ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਤਾਂ ਉਹਨਾਂ ਨੂੰ ਲਾਹੌਰ ਦੇ ਨਖਾਸ ਚੌਕ ਵਿੱਚ ਬੇੈਠਾ ਕੇ ਜਦੋ ਜੱਲਾਦ ਭਾਈ ਸਾਹਿਬ ਜੀ ਦਾ ਹੱਥ ਵੱਢਣ ਲੱਗਾ ਤਾਂ ਭਾਈ ਸਾਹਿਬ ਨੇ ਕਿਹਾ , ਨਹੀਂ ਜਲਾਦਾ ਏਦਾ ਨੀ , ਤੈਨੂੰ ਬੰਦ ਬੰਦ ਕੱਟਣ ਦਾ ਹੁਕਮ ਆ ਲੱਗਦਾ, ਤੈਨੂੰ ਸਰੀਰ ਦੇ ਬੰਦਾਂ ਦਾ ਪਤਾ ਨੀ , ਸੁਣ ਮੈਂ ਦੱਸਦਾ ਉਂਗਲ ਦੇ ਤਿੰਨ ਬੰਦ ਹੁੰਦੇ ਆ , ਇੱਕ ਉਂਗਲ ਨੂੰ ਤਿੰਨ ਥਾਵਾਂ ਤੋਂ ਵੱਢ।
ਏਦਾ ਸਾਰੀਆਂ ਉਗਲਾਂ ਵੱਢ ਕੇ ਫਿਰ ਗੁੱਟ ਕੁੂਣੀਆਂ ਫਿਰ ਮੋਢੇ ਵੱਡੀ , ਏਦਾ ਈ ਫਿਰ ਪੈਰਾਂ ਦੀਆਂ ਉਂਗਲਾਂ ਵੱਡੀ , ਫਿਰ ਪੈਰ ਤੇ ਲੱਤਾਂ ਭਾਈ ਸਾਹਿਬ ਏਦਾ ਸਮਝਉਦੇ ਸੀ , ਜਿਵੇ ਕੋਈ ਤਰਖਾਣ ਦੇ ਕੋਲੋ ਕਹਿ ਕਹਿ ਕੇ ਲੱਕੜਾਂ ਚਰਉਦਾ।
ਭਾਈ ਸਾਹਿਬ ਦਾ ਸਿਦਕ ਦੇਖ ਪੱਥਰ ਦਿਲ ਜਲਾਦ ਵੀ ਕੰਬ ਉੱਠਿਆ। ਕੋਲ ਖੜ੍ਹੇ ਬਹੁਤ ਸਾਰੇ ਲੋਕ ਕੋਈ ਵਾਹ ਵਾਹ ਕਰਦਾ , ਕੋਈ ਹਾਏ ਹਾਏ , ਕੋਈ ਤੌਬਾ ਤੌਬਾ। ਜੱਲਾਦ ਨੂੰ ਸਮਝਾ ਕੇ ਭਾਈ ਸਾਹਿਬ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ।
ਪਾਠ ਸੁਖਮਨੀ ਮੁੱਖੋ…
ਉਚਰੇੈ
ਸਰੀਰ ਦਾ ਬੰਦ ਬੰਦ ਕੱਟ ਦਿਆਂ ਭਾਈ ਸਾਹਿਬ ਸੁਖਮਨੀ ਸਾਹਿਬ ਪੜ੍ਹਦੇ ਰਹੇ। ਰਤਨ ਸਿੰਘ ਭੰਗੁੂ ਜੀ ਨੇ ਚੌਦਵੀਂ ਅਸ਼ਟਪਦੀ ਦਾ ਜ਼ਿਕਰ ਕੀਤਾ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਜਦੋਂ ਸਿਰ ਕਲਮ ਕੀਤਾ ਉਦੋ ਮੁੱਖ ਤੇ ਵਾਹਿਗੁਰੂ ਜੀ ਕੀ ਫ਼ਤਿਹ ਸੀ।
ਸ: ਰਤਨ ਸਿੰਘ ਭੰਗੂ ਏ ਵੀ ਲਿਖਦੇ ਨੇ ਆ ਕਿ ਜਦੋਂ ਮਨਸੂਰ ਨੂੰ ਮਾਰਨ ਦਾ ਹੁਕਮ ਹੋਇਆ ਤਾਂ ਉਸ ਦੇ ਪਹਿਲਾਂ ਦੋਵੇ ਹੱਥ ਵੱਢੇ ਗਏ। ਫਿਰ ਲੱਤਾਂ ਬਾਹਾਂ ਕੱਟ ਕੇ ਸਿਰ ਕਲਮ ਕੀਤਾ ਸੀ ,ਪਰ ਇਹ ਸਿੱਖੀ ਦਾ ਮਨਸੂਰ ਭਾਈ ਮਨੀ ਸਿੰਘ ਉਸ ਮਨਸੂਰ ਤੋਂ ਵੀ ਉੱਪਰ ਲੰਘ ਗਿਆ। ਜਿਨ੍ਹਾਂ ਦੇ ਦੋਵੇਂ ਹੱਥ ਇਕੱਠੇ ਨਹੀਂ ਬਲਕਿ ਇਕ ਇਕ ਬੰਦ ਕੱਟਿਆ ਗਿਆ ਤੇ ਕਟਵਾਇਆ ਵੀ ਆਪ ਦੱਸ ਦੱਸ ਕੇ।
ਭਾਈ ਮਨੀ ਸਿੰਘ ਸ਼ਹੀਦਾਂ ਦੇ ਸਰਦਾਰ ਤੇ ਸਾਹਿਬਜ਼ਾਦਿਆਂ ਦੇ ਡਿਓੜੀ ਬਰਦਾਰ ਹੋ ਗਏ।
ਭਾਈਓ ਸ਼ਹੀਦਨ ਮੇੈ ਸਰਦਾਰ ।
ਸਾਹਿਬਜ਼ਾਦਨ ਢਿਗ ਡਿਉਢੀ-ਦਾਰ ।
ਸਰੋਤ ਪ੍ਰਾਚੀਨ ਪੰਥ ਪ੍ਰਕਾਸ਼ , ਗੁਰੂ ਖਾਲਸਾ ਤਵਾਰੀਖ
ਭਾਈ ਸਾਬ ਦੀ ਸ਼ਹੀਦੀ
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
ਦਾ ਪ੍ਰਤੱਖ ਰੂਪ ਆ
ਮੇਜਰ ਸਿੰਘ
ਗੁਰੂ ਕਿਰਪਾ ਕਰੋ
ਸੂਰਜ ਚੜਣ ਤੋ ਪਹਿਲਾਂ ਭਾਈ ਜੈਤਾ ਜੀ ਸੀਸ ਲੈ ਕੇ ਅੰਬਾਲੇ ਤੋ ਅੱਗੇ ਚੱਲ ਪਏ ਚੱਲਦਿਆ ਹੋਇਆ ਪਿੰਡ ਨਾਭਾ ਪਹੁੰਚੇ ਜਿਥੇ ਤੀਜਾ ਪੜਾਅ ਕੀਤਾ ਇੱਥੇ ਇਕ ਫਕੀਰ ਦੀ ਕੁਟੀਆ ਦੇਖੀ ਜਿਸ ਦਾ ਨਾਮ ਸੀ ਦਰਗਾਹੀ ਸ਼ਾਹ ਜੋ ਗੁਰੂ ਘਰ ਦਾ ਸ਼ਰਧਾਲੂ ਸੀ ਇਸ ਫ਼ਕੀਰ ਨੂੰ ਸਾਰੀ ਗੱਲ ਦੱਸੀ ਸੁਣ ਕੇ ਫਕੀਰ ਨੇ ਕਿਆ ਸਿੱਖਾ ਤੂ ਧੰਨ ਹੈਂ ਸੀਸ ਨੂੰ ਸਜਦਾ ਕਰਕੇ ਸਤਿਕਾਰ ਨਾਲ ਉੱਚੇ ਥਾਂ ਬਿਰਾਜਮਾਨ ਕੀਤਾ ਸਾਰੀ ਰਾਤ ਭਾਈ ਜੈਤਾ ਤੇ ਫ਼ਕੀਰ ਦਰਗਾਹੀ ਸ਼ਾਹ ਗੁਰੂ ਸਾਹਿਬ ਦੇ ਸੀਸ ਕੋਲ ਬੈਠੇ ਗੁਰੂ ਗੁਰੂ ਜਪਦੇ ਰਹੇ ਸਵੇਰੇ ਜੈਤਾ ਜੀ ਆਪਣੇ ਅਗਲੇ ਟਿਕਾਣੇ ਕੀਰਤਪੁਰ ਵੱਲ ਨੂੰ ਚੱਲ ਪਏ ਹੁਣ ਜੈਤਾ ਜੀ ਕੁਝ ਹੌਸਲਾ ਹੋ ਗਿਆ ਸੀ ਕੇ ਉਹ ਗੁਰੂ ਪਾਤਸ਼ਾਹ ਦੀ ਸੇਵਾ ਕਰਨ ਚ ਸਫਲ ਹੋਗਿਆ ਹੈ
ਭੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਕਲਗੀਧਰ ਪਿਤਾ ਜਦੋਂ ਆਨੰਦਪੁਰ ਸਾਹਿਬ ਵਾਪਸ ਆ ਰਹੇ ਸੀ ਤਾ ਫ਼ਕੀਰ ਦਰਗਾਹੀ ਸ਼ਾਹ ਨੂੰ ਦਰਸ਼ਨ ਦਿੱਤੇ ਸੀ ਜੋ ਦਿਨ ਰਾਤ ਅਰਦਾਸਾਂ ਕਰਦਾ ਸੀ ਪਰ ਬਜੁਰਗੀ ਕਰਕੇ ਚੱਲ ਨਹੀ ਸੀ ਸਕਦਾ ਫਕੀਰ ਨੇ ਜੋ ਹੋ ਸਕਿਆ ਸੇਵਾ ਕੀਤੀ ਕੁਝ ਦਿਨਾਂ ਬਾਦ ਫਕੀਰ ਚਲਾਣਾ ਕਰ ਗਏ ਸਰਹੰਦ ਫਤਹਿ ਤੋ ਪਹਿਲਾਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਪ੍ਰਣ ਕੀਤਾ ਕੀ ਉ ਜਾਲਮਾਂ ਨੂੰ ਚੁਣ ਚੁਣ ਸੋਧੇਗਾ ਨੌਵੀਂ ਤੇ ਦਸਵੀਂ ਪਾਤਸ਼ਾਹੀ ਤੇ ਬਾਬਾ ਬੰਦਾ ਸਿੰਘ ਜੀ ਦੀ ਯਾਦ ਚ ਨਾਭੇ (ਜੀਰਕਪੁਰ ) ਅਸਥਾਨ ਬਣਿਆ ਹੋਇਆ ਹੈ
(ਫੋਟੋਆਂ ਨਾਲ ਐਂਡ )
ਉਧਰ ਆਨੰਦਪੁਰ ਕਲਗੀਧਰ ਪਿਤਾ ਜੀ ਨੂੰ ਸੀਸ ਲਿਆਉਣ ਦੀ ਖ਼ਬਰ ਮਿਲੀ ਸਾਰਾ ਗੁਰੂ ਪਰਿਵਾਰ ਤੇ ਸੰਗਤ ਕੀਰਤਪੁਰ ਸਾਹਿਬ ਪਹੁੰਚ ਗਏ ਜਦੋਂ ਭਾਈ ਜੈਤਾ ਜੀ ਕੋਲ ਚ ਨੌਵੇ ਪਾਤਸ਼ਾਹ ਦਾ ਬਿਨਾਂ ਧੜ ਇਕੱਲਾ ਸੀਸ ਦੇਖਿਆ ਤਾਂ ਸਾਰੀ ਸੰਗਤ ਨੇ ਵੈਰਾਗ ਕੀਤਾ ਨਮਸਕਾਰ ਕੀਤੀ
ਬਾਲ ਗੁਰੂ ਗੋਬਿੰਦ ਰਾਏ ਜੀ ਨੇ ਅੱਗੇ ਹੋ ਕੇ ਗੁਰੂ ਪਿਤਾ ਦੇ ਪਾਵਨ ਸੀਸ ਨੂੰ ਨਮਸਕਾਰ ਕੀਤੀ ਤੇ ਸੀਸ ਨੂੰ ਇੱਕ ਬਿਬਾਨ (ਪਾਲਕੀ) ਚ ਬਿਰਾਜਮਾਨ ਕਰਕੇ ਸ਼ਬਦ ਗਾਇਨ ਕਰਦਿਆ ਆਨੰਦਪੁਰ ਸਾਹਿਬ ਨੂੰ ਚੱਲ ਪਏ ਜਿੱਥੋਂ ਸੀਸ ਲੈ ਕੇ ਪਾਲਕੀ ਚ ਰੱਖ ਕੇ ਅੱਗੇ ਚੱਲੇ ਉੱਥੇ ਹੁਣ ਅਸਥਾਨ ਬਣਿਆ ਹੈ ਗੁਰਦੁਆਰਾ ਬਿਬਾਣਗੜ੍ਹ ਸਾਹਿਬ
(ਦਮਦਮਾ ਸਾਹਿਬ ਵੀ ਕਹਿੰਦੇ ਨੇ )
ਆਨੰਦਪੁਰ ਸਾਹਿਬ ਪਹੁੰਚ ਕੇ ਪਾਵਨ ਸੀਸ ਦਾ ਸਸਕਾਰ ਦਸਮੇਸ਼ ਜੀ ਨੇ ਹਥੀ ਕੀਤਾ ਸਸਕਾਰ ਵਾਲੀ ਜਗ੍ਹਾ ਤੇ ਅਸਥਾਨ ਬਣਿਆ
ਗੁਰਦੁਆਰਾ ਸੀਸ ਗੰਜ ਸਾਹਿਬ ਪਾ:ਨੌਵੀ
ਜਦੋ ਦਸਮੇਸ਼ ਪਿਤਾ ਜੀ ਨੇ ਭਾਈ ਜੈਤਾ ਜੀ ਕੋਲੋਂ ਦਿੱਲੀ ਸ਼ਹੀਦੀ ਸਾਕੇ ਤੇ ਰਸਤੇ ਦਾ ਸਾਰਾ ਹਾਲ ਸੁਣਿਆ ਤਾਂ ਪਾਤਸ਼ਾਹ ਨੇ ਭਾਈ ਜੈਤਾ ਜੀ ਨੂੰ ਘੁੱਟ ਕੇ ਛਾਤੀ ਨਾਲ ਲ਼ਾਇਆ ਤੇ ਬਚਨ ਕਹੇ ਰੰਘਰੇਟਾ ਗੁਰ ਕਾ ਬੇਟਾ ਇਹ ਰੰਗਰੇਟਾ ਨਹੀਂ
ਗੁਰੂ ਦਾ ਪੁੱਤਰ ਹੈ ਸਾਡਾ ਬੇਟਾ ਹੈ
ਬਾਦ ਚ ਅੰਮ੍ਰਿਤ ਛੱਕ ਕੇ ਭਾਈ ਜੈਤਾ ਜੀ ਦਾ ਨਾਮ
ਭਾਈ ਜੀਵਨ ਸਿੰਘ ਹੋਇਆ
ਜਦੋਂ ਕਲਗੀਧਰ ਪਿਤਾ ਜੀ ਨੇ ਆਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਾਧੂ ਗੁਰਬਖਸ਼ ਸਿੰਘ ਨੂੰ ਖਾਸ ਤੌਰ ਤੇ ਹਦਾਇਤ ਕੀਤੀ ਕਿ ਤੁਸੀਂ ਇੱਥੇ ਰਹਿਣਾ ਸੀਸ ਗੰਜ ਸਾਹਿਬ ਦੀ ਸੇਵਾ ਕਰਨੀ ਝਾੜੂ ਮਾਰਨਾ ਧੂਫਬੱਤੀ ਕਰਨੀ ਤੇ ਗੁਰਬਾਣੀ ਦਾ ਪਾਠ ਕਰਨ
ਭਾਈ ਜੈਤਾ ਜੀ ਪੰਜ ਦਿਨਾਂ ਚ ਚਾਂਦਨੀ ਚੌਕ ਤੋਂ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਲਗਪਗ ਪੰਜ ਦਿਨਾਂ ਤੋ ਉ ਉਨੀਂਦਰੇ ਤੇ ਸਫਰ ਚ ਸੀ ਜਦੋਂ ਤਕ ਸੇਵਾ ਪੂਰੀ ਨਹੀਂ ਹੋਗਈ ਅਰਦਾਸਾਂ ਹੀ ਕਰਦੇ ਰਹੇ
ਨਾਲ ਉ ਤਿੰਨ ਸਿੱਖ ਭਾਈ ਨਾਨੂੰ ਜੀ ਭਾਈ ਉਦਾ ਜੀ ਤੇ ਭਾਈ ਆਗਿਆ ਜੀ ਵੀ ਸਨ
ਧੰਨ ਗੁਰੂ ਧੰਨ ਗੁਰੂ ਪਿਆਰੇ
ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਮੁੱਖ ਰੱਖਦਿਆਂ ਦਸਵੀਂ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਨਕਲੀ ਬਾਲ ਯੁਧ ਕਿੰਨਾ ਚਿਰ ਚਲਦਾ ਰਿਹਾ। ਕਦੀ ਇਕ ਟੋਲੀ ਦਾ ਹੱਥ ਉੱਚਾ ਹੋ ਜਾਂਦਾ, ਕਦੀ ਦੂਜੀ ਦਾ।
ਪਰ ਕੋਈ ਵੀ ਟੋਲੀ ਮੈਦਾਨ ਛੱਡ ਕੇ ਭੱਜਣ ਨੂੰ ਤਿਆਰ ਨਹੀਂ ਸੀ। ਅਖ਼ੀਰ ਘੰਟੇ ਭਰ ਦੀ ਪੁਰ ਜੋਸ਼ ਲੜਾਈ ਤੋਂ ਬਾਅਦ ਉਹ ਦਲ ਜਿਸ ਦਾ ਮੂੰਹ ਪੱਛਮ ਵਲ ਸੀ, ਪੂਰਬ ਵੰਨੇ ਮੂੰਹ ਵਾਲੇ ਦਲ ਕੋਲੋਂ ਭਾਂਜ ਖਾ ਗਿਆ ਤੇ ਮੈਦਾਨ ਛੱਡ ਕੇ ਨੱਸ ਤੁਰਿਆ।
ਇਹ ਬਦੀ ਦੀ ਫ਼ੌਜ ਸੀ ਤੇ ਮੈਦਾਨ ਨੇਕੀ ਦੀ ਫ਼ੋਜ ਦੇ ਹੱਥ ਆ ਗਿਆ।
ਜੇਤੂ ਫ਼ੌਜ ਖ਼ੁਸ਼ੀ ਦੇ ਨਾਅਰੇ ਮਾਰਨ ਲੱਗੀ ਤੇ ਹਾਰੀ ਹੋਈ ਫ਼ੌਜ ਦੇ ਸੈਨਕਾਂ ਦਾ ਜਿਹੜੇ ਥੋੜ੍ਹੀ ਦੂਰ ਖੜੇ ਸਨ, ਮੂੰਹ ਚਿੜ੍ਹਾਉਣ ਲੱਗੀ ਪਰ ਸੈਨਾਪਤੀ ਬਾਲ ਗੋਬਿੰਦ ਨੇ ਉਨ੍ਹਾਂ ਨੂੰ ਰੋਕਿਆ ਤੇ ਕਿਹਾ ਕਿ ਸੈਨਕ ਵਿਚਾਰੇ ਤਾਂ ਨੌਕਰੀ ਦੇ ਬਧੇ ਲੜਦੇ ਹਨ, ਉਨ੍ਹਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ। ਸਾਡੀ ਅਸਲ ਟੱਕਰ ਤਾਂ ਬੁਰਾਈ ਨਾਲ ਹੈ ਅਜ ਦੇ ਹਾਕਮਾਂ ਨਾਲ ਹੈ।
ਅਸੀਂ ਉਨ੍ਹਾਂ ਦਾ ਮੂੰਹ ਚਿੜਾਉਣਾ ਹੈ।
👉ਪੋਸਟ ਨੂੰ ਪੜ੍ਹ ਕੇ ਸ਼ੇਅਰ ਜਰੂਰ ਕਰੋ ਜੀ ਜੋ ਵੱਧ ਤੋਂ ਵੱਧ ਵੀਰ ਭੈਣਾਂ ਆਪਣੇ ਇਤਿਹਾਸ ਨਾਲ ਜੁੜ ਸਕਣ ਇਹ ਵੀ ਇਕ ਸੇਵਾ ਹੀ ਹੈ ਜੀ
रागु सोरठि बाणी भगत रविदास जी की ੴ सतिगुर प्रसादि ॥ जउ हम बांधे मोह फास हम प्रेम बधनि तुम बाधे ॥ अपने छूटन को जतनु करहु हम छूटे तुम आराधे ॥१॥ माधवे जानत हहु जैसी तैसी ॥ अब कहा करहुगे ऐसी ॥१॥ रहाउ ॥ मीनु पकरि फांकिओ अरु काटिओ रांधि कीओ बहु बानी ॥ खंड खंड करि भोजनु कीनो तऊ न बिसरिओ पानी ॥२॥ आपन बापै नाही किसी को भावन को हरि राजा ॥ मोह पटल सभु जगतु बिआपिओ भगत नही संतापा ॥३॥ कहि रविदास भगति इक बाढी अब इह का सिउ कहीऐ ॥ जा कारनि हम तुम आराधे सो दुखु अजहू सहीऐ ॥४॥२॥
अर्थ :-हे माधो ! तेरे भक्त जिस प्रकार का प्यार तेरे साथ करते हैं वह तेरे से छुपा नहीं रह सकता (तूँ वह भली प्रकार जानता हैं), अजिही प्रीति के होते तूँ जरूर उनको मोह से बचाए रखता हैं।1।रहाउ। (सो, हे माधो !) अगर हम मोह की रस्सी में बंधे हुए थे, तो हमने तुझे अपने प्यार की रस्सी के साथ बाँध लिया है। हम तो (उस मोह की फांसी में से) तुझे सिमर के निकल आए हैं, तूँ हमारे प्यार की जकड़ में से कैसे निकलेंगा ?। (हमारा तेरे साथ प्रेम भी वह है जो मछली को पानी के साथ होता है, हम मर के भी तेरी याद नहीं छोडेगे) मछली (पानी में से) पकड़ के फांकाँ कर दें, टोटे कर दें और कई तरह उबाल लें, फिर रता रता कर के खा लें, फिर भी उस मछली को पानी नहीं भूलता (जिस खान वाले के पेट में जाती है उस को भी पानी की प्यास लगा देती है)।2। जगत का स्वामी हरि किसी के पिता की (की मलकीअत) नहीं है, वह तो प्रेम का बंधा हुआ है। (इस प्रेम से दूर हुआ सारा जगत) मोह के परदे में फँसा पड़ा है, पर (भगवान के साथ प्रेम करने वाले) भक्तों को (इस मोह का) कोई कलेश नहीं होता।3। रविदास कहते है-(हे माधो !) मैं एक तेरी भक्ति (अपने मन में) इतनी द्रिड़ह की है कि मुझे अब किसी के साथ यह गिला करने की जरूरत ही नहीं रह गई जु जिस मोह से बचने के लिए मैं तेरा सुमिरन कर रहा था, उस मोह का दु:ख मुझे अब तक सहारना पड़ रहा है (भावार्थ, उस मोह का तो अब मेरे अंदर नाम निशान ही नहीं रह गया)।4।2।
ਅੰਗ : 657
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥ ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥ ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥
ਅਰਥ:- ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ), ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।1। ਰਹਾਉ। (ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?। (ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ)।2। ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ।3। ਰਵਿਦਾਸ ਆਖਦਾ ਹੈ—(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ)।4।2
ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ
ਸਤਿ ਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ ॥
ਏਕ ਬਾਰ ਸਤਿਗੁਰ ਮੰਤ੍ਰ ਸਿਮਰਨ ਮਾਤ੍ਰ
ਸਿਮਰਨ ਤਾਹਿ ਬਾਰੰਬਾਰ ਗੁਰ ਹੇਤ ਹੈ ॥
ਭਾਵਨੀ ਭਗਤਿ ਭਾਇ ਕਉਡੀ ਅਗ੍ਰਭਾਗਿ ਰਾਖੈ
ਤਾਹਿ ਗੁਰ ਸਰਬ ਨਿਧਾਨ ਦਾਨ ਦੇਤ ਹੈ ॥
ਸਤਿਗੁਰ ਦਇਆ ਨਿਧਿ ਮਹਿਮਾ ਅਗਾਧਿ ਬੋਧਿ
ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ ॥੧੧੧॥
सलोक ॥ संत उधरण दइआलं आसरं गोपाल कीरतनह ॥ निरमलं संत संगेण ओट नानक परमेसुरह ॥१॥ चंदन चंदु न सरद रुति मूलि न मिटई घांम ॥ सीतलु थीवै नानका जपंदड़ो हरि नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥ तोटि न आवै मूलि संचिआ नामु धन ॥ संत जना सिउ संगु पाईऐ वडै पुन ॥ आठ पहर हरि धिआइ हरि जसु नित सुन ॥१७॥
अर्थ: जो संत जन गोपाल प्रभू के कीर्तन को अपने जीवन का सहारा बना लेते हैं, दयाल प्रभू उन संतों को (माया की तपस से) बचा लेता है, उन संतों की संगति करने से पवित्र हो जाते हैं। हे नानक! (तू भी ऐसे गुरमुखों की संगति में रह के) परमेश्वर का पल्ला पकड़।1। चाहे चंदन (का लेप किया) हो चाहे चंद्रमा (की चाँदनी) हो, और चाहे ठंडी ऋतु हो – इनसे मन की तपस बिल्कुल भी समाप्त नहीं हो सकती। हे नानक! प्रभू का नाम सिमरने से ही मनुष्य (का मन) शांत होता है।2। प्रभू के सुंदर चरणों का आसरा ले के सारे जीव (दुनिया की तपस से) बच जाते हैं। गोबिंद की महिमा सुन के (बँदगी वालों के) मन निडर हो जाते हैं। वे प्रभू का नाम-धन इकट्ठा करते हैं और उस धन में कभी घाटा नहीं पड़ता। ऐसे गुरमुखों की संगति बड़े भाग्यों से मिलती है, ये संत जन आठों पहर प्रभू को सिमरते हैं और सदा प्रभू का यश सुनते हैं।17।
ਅੰਗ : 709
ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥
ਅਰਥ : ਸਲੋਕ ॥ ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। ਪਉੜੀ ॥ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ । ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ । ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ । ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ।੧੭।
5 ਫਰਵਰੀ ਦਾ ਇਤਿਹਾਸ
ਭਗਤ ਰਵਿਦਾਸ ਜੇ ਦੇ ਜਨਮ ਦਿਹਾੜੈ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਝਾਤ ਮਾਰੀਏ ਇਤਿਹਾਸ ਤੇ ਜੀ ।
ਭਗਤ ਰਵਿਦਾਸ ਜੀ ਦਾ ਜਨਮ 5 ਫਰਵਰੀ ਸੰਨ 1377 ਈ. ਨੂੰ ਸੀਰ ਗੋਵਰਧਨਪੁਰ, ਬਨਾਰਸ (ਯੂ. ਪੀ.) ਵਿਖੇ
ਹੋਇਆ। ਉਨ੍ਹਾਂ ਦੇ ਪਿਤਾਂ ਜੀ ਦਾ ਨਾਂ ਸ਼੍ਰੀ ਮਾਨ ਸੰਤੋਖ ਦਾਸ ਜੀ ਤੇ
ਮਾਤਾ ਜੀ ਸ਼੍ਰੀ ਮਤੀ ਕਲਸੀ ਦੇਵੀ ਸੀ। ਭਗਤ ਜੀ ਦੀ ਸਪੁਤਨੀ ਸ਼੍ਰੀ ਮਤੀ ਲੋਨਾ ਜੀ ਤੇ
ਸਪੁੱਤਰ ਸ਼੍ਰੀ ਵਿਜੈ ਦਾਸ ਜੀ ਸਨ।
ਸ਼੍ਰੀ ਰਵਿਦਾਸ ਜੀ ਦੇ ਜੀਵਨ ਬਾਰੇ ਕੁੱਝ ਹੋਰ ਗੱਲਾਂ
1 ਭਗਤ ਰਵਿਦਾਸ ਜੀ ਦੇ ਦਾਦਾ ਜੀ ਦਾ ਨਾਮ ਸੀ ।
—ਕਾਲੂ ਜੀ ।
2 ਭਗਤ ਰਵਿਦਾਸ ਜੀ ਦੇ ਦਾਦੀ ਜੀ ਦਾ ਨਾਮ ਸੀ ।
—ਲਖਪਤੀ ਜੀ ।
3 ਭਗਤ ਰਵਿਦਾਸ ਜੀ ਦੇ ਸੁਪਤਨੀ ਦਾ ਨਾਮ ਸੀ ।
—ਬੀਬੀ ਲੋਨਾ ਜੀ ।
4 ਭਗਤ ਰਵਿਦਾਸ ਜੀ ਦੇ ਸਪੁੱਤਰ ਦਾ ਨਾਮ ਸੀ ।
—ਵਿਜੇ ਦਾਸ ਜੀ ।
5 ਭਗਤ ਰਵਿਦਾਸ ਜੀ ਨੇ ਚਮਾਰ ਜਾਤੀ ਵਿੱਚ ਜਨਮ ਲਿਆ ?
6 ਭਗਤ ਰਵਿਦਾਸ ਜੀ ਦਾ ਗੋਤ ਜੱਸਲ ਸੀ ।
7 ਭਗਤ ਰਵਿਦਾਸ ਜੀ ਦਾ ਪਿਤਾ ਪੁਰਖੀ ਕਿੱਤਾ ਚੰਮ ਦਾ ਕੰਮ ਸੀ ।
8 ਭਗਤ ਰਵਿਦਾਸ ਜੀ ਦੇ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਕਿੱਥੇ ਕਿੱਥੇ ਹੋਏ ਸਨ ।
ਕਾਂਸੀ ਗੋਪਾਲਦਾਸ ਦੀ ਸਰਾਂ ਬਨਾਰਸ
ਵਿਖੇ (ਜਿੱਥੇ ਅੱਜਕਲ ਗੁਰਦੁਆਰਾ ਗੁਰੂ
ਕਾ ਬਾਗ਼ ਹੈ ।
9 ਭਗਤ ਰਵਿਦਾਸ ਜੀ ਦੇ ਸਮਕਾਲੀ ਹੋਰ ਸੰਤ ਮਹਾਂ ਪੁਰਸ਼ ਕੌਣ ਕੌਣ ਸਨ।
ਭਗਤ ਕਬੀਰ ਜੀ, ਰਾਮਾਨੰਦ ਜੀ, ਰਾਜਾ ਪੀਪਾ, ਭਗਤ ਸੈਣ ਜੀ,ਧੰਨਾ ਜੀ, ਭਗਤ ਭੀਖਨ ਜੀ ਅਤੇ ਭਗਤ ਬੈਣੀ ਜੀ।
10 ਭਗਤ ਰਵਿਦਾਸ ਜੀ ਦੇ ਪ੍ਰਮੁੱਖ ਸੇਵਕ ਕੌਣ ਕੌਣ ਸਨ ।
—ਮੀਰਾਂ ਬਾਈ, ਝਾਲਾਂ ਬਾਈ, ਰਾਣੀ ਰਤਨ ਕੁੰਵਰ, ਰਾਜਾ ਨਾਗਰ ਮੱਲ, ਰਾਜਾ ਪੀਪਾ,
ਰਾਜਾ ਬਹਾਦੁਰ ਸ਼ਾਹ, ਰਾਜਾ ਸਿਕੰਦਰ ਲੋਧੀ,
ਰਾਜਾ ਚੰਦਰਹੰਸ, ਰਾਜਾ ਸਾਂਗਾ, ਪੰਡਤ ਸ਼ਰਧਾ ਰਾਮ, ਰਾਮ ਲਾਲ, ਰਾਜਾ ਬੈਨ ਸਿੰਘ, ਪੰਡਤ
ਗੰਗਾ ਰਾਮ, ਬੀਬੀ ਭਾਨਮਤੀ,
ਰਾਜਾ ਚੰਦਰ ਪ੍ਰਤਾਪ ।
11 ਭਗਤ ਰਵਿਦਾਸ ਜੀ ਕਿੰਨੀ ਵਾਰੀ ਜੇਲ ਗਏ ਅਤੇ ਕਿੱਥੇ ਗਏ ।
—ਦੋ ਵਾਰ, ਸਿਕੰਦਰ ਲੋਧੀ ਦੀ ਜੇਲ ਦਿੱਲੀ ਅਤੇ ਰਾਜਾ ਬੇਨ ਸਿੰਘ ਦੀ ਜੇਲ ਖੁਰਾਲਗੜ
12 ਭਗਤ ਰਵਿਦਾਸ ਜੀ ਪ੍ਰਮੁੱਖ ਬਖਸ਼ਿਸ਼ਾ ਕਿਹੜਿਆ ਹਨ ?
—ਪੱਥਰੀ ਤਰਾਉਣਾ, ਜੰਜੂ ਕੱਢਣੇ, ਸ਼ਿਕਾਰੀ ਨੂੰ ਉਪਦੇਸ਼, ਦਮੜੀ ਭੇਟਾ, ਜੇਲ ਦੇ ਜੰਦਰੇ ਟੁਟਣੇ, ਹਰੇਕ ਪੰਡਤ
ਦੇ ਨਾਲ ਬੈਠੇ ਨਜ਼ਰ ਆਉਣਾ,
ਮੀਰਾਂ ਦੀ ਜਾਨ ਬਚਾਉਣੀ, ਰਾਮ ਲਾਲ ਦੀ ਸ਼ੇਰ ਤੋਂ ਜਾਨ ਬਚਾਉਣੀ, ਪੰਡਤ ਸ਼ਰਧਾ ਰਾਮ ਦੇ
ਲੜਕੇ ਨੂੰ ਜੀਵਤ ਕਰਨਾ,
ਧੋਬੀ ਦੀ ਲੜਕੀ ਕਰਮਾਂ ਨੂੰ ਤਿਰਲੋਕੀ ਦੀ ਲੋਅ ਹੋਣੀ ।
13 ਭਗਤ ਰਵਿਦਾਸ ਜੀ ਕਿਸ ਦੇ ਉਪਾਸਕ ਸਨ?
ਇਕ ਪ੍ਰਮਾਤਮਾ ਜੀ ਦੇ ।
14 ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਕਿਸ ਗੁਰੂ ਨੇ ਭਗਤ ਰਵਿਦਾਸ ਜੀ ਦਾ ਉਲੇਖ
ਕੀਤਾ ਹੈ ।
—ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਜੀ , ਭੱਟ ਕਲ ਸਹਾਰ ਜੀ
15 ਉਸ ਵੇਲੇ ਸ਼ੂਦਰਾਂ ਨੂੰ ਕਿਹੜੇ ਕਿਹੜੇ ਕੰਮ ਦੀ ਮਨਾਹੀ ਸੀ ?
—ਵਿੱਦਿਆ ਹਾਸਲ ਕਰਨਾ, ਮੰਦਰਾਂ ਵਿੱਚ ਜਾਣਾ, ਪ੍ਰਭੂ ਭਗਤੀ ਕਰਨੀ, ਉਚ ਜਾਤਾਂ ਦੇ ਘਰਾਂ,
ਸਮਾਜਿਕ ਥਾਵਾਂ,
ਖੂਹਾਂ ਰਸਤਿਆਂ ਅਤੇ ਚਾਰਗਾਹਾਂ ਆਦਿ ਵਿੱਚ ਜਾਣਾ,
16 ਭਗਤ ਰਵਿਦਾਸ ਜੀ ਨੇ ਗੰਗਾ ਦੀ ਭੇਟਾ ਲਈ ਕੀ ਭੇਜਿਆ ਸੀ ?
—ਦਮੜੀ (ਉਸ ਵੇਲੇ ਦਾ ਸਿੱਕਾ)
17 ਗੰਗਾ ਨੇ ਗੁਰੂ ਰਵਿਦਾਸ ਜੀ ਲਈ ਕੀ ਤੋਹਫਾ ਭੇਜਿਆ ਸੀ ?
—ਹੀਰਿਆਂ ਵਾਲਾ ਕੰਗਣ
18 ਖੁਰਲ਼ਗੜ ਵਿਖੇ ਭਗਤ ਰਵਿਦਾਸ ਜੀ ਕਿੰਨਾ ਸਮਾਂ ਰਹੇ ?
—ਚਾਰ ਸਾਲ ਦੋ ਮਹੀਨੇ ਗਿਆਰਾਂ ਦਿਨ
19 ਖੁਰਾਲਗੜ ਪੰਜਾਬ ਦੇ ਕਿਸ ਜ਼ਿਲੇ ਵਿੱਚ ਹੈ ?
—ਹੁਸ਼ਿਆਰਪੁਰ
20 ਉਸ ਵੇਲੇ ਸਮਾਜ ਨੂੰ ਕਿਹੜੇ ਵਰਗਾਂ ਵਿੱਚ ਵੰਡਿਆ ਹੋਇਆ ਸੀ ?
—ਬਰ੍ਹਾਮਣ, ਖੱਤਰੀ, ਵੈਸ਼, ਸ਼ੂਦਰ
21 ਭਗਤ ਰਵਿਦਾਸ ਜੀ ਨੇ ਕਿਹੜੀਆਂ ਕਿਹੜੀਆਂ ਸਮਾਜਿਕ ਤਬਦੀਲੀਆਂ ਲਿਆਉਣ ਲਈ
ਜਾਗਰੂਕਤਾ ਲਿਆਂਦੀ ?
—ਸ਼ੁਦਰਾਂ ਨੂੰ ਵਿੱਦਿਆ ਪ੍ਰਾਪਤੀ ਦਾ ਹੱਕ, ਸਮਾਜ ਵਿੱਚ ਬਰਾਬਰਤਾ, ਮੰਦਰਾਂ ਤੇ ਸਮਾਜਿਕ
ਸਥਾਨਾਂ ਤੇ ਜਾਣ ਦੇ ਹੱਕ ਆਦਿ ।
22 ਭਗਤ ਰਵਿਦਾਸ ਜੀ ਕਾਂਸ਼ੀ ਵਿਖੇ ਕਿਸ ਦਰੱਖਤ ਹੇਠ ਬੈਠ ਕੇ ਬੰਦਗੀ ਕਰਿਆ ਕਰਦੇ ਸਨ?
—ਇਮਲੀ ਦਾ ਦਰੱਖਤ ਹੇਠ
23 ਭਗਤ ਰਵਿਦਾਸ ਜੀ ਦੇ ਚਰਨ ਕਮਲਾਂ ਦੇ ਨਿਸ਼ਾਨ ਕਿਸ ਜਗਾਹ ਤੇ ਮੌਜੂਦ ਹਨ ?
—ਮੀਰਾਂ ਦੇ ਮੰਦਰ ਦੇ ਬਾਹਰ ਬਣੀ ਛਤਰੀ ਹੇਠਾਂ, ਚਿਤੌੜਗੜ ਵਿਖੇ
24 ਭਗਤ ਰਵਿਦਾਸ ਜੀ ਨੂੰ ਹੋਰ ਕਿਹੜੇ ਕਿਹੜੇ ਨਾਵਾਂ ਨਾਲ ਜਾਣਿਆਂ ਜਾਂਦਾ ਹੈ ?
—ਰੈਦਾਸ, ਰੂਹੀਦਾਸ, ਰੋਹਿਤਦਾਸ, ਰਮਦਾਸੇ
25 ਭਗਤ ਰਵਿਦਾਸ ਜੀ ਦੇ ਨਾਮ ਤੇ ਕਿੱਥੇ ਕਿੱਥੇ ਪ੍ਰਾਚੀਨ ਕੁੰਡ (ਸਰੋਵਰ) ਬਣੇ ਹੋਏ ਹਨ ?
—ਅਲੋਰਾ, ਹੈਦਰਾਬਾਦ, ਜੂਨਾਗੜ, ਬਨਾਰਸ ਦੇ ਕੋਲ ਮੰਢੇਰ ਵਿਖੇ
26 ਭਗਤ ਰਵਿਦਾਸ ਜੀ ਨੇ ਕਿਹੋ ਜਿਹੇ ਸਮਾਜ ( ਸ਼ਹਿਰ)
ਦੀ ਕ੍ਰਾਂਤੀਕਾਰੀ ਕਲਪਣਾ ਕੀਤੀ ਹੈ ਅਤੇ ਉਸਦਾ ਨਾਮ ਕੀ ਹੈ ?
—ਅਜਿਹਾ ਸਮਾਜ (ਸ਼ਹਿਰ) ਜਿਥੇ ਜਾਤ-ਪਾਤ ਨਾ ਹੋਵੇ, ਊਚ-ਨੀਚ ਨਾ ਹੋਵੇ, ਹਰ ਇਕ ਨੂੰ ਸਮਾਜ
ਵਿੱਚ ਬਰਾਬਰੀ ਨਾਲ
ਵਿਚਰਣ ਦਾ ਹੱਕ ਹੋਵੇ, ਈਰਖਾ ਮੰਦੀ, ਗਰੀਬੀ, ਦੁੱਖ, ਟੈਕਸ ਆਦਿ ਨਾ ਹੋਣ। ਉਹ ਹੈ
ਬੇਗ਼ਮੁਪੁਰਾ ਸ਼ਹਿਰ।
27 ਭਗਤ ਰਵਿਦਾਸ ਜੀ ਦਾ ਉਚਾਰਿਆ ਪ੍ਰਮੁੱਖ ਸ਼ਲੋਕ ਭਾਵ ਅਰਥ ਸਹਿਤ ਲਿਖੋ ।
—ਹਰਿ ਸੋ ਹੀਰਾ ਛਾਡਿ ਕੈ, ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ, ਸਤਿ ਭਾਖੈ
ਰਵਿਦਾਸ ॥
ਸਿੱਖ ਇਤਿਹਾਸ ਦੇ ਵਿੱਚ ਗੁਰੂਆਂ ਭਗਤਾਂ ਪੀਰਾਂ ਪਗੰਬਰਾਂ ਦਾ ਅਮੋਲ ਖ਼ਜਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਮਿਲਦਾ ਹੈ।ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਆਪਣੇ ਗੁਰਿਆਈ ਕਾਲ ਦੌਰਾਨ ਇਸ ਬਾਣੀ ਦੇ ਖ਼ਜ਼ਾਨੇ ਨੂੰ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ 11 ਭੱਟਾਂ ਅਤੇ ਗੁਰੂ ਘਰ ਦੇ ਗੁਰਸਿੱਖਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ,ਉੱਥੇ ਹੀ ਗੂਰੂ ਸਾਹਿਬ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ 15 ਭਗਤਾਂ ਦੀ ਬਾਣੀ ਨੂੰ ਵੀ ਦਰਜ ਕੀਤਾ ਇਨ੍ਹਾਂ ਵਿੱਚ ਬਾਬਾ ਫ਼ਰੀਦ ਜੀ,ਭਗਤ ਕਬੀਰ ਜੀ,ਭਗਤ ਬੇਣੀ ਜੀ,ਭਗਤ ਨਾਮਦੇਵ ਜੀ,ਭਗਤ ਤਰਲੋਚਨ ਜੀ,ਭਗਤ ਜੈ ਦੇਵ ਜੀ,ਭਗਤ ਰਾਮਾ ਨੰਦ ਜੀ,ਭਗਤ ਸੈਣ ਜੀ ਭਗਤ ਸਧਨਾ ਜੀ , ਭਗਤ ਪੀਪਾ ਜੀ , ਭਗਤ ਧੰਨਾਂ ਜੀ ਭਗਤ ਸੂਰਦਾਸ ਜੀ ਅਤੇ ਭਗਤ ਰਵਿਦਾਸ ਜੀ ਦਾ ਨਾਂ ਵਰਨਣਯੋਗ ਹੈ। ਭਗਤ ਰਵਿਦਾਸ ਜੀ ਦੇ 40 ਸ਼ਬਦ 16 ਰਾਗਾਂ ਹੇਠ ਗੁਰੂ ਗਰੰਥ ਸਾਹਿਬ ਵਿਚ ਦਰਜ਼ ਹਨ । ਇਸ ਤੋਂ ਇਲਾਵਾ ਵੀ ਉਨ੍ਹਾਂ ਦੀ ਕਾਫੀ ਰਚਨਾ ਮਿਲਦੀ ਹੈ । ਉਨ੍ਹਾਂ ਦੀ ਰਚਨਾ ਰੱਬ, ਗੁਰੂ, ਬ੍ਰਹਮੰਡ ਅਤੇ ਕੁਦਰਤ ਨਾਲ ਪ੍ਰੇਮ ਦਾ ਸੁਨੇਹਾ ਦਿੰਦੀ ਹੋਈ ਮਨੁੱਖ ਦੀ ਭਲਾਈ ਤੇ ਜੋਰ ਦਿੰਦੀ ਹੈ । ਉਨ੍ਹਾਂ ਦੀ ਰਚਨਾ ਦਾ ਭਗਤੀ ਵਿਚਾਰਧਾਰਾ ਉਤੇ ਵੀ ਬਹੁਤ ਡੂੰਘਾ ਪ੍ਰਭਾਵ ਪਿਆ ਹੈ ।
ਜੋ ਮਨੁੱਖ ਰੱਬ ਦਾ ਨਾਮ-ਹੀਰਾ ਛੱਡ ਕੇ ਹੋਰ ਥਾਵਾਂ ਤੋਂ ਸੁਖਾਂ ਦੀ ਆਸ ਰੱਖਦਾ ਹੈ ਉਸ ਮਨੁੱਖ ਨੂੰ ਸਿਰਫ ਦੁਖ ਹੀ ਮਿਲਦੇ । ਭਗਤ ਰਵਿਦਾਸ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉਚ-ਨੀਚ,ਛੂਤ-ਛਾਤ,ਭੇਖਾਂ-ਪਖੰਡਾਂ,ਨਾ-ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ।ਭਗਤ ਰਵਿਦਾਸ ਜੀ ਦੁਆਰਾ ਰਚਿਤ ਬਾਣੀ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਪ੍ਰਭੁ ਭਗਤੀ ਦੇ ਨਾਲ ਨਾਲ ਜਿਨ੍ਹਾ ਭਗਤਾਂ ਨੇ ਸਮਾਜ ਸੁਧਾਰ ਵਿਚ ਵੱਡਮੁਲਾ ਯੋਗਦਾਨ ਪਾਇਆ ਹੈ, ਉਨ੍ਹਾ ਵਿਚੋ ਭਗਤ ਰਵਿਦਾਸ ਜੀ ਦਾ ਅਹਿਮ ਸਥਾਨ ਹੈ ਭਗਤ ਰਵਿਦਾਸ ਦਾ ਜਨਮ 5 ਫਰਵਰੀ 1377 ਚੌਦਵੀਂ ਸਦੀ ਵਿਚ ਪਿਤਾ ਸੰਤੋਖ ਦਾਸ ਜੀ ਦੇ ਘਰ ਮਾਤਾ ਕੌਸ ਦੇਵੀ ਜੀ ਦੀ ਕੁਖੋਂ ਕਾਂਸ਼ੀ, ਬਨਾਰਸ ਵਿਖੇ ਹੋਇਆ । ਭਗਤ ਰਵਿਦਾਸ ਜੀ ਨੂੰ ਗੁਰੂ ਰਵੀਦਾਸ, ਭਗਤ ਰਵਿਦਾਸ ਜੀ, ਸੰਤ ਰਵੀਦਾਸ, ਰੈਦਾਸ, ਰੋਹੀਦਾਸ ਅਤੇ ਰੂਹੀਦਾਸ ਆਦਿ ਕਈ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ । ਉਹ ਇਕ ਸਮਾਜ ਸੁਧਾਰਕ, ਮਾਨਵਵਾਦੀ, ਧਾਰਮਿਕ ਮਨੁੱਖ, ਚਿੰਤਕ ਅਤੇ ਮਹਾਨ ਕਵੀ ਸਨ । ਉਨ੍ਹਾਂ ਦਾ ਸੰਬੰਧ ਦੁਨਿਆਵੀ ਤੌਰ ਤੇ ਕੁਟਬਾਂਢਲਾ ਚਮਾਰ ਜਾਤੀ ਨਾਲ ਸੀ ਜੋ ਉਸ ਵਕਤ ਇਕ ਅਛੂਤ ਜਾਤ ਮੰਨੀ ਜਾਂਦੀ ਸੀ । ਉਨ੍ਹਾ ਦੇ ਪੁਰਖੇ ਮਰੇ ਹੋਏ ਪਸ਼ੂਆਂ ਨੂੰ ਢੋਣ ਦਾ ਕੰਮ ਕਰਦੇ ਸੀ । ਮਨੂੰ ਸਿਮਰਤੀ ਅਨੁਸਾਰ ਇਸ ਜਾਤੀ ਦੀ ਉਤਪਤੀ ਪਿਤਾ ਅਤੇ ਸ਼ੂਦਰ ਮਾਤਾ ਤੋਂ ਹੋਈ ਹੈ ,ਇਸ ਕਰਕੇ ਇਸ ਜਾਤੀ ਨੂੰ ਬੜੀ ਘ੍ਰਿਣਾ ਨਾਲ ਦੇਖਿਆ ਜਾਂਦਾ ਸੀ । ਭਗਤ ਰਵਿਦਾਸ ਸੰਤ ਰਾਮਾ ਨੰਦ ਦੇ ਚੇਲੇ ਤੇ ਭਗਤ ਕਬੀਰ ਦੇ ਸਮਕਾਲੀ ਸਨ ਭਗਤ ਰਵਿਦਾਸ ਨੂੰ ਭਗਤੀ ਕਰਨ ਕਰਕੇ ਜਾਤ ਅਭਿਮਾਨੀਆਂ ਵਲੋਂ ਕਈ ਵਾਰੀ ਡਰ ਦਿਤਾ ਗਿਆ ਤੇ ਕਈ ਵਾਰ ਉਨ੍ਹਾ ਨੂੰ ਜ਼ਲੀਲ ਹੋਣਾ ਪਿਆ । ਇਕ ਵਾਰੀ ਸਾਰੇ ਪੰਡਤਾਂ ਨੇ ਇੱਕਠੇ ਹੋਕੇ ਰਵਿਦਾਸ ਜੀ ਨੂੰ ਪ੍ਰਮਾਤਮਾ ਦੀ ਭਗਤੀ ਨੂੰ ਤਿਆਗਣ ਦਾ ਹੁਕਮ ਦਿਤਾ ਪਰ ਰਵਿਦਾਸ ਨੇ ਨਿਧੜਕ ਹੋਕੇ ਕਿਹਾ ਕੀ ਪ੍ਰਮਾਤਮਾ ਕਿਸੇ ਖਾਸ ਜਾਤ , ਵਰਣ ਜਾ ਮਜਹਬ ਦਾ ਨਹੀਂ ਹੈ ਉਹ ਸਭ ਦਾ ਹੈ । ਬ੍ਰਾਹਮਣਾ ਨੇ ਗੁਸੇ ਵਿਚ ਡਾਂਗਾਂ ਚੁਕ ਲਈਆਂ ਤੇ ਉਨ੍ਹਾ ਨੂੰ ਮਾਰਨ ਦੀ ਧਮਕੀ ਦਿਤੀ ਇਸ ਘਟਨਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾ ਦਾ ਜੀਵਨ ਕਿਤਨਿਆਂ ਮੁਸ਼ਕਲਾਂ ਭਰਿਆ ਰਿਹਾ ਹੋਵੇਗਾ ਸ਼ਾਇਦ ਇਹੀ ਵਜਹ ਹੈ ਕਿ ਭਗਤ ਰਵਿਦਾਸ ਨੇ ਆਪਣੀ ਬਾਣੀ ਵਿਚ ਪ੍ਰਮਾਤਮਾ ਨੂੰ ਨੀਵੀਆਂ ਜਾਤੀਆਂ ਦੇ ਰਖਿਅਕ ਦੇ ਰੂਪ ਵਿਚ ਸਹਾਇਤਾ ਕਰਨ ਲਈ ਕਈ ਵਾਰ ਪੁਕਾਰਿਆ ਹੈ ।
ਭਗਤ ਰਵਿਦਾਸ ਨੇ ਸਮਾਜ ਵਿਚ ਅਜਿਹੀਆਂ ਫੈਲੀਆਂ ਕੁਰੀਤੀਆਂ ਨੂੰ ਬੜੀ ਸ਼ਿਦਤ ਨਾਲ ਮਹਿਸੂਸ ਕੀਤਾ ਤੇ ਇਸ ਭੇਦ -ਭਾਵ ਨੂੰ ਤਾਰਕਿਕ ਅਤੇ ਦਲੀਲ ਭਰਪੂਰ ਢੰਗ ਨਾਲ ਖੰਡਿਤ ਕਰਦੇ ਕੇਵਲ ਪ੍ਰਮਾਤਮਾ ਦੇ ਭਗਤ ਨੂੰ ਸਭ ਤੋ ਉਚਾ ਦਰਜਾ ਦਿਤਾ ਉਨ੍ਹਾ ਦਾ ਕਥਨ ਹੈ ਕਿ ਮਨੁਖ ਅੰਦਰ ਡਰ, ਚਿੰਤ, ਗਰੀਬੀ, ਦੁਖ ,ਗਿਰਾਵਟ, ਦੁਬਿਧਾ, ਜੋ ਮਧਕਾਲੀ ਸਮਾਜ ਦੀਆਂ ਸਮਸਿਆਵਾਂ ਸਨ, ਜਿਸ ਨਾਲ ਮਨੁਖ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਤੇ ਉਸ ਨੂੰ ਪਤਨ ਦੇ ਰਸਤੇ ਤੇ ਪਾਉਂਦਾ ਹੈ ਪਰ ਇਸੇ ਸ਼ਬਦ ਵਿਚ ਉਨ੍ਹਾ ਨੇ ਅਜਿਹੀ ਸੂਚੀ ਵੀ ਦਿਤੀ ਹੈ ਕਿ ਜੋ ਮਨੁਖ ਨੂੰ ਵਿਕਾਸ ਦੇ ਰਸਤੇ ਤੇ ਪਾਕੇ ਖੁਸ਼ਹਾਲੀ ਤੇ ਅਨੰਦ ਦੇ ਰਾਹ ਵਲ ਨੂੰ ਲੈ ਜਾਂਦੀ ਹੈ । ਇਸ ਵਿਚ ਉਹ ਇਕ ਖੁਸ਼ਹਾਲ ਸਮਾਜ ਦੀ ਕਲਪਨਾ ਕਰਦੇ ਹਨ, ਇਕ ਐਸੇ ਸ਼ਹਿਰ ਤਸਵੀਰ ਪੇਸ਼ ਕਰਦੇ ਹਨ, ਜਿਥੇ ਰੋਜ਼ੀ ਰੋਟੀ ਦਾ ਫਿਕਰ ਨਾ ਹੋਵੇ, ਨਾਂ ਖਿਰਾਜ਼ ਭਰਨ ਦਾ ਡਰ ,ਨਾ ਹਕੂਮਤ ਦਾ ਖੌਫ਼ , ਸੈਰ ਸਪਾਟੇ ਦੀ ਖੁਲੀ ਆਜ਼ਾਦੀ, ਜਿਥੇ ਕੋਈ ਰੋਕ ਟੋਕ ਨਾ ਹੋਵੇ ਪੰਨਾ 345 ਤੇ ਦਰਜ਼ ਆਪ ਜੀ ਬਾਣੀ ਦੇ ਸ਼ਬਦ ਵਿਚ ਉਹ ਇਸ ਅਕਾਲ ਪੁਰਖ ਦੀ ਨਗਰੀ ਬੇਗਮ ਪੁਰੇ ਦੇ ਆਨੰਦਮਈ ਸੁਹਜਤਾ ਦਾ ਅਲੋਲਿਕ ਅਤੇ ਨੂਰਾਨੀ ਪ੍ਰਕਾਸ਼ ਦਾ ਅਨੰਦ ਭਰਪੂਰ ਅਲੋਲਿਕ ਨਜ਼ਾਰਾ ਪੇਸ਼ ਕਰਦੇ ਹਨ ।
ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥
ਨਾਂ ਤਸਵੀਸੁ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ
ਭਗਤ ਰਵਿਦਾਸ ਇਕ ਅਗਾਂਹ ਵਧੂ ਖਿਆਲੀ ਹਨ ਉਹ ਮਰਨ ਤੋ ਬਾਅਦ ਮੁਕਤੀ ਦੀ ਨਹੀਂ ਬਲਕਿ ਜੀਵਨ ਮੁਕਤੀ ਦੀ ਗਲ ਕਰਦੇ ਹਨ,ਜੋ ਮੁਕਤੀ ਨਿਜੀ ਨਹੀਂ ਬਲਕਿ ਸਮੂਹਕ ਮੁਕਤੀ ਹੈ ,ਸਾਰੇ ਸਮਾਜ ਦੇ ਕਲਿਆਣ ਦੀ ,ਸਰਬਤ ਦੇ ਭਲੇ ਦੀ ਗਲ ਕਰਦੇ ਹਨ ਭਗਤ ਰਵਿਦਾਸ ਸਮਾਜ-ਦਰਸ਼ਨ ਬਦਲਣ ਤੇ ਉਸਾਰਨ ਦੀ ਪ੍ਰੇਰਨਾ ਕਰਦੇ ਹਨ ਕਿਓਂਕਿ ਉਹ ਸਮਾਂ ਤੁਰਕਾਂ ਅਤੇ ਪਠਾਣਾਂ ਦੇ ਰਾਜ ਵਿਚ ਅਰਾਜਕਤਾ, ਅਸਥਿਰਤਾ ਤੇ ਅਸ਼ਾਂਤੀ ਦਾ ਬੋਲਬਾਲਾ ਸੀ ਦਿਲੀ ਦੀ ਸਲਤਨਤ ਕਮਜ਼ੋਰ ਹੋ ਚੁਕੀ ਸੀ ਆਮ ਲੋਕਾਂ ਵਿਚ ਨਿਰਾਸ਼ਾ ਪੈਦਾ ਹੋ ਚੁਕੀ ਸੀ । ਭਗਤ ਰਵਿਦਾਸ ਨੇ ਇਨ੍ਹਾ ਹਾਰਿਆਂ ਲਤਾੜਿਆ ਲੋਕਾਂ ਨੂੰ ਇਕ ਨਵਾਂ ਸੁਪਨਾ ਦਿਖਾਇਆ ਸਦੀਆਂ ਪਹਿਲਾਂ ਸੰਸਾਰ ਦੇ ਪ੍ਰਸਿਧ ਦਾਰਸ਼ਨਿਕ ਪਲੈਟੋ ਨੇ ਆਦਰਸ਼ਵਾਦੀ ਰਾਜ ਦੀ ਤਸਵੀਰ ਖਿਚੀ ਸੀ ਉਸਤੋਂ ਬਾਅਦ ਥੋਮਸ ਮੋਰ ਨੇ ਇਕ ਕਲਪਿਤ ਦੀਪ ਦੀ ਆਦਰਸ਼ਵਾਦੀ ਸਮਾਜਿਕ ਤੇ ਰਾਜਨੀਤਕ ਤਸਵੀਰ ਤੱਸਵਰ ਕੀਤੀ ਸੀ , ਜਿਸਦੀ ਚਰਚਾ ਸੰਸਾਰ ਵਿਚ ਹਰ ਥਾਂ ਤੇ ਹੋਈ ਪਰ ਭਗਤ ਰਵਿਦਾਸ ਦੇ ਬੇਗਮਪੁਰਾ ਦੀ ਚਰਚਾ ਕਿਤੇ ਨਹੀਂ ਹੋਈ ਸਿਵਾਏ ਸ੍ਰੀ ਗੁਰੂ ਗਰੰਥ ਸਾਹਿਬ ਤੋਂ
ਭਗਤ ਰਵਿਦਾਸ ਨੂੰ ਆਪਣੀ ਨੀਵੀਂ ਜਾਤ ਹੋਣ ਵਿਚ ਕੋਈ ਸ਼ਰਮ ਨਹੀਂ ਸੀ ਸਗੋਂ ਉਨ੍ਹਾ ਨੇ ਗੁਰਬਾਣੀ ਵਿਚ ਆਪਣੀ ਨੀਵੀਂ ਜਾਤ ਹੋਣ ਦਾ ਬੜੇ ਮਿੱਠੇ ਤੇ ਭਾਵਪੂਰਤ ਤਰੀਕੇ ਨਾਲ ਪਰਿਚੇ ਦਿਤਾ ਹੈ
ਮੇਰੀ ਜਾਤ ਕਮੀਨੀ ਪਾਤਿ ਕਮੀਨੀ ਓਛਾ ਜਨਮੁ ਹਮਾਰਾ,
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ।।
ਇੱਕ ਵਾਰ ਚਿੱਤੌੜ ਦੀ ਰਾਣੀ ਝਾਲਾਂ ਬਾਈ ਨੇ ਭਗਤ ਰਵੀਦਾਸ ਤੇ ਹੋਰ ਪਡਿਤਾਂ ਨੂੰ ਆਪਣੇ ਮਹਿਲ ‘ਚ ਬ੍ਹਹਮ ਭੋਜਨ ਲਈ ਬੁਲਾਇਆ।ਪੰਡਤਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਰਾਣੀ ਨੇ ਭਗਤ ਰਵਿਦਾਸ ਨੂੰ ਬੁਲਾਇਆ ਸੀ । ਫੈਸਲਾ ਹੋਇਆ ਕੀ ਪਹਿਲੇ ਸਾਰੇ ਪੰਡਤ ਭੋਜਨ ਛਕਣ ਗੇ ਤੇ ਉਨ੍ਹਾ ਤੋਂ ਬਾਅਦ ਵਿਚ ਰਵਿਦਾਸ ਕਿਓਂਕਿ ਭਗਤ ਰਵੀਦਾਸ ਜੀ ਨੀਵੀਂ ਜਾਤ ਦੇ ਸਨ ਜਿਨ੍ਹਾ ਨੂੰ ਬਰਾਬਰ ਬੈਠਾਣਾ ਬ੍ਰਾਹਮਣਾ ਨੂੰ ਮਨਜ਼ੂਰ ਨਹੀਂ ਸੀ।ਰਾਣੀ ਨੂੰ ਇਹ ਗੱਲ ਸਵੀਕਾਰ ਕਰਨੀ ਪਈ ।ਜਿਸ ਵਕਤ ਭੋਜਨ ਦਾ ਸਮਾਂ ਆਇਆ 118 ਪੰਡਿਤਾਂ ਦਾ ਭੋਜਨ ਪਰੋਸਿਆ ਗਿਆ ਰਾਣੀ ਨੂੰ ਇਹ ਚੰਗਾ ਨਹੀਂ ਲਗਿਆ ਪਰ ਭਗਤ ਰਵੀਦਾਸ ਨੇ ਕਿਹਾ ਠੀਕ ਹੈ , ਮੈ ਬਾਅਦ ਵਿਚ ਛਕ ਲਵਾਂਗਾ ਇਹ ਕਹਿਕੇ ਉਹ ਭਗਤੀ ਵਿਚ ਲੀਨ ਹੋ ਗਏ ।
ਜਿਸ ਵਕਤ ਪੰਗਤ ਵਿੱਚ ਭੋਜਨ ਛੱਕਣ ਲਈ ਪੰਡਿਤ ਬੈਠੇ ਤਾਂ ਹਰ ਪੰਡਿਤ ਦੀ ਥਾਲੀ ਵਿਚੋਂ ਭਗਤ ਰਵਿਦਾਸ ਭੋਜਨ ਛਕਦੇ ਨਜ਼ਰ ਆਏ ਪੰਡਾਲ ਵਿਚ ਰੋਲਾ ਪੈ ਗਿਆ ਹਰ ਪੰਡਿਤ ਇਹੋ ਕਹਿ ਰਹੇ ਸੀ ਕਿ ਭਗਤ ਰਵਿਦਾਸ ਮੇਰੀ ਧਾਲੀ ਵਿਚੋਂ ਭੋਜਨ ਖਾ ਰਿਹਾ ਹੈ ਪੰਡਤਾਂ ਦੇ ਆਗੂ ਨੂੰ ਸਭ ਸਮਝ ਆ ਗਿਆ ਕਿ ਇਹ ਭਗਤਾਂ ਦੀ ਉਚੀ ਅਵਸਥਾ ਵਿਚ ਪਹੁੰਚੇ ਭਗਤ ਹਨ । ਸਭ ਨੇ ਜਾਕੇ ਭਗਤ ਰਵਿਦਾਸ ਦੇ ਪੈਰ ਛੂਹੇ ਤੇ ਮਾਫ਼ੀ ਮੰਗੀ ਰਾਣੀ ਨੇ ਭਗਤ ਜੀ ਨੂੰ ਹਾਥੀ ਤੇ ਬੈਠਾ ਕੇ ਉਪਰ ਛਤਰ ਝੁਲਾਇਆ ਤੇ ਜਲੂਸ ਦੀ ਸ਼ਕਲ ਵਿਚ ਸਾਰੇ ਪਿੰਡ ਨੂੰ ਉਨ੍ਹਾ ਦੇ ਦਰਸ਼ਨ ਕਰਵਾਏ ਇਸ ਵਕਤ ਇਹ ਸ਼ਬਦ ਉਸ ਪ੍ਰਮਾਤਮਾ ਦੀ ਵਡਿਆਈ ‘ਚ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਉਚਾਰੇ ਹਨ ।
”ਐਸੀ ਲਾਲ ਤੁਝ ਬਿਨੁ ਕਉਨੁ ਕਰੈ
ਗਰੀਬ ਨਿਵਾਜੁ ਗੁਸਾਈਆ ਮੇਰਾ ਮਾਥੈ ਛਤ੍ਰ ਧਰੈ”
ਭਾਵ ਹੇ ਪ੍ਰਮਾਤਮਾ ਤੇਰੀ ਕ੍ਰਿਪਾ ਨਾਲ ਮੇਰੇ ਸਿਰ ਉੱਤੇ ਛੱਤਰ ਝੁਲ ਰਿਹਾ ਹੈ ਤੇ ਤੇਰੀ ਕ੍ਰਿਪਾ ਨਾਲ ਹੀ ਮੈਨੂੰ ਏਨਾ ਮਾਣ ਸਨਮਾਨ ਮਿਲ ਰਿਹਾ ਹੈ। ਭਗਤ ਰਵਿਦਾਸ ਜੀ ਦਾ ਕਥਨ ,” ਮਨ ਚੰਗਾ ਤੋ ਕਠੋਤੀ ਮੈਂ ਗੰਗਾ” ਲਿਖ ਕੇ ਇਹ ਸਾਫ਼ ਕਰ ਦਿਤਾ ਹੈ ਕੀ ਅਗਰ ਇਨਸਾਨ ਦਾ ਦਿਲ ਸਾਫ਼ ਹੈ ,ਇਨਸਾਨੀਅਤ ਹੈ ਤਾਂ ਤੀਰਥਾਂ ਤੇ ਮੰਦਰਾਂ ਵਿਚ ਜਾਣ ਦੀ ਕੋਈ ਲੋੜ ਨਹੀਂ ਰੱਬ ਨੂੰ ਖੁਸ਼ ਕਰਨ ਲਈ ਜੇਹੜੇ ਅਡੰਬਰ ਤੇ ਕਰਮਕਾਂਡ ਬ੍ਰਾਹਮਣਾ ਨੇ ਕਾਇਮ ਕੀਤੇ ਇਨ੍ਹਾ ਨੇ ਖੁਲ ਕੇ ਵਿਰੋਧ ਕੀਤਾ ਭਗਤ ਰਵਿਦਾਸ ਨੇ ਆਪਣੀ ਬਾਣੀ ਦੁਆਰਾ ਜਾਤ -ਪਾਤ ਤੇ ਊਚ-ਨੀਚ ਦਾ ਵਿਰੋਧ ਕੀਤਾ ਜਿਥੇ ਆਪਜੀ ਨੇ ਆਪਣੇ ਪਵਿਤਰ ਜੀਵਨ ਅਤੇ ਨਾਮ ਬਾਣੀ ਨਾਲ ਅਨੇਕਾ ਪ੍ਰਾਣੀਆਂ ਦਾ ਪਾਰ ਉਤਾਰਾ ਕੀਤਾ ਉਥੇ ਆਪ ਜੀਵਨ ਦੇ ਸ਼ੰਕਿਆਂ ਨੂੰ ਨਵਿਰਤ ਕਰਦੇ ਅਕਾਲ ਪੁਰਖ ਦੇ ਹੁਕਮ ਵਿਚ ਰਹਿੰਦੇ ਨੇਕ ਅਮਲਾਂ ਤੇ ਚਲਦਿਆਂ ਜੀਵਨ ਗੁਜ਼ਾਰਨ ਦਾ ਸੰਦੇਸ਼ ਦਿਤਾ।
ਆਪਜੀ ਦੀ ਪਿਤਾ ਕੋਲ ਬਹੁਤ ਸਾਰੀ ਦੌਲਤ ਹੁੰਦਿਆ ਵੀ ਆਪ ਜੀ ਨੇ ਕਦੀ ਦੋਲਤ ਨੂੰ ਆਪਣੇ ਅਸੂਲਾਂ ਤੇ ਹਾਵੀ ਨਹੀਂ ਹੋਣ ਦਿਤਾ ਆਪਜੀ ਤਿਆਗੀ ਸੁਭਾਵ ਦੇ ਸਨ ਜੋ ਵੀ ਆਪਜੀ ਕੋਲ ਹੁੰਦਾ ਉਹ ਵੀ ਆਪ ਸੰਤਾ ,ਭਗਤਾਂ ਦੀ ਲੋੜਾ ਨੂੰ ਦੇਖਦੇ ਉਨ੍ਹਾ ਤੇ ਖਰਚ ਕਰ ਦਿੰਦੇ ਜਿਸ ਤੋਂ ਆਪਜੀ ਦੇ ਮਾਤਾ ਪਿਤਾ ਨੂੰ ਨਿਰਾਸ਼ਾ ਵੀ ਹੁੰਦੀ ਜਦ ਮਾਤਾ ਪਿਤਾ ਨੇ ਆਪਜੀ ਨੂੰ ਸ਼ਾਦੀ ਤੋ ਬਾਅਦ ਆਪਜੀ ਨੂੰ ਅੱਲਗ ਕਰ ਦਿਤਾ ਤਾਂ ਆਪ ਚਮੜੇ ਦੀਆਂ ਜੁਤੀਆਂ ਬਣਾ ਕੇ ਆਪਣਾ ਨਿਰਬਾਹ ਕਰਨ ਲਗੇ ਅਮੀਰੀ ਦੀ ਆਪਜੀ ਨੂੰ ਕੋਈ ਚਾਹ ਨਹੀਂ ਸੀ । ਕਹਿੰਦੇ ਹਨ ਕਿ ਇਕ ਵਾਰੀ ਜਦ ਆਪਜੀ ਦੇ ਹਮਦਰਦ ਨੇ ਆਪਜੀ ਦੀ ਗਰੀਬੀ ਦੇਖੀ ਤਾਂ ਆਪਜੀ ਦੀ ਝੁਗੀ ਵਿਚ ਪਾਰਸ ਰਖਕੇ ਆਪ ਕੁਝ ਦਿਨਾਂ ਲਈ ਬਾਹਰ ਚਲਾ ਗਿਆ ਸੋਚਿਆ ਕੀ ਗਰੀਬੀ ਤੋਂ ਛੁਟਕਾਰਾ ਪਾ ਲੈਣਗੇ ਜਦ ਕੁਝ ਵਾਪਸ ਆਇਆ ਤਾਂ ਉਸਨੇ ਪਾਰਸ ਉਥੇ ਹੀ ਤੇ ਉਸੇ ਤਰ੍ਹਾਂ ਪਿਆ ਦੇਖਿਆ ਜਿਥੇ ਤੇ ਜਿਵੇਂ ਉਹ ਰਖ ਕੇ ਗਿਆ ਸੀ ।
151 ਸਾਲ ਦੀ ਉਮਰ ਬਿਤਾ ਕੇ ਭਗਤ ਰਵੀਦਾਸ ਜੀ ਚਿਤੌੜ ਵਿਖੇ ਪ੍ਰਮਾਤਮਾ ਦੇ ਚਰਨਾਂ ‘ਚ ਜਾ ਬਿਰਾਜੇ।ਚਿਤੌੜ ਵਿਖੇ ਭਗਤ ਰਵੀਦਾਸ ਜੀ ਦੀ ਯਾਦ ਵਿੱਚ ਮਹਾਨ ਯਾਦਗਾਰ ਸੁਸ਼ੋਭਿਤ ਹੈ।ਆਪ ਜੀ ਦੀ ਉੱਚੇ ਤੇ ਸੁੱਚੇ ਉਪਦੇਸ਼ ਸਮੁੱਚੀ ਜਾਤੀ ਲਈ ਚਾਨਣ -ਮੁਨਾਰਾ ਬਣ ਕੇ ਰਾਹ ਦਿਖਾਂਦਾ ਰਹੇਗਾ ।
ਹਜਾਰਾਂ ਸਾਲਾਂ ਤੋਂ ਭਾਰਤ ਵਰਸ਼ ਡਿੱਬੇਬੰਦ ਸਮਾਜ ਵਿੱਚ ਜਕੜਿਆ ਪਿਆ ਹੈ । ੧੩ਵੀਂ ਸਦੀ ਵਿੱਚ ਮੁਸਲਮਾਨ ਸੁਲਤਾਨਾਂ ਨੇ ਭਾਰਤ ਵਿੱਚ ਰਾਜ ਕੀਤਾ । ਮੁਸਲਮਾਨ ਇੱਕ ਅੱਲਾ ਦੇ ਪੁਜਾਰੀ ਸਨ ਅਤੇ ਮੂਰਤੀ ਪੂਜਾ ਦੇ ਵਿਰੁੱਧ ਸਨ ਉਹ ਵਹਿਮਾਂ ਭਰਮਾ ਅਤੇ ਪਾਖੰਡਾ ਦੇ ਵਿਰੁੱਧ ਸਨ, ਏਸੇ ਹੀ ਸਮੇਂ ਦਲਿਤ (ਸ਼ੂਦਰ) ਭਗਤਾਂ ਨੇ ਬ੍ਰਾਹਮਣਵਾਦੀ ਨੀਤੀ ਦੇ ਵਿਰੁੱਧ ਅਵਾਜ਼ ਕੱਢੀ ਸੀ, ਭਗਤ ਵੀ ਇੱਕ ਰੱਬ ਦੇ ਪੁਜਾਰੀ ਅਤੇ ਮੂਰਤੀ ਪੂਜਾ ਦੇ ਖਿਲਾਫ ਸਨ । ਭਗਤ ਹਿੰਦੂ ਜਮਾਤ ਵਲੋਂ ਹਜਾਰਾਂ ਸਾਲਾਂ ਤੋਂ ਲਤਾੜੀ ਸ੍ਰੇਣੀ ਵਿਚੋਂ ਸਨ ਅਤੇ ਉਹਨਾਂ ਦੇ ਸਿਧਾਂਤ ਬ੍ਰਹਮਣਵਾਦੀਆਂ ਤੋਂ ਉਲਟ ਸਨ । ਬ੍ਰਾਹਮਣਵਾਦੀਆਂ ਨੇ ਆਪਣੀ ਆਦਤ ਅਨੁਸਾਰ ਸਮੇਂ ਦੇ ਸ਼ਾਸਕਾਂ ਨੂੰ .ਗਲਤ ਜਾਣਕਾਰੀ ਦਿੱਤੀ ਸੀ । ਏਸੇ ਕਰਕੇ ਇਹਨਾਂ ਭਗਤਾਂ ਨੂੰ ਤਸ਼ੀਹੇ ਝੱਲਣੇ ਪਏ । ਕਬੀਰ ਸਾਹਿਬ ਨੂੰ ਤਸੀਹੇ ਦਿੱਤੇ ਗਏ । ਭਗਤ ਨਾਮਦੇਵ ਜੀ ਨੂੰ ਤਸੀਹੇ ਦਿੱਤੇ ਗਏ । ਪਰ ਪੰਡਤਾਂ ਨੇ ਭਗਤ ਰਵਿਦਾਸ ਜੀ ਨੂੰ ਦਿੱਤੇ ਤਸੀਹਿਆਂ ਨੂੰ ਬੜੀ ਸਫਾਈ ਨਾਲ਼ ਮਿਟਾਇਆ ਗਿਆ ।
ਬ੍ਰਾਹਮਣਵਾਦੀਆਂ ਦੇ ਗੜ੍ਹ ਬਨਾਰਸ ਵਿੱਚ ਭਗਤ ਰਵਿਦਾਸ ਜੀ ਬ੍ਰਾਹਮਣਵਾਦੀਆਂ ਦੇ ਸਿਧਾਤਾਂ ਦੇ ਵਿਰੁੱਧ ਰਹੇ । ਬ੍ਰਾਹਮਣਵਾਦੀਆਂ ਨੇ ਸਮੇਂ ਦੇ ਸੁਲਾਤਨ ਕੋਲ਼ ਸਿਕਾਇਤਾਂ ਲਗਾਈਆਂ ਕਿ ਭਗਤ ਰਵਿਦਾਸ ਕੁਰਾਨ ਦੇ ਖਿਲਾਫ ਬੋਲਦਾ ਹੈ । ਰਾਜ ਵਾਸਤੇ ਖਤਰਨਾਕ ਹੈ । ਬਨਾਰਸ ਦਾ ਚੌਧਰੀ ਨਾਗਰਮੱਲ ਸੀ । ਉਦੋਂ ਤਾਂ ਬ੍ਰਾਹਮਣਵਾਦੀ ਬਿਲਕੁਲ ਹੀ ਸੜਭੁੱਜ ਗਏ ਜਦੋਂ ਚਿਤੌੜ ਦੇ ਰਾਜਪੂਤਾਂ ਦੀ ਸੱਸ, ਨੂੰਹ ਰਾਣੀ ਝਾਲਾਬਾਈ ਅਤੇ ਮੀਰਾਂਬਾਈ ਨੇ ਭਗਤ ਰਵਿਦਾਸ ਜੀ ਨੂੰ ਆਪਣਾ ਗੁਰੂ ਧਾਰਨ ਕਰ ਲਿਆ । ਮੀਰਾਂਬਾਈ ਦੇ ਭਜਨਾਂ ਤੋਂ ਭਗਤ ਰਵਿਦਾਸ ਜੀ ਨੂੰ ਗੁਰੂ ਧਾਰਨ ਕਰਨ ਦੇ ਸੰਕੇਤ ਮਿਲ਼ਦੇ ਹਨ । ਜਿਵੇਂ ਕਿ :-ਨਹਿ ਮੈਂ ਪੀਹਰ ਸਾਸਰੋ, ਨਹੀਂ ਪੀਆ ਜੀ ਸਾਥ
ਮੀਰਾਂ ਨੇ ਗੋਬਿੰਦ ਮਿਲਿਆ ਜੀ, ਗੁਰੂ ਮਿਲਿਆ ਰੈਦਾਸ ॥( ਮੀਰਾ ਬ੍ਰਹਸਤਦਵਾਲੀ ਭਾਗ ਪਹਿਲਾ ਪੰਨਾ ੨੦੧)
ਕਾਂਸੀ ਨਗਰ ਮਾ ਚੌਕ ਮਾਂ ਮਨੇ ਗੁਰੂ ਮਿਲਾ ਰੈਦਾਸ (ਮੱਧ ਕਾਲੀਨ ਪ੍ਰੇਮ ਸਾਧਨਾ ੧੩੫)
ਗੁਰੂ ਮਿਲਿਆਂ ਮਹਾਨੇ ਰੈਦਾਸ ਨਾਮ ਨਹੀਂ ਛੋਡੂੰ (ਮੀਰਾਂ ਸੁਧਾ ਸਿੰਧੂ ਪੰਨਾ ੨੮੧)
ਪਹਿਲਾਂ ਮੀਰਾਂ ਬਾਈ ਦੀ ਚਚੇਰੀ ਸੱਸ ਝਾਲਾਂ ਬਾਈ ਨੇ ਨਾਮ ਲਿਆ ਸੀ । ਉਦਾਹਰਣ
ਬਸਤ ਚਿਤੌਰ ਮਾਝ ਰਾਣੀ ਇੱਕ ਝਾਲੀ ਨਾਮ
ਨਾਮ ਬਿਨ ਕਾਇ ਖਾਲੀ ਆਨਿ ਸਿਸ ਭਈ ਹੈ ।
ਮੀਰਾਂ ਬਾਈ ਨੂੰ ਮੰਨਹੂਸ ਮੰਨਿਆ ਗਿਆ ਸੀ । ਕਿਉਕਿ ਮੀਰਾਂ ਪੈਦਾ ਹੋਣ ਤੋਂ ਬਾਅਦ ਹੀ ਮਾਂ ਮਰ ਗਈ । ਫਿਰ ਪਿਤਾ ਮਰ ਗਿਆ, ਅੰਤ ਪਤੀ ਭੀ ਮਰ ਗਿਆ ਸੀ । ਇਸੇ ਕਾਰਨ ਹੀ ਮੀਰਾਂ ਬਾਈ ਨੁੰ ਮਨਹੂਸ ਮੰਨਿਆਂ ਗਿਆ ਸੀ । ਪਤੀ ਨਾਲ਼ ਸਤੀ ਹੋਣ ਲਈ ਪ੍ਰੇਰਿਆ ਗਿਆ ਸੀ । ਜ਼ਹਿਰ ਪਿਲਾਇਆ ਗਿਆ ਸੀ । ਪਰ ਮੀਰਾਂ ਨਾ ਮਰੀ ਉਲਟਾ ਬੈਰਾਗਣ ਹੋ ਕੇ ਭਗਤ ਰਵਿਦਾਸ ਜੀ ਨੂੰ ਗੁਰੂ ਧਾਰਨ ਕਰ ਲਿਆ । ਇਹ ਸੱਭ ਮੀਰਾਂ ਬਾਣੀ ਵਿੱਚ ਮਿਲਦਾ ਹੈ । ਮੀਰਾਂ ਦੀ ਨਣਦ ਕਹਿੰਦੀ ਹੈ :-
ਅਬ ਮੀਰਾਂ ਮਾਨਿ ਲੀਜਿਓ ਮਹਾਰੀ, ਥਾਨੇ ਸਖੀਆ ਬਰਜੇ ਸਾਰੀ ।
ਰਾਣੀ ਬਰਜੈ ਰਾਣਾ ਬਰਜੈ ਬਰਜੈ ਸਭਿ ਪਰਿਵਾਰੀ ।
ਸਾਧਨ ਕੈ ਢਿੰਗ ਬੈਠਿ ਬੈਠਿ ਲਾਜਿ ਗਮਾਈ ਸਾਰੀ ।
ਨਿਤਿ ਪ੍ਰਤੀ ਉੱਠਿ ਨੀਚਿ ਘਰ ਜਾਵੋ।
ਕੁੱਲਿ ਕੋ ਲਗਾਵੈ ਗਾਰੀ ॥
ਕਰਿ ਨਮਸਕਾਰੰ ॥
ਭਗਤ ਰਵਿਦਾਸ ਜੀ ਕਹਿਦੇ
ਮੇਰੀ ਜਾਤਿ ਕੁਟਿ ਬਾਢਲਾ ਢੋਰਿ ਢਵੰਤਾ ਨਿਤਹਿ ਬਨਸਰਸੀ ਆਸਿ ਪਾਸਾ ॥
ਅਬ ਬਿਪਰ ਪ੍ਰਧਾਨ ਤਿਹਿ ਕਰਹਿ ਡੰਡਾਉਤਿ ਤੇਰਾ ਨਾਮਿ ਸਰਣਾਇ ਰਵਿਦਾਸ ਦਾਸਾ ॥੧੨੯੩॥
ਭਾਵ :- ਐ ਨਾਗਰ ਮੱਲ ਮੇਰੀ ਜਾਤ ਦੀ ਵਿਆਖਿਆ ਚਮਾਰ ਕਰਕੇ ਕੀਤੀ ਜਾਂਦੀ ਹੈ ਪਰ ਮੇਰੇ ਹਿਰਦੇ ਵਿਚ ਪ੍ਰਭੂ ਦੇ ਨਾਮ ਦਾ ਸਾਰ ਹੈ, ਤੱਤ ਹੈ । ਜਿਵੇਂ ਗੰਗਾ ਦੀ ਛੱਲ, (ਪਾਣੀ )ਤੋਂ ਸ਼ਰਾਬ ਬਣੀ ਹੋਵੇ ਤਾਂ ਸੰਤ ਜਨ ਉਹਦਾ ਸੇਵਨ ਨਹੀਂ ਕਰਦੇ । ਅਗਰ ਏਹੀ ਅਪਵਿਤਰ ਸ਼ਰਾਬ ਨੂੰ ਫਿਰ ਗੰਗਾ ਵਿੱਚ ਪਾ ਦੇਈਏ ਤਾਂ ਉਹ ਵੀ ਗੰਗਾ ਦਾ ਰੂਪ ਹੋ ਜਾਂਦੀ ਹੈ । ਤਾੜ ਦੇ ਰੁੱਖ ਵਿਚੋਂ ਇੱਕ ਰਸ ਨਿਕਲਦਾ ਹੈ ਜਿਸ ਨੂੰ ਤਾੜੀ ਕਿਹਾ ਜਾਂਦਾ ਹੈ । ਜੋ ਕਿ ਇੱਕ ਨਸ਼ੀਲਾ ਪਦਾਰਥ ਹੁੰਦਾ ਹੈ । ਇਸ ਰੁੱਖ ਦਾ ਅਗਰ ਕਾਗਜ ਬਣਾ ਲਈਏ ਤਾਂ ਅਪਵਿਤਰ ਮੰਨਿਆ ਜਾਂਦਾ ਹੈ ਫਿਰ ਵੀ ਜੇ ਇਸ ਕਾਗਜ ਉਪਰ ਗੁਰੂਆਂ ਦੀ ਬਾਣੀ ਲਿਖ ਦੇਈਏ ਤਾਂ ਉਹ ਪੂਜਣਯੋਗ ਹੋ ਜਾਂਦਾ ਹੈ ਤੇ ਉਹਨੂੰ ਨਮਸਕਾਰਾਂ ਹੁੰਦੀਆਂ ਹਨ । ਏਸੇ ਤਰਾਂ ਮੇਰੀ ਜਾਤ ਦੇ ਲੋਕ ਚਮੜਾ ਕੁੱਟਦੇ ਵੱਢਦੇ ਹਨ ਅਤੇ ਮਰੇ ਹੋਏ ਡੰਗਰਾਂ ਨੂੰ ਬਨਾਰਸ ਦੇ ਲਾਗੇ ਚਾਗੇ ਢੋਂਦੇ ਫਿਰਦੇ ਅਜੇ ਵੀ ਦੇਖੇ ਜਾ ਸਕਦੇ ਹਨ । ਇਸ ਕ੍ਰਿਤ ਕਰਕੇ ਤੁਸੀਂ ਲੋਕ ਸਾਨੂੰ ਅਪਵਿਤਰ ਸਮਝਦੇ ਹੋ । ਹੁਣ ਇਹ ਅਪਵਿਤਰ ਸਰੀਰ ਪ੍ਰਭੂ ਦੇ ਲੜ ਲੱਗ ਕੇ ਪ੍ਰਭੂ ਦੀ ਸ਼ਰਨ ਪੈਣ ਸਦਕਾ ਹੁਣ ਦੇਖ ਲਵੋ ਬਨਾਰਸ ਦੇ ਬਿਪਰਾਂ ਦਾ ਪ੍ਰਧਾਨ ਵੀ ਪੈਰੀਂ ਪਿਆ ਹੈ । ਇਸ ਇੱਕ ਸ਼ਬਦ ਵਿੱਚੋਂ ਹੀ ਭਗਤ ਜੀ ਦੇ ਸਿਧਾਂਤਾਂ ਦਾ ਪਤਾ ਲੱਗਦਾ ਹੈ । ਭਗਤ ਰਵਿਦਾਸ ਜੀ ਨੇ ਆਪਣਾ ਤਨ ਮਨ ਤੇ ਧਨ ਪ੍ਰਭੂ ਨੂੰ ਅਰਪਣ ਕੀਤਾ ਹੋਇਆ ਹੈ । ਆਪ ਕਿਰਤ ਕਰਕੇ ਖਾਂਦੇ ਸਨ । ਜਾਤ ਪਾਤ ਦੇ ਵਿਰੋਧੀ ਸਨ । ਇਹ ਸ਼ਬਦ ਬਨਾਰਸ ਦੇ ਚੌਧਰੀ ਨਾਗਰ ਮੱਲ ਨੂੰ ਸੰਬੋਧਨ ਕਰਕੇ ਗਾਇਆ ਗਿਆ ਸੀ ।
ਸੁਲਤਾਨ ਨੇ ਬਿਪਰਾਂ ਤੋਂ ਮੁਆਂਫੀ ਮੰਗਵਾਈ ਅਤੇ ਨਾਗਰਮੱਲ ਨੂੰ ਭਗਤ ਜੀ ਦੀ ਰੱਖਿਆ ਲਈ ਹੁਕਮ ਕੀਤਾ ਸੀ । ਭਗਤ ਰਵਿਦਾਸ ਜੀ ਨੂੰ ਰਾਣੀ ਝਾਲਾਂਬਾਈ ਤੇ ਮੀਰਾਂਬਾਈ ਨੇ ਗੁਰੂ ਧਾਰਨ ਕੀਤਾ ਹੋਇਆ ਸੀ ਅਤੇ ਭਗਤ ਰਵਿਦਾਸ ਜੀ ਦੇ ਬਚਾਅ ਨੂੰ ਮੁੱਖ ਰੱਖ ਕੇ ਭਗਤ ਰਵਿਦਾਸ ਜੀ ਨੂੰ ਰਾਣੀ ਝਾਲਾਂਬਾਈ ਤੇ ਮੀਰਾਂਬਾਈ ਜੀ ਨੂੰ ਸੌਂਪ ਦਿੱਤਾ । ਉਹ ਭਗਤ ਰਵਿਦਾਸ ਜੀ ਨੂੰ ਰਾਜਸਥਾਨ ਦੇ ਚਿਤੌੜ ਸ਼ਹਿਰ ਲੈ ਗਈਆਂ ਅਤੇ ਉਥੇ ਚਮਾਰਾਂ ਦੀ ਬਸਤੀ ਵਿੱਚ ਠਹਿਰਾਇਆ ਗਿਆ । ਝਾਲਾਂ ਤੇ ਮੀਰਾਂਬਾਈ ਹਰ ਰੋਜ ਆਪਣੇ ਗੁਰੂ ਦਾ ਸਤਿਸੰਗਤਿ ਕਰਨ ਜਾਂਦੀਆਂ ਸਨ । ਰਾਜਸਥਾਨ ਵਿੱਚ ਰਾਜਪੂਤਾਂ ਦੀਆਂ ਔਰਤਾਂ ਦਾ ਇੱਕ ਚਮਾਰ ਦੇ ਦੁਆਰੇ ਜਾ ਕੇ ਮੱਥਾ ਟੇਕਣਾ ਇੱਕ ਯੁੱਗ ਪਲਟਣ ਵਾਲ਼ੀ ਗੱਲ ਸੀ । ਰਵਿਦਾਸ ਜੀ ਚਰਚਾ ਦਾ ਵਿਸ਼ਾ ਬਣ ਗਏ । ਝਾਲਾਂਬਾਈ ਮਰ ਗਈ । ਮੀਰਾਂਬਾਈ ਦਾ ਪਤੀ ਵੀ ਮਰ ਗਿਆ । ਪਹਿਲਾਂ ਤਾਂ ਮੀਰਾਂਬਾਈ ਨੂੰ ਪਤੀ ਨਾਲ਼ ਸਤੀ ਹੋਣ ਲਈ ਪ੍ਰੇਰਿਆ ਗਿਆ ਤੇ ਲੋਕਾਂ ਨੇ ਸਤੀ ਨਾ ਹੋਣ ਦਿੱਤਾ । ਫਿਰ ਚੋਰੀ ਛਿਪੇ ਜ਼ਹਿਰ ਦਿੱਤਾ ਗਿਆ । ਫਿਰ ਵੀ ਮੀਰਾਂਬਾਈ ਜੀ ਭਗਤ ਰਵਿਦਾਸ ਜੀ ਕੋਲ਼ ਜਾਣੋ ਨਾ ਹਟੇ । ਅਖੀਰ ਬ੍ਰਾਹਮਣਵਾਦੀਆਂ ਦੇ ਛੜਯੰਤਰ ਨਾਲ਼ ਰਾਜਪੂਤਾਂ ਨੇ ਭਗਤ ਰਵਿਦਾਸ ਜੀ ਨੂੰ ਆਪਣੇ ਮਹਿਲੀਂ ਬੁਲਾ ਲਿਆ ਅਤੇ ਹੱਤਿਆ ਕਰ ਦਿੱਤੀ ਗਈ । ਉਥੇ ਹੀ ਸੰਸਕਾਰ ਕਰ ਦਿੱਤਾ । ਕਿੰਨਾ ਹੀ ਚਿਰ ਕੋਈ ਉੱਘ ਸੁੱਘ ਨਹੀਂ ਨਿਕਲ਼ੀ । ਇਸ ਦੇ ਸਬੂਤ ਚਿਤੌੜ ਗੜ ਦੁਰਗ ਵਿੱਚ ਭਗਤ ਰਵਿਦਾਸ ਜੀ ਦੀ ਸਮਾਧ ਰੂਪੀ ਛਤਰੀ ਅੱਜ ਵੀ ਬਣੀ ਹੋਈ ਹੈ । ਏਥੇ ਕੋਈ ਮੂਰਤੀ ਨਹੀਂ ਪਰ ਇੱਕ ਸਿੱਲ ਪੱਧਰ ਉੱਤੇ ਦੇਵਨਾਗਰੀ ਵਿੱਚ ਉਕਰਿਆ ਹੋਇਆ ਹੈ, ‘ਗੁਰੂ ਰਵਿਦਾਸ ਜੀ ਕੀ ਚਰਣ ਪਾਦਕਾ ਕੋ ਪ੍ਰਣਾਮ’ਸਿੱਲ ਉਪਰ ਦੋ ਪੈਰਾਂ ਦੇ ਨਿਸ਼ਾਨ ਵੀ ਬਣੇ ਹਨ ।
ਜੋਰਾਵਰ ਸਿੰਘ ਤਰਸਿੱਕਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
सलोक ॥ राज कपटं रूप कपटं धन कपटं कुल गरबतह ॥ संचंति बिखिआ छलं छिद्रं नानक बिनु हरि संगि न चालते ॥१॥ पेखंदड़ो की भुलु तुमा दिसमु सोहणा ॥ अढु न लहंदड़ो मुलु नानक साथि न जुलई माइआ ॥२॥ पउड़ी ॥ चलदिआ नालि न चलै सो किउ संजीऐ ॥ तिस का कहु किआ जतनु जिस ते वंजीऐ ॥ हरि बिसरिऐ किउ त्रिपतावै ना मनु रंजीऐ ॥ प्रभू छोडि अन लागै नरकि समंजीऐ ॥ होहु क्रिपाल दइआल नानक भउ भंजीऐ ॥१०॥
अर्थ: हे नानक जी! यह राज रूप धन और (ऊँची) कुल का अभिमान-सब छल-रूप है। जीव छल कर के दूसरों पर दोष लगा लगा कर (कई तरीकों से) माया जोड़ते हैं, परन्तु प्रभू के नाम के बिना कोई भी वस्तु यहाँ से साथ नहीं जाती ॥१॥ तुम्मा देखने में तो मुझे सुंदर दिखा। क्या यह ऊकाई लग गई ? इस का तो आधी कोडी भी मुल्य नहीं मिलता। हे नानक जी! (यही हाल माया का है, जीव के लिए तो यह भी कोड़ी मुल्य की नहीं होती क्योंकि यहाँ से चलने के समय) यह माया जीव के साथ नहीं जाती ॥२॥ उस माया को इकट्ठी करने का क्या लाभ, जो (जगत से चलने समय) साथ नहीं जाती, जिस से आखिर विछुड़ ही जाना है, उस की खातिर बताओ क्या यत्न करना हुआ ? प्रभू को भुला हुआ (बहुती माया से) तृप्त भी नहीं और ना ही मन प्रसन्न होता है। परमात्मा को छोड़ कर अगर मन अन्य जगह लगाया तो नर्क में समाता है। हे प्रभू! कृपा कर, दया कर, नानक का सहम दूर कर दे ॥१०॥
ਅੰਗ : 708
ਸਲੋਕ ॥ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ ਪਉੜੀ ॥ ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥ ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥ ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥ ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥ ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥
ਅਰਥ: ਹੇ ਨਾਨਕ ਜੀ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ। ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥ ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ। ਕੀ ਇਹ ਉਕਾਈ ਲੱਗ ਗਈ ? ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ। ਹੇ ਨਾਨਕ ਜੀ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ, ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ ? ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ। ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ। ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥
सलोक ॥ संत उधरण दइआलं आसरं गोपाल कीरतनह ॥ निरमलं संत संगेण ओट नानक परमेसुरह ॥१॥ चंदन चंदु न सरद रुति मूलि न मिटई घांम ॥ सीतलु थीवै नानका जपंदड़ो हरि नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥ तोटि न आवै मूलि संचिआ नामु धन ॥ संत जना सिउ संगु पाईऐ वडै पुन ॥ आठ पहर हरि धिआइ हरि जसु नित सुन ॥१७॥
अर्थ: जो संत जन गोपाल प्रभू के कीर्तन को अपने जीवन का सहारा बना लेते हैं, दयाल प्रभू उन संतों को (माया की तपस से) बचा लेता है, उन संतों की संगति करने से पवित्र हो जाते हैं। हे नानक! (तू भी ऐसे गुरमुखों की संगति में रह के) परमेश्वर का पल्ला पकड़।1। चाहे चंदन (का लेप किया) हो चाहे चंद्रमा (की चाँदनी) हो, और चाहे ठंडी ऋतु हो – इनसे मन की तपस बिल्कुल भी समाप्त नहीं हो सकती। हे नानक! प्रभू का नाम सिमरने से ही मनुष्य (का मन) शांत होता है।2। प्रभू के सुंदर चरणों का आसरा ले के सारे जीव (दुनिया की तपस से) बच जाते हैं। गोबिंद की महिमा सुन के (बँदगी वालों के) मन निडर हो जाते हैं। वे प्रभू का नाम-धन इकट्ठा करते हैं और उस धन में कभी घाटा नहीं पड़ता। ऐसे गुरमुखों की संगति बड़े भाग्यों से मिलती है, ये संत जन आठों पहर प्रभू को सिमरते हैं और सदा प्रभू का यश सुनते हैं।17।
ਅੰਗ : 709
ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥
ਅਰਥ : ਸਲੋਕ ॥ ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। ਪਉੜੀ ॥ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ । ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ । ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ । ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ।੧੭।
ਬਹਾਦਰ ਬੀਬੀ ਬਸੰਤ ਲਤਾ ।
ਬੀਬੀ ਬਸੰਤ ਲਤਾ ਇਕ ਖੱਤਰੀਆਂ ਦੀ ਲੜਕੀ ਸੀ । ਇਸ ਦੇ ਮਾਂ ਬਾਪ ਗੁਰੂ ਘਰ ਦੇ ਬਹੁਤੁ ਸ਼ਰਧਾਲੂ ਸਨ । ਇਹ ਪ੍ਰਵਾਰ ਦੱਸਾਂ ਨੌਹਾਂ ਦੀ ਕਿਰਤ ਕਰਦੇ ਤੇ ਬਹੁਤਾ ਹਿੱਸਾ ਗੁਰੂ ਘਰ ਭੇਜ ਦੇਂਦੇ । ਬੜਾ ਧਰਮਾਤਮਾ ਪਰਵਾਰ ਸੀ । ਬਸੰਤ ਲਤਾ ਇਨ੍ਹਾਂ ਦੀ ਤੀਜੀ ਲੜਕੀ ਸੀ । ਇਹ ਮਾਪਿਆਂ ਨਾਲ ਗੁਰੂ ਘਰ ਆ ਝਾੜੂ ਤੇ ਲੰਗਰ ਦੀ ਸੇਵਾ ਕਰਦੀ ਸੀ । ਸੇਵਾ ਕਰਦੀ ਸਿਮਰਨ ਕਰਦੀ ਰਹਿੰਦੀ।ਇਸ ਸੁੰਦਰ ਸਰੀਰ ਵਿਚ ਪਵਿੱਤਰ ਆਤਮਾ ਸਾਭੀ ਬੈਠੀ ਸੀ । ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰ ਤੇ ਨਿੱਤ ਨੇਮ ਕਰ ਦੀਵਾਨ ਵਿਚ ਕਥਾ ਕੀਰਤਨ ਸਰਵਨ ਕਰ ਬਾਕੀ ਸਮਾਂ ਉਥੇ ਕਈ ਕਿਸਮ ਦੀ ਸੇਵਾ ਕਰਦੀ ਨਾ ਅਕਦੀ ਨਾ ਥਕਦੀ ।
ਸੋਲਾਂ ਸਾਲਾਂ ਦੀ ਮੁਟਿਆਰ ਹੋ ਗਈ । ਇਸ ਦੇ ਮਾਪਿਆਂ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਇਸ ਦੇ ਵਿਆਹ ਕਰਨ ਬਾਰੇ ਵਿਚਾਰ ਪੁਛੀ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਵਿਆਹ ਕਰ ਦੇਣਾ ਚਾਹੀਦਾ ਹੈ । ਜਦੋਂ ਬਸੰਤ ਲਤਾ ਨੂੰ ਇਸ ਵਿਆਹ ਦੇ ਵਿਚਾਰ ਦਾ ਪਤਾ ਲੱਗਾ ਤਾਂ ਇਸ ਨੇ ਆਪਣੇ ਮਾਪਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ “ ਮੈਂ ਕੰਵਾਰੀ ਰਹਿ ਕੇ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦੀ ਹਾਂ । ਜੇ ਮੇਰਾ ਜਬਰਦਸਤੀ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗੀ । ‘ ‘ ਇਹ ਪਵਿਤਰ ਵਿਚਾਰਾਂ ਦੀ ਧਾਰਨੀ ਸੀ ਤੇ ਮਾਤਾ ਸਾਹਿਬ ਕੌਰ ਪਾਸ ਰਹਿ ਉਨ੍ਹਾਂ ਦੀ ਸੇਵਾ ਕਰਨੀ ਚਾਹੁੰਦੀ ਸੀ ।
ਜਦੋਂ ਬਸੰਤ ਨੂੰ ਪਤਾ ਲਗਾ ਉਸ ਦੇ ਮਾਪੇ ਉਸ ਦੇ ਇਸ ਪਵਿੱਤਰ ਵਿਚਾਰਾਂ ਵਿਰੁੱਧ ਡੱਟ ਗਏ ਹਨ ਤਾਂ ਉਹ ਭੱਜ ਕੇ ਮਾਤਾ ਸਾਹਿਬ ਕੌਰ ਪਾਸ ਆ ਗਈ । ਮਾਤਾ ਜੀ ਦੇ ਪਵਿੱਤਰ ਚਰਨ ਪਕੜ ਹੰਝੂਆਂ ਨਾਲ ਭਇਓ ਦਿੱਤੇ । ਮਾਤਾ ਜੀ ਨੂੰ ਕਿਹਾ ਕਿ ਉਹ ਉਸ ਦੇ ਮਾਪਿਆਂ ਨੂੰ ਉਸ ਦਾ ਵਿਆਹ ਕਰਨ ਤੋਂ ਰੋਕਣ । ਆਖਰ ਮਾਤਾ ਜੀ ਨੇ ਉਸ ਦੇ ਮਾਪਿਆਂ ਨੂੰ ਉਸ ਦੀ ਸ਼ਾਦੀ ਕਰਨੋਂ ਵਰਜ ਦਿੱਤਾ । ਤੇ ਘਰ ਨਾ ਜਾਣ ਦਿੱਤਾ । ਮਾਤਾ ਜੀ ਦੀ ਬੜੇ ਪ੍ਰੇਮ ਤੇ ਸ਼ਰਧਾਂ ਨਾਲ ਸੇਵਾ ਕਰਦੀ । ਨਿਸ਼ਕਾਮ ਸੇਵਾ ਤੇ ਸਿਮਰਨ ਤੇ ਬਸੰਤ ਨੂੰ ਇਕ ਦੇਵੀ ਹੀ ਬਣਾ ਦਿਤਾ । ਸਾਰੇ ਪਾਸੇ ਇਸ ਦੇ ਆਦਰ ਮਾਨ ਹੋਣ ਲੱਗ ਪਏ । ਇਥੇ ਰਹਿ ਇਸ ਨੇ ਗੁਰਮੁਖੀ ਤੇ ਸੰਸਕ੍ਰਿਤ ਦੀ ਪੜ੍ਹਾਈ ਵੀ ਸਿੱਖੀ । ਕੇਵਲ ਪੰਜ ਘੰਟੇ ਸੌਂ ਬਾਕੀ ਸਮਾਂ ਸੇਵਾ ਸਿਮਰਨ ਤੇ ਨੇਕ ਕੰਮ ਕਰਨ ਵਿੱਚ ਗੁਜਾਰਦੀ । ਹਰ ਵਕਤ ਮਾਤਾ ਜੀ ਨੂੰ ਵੱਧ ਤੋਂ ਵੱਧ ਸੇਵਾ ਤੇ ਸਹੂਲਤਾਂ ਪ੍ਰਦਾਨ ਕਰਨ ਦੇ ਯਤਨ ਕਰਦੀ ਰਹਿੰਦੀ ।
ਇਧਰ ਕਈ ਮਹੀਨਿਆਂ ਦੀ ਜੰਗ ਤੋਂ ਬਾਦ ਅਨੰਦਪੁਰ ਛੱਡਣਾ ਪਿਆ । ਗੁਰੂ ਜੀ ਅਜੇ ਕਿਲਾ ਖਾਲੀ ਕਰਕੇ ਥੋੜੀ ਦੂਰ ਹੀ ਗਏ ਸਨ ਕਿ ਵੈਰੀਆਂ ਨੇ ਗਊ ਤੇ ਕੁਰਾਨ ਤੇ ਹੱਥ ਰੱਖ ਖਾਧੀਆਂ ਕਸਮਾਂ ਛਿੱਕੇ ਤੇ ਟੰਗ ਪਿਛੋਂ ਹਮਲਾ ਕਰ ਦਿੱਤਾ । ਆਪਣੀ ਜਵਾਨੀ ਨੂੰ ਗੁਰੂ ਘਰ ਤੋਂ ਵਾਰਨ ਵਾਲੀ ਬਸੰਤ ਨੇ ਮਾਤਾ ਸਾਹਿਬ ਕੌਰ ਦਾ ਸਾਥ ਨਾ ਛੱਡਿਆ । ਮਾਤਾ ਜੀ ਨਾਲ ਪੈਦਲ ਚਲ ਪਈ । ਮਾਤਾ ਜੀ ਨੇ ਬਥੇਰਾ ਸਮਝਾਇਆ ਕਿ ਉਹ ਮਾਤਾ ਦੇ ਨਾਲ ਪਾਲਕੀ ਵਿੱਚ ਬੈਠ ਜਾਵੇ । ਇਹੋ ਕਹਿ ਟਾਲ ਦੇਵੇ ਕਿ ਉਹ ਪੂਜਨੀਕ ਮਾਤਾ ਦੇ ਬਰਾਬਰ ਨਹੀਂ ਬੈਠ ਸਕਦੀ ਬਸੰਤ ਲਤਾ ਤੇਈ ਕੁ ਸਾਲ ਦੀ ਹੋਵੇ ਗੀ । ਪਵਿਤਰ ਜੀਵਨ , ਕੰਵਾਰਾਪਨ ਹੋਣ ਕਰਕੇ ਕਾਫੀ ਬਲਵਾਨ ਸੀ । ਚੂੰਗੀਆਂ ਮਾਰਦੀ ਪਾਲਕੀ ਦੇ ਨਾਲ ਨੱਠੀ ਜਾਂਦੀ ਹੱਥ ਵਿਚ ਨੰਗੀ ਕਿਰਪਾਨ । ਸਿਰ ਉਪਰ ਕੇਸਰੀ ਲੱਕ ਦੁਆਲੇ ਕਮਰ ਕੱਸਾ । ਫੁਰਤੀਲਾ ਸਰੀਰ ਏਨੀ ਠੰਡ ਤੇ ਸ਼ੀਤ ਵਾਲੀ ਹਵਾ ਦੀ ਵੀ ਕੋਈ ਪਰਵਾਹ ਨਾ ਕਰਦੀ ।
ਅੱਗੇ ਜੋਬਨਮਤੀ ਸ਼ੂਕਾਂ ਮਾਰਦੀ ਸਰਸਾ ਨਦੀ ਠਾਠਾਂ ਮਾਰ ਰਹੀ ਹੈ । ਇਸ ਨੂੰ ਪਾਰ ਕਰ ਠੰਡ ਨਾਲ ਬੌਦਲ ਗਈ । ਪਹਿਲਾਂ ਵਾਂਗ ਪਾਲਕੀ ਨਾਲ ਚਲਨੋ ਅਸਮਰਥ ਹੋ ਗਈ । ਹਨੇਰੀ ਰਾਤ ਵਿੱਚ ਠੇਡਾ ਖਾ ਡਿਗ ਪਈ । ਕਾਹਲੀ ਵਿੱਚ ਸਾਥੀ ਅੱਗੇ ਨਿਕਲ ਗਏ । ਜਦੋਂ ਹੋਸ਼ ਆਈ ਤਾਂ ਕਿਰਪਾਨ ਸੰਭਾਲ ਫਿਰ ਤੁਰ ਪਈ । ਪਿਛੋਂ ਨਿਰਦਈ ਵੈਰੀਆਂ ਦੇ ਸਿਪਾਹੀ ਆ ਮਿਲੇ । ਬਿਜਲੀ ਦੀ ਲਿਸ਼ਕ ਨਾਲ ਉਨ੍ਹਾਂ ਦੀ ਨਿਗਾਹ ਇਸ ਤੇ ਪਈ । ਸੁੰਦਰ ਮੁਟਿਆਰ ਨੂੰ ਇਕੱਲਿਆਂ ਵੇਖ ਪਕੜ ਲਿਆ । ਇਸ ਨੇ ਕਿਰਪਾਨ ਦਾ ਪ੍ਰਯੋਗ ਕਰਨ ਦਾ ਬਥੇਰਾ ਯਤਨ ਕੀਤਾ । ਇਕ ਤਾਂ ਠੰਡ ਨੇ ਉਸ ਨੂੰ ਨਿਢਾਲ ਕਰ ਦਿੱਤਾ ਸੀ ਦੂਜੇ ਵੈਰੀਆਂ ਦਾ ਗਲਬਾ ਪੈ ਗਿਆ । ਵਿਚਾਰੀ ਦੀ ਕੋਈ ਪੇਸ਼ ਨਾ ਗਈ । ਸਿਪਾਹੀ ਉਸ ਨੂੰ ਧੂਹਦੇ ਆਪਣੇ ਹਾਕਮ ਸਮੁੰਦ ਖਾਂ ਪਾਸ ਲੈ ਗਏ । ਇਹ ਬੜਾ ਨਿਰਦਈ ਤੇ ਕਾਮੀ ਪੁਰਸ਼ ਸੀ ! ਇਸ ਨੂੰ ਵੇਖ ਉਹ ਆਪਣਾ ਦਿਲ ਹੀ ਖੋ ਬੈਠਾ ।
ਸਮੁੰਦ ਖਾਂ ਪਹਾੜੀ ਰਾਜਿਆ ਦਾ ਨਵਾਬ ਸੀ । ਬੜਾ ਬਦਚਲਨ , ਲਾਲਚੀ ਤੇ ਅਭਿਮਾਨੀ ਸੀ । ਬਸੰਤ ਨੂੰ ਆਪਣੇ ਕਿਲ੍ਹੇ ਵਿਚ ਲੈ ਗਿਆ । ਕਿਲ੍ਹੇ ਵਿੱਚ ਲਿਜਾ ਬੜੇ ਲਾਲਚ ਮੁਖ ਬੇਗਮ ਬਣਾਉਣ ਤੇ ਹੋਰ ਐਸ਼ੋ ਇਸ਼ਰਤ ਦੇ ਲਾਲਚ ਦੇ ਵਰਗਲਾਉਣ ਲੱਗਾ ਪਰ ਬਸੰਤ ਲਤਾ ਨੇ ਸੱਚੀ ਗੱਲ ਕਹੀ ਕਿ “ ਬਸੰਤ ਨੂੰ ਭਾਵੇਂ ਕੁੱਟ ਕੁੱਟ , ਭੁਖਿਆ ਰਖ , ਕੀਮਾਂ ਕੀਮਾਂ ਕਰ ਦਿਉ । ਇਹ ਕਿਸੇ ਮਰਦ ਨੂੰ ਆਪਣਾ ਪਤੀ ਸਵੀਕਾਰ ਨਹੀਂ ਕਰੇਗੀ । ਮੈਂ ਸਤਿਗੁਰੂ ਜੀ ਹਜ਼ੂਰੀ ਵਿੱਚ ਇਹ ਪ੍ਰਣ ਕੀਤਾ ਹੈ । ਮੈਨੂੰ ਸੰਸਾਰਕ ਐਸ਼ੋ ਇਸ਼ਰਤ ਨਹੀਂ ਭਾਉਂਦੇ । ਮੈਂ ਮਾਤਾ ਜੀ ਦੀ ਸੇਵਾ ਕਰਨ ਦਾ ਪ੍ਰਣ ਕੀਤਾ ਹੋਇਆ ਹੈ । ਜੇ ਉਹ ਮਿਲ ਜਾਣ ਤਾਂ ਉਨ੍ਹਾਂ ਦੇ ਚਰਨਾਂ ਵਿਚ ਸੇਵਾ ਕਰ ਜੀਵਨ ਬਤੀਤ ਕਰ ਸਕਾਂ । ”
ਸਮੁੰਦ ਖਾਂ ਇਸ ਨੂੰ ਗੁਰੂ ਘਰ ਵਿਚੋਂ ਇਸਤਰੀ ਸਮਝਦਾ ਸੀ । ਸਮੁੰਦ ਖਾਂ ਨੇ ਬੜਾ ਜੋਰ ਲਾਇਆ ਕਿ ਬਸੰਤ ਬੇਗਮ ਬਣ ਜਾਵੇ । ਲਾਲਚ , ਡਰਾਵੇ ਜਦੋਂ ਫੇਲ ਹੋ ਗਏ ਤਾਂ ਇਸ ਨੂੰ ਬੰਦੀ ਖਾਨੇ ਵਿਚ ਪਾ ਕੇ ਨਿਰਬਲ ਕਰਨ ਦੀ ਵਿਚਾਰ ਬਣਾਈ । ਬੰਦੀ ਖਾਨਾ ਵੀ ਇਕ ਨਰਕ ਹੀ ਸੀ । ਸਲਾਭੀ ਥਾਂ , ਘੁੱਪ ਹਨੇਰਾ , ਅੰਦਰ ਕੀੜੇ ਮਕੌੜੇ , ਚੂਹੇ ਕਿਰਲੀਆਂ ਅਨੇਕ ਹੋਰ ਜੀਵ ॥ ਇਸ ਵਿਚ ਇਕ ਪੱਥਰ ਦਾ ਉੱਚਾ ਥੜਾ ਬਣਿਆ ਹੋਇਆ ਸੀ । ਜਿਸ ਉਪਰ ਬੈਠਿਆ ਜਾਂ ਤਾ ਜਾ ਸਕਦਾ ਸੀ । ਜੰਗਲ ਪਾਣੀ ਵੀ ਵਿਚੇ ਹੀ।ਪਹਿਲੀ ਰਾਤ ਸਿਰ ਤੇ ਆਈ ਥੱਕੀ ਟੁੱਟੀ ਨੂੰ ਨੀਂਦ ਆ ਗਈ । ਸਾਰੀ ਰਾਤ ਰਾਹ ਵਿੱਚ ਕਸ਼ਟਾ ਤੇ ਲੜਾਈ ਦਾ ਖਿਆਲ ਫਿਲਮ ਵਾਂਗ ਖਿਆਲਾ ਵਿੱਚ ਆਉਂਦਾ ਰਿਹਾ ਜਦੋਂ ਮਾਤਾ ਸਾਹਿਬ ਕੌਰ ਦਾ ਵਿਛੋੜਾ ਯਾਦ ਆ ਗਿਆ ਸੁਪਨੇ ਵਿਚ ਬੜਾਉਣ ਲੱਗੀ ‘ ਮਾਤਾ ਜੀ ਮਾਤਾ ਜੀ ਮੈਨੂੰ ਛੱਡ ਕੇ ਨਾ ਜਾਇਓ ਕਰਦੀ ਉਠ ਕੇ ਭੁੱਜੀ ਤਾਂ ਬੰਦੇ ਦੀ ਪੱਥਰ ਦੀ ਕੰਧ ਨਾਲ ਸਿਰ ਜਾ ਵੱਜਾ ਸੱਟ ਲੱਗੀ ਤਾਂ ਹੋਸ਼ ਵਿੱਚ ਆਈ ਤਾਂ ਪਤਾ ਲਗਾ ਕਿ ਮੈਂ ਕੈਦ ਵਿਚ ਹਾਂ । ‘ ‘
ਉਥੇ ਹੀ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਕਰ ਅਰਦਾਸ ਬੇਨਤੀ ਕਰਨ ਲੱਗੀ । “ ਹੇ ਸੱਚੇ ਪਾਤਸ਼ਾਹ ! ਕਲਗੀਆਂ ਵਾਲੇ ! ਦਿਆਲੂ ਪਿਤਾ ਦਾਸੀ ਨੂੰ ਤਾਂ ਤੇਰਾ ਹੀ ਆਸਰਾ ਹੈ । ਮੈਂ ਭੋਲੇ ਭਾ ਪ੍ਰਣ ਕਰ ਲਿਆ ਸੀ ਕਿ ਤੇਰੇ , ਚਰਨਾ ਵਿੱਚ ਜੀਵਨ ਬਤੀਤ ਕਰਾਂਗੀ ਮਾਤਾ ਜੀ ਦੀ ਸੇਵਾ ਕਰਾਂਗੀ , ਗੁਰੂ ਘਰ ਦੇ ਜੂਠੇ ਬਰਤਨ ਮਾਜਾਂਗੀ ਤੇ ਸੰਗਤ ਦੇ ਜੋੜੇ ਝਾੜ ਜਨਮ ਸਫਲਾ ਕਰਾਂਗੀ । ਕੀ ਭਾਣਾ ਵਰਤਾ ਦਿੱਤਾ । ਸਾਰੇ ਵਿਛੜ ਗਏ । ਮੈਨੂੰ ਇਕੱਲੀ ਨੂੰ ਛੱਡ ਗਏ । ਮੇਰਾ ਰੂਪ ਤੇ ਜਵਾਨੀ ਹੀ ਮੇਰਾ ਵੈਰੀ ਬਣ ਗਿਆ । ਮੈਨੂੰ ਤੇ ਮੇਰੀ ਪਵਿਰਤਾ ਨੂੰ ਬਚਾਓ । ਮੇਰਾ ਧਰਮ ਚਲਿਆ ਜੇ ਕਿਤੇ ਮੇਰਾ ਨਰਕਾਂ ਵਿਚ ਵਾਸਾ ਨਾ ਹੋਵੇ । ਹੇ ਜਗਤ ਰਖਿਅਕ ਦੀਨ ਦਿਆਲੂ ਪ੍ਰਭੂ ਲਜਿਆ ਰੱਖੋ ।
“ ਰਾਖਨ ਹਾਰੇ ਰਾਖਹੁ ਆਪ || ਸਗਲ ਸੁਖਾ ਪ੍ਰਭ ਤੁਮਰੈ ਹਾਥ ॥
ਇਸ ਤਰ੍ਹਾਂ ਪ੍ਰਮਾਤਮਾ ਅੱਗੇ ਲਿਲੜੀਆ ਲੈ ਰਹੀ ਸੀ ਕਿ ਪ੍ਰਭੁ ਮੇਰੀ ਸਹਾਇਤਾ ਕਰੋ । ਇਸ ਤਰ੍ਹਾਂ ਆਪਣੇ ਨਾਲ ਹੀ ਗੱਲਾਂ ਕਰ ਰਹੀ ਸੀ ਕਿ ਇਕ ਅੱਧਖੜ ਹਿੰਦੂ ਤੀਵੀਂ ਦੀਵਾ ਲੈ ਕੇ ਬੰਦੀ ਖਾਨੇ ਦੇ ਬੂਹੇ ਅੱਗੇ ਆ ਖਲੋਤੀ ਤੇ ਕਹਿਣ ਲੱਗੀ ਕਿ ਉਹ ਹਿੰਦੂ ਹੈ ਉਸ ਨੂੰ ਖਾਨ ਬਹਾਦਰ ਨੇ ਉਸ ਲਈ ਰੋਟੀ ਪਕਵਾ ਕੇ ਘੱਲੀ ਰੋਟੀ ਖਾ ਲੈ । ਬਸੰਤ ਲਤਾ ਨੇ ਬੜਾ ਟਾਲਿਆ ਪਰ ਬੁੱਢੜੀ ਨੇ ਉਸ ਨੂੰ ਰੋਟੀ ਖਾਣ ਲਈ ਮਜਬੂਰ ਕਰ ਹੀ ਦਿੱਤਾ । ਦੋ ਤਿੰਨ ਦੀ ਦੁੱਖੀ ਨੇ ਰੋਟੀ ਖਾਧੀ ਤੇ ਅੰਦਰ ਜਾ ਪੱਥਰ ਤੇ ਲੇਟੀ ।
ਚੰਦਰ ਪ੍ਰਭਾ ਹਿੰਦੂ ਤੀਵੀਂ ਨੂੰ ਅਜੇ ਥੋੜਾ ਚਿਰ ਗਈ ਨੂੰ ਹੋਇਆ ਸੀ ਕਿ ਸਮੁੰਦ ਖਾਨ ਬੰਦੀ ਖਾਨੇ ਵਿੱਚ ਆ ਵੜਿਆ ਆਉਂਦਿਆਂ ਹੀ ਬਸੰਤ ਨੂੰ ਕਿਹਾ ਹੈ ਸੁੰਦਰਤਾ ਦੀ ਦੇਵੀ ! ਮੈਨੂੰ ਅਫਸੋਸ ਹੈ ਤੈਨੂੰ ਇਸ ਕਾਲ ਕੋਠੜੀ ਵਿੱਚ ਸੁੱਟਣਾ ਪਿਆ । ਮੈਨੂੰ ਦਸੋ ਮੇਰੇ ਵਿਚ ਕੀ ਐਬ ਹੈ ? ਤੇਰੇ ਸਾਰੇ ਸਾਥੀ ਤੇ ਗੁਰੂ ਦਾ ਪ੍ਰਵਾਰ ਖਤਮ ਕਰ ਦਿੱਤਾ ਗਿਆ ਹੈ । ਤੇਰਾ ਹੁਣ ਕੋਈ ਆਸਰਾ ਨਹੀਂ ਰਿਹਾ । ਤੂੰ ਇਕੱਲੀ ਕੀ ਕਰੇਂਗੀ ? ਕਿਥੇ ਜਾਵੇਗੀ ? ਤੈਨੂੰ ਸਭ ਸੁੱਖ ਆਰਾਮ ਅਰਪਣ ਕੀਤਾ ਜਾਣਗੇ । ‘ ‘
ਬਸੰਤ ਨੇ ਕਿਹਾ ਕਿ “ ਮੈਂ ਇਕ ਵਾਰੀ ਨਹੀਂ ਕਈ ਵਾਰੀ ਕਿਹਾ ਹੈ ਕਿ ਮੈਂ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਸਮ ਖਾਧੀ ਹੈ ਕਿ ਮੈਂ ਕਿਸੇ ਨੂੰ ਪਤੀ ਨਹੀਂ ਮਨਾਂਗੀ । ਤੇ ਨਾ ਕੋਈ ਬੁਰਾ ਐਬ ਕਰਨਾ ਹੈ । ਮੈਨੂੰ ਪਵਿੱਤਰ ਰਹਿਣ ਦਿਓ । ਮੈਨੂੰ ਆਪਣੀ ਭੈਣ ਸਮਝੋ । ਮੇਰੇ ਤੇ ਦਯਾ ਕਰੋ , ਧਰਮ ਕਰੋ । ਸਦਾ ਖੁਦਾ ਪਾਸੋਂ ਡਰਨਾ ਚਾਹੀਦਾ ਹੈ । ਮੈਂ ਇਕ ਇਸਤਰੀ ਹਾਂ ਤੇ ਨਿਰਬਲ ਹਾਂ । ਇਸ ਨਿਰਬਲਤਾ ਦਾ ਲਾਭ ਨਾ ਉਠਾਓ ਖੁਦਾ ਮੰਦਾ ਚੰਗਾ ਸਭ ਕੁਝ ਦੇਖਦਾ ਹੈ । ਪਾਪ ਕਰ ਕੇ ਦੋਜ਼ਖ ਦੀ ਅੱਗ ਵਿਚ ਨਾ ਸੜਿਓ ।
ਸਮੁੰਦ ਖਾਂ ਨਸ਼ੇ ਵਿਚ ਅੰਨ੍ਹਾਂ ਹੋਇਆ ਪਿਆ ਸੀ ਕਹਿਣ ਲੱਗਾ ਕਿ “ ਜੇ ਇਉਂ ਨਾ ਮੰਨੇਗੀ ਮੈ ਧੱਕੇਸ਼ਾਹੀ ਕਰਾਂਗਾ ਬੀਬੀ ਬਸੰਤ ਲਤਾ ਬੋਲੀ ਕੌਣ ਹੈ ਮੇਰੇ ਨਾਲ ਧੱਕੇਸ਼ਾਹੀ ਕਰਨ ਵਾਲਾਂ ਮੇਰਾ ਸਤਿਗੁਰੂ ਮੇਰੇ ਧਰਮ ਦਾ ਰਾਖਾ ਹੈ । ਅਕਾਲ ਪੁਰਖ ਮੇਰੇ ਜਿਹੀਆਂ ਅਬਲਾਵਾਂ ਦੀ ਬੇਨਤੀ ਸੁਣ ਰਖਿਆ ਕਰਦਾ ਹੈ । ਕੰਨ ਖੋਹਲ ਕੇ ਸੁਣ ਲੈ । ਮੈਨੂੰ ਹਥ ਲਾ ਕੇ ਆਪਣਾ ਸਤਿਆਨਾਸ ਨਾ ਕਰਾ ਲਵੀਂ । ਮੈਂ ਬਿਜਲੀ ਹਾਂ ਚੰਡੀ ਹਾਂ । ਮੇਰੀ ਪਵਿਤਾ ਸੱਚੀ ਹੈ । ਕੋਈ ਮਨੁੱਖ ਮੇਰੇ ਤਨ ਨੂੰ ਹੱਥ ਨਹੀਂ ਲਾ ਸਕਦਾ । ‘ ‘
ਸਮੁੰਦ ਖਾਨ ਬੋਲਿਆ “ ਸਤਿਗੁਰੂ ਤੇਰਾ ਆਪਣੀ ਰਾਖੀ ਨਾ ਕਰ ਸਕਿਆ ਤੇਰੀ ਕੀ ਰਖਿਆ ਕਰੇਗਾ । ਬਸੰਤ ਲਤਾ ਬੋਲੀ । “ ਉਹ ਵੇਖ ਮੇਰੇ ਸਤਿਗੁਰੂ ਮੇਰੀ ਸਹਾਇਤਾ ਲਈ ਆ ਰਹੇ ਹਨ । ਪਾਪੀ ਕੁੱਤੇ ਪਰਾਂ ਹਟ ਮਰ ਪਰੇ ! ਧੰਨ ਮੇਰੇ ਭਾਗ ਉਹ ਕਲਗੀਆਂ ਵਾਲੇ ਆ ਗਏ ਹਨ । ਮੈਂ ਬਲਿਹਾਰੇ ਜਾਵਾਂ । ਸਮੁੰਦ ਖਾਂ ਹਥ ਫੈਲਾ ਬਾਹਵਾਂ ਵਿਚ ਘੁਟਣ ਲਈ ਬਸੰਤ ਲਤਾ ਵਲ ਅੱਗੇ ਵਧਿਆ । ਬਸੰਤ ਲਤਾ ਖਿੜ ਖਿੜਾ ਹੱਸਣ ਲੱਗੀ ‘ ਕੀ ਵੇਖ ਰਹੀ ਹੈ ਕਿ ਧੰਨ ਹੈ ਸਤਿਗੁਰੂ ! ਮੈਂ ਬਲਿਹਾਰੇ ਜਾਂਦੀ ਹਾਂ । ਆਪਣੀ ਪੁਤਰੀ ਦੀ ਲਾਜ ਤੇ ਪਵਿਰਤਾ ਕਾਇਮ ਰੱਖਣ ਖਾਤਰ ਪੁਜ ਹੀ ਗਏ ਨਾ ! ਇਸ ਪਾਪੀ ਦੁਸ਼ਟ ਨੂੰ ਬਹੁਤ ਸਮਝਾਇਆ | ਪਰ ਨਹੀਂ ਸਮਝਿਆ | ਅਕਾਲ ਪੁਰਖ ਦੀ ਸ਼ਕਤੀ ਨੂੰ ਮਖੌਲ ਕਰਦਾ ਹੈ।ਦਾਤਾ ! ਮਿਹਰ ਕਰੋ ਬੰਦੀ ਖਾਨੇ ਵਿੱਚੋਂ ਕੱਢ ਕੇ ਲੈ ਚਲੋ ਪਾਪੀਆਂ ਪਾਸੋ । ‘ ‘
ਸਮੁੰਦ ਖਾਂ ਅੱਗੇ ਵਧਣ ਦਾ ਜਤਨ ਕਰਦਾ ਹੈ ਬਾਹਵਾਂ ਫੈਲਾਈਆਂ ਹੀ ਰਹਿ ਗਈਆਂ ਹਨ । ਇਕੱਠੀਆਂ ਨਹੀਂ ਹੁੰਦੀਆਂ । ਹੇਠੋਂ ਪੈਰ ਧਰਤੀ ਨਾਲ ਜੁੜ ਗਏ ਹਨ । ਹਿਲਦੇ ਨਹੀਂ ਹਨ । ਅੱਖਾਂ ਤੋਂ ਅਨ੍ਹਾਂ ਹੋ ਗਿਆ ਹੈ । ਉਸ ਦੇ ਸਰੀਰ ਦਾ ਲਹੂ ਜਮਣ ਲੱਗ ਪਿਆ ਹੈ । ਹੈਰਾਨ ਹੈ ਕਿ ਕੀ ਹੋ ਗਿਆ , ਸੋਚਦਾ ਹੈ ਕਿ ਸੱਚ ਮੁੱਚ ਹੀ ਕੋਈ ਰੱਬੀ ਸ਼ਕਤੀ ਬਸੰਤ ਦੀ ਸਹਾਇਤਾ ਲਈ ਆ ਬਹੁੜੀ ਹੈ । ਬਸੰਤ ਪਿਛੇ ਹੱਟ ਗਈ ਹੈ । ਸਤਿਗੁਰੂ ਦੇ ਦਰਸ਼ਨ ਹੋਣੋਂ ਹੱਟ ਗਏ ਹਨ । ਉਹ ਗੁਰੂ ਜੀ ਦਾ ਜਸ “ ਸਤਿਨਾਮ ਵਾਹਿਗੁਰੂ , ਸਤਿਨਾਮ ਵਾਹਿਗੁਰੂ ਦਾ ਜਾਪ ਕਰਨ ਲੱਗੀ । ਸਮੁੰਦ ਖਾਂ ਸਭ ਕੁਝ ਸੁਣ ਰਿਹਾ ਹੈ । ਦਿਖਾਈ ਕੁਝ ਨਹੀਂ ਦੇਂਦਾ । ਬਾਹਵਾਂ ਉਸੇ ਤਰ੍ਹਾਂ ਆਕੜੀਆਂ ਹੋਈਆਂ ਹਨ । ਸ਼ੁਕਰ ਹੈ ਕਿ ਕੰਨ ਤੇ ਜੁਬਾਨ ਕੰਮ ਕਰਦੇ ਹਨ । ਉਹ ਅਨੁਭਵ ਕਰਨ ਲਗਾ ਕਿ ਵਾਕਈ ਕੋਈ ਖੁਦਾਈ ਸ਼ਕਤੀ ਬਹੁੜੀ ਹੈ । ਡਿਕੋਲੱਕਾ ਜਿਹਾ ਹੋ ਕੇ ਬੋਲਿਆ “ ਹੇ ਦੇਵੀ ਬਸੰਤ ਲਤਾ ਮੈਨੂੰ ਖਿਮਾ ਬਖਸ਼ ! ਮੈਂ ਭੁਲ ਗਿਆ ਸਾਂ । ਮੇਰੇ ਪਾਪ ਨੂੰ ਨਾ ਚਿਤਾਰ ਬਖਸ਼ ਦੇ । ਭੈਣ ਬਸੰਤ ਲਤਾ ਮੈਨੂੰ ਮੁਆਫ ਕਰ ਕੇ ਮੈਥੋਂ ਗਲਤੀਆਂ ਹੋ ਗਈਆਂ ਹਨ ।
ਬਸੰਤ ਲਤਾ ਕਿਹਾ ਕਿ ਇਹ ਮੇਰੇ ਵਸ ਦੀ ਗੱਲ ਨਹੀਂ ਹੈਂ ਮੈਂ ਤਾਂ ਅਬਲਾ ਤੇ ਕੈਦਨ ਹਾਂ ਮੈਂ ਵਿਚਾਰੀ ਕੀ ਕਰ ਸਕਦੀ ਹਾਂ । ਹੁਣ ਸਮੁੰਦ ਖਾਂ ਦੇ ਕਪਾਟ ਖੁੱਲ ਗਏ ਕਹਿਣ ਲੱਗਾ , “ ਹੈ ਭੈਣੇ ! ਮੇਰੇ ਖਾਤਰ ਆਪਣੇ ਸਤਿ ਗੁਰ ਅੱਗੇ ਅਰਜ਼ ਕਰ ਕਿ ਉਹ ਮੇਰੀਆਂ ਪਿਛਲੀਆਂ ਭੁੱਲਾਂ ਨੂੰ ਬਖਸ਼ਣ । ਮੇਰੀ ਭੈੜੀ ਨੀਚ ਜ਼ਬਾਨ ਵਿਚੋਂ ਉਨ੍ਹਾਂ ਦੀ ਸ਼ਾਨ ਵਿਰੁੱਧ ਜਿਹੜੇ ਭੈੜੇ ਸ਼ਬਦ ਮੈਥੋਂ ਨਿਕਲੇ ਹਨ , ਉਹ ਖਿਮਾ ਕਰਨ ! ਮੈਂ ਮਹਾਂ ਪਾਪੀ ਹਾਂ । ਹੁਣ ਮੈਨੂੰ ਬਖਸ਼ ਦੇਣ । ਮੇਰੀਆਂ ਅੱਖਾਂ ਖੁਲਣ ਮੇਰੇ ਹਥ ਬਾਹਾਂ ਠੀਕ ਹੋਣ । ਤੈਨੂੰ ਭੈਣ ਸਮਝਦਾ ਹਾਂ । ਮੈ ਖੁਦਾ ਨੂੰ ਹਾਜ਼ਰ ਨਾਜ਼ਰ ਸਮਝ ਕਸਮ ਖਾਂਦਾ ਹੈ ਕਿ ਮੈਂ ਭੈਣ ਬਸੰਤ ਲਤਾ ਨੂੰ ਗੁਰੂ ਦੇ ਪ੍ਰਵਾਰ ਪਾਸ ਭੇਜ ਦੇਵਾਂਗਾ । ਇਸ ਦੀ ਕੋਈ ਨਿਰਾਦਰੀ ਨਹੀਂ ਕਰੇਗਾ । ਮੈਂ ਫਿਰ ਖਿਮਾਂ ਲਈ ਅਰਜ਼ ਕਰਦਾ ਹਾਂ । ‘ ‘
ਸਮੁੰਦ ਖਾਂ ਨੇ ਬਸੰਤ ਲਤਾ ਨੂੰ ਬੰਦੀ ਖਾਨਿਓ ਬਾਹਰ ਕੱਢ ਕੇ ਭੈਣ ਬਣਾ ਲਿਆ । ਆਪਣੇ ਮਹਿਲਾਂ ਵਿਚ ਲਿਆ ਕੇ ਆਪਣੀਆਂ ਬੇਗਮਾਂ ਪਾਸੋਂ ਬੜਾ ਆਦਰ ਮਾਨ ਕਰਵਾਇਆ ਤੇ ਸਮੁੰਦ ਖਾਂ ਪਾਸੋਂ ਬਸੰਤ ਦੀ ਪਵਿਤਾ ਦੀ ਸਾਖੀ ਸੁਣ ਕੇ ਹੱਕੀ ਬੱਕੀ ਰਹਿ ਗਈਆਂ । ਮਹਿਲਾਂ ਦੀਆਂ ਇਸਤ੍ਰੀਆਂ ਇਸ ਨੂੰ ਦੇਵੀ ਹੀ ਸਮਝਣ ਲੱਗ ਪਈਆਂ । ਸਾਰੇ ਘਰ ਦਾ ਵਾਤਾਵਰਨ ਹੀ ਬਦਲ ਕੇ ਪਵਿਤਰ ਹੋ ਗਿਆ । ਸਮੁੰਦ ਖਾਂ ਨੇ ਤੀਜੇ ਦਿਨ ਪਤਾ ਕਰਕੇ ਦਸਿਆ ਕਿ “ ਭੈਣ ਜੀ ਬੜੀਆਂ ਮਾੜੀਆਂ ਤੇ ਭੈੜੀਆਂ ਖਬਰਾਂ ਦਸਣ ਲਗਾ ਹਾਂ ਚਮਕੌਰ ਵਿੱਚ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਹਨ । ਗੁਰੂ ਜੀ ਅੱਗੇ ਨਿਕਲ ਗਏ ਹਨ । ਸਾਰਾ ਪ੍ਰਵਾਰ ਹੀ ਖਿਲਰ ਪੁਲਰ ਗਿਆ ਹੈ । ਅਜੇ ਰੌਲਾ ਬਹੁਤ ਹੈ । ਤੁਹਾਨੂੰ ਅਜੇ ਬਾਹਰ ਭੇਜਣਾ ਚੰਗਾ ਨਹੀਂ ਹੈ । ਤੁਸੀਂ ਏਥੇ ਆਰਾਮ ਨਾਲ ਟਿਕੇ ।
ਇਸ ਤਰ੍ਹਾਂ ਬਸੰਤ ਲਤਾ ਸਮੁੰਦ ਖਾਂ ਦੀ ਭੈਣ ਬਣ ਕੇ ਕਾਫੀ ਅਰਸਾ ਉਸ ਪਾਸ ਰਹੀ । ਸਮੁੰਦ ਖਾਂ ਦੀਆਂ ਬੇਗਮਾਂ ਤੇ ਦਾਸੀਆਂ ਇਸ ਨੂੰ ਦੇਵਾਂ ਕਰਕੇ ਪੂਜਦੀਆਂ । ਇਹ ਸਾਰਾ ਦਿਨ ਪ੍ਰਭੂ ਭਗਤੀ ਤੇ ਸਿਮਰਨ ਵਿੱਚ ਜੁੜੀ ਰਹਿੰਦੀ । ਰਾਤ ਸੌਣ ਲਗਿਆਂ । ਗੁਰੂ ਘਰ ਦੀਆਂ ਸ਼ਕਤੀਆਂ ਤੇ ਬਰਕਤਾਂ ਬਾਰੇ ਸਾਰਿਆਂ ਨੂੰ ਦੱਸਦੀ । ਜਾਣੋ ਇਕ ਸਤਿਸੰਗ ਹੀ ਲੱਗ ਜਾਂਦਾ । ਸਾਰੇ ਇਸ ਦੀ ਗਿਆਨ ਭਰਪੂਰ ਵਿਚਾਰ ਤੇ ਪ੍ਰਮਾਤਮਾ ਨਾਲ ਜੋੜਨ ਦੀਆਂ ਗਲਾਂ ਬੜੇ ਪ੍ਰੇਮ ਤੇ ਦਿਲਚਸਪੀ ਨਾਲ ਸੁਣਦੇ । ਦੋ ਮਹੀਨੇ ਬੀਤ ਗਏ । ਠੰਡ ਠੰਡੋਲਾ ਹੋ ਗਿਆ | ਬਸੰਤ ਲਤਾ ਨੂੰ ਸਮੁੰਦ ਖਾਂ ਨੇ ਭੈਣਾ ਵਾਂਗ ਚੰਗਾ ਸਾਮਾਨ ਬਣਾ ਕੇ ਤੋਰਿਆ । ਛੇ ਘੋੜ ਸਵਾਰ ਦਿੱਤੇ ਬਸੰਤ ਨੂੰ ਪਾਲਕੀ ਵਿੱਚ ਬਿਠਾ ਚੰਦਰ ਪ੍ਰਭਾ ਨੂੰ ਨਾਲ ਘੋੜੇ ਤੇ ਤੋਰਿਆ । ਪੰਦਰਾ ਦਿਨ ਮੰਜ਼ਲਾ ਮਾਰਦੇ ਗੁਰੂ ਜੀ ਪਾਸ ਦੀਨੇ ਛਡ ਆਏ । ਉਧਰੋਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਵੀ ਦਿੱਲੀਓਂ ਉਥੇ ਪੁੱਜ ਗਈਆਂ ਬਾਕੀ ਰਹਿੰਦੇ ਪ੍ਰਵਾਰ ਨੂੰ ਵੇਖ ਕੇ ਬਹੁਤ ਖੁਸ਼ ਹੋਈ । ਆਪਣੀ ਸਾਰੀ ਹੱਡ ਬੀਤੀ ਸਭ ਸੰਗਤ ਨੂੰ ਸੁਣਾਈ । ਕਲਗੀਆਂ ਵਾਲੇ ਦਾ ਧੰਨਵਾਦ ਕੀਤਾ । ਜਿਨ੍ਹਾਂ ਨੇ ਉਸ ਦੀ ਪੈਜ ਤੇ ਪ੍ਰਤਿਗਿਆ ਰੱਖ ਉਸ ਦੀ ਪਵਿਤ੍ਰਤਾ ਕਾਇਮ ਰੱਖੀ ਤੇ ਕਾਲ ਕੋਠੜੀ ‘ ਚੋਂ ਖਲਾਸੀ ਕਰਾਈ ।
ਜਿਹੜੀਆਂ ਬੀਬੀਆਂ ਧਰਮ ਵਿਚ ਪੱਕੀਆਂ , ਪ੍ਰਭੂ ਭਗਤੀ ਤੇ ਸੇਵਾ ਸਿਮਰਨ ਦੀਆਂ ਧਾਰਨੀ ਹੁੰਦੀਆਂ ਹਨ । ਅਕਾਲ ਪੁਰਖ ਆਪ ਬਹੁੜ ਕੇ ਉਨ੍ਹਾਂ ਦੇ ਧਰਮ ਦੀ ਰਖਿਆ ਤੇ ਸਹਾਇਤਾ ਕਰਦਾ ਹੈ । ਉੱਚਾ ਆਰਚਨ ਉੱਚੀ ਅਵਸਥਾ ਵਿਚ ਲੈ ਜਾਂਦਾ ਹੈ । ਇਸ ਬੀਬੀ ਦੀ ਕਥਾ ਵੀ ਸਿੱਖ ਬੀਬੀਆਂ ਲਈ ਇੱਕ ਚਾਨਣ ਮੁਨਾਰਾ ਹੈ ।
ਜੋਰਾਵਰ ਸਿੰਘ ਤਰਸਿੱਕਾ।
धनासरी महला १ ॥ जीवा तेरै नाइ मनि आनंदु है जीउ ॥ साचो साचा नाउ गुण गोविंदु है जीउ ॥ गुर गिआनु अपारा सिरजणहारा जिनि सिरजी तिनि गोई ॥ परवाणा आइआ हुकमि पठाइआ फेरि न सकै कोई ॥ आपे करि वेखै सिरि सिरि लेखै आपे सुरति बुझाई ॥ नानक साहिबु अगम अगोचरु जीवा सची नाई ॥१॥ तुम सरि अवरु न कोइ आइआ जाइसी जीउ ॥ हुकमी होइ निबेड़ु भरमु चुकाइसी जीउ ॥ गुरु भरमु चुकाए अकथु कहाए सच महि साचु समाणा ॥ आपि उपाए आपि समाए हुकमी हुकमु पछाणा ॥ सची वडिआई गुर ते पाई तू मनि अंति सखाई ॥ नानक साहिबु अवरु न दूजा नामि तेरै वडिआई ॥२॥ तू सचा सिरजणहारु अलख सिरंदिआ जीउ ॥ एकु साहिबु दुइ राह वाद वधंदिआ जीउ ॥ दुइ राह चलाए हुकमि सबाए जनमि मुआ संसारा ॥ नाम बिना नाही को बेली बिखु लादी सिरि भारा ॥ हुकमी आइआ हुकमु न बूझै हुकमि सवारणहारा ॥ नानक साहिबु सबदि सिञापै साचा सिरजणहारा ॥३॥ भगत सोहहि दरवारि सबदि सुहाइआ जीउ ॥ बोलहि अम्रित बाणि रसन रसाइआ जीउ ॥ रसन रसाए नामि तिसाए गुर कै सबदि विकाणे ॥ पारसि परसिऐ पारसु होए जा तेरै मनि भाणे ॥ अमरा पदु पाइआ आपु गवाइआ विरला गिआन वीचारी ॥ नानक भगत सोहनि दरि साचै साचे के वापारी ॥४॥ भूख पिआसो आथि किउ दरि जाइसा जीउ ॥ सतिगुर पूछउ जाइ नामु धिआइसा जीउ ॥ सचु नामु धिआई साचु चवाई गुरमुखि साचु पछाणा ॥ दीना नाथु दइआलु निरंजनु अनदिनु नामु वखाणा ॥ करणी कार धुरहु फुरमाई आपि मुआ मनु मारी ॥ नानक नामु महा रसु मीठा त्रिसना नामि निवारी ॥५॥२॥
अर्थ: हे प्रभू जी! तेरे नाम में (जुड़ कर) मेरे अंदर आतमिक जीवन पैदा होता है, मेरे मन में ख़ुश़ी पैदा होती है। हे भाई! परमात्मा का नाम सदा-थिर रहने वाला है, प्रभू गुणों (का ख़ज़ाना) है और धरती के जीवों के दिल की जानने वाला है। गुरू का बख़्श़ा ज्ञान बताता है कि सिरजनहार प्रभू बेअंत है, जिस ने यह सृष्टि पैदा की है, वही इस को नाश करता है। जब उस के हुक्म में भेजा हुआ (मौत का) निमंत्रण आता है तो कोई जीव (उस निमंत्रण को) मोड़ नहीं सकता। परमात्मा आप ही (जीवों को) पैदा कर के आप ही संभाल करता है, आप ही प्रत्येक जीव के सिर पर (उस के किए कार्य अनुसार) लेख लिखता है, आप ही (जीव को सही जीवन-मार्ग की) सूझ बख़्श़ता है। मालिक-प्रभू अपहुँच है, जीवों के ज्ञान-इंद्रियों की उस तक पहुँच नहीं हो सकती। हे नानक जी! (उस के द्वार पर अरदास करो, और कहो – हे प्रभू!) तेरी सदा कायम रहने वाली सिफ़त-सलाह कर के मेरे अंदर आतमिक जीवन पैदा होता है (मुझे अपनी सिफ़त-सलाह बख़्श़) ॥१॥ हे प्रभू जी! तेरे बराबर का अन्य कोई नहीं है, (अन्य जो भी जगत में) आया है, (वह यहाँ से आखिर) चला जाएगा (तूँ ही सदा कायम रहने वाला हैं)। जिस मनुष्य की भटकना (गुरू) दूर करता है, प्रभू के हुक्म अनुसार उस के जन्म मरण के चक्र खत्म हो जाते हैं। गुरू जिस की भटकना दूर करता है, उस से उस परमात्मा की सिफ़त-सलाह करवाता है जिस के गुण बताए नहीं जा सकते। वह मनुष्य सदा-थिर प्रभू (की याद) में रहता है, सदा-थिर प्रभू (उस के हृदय में) प्रगट हो जाता है। वह मनुष्य रज़ा के मालिक-प्रभू का हुक्म पहचान लेता है (और समझ लेता है कि) प्रभू आप ही पैदा करता है और आप ही (अपने में) लीन कर लेता है। हे प्रभू! जिस मनुष्य ने तेरी सिफ़त- सलाह (की दात) गुरू से प्राप्त कर लई है, तूँ उस के मन में आ वसता हैं और अंत समय भी उस का मित्र बनता हैं। हे नानक जी! मालिक-प्रभू सदा कायम रहने वाला है, उस जैसा अन्य कोई नहीं। (उस के द्वार पर अरदास करो और कहो-) हे प्रभू! तेरे नाम से जुड़ने से (लोग परलोग में) आदर मिलता है ॥२॥ हे अदृष्ट रचनहार! तूँ सदा-थिर रहने वाला हैं और सब जीवों को पैदा करने वाला हैं। एक सिरजणहार ही (सारे जगत का) मालिक है, उस ने (जन्म और मरण) के दो रास्ते चलाएं हैं। (उसी की रज़ा अनुसार जगत में) झगड़ों की वृद्धि होती है। दोनों रास्ते प्रभू ने ही चलाएं हैं, सभी जीव उसी के हुक्म में हैं, (उसी के हुक्म अनुसार) जगत जमता और मरता रहता है। (जीव नाम को भुला कर माया के मोह का) ज़हर-रूप बोझ अपने सिर पर इक्कठा करी जाता है, (और यह नहीं समझता कि) परमात्मा के नाम के बिना अन्य कोई भी साथी-मित्र नहीं बन सकता। जीव (परमात्मा के) हुक्म अनुसार (जगत में) आता है, (पर माया के मोह में फंस कर उस) हुक्म को समझता नहीं। प्रभू आप ही जीव को अपने हुक्म अनुसार (सही रास्ते पा कर) संवारने के समर्थ है। हे नानक जी! गुरू के श़ब्द में जुड़ने से यह पहचान आती है कि जगत का मालिक सदा-थिर रहने वाला है और सब का पैदा करने वाला है ॥३॥ हे भाई! परमात्मा की भगती करने वाले मनुष्य परमात्मा की हज़ूरी में शोभा प्राप्त करते हैं, क्योंकि गुरू के श़ब्द की बरकत से वह अपने जीवन को सुंदर बना लेते हैं। वह मनुष्य आतमिक जीवन देने वाली बाणी अपनी जीभ से उचारते रहते हैं, जीव को उस बाणी से एक-रस कर लेते हैं। भगत-जन प्रभू के नाम से जीभ को रसा लेते हैं, नाम में जुड़ कर (नाम के लिए उनकी) प्यास बढ़ती है, गुरू के श़ब्द द्वारा वह प्रभू-नाम से सदके होते हैं (नाम की खातिर अन्य सभी शारीरिक सुख कुर्बान करते हैं। हे प्रभू! जब (भगत जन) तेरे मन को प्यारे लगते हैं, तब वह गुरू-पारस से स्पर्श कर के आप भी पारस हो जाते हैं (अन्यों को पवित्र जीवन देने योग्य हो जाते हैं)। जो मनुष्य आपा-भाव दूर करते हैं उनको वह आतमिक दर्जा मिल जाता है जहाँ आतमिक मौत असर नहीं कर सकती। परन्तु इस तरह कोई विरला ही गुरू के दिए ज्ञान की विचार करने वाला मनुष्य होता है। हे नानक जी! परमात्मा की भगती करने वाले मनुष्य सदा-थिर प्रभू के द्वार पर शोभा प्राप्त करते हैं, वह (अपने सारे जीवन में) सदा-थिर प्रभू के नाम का ही व्यपार करते हैं ॥४॥ जब तक मैं माया के लिए भुखा प्यासा रहता हूँ, तब तक मैं किसी भी तरह प्रभू के द्वार पर पहुँच नहीं सकता। (माया की तृष्णा दूर करने का इलाज) मैं जा कर अपने गुरू से पुछता हूँ (और उन की शिक्षा के अनुसार) मैं परमात्मा का नाम सिमरता हूँ (नाम ही तृष्णा दूर करता है)। गुरू की श़रण पड़ कर मैं सदा-थिर नाम सिमरता हूँ, सदा-थिर प्रभू (की सिफ़त-सलाह) उचारता हूँ, और सदा-थिर प्रभू के साथ सांझ पाता हूँ। मैं हर रोज़ उस प्रभू का नाम मुख से लेता हूँ जो दीनों का सहारा है जो दया का स्रोत है और जिस पर माया का असर नहीं पड़ सकता। परमात्मा ने जिस मनुष्य को अपनी हज़ूरी से ही नाम सिमरन की करने-योग्य कार्य करने का हुक्म दे दिया, वह मनुष्य अपने मन को (माया की तरफ़ से) मार कर तृष्णा के असर से बच जाता है। हे नानक जी! उस मनुष्य को प्रभू का नाम ही मीठा और अन्य सभी रसों से श्रेष्ठ लगता है, उस ने नाम सिमरन की बरकत से माया की तृष्णा (अपने अंदर से) दूर कर ली होती है ॥५॥२॥
ਅੰਗ : 688
ਧਨਾਸਰੀ ਮਹਲਾ ੧ ॥ ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥ ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ ॥ ਗੁਰ ਗਿਆਨੁ ਅਪਾਰਾ ਸਿਰਜਣਹਾਰਾ ਜਿਨਿ ਸਿਰਜੀ ਤਿਨਿ ਗੋਈ ॥ ਪਰਵਾਣਾ ਆਇਆ ਹੁਕਮਿ ਪਠਾਇਆ ਫੇਰਿ ਨ ਸਕੈ ਕੋਈ ॥ ਆਪੇ ਕਰਿ ਵੇਖੈ ਸਿਰਿ ਸਿਰਿ ਲੇਖੈ ਆਪੇ ਸੁਰਤਿ ਬੁਝਾਈ ॥ ਨਾਨਕ ਸਾਹਿਬੁ ਅਗਮ ਅਗੋਚਰੁ ਜੀਵਾ ਸਚੀ ਨਾਈ ॥੧॥ ਤੁਮ ਸਰਿ ਅਵਰੁ ਨ ਕੋਇ ਆਇਆ ਜਾਇਸੀ ਜੀਉ ॥ ਹੁਕਮੀ ਹੋਇ ਨਿਬੇੜੁ ਭਰਮੁ ਚੁਕਾਇਸੀ ਜੀਉ ॥ ਗੁਰੁ ਭਰਮੁ ਚੁਕਾਏ ਅਕਥੁ ਕਹਾਏ ਸਚ ਮਹਿ ਸਾਚੁ ਸਮਾਣਾ ॥ ਆਪਿ ਉਪਾਏ ਆਪਿ ਸਮਾਏ ਹੁਕਮੀ ਹੁਕਮੁ ਪਛਾਣਾ ॥ ਸਚੀ ਵਡਿਆਈ ਗੁਰ ਤੇ ਪਾਈ ਤੂ ਮਨਿ ਅੰਤਿ ਸਖਾਈ ॥ ਨਾਨਕ ਸਾਹਿਬੁ ਅਵਰੁ ਨ ਦੂਜਾ ਨਾਮਿ ਤੇਰੈ ਵਡਿਆਈ ॥੨॥ ਤੂ ਸਚਾ ਸਿਰਜਣਹਾਰੁ ਅਲਖ ਸਿਰੰਦਿਆ ਜੀਉ ॥ ਏਕੁ ਸਾਹਿਬੁ ਦੁਇ ਰਾਹ ਵਾਦ ਵਧੰਦਿਆ ਜੀਉ ॥ ਦੁਇ ਰਾਹ ਚਲਾਏ ਹੁਕਮਿ ਸਬਾਏ ਜਨਮਿ ਮੁਆ ਸੰਸਾਰਾ ॥ ਨਾਮ ਬਿਨਾ ਨਾਹੀ ਕੋ ਬੇਲੀ ਬਿਖੁ ਲਾਦੀ ਸਿਰਿ ਭਾਰਾ ॥ ਹੁਕਮੀ ਆਇਆ ਹੁਕਮੁ ਨ ਬੂਝੈ ਹੁਕਮਿ ਸਵਾਰਣਹਾਰਾ ॥ ਨਾਨਕ ਸਾਹਿਬੁ ਸਬਦਿ ਸਿਞਾਪੈ ਸਾਚਾ ਸਿਰਜਣਹਾਰਾ ॥੩॥ ਭਗਤ ਸੋਹਹਿ ਦਰਵਾਰਿ ਸਬਦਿ ਸੁਹਾਇਆ ਜੀਉ ॥ ਬੋਲਹਿ ਅੰਮ੍ਰਿਤ ਬਾਣਿ ਰਸਨ ਰਸਾਇਆ ਜੀਉ ॥ ਰਸਨ ਰਸਾਏ ਨਾਮਿ ਤਿਸਾਏ ਗੁਰ ਕੈ ਸਬਦਿ ਵਿਕਾਣੇ ॥ ਪਾਰਸਿ ਪਰਸਿਐ ਪਾਰਸੁ ਹੋਏ ਜਾ ਤੇਰੈ ਮਨਿ ਭਾਣੇ ॥ ਅਮਰਾ ਪਦੁ ਪਾਇਆ ਆਪੁ ਗਵਾਇਆ ਵਿਰਲਾ ਗਿਆਨ ਵੀਚਾਰੀ ॥ ਨਾਨਕ ਭਗਤ ਸੋਹਨਿ ਦਰਿ ਸਾਚੈ ਸਾਚੇ ਕੇ ਵਾਪਾਰੀ ॥੪॥ ਭੂਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ ॥ ਸਤਿਗੁਰ ਪੂਛਉ ਜਾਇ ਨਾਮੁ ਧਿਆਇਸਾ ਜੀਉ ॥ ਸਚੁ ਨਾਮੁ ਧਿਆਈ ਸਾਚੁ ਚਵਾਈ ਗੁਰਮੁਖਿ ਸਾਚੁ ਪਛਾਣਾ ॥ ਦੀਨਾ ਨਾਥੁ ਦਇਆਲੁ ਨਿਰੰਜਨੁ ਅਨਦਿਨੁ ਨਾਮੁ ਵਖਾਣਾ ॥ ਕਰਣੀ ਕਾਰ ਧੁਰਹੁ ਫੁਰਮਾਈ ਆਪਿ ਮੁਆ ਮਨੁ ਮਾਰੀ ॥ ਨਾਨਕ ਨਾਮੁ ਮਹਾ ਰਸੁ ਮੀਠਾ ਤ੍ਰਿਸਨਾ ਨਾਮਿ ਨਿਵਾਰੀ ॥੫॥੨॥
ਅਰਥ: ਹੇ ਪ੍ਰਭੂ ਜੀ! ਤੇਰੇ ਨਾਮ ਵਿਚ (ਜੁੜ ਕੇ) ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਪ੍ਰਭੂ ਗੁਣਾਂ (ਦਾ ਖ਼ਜ਼ਾਨਾ) ਹੈ ਤੇ ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ। ਗੁਰੂ ਦਾ ਬਖ਼ਸ਼ਿਆ ਗਿਆਨ ਦੱਸਦਾ ਹੈ ਕਿ ਸਿਰਜਣਹਾਰ ਪ੍ਰਭੂ ਬੇਅੰਤ ਹੈ, ਜਿਸ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਇਸ ਨੂੰ ਨਾਸ ਕਰਦਾ ਹੈ। ਜਦੋਂ ਉਸ ਦੇ ਹੁਕਮ ਵਿਚ ਭੇਜਿਆ ਹੋਇਆ (ਮੌਤ ਦਾ) ਸੱਦਾ ਆਉਂਦਾ ਹੈ ਤਾਂ ਕੋਈ ਜੀਵ (ਉਸ ਸੱਦੇ ਨੂੰ) ਮੋੜ ਨਹੀਂ ਸਕਦਾ। ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਜੀਵ ਦੇ ਸਿਰ ਉਤੇ (ਉਸ ਦੇ ਕੀਤੇ ਕਰਮਾਂ ਅਨੁਸਾਰ) ਲੇਖ ਲਿਖਦਾ ਹੈ, ਆਪ ਹੀ (ਜੀਵ ਨੂੰ ਸਹੀ ਜੀਵਨ-ਰਾਹ ਦੀ) ਸੂਝ ਬਖ਼ਸ਼ਦਾ ਹੈ। ਮਾਲਕ-ਪ੍ਰਭੂ ਅਪਹੁੰਚ ਹੈ, ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਹੇ ਨਾਨਕ ਜੀ! (ਉਸ ਦੇ ਦਰ ਤੇ ਅਰਦਾਸ ਕਰੋ, ਤੇ ਆਖੋ-ਹੇ ਪ੍ਰਭੂ!) ਤੇਰੀ ਸਦਾ ਕਾਇਮ ਰਹਿਣ ਵਾਲੀ ਸਿਫ਼ਤ-ਸਾਲਾਹ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ (ਮੈਨੂੰ ਆਪਣੀ ਸਿਫ਼ਤ-ਸਾਲਾਹ ਬਖ਼ਸ਼) ॥੧॥ ਹੇ ਪ੍ਰਭੂ ਜੀ! ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ, (ਹੋਰ ਜੇਹੜਾ ਭੀ ਜਗਤ ਵਿਚ) ਆਇਆ ਹੈ, (ਉਹ ਇਥੋਂ ਆਖ਼ਰ) ਚਲਾ ਜਾਇਗਾ (ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ)। ਜਿਸ ਮਨੁੱਖ ਦੀ ਭਟਕਣਾ (ਗੁਰੂ) ਦੂਰ ਕਰਦਾ ਹੈ, ਪ੍ਰਭੂ ਦੇ ਹੁਕਮ ਅਨੁਸਾਰ ਉਸ ਦੇ ਜਨਮ ਮਰਨ ਦੇ ਗੇੜ ਦਾ ਖ਼ਾਤਮਾ ਹੋ ਜਾਂਦਾ ਹੈ। ਗੁਰੂ ਜਿਸ ਦੀ ਭਟਕਣਾ ਦੂਰ ਕਰਦਾ ਹੈ, ਉਸ ਪਾਸੋਂ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਤੋਂ ਪਰੇ ਹਨ। ਉਹ ਮਨੁੱਖ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਰਹਿੰਦਾ ਹੈ, ਸਦਾ-ਥਿਰ ਪ੍ਰਭੂ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ। ਉਹ ਮਨੁੱਖ ਰਜ਼ਾ ਦੇ ਮਾਲਕ-ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ (ਤੇ ਸਮਝ ਲੈਂਦਾ ਹੈ ਕਿ) ਪ੍ਰਭੂ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ (ਆਪਣੇ ਵਿਚ) ਲੀਨ ਕਰ ਲੈਂਦਾ ਹੈ। ਹੇ ਪ੍ਰਭੂ! ਜਿਸ ਮਨੁੱਖ ਨੇ ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਗੁਰੂ ਤੋਂ ਪ੍ਰਾਪਤ ਕਰ ਲਈ ਹੈ, ਤੂੰ ਉਸ ਦੇ ਮਨ ਵਿਚ ਆ ਵੱਸਦਾ ਹੈਂ ਤੇ ਅੰਤ ਸਮੇ ਭੀ ਉਸ ਦਾ ਸਾਥੀ ਬਣਦਾ ਹੈਂ। ਹੇ ਨਾਨਕ ਜੀ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਵਰਗਾ ਹੋਰ ਕੋਈ ਨਹੀਂ। (ਉਸ ਦੇ ਦਰ ਤੇ ਅਰਦਾਸ ਕਰੋ ਤੇ ਆਖੋ-) ਹੇ ਪ੍ਰਭੂ! ਤੇਰੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੨॥ ਹੇ ਅਦ੍ਰਿਸ਼ਟ ਰਚਨਹਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ ਤੇ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ। ਇਕੋ ਸਿਰਜਣਹਾਰ ਹੀ (ਸਾਰੇ ਜਗਤ ਦਾ) ਮਾਲਕ ਹੈ, ਉਸ ਨੇ (ਜੰਮਣਾ ਤੇ ਮਰਨਾ) ਦੋ ਰਸਤੇ ਚਲਾਏ ਹਨ। (ਉਸੇ ਦੀ ਰਜ਼ਾ ਅਨੁਸਾਰ ਜਗਤ ਵਿਚ) ਝਗੜੇ ਵਧਦੇ ਹਨ। ਦੋਵੇਂ ਰਸਤੇ ਪ੍ਰਭੂ ਨੇ ਹੀ ਤੋਰੇ ਹਨ, ਸਾਰੇ ਜੀਵ ਉਸੇ ਦੇ ਹੁਕਮ ਵਿਚ ਹਨ, (ਉਸੇ ਦੇ ਹੁਕਮ ਅਨੁਸਾਰ) ਜਗਤ ਜੰਮਦਾ ਤੇ ਮਰਦਾ ਰਹਿੰਦਾ ਹੈ। (ਜੀਵ ਨਾਮ ਨੂੰ ਭੁਲਾ ਕੇ ਮਾਇਆ ਦੇ ਮੋਹ ਦਾ) ਜ਼ਹਰ-ਰੂਪ ਭਾਰ ਆਪਣੇ ਸਿਰ ਉਤੇ ਇਕੱਠਾ ਕਰੀ ਜਾਂਦਾ ਹੈ, (ਤੇ ਇਹ ਨਹੀਂ ਸਮਝਦਾ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਸਾਥੀ-ਮਿੱਤਰ ਨਹੀਂ ਬਣ ਸਕਦਾ। ਜੀਵ (ਪਰਮਾਤਮਾ ਦੇ) ਹੁਕਮ ਅਨੁਸਾਰ (ਜਗਤ ਵਿਚ) ਆਉਂਦਾ ਹੈ, (ਪਰ ਮਾਇਆ ਦੇ ਮੋਹ ਵਿਚ ਫਸ ਕੇ ਉਸ) ਹੁਕਮ ਨੂੰ ਸਮਝਦਾ ਨਹੀਂ। ਪ੍ਰਭੂ ਆਪ ਹੀ ਜੀਵ ਨੂੰ ਆਪਣੇ ਹੁਕਮ ਅਨੁਸਾਰ (ਸਿੱਧੇ ਰਾਹ ਪਾ ਕੇ) ਸਵਾਰਨ ਦੇ ਸਮਰਥ ਹੈ। ਹੇ ਨਾਨਕ ਜੀ! ਗੁਰੂ ਦੇ ਸ਼ਬਦ ਵਿਚ ਜੁੜਿਆਂ ਇਹ ਪਛਾਣ ਆਉਂਦੀ ਹੈ ਕਿ ਜਗਤ ਦਾ ਮਾਲਕ ਸਦਾ-ਥਿਰ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ॥੩॥ ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਦੇ ਹਨ, ਕਿਉਂਕਿ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੇ ਹਨ। ਉਹ ਬੰਦੇ ਆਤਮਕ ਜੀਵਨ ਦੇਣ ਵਾਲੀ ਬਾਣੀ ਆਪਣੀ ਜੀਭ ਨਾਲ ਉਚਾਰਦੇ ਰਹਿੰਦੇ ਹਨ, ਜੀਵ ਨੂੰ ਉਸ ਬਾਣੀ ਨਾਲ ਇਕ-ਰਸ ਕਰ ਲੈਂਦੇ ਹਨ। ਭਗਤ-ਜਨ ਪ੍ਰਭੂ ਦੇ ਨਾਮ ਨਾਲ ਜੀਭ ਨੂੰ ਰਸਾ ਲੈਂਦੇ ਹਨ, ਨਾਮ ਵਿਚ ਜੁੜ ਕੇ (ਨਾਮ ਵਾਸਤੇ ਉਹਨਾਂ ਦੀ) ਪਿਆਸ ਵਧਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਭੂ-ਨਾਮ ਤੋਂ ਸਦਕੇ ਹੁੰਦੇ ਹਨ (ਨਾਮ ਦੀ ਖ਼ਾਤਰ ਹੋਰ ਸਭ ਸਰੀਰਕ ਸੁਖ ਕੁਰਬਾਨ ਕਰਦੇ ਹਨ)। ਹੇ ਪ੍ਰਭੂ! ਜਦੋਂ (ਭਗਤ ਜਨ) ਤੇਰੇ ਮਨ ਵਿਚ ਪਿਆਰੇ ਲੱਗਦੇ ਹਨ, ਤਾਂ ਉਹ ਗੁਰੂ-ਪਾਰਸ ਨਾਲ ਛੁਹ ਕੇ ਆਪ ਭੀ ਪਾਰਸ ਹੋ ਜਾਂਦੇ ਹਨ (ਹੋਰਨਾਂ ਨੂੰ ਪਵਿਤ੍ਰ ਜੀਵਨ ਦੇਣ ਜੋਗੇ ਹੋ ਜਾਂਦੇ ਹਨ)। ਜੇਹੜੇ ਬੰਦੇ ਆਪਾ-ਭਾਵ ਦੂਰ ਕਰਦੇ ਹਨ ਉਹਨਾਂ ਨੂੰ ਉਹ ਆਤਮਕ ਦਰਜਾ ਮਿਲ ਜਾਂਦਾ ਹੈ ਜਿਥੇ ਆਤਮਕ ਮੌਤ ਅਸਰ ਨਹੀਂ ਕਰ ਸਕਦੀ। ਪਰ ਅਜੇਹਾ ਕੋਈ ਵਿਰਲਾ ਹੀ ਗੁਰੂ ਦੇ ਦਿੱਤੇ ਗਿਆਨ ਦੀ ਵਿਚਾਰ ਕਰਨ ਵਾਲਾ ਬੰਦਾ ਹੁੰਦਾ ਹੈ। ਹੇ ਨਾਨਕ ਜੀ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦੇ ਹਨ, ਉਹ (ਆਪਣੇ ਸਾਰੇ ਜੀਵਨ ਵਿਚ) ਸਦਾ-ਥਿਰ ਪ੍ਰਭੂ ਦੇ ਨਾਮ ਦਾ ਹੀ ਵਣਜ ਕਰਦੇ ਹਨ ॥੪॥ ਜਦੋਂ ਤਕ ਮੈਂ ਮਾਇਆ ਵਾਸਤੇ ਭੁੱਖਾ ਪਿਆਸਾ ਰਹਿੰਦਾ ਹਾਂ, ਤਦ ਤਕ ਮੈਂ ਕਿਸੇ ਭੀ ਤਰ੍ਹਾਂ ਪ੍ਰਭੂ ਦੇ ਦਰ ਤੇ ਪਹੁੰਚ ਨਹੀਂ ਸਕਦਾ। (ਮਾਇਆ ਦੀ ਤ੍ਰਿਸ਼ਨਾ ਦੂਰ ਕਰਨ ਦਾ ਇਲਾਜ) ਮੈਂ ਜਾ ਕੇ ਆਪਣੇ ਗੁਰੂ ਤੋਂ ਪੁੱਛਦਾ ਹਾਂ (ਤੇ ਉਸ ਦੀ ਸਿੱਖਿਆ ਅਨੁਸਾਰ) ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ (ਨਾਮ ਹੀ ਤ੍ਰਿਸਨਾ ਦੂਰ ਕਰਦਾ ਹੈ)। ਗੁਰੂ ਦੀ ਸਰਨ ਪੈ ਕੇ ਮੈਂ ਸਦਾ-ਥਿਰ ਨਾਮ ਸਿਮਰਦਾ ਹਾਂ ਸਦਾ-ਥਿਰ ਪ੍ਰਭੂ (ਦੀ ਸਿਫ਼ਤ-ਸਾਲਾਹ) ਉਚਾਰਦਾ ਹਾਂ, ਤੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦਾ ਹਾਂ। ਮੈਂ ਹਰ ਰੋਜ਼ ਉਸ ਪ੍ਰਭੂ ਦਾ ਨਾਮ ਮੂੰਹੋਂ ਬੋਲਦਾ ਹਾਂ ਜੋ ਦੀਨਾਂ ਦਾ ਸਹਾਰਾ ਹੈ ਜੋ ਦਇਆ ਦਾ ਸੋਮਾ ਹੈ ਤੇ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਪਰਮਾਤਮਾ ਨੇ ਜਿਸ ਮਨੁੱਖ ਨੂੰ ਆਪਣੀ ਹਜ਼ੂਰੀ ਤੋਂ ਹੀ ਨਾਮ ਸਿਮਰਨ ਦੀ ਕਰਨ-ਜੋਗ ਕਾਰ ਕਰਨ ਦਾ ਹੁਕਮ ਦੇ ਦਿੱਤਾ, ਉਹ ਮਨੁੱਖ ਆਪਣੇ ਮਨ ਨੂੰ (ਮਾਇਆ ਵਲੋਂ) ਮਾਰ ਕੇ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ। ਹੇ ਨਾਨਕ ਜੀ! ਉਸ ਮਨੁੱਖ ਨੂੰ ਪ੍ਰਭੂ ਦਾ ਨਾਮ ਹੀ ਮਿੱਠਾ* *ਤੇ ਹੋਰ ਸਭ ਰਸਾਂ ਨਾਲੋਂ ਸ੍ਰੇਸ਼ਟ ਲੱਗਦਾ ਹੈ, ਉਸ ਨੇ ਨਾਮ ਸਿਮਰਨ ਦੀ ਬਰਕਤਿ ਨਾਲ ਮਾਇਆ ਦੀ ਤ੍ਰਿਸ਼ਨਾ (ਆਪਣੇ ਅੰਦਰੋਂ) ਦੂਰ ਕਰ ਲਈ ਹੁੰਦੀ ਹੈ ॥੫॥੨॥