ਜ਼ਮੀਰਾਂ ਬਦਲ ਦਿੰਦਾ ਹੈ , ਲਕੀਰਾਂ ਬਦਲ ਦਿੰਦਾ ਹੈ |
ਤੂੰ ਯਕੀਨ ਤਾਂ ਰੱਖ , ਉਹ ਤਕਦੀਰਾਂ ਬਦਲ ਦਿੰਦਾ ਹੈ |
ਉਠਦੇ ਬਹਿੰਦੇ ਸ਼ਾਮ ਸਵੇਰੇ
ਵਾਹਿਗੁਰੂ ਵਾਹਿਗੁਰੂ ਕਹਿੰਦੇ …
ਬਖ਼ਸ਼ ਗੁਨਾਹ ਤੂੰ ਦਾਤਾ ਮੇਰੇ
ਤੈਨੂੰ ਸਾਰੇ ਬਖ਼ਸ਼ਣ ਹਾਰਾ ਕਹਿੰਦੇ …
ਤੂੰ ਹੀ ਦੁਖੜੇ ਦੂਰ ਭਜਾਉਣੇ
ਤੂੰ ਹੀ ਸੁੱਖ ਸਾਡੀ ਝੋਲੀ ਪਾਉਣੇ
ਘਟ ਘਟ ਕੇ ਅੰਤਰ ਕੀ ਜਾਨਤ ॥
ਭਲੇ ਬੁਰੇ ਕੀ ਪੀਰ ਪਛਾਨਤ ॥
ਤਿੰਨ ਗੱਲਾਂ
ਸੰਤ ਜਰਨੈਲ ਸਿੰਘ ਜੀ ਅਜੇ ਛੋਟੀ ਉਮਰ ਚ ਸੀ, ਜਦੋ ਜਥੇ ਚ ਰਹਿਕੇ ਸੰਥਿਆ ਕਰਦੇ ਸਨ। ਇਕ ਦਿਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੁਣਾਂ ਨੇ ਆਪਣੇ ਕੋਲ ਬੁਲਾ ਕੇ ਕਿਹਾ, “ਜਰਨੈਲ ਸਿੰਹਾਂ , ਵੈਸੇ ਤੇ ਤੂੰ ਸਬਰ ਸੰਤੋਖ ਵਾਲਾ ਹੈ , ਪਰ ਮੇਰੀਆਂ ਤਿੰਨ ਗੱਲਾਂ ਧਿਆਨ ਰੱਖੀਂ।
1) ਇਕ ਤੇ ਬਹੁਤਾ ਖਾਣਾ ਨਹੀਂ ਤੇ ਬਹੁਤਾ ਸੌਣਾ ਨਹੀ।
{ਹਉ ਤਿਸੁ ਘੋਲਿ ਘੁਮਾਇਆ
ਥੋੜਾ ਸਵੈ ਥੋੜਾ ਹੀ ਖਾਵੈ}
2) ਛੇਤੀ ਕੀਤਿਆਂ ਕਿਸੇ ਸਿੰਘ ਦੀ ਸ਼ਿਕਾਇਤ ਨਹੀਂ ਲਾਉਣੀ।
{ਹਉ ਤਿਸੁ ਘੋਲਿ ਘੁਮਾਇਆ
ਪਰ ਨਿੰਦਾ ਸੁਣਿ ਆਪੁ ਹਟਾਵੈ}
3) ਤੇ ਕਦੇ ਪੂਜਾ ਦਾ ਧਾਣ (ਧਨ) ਨਹੀਂ ਖਾਣਾ ਜੇ ਕਿਤੇ ਖਾਣ ਦਾ ਮੰਨ ਕਰੇ ਤਾਂ ਦੋ ਪੈਸੇ ਦੀ ਜ਼ਹਿਰ ਲੈ ਕੇ ਖਾ ਲਈ ਪਰ ਸੰਗਤ ਦਾ ਗੋਲਕ ਦਾ ਪੈਸਾ ਨਹੀਂ ਖਾਣਾ।
{ਤਿਉ ਧਰਮਸਾਲ ਦੀ ਝਾਕ ਹੈ
ਵਿਹੁ ਖੰਡੂਪਾਜੁ ॥੧੨॥}
ਵੱਡੇ ਸੰਤਾਂ ਦੀਆ ਏ ਗਲਾਂ ਤੀਰ ਵਾਲੇ ਬਾਬੇ
ਨੇ ਅਖੀਰ ਤਕ ਪੱਲੇ ਬੰਨ ਕੇ ਰਖੀਆ
ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥
ਜਿਸੁ ਸਿਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਰਿ ਉਤਾਰਾ॥
ਜਦੋਂ ਹਰ ਤਾਕਤ ਫ਼ੇਲ੍ਹ ਹੋ ਜਾਵੇ ਤਾਂ,
ਇੱਕ ਨਿਤਨੇਮ ਦੀ ਤਾਕਤ ਹਮੇਸ਼ਾ ਸਾਡੇ ਨਾਲ ਰਹਿੰਦੀ ਹੈ🌿
ਮਿਹਰਵਾਨੁ ਸਾਹਿਬੁ ਮਿਹਰਵਾਨੁ ।।
ਸਾਹਿਬੁ ਮੇਰਾ ਮਿਹਰਵਾਨੁ ।।
ਜੀਅ ਸਗਲ ਕਉ ਦੇਇ ਦਾਨ ।।
ੴ ਚਿੰਤਾ ਭਿ ਆਪਿ ਕਰਾਇਸੀ
ਅਚਿੰਤ ਭਿ ਆਪੇ ਦੇਇ ॥ ੴ
ਇਕ ਅਰਦਾਸ 🙏 – ਆਪਣੇ ਬੱਚਿਆਂ ਤੇ ਸਦਾ ਨਜ਼ਰ ਸਵੱਲੀ ਰੱਖਣਾ 🙌