰਗਾਂ ਵਿੱਚ ਹਿੱਸਾ ਨਹੀਂ ਸੀ ਲੈਂਦੇ ਜਾਂ ਤਿਆਗੀ ਹੁੰਦੇ ਸਨ, ਉਹ ਕੋਈ ਨਾ ਕੋਈ ਲੋਕ-ਸੇਵਾ ਦੇ ਕੰਮ ਜ਼ਰੂਰ ਕਰਦੇ ਰਹਿੰਦੇ ਸਨ। ਸਿੱਖ ਹਿਸਟਰੀ ਵਿੱਚ ਮਿਸਟਰ ਕਨਿੰਘਮ ਇਉਂ ਲਿਖਦਾ ਹੈ, “ਮੈਂ ਕੀਰਤਪੁਰ ਦੇ ਲਾਗੇ ਇੱਕ ਅਕਾਲੀ ਨਿਹੰਗ ਸਿੰਘ ਨੂੰ ਵੇਖਿਆ, ਜੋ ਸਤਲੁਜ ਦਰਿਆ ਦੇ ਨੇੜੇ, ਸ਼ਿਵਾਲਿਕ ਦੇ ਪਹਾੜੀ ਇਲਾਕੇ ਵਿਚਕਾਰ ਲੋਕ-ਸੇਵਾ ਹਿਤ ਇੱਕ ਸੜਕ ਬਣਾ ਰਿਹਾ ਸੀ। ਉਹ ਕਿਸੇ ਨਾਲ ਗੱਲਾਂ ਘੱਟ ਹੀ ਕਰਦਾ ਸੀ। ਪਰ ਉਸ ਦੇ ਪਵਿੱਤਰ ਜੀਵਨ ਅਤੇ ਆਚਰਣ ਦਾ ਲੋਕਾਂ ਉੱਤੇ ਬੜਾ ਚੰਗਾ ਅਸਰ ਪਿਆ ਸੀ।” ਕਿਸੇ ਚਿੱਤਰਕਾਰ ਨੇ ਉਸ ਨਿਹੰਗ ਸਿੰਘ ਅਤੇ ਇੱਕ ਭੇਡਾਂ ਚਾਰਨ ਵਾਲੇ ਮੁੰਡੇ ਦਾ ਚਿੱਤਰ ਬਣਾਇਆ ਸੀ, ਜੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ, ਜੋੜਾ ਘਰ ਦੇ ਨੇੜੇ ਪਿੰਗਲਵਾੜਾ ਦੇ ਪ੍ਰਬੰਧਕਾਂ ਨੇ ਰੱਖਿਆ ਹੋਇਆ ਹੈ।
ਨਿਹੰਗ ਸਿੰਘਾਂ ਦੀਆਂ ਛਾਉਣੀਆਂ
ਪੁਰਾਤਨ ਸਮੇਂ ਤੋਂ ਨਿਹੰਗ ਸਿੰਘ ਕਈਆਂ ਸ਼ਹੀਦੀ ਅਸਥਾਨਾਂ ਅਤੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਦੇ ਚਲੇ ਆ ਰਹੇ ਹਨ। ਇਨ੍ਹਾਂ ਦੇ ਡੇਰਿਆਂ ਨੂੰ ਛਾਉਣੀਆਂ ਕਿਹਾ ਜਾਂਦਾ ਹੈ, ਜਿਵੇਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਅੰਮ੍ਰਿਤਸਰ, ਸ਼ਹੀਦੀ ਬਾਗ ਆਨੰਦਪੁਰ ਸਾਹਿਬ, ਟਿੱਬਾ ਬਾਬਾ ਨੈਣਾ ਸਿੰਘ ਮੁਕਤਸਰ, ਗੁਦਾਵਰੀ ਨਦੀ ਕੰਢੇ ਨਗੀਨਾ ਘਾਟ ਅਤੇ ਮਾਤਾ ਸੁੰਦਰੀ ਜੀ ਦਾ ਅਸਥਾਨ, ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਮਾਛੀਵਾੜਾ, ਫਰੀਦਕੋਟ, ਪੱਟੀ, ਚੱਬੇ ਪਿੰਡ ਦੇ ਲਾਗੇ ਸ਼ਹੀਦੀ ਅਸਥਾਨ ਬਾਬਾ ਨੌਧ ਸਿੰਘ, ਬਾਬਾ ਬਕਾਲਾ ਅਤੇ ਪਿੰਡ ਸੁਰ ਸਿੰਘ ਆਦਿ ਹਨ।
ਤਿਓਹਾਰ ਅਤੇ ਸ਼ੌਕ
ਨਿਹੰਗ ਸਿੰਘ ਵਿਸਾਖੀ ਦਾ ਮੇਲਾ ਦਮਦਮਾ ਸਾਹਿਬ, ਦੀਵਾਲੀ ਸ੍ਰੀ ਅੰਮ੍ਰਿਤਸਰ ਤੇ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਨਿਹੰਗ ਸਿੰਘ ਉੱਚੇ ਜੀਵਨ ਆਚਰਣ ਵਾਲੇ, ਨੀਲੇ ਬਸਤਰ ਪਹਿਨਦੇ, ਸਰਬ ਲੋਹ ਦੇ ਬਰਤਨ ਵਰਤਦੇ, ਸ਼ਸਤਰਾਂ ਦੇ ਉਪਾਸ਼ਕ ਅਤੇ ਘੋੜਿਆਂ ਦੇ ਪ੍ਰੇਮੀ ਹੁੰਦੇ ਹਨ। ਇਹ ਬਿਹੰਗਮ ਅਤੀਤ ਜੀਵਨ ਵਾਲੇ ਹੁੰਦੇ ਹਨ ਤੇ ਗ੍ਰਿਹਸਤੀ ਵੀ। ਇਹ ਕਿਸੇ ਦੀ ਵੀ ਦਿੱਤੀ ਹੋਈ ਜਾਗੀਰ ਪ੍ਰਵਾਨ ਨਹੀਂ ਕਰਦੇ ਅਤੇ ਨਾ ਹੀ ਕਿਸੇ ਤੋਂ ਕੁਝ ਮੰਗਦੇ ਹਨ। ਇਹ ਗਤਕਾ, ਤਲਵਾਰ ਤੇ ਨੇਜ਼ਾਬਾਜੀ ਆਦਿ ਸ਼ਸਤਰਾਂ ਦੇ ਵੀ ਮਾਹਰ ਹੁੰਦੇ ਹਨ।



Share On Whatsapp

Leave a comment




ਗੁਰੂ ਰੂਪ ਸਾਧ ਸੰਗਤ ਜੀਓ ! ਉਹ ਪਾਵਨ ਸਥਾਨ ਹੈ, ਜਿਥੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ 1651 ਈ: ਅਤੇ ਸੰਮਤ 1708 ਨੂੰ ਦੀਵਾਲੀ ਦੇ ਪੁਰਬ ਤੇ ਸ਼੍ਰੀ ਹਰਿਮੰਦਰ ਸਾਹਿਬ ਵੱਲ ਜਾਂਦੇ ਹੋਏ 2200 ਘੋੜ ਸਵਾਰਾਂ ਦੀ ਫੌਜ ਸਮੇਤ ਤਿੰਨ ਦਿਨ ਠਹਿਰੇ। ਜਿਸ ਜੰਡ ਦੇ ਰੁੱਖ ਨਾਲ ਗੁਰੂ ਜੀ ਦਾ ਘੋੜਾ ਬੰਨਿਆ ਸੀ , ਉਹ ਜੰਡ ਬਿਰਧ ਰੂਪ ਵਿੱਚ ਅੱਜ ਵੀ ਮੌਜੂਦ ਹੈ। ਇੱਥੇ ਹੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਦਾਰਾ ਸ਼ਿਕੋਹ , ਜਿਸਨੂੰ ਔਰੰਗਜ਼ੇਬ ਨੇ ਸ਼ੇਰ ਦੀ ਮੁੱਛ ਦਾ ਵਾਲ ਖਿਲਾਇਆ ਹੋਇਆ ਸੀ ਉਸਨੂੰ ਪੰਜ ਤੋਲੇ ਦੀ ਇੱਕ ਯੰਗ ਹਰੜ ਅਤੇ ਤਿੰਨ ਮਾਸੇ ਦਾ ਇੱਕ ਲੌਂਗ ਦੇ ਕੇ ਰਾਜੀ ਕੀਤਾ। ਇਥੇ ਦਾਰਾ ਸ਼ਿਕੋਹ ਨੇ ਖੁਸ਼ ਹੋ ਕੇ ਗੁਰੂ ਜੀ ਨੂੰ ਚਾਂਦੀ ਦੀ ਕਾਠੀ ਸਮੇਤ ਇੱਕ ਘੋੜਾ , ਕੀਮਤੀ ਦੁਸ਼ਾਲੇ ਅਤੇ ਕਈ ਹੋਰ ਭੇਟਾਵਾਂ ਅਰਪਨ ਕੀਤੀਆਂ ਤੇ ਸ਼ੁਕਰਾਨਾ ਕੀਤਾ। ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰੁਦਆਰਾ ਸੁਸ਼ੋਭਿਤ ਹੈ।



Share On Whatsapp

Leave a comment


ਤੇਰੇ ਬਿਨਾਂ ਕੋਈ ਨਾ ਸਹਾਰਾ ਬਾਬਾ ਨਾਨਕਾ,
ਡੁਬਦਿਆਂ ਨੂੰ ਦਈ ਤੂੰ ਕਿਨਾਰਾ ਬਾਬਾ ਨਾਨਕਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ



Share On Whatsapp

View All 2 Comments
Gurmeet singh : waheguru ji 🙏🙏
Chauhan Sukhdev kaur : Waheguru ji

गोंड महला ५ ॥ धूप दीप सेवा गोपाल ॥ अनिक बार बंदन करतार ॥ प्रभ की सरणि गही सभ तिआगि ॥ गुर सुप्रसंन भए वड भागि ॥१॥ आठ पहर गाईऐ गोबिंदु ॥ तनु धनु प्रभ का प्रभ की जिंदु ॥१॥ रहाउ ॥ हरि गुण रमत भए आनंद ॥ पारब्रहम पूरन बखसंद ॥ करि किरपा जन सेवा लाए ॥ जनम मरण दुख मेटि मिलाए ॥२॥ करम धरम इहु ततु गिआनु ॥ साधसंगि जपीऐ हरि नामु ॥ सागर तरि बोहिथ प्रभ चरण ॥ अंतरजामी प्रभ कारण करण ॥३॥ राखि लीए अपनी किरपा धारि ॥ पंच दूत भागे बिकराल ॥ जूऐ जनमु न कबहू हारि ॥ नानक का अंगु कीआ करतारि ॥४॥१२॥१४॥

अर्थ :- हे भाई ! जिस परमात्मा का दिया हुआ हमारा यह शरीर है, यह जीवन है और धन है, उस की सिफ़त-सालाह आठो पहिर (हर समय) करनी चाहिए।1।रहाउ। (हे भाई ! कर्म कांडी लोक देवी देवताओ की पूजा करते हैं, उन के आगे धूप धुखाते हैं और दीवे जलाते हैं, पर) जिस मनुख के ऊपर बड़ी किस्मत के साथ गुरु मेहरबान हो गए, वह (धूप दीप आदि वाली) सारी क्रिया छोड़ के भगवान का सहारा लेता है, परमात्मा के दर पर हर समय सिर झुकाना, परमात्मा की भक्ति करनी ही उस मनुख के लिए ‘धूप दीप’ की क्रिया है।1। हे भाई ! परमात्मा कृपा कर के अपने सेवकों को अपनी भक्ति में जोड़ता है, उन के जन्म से ले के मरन तक के सारे दु:ख मिटा के उनको अपने चरणों में मिला लेता है। सर्व-व्यापक बख्शंद परमात्मा के गुण गाते हुए उनके अंदर आनंद बना रहता है।2। हे भाई ! गुरु की संगत में टिक के परमात्मा का नाम जपते रहना चाहिए, यही है धार्मिक कर्म और यही है असल ज्ञान। हे भाई ! सब के दिल की जानने वाले और जगत के पैदा करने वाले परमात्मा के चरणों को जहाज बना के इस संसार-सागर में से पार निकल।3। हे भाई ! भगवान अपनी कृपा कर के जिनकी रक्षा करता है, (कामादिक) पाँचो भयानक दुश्मन उन से दूर भाग जाते हैं। गुरू नानक जी कहते हैं, हे नानक ! जिस भी मनुख का पक्ष परमात्मा ने किया है, वह मनुख (विकारों के) जूए में अपना जीवन कभी भी नहीं गवाँता।4।12।14।



Share On Whatsapp

Leave a comment





  ‹ Prev Page Next Page ›