Share On Whatsapp

Leave a comment






Share On Whatsapp

Leave a comment


सलोक मः ५ ॥ नदी तरंदड़ी मैडा खोजु न खु्मभै मंझि मुहबति तेरी ॥ तउ सह चरणी मैडा हीअड़ा सीतमु हरि नानक तुलहा बेड़ी ॥१॥ मः ५ ॥ जिन्हा दिसंदड़िआ दुरमति वंञै मित्र असाडड़े सेई ॥हउ ढूढेदी जगु सबाइआ जन नानक विरले केई ॥२॥ पउड़ी ॥ आवै साहिबु चिति तेरिआ भगता डिठिआ ॥ मन की कटीऐ मैलु साधसंगि वुठिआ ॥ जनम मरण भउ कटीऐ जन का सबदु जपि ॥ बंधन खोलन्हि संत दूत सभि जाहि छपि ॥ तिसु सिउ लाइन्हि रंगु जिस दी सभ धारीआ ॥ ऊची हूं ऊचा थानु अगम अपारीआ ॥ रैणि दिनसु कर जोड़ि सासि सासि धिआईऐ ॥ जा आपे होइ दइआलु तां भगत संगु पाईऐ
॥९॥

(संसार) नदी में तैरते मेरा पैर ( मोह के कीचड में ) नहीं गुस्ता , क्योकि मेरे दिल में तेरी प्रीत है। हे पति (प्रभु) ! मेंने अपना यह निमन्हा सा दिल तेरे चरणों में परो लिया है, हे हरी ! ( संसार- समुन्दर में तेरने के लिए , तू ही ) नानक का तुला है और बेडी है ॥੧॥ हमारे (असली) मित्र वही मानुष है जिनका दीदार होने से गलत मत (सोच) दूर हो जाती है, पर , गुरू नानक जी स्वयं को कहते हैं, हे दास नानक ! में सारा जगत देख लिया है , कोई विरले ( इस प्रकार के मनुषः मिलते है) ॥੨॥ ( हे प्रभु!) तेरे भगतो के दर्शन करने सेतू मालिक हमारे मन में आ बस्ता है। साध सांगत में हमारी मन की मेल कट जाती है, और फिर सिफत -सलाह की बाणी पड़ने से सेवक का जनम मरण का ( भाव, सारी उम्र का ) डर कट जाता है। क्योकि संत ( जिस मनुषः के माया वाले ) बंधन खोलते है ( उस के विकार रूप ) सारे जिन भुत छुप जाते है। यह सारा संसार जिस प्रभु का बनाया हुआ है , जिस का अस्थान सब से उचा है, जो बहुत बेअंत है, संत उस परमात्मा के साथ ( हमारा ) प्यार जोड़ देते है। दिन रात हर साँस के साथ हाथ जोड़ के प्रभु का सिमरन करना चाहिए । जब प्रभु सवम दयाल होता तो उस के भगतो की सांगत प्राप्त होती है ॥९॥



Share On Whatsapp

Leave a comment


ਅੰਗ : 520

ਸਲੋਕ ਮ:੫ ॥ ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥ ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥ ਮ: ੫ ॥ ਜਿਨ੍ਹ੍ਹਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥ ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥ ਪਉੜੀ ॥ ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥ ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥ ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥ ਬੰਧਨ ਖੋਲਨ੍ਹ੍ਹਿ ਸੰਤ ਦੂਤ ਸਭਿ ਜਾਹਿ ਛਪਿ ॥ ਤਿਸੁ ਸਿਉ ਲਾਇਨ੍ਹ੍ਹਿ ਰੰਗੁ ਜਿਸ ਦੀ ਸਭ ਧਾਰੀਆ ॥ ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥ ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥ ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥

ਅਰਥ : (ਸੰਸਾਰ-) ਨਦੀ ਵਿਚ ਤਰਦੀ ਦਾ ਮੇਰਾ ਪੈਰ (ਮੋਹ ਦੇ ਚਿੱਕੜ ਵਿਚ) ਨਹੀਂ ਖੁੱਭਦਾ,ਕਿਉਂਕਿ ਮੇਰੇ ਹਿਰਦੇ ਵਿਚ ਤੇਰੀ ਪ੍ਰੀਤ ਹੈ। ਹੇ ਪਤੀ (ਪ੍ਰਭੂ)! ਮੈਂ ਆਪਣਾ ਇਹ ਨਿਮਾਣਾ ਜਿਹਾ ਦਿਲ ਤੇਰੇ ਚਰਨਾਂ ਵਿਚ ਪ੍ਰੋ ਲਿਆ ਹੈ, ਹੇ ਹਰੀ! (ਸੰਸਾਰ-ਸਮੁੰਦਰ ਵਿਚੋਂ ਤਰਨ ਲਈ, ਤੂੰ ਹੀ) ਨਾਨਕ ਦਾ ਤੁਲ੍ਹਾ ਹੈਂ ਤੇ ਬੇੜੀ ਹੈਂ ॥੧॥ ਸਾਡੇ (ਅਸਲ) ਮਿੱਤਰ ਉਹੀ ਮਨੁੱਖ ਹਨ ਜਿਨ੍ਹਾਂ ਦਾ ਦੀਦਾਰ ਹੋਇਆਂ ਭੈੜੀ ਮੱਤ ਦੂਰ ਹੋ ਜਾਂਦੀ ਹੈ, ਪਰ, ਗੁਰੂ ਨਾਨਕ ਜੀ ਆਪ ਨੂੰ ਕਹਿੰਦੇ ਹਨ, ਹੇ ਦਾਸ ਨਾਨਕ! ਮੈਂ ਸਾਰਾ ਜਗਤ ਭਾਲ ਵੇਖਿਆ ਹੈ, ਕੋਈ ਵਿਰਲੇ (ਅਜੇਹੇ ਮਨੁੱਖ ਮਿਲਦੇ ਹਨ) ॥੨॥ (ਹੇ ਪ੍ਰਭੂ!) ਤੇਰੇ ਭਗਤਾਂ ਦੇ ਦਰਸ਼ਨ ਕੀਤਿਆਂ ਤੂੰ ਮਾਲਕ ਅਸਾਡੇ ਮਨ ਵਿਚ ਆ ਵੱਸਦਾ ਹੈਂ। ਸਾਧ ਸੰਗਤ ਵਿਚ ਅੱਪੜਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ, ਤੇ ਫਿਰ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਿਆਂ ਸੇਵਕ ਦਾ ਜਨਮ ਮਰਨ ਦਾ (ਭਾਵ, ਸਾਰੀ ਉਮਰ ਦਾ) ਡਰ ਕੱਟਿਆ ਜਾਂਦਾ ਹੈ। ਕਿਉਂਕਿ ਸੰਤ (ਜਿਸ ਮਨੁੱਖ ਦੇ ਮਾਇਆ ਵਾਲੇ) ਬੰਧਨ ਖੋਲ੍ਹਦੇ ਹਨ (ਉਸ ਦੇ ਵਿਕਾਰ ਰੂਪ) ਸਾਰੇ ਜਿੰਨ ਭੂਤ ਲੁਕ ਜਾਂਦੇ ਹਨ। ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ, ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ, ਜੋ ਅਪਹੁੰਚ ਤੇ ਬੇਅੰਤ ਹੈ, ਸੰਤ ਉਸ ਪਰਮਾਤਮਾ ਨਾਲ (ਅਸਾਡਾ) ਪਿਆਰ ਜੋੜ ਦੇਂਦੇ ਹਨ। ਦਿਨ ਰਾਤਿ ਸੁਆਸ ਸੁਆਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ॥੯॥



Share On Whatsapp

Leave a Comment
SIMRANJOT SINGH : Waheguru Ji🙏



सलोकु मः ४ ॥ गुरमुखि अंतरि सांति है मनि तनि नामि समाइ ॥ नामो चितवै नामु पड़ै नामि रहै लिव लाइ ॥ नामु पदारथु पाइआ चिंता गई बिलाइ ॥ सतिगुरि मिलिऐ नामु ऊपजै तिसना भुख सभ जाइ ॥ नानक नामे रतिआ नामो पलै पाइ ॥१॥ मः ४ ॥ सतिगुर पुरखि जि मारिआ भ्रमि भ्रमिआ घरु छोडि गइआ ॥ ओसु पिछै वजै फकड़ी मुहु काला आगै भइआ ॥ ओसु अरलु बरलु मुहहु निकलै नित झगू सुटदा मुआ ॥ किआ होवै किसै ही दै कीतै जां धुरि किरतु ओस दा एहो जेहा पइआ ॥ जिथै ओहु जाइ तिथै ओहु झूठा कूड़ु बोले किसै न भावै ॥ वेखहु भाई वडिआई हरि संतहु सुआमी अपुने की जैसा कोई करै तैसा कोई पावै ॥ एहु ब्रहम बीचारु होवै दरि साचै अगो दे जनु नानकु आखि सुणावै ॥२॥ पउड़ी ॥ गुरि सचै बधा थेहु रखवाले गुरि दिते ॥ पूरन होई आस गुर चरणी मन रते ॥ गुरि क्रिपालि बेअंति अवगुण सभि हते ॥ गुरि अपणी किरपा धारि अपणे करि लिते ॥ नानक सद बलिहार जिसु गुर के गुण इते ॥२७॥

अर्थ :अगर मनुष्य सतिगुरू के सनमुख है उसके अंदर ठंड है और वह मन से तन से नाम में लीन रहती है। वह नाम ही सिमरता है, नाम ही पढ़ता है और नाम में ही बिरती जोड़ी रखता है। नाम (रूप) सुंदर वस्तु ख़ोज कर उस की चिंता दूर हो जाती है। अगर गुरू मिल जाए तो नाम (हृदय में) पैदा होता है, तृष्णा दूर हो जाती है (माया की) भूख सारी दूर हो जाती है। हे नानक जी! नाम में रंगे जाने के कारण ही नाम ही (हृदय-रूप) पल्ले में उघड़ जाता है ॥१॥ जो मनुष्य गुरू परमेश्वर की तरफ़ से मरा हुआ है (भावार्थ, जिस को रब वाली तरफ़ से ही नफ़रत है) वह भ्रम में भटकता हुआ अपने टिकाने से भटक जाता है। उस के पीछे लोग फकड़ी वजाते हैं, और आगे (जहाँ जाता है) मुकालख खटता है। उस के मुँहों बहुत बकवास ही निकलती है वह सदा निंदा कर के ही दुखी होता रहता है। किसी के भी किया कुछ नहीं हो सकता (भावार्थ, कोई उस को सुमति नहीं दे सकता), क्योंकि शुरू से (किए मंदे कर्मों के संस्कारों के अनुसार अब भी) इस तरह की (भावार्थ, निंदा की मंदी) कमाई करनी पई है। वह (मनमुख) जहाँ जाता है वहाँ ही झूठा होता है, झूठ बोलता है और किसी को अच्छा नहीं लगता। हे संत जनों! प्यारे मालिक प्रभू की वडियाई देखो, कि जिस तरह की कोई कमाई करता है, उस तरह का उस को फल मिलता है। यह सच्ची विचार सच्ची दरगाह में होती है, दास नानक पहले ही आप को कह कर सुना रहा है (तां जो भला बीज बीज कर भले फल की आस हो सके) ॥२॥ सच्चे सतिगुरू ने (सत्संग-रूप) गांव वसाया है, (उस गांव के लिए सत्संगी) रक्षक भी सतिगुरू ने ही दिए हैं। जिनके मन गुरू के चरणों में जुड़े हैं, उनकी आस पूर्ण हो गई है (भावार्थ, तृष्णा मिट गई है)। दयाल और बेअंत गुरू ने उनके सारे पाप नाश कर दिए हैं। अपनी मेहर कर के सतिगुरू ने उनको अपना बना लिया है। हे नानक जी! मैं सदा उस सतिगुरू से कुर्बान जाता हूँ, जिस में इतने गुण हैं ॥२७॥



Share On Whatsapp

Leave a comment


ਅੰਗ : 653

ਸਲੋਕੁ ਮਃ ੪ ॥ ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥ ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥ ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥ ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥ ਮਃ ੪ ॥ ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥ ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ ॥ ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥ ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥ ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥ ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥ ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥ ਪਉੜੀ ॥ ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥ ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ ॥ ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥ ਨਾਨਕ ਸਦ ਬਲਿਹਾਰ ਜਿਸੁ ਗੁਰ ਕੇ ਗੁਣ ਇਤੇ ॥੨੭॥

ਅਰਥ : ਜੇ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਦੇ ਅੰਦਰ ਠੰਢ ਹੈ ਤੇ ਉਹ ਮਨੋਂ ਤਨੋਂ ਨਾਮ ਵਿਚ ਲੀਨ ਰਹਿੰਦੀ ਹੈ। ਉਹ ਨਾਮ ਹੀ ਚਿਤਾਰਦਾ ਹੈ, ਨਾਮ ਹੀ ਪੜ੍ਹਦਾ ਹੈ ਤੇ ਨਾਮ ਵਿਚ ਹੀ ਬ੍ਰਿਤੀ ਜੋੜੀ ਰੱਖਦਾ ਹੈ। ਨਾਮ (ਰੂਪ) ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ। ਜੇ ਗੁਰੂ ਮਿਲ ਪਏ ਤਾਂ ਨਾਮ (ਹਿਰਦੇ ਵਿਚ) ਪੁੰਗਰਦਾ ਹੈ, ਤ੍ਰਿਸ਼ਨਾ ਦੂਰ ਹੋ ਜਾਂਦੀ ਹੈ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ। ਹੇ ਨਾਨਕ ਜੀ! ਨਾਮ ਵਿਚ ਰੰਗੇ ਜਾਣ ਕਰਕੇ ਨਾਮ ਹੀ (ਹਿਰਦੇ-ਰੂਪ) ਪੱਲੇ ਵਿਚ ਉੱਕਰਿਆ ਜਾਂਦਾ ਹੈ ॥੧॥ ਜੋ ਮਨੁੱਖ ਗੁਰੂ ਪਰਮੇਸਰ ਵਲੋਂ ਮਾਰਿਆ ਹੋਇਆ ਹੈ (ਭਾਵ, ਜਿਸਨੂੰ ਰੱਬ ਵਾਲੇ ਪਾਸੇ ਤੋਂ ਉੱਕਾ ਹੀ ਨਫ਼ਰਤ ਹੈ) ਉਹ ਭਰਮ ਵਿਚ ਭਟਕਦਾ ਹੋਇਆ ਆਪਣੇ ਟਿਕਾਣੇ ਤੋਂ ਹਿੱਲ ਜਾਂਦਾ ਹੈ। ਉਸ ਦੇ ਪਿੱਛੇ ਲੋਕ ਫੱਕੜੀ ਵਜਾਂਦੇ ਹਨ, ਤੇ ਅੱਗੇ (ਜਿਥੇ ਜਾਂਦਾ ਹੈ) ਮੁਕਾਲਖ ਖੱਟਦਾ ਹੈ। ਉਸ ਦੇ ਮੂੰਹੋਂ ਨਿਰਾ ਬਕਵਾਸ ਹੀ ਨਿਕਲਦਾ ਹੈ ਉਹ ਸਦਾ ਨਿੰਦਾ ਕਰ ਕੇ ਹੀ ਦੁੱਖੀ ਹੁੰਦਾ ਰਹਿੰਦਾ ਹੈ। ਕਿਸੇ ਦੇ ਭੀ ਕੀਤਿਆਂ ਕੁਝ ਨਹੀਂ ਹੋ ਸਕਦਾ (ਭਾਵ, ਕੋਈ ਉਸ ਨੂੰ ਸੁਮੱਤ ਨਹੀਂ ਦੇ ਸਕਦਾ), ਕਿਉਂਕਿ ਮੁੱਢ ਤੋਂ (ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਭੀ) ਇਹੋ ਜਿਹੀ (ਭਾਵ, ਨਿੰਦਾ ਦੀ ਮੰਦੀ) ਕਮਾਈ ਕਰਨੀ ਪਈ ਹੈ। ਉਹ (ਮਨਮੁਖ) ਜਿਥੇ ਜਾਂਦਾ ਹੈ ਉਥੇ ਹੀ ਝੂਠਾ ਹੁੰਦਾ ਹੈ, ਝੂਠ ਬੋਲਦਾ ਹੈ ਤੇ ਕਿਸੇ ਨੂੰ ਚੰਗਾ ਨਹੀਂ ਲੱਗਦਾ। ਹੇ ਸੰਤ ਜਨੋਂ! ਪਿਆਰੇ ਮਾਲਕ ਪ੍ਰਭੂ ਦੀ ਵਡਿਆਈ ਵੇਖੋ, ਕਿ ਜਿਹੋ ਜਿਹੀ ਕੋਈ ਕਮਾਈ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ। ਇਹ ਸੱਚੀ ਵਿਚਾਰ ਸੱਚੀ ਦਰਗਾਹ ਵਿਚ ਹੁੰਦੀ ਹੈ, ਦਾਸ ਨਾਨਕ ਪਹਿਲਾਂ ਹੀ ਤੁਹਾਨੂੰ ਆਖ ਕੇ ਸੁਣਾ ਰਿਹਾ ਹੈ (ਤਾਂ ਜੁ ਭਲਾ ਬੀਜ ਬੀਜ ਕੇ ਭਲੇ ਫਲ ਦੀ ਆਸ ਹੋ ਸਕੇ) ॥੨॥ ਸੱਚੇ ਸਤਿਗੁਰੂ ਨੇ (ਸਤਸੰਗ-ਰੂਪ) ਪਿੰਡ ਵਸਾਇਆ ਹੈ, (ਉਸ ਪਿੰਡ ਲਈ ਸਤਸੰਗੀ) ਰਾਖੇ ਭੀ ਸਤਿਗੁਰੂ ਨੇ ਹੀ ਦਿੱਤੇ ਹਨ। ਜਿਨ੍ਹਾਂ ਦੇ ਮਨ ਗੁਰੂ ਦੇ ਚਰਨਾਂ ਵਿਚ ਜੁੜੇ ਹਨ, ਉਹਨਾਂ ਦੀ ਆਸ ਪੂਰਨ ਹੋ ਗਈ ਹੈ (ਭਾਵ, ਤ੍ਰਿਸ਼ਨਾ ਮਿਟ ਗਈ ਹੈ)। ਦਿਆਲ ਤੇ ਬੇਅੰਤ ਗੁਰੂ ਨੇ ਉਹਨਾਂ ਦੇ ਸਾਰੇ ਪਾਪ ਨਾਸ ਕਰ ਦਿੱਤੇ ਹਨ। ਆਪਣੀ ਮੇਹਰ ਕਰ ਕੇ ਸਤਿਗੁਰੂ ਨੇ ਉਹਨਾਂ ਨੂੰ ਆਪਣਾ ਬਣਾ ਲਿਆ ਹੈ। ਹੇ ਨਾਨਕ ਜੀ! ਮੈਂ ਸਦਾ ਉਸ ਸਤਿਗੁਰੂ ਤੋਂ ਸਦਕੇ ਹਾਂ, ਜਿਸ ਵਿਚ ਇਤਨੇ ਗੁਣ ਹਨ ॥੨੭॥



Share On Whatsapp

Leave a Comment
SIMRANJOT SINGH : Waheguru Ji🙏

सोरठि मः ३ दुतुके ॥ सतिगुर मिलिऐ उलटी भई भाई जीवत मरै ता बूझ पाइ ॥ सो गुरू सो सिखु है भाई जिसु जोती जोति मिलाइ ॥१॥ मन रे हरि हरि सेती लिव लाइ ॥ मन हरि जपि मीठा लागै भाई गुरमुखि पाए हरि थाइ ॥ रहाउ ॥ बिनु गुर प्रीति न ऊपजै भाई मनमुखि दूजै भाइ ॥ तुह कुटहि मनमुख करम करहि भाई पलै किछू न पाइ ॥२॥ गुर मिलिऐ नामु मनि रविआ भाई साची प्रीति पिआरि ॥ सदा हरि के गुण रवै भाई गुर कै हेति अपारि ॥३॥ आइआ सो परवाणु है भाई जि गुर सेवा चितु लाइ ॥ नानक नामु हरि पाईऐ भाई गुर सबदी मेलाइ ॥४॥८॥

हे भाई! अगर गुरु मिल जाए तो मनुख आत्मिक जीवन की सूझ हासिल कर लेता है, मनुख की सुरत विकारो की तरफ से पलट जाती है, दुनिया के कार-विहारों को करता हुआ ही मनुख विकारों से अछूता हो जाता है। हे भाई! जिस मनुख की आत्मा को गुरु परमात्मा में मिला देता है, वह असली सिख बन जाता है।१। हे मन! सदा परमात्मा से सूरत जोड़े रख! बार बार जप जप कर के परमात्मा प्यारा लगने लग जाता है। हे भाई! गुरु की सरन आने वाला मनुख प्रभु की हजूरी में (स्थान) खोज ही लेता है।रहाउ। हे भाई! गुरू के बिना (मनुष्य का प्रभू में) प्यार पैदा नहीं होता, अपने मन के पीछे चलने वाले मनुष्य (प्रभू को छोड़ के) और ही प्यार में टिके रहते हैं। हे भाई! अपने मन के पीछे चलने वाले मनुष्य (जो भी धार्मिक) काम करते हैं वह (जैसे) फॅक ही कूटते हैं, (उनको, उन कर्मों में से) कुछ हासिल नहीं होता (जैसे फोक में से कुछ नहीं निकलता)।2। हे भाई! यदि गुरू मिल जाए, तो परमात्मा का नाम उसके मन में सदा बसा रहता है, मनुष्य सदा-स्थिर प्रभू की प्रीति में प्यार में मगन रहता है। हे भाई! गुरू के बख्शे अटूट प्यार की बरकति से वह सदा परमात्मा के गुण गाता रहता है।3। हे भाई! जो मनुष्य गुरू की बताई हुई सेवा में चिक्त जोड़ता है उसका जगत में आया हुआ सफल हो जाता है। हे नानक! गुरू के माध्यम से परमात्मा का नाम प्राप्त हो जाता है, गुरू के शबद की बरकति से प्रभू से मिलाप हो जाता है।4।8।



Share On Whatsapp

Leave a comment




ਅੰਗ : 602

ਸੋਰਠਿ ਮ: ੩ ਦੁਤੁਕੇ ॥ ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ॥ ਸੋ ਗੁਰੂ ਸੋ ਸਿਖੁ ਹੈ ਭਾਈ ਜਿਸੁ ਜੋਤੀ ਜੋਤਿ ਮਿਲਾਇ ॥੧॥ ਮਨ ਰੇ ਹਰਿ ਹਰਿ ਸੇਤੀ ਲਿਵ ਲਾਇ ॥ ਮਨ ਹਰਿ ਜਪਿ ਮੀਠਾ ਲਾਗੈ ਭਾਈ ਗੁਰਮੁਖਿ ਪਾਏ ਹਰਿ ਥਾਇ ॥ ਰਹਾਉ ॥ ਬਿਨੁ ਗੁਰ ਪ੍ਰੀਤਿ ਨ ਊਪਜੈ ਭਾਈ ਮਨਮੁਖਿ ਦੂਜੈ ਭਾਇ ॥ ਤੁਹ ਕੁਟਹਿ ਮਨਮੁਖ ਕਰਮ ਕਰਹਿ ਭਾਈ ਪਲੈ ਕਿਛੂ ਨ ਪਾਇ ॥੨॥ ਗੁਰ ਮਿਲਿਐ ਨਾਮੁ ਮਨਿ ਰਵਿਆ ਭਾਈ ਸਾਚੀ ਪ੍ਰੀਤਿ ਪਿਆਰਿ ॥ ਸਦਾ ਹਰਿ ਕੇ ਗੁਣ ਰਵੈ ਭਾਈ ਗੁਰ ਕੈ ਹੇਤਿ ਅਪਾਰਿ ॥੩॥ ਆਇਆ ਸੋ ਪਰਵਾਣੁ ਹੈ ਭਾਈ ਜਿ ਗੁਰ ਸੇਵਾ ਚਿਤੁ ਲਾਇ ॥ ਨਾਨਕ ਨਾਮੁ ਹਰਿ ਪਾਈਐ ਭਾਈ ਗੁਰ ਸਬਦੀ ਮੇਲਾਇ ॥੪॥੮॥

ਅਰਥ : ਹੇ ਭਾਈ! ਜੇ ਗੁਰੂ ਮਿਲ ਪਏ, ਤਾਂ ਮਨੁੱਖ ਆਤਮਕ ਜੀਵਨ ਦੀ ਸਮਝ ਹਾਸਲ ਕਰ ਲੈਂਦਾ ਹੈ, ਮਨੁੱਖ ਦੀ ਸੁਰਤਿ ਵਿਕਾਰਾਂ ਵਲੋਂ ਪਰਤ ਪੈਂਦੀ ਹੈ, ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਮਨੁੱਖ ਵਿਕਾਰਾਂ ਵਲੋਂ ਅਛੋਹ ਹੋ ਜਾਂਦਾ ਹੈ। ਹੇ ਭਾਈ! ਜਿਸ ਮਨੁੱਖ ਦੀ ਆਤਮਾ ਨੂੰ ਗੁਰੂ ਪਰਮਾਤਮਾ ਵਿਚ ਮਿਲਾ ਦੇਂਦਾ ਹੈ, ਉਹ (ਅਸਲ) ਸਿੱਖ ਬਣ ਜਾਂਦਾ ਹੈ।੧। ਹੇ ਮਨ! ਸਦਾ ਪਰਮਾਤਮਾ ਨਾਲ ਸੁਰਤਿ ਜੋੜੀ ਰੱਖ। ਹੇ ਮਨ! ਮੁੜ ਮੁੜ ਜਪ ਜਪ ਕੇ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ। ਹੇ ਭਾਈ! ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ (ਥਾਂ) ਲੱਭ ਲੈਂਦਾ ਹੈ।ਰਹਾਉ। ਹੇ ਭਾਈ! ਗੁਰੂ ਤੋਂ ਬਿਨਾ (ਮਨੁੱਖ ਦਾ ਪ੍ਰਭੂ ਵਿਚ) ਪਿਆਰ ਪੈਦਾ ਨਹੀਂ ਹੁੰਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪ੍ਰਭੂ ਨੂੰ ਛੱਡ ਕੇ) ਹੋਰ ਹੋਰ ਦੇ ਪਿਆਰ ਵਿਚ ਟਿਕਿਆ ਰਹਿੰਦਾ ਹੈ। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਜੋ ਭੀ ਧਾਰਮਿਕ) ਕੰਮ ਕਰਦੇ ਹਨ ਉਹ (ਮਾਨੋ) ਤੁਹ ਹੀ ਕੁੱਟਦੇ ਹਨ, (ਉਹਨਾਂ ਨੂੰ ਉਹਨਾਂ ਕਰਮਾਂ ਵਿਚੋਂ) ਹਾਸਲ ਕੁਝ ਨਹੀਂ ਹੁੰਦਾ (ਜਿਵੇਂ ਤੁਹਾਂ ਵਿਚੋਂ ਕੁਝ ਨਹੀਂ ਮਿਲਦਾ) ।੨। ਹੇ ਭਾਈ! ਜੇ ਮਨੁੱਖ ਨੂੰ ਗੁਰੂ ਮਿਲ ਪਏ, ਤਾਂ ਪਰਮਾਤਮਾ ਦਾ ਨਾਮ ਉਸ ਦੇ ਮਨ ਵਿਚ ਸਦਾ ਵੱਸਿਆ ਰਹਿੰਦਾ ਹੈ, ਮਨੁੱਖ ਸਦਾ-ਥਿਰ ਪ੍ਰਭੂ ਦੀ ਪ੍ਰੀਤਿ ਵਿਚ ਪਿਆਰ ਵਿਚ ਮਗਨ ਰਹਿੰਦਾ ਹੈ। ਹੇ ਭਾਈ! ਗੁਰੂ ਦੇ ਬਖ਼ਸ਼ੇ ਅਤੁੱਟ ਪਿਆਰ ਦੀ ਬਰਕਤਿ ਨਾਲ ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।੩। ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਵਿਚ ਚਿੱਤ ਜੋੜਦਾ ਹੈ ਉਸ ਦਾ ਜਗਤ ਵਿਚ ਆਉਣਾ ਸਫਲ ਹੋ ਜਾਂਦਾ ਹੈ। ਹੇ ਨਾਨਕ! ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ।੪।੮।



Share On Whatsapp

View All 2 Comments
SIMRANJOT SINGH : Waheguru Ji🙏
Rajvir Kaur : 🙏 dhan guru nanak 🙏

टोडी महला ५ ॥ स्वामी सरनि परिओ दरबारे ॥ कोटि अपराध खंडन के दाते तुझ बिनु कउनु उधारे ॥१॥ रहाउ ॥ खोजत खोजत बहु परकारे सरब अरथ बीचारे ॥ साधसंगि परम गति पाईऐ माइआ रचि बंधि हारे ॥१॥ चरन कमल संगि प्रीति मनि लागी सुरि जन मिले पिआरे ॥ नानक अनद करे हरि जपि जपि सगले रोग निवारे ॥२॥१०॥१५॥

अर्थ: हे मालिक-प्रभू! मैं तेरी शरण आ पड़ा हूँ, मैं तेरे दर पर (आ गिरा हूँ)। हे करोड़ों भूल नाश करने के समर्थ दातार! तेरे बिना और कौन मुझे भूलों से बचा सकता है ? ॥१॥ रहाउ ॥ हे भाई! कई तरीकों के साथ खोज कर कर के मैंने सभी बातें विचारी हैं (और, इस नतीजे ऊपर पहुँचा हूँ, कि) गुरु की संगत में टिक कर सब से ऊँची आतमिक अवस्था प्राप्त कर लेते हैं, और माया के (मोह के) बंधन में फँस के (मनुष्य जन्म की बाजी) हार जाते हैं ॥१॥ जिस मनुष्य को प्यारे गुरमुख सज्जन मिल पड़ते हैं उस के मन में परमात्मा के कोमल चरणों का प्यार बन जाता है। हे नानक जी! वह मनुष्य परमात्मा का नाम जप जप के आतमिक आनंद मानता है और वह (अपने अंदर से) सारे रोग दूर कर लेता है ॥२॥१०॥१५॥



Share On Whatsapp

Leave a comment


ਅੰਗ : 714

ਟੋਡੀ ਮਹਲਾ ੫ ॥ ਸ੍ਵਾਮੀ ਸਰਨਿ ਪਰਿਓ ਦਰਬਾਰੇ ॥ ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥ ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥ ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥ ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿ ਜਨ ਮਿਲੇ ਪਿਆਰੇ ॥ ਨਾਨਕ ਅਨਦ ਕਰੇ ਹਰਿ ਜਪਿ ਜਪਿ ਸਗਲੇ ਰੋਗ ਨਿਵਾਰੇ ॥੨॥੧੦॥੧੫॥

ਅਰਥ : ਹੇ ਮਾਲਕ-ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ)। ਹੇ ਕ੍ਰੋੜਾਂ ਭੁੱਲਾਂ ਨਾਸ ਕਰਨ ਦੇ ਸਮਰਥ ਦਾਤਾਰ! ਤੈਥੋਂ ਬਿਨਾ ਹੋਰ ਕੌਣ ਮੈਨੂੰ ਭੁੱਲਾਂ ਤੋਂ ਬਚਾ ਸਕਦਾ ਹੈ ? ॥੧॥ ਰਹਾਉ ॥ ਹੇ ਭਾਈ! ਕਈ ਤਰੀਕਿਆਂ ਨਾਲ ਖੋਜ ਕਰ ਕਰ ਕੇ ਮੈਂ ਸਾਰੀਆਂ ਗੱਲਾਂ ਵਿਚਾਰੀਆਂ ਹਨ (ਤੇ, ਇਸ ਨਤੀਜੇ ਉਤੇ ਅੱਪੜਿਆ ਹਾਂ, ਕਿ) ਗੁਰੂ ਦੀ ਸੰਗਤਿ ਵਿਚ ਟਿਕਿਆਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ, ਅਤੇ ਮਾਇਆ ਦੇ (ਮੋਹ ਦੇ) ਬੰਧਨ ਵਿਚ ਫਸ ਕੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਜਾਈਦੀ ਹੈ ॥੧॥ ਜਿਸ ਮਨੁੱਖ ਨੂੰ ਪਿਆਰੇ ਗੁਰਮੁਖਿ ਸੱਜਣ ਮਿਲ ਪੈਂਦੇ ਹਨ ਉਸ ਦੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਪਿਆਰ ਬਣ ਜਾਂਦਾ ਹੈ। ਹੇ ਨਾਨਕ ਜੀ! ਉਹ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦਾ ਹੈ ਅਤੇ ਉਹ (ਆਪਣੇ ਅੰਦਰੋਂ) ਸਾਰੇ ਰੋਗ ਦੂਰ ਕਰ ਲੈਂਦਾ ਹੈ ॥੨॥੧੦॥੧੫॥



Share On Whatsapp

Leave a Comment
SIMRANJOT SINGH : Waheguru Ji🙏



ਜਦੋੰ_ਔਰਤ_ਦਾ_ਜਤ_ਪਰਖਣ_ਵਾਲਿਆਂ_ਦਾ_ਸਿੰਘਾਂ_ਸਤ_ਪਰਖਣ_ਦਾ_ਐਲਾਨ_ਕੀਤਾ
ਅਹਿਮਦ ਸ਼ਾਹ ਅਬਦਾਲੀ ਹਿੰਦ ਮੁਲਕ ਦੀ ਧੁਨੀ ਦਿੱਲੀ ਨੂੰ ਫ਼ਤਹ ਕਰਕੇ, ਮੇਰਠ, ਬਿੰਦ੍ਰਬਨ ਦਾ ਇਲਾਕਾ ਲੁਟ ਪੁਟ ਕੇ ਜਦੋਂ ਵਾਪਸ ਆਪਣੇ ਮੁਲਕ ਨੂੰ ਮੁੜਨ ਲੱਗਦਾ ਹੈ ਤਾਂ ਉਹ ਜਿੱਥੇ ਆਪਣੀ ਨਾਲ ਬੇਇੰਤਹਾ ਦੌਲਤ, ਹੀਰੇ-ਜਵਾਰਾਤ, ਨੌਜਵਾਨ ਗੁਲਾਮ ਲਿਜਾ ਰਿਹਾ ਸੀ, ਉਥੇ ਹੀ ਉਹ ਕਾਬੁਲ ਕੰਧਾਰ ਗਜ਼ਨੀ ਦੇ ਬਾਜ਼ਾਰਾਂ ਵਿਚ ਟਕੇ ਟਕੇ ਤੇ ਵੇਚਣ ਲੀ ਇਸ ਮੁਲਕ ਦੀ ਔਰਤਾਂ ਵੀ ਲਿਜਾ ਰਿਹਾ ਸੀ, ਜਿਨ੍ਹਾਂ ਦੀ ਗਿਣਤੀ ਕਈ ਸੈਕੜਿਆਂ ਵਿਚ ਸੀ। ਕਿਸੇ ਮਰਾਠੇ ਜਾਂ ਰਾਜਪੂਤ ਦੀ ਹਿੰਮਤ ਨ ਪਈ ਕਿ ਉਹ ਇਨ੍ਹਾਂ ਧੀਆਂ ਧਿਆਣੀਆਂ ਦੀ ਇੱਜ਼ਤ ਕੱਜ ਸਕੇ।
ਅਬਦਾਲੀ ਜਦ ਬਿਆਸ ਦਾ ਪੱਤਣ ਟੱਪਿਆ ਤਾਂ ਸਿੰਘਾਂ ਨੇ ਥਾਂ ਪੁਰ ਅੱਟਕ ਤਕ ਉਸਤੇ ਹਮਲੇ ਕਰਕੇ ਉਸਦਾ ਜਿੱਥੇ ਧਨ ਦੌਲਤ ਦਾ ਭਾਰ ਹੌਲਾ ਕੀਤਾ, ਉਥੇ ਹੀ ਸ.ਜੱਸਾ ਸਿੰਘ ਆਹਲੂਵਾਲੀਆ, ਚੜਤ ਸਿੰਘ ਸ਼ੁਕਰਚੱਕੀਆ, ਹਰੀ ਸਿੰਘ ਭੰਗੀ ਆਦਿ ਨੇ ਕਹਿੰਦੇ ਕੋਈ ੧੭੦੦ ਦੇ ਲਾਗੇ ਤਾਗੇ ਜਵਾਨ ਨੂੰਹਾਂ ਧੀਆਂ ਨੂੰ ਅਬਦਾਲੀ ਦੇ ਪੰਜੇ ਵਿਚੋਂ ਬਚਾ ਲਿਆ, ਜਦੋਂ ਇਨ੍ਹਾਂ ਨੂੰ ਵਾਪਸ ਇਨ੍ਹਾਂ ਦੇ ਘਰਾਂ ਤਕ ਪਹੁੰਚਾਣ ਦਾ ਵਕਤ ਆਇਆ ਤਾਂ ਕੁਝ ਬਾਹਮਣਾਂ ਦੀ ਚੁਕ ਵਿਚ ਇਹਨਾਂ ਦੇ ਪਰਿਵਾਰਾਂ ਨੇ ਆਪਣੀਆਂ ਧੀਆਂ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ, ਅਖੇ ਇਹ ਇਨ੍ਹੇ ਦਿਨ ਬਾਹਰ ਰਹੀਆਂ ਨੇ ਅਪਵਿੱਤਰ ਹੋ ਗਈਆਂ ਹਨ। ਸਿੰਘਾਂ ਬੜਾ ਸਮਝਾਇਆ ਕਿ ਭਾਈ ਇਹੋ ਜਾ ਕੁਝ ਨਹੀ ਹੋਇਆ, ਇਹ ਬੱਚੀਆਂ ਜਤ ਸਤ ਵਿਚ ਪ੍ਰਪਕ ਨੇ, ਨਾਲੇ ਇਨ੍ਹਾਂ ਵਿਚਾਰੀਆਂ ਦਾ ਕਾਅਦਾ ਦੋਸ਼, ਫਰਜ਼ ਤੇ ਥੋਡਾ ਸੀ ਇਨ੍ਹਾਂ ਨੂੰ ਬਚਾਉਣ ਦਾ !
ਗੱਲ ਦਾ ਪਾਸਾ ਜਦ ਪੁਠਾ ਪੈਂਦਾ ਦੇਖਿਆ ਤਾਂ ਬਾਹਮਣ ਕਹਿਣ ਲੱਗੇ ਕਿ, ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਪਰ ਇਨ੍ਹਾਂ ਨੂੰ ਆਪਣੇ ਜਤ ਸਤ ਦਾ ਸਬੂਤ ਦੇਣਾ ਪਵੇਗਾ, ਅਸੀਂ ਅੱਗ ਬਾਲ੍ਹਾਂਗੇ, ਇਹ ਉਸ ਵਿਚੋਂ ਲੰਘਣ ਜੋ ਪਾਕ ਪਵਿੱਤਰ ਹੋਣਗੀਆਂ ਅੱਗ ਉਨ੍ਹਾਂ ਦਾ ਕੁਝ ਨਹੀ ਵਿਗਾੜ ਸਕੇਗੀ! ਇਹ ਗੱਲ ਸੁਣ ਕੇ ਸਭ ਦੇ ਸਾਹ ਸੂਤੇ ਗਏ। ਸ.ਹਰੀ ਸਿੰਘ ਭੰਗੀ ਕਹਿਣ ਲੱਗੇ, ਵਈ ਸਾਨੂੰ ਥੋਡੀ ਸ਼ਰਤ ਮਨਜ਼ੂਰ ਹੈ, ਪਰ ਇਕ ਸ਼ਰਤ ਸਾਡੀ ਵੀ ਹੈ, ਇਨ੍ਹਾਂ ਦੀ ਪਰਖ ਵੀ ਕੋਈ ਜਤ ਸਤ ਵਾਲਾ ਬ੍ਰਹਾਮਣ ਹੀ ਲੈ ਸਕੇਗਾ,ਇਸ ਲਈ ਪਹਿਲ੍ਹਾਂ ਮੈਂ ਤੁਹਾਡੀ ਪ੍ਰੀਖਿਆ ਲਵਾਂਗਾ, ਬ੍ਰਹਾਮਣ ਸਾਰੇ ਹੈਰਾਨ, ਉਹ ਕਹਿਣ ਲੱਗੇ ਅਸੀ ਸਭ ਬਹੁਤ ਉੱਚੇ ਆਚਰਣ ਦੇ ਮਾਲਕ ਹਾਂ , ਸਰਦਾਰ ਕਹਿੰਦਾ ਲੱਗ ਜਾਂਦਾ ਬਸ ਹੁਣੇ ਹੀ ਪਤਾ ਤੁਹਾਡਾ ਕਿਰਦਾਰ ਕੀ ਹੈ?…ਸਰਦਾਰ ਨੇ ਇਕ ਮੁੱਢ ਮੰਗਵਾਇਆ ਤੇ ਨਾਲ ਹੀ ਆਪਣੀ ਸ੍ਰੀ ਸਾਹਬ ਮਿਆਨ ਵਿਚੋਂ ਬਾਹਰ ਕੱਢ ਕੇ ਕਹਿਣ ਲੱਗਾ, ਹਾਂਜੀ ਪੰਡਤੋ!ਹੋ ਜੋ ਤਿਆਰ ਫਿਰ ਆਪਣੇ ਜਤ ਸਤ ਦੇ ਪਰਚੇ ਲਈ, ਆਹ ਮੁੱਢ ਤੇ ਆਪਣਾ ਵਾਰੀ ਵਾਰੀ ਸਿਰ ਰੱਖਦੇ ਜਾਹੋ, ਮੈੰ ਸ੍ਰੀ ਸਾਹਿਬ ਨਾਲ ਵਾਰ ਕਰਦਾ ਜਾਵਾਂਗਾ, ਜੋ ਜਤੀ ਸਤੀ ਹੋਵੇਗਾ, ਉਸਦੀ ਧੋਣ ਮੇਰੀ ਸ੍ਰੀ ਸਾਹਿਬ (ਕਿਰਪਾਨ) ਨਹੀ ਲਾਹ ਸਕੇਗੀ ਤੇ ਜੋ ਦਿਖਾਵਾ ਕਰ ਰਿਹਾ ਉਹ ਮੂਲੀ ਗਾਜਰ ਵਾਂਗ ਛਿੱਲਿਆ ਜਾਵੇਗਾ । ਇਹ ਸੁਣ ਸਾਰੇ ਬਾਹਮਣਾਂ ਦੇ ਹੱਥਾਂ ਦੇ ਤੋਤੇ ਉੱਡ ਗਏ, ਉਤਲਾ ਸਾਹ ੳਤਾਂਹ ਤੇ ਥੱਲੜਾ ‘ਠਾਂਹ ਰਹਿ ਗਿਆ। ਝੱਟ ਹਥ ਜੋੜ ਕੇ ਸਰਦਾਰ ਨੂੰ ਕਹਿਣ ਲੱਗੇ ਬਖਸ਼ੋ ਅਸੀਂ ਤੇ ਤੁਹਾਡੀ ਗਊ ਹਾਂ, ਸਾਨੂੰ ਪੂਰਾ ਯਕੀਨ ਹੈ ਕਿ ਇਹ ਬੀਬੀਆਂ ਜਤ ਸਤ ਵਿਚ ਪੂਰੀਆਂ ਨੇ , ਅਸੀਂ ਇਨ੍ਹਾਂ ਨੂੰ ਅੰਗੀਕਾਰ (ਕਬੂਲ ) ਕਰਦੇ ਹਾਂ। ਸਰਦਾਰਾਂ ਨੇ ਧੀਆਂ ਭੈਣਾਂ ਦੇ ਸਿਰ ਪਲੋਸੇ ਤੇ ਕਿਹਾ ਬੱਚੜੀਓ, ਕੋਈ ਹੀਲ ਹੁਜਤਾਂ ਕਰੇ ਤਾਂ ਆਪਣੇ ਇੰਨਾਂ ਭਰਾਵਾਂ ਨੂੰ ਯਾਦ ਕਰ ਲੈਣਾ । ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀਕਲਾ ਬਖਸ਼ੇ ।
ਬਲਦੀਪ ਸਿੰਘ ਰਾਮੂੰਵਾਲੀਆ



Share On Whatsapp

Leave a comment


ਬਹੁਤ ਸੋਹਣੀਆਂ ਲਾਈਨਾਂ ਕਿਸੇ ਲਿਖੀਆਂ ਵੇਖੋ ਜਰਾ।

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ

ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।

ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ

ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ

ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ

ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।

ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ

ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।

ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ

ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।

ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ

ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |

ਹਰ ਕੋਈ ਵੀਰ ਭੈਣ ਇਸ ਪੋਸਟ ਨੂੰ ਸ਼ੇਅਰ ਕਰੋ ਤੇ ਦੇਖੋ ਸਾਹਿਬਜਾਦੇ ਏਦਾਂ ਵੀ ਸਤਗੁਰਾਂ ਦੀ ਗੋਦ ਚ ਬੈਠਦੇ ਹੋਣਗੇ ਯਾਦ ਕਰੋ ਉਹਨਾਂ ਦੀ ਕੁਰਬਾਨੀ ਨੂੰ ਘਰਾਂ ਚ ਛੋਟੇ ਬੱਚੇ ਹੈ ਨੇ ਵੇਖੋ ਸਾਹਮਣੇ ਲਿਆਕੇ ਕਿਵੇ ਮਾਤਾ ਜੀ ਨੇ ਤੋਰਿਆ ਹੋਣਾ ਓ ਵੀ ਜਦੋਂ ਪਤਾ ਇਹਨਾ ਮੁੜਕੇ ਨਈ ਆਉਣਾ।



Share On Whatsapp

Leave a comment


ਇਹ ਮੇਰੇ ਸੀਨੇ ਤੀਰ ਨਹੀਂ ਵੱਜੇ
ਇਹ ਤਾਂ ਸਿੱਖੀ ਦੇ ਬੂਟੇ ਨੂੰ ਪਾਣੀ ਪਾ ਰਿਹਾ
ਪਾਣੀ ਦਾ ਰੰਗ ਲਾਲ ਹੈ
ਇਹ ਕਲਗ਼ੀਧਰ ਦਾ ਬਾਲ ਹੈ
ਇਹ ਸਿੱਖੀ ਦੀ ਮਿਸਾਲ ਹੈ



Share On Whatsapp

Leave a comment




ਭਾਈ ਜੱਗਾ ਸਿੰਘ ਜੀ ਦੀ ਸਾਖੀ ਬਹੁਤ ਘੱਟ ਸੰਗਤ ਨੂੰ ਇਸ ਇਤਿਹਾਸ ਬਾਰੇ ਪਤਾ ਹੋਵੇਗਾ ਪੜੋ ਜੀ ।
ਭਾਈ ਜੱਗਾ ਸਿੰਘ ਬੜੇ ਪ੍ਰੇਮ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਰਾਤ ਦਿਨੇ ਕਰਦਾ ਰਹਿੰਦਾ । ਗੁਰੂ ਸਾਹਿਬ ਭੀ ਓਸ ਦੇ ਪ੍ਰੇਮ ਦੇ ਵੱਸ ਹੋਏ ਓਸ ਉੱਤੇ ਬਹੁਤ ਦਯਾ ਕਰਦੇ ਰਹਿੰਦੇ ਅਤੇ ਚੰਗੀ ਚੀਜ਼ ਓਸੇ ਨੂੰ ਬਖ਼ਸ਼ਦੇ । ਭਾਵੇਂ ਓਹ ਅੱਗੇ ਹੋਰ ਲੋਕਾਂ ਨੂੰ ਦੇ ਦਿੰਦਾ । ਏਸ ਕਰ ਕੇ ਬਾਕੀ ਦੇ ਈਰਖਾਲੂ ਓਸ ਨਾਲ ਈਰਖਾ ਰੱਖਦੇ । ਜਦ ਓਹ ਕਿਸੇ ਵੇਲੇ ਕੱਲਾ ਹੁੰਦਾਂ ਤਾਂ ਓਹ ਈਰਖਾਲੂ ਦੁਸ਼ਟ ਉਸ ਨੂੰ ਗਾਲ੍ਹੀਆਂ ਦੇਂਦੇ ਤੇ ਥੱਪੜ ਮਾਰਦੇ । ਪਰ ਓਹ ਕਦੇ ਗੁਰੂ ਜੀ ਦੇ ਪਾਸ ਓਨ੍ਹਾਂ ਦੀ ਬੁਰਾਈ ਨਾ ਦੱਸਦਾ ਤੇ ਨਾ ਓਹਨਾਂ ਨੂੰ ਬੁਰਾ ਭਲਾ ਆਖਦਾ । ਕੇਵਲ ਗੁਰੂ ਭਗਤੀ ਦੇ ਪ੍ਰੇਮ ਵਿੱਚ ਮਸਤ ਰਹਿੰਦਾ । ਇੱਕ ਦਿਨ ਓਨ੍ਹਾਂ ਈਰਖਾਲੂਆਂ ਨੇ ਸਲਾਹ ਕਰ ਕੇ ਅੰਮ੍ਰਿਤ ਵੇਲੇ ਸੁਚੇਤੇ ਗਏ ਹੋਏ ਜੱਗਾ ਸਿੰਘ ਨੂੰ ਮਾਰਿਆ । ਨਾਲੇ ਡੇਰੇ ਵਿੱਚੋਂ ਜਿਥੇ ਭਾਈ ਜੱਗਾ ਸਿੰਘ ਰਹਿੰਦਾ ਸੀ ਓਸ ਦਾ ਸਭ ਸਮਾਨ ਖੋਹ ਲਿਆ । ਜਦ ਏਹ ਹਾਲ ਗੁਰੂ ਜੀ ਨੇ ਹੋਰ ਸਿੱਖਾਂ ਤੋਂ ਸੁਣ ਕੇ ਜੱਗਾ ਸਿੰਘ ਨੂੰ ਪੁੱਛਿਆ ਕਿ ਤੈਨੂੰ ਕਿਨੇਂ ਮਾਰਿਆ ਤੇ ਡੇਰਾ ਤੇਰਾ ਕਿਨੇ ਲੁੱਟਿਆ ਹੈ ? ਤਾਂ ਓਨ ਆਖਿਆ , “ ਸੱਚੇ ਪਾਤਸ਼ਾਹ ! ਮੈਨੂੰ ਕਿਸੇ ਨੇ ਨਹੀਂ ਮਾਰਿਆ ਤੇ ਨਾ ਕਿਸੇ ਨੇ ਮੇਰਾ ਕੁਛ ਲੁੱਟਿਆ ਹੈ । ਮੇਰਾ ਕੋਈ ਵੈਰੀ ਮਿੱਤਰ ਨਹੀਂ । ਆਪ ਦਾ ਹੀ ਰੂਪ ਸਭ ਨਜ਼ਰ ਆਉਂਦਾ ਹੈ , ਦੂਸਰਾ ਕੋਈ ਨਹੀਂ । ਮਾਰਨ ਵਾਲਾ ਤੇ ਮਾਰ ਖਾਣ ਵਾਲਾ , ਲੁੱਟਣ ਲੁਟਾਉਣ ਵਾਲਾ ਭੀ ਸਭ ਤੂੰ ਹੀ ਹੈਂ । ” ਏਹ ਬਚਨ ਸੁਣ ਕੇ ਸਾਰੀ ਸੰਗਤ ਸਮੇਤ ਗੁਰੂ ਸਾਹਿਬ ਜੀ ਬਹੁਤ ਖ਼ੁਸ਼ ਹੋਏ ਅਤੇ ਉਸ ਨੂੰ ਸੱਚਾ ਬ੍ਰਹਮਵੇਤਾ ਸਮਝ ਕੇ ਸਾਹਿਬ ਜੀ ਨੇ ਫੁਰਮਾਇਆ ਕਿ ਏਹ ਨਿਰਮਲ ਹਿਰਦੇ ਵਾਲਾ ਸਤੋਗੁਣੀ ਗਿਆਨੀ ਪੁਰਖ ਹੈ । ਭਾਈ ਸਿੱਖੋ ! ਏਹੋ ਜਹੇ ਪੁਰਖਾਂ ਨਾਲ ਬਾਦ ਵਿਵਾਦ ਕਰਨਾ ਜਾਣ ਬੁਝ ਕੇ ਨਰਕ ਵਿੱਚ ਪੈਣਾਂ ਹੈ । ਏਸੇ ਘੜੀ ਮਹਾਰਾਜ ਨੇ ਇੱਕ { ਪੱਥਰ , ਢੀਮ ਅਤੇ ਪਤਾਸਾ } ਜਲ ਦਾ ਗੜਵਾ ਮੰਗਾ ਕੇ ਓਸ ਵਿੱਚ ਇੱਕ ਪੱਥਰ , ਇੱਕ ਮਿੱਟੀ ਦੀ ਢੀਮ , ਤੇ ਇੱਕ ਪਤਾਸਾ ਪਵਾ ਕੇ ਦੋ ਘੜੀ ਪਿੱਛੋਂ ਹੁਕਮ ਦਿੱਤਾ , “ ਤਿੰਨੇ ਚੀਜ਼ਾਂ ਕੱਢੋ । ” ਪੱਥਰ ਕੋਰਾ ਨਿੱਕਲਿਆ । ਢੀਂਮ ਗਾਰਾ ਹੋ ਗਈ । ਪਤਾਸੇ ਦਾ ਨਿਸ਼ਾਨ ਭੀ ਨਾ ਰਿਹਾ । ਤਾਂ ਗੁਰੂ ਜੀ ਨੇ ਆਖਿਆ , “ ਭਾਈ ਸਿੱਖੋ ! ਸੱਚੇ ਸਰਧਾਲੂ ਸਿਦਕੀ ਸਿੱਖ ਨਿਸਕਾਮ ਸੇਵਾ ਭਗਤੀ ਕਰਦੇ ਹੋਏ ਜੋ ਗੁਰੂ ਕੀ ਬਾਣੀ ਨਾਲ ਪ੍ਰੇਮ ਰੱਖਦੇ ਹਨ , ਓਹ ਤਾਂ ਗੁਰੂ ਕੇ ਰੂਪ ਵਿੱਚ ਪਤਾਸੇ ਵਾਂਗੂੰ ਅਭੇਦ ਹੋ ਜਾਂਦੇ ਹਨ । ਪਰ ਕਾਮਨਾ ਰੱਖ ਕੇ ਸੇਵਾ ਟਹਿਲ ਕਰਨ ਵਾਲੇ ਮਿਲ ਤਾਂ ਜਾਂਦੇ ਹਨ , ਪਰ ਅਭੇਦ ਨਹੀਂ ਹੁੰਦੇ । ਮਿੱਟੀ ਵਾਂਗੂੰ ਵੱਖਰੇ ਭੀ , ਤੇ ਮਿਲੇ ਭੀ , ਦੋਹੀਂ ਪਾਸੀ ਰਹਿੰਦੇ ਹਨ । ਜਿਹੜੇ ਕੇਵਲ ਲੋਗ ਦਿਖਾਵੇ ਦੀ ਸੇਵਾ ਭਗਤੀ ਕਰਦੇ ਹਨ , ਓਹ ਉੱਤੋਂ ਪੱਥਰ ਵਾਂਗ ਭਿੱਜੇ ਹੋਏ ਨਜ਼ਰ ਆਉਂਦੇ ਹਨ , ਵਿੱਚੋਂ ਸੁੱਕੇ ਰਹਿੰਦੇ ਹਨ । ਏਹ ਸਾਖੀ ਜੱਗਾ ਸਿੰਘ ਜੀ ਦੇ ਪ੍ਰਥਾਏ ਜੋ ਗੁਰੂ ਜੀ ਨੇ ਬਾਣੀ ਉਚਾਰੀ ਹੈ ਓਹ ਸਰਬ ਲੋਹ ਪ੍ਰਕਾਸ਼ ਦੇ ਸਤਾਰ੍ਹਵੇਂ ‘ ਖੰਡ ਵਿੱਚ ਹੈ । ਵਿਸਤਾਰ ਹੋਣ ਤੋਂ ਡਰ ਕੇ ਓਹ ਛੰਦ ਏਥੇ ਨਹੀਂ ਲਿੱਖੇ । ਨਿਰਮਲ ਪੰਥ ਪ੍ਰਦੀਪਕਾ ਵਿੱਚ ਵੀ ਸਾਖੀ ਮੌਜੂਦ ਹਨ ।
ਜੋਰਾਵਰ ਸਿੰਘ ਤਰਸਿੱਕਾ



Share On Whatsapp

Leave a Comment
Harnek Singh Garcha : 🙏🙏Waheguru Ji🙏🙏

ਬੀਬੀ ਤੁਲਸਾਂ ਜੋ ਇਕ ਮੁਸਲਮਾਨ ਔਰਤ ਸੀ ਜੋ ਭਾਈ ਮਹਿਤਾ ਕਲਿਆਣ ਜੀ ਦੇ ਘਰ ਦਾ ਕੰਮ ਕਾਜ ਕਰਦੀ ਸੀ। ਇਸ ਦੀ ਇਤਿਹਾਸ ਵਿੱਚ ਜਿਆਦਾ ਜਾਣਕਾਰੀ ਨਹੀਂ ਮਿਲਦੀ ਪਰ ਜਿਨੀ ਕੋ ਜਾਣਕਾਰੀ ਮਿਲਦੀ ਹੈ ਬਾਕਮਾਲ ਜਾਣਕਾਰੀ ਹੈ ।ਤੁਲਸਾਂ ਦਾਸੀ ਪਹਿਲੀ ਇਕ ਐਸੀ ਪਵਿੱਤਰ ਰੂਹ ਸੀ ਜਿਸ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਕਾਂਸ਼ ਰੂਪ ਕਰ ਕੇ ਜਾਣਿਆ ਹੈ । ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਸਾਰੀ ਉਮਰ ਬੀਬੀ ਤੁਲਸਾਂ ਜੀ ਵਾਹਿਗੁਰੂ ਜੀ ਦੀ ਯਾਦ ਦਾ ਅਨੰਦ ਮਾਣ ਦੀ ਰਹੀ ।
‘ ਗੁਰ ਨਾਨਕ ਪ੍ਰਕਾਸ਼ ‘ ਵਿੱਚ ਇਹ ਘਟਨਾ ਪਿੰਡ ਤਲਵੰਡੀ ( ਹੁਣ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਵਾਪਰੀ ਦੱਸੀ ਗਈ ਹੈ । ਇਸ ਵਿਤਾਂਤ ਅਨੁਸਾਰ , ਇੱਕ ਦਿਨ ਗੁਰੂ ਨਾਨਕ ਦੇਵ ਜੀ ਤਲਵੰਡੀ ਵਿਖੇ ਆਪਣੇ ਘਰ ਵਿੱਚ ਲੇਟੇ ਹੋਏ ਹਨ । ਮਾਤਾ ਤ੍ਰਿਪਤਾ ਜੀ ਨੇ ਭੋਜਨ ਤਿਆਰ ਕਰਵਾਇਆ ਤੇ ਤੁਲਸਾਂ ਦਾਸੀ ਨੂੰ ਕਿਹਾ , “ ਮੇਰੇ ਪੁੱਤਰ ਨੂੰ ਜਗਾਉ ॥ ਕਿਤੇ ਭੋਜਨ ਠੰਢਾ ਨਾ ਹੋ ਜਾਏ । ਉਸ ਨੂੰ ਆਖੋ ਕਿ ਭੋਜਨ ਕਰ ਲਏ । ਸਮਝਦਾਰ ਦਾਸੀ ਜਦੋਂ ਗੁਰੂ ਨਾਨਕ ਦੇਵ ਜੀ ਕੋਲ ਪਹੁੰਚੀ , ਤਾਂ ਗੁਰੂ ਜੀ ਸੁੱਤੇ ਹੋਏ ਸਨ । ਗੁਰੂ ਜੀ ਦਾ ਪੈਰ ਕਪੜੇ ਤੋਂ ਬਾਹਰ ਸੀ । ਦਾਸੀ ਦੇ ਮਨ ਵਿੱਚ ਪ੍ਰੇਮ ਜਾਗਿਆ । ਉਸ ਨੇ ਗੁਰੂ ਦੇ ਚਰਨਾਂ ਤੇ ਆਪਣਾ ਸਿਰ ਰੱਖ ਕੇ ਮੱਥਾ ਟੇਕਿਆ ਵੱਡੇ ਭਾਗਾਂ ਵਾਲੀ ਦਾਸੀ ਨੇ ਜਦੋਂ ਗੁਰੂ ਜੀ ਦੇ ਚਰਨ ਨੂੰ ਆਪਣੇ ਮੱਥੇ ਨਾਲ ਛੋਹਿਆ , ਤਾਂ ਉਸ ਨੂੰ ਤਿੰਨਾਂ ਲੋਕਾਂ ਦੀ ਸ਼ੁੱਧ ਪ੍ਰਾਪਤ ਹੋ ਗਈ । ਦਾਸੀ ਨੇ ਤਿੰਨਾਂ ਲੋਕਾਂ ਦੀ ਸੋਝੀ ਪ੍ਰਾਪਤ ਕਰਦਿਆਂ ਹੀ ਇੱਕ ਅਨੁਪਮ ਕੌਤਕ ਦੇਖਿਆ । ਲਾਹੌਰ ਦੇ ਵਾਪਾਰੀ ਗੁਰਸਿੱਖ ਭਾਈ ਮਨਸੁਖ ਦਾ ਸਮੁੰਦਰੀ ਜਹਾਜ਼ ਸਮੁੰਦਰ ਵਿੱਚ ਸੀ । ਉਸ ਨੂੰ ਉਥੋਂ ਕੋਈ ਰੁਕਾਵਟ ਆ ਰਹੀ ਸੀ | ਉਸ ਨੇ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕੀਤੀ , “ ਹੇ ਦੀਨਾਂ ਦੇ ਬੰਧੂ ,( ਇਹ ਬੰਧੂ ਸ਼ਬਦ ਬੰਗਾਲ ਵਿੱਚ ਬੋਲਿਆ ਜਾਂਦਾ ਹੈ ਜਿਸ ਦਾ ਮਤਲਬ ਹੁੰਦਾ ਭਰਾ , ਵੀਰ ) ਪੂਰਣ ਸਤਿਗੁਰੂ , ਛੇਤੀ ਮੇਰੀ ਸਹਾਇਤਾ ਕਰੋ । ” | ਗੁਰੂ ਜੀ ਨੇ ਅੰਤਰਯਾਮੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਨਸੁਖ ਦੀ ਅਰਦਾਸ ਸੁਣੀ ਤੇ ਉਥੈ ਪਹੁੰਚ ਗਏ ਭਾਈ ਮਨਸੁਖ ਦੇ ਜਹਾਜ਼ ਨੂੰ ਕਿਨਾਰੇ ਲਾਇਆ । ਦਾਸੀ ਨੇ ਦਿੱਵ – ਸੋਝੀ ਰਾਹੀਂ ਇਹ ਸਭ ਕੁੱਝ ਦੇਖਿਆ ਤੇ ਗੁਰੂ ਜੀ ਨੂੰ ਬਿਨਾਂ ਜਗਾਏ ਹੀ ਵਾਪਸ ਚਲੀ ਗਈ । ਗੁਰੂ ਜੀ ਦੀ ਮਾਤਾ ਜੀ ਨੂੰ ਦਾਸੀ ਨੇ ਆਖਿਆ , “ ਮੈਂ ਗੁਰੂ ਜੀ ਨੂੰ ਜਗਾਇਆ ਨਹੀਂ । ਉਹ ਤਾਂ ਕਿਸੇ ਸਿੱਖ ਦਾ ਜਹਾਜ਼ ਲੰਘਾ ਰਹੇ ਸਨ । ਜਦੋਂ ਉਹ ਆਪਣੇ ਸਿੱਖ ਦਾ ਜਹਾਜ਼ ਲੰਘਾ ਦੇਣਗੇ , ਤਾਂ ਮੈਂ ਉਨ੍ਹਾਂ ਜਗਾ ਦੇਵਾਂਗੀ । ” ਮਾਤਾ ਜੀ ਨੇ ਸਮਝਿਆ ਕਿ ਦਾਸੀ ਮਜ਼ਾਕ ਕਰ ਰਹੀ ਹੈ । ਇਸਲਈ ਮਾਤਾ ਜੀ ਨੇ ਆਪ ਜਾ ਕੇ : ਗੁਰੂ ਜੀ ਨੂੰ ਜਗਾ ਕੇ ਭੋਜਨ ਕਰਵਾਇਆ । ਫਿਰ ਮਾਤਾ ਜੀ ਬੋਲੇ , “ ਸੁਣ ਪੁੱਤਰ , ਤੇਰੀ ਹਾਲਤ ਦੇਖ ਕੇ ਦਾਸੀ ਮੇਰੇ ਨਾਲ ਮਜ਼ਾਕ ਕਰਦੀ ਸੀ । ਉਸ ਨੇ ਮੈਂਨੂੰ ਆਖਿਆ ਕਿ ਗੁਰੂ ਜੀ ਕਿਸੇ ਸਿੱਖ ਦਾ ਜਹਾਜ਼ ਲੰਘਾ ਰਹੇ ਹਨ । ਮਾਤਾ ਜੀ ਦੀ ਗੱਲ ਸੁਣ ਕੇ ਗੁਰੂ ਜੀ ਬੋਲੇ , “ ਤੁਸੀਂ ਇਸ ਕਮਲੀ ਦੀ ਗੱਲ ਦੇ ਵਿਸ਼ਵਾਸ਼ ਨਾ ਕਰੋ ।
ਭਾਈ ਸਾਹਿਬ ਵੀਰ ਸਿੰਘ ਜੀ ਨੇ ਆਪਣੇ ਵੱਲੋਂ ਦਿੱਤੇ ‘ ਫੁਟ – ਨੋਟ ‘ ਵਿੱਚ ਇਸ ਪ੍ਰਕਾਰ ਲਿਖਿਆ ਹੈ : ਕਮਲੀ ਹੋਣ ਤੋਂ ਮੁਰਾਦ ਸ਼ੁਦਾਈ ਹੋਣ ਦੀ ਨਹੀਂ , ਜਿਕੂ ਬੀਮਾਰ ਹੁੰਦੇ ਹਨ ; ਪਰੰਤੂ ਮਸਤਾਨੀ ਅਵਸਥਾ ਦੀ ਮੁਰਾਦ ਹੈ ਕਿ ਉਹ ਅੰਤਰਮੁਖ ਸੁੱਖ ਵਿੱਚ ਰਹੀ ਤੇ ਬਾਹਰਲੀ ਸੁਧ ਪੂਰੀ ਸਾਵਧਾਨਤਾ ਦੀ ਨਾ ਹੋਈ । ਜੇ ਅੰਤਰਮੁਖ ਸੁਰਤ ਏਕਾ ਤੇ ਨਾਮ ਰਸ ਵਿੱਚ ਨਾ ਰਹੀ ਹੋਵੇ , ਤਾਂ ਮੁਕਤ ਨਹੀਂ ਹੋ ਸਕਦੀ । ਸੁਧ ਪਰਤੀ ਇਸ ਵਾਸਤੇ ਨਾ , ਕਿ ਉਹ ਭਾਂਡਾ ਹਲਕਾ ਸੀ । ਰੱਬੀ ਭੇਤ ਜਰ ਨਹੀਂ ਸਕਦੀ ਸੀ । ਜੇ ਹੋਸ਼ ਪੂਰੀ ਪਰਤਦੀ , ਤਾਂ ਡਰ ਸੀ ਕਿ ਉਹ ਰਿਧੀਆਂ ਸਿਧੀਆਂ ਵਿਚ ਪਰਚ ਜਾਂਦੀ ਤੇ ਮੁਕਤ ਨਾ ਹੋ ਸਕਦੀ । ਇਹ ਹੀ ਪ੍ਰਸੰਗ ‘ ਪੁਰਾਤਨ ਜਨਮਸਾਖੀ ਵਿੱਚ ਇਸ ਪ੍ਰਕਾਰ ਦਿੱਤਾ ਗਿਆ ਹੈ : ਤਬਿ ਬਾਬਾ ਜਾਇ ਸੁਤਾ । ਜਬ ਰਸੋਈ ਕਾ ਵਖਤੁ ਹੋਇਆ , ਤਥਿ ਬਾਂਦੀ ਲਗੀ ਜਗਾਵਣਿ । ਤਬਿ ਬਾਬੇ ਦੇ ਚਰਨ ਜੀਭ ਨਾਲਿ ਚਟਿਆਸੂ | ਚਟਣੇ ਨਾਲਿ ਜਬ ਦੇਖੈ , ਤਾਂ ਬਾਬਾ ਸਮੁੰਢ ਵਿਚਿ ਖੜਾ ਹੈ । ਸਿਖ ਕਾ ਬੋਹਿਥਾ ਕਢਦਾ ਹੈ । ਤਬ ਮਾਤਾ ਭੀ ਆਇ ਗਈ , ਆਖਿਉਸ , “ ਨਾਨਕ ਜਾਗਿਆ ਹੈ ? ” ਤਬ ਬਾਂਦੀ ਆਖਿਆ , “ ਮਾਤਾ ਜੀ , ਨਾਨਕੁ ) ਏਥੈ ਨਾਹੀ , ਬਾਬਾ ਸਮੁੰਦੁ ਵਿਚਿ ਖੜਾ ਹੈ ” । ਤਾਂ ਮਾਤਾ ਬਾਂਦੀ ਜੋਗੁ ਲਗੀ ਮਾਰਣ , ਆਖਿਓਸੁ , “ ਇਹ ਭੀ ਲਗੀ ਮਸਕਰੀਆਂ ਕਰਦਿ । ਤਬ ਬਾਬਾ ਜਾਗਿਆ , ਤਾਂ ਮਾਤਾ ਆਖਿਆ , “ ਬੇਟਾ , ਇਹ ਭੀ ਗੋਲੀ ਲਗੀ ਮਸਕਰੀਆਂ ਕਰਣ , ਆਖੈ ਜੋ ਨਾਨਕੁ ਸਮੁੰਦੁ ਵਿਚਿ ਖੜਾ ਹੈ । ਤਬ ਬਾਬੇ ਆਖਿਆ , “ ਮਾਤਾ ਜੀ , ਕਮਲੀਆਂ ਫਲੀਆਂ ਦੇ ਆਖੇ ਲਗਣਾ ਦੇਖੋ , ਭਾਈ ਵੀਰ ਸਿੰਘ ਜੀ ਵੱਲੋਂ ਸੰਪਾਦਿਤ ‘ ਸ੍ਰੀ ਗੁਰ ਨਾਨਕ ਪ੍ਰਕਾਸ਼ ‘ ,
ਬੀਬੀ ਤੁਲਸਾਂ ਦਾ ਅਸਲ ਪਿੰਡ ਤਲਵੰਡੀ ਹੀ ਹੋਏ ਤੇ ਉਹ ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਹੋਣ ਤੋਂ ਬਾਅਦ ਖੁਦ ਵੀ ਸੁਲਤਾਨਪੁਰ ਚਲੀ ਗਈ । ਅਮੀਰ ਘਰਾਂ ਵਿੱਚ ਇਹ ਆਮ ਰਿਵਾਜ਼ ਸੀ ਕਿ ਧੀ ਦੇ ਵਿਆਹ ਸਮੇਂ ਦਾਸ ਜਾਂ ਦਾਸੀ ਨੂੰ ਵੀ ਲੜਕੀ ਦੇ ਸਹੁਰੇ ਹੀ ਵੱਸਣ ਲਈ ਭੇਜ ਦਿੱਤਾ ਜਾਂਦਾ ਸੀ । ਉਨ੍ਹਾਂ ਦਿਨਾਂ ਵਿੱਚ ਛੋਟੀ ਉਮਰ ਵਿੱਚ ਹੀ ਵਿਆਹ ਹੋ ਜਾਂਦਾ ਸੀ । ਨਵੀਂ ਜਗ੍ਹਾ ਜਾ ਕੇ ਲੜਕੀ ਓਪਰਾਪਣ ਮਹਿਸਸ ਨਾ ਕਰੇ , ਇਸ ਲਈ ਵਿਸ਼ਵਾਸਪਾਤਰ ਦਾਸੀ ਨੂੰ ਵੀ ਨਾਲ ਹੀ ਭੇਜਣਾ ਆਮ ਪ੍ਰਚਲਿਤ ਸੀ । ਸੰਭਵ ਹੈ ਕਿ ਬੀਬੀ ਤੁਲਸਾਂ ਨੂੰ ਵੀ ਵਿਸ਼ਵਾਸਪਾਤਰ ਦਾਸੀ ਹੋਣ ਕਾਰਣ ਬੇਬੇ ਨਾਨਕੀ ਜੀ ਦੇ ਵਿਆਹ ਮਗਰੋਂ ਬੇਬੇ ਨਾਨਕੀ ਜੀ ਦੇ ਸਹੁਰੇ ਸੁਲਤਾਨਪੁਰ ਭੇਜ ਦਿੱਤਾ ਗਿਆ ।
ਬੀਬੀ ਤੁਲਸਾਂ ਦੇ ਭਾਗ ਉਸ ਵਕਤ ਖੁੱਲ੍ਹਣੇ ਸ਼ੁਰੂ ਹੋਏ , ਜਦੋਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਲਤਾਨਪੁਰ ਵਿਖੇ ਮੋਦੀ ਦਾ ਕੰਮ ਕਰਨਾ ਆਰੰਭ ਕੀਤਾ । ਕਾਫ਼ੀ ਚਿਰ ਗੁਰੂ ਜੀ ਬੇਬੇ ਨਾਨਕੀ ਜੀ ਦੇ ਘਰ ਹੀ ਰਹੇ ਸਨ । ਇਸ ਸਮੇਂ ਦੌਰਾਨ ਰੋਜ਼ਾਨਾ ਹੀ ਬੀਬੀ ਤੁਲਸਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਰਿਹਾ । ਜਦੋਂ ਗੁਰੂ ਜੀ ਆਪਣੇ ਪਰਿਵਾਰ ਸਮੇਤ ਅਲੱਗ ਰਹਿਣ ਲੱਗ ਪਏ , ਉਦੋਂ ਵੀ ਬੀਬੀ ਤੁਲਸਾਂ ਨੂੰ ਅਕਸਰ ਹੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ । ਕੇਸਰ ਸਿੰਘ ਛਿਬਰ ਆਪਣੀ ਪੁਸਤਕ “ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ‘ ਵਿੱਚ ਲਿਖਦਾ ਹੈ ਕਿ ਗੁਰੂ ਜੀ ਜਦੋਂ ਚੌਦਾਂ ਸਾਲ ਦੇ ਹੋਏ , ਤਾਂ ਉਹ ਸੁਲਤਾਨਪੁਰ ਗਏ ਤੇ । ਇਸ ਹਿਸਾਬ ਨਾਲ ਗੁਰੂ ਜੀ ਸੰਮਤ ੧੫੪੦ ਬਿਕਰਮੀ ਵਿੱਚ ਸੁਲਤਾਨਪੁਰ ਗਏ । ‘ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ‘ ਅਨੁਸਾਰ ਗੁਰੂ ਸਾਹਿਬ ਜੀ ਦੇ ਛੋਟੇ ਬੇਟੇ ਸ੍ਰੀ ਲਖਮੀ ਚੰਦ ਦਾ ਜਨਮ ਸੰਮਤ ੧੫੫੩ ਬਿਕਰਮੀ ਵਿੱਚ ਹੋਇਆ ਹੈ । ਅਸੀਂ ਇਹ ਜਾਣਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਆਪਣੀਆਂ ਉਦਾਸੀਆਂ ਸੁਲਤਾਨਪੁਰ ਤੋਂ ਹੀ ਸ੍ਰੀ ਲਖਮੀ ਚੰਦ ਦੇ ਜਨਮ ਤੋਂ ਬਾਅਦ ਹੀ ਸ਼ੁਰੂ ਕੀਤੀਆਂ ਸਨ । ਇਸ ਤੋਂ ਅਸੀਂ ਸਹਿਜੇ ਹੀ ਇਸ ਨਤੀਜੇ ‘ ਤੇ ਪਹੁੰਚਦੇ ਹਾਂ ਕਿ ਗੁਰੂ ਸਾਹਿਬ ਜੀ ਲੱਗਭੱਗ ੧੩-੧੪ ਸਾਲ ਸੁਲਤਾਨਪੁਰ ਵਿਖੇ ਹੀ ਰਹੇ । ਇਹ ਇੱਕ ਲੰਬਾ ਸਮਾਂ ਹੈ । ਇੰਨਾ ਸਮਾਂ ਬੀਬੀ ਤੁਲਸਾਂ ਜੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਮਾਣਦੇ ਰਹੇ । ਜਿਵੇਂ ਕਿ ਉਪਰ ਆਖਿਆ ਜਾ ਚੁੱਕਾ ਹੈ , ਸਾਡੇ ਕੋਲ ਤੁਲਸਾਂ ਦੇ ਬਾਰੇ ਕੋਈ ਬਹੁਤੀ ਜਾਣਕਾਰੀ ਮੌਜੂਦ ਨਹੀਂ ਹੈ । | ਬੀਬੀ ਤੁਲਸਾਂ ਦਾ ਕੁੱਝ ਜ਼ਿਕਰ ਭਾਈ ਸੰਤੋਖ ਸਿੰਘ ਜੀ ਰਚਿਤ ਗ੍ਰੰਥ ‘ ਸ੍ਰੀ ਗੁਰ ਨਾਨਕ ਪ੍ਰਕਾਸ਼ ‘ ਵਿੱਚ ਮਿਲਦਾ ਹੈ ।
ਦਾਸ ਜੋਰਾਵਰ ਸਿੰਘ ਤਰਸਿੱਕਾ।



Share On Whatsapp

Leave a Comment
Sarbjit singh : Waheguru ji

ਆਹ ਜਿਹੜੀ ਫੋਟੋ ਮੈਂ ਸਾਂਝੀ ਕਰ ਰਿਹਾ ਹਾਂ ਇਸ ਵਿੱਚ ਦੋ ਇਨਸਾਨ ਹਨ ਜੋ ਦੁਨੀਆ ਵਿੱਚ ਸੁਪਰ ਹਿਊਮਨਜ਼ ਕਰਕੇ ਜਾਣੇ ਜਾਂਦੇ ਹਨ । ਇਹਨਾ ਵਿੱਚੋਂ ਪਹਿਲਾ ਇਨਸਾਨ ਚੀਨ ਤੋਂ ਹੈ ਜਿਸਦਾ ਨਾਮ ਹੈ ਸ਼ਿਫੂ ਸ਼ੀ ਯਾਨ ਜ਼ੀਊ। ਇਹ ਇਨਸਾਨ ਇੱਕ ਨਿੱਕੀ ਜਿਹੀ ਸੂਈ ਨੂੰ ਐਸੀ ਤਕਨੀਕ ਨਾਲ ਸੁੱਟਦਾ ਹੈ ਕਿ ਸੂਈ ਤਿੰਨ mm ਦੇ ਸ਼ੀਸ਼ੇ ਚੋਂ ਪਾਰ ਲੰਘ ਜਾਂਦੀ ਹੈ ।
ਦੂਸਰੀ ਤਸਵੀਰ ਵਿੱਚ ਨਜ਼ਰ ਆ ਰਿਹਾ ਨੌਜਵਾਨ ਜਪਾਨ ਤੋਂ ਹੈ ਜਿਸਦਾ ਨਾਮ ਹੈ ਇਸਾਓ ਮਾਚੀ । ਇਹ ਤਾਂ ਕਰਤੱਵ ਕਰਨ ਵਾਲੀ ਹੱਦ ਕਰ ਦਿੰਦਾ ਹੈ , ਬੰਦੂਕ ਚੋਂ ਨਿੱਕਲੀ ਗੋਲੀ ਨੂੰ ਇਹ 70 ਮੀਟਰ ਦੀ ਦੂਰੀ ਤੇ ਖੜ੍ਹਕੇ ਆਪਣੀ ਤਲਵਾਰ ਨਾਲ ਦੋ ਟੋਟੇ ਕਰ ਦਿੰਦਾ ਹੈ ।
ਇਹਨਾਂ ਦੋਹਾਂ ਇਨਸਾਨਾ ਬਾਰੇ ਜੇ ਕਿਸੇ ਨੂੰ ਪ੍ਰਮਾਣ ਚਾਹੀਦਾ ਹੈ ਤਾਂ ਉਹ ਗੂਗਲ ਅਤੇ ਯੂਟਿਊਬ ਤੇ ਇਹਨਾ ਬਾਰੇ ਪੜ੍ਹ ਸਕਦਾ ਅਤੇ ਇਹਨਾਂ ਦੇ ਕਰਤੱਬ ਵੇਖ ਸਕਦਾ ਹੈ ।
ਇਹਨਾਂ ਦਾ ਕਹਿਣਾ ਹੈ ਹੈ ਕਿ ਇਹ ਅਜਿਹਾ ਕਰਨ ਵਿਚ ਸਾਲਾਂ ਦੀ ਮਿਹਨਤ ਤੋਂ ਬਾਅਦ ਕਾਮਯਾਬ ਹੋਏ ਹਨ ਅਤੇ ਅਜਿਹੇ ਕਰਤੱਬਾਂ ਦਾ ਸਬੰਧ ਮਨ ਦੀ ਇਕਾਗਰਤਾ ਨਾਲ ਹੁੰਦਾ ਹੈ । ਹੁਣ ਗੱਲ ਕਰਦੇ ਹਾਂ ਭਾਈ ਬੱਚਿਤਰ ਸਿੰਘ ਜੀ ਦੇ ਕਰਤੱਬ ਬਾਰੇ ਜਿੰਨਾ ਨੇ ਦਸ਼ਮੇਸ਼ ਪਿਤਾਂ ਤੋਂ ਥਾਪੜਾ ਲੈਕੇ ਸਿਰ ਤੋਂ ਲੈਕੇ ਪੈਰਾਂ ਤੱਕ ਲੋਹੇ ਵਿੱਚ ਜੜੇ ਮਸਤੇ ਹਾਥੀ ਦਾ ਮੱਥਾ ਆਪਣੀ ਨਾਗਣੀ ਨਾਲ ਵਿੰਨਿਆ ਸੀ । ਕੁਝ ਤਰਕਵਾਦੀ ਪ੍ਰਚਾਰਕ ਤਰਕ ਕਰਦੇ ਹਨ ਕਿ ਨਾਗਣੀ ਲੋਹੇ ਦਾ ਤਵਾ ਨਹੀਂ ਪਾੜ ਸਕਦੀ ਇਸ ਲਈ ਭਾਈ ਬਚਿੱਤਰ ਸਿੰਘ ਨੇ ਨਾਗਣੀ ਹਾਥੀ ਦੀ ਅੱਖ ਚ ਮਾਰੀ ਸੀ । ਮੈਂ ਸਮਝਦਾ ਹਾਂ ਉਹਨਾ ਪ੍ਰਚਾਰਕਾਂ ਨੂੰ ਦਲੀਲ ਸਹਿਤ ਜਵਾਬ ਦੇਣ ਲਈ ਮੌਜੂਦਾ ਸਮੇਂ ਦੀਆਂ ਇਹ ਦੋ ਉਦਾਹਰਨਾਂ ਕਾਫੀ ਹਨ । ਜੇ ਉੱਪਰ ਦਰਸਾਏ ਦੋਨੋ ਇਨਸਾਨ ਮਨ ਦੀ ਇਕਾਗਰਤਾ ਅਤੇ ਸਖਤ ਮਿਹਨਤ ਸਦਕਾ ਅਦਭੁੱਤ ਅਤੇ ਲਗਪਗ ਨਾਮੁਮਕਿਨ ਕਾਰਨਾਮੇ ਕਰ ਸਕਦੇ ਹਨ ਤਾਂ ਭਾਈ ਬਚਿਤਰ ਸਿੰਘ ਨਾਗਣੀ ਨਾਲ ਲੋਹੇ ਦਾ ਤਵਾ ਕਿਉਂ ਨਹੀਂ ਪਾੜ ਸਕਦੇ ਉਹਨਾਂ ਦੇ ਸਿਰ ਤੇ ਤਾਂ ਸਮਰੱਥ ਗੁਰੂ ਬਾਜਾਂ ਵਾਲੇ ਦਾ ਹੱਥ ਵੀ ਸੀ ।
ਸੋ ਬੇਨਤੀ ਹੈ ਵੀਰੋ ਦੁਨੀਆ ਬੜੀ ਪਰ੍ਹੇ ਤੋਂ ਪਰ੍ਹੇ ਪਈ ਹੈ , ਐਵੇਂ ਆਪਣੇ ਹੀ ਇਤਿਹਾਸ ਤੇ ਸ਼ੰਕੇ ਕਰਕੇ ਤੇ ਭੁਲੇਖੇ ਪਾਕੇ ਕਿਸੇ ਦੀ ਨਫਰਤ ਦੇ ਪਾਤਰ ਨਾ ਬਣੋ । ਭੁੱਲ ਚੁੱਕ ਦੀ ਮੁਆਫੀ ।
(copied)



Share On Whatsapp

Leave a comment





  ‹ Prev Page Next Page ›