ਕਤਾਰ ਟੁੱਟੇ ਨਾ ਮੁੱਛ ਫੁੱਟ ਚੋਭਰਾਂ ਦੀ
ਚੜਾਵੇ ਸਿਰਾਂ ਦੇ ਤਖ਼ਤ ਤੇ ਚੜੀ ਜਾਂਦੇ
ਆਪਾਂ ਵਾਰਨ ਦਾ ਹੁੰਦਾ ਹੈ ਚਾਅ ਕਿੰਨਾਂ
ਇੱਕ ਦੂਜੇ ਤੋਂ ਮੂਹਰੇ ਹੋ ਹੋ ਖੜੀ ਜਾਂਦੇ
ਜਪੁ ਜੀ , ਜਾਪੁ ਤੇ ਕੋਈ ਵਾਰ ਚੰਡੀ
ਅੱਖਾਂ ਮੀਚ ਕੇ ਕੰਠ ਹੀ ਪੜੀ ਜਾਂਦੇ
ਭਰੇ ਸੰਤਾਂ ਦੇ ਹੱਥੋਂ ਮੈਗਜੀਨ ਜਿਹੜੇ
ਮੱਥਾ ਟੇਕ ਕੇ ਸੂਰਮੇ ਨੇ ਫੜੀ ਜਾਂਦੇ
ਬਾਜਾਂ ਵਾਲਿਆਂ ਕੈਸੀ ਤੂੰ ਕੌਮ ਸਾਜੀ
ਲੱਖਾਂ ਨਾਲ ਨੇ ਮੂਠੀ ਭਰ ਲੜੀ ਜਾਂਦੇ
ਫੌਜੀ ਅੱਗੇ ਨੂੰ ਜਾਣ ਤੋੰ ਪੈਰ ਖਿੱਚਣ
ਸਿੰਘ ਟੈਕਾਂ ਦੇ ਮੂਹਰੇ ਵੀ ਖੜੀ ਜਾਂਦੇ।
– ਸਤਵੰਤ ਸਿੰਘ
ਕੁਝ ਹੋਰ ਸਿੱਖ ਸਟੇਟਸ :
ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ ॥ ਛਤ੍ਰ ਸਿੰਘਾਸਨੁ ਪਿਰਥਮੀ ਗੁਰ...
Read More
24 ਦਸੰਬਰ ਦਾ ਇਤਿਹਾਸ ਭਾਈ ਸੰਗਤ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
Read More
ਤਿਨ ਕੋ ਬਾਜ ਨਹੀ ਮੈਂ ਦੇਨਾ । ਤਾਜ ਬਾਜ ਤਿਨ ਤੇ ਸਭ ਲੇਨਾ । ਬਚਨ...
Read More
ੴ ਚਿੰਤਾ ਭਿ ਆਪਿ ਕਰਾਇਸੀ ਅਚਿੰਤ ਭਿ ਆਪੇ ਦੇਇ ॥ ੴ ਇਕ ਅਰਦਾਸ 🙏 -...
Read More
ਗੁਰੂ ਰੂਪ ਸਾਧ ਸੰਗਤ ਜੀਓ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਕਿ ਇਹ...
Read More
ਉਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ... ਬਖ਼ਸ਼ ਗੁਨਾਹ ਤੂੰ ਦਾਤਾ ਮੇਰੇ ਤੈਨੂੰ ਸਾਰੇ...
Read More