ਸੰਤਾਲੀ ਦੀ ਵੰਡ ਤੋਂ ਕੁਝ ਦਿਨ ਪਹਿਲਾਂ ਮੇਰੀ ਦਾਦੀ ਆਪਣੇ ਭਰਾ ਗਿਆਨੀ ਗੁਪਾਲ ਸਿੰਘ ਨੂੰ ਮਹਿੰਗੇ ਕੱਪੜੇ ਤੇ ਬਾਈ ਤੋਲੇ ਸੋਨਾ ਟਰੰਕ ਵਿੱਚ ਪਾ ਕੇ ਸੰਭਾਲ ਗਈ ਤੇ ਆਖਣ ਲੱਗੀ..ਸਰਹੱਦ ਨੇੜੇ ਬੈਠੇ ਓ..ਰੌਲੇ ਪੈ ਗਏ ਤਾਂ ਕੀਮਤੀ ਸਮਾਨ ਲੈ ਜਾਇਓ।
ਵੰਡ ਮਗਰੋਂ ਦੋਵੇਂ ਜਣੇ ਪਾਣੀਪਤ ਲਾਗੇ ਮਿਲੇ ਤਾਂ ਭਰਾ ਨੇ ਹੱਥ ਜੋੜ ਲਏ ਤੇ ਆਖਣ ਲੱਗਾ..ਭੈਣ ! ਮੁਆਫ ਕਰੀ..ਤੇਰਾ ਟਰੰਕ ਨਹੀਂ ਲਿਆ ਸਕਿਆ..ਟਕਾ ਟਕਾ ਜੋੜ ਤੇਰੀ ਅਮਾਨਤ ਮੋੜ ਦੇਵਾਂਗਾ..ਕੀ ਕਰਦਾ ਸਿਰ ਤੇ ਇੱਕੋ ਚੀਜ਼ ਹੀ ਚੁੱਕ ਸਕਦਾ ਸਾਂ। ਤੂੰ ਆਖਿਆ ਸੀ ਕੇ ਕੀਮਤੀ ਸਮਾਨ ਚੁੱਕ ਲਿਆਵੀਂ..ਮੈਂ ਗੁਰੂ ਗ੍ਰੰਥ ਸਾਬ ਦੀ ਬੀੜ ਚੁੱਕ ਲਿਆਇਆ!
ਸੁਖਪਾਲ ਦੀ ਕਿਤਾਬ ‘ ਰਹਣੁ ਕਿਥਾਊ ਨਾਹਿ ‘ ਵਿੱਚੋਂ
ਕੁਝ ਹੋਰ ਸਿੱਖ ਸਟੇਟਸ :
ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥ ਜਿਸੁ ਸਿਮਰਤ ਦੁਖੁ ਕੋਈ ਨ ਲਾਗੈ...
Read More
ਵੱਖ ਵੱਖ ਥਾਂਵਾ ਤੇ ਗੁਰੂ ਨਾਨਕ ਜੀ ਦੇ ਵੱਖ ਵੱਖ ਨਾਮ ਭਾਰਤ – ਗੁਰੂ ਨਾਨਕ...
Read More
ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
Read More
ਗੁਰੂ ਘਰ ਚੱਲੋ ਪਿਆਰੇ , ਅੱਜ ਸੰਗਰਾਂਦ ਏ,, ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ, ਸਤਿਗੁਰ...
Read More
ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ ॥ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥
Read More
ਮੀਰੀ ਪੀਰੀ ਦੇ ਮਲਿਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ...
Read More