ਚੱਕ ਤਾਸ਼ ਵਾਲੀ ਗੱਦੀ
ਟਰਾਲੀ ਸਰਹਿੰਦ ਵੱਲ ਦੱਬੀ
ਜਾਂਦਾ ਕੇਸਰੀ ਰੁਮਾਲ ਵਾਲਾ ਕੂਕਾਂ ਮਾਰਦਾ।
ਬੁਲਟ ਮਾਰਦਾ ਪਟਾਕੇ
ਜਾਂਦੇ ਫਤਿਹਗੜ੍ਹ ਸਹਿਬ ਕਾਕੇ
ਕੂਲ ਲਿੱਪਾਂ ਜਦੋਂ ਲੈਂਦੇ ਲਾਲਾ ਧਾਹਾਂ ਮਾਰਦਾ।
ਠੰਡਾ ਬੁਰਜ਼ ਵੀ ਰੋਇਆ
ਥੋਡੇ ਭਾਣੇ ਮੇਲਾ ਹੋਇਆ
ਠੰਡੀ ਹਵਾ ਦਾ ਸੀ ਬੁੱਲਾ ਬੱਚਿਆਂ ਨੂੰ ਠਾਰਦਾ।
ਜੇ ਘਰੇਂ ਹੋਜੇ ਕੋਈ ਮੌਤ
ਐਡਾ ਵੱਜਦਾ ਏ ਸ਼ੌਕ
ਸੁਰਤ ਹੁੰਦੀ ਨੀ ਗੁਆਂਡੀ ਪੱਗ ਨੂੰ ਸੁਆਰਦਾ।
ਸਾਨੂੰ ਆਉਣੀ ਕਦੋਂ ਮੱਤ
ਚੱਕੀ ਸੜਕਾਂ ਤੇ ਅੱਤ
ਮੁੜ ਆਓ ਪੁੱਤੋ ਬਾਜਾਂ ਵਾਲਾ ਵਾਜਾਂ ਮਾਰਦਾ।
ਕਾਪੀ
✍️………..ਰਵੀ ਘੱਗਾ
ਕੁਝ ਹੋਰ ਸਿੱਖ ਸਟੇਟਸ :
ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਮਹਾਰਾਜਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ...
Read More
ਇੱਧਰ ਉੱਧਰ ਲੱਭਦੇ ਰਹੇ ਅੰਦਰ ਦੀਵੇ ਜਗਦੇ ਰਹੇ ਉਹ ਮਾਰ ਚੌਕੜੀ ਅੰਦਰ ਬੈਠਾ ਜੀਹਦੇ ਪਿੱਛੇ...
Read More
ਦੋ ਸਰਹੰਦ ਵਿੱਚ , ਦੋ ਜੰਗ ਵਿਚ , ਚਾਰੇ ਪੁੱਤਰ ਵਾਰ ਦਿਤੇ , ਧੰਨ ਜਿਗਰਾ...
Read More
ਇੱਕ ਸਤਿਗੁਰ ਨਾਨਕ ਆ ਜਿਹੜਾ ਦੇ ਕੇ ਕਦੇ ਉਧਾਰ ਨੀ ਮੰਗਦਾ ਵਾਹਿਗੁਰੂ ਜੀ🙏
Read More
ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥ ਸੋ ਜਨੁ ਹੋਆ ਸਦਾ ਨਿਹਾਲਾ ॥
Read More
13 ਪੋਹ ਸਿਆਲਾਂ ਦੀਆਂ ਤਾਂ ਰਾਤਾਂ ਹੀ ਐਨੀਆਂ ਲੰਬੀਆਂ ਹੁੰਦੀਆਂ ਨੇ ਕਿ ਮੁੱਕਣ ਤੇ ਨਹੀਂ...
Read More