धनासरी महला ४ ॥ हरि हरि बूंद भए हरि सुआमी हम चात्रिक बिलल बिललाती ॥ हरि हरि क्रिपा करहु प्रभ अपनी मुखि देवहु हरि निमखाती ॥१॥ हरि बिनु रहि न सकउ इक राती ॥ जिउ बिनु अमलै अमली मरि जाई है तिउ हरि बिनु हम मरि जाती ॥ रहाउ ॥ तुम हरि सरवर अति अगाह हम लहि न सकहि अंतु माती ॥ तू परै परै अपर्मपरु सुआमी मिति जानहु आपन गाती ॥२॥ हरि के संत जना हरि जपिओ गुर रंगि चलूलै राती ॥ हरि हरि भगति बनी अति सोभा हरि जपिओ ऊतम पाती ॥३॥ आपे ठाकुरु आपे सेवकु आपि बनावै भाती ॥ नानकु जनु तुमरी सरणाई हरि राखहु लाज भगाती ॥४॥५॥

अर्थ: हे हरी! हे स्वामी! मैं पपीहा तेरे नाम-बूँद के लिए तड़प रहा हूँ। (मेहर कर), तेरा नाम मेरे लिए जीवन बूँद बन जाए। हे हरी! हे प्रभू! अपनी मेहर कर, आँख के झपकने जितने समय के लिए ही मेरे मुख में (अपने नाम की शांति) की बूँद पा दे ॥१॥ हे भाई! परमात्मा के नाम के बिना मैं पल भर के लिए भी नहीं रह सकता। जैसे (अफीम आदि) के नशे के बिना अमली (नशे का आदी) मनुष्य नहीं रह सकता, तड़प उठता है, उसी प्रकार परमात्मा के नाम के बिना मैं घबरा जाता हूँ ॥ रहाउ ॥ हे प्रभू! तूँ (गुणों का) बड़ा ही गहरा समुँद्र हैं, हम तेरी गहराई का अंत थोड़ा भर भी नहीं ढूंढ सकते। तूँ परे से परे हैं, तूँ बेअंत हैं। हे स्वामी! तूँ किस तरह का हैं कितना बड़ा हैं-यह भेद तूँ आप ही जानता हैं ॥२॥ हे भाई! परमात्मा के जिन संत जनों ने परमात्मा का नाम सिमरिया, वह गुरू के (बख़्से हुए) गहरे प्रेम-रंग में रंगे गए, उनके अंदर परमात्मा की भगती का रंग बन गया, उन को (लोक परलोक में) बड़ी शोभा मिली। जिन्होंने प्रभू का नाम सिमरिया, उन को उत्तम इज़्जत प्राप्त हुई ॥३॥ पर, हे भाई! भगती करने की योजना प्रभू आप ही बनाता है, वह आप ही मालिक है आप ही सेवक है। हे प्रभू! तेरा दास नानक तेरी शरण आया है। तूँ आप ही अपने भगतों की इज्ज़त रखता हैं ॥४॥५॥



Share On Whatsapp

Leave a comment




ਅੰਗ : 668
ਧਨਾਸਰੀ ਮਹਲਾ ੪ ॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥ ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥ ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥ ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥ ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥

ਅਰਥ: ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ। ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ ॥੧॥ ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ। ਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ॥ ਰਹਾਉ ॥ ਹੇ ਪ੍ਰਭੂ! ਤੂੰ (ਗੁਣਾਂ ਦਾ) ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ। ਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ ॥੨॥ ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ (ਬਖ਼ਸ਼ੇ ਹੋਏ) ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ, ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ॥੩॥ ਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ। ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ ॥੪॥੫॥



Share On Whatsapp

Leave a comment


धनासरी महला ४ ॥ मेरे साहा मै हरि दरसन सुखु होइ ॥ हमरी बेदनि तू जानता साहा अवरु किआ जानै कोइ ॥ रहाउ ॥ साचा साहिबु सचु तू मेरे साहा तेरा कीआ सचु सभु होइ ॥ झूठा किस कउ आखीऐ साहा दूजा नाही कोइ ॥१॥ सभना विचि तू वरतदा साहा सभि तुझहि धिआवहि दिनु राति ॥ सभि तुझ ही थावहु मंगदे मेरे साहा तू सभना करहि इक दाति ॥२॥ सभु को तुझ ही विचि है मेरे साहा तुझ ते बाहरि कोई नाहि ॥ सभि जीअ तेरे तू सभस दा मेरे साहा सभि तुझ ही माहि समाहि ॥३॥ सभना की तू आस है मेरे पिआरे सभि तुझहि धिआवहि मेरे साह ॥ जिउ भावै तिउ रखु तू मेरे पिआरे सचु नानक के पातिसाह ॥४॥७॥१३॥

अर्थ: हे मेरे पातशाह! (कृपा कर) मुझे तेरे दर्शन का आनंद प्राप्त हो जाए। हे मेरे पातशाह! मेरे दिल की पीड़ा को तूँ ही जानता हैं। कोई अन्य क्या जान सकता है ? ॥ रहाउ ॥ हे मेरे पातशाह! तूँ सदा कायम रहने वाला मालिक है, तूँ अटल है। जो कुछ तूँ करता हैं, वह भी उकाई-हीन है (उस में कोई भी उणता-कमी नहीं)। हे पातशाह! (सारे संसार में तेरे बिना) अन्य कोई नहीं है (इस लिए) किसी को झूठा नहीं कहा जा सकता ॥१॥ हे मेरे पातशाह! तूँ सब जीवों में मौजूद हैं, सारे जीव दिन रात तेरा ही ध्यान धरते हैं। हे मेरे पातशाह! सारे जीव तेरे से ही (मांगें) मांगते हैं। एक तूँ ही सब जीवों को दातें दे रहा हैं ॥२॥ हे मेरे पातशाह! प्रत्येक जीव तेरे हुक्म में है, कोई जीव तेरे हुक्म से बाहर नहीं हो सकता। हे मेरे पातशाह! सभी जीव तेरे पैदा किए हुए हैं,और, यह सभी तेरे में ही लीन हो जाते हैं ॥३॥ हे मेरे प्यारे पातशाह! तूँ सभी जीवों की इच्छाएं पूरी करता हैं सभी जीव तेरा ही ध्यान धरते हैं। हे नानक जी के पातशाह! हे मेरे प्यारे! जैसे तुझे अच्छा लगता है, वैसे मुझे (अपने चरणों में) रख। तूँ ही सदा कायम रहने वाला हैं ॥४॥७॥१३॥



Share On Whatsapp

Leave a comment


ਅੰਗ : 670
ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥

ਅਰਥ: ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ ? ॥ ਰਹਾਉ ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥ ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥ ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥ ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਜੀ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥



Share On Whatsapp

Leave a comment




ਅੱਜ ਮੈ ਉਸ ਇਤਿਹਾਸਕ ਅਸਥਾਨ ਦੀ ਜਾਣਕਾਰੀ ਦੇਣ ਲੱਗਾ ਜੋ ਸਾਡੇ ਵਿੱਚੋ ਬਹੁਤਿਆਂ ਨੂੰ ਸਾਇਦ ਹੀ ਪਤਾ ਹੋਵੇ । ਉਹ ਅਸਥਾਨ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦੁਵਾਰਾ ਸ਼ਹੀਦਾਂ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਕਰਮਾਂ ਵਿੱਚ ਭਾਈ ਜੋਧ ਸਿੰਘ ਰਾਮਗੜੀਆ ਦਾ ਅਸਥਾਨ । ਕੌਣ ਸਨ ਭਾਈ ਜੋਧ ਸਿੰਘ ਰਾਮਗੜੀਆ ਆਉ ਸੰਖੇਪ ਝਾਤ ਮਾਰੀਏ ਭਾਈ ਜੋਧ ਸਿੰਘ ਰਾਮਗੜੀਆ ਦੇ ਜੀਵਨ ਕਾਲ ਤੇ ਜੀ ।
ਭਾਈ ਜੋਧ ਸਿੰਘ ਰਾਮਗੜੀਆ ਸਰਦਾਰ ਜੱਸਾ ਸਿੰਘ ਰਾਮਗੜੀਏ ਦਾ ਵੱਡਾ ਪੁੱਤਰ ਸੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਸਾਰਾ ਪਰਿਵਾਰ ਗੁਰੂਘਰ ਨੂੰ ਸਮਰਪਿਤ ਸੀ। ਜੱਸਾ ਸਿੰਘ ਰਾਮਗੜੀਏ ਦੇ ਦਾਦਾ ਭਾਈ ਹਰਦਾਸ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਪਾਨ ਕੀਤਾ ਸੀ। ਉਹ ਪਹਿਲਾਂ ਗੁਰੂ ਜੀ ਦੀ ਫ਼ੌਜ ਲਈ ਲੜਦਾ ਰਿਹਾ ਅਤੇ ਫਿਰ ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿਚ ਜਾ ਮਿਲਿਆ ਅਤੇ ਅੰਤ ’ਚ ਬੰਦਾ ਸਿੰਘ ਬਹਾਦਰ ਦੀ ਬਜਵਾੜੇ ਦੀ ਲੜਾਈ ਵਿਚ ਸ਼ਹੀਦੀ ਪ੍ਰਾਪਤ ਕੀਤੀ। ਹਰਦਾਸ ਸਿੰਘ ਦਾ ਆਪਣੇ ਪੁੱਤਰ ਗਿਆਨੀ ਭਗਵਾਨ ਸਿੰਘ ਉੱਪਰ ਡੂੰਘਾ ਪ੍ਰਭਾਵ ਸੀ। ਉਹ ਆਪਣੇ ਸਮਿਆਂ ਵਿਚ ਮੰਨਿਆ ਹੋਇਆ ਧਾਰਮਿਕ ਪ੍ਰਚਾਰਕ ਸੀ। ਅਬਦੁਸ ਸਮਦ ਦੀ 1727 ਵਿਚ ਮੌਤ ਤੋਂ ਬਾਅਦ ਉਸ ਦਾ ਪੁੱਤਰ ਜ਼ਕਰੀਆ ਖ਼ਾਨ ਲਾਹੌਰ ਦਾ ਗਵਰਨਰ ਬਣਿਆ ਜੋ ਪਿਉ ਤੋਂ ਕਿਤੇ ਵੱਧ ਜ਼ਾਲਮ ਸੀ। ਉਸ ਸਮੇਂ ਗਿਆਨੀ ਭਗਵਾਨ ਸਿੰਘ ਵਰਗਿਆਂ ਦਾ ਜਿਊਣਾ ਬਹੁਤ ਮੁਸ਼ਕਲ ਸੀ।
ਗਿਆਨੀ ਭਗਵਾਨ ਸਿੰਘ ਦੇ ਘਰ ਪੰਜ ਪੁੱਤਰ ਜੱਸਾ ਸਿੰਘ, ਜੈ ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ ਤੇ ਤਾਰਾ ਸਿੰਘ ਪੈਦਾ ਹੋਏ। ਇਨ੍ਹਾਂ ਵਿੱਚੋਂ ਜੱਸਾ ਸਿੰਘ ਸਭ ਤੋਂ ਵੱਡਾ ਸੀ। ਘਰ ਵਿਚ ਹੀ ਉਨ੍ਹਾਂ ਨੇ ਆਪਣੇ ਪਿਤਾ ਪਾਸੋਂ ਗੁਰਮੁਖੀ ਸਿੱਖੀ ਜਿਸ ਕਰ ਕੇ ਉਹ ਛੇਤੀ ਹੀ ਨਿੱਤਨੇਮ ਦਾ ਪਾਠ ਕਰਨਾ ਸਿੱਖ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੇ ਯੋਗ ਹੋ ਗਿਆ। ਜੱਸਾ ਸਿੰਘ ਦੀ ਸ਼ਾਦੀ ਗੁਰਦਿਆਲ ਕੌਰ ਨਾਲ ਹੋਈ ਅਤੇ ਉਨ੍ਹਾਂ ਦੇ ਘਰ ਦੋ ਪੁੱਤਰਾਂ ਜੋਧ ਸਿੰਘ ਤੇ ਵੀਰ ਸਿੰਘ ਨੇ ਜਨਮ ਲਿਆ।
ਉਨਾਂਹ ਦੇ ਸਪੁੱਤਰ ਮਹਾਨ ਜਰਨੈਲ ਸ੍ਰ: ਜੋਧ ਸਿੰਘ ਰਾਮਗੜ੍ਹੀਆ , ਜਿਸਨੇ ਬਾਬਾ ਅਟੱਲ ਜੀ ਦੀ ਯਾਦਗਾਰ ਤਿਆਰ ਕਰਵਾਈ ਤੇ ਪਹਿਲੀਆਂ ਦੋ ਮੰਜਲਾਂ ਤਿਆਰ ਕਰਵਾਈਆ , ਦਰਬਾਰ ਸਾਹਿਬ ਸਰੋਵਰ ਦੇ ਕੰਡੇ ਰਾਮਗੜੀਆ ਬੁੰਗੇ ਦੀਆਂ ਮਿਨਾਰਾਂ ਦੀ ਉਸਾਰੀ ਪੂਰਨ ਕਰਵਾਈ। ਦਰਬਾਰ ਸਾਹਿਬ ਦਰਸ਼ਨੀ ਡਿਉਢੀ ਤੋਂ ਹਰਿਮੰਦਰ ਸਾਹਿਬ ਤੱਕ ਪੁਲ ਉੱਪਰ ਸੰਗ ਮਰ ਮਰ ਦੀ ਸੇਵਾ ਕਰਵਾਈ।ਭਾਈ ਜੋਧ ਸਿੰਘ ਰਾਮਗੜੀਆ ਏਨਾ ਬਹਾਦਰ ਸੀ ਕਿ ਮਹਾਰਾਜਾ ਰਣਜੀਤ ਸਿੰਘ ਵੀ ਆਪ ਨਾਲ ਜੰਗ ਕਰਨ ਤੋ ਝਿਝਕਦਾ ਸੀ ਇਸ ਲਈ ਮਹਾਰਾਜਾ ਰਣਜੀਤ ਸਿੰਘ ਤੇ ਭਾਈ ਜੋਧ ਸਿੰਘ ਨੂੰ ਹੋਰ ਜਗੀਰਾਂ ਤੇ ਤੋਹਫੇ ਦੇ ਕੇ ਹਮੇਸ਼ਾ ਦੋਸਤੀ ਬਣਾ ਕੇ ਰਖੀ ਸੀ । ਆਪਦੀ ਸਹਾਇਤਾ ਦਾ ਸੱਦਕਾ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਫਤਹਿ ਕੀਤਾ, ਮੁਲਤਾਨ ਤੇ ਕਸੂਰ ਫਤਹਿ ਕੀਤੇ। ਪਿਸ਼ਾਵਰ ਦੇ ਇਲਾਕੇ ਵਿਚ ਕਿਲਿਆਂ ਦੇ ਨਿਰਮਾਣ ਵਿਚ ਮਹਾਰਾਜਾ ਰਣਜੀਤ ਸਿੰਘ ਆਪ ਦੀ ਸਲਾਹ ਨੂੰ ਤਰਜੀਹ ਦਿੰਦਾ ਸੀ। ਭੰਗੀਆ ਦੀ ਤੋਪ ਜ਼ਮਜ਼ਮ ਵੀ ਗੁਲਾਬ ਸਿੰਘ ਭੰਗੀ ਦੀ ਵਿਧਵਾ ਪਾਸੋ ਭਾਈ ਜੋਧ ਸਿੰਘ ਰਾਮਗੜੀਆ ਜੀ ਨੇ ਹੀ ਵਿੱਚ ਪੈ ਕੇ ਰਣਜੀਤ ਸਿੰਘ ਨੂੰ ਦਵਾਈ ਸੀ । ਮਹਾਰਾਜਾ ਇਤਨੀ ਇੱਜਤ ਦਿੰਦਾ ਸੀ ਕਿ ਆਪ ਨੂੰ ਬਾਬਾ ਜੀ ਕਹਿ ਕੇ ਬੁਲਾਂਦਾ ਸੀ। ਦਰਬਾਰ ਵਿਚ ਬਾਬਾ ਜੋਧ ਸਿੰਘ ਦਾ ਖਾਸ ਅਸਥਾਨ ਹੁੰਦਾ ਸੀ। ਈ: 1815 ਆਪਦਾ ਅਕਾਲ ਚਲਾਂਣਾ ਅੰਮ੍ਰਿਤਸਰ ਸਾਹਿਬ ਵਿਚ ਹੋਇਆ ਬਾਅਦ ਵਿੱਚ ਆਪਦੀ ਸਮਾਧ ਬਾਬਾ ਦੀਪ ਸਿੰਘ ਜੀ ਦੀ ਸਮਾਧ ਦੇ ਨਾਲ ਬਣਾਈ ਗਈ। ਸਮੇ ਦੇ ਨਾਲ ਨਾਲ ਹਾਲਾਤ ਵੀ ਬਦਲਦੇ ਗਏ। ਭਾਈ ਜੋਧ ਸਿੰਘ ਰਾਮਗੜੀਆ ਦੀ ਸਮਾਧ ਦੇ ਨਾਲ ਹੋਰ ਵੀ ਰਾਮਗੜੀਆ ਯੋਧਿਆ ਦੀਆ ਸਮਾਧਾ ਸਨ ਪਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਗੁਰਦੁਵਾਰਾ ਸ਼ਹੀਦਾਂ ਨੂੰ ਜਦੋ ਖੁੱਲਾ ਕੀਤਾ ਗਿਆ ਤਾ ਇਹ ਸਮਾਧਾ ਢਾਹ ਦਿੱਤੀਆ ਗਈਆ ।
ਵੇਰਵਾ ਰਾਮਗੜੀਆ ਸਮਾਧਾਂ ਦਾ – 1, ਬਾਬਾ ਜੋਧ ਸਿੰਘ ਰਾਮਗੜੀ੍ਆ, 2 ਸ੍ਰ: ਮੰਗਲ ਸਿੰਘ ਰਾਮਗੜੀ੍ਆ, 3 ਸ੍ਰ: ਸੁੰਦਰ ਸਿੰਘ ਜੀ 4 ਸ੍ਰ: ਗੁਰਦਿੱਤ ਸਿੰਘ , 5 ਸ੍ਰ: ਸ਼ੇਰ ਸਿੰਘ , 6 ਸ੍ਰ: ਸੰਤ ਸਿੰਘ , 7 ਸ੍ਰਦਾਰ ਗੁਰਦਿੱਤ ਸਿੰਘ ਰਾਮਗੜੀ੍ਆ, 8 ਸ੍ਰ: ਰਿਪੂਦਮਨ ਸਿੰਘ , 9 ਸ੍ਰ: ਸੁਚੇਤ ਸਿੰਘ , 10 ਸ੍ਰ: ਸੁੰਦਰ ਸਿੰਘ ਰਾਮਗੜੀ੍ਆ , 11 ਸ੍ਰ: ਬਿਸ਼ਨ ਸਿੰਘ ਰਾਮਗੜੀ੍ਆ , 12 ਸਰਦਾਰਨੀ ਬਿਲਾਸ ਕੌਰ ਸੁਪੱਤਨੀ ਸ: ਬਿਸ਼ਨ ਸਿੰਘ, । ਇਹ ਸਭ ਮਲੀਆ ਮੇਟ ਕਰ ਦਿੱਤੀਆਂ ਗਈਆਂ।
ਜੋਰਾਵਰ ਸਿੰਘ ਤਰਸਿੱਕਾ



Share On Whatsapp

Leave a Comment
Darshan Singh : ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਆਪ ਜੀ ਦੀ ਮੇਹਨਤ ਸਦਕਾ ਹੀ ਸਾਨੂੰ...

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਪੈਂਦੇ ਖਾਂਨ। ਬਹੁਤ ਅਨੰਦ ਆਵੇਗਾ ਜਰੂਰ ਸਾਰੇ ਪੜਿਓ ਅਖੀਰ ਤੱਕ ਜੀ ।
ਗੁਰੂ ਜੀ ਦਾ ਦਰਬਾਰ ਸਜਿਆ ਹੈ ।ਸਿੱਖ ਸੂਰਮੇ ਆਲੇ ਦੁਆਲੇ ਸੁਚੇਤ ਹੋਏ ਖੜੇ ਹਨ । ਸੰਗਤਾਂ ਆ ਰਹੀਆਂ ਦਰਸ਼ਨ ਪਾ ਰਹੀਆਂ , ਭੇਟਾ ਚੜ੍ਹਾ ਰਹੀਆਂ ; ਬੈਠਦੀਆਂ ਜਾ ਰਹੀਆਂ । ਗੁਰੁ ਪਾਤਸ਼ਾਹ ਨੇ ਲੰਮੀ ਨਜ਼ਰ ਮਾਰੀ ;ਦ੍ਰਿਸ਼ਟੀ ਸ੍ਹਾਮਣੇ ਸ਼ਸ਼ਤਰਧਾਰੀ ਚੋਣਵੇ ਗਭਰੂ ਖੜੇ ਹਨ ।ਗੁਰੁ ਪਾਤਸ਼ਾਹ ਪੁੱਛਦੇ – ਇਹ ਬਾਂਕੇ ਭਰਵੇਂ ਜੁੱਸੇ ਵਾਲੇ ਕੌਣ ਹਨ ? ਬੁਲਾ ਕੇ ਲਿਆਵੋ -। ਟੋਲੀ ਦਾ ਸਰਦਾਰ ਅੱਗੇ ਲੱਗ ਕੇ ਸਾਰਿਆਂ ਨੂੰ ਨਾਲ ਲੈ ਕੇ ਹਾਜ਼ਰ ਹੋ ਜਾਂਦਾ ; – ਸਲਾਮ ਏ ਲੇਕਮ – ਫਰਮਾਉਂਦਾ । ਗੁਰੂ ਪਾਤਸ਼ਾਹ ਵੱਲ ਆਇਆਂ ‘ ਗੁਰੂ ਜੀ ਪੁੱਛਣਾ ਕਰਦੇ -ਆਪ ਕੌਣ ਹੋ ਕਿਥੌਂ ਆਏ ਹੋ ?। ਸਰਦਾਰ ਦਾ ਜਵਾਬ ਹੁੰਦਾ – ਅਸੀਂ ਪਠਾਣ ਲੋਕ ਹਾਂ ਜੀ। ਛੋਟੇ ਮੀਰ ਪਿੰਡ ਦੇ ਵਾਸੀ ਹਾਂ ।ਕੰਮ ਸਾਡਾ ਜੰਗਾਂ-ਜੁੱਧਾਂ ਵਿਚ ਮਰਨਾ ਮਾਰਨਾ ਹੈ । ਗੁਰੁ ਪਾਤਸ਼ਾਹ ਸੁਣ ਕੇ ਆਖਦੇ – ਚਾਕਰੀ ਕਰੋਗੇ ਫੌਜ ‘ਚ ਰਹੋਗੇ -?। ਸਰਦਾਰ ਬੋਲਦਾ – ਇਹ ਹੀ ਸਾਡਾ ਕੰਮ ਹੈ ਇਹ ਸਾਡਾ ਕਿਤਾ ਹੈ: ਜੀਵਪਾਲਿਕਾ ਹਿਤ ਇਸ ਖਾਤਰ ਹੀ ਆਪ ਦੇ ਹਜ਼ੂਰ ਪਹੁੰਚੇ ਹਾਂ -.
ਉਨ੍ਹਾਂ ਵਿਚ ਇਕ ਸੋਲਾਂ ਕੁ ਸਾਲ ਦਾ ਉਚੀ ਲੰਮੀ ਡੀਲ ਜਲੰਧਰ ਦੇ ਨਜ਼ਦੀਕ ਆਲਮਪੁਰ ਗਿਲਜੀਆਂ ਪਿੰਡ ਦਾ ਹੈ । ਛੋਟੀ ਉਮਰੇ ਮਾਤਾ ਪਿਤਾ ਤੋਂ ਮਹਿਰੂਮ ਹੋ ਗਿਆ; ਇਹ ਮੇਰਾ ਭਣੇਵਾਂ ਮੇਰੀ ਭੈਣ ਦਾ ਪੁੱਤਰ ਹੈ । ਮੈਂ ਇਸ ਨੂੰ ਆਪਣੇ ਘਰੇ ਲੈ ਆਇਆ ਅਤੇ ਮੈਂ ਹੀ ਇਸ ਨੂੰ ਪਾਲਦਾ ਹਾਂ ; ਮਾਮਾ ਹਾਂ ਮੈਂ ਇਸ ਦਾ -।ਆਪ ਦੀ ਨਜ਼ਰ ਸਵੱਲੀ ਹੋਵੇ ਆਪ ਦੇ ਹਜ਼ੂਰ ਸਮਰਪਤ ਹੈ ; ਯੁੱਧ ਦੇ ਮੈਦਾਨ ਵਿਚ ਖੂਬ ਕੰਮ ਆਏਗਾ ।
ਹਰਵਾਨਗੀ ਆਪ ਜਿ ਧਰਿਹੋ। ਰਾਖਹੁ ਢਿਗ ਪ੍ਰਤਿਪਾਰਨ ਕਰਿਹੋ।ਇਹ ਪਠਾਨ ਕੋ ਪੁਤਾ ਮਹਾਨੋ। ਕਰਹਿ ਕਾਜ ਜਬਿ ਤੁਮ ਰਣ ਠੱਨੋ॥11॥
ਗੁਰੁ ਪਾਤਸ਼ਾਹ , ਹੋਰਨਾਂ ਸਣੇ ਪੈਂਦੇ ਖਾਨ ਨੂੰ ਨੌਕਰ ਰੱਖ ਲੈਂਦੇ । ਪੈਂਦੇ ਖਾਨ ਨੂੰ ਚੋਟੀ ਦਾ ਜੋਧਾ ਬਣਾਉਣ ਦੀ ਮਨ ਵਿਚ ਧਾਰ ਲੈਂਦੇ ; ਉਸ ਨੂੰ ਪੂਰੀ ਤਰਾਂ ਰਿਸ਼ਟਪੁਸ਼ਟ ਬਲਵਾਨ ਬਣਾਉਣ ਲਈ ਖਾਸ ਖੁਰਾਕ ਅਤੇ ਵਰਜ਼ਿਸ ਦੇ ਸਾਰੇ ਇੰਤਜ਼ਾਮ ਕਰ ਦਿੱਤੇ ।
ਗੁਰੁ ਪਾਤਸ਼ਾਹ ਦਾ ਅਗਲਾ ਪਰੋਗਰਾਮ ਨਾਨਕਮੱਤੇ ਤੇ ਫਿਰ ਡਰੋਲੀ ਭਾਈ ਜਾਣ ਦਾ ਬਣ ਜਾਂਦਾ । ਕਰਤਾਰਪੁਰ ਦਾ ਸਾਰਾ ਪ੍ਰਬੰਧ ਅਤੇ ਫੌਜ ਨੂੰ ਬਾਬਾ ਬੁੱਢਾ ਜੀ ਦੇ ਹਵਾਲੇ ਕਰ ਗੁਰੂ ਪਾਤਸ਼ਾਹ ਆਪ ਨਾਨਕਮੱਤੇ ਦੇ ਪੰਧ ‘ਤੇ ਟੁਰ ਪੈਂਦੇ ।ਉਥੇ ਕੰਮ ਨਿਪਟ ਜਾਂਦਾ ਹੈ ਤਾਂ ਗੁਰੁ ਪਾਤਸ਼ਾਹ ਉਥੋਂ ਸਿੱਧੇ ਡਰੋਲੀ ਭਾਈ ( ਮੋਗਾ ਪੰਜਾਬ ) ਆਪਣੇ ਸਾਂਢੂ ਭਾਈ ਸਾਈਂਦਾਸ ਕੋਲ ਆ ਬਿਰਾਜਦੇ । ਗੁਰੂ ਪਰਿਵਾਰ ਪਹਿਲਾਂ ਹੀ ਅੰਮ੍ਰਿਤਸਰ ਤੋਂ ਡਰੋਲੀ ਭਾਈ ਪਹੁੰਚ ਚੁੱਕਾ ਹੁੰਦਾ । ਡਰੋਲੀ ਭਾਈ ਗੁਰੂ ਪਾਤਸ਼ਾਹ ਦੇ ਚਰਨ ਪੈਦਿਆਂ ਆਸ ਪਾਸ ਸਿੱਖੀ ਦਾ ਪਰਚਾਰ ਪਸਾਰ ਹੁੰਦਾ ; ਮਾਲਵੇ ਦੇ ਇਲਾਕੇ ਵਿਚ ਡਰੋਲੀ ਭਾਈ ਸਥਾਨ ਇਤਿਾਹਸਕ ਹੋ ਜਾਂਦਾ ਸਿੱਖੀ ਦਾ ਕੇਂਦਰ ਬਣ ਜਾਂਦਾ ।
ਸਮਾਂ ਕਰਵਟ ਲੈਂਦਾ 1607-1608 ਈ: ਤੋਂ ਬਾਅਦ ਅੰਮ੍ਰਿਤਸਰ ਦੇ ਹਾਲਾਤ ਸੁਖਾਵੇ ਹੋ ਜਾਂਦੇ । ਪੰਜਾਬ ਦਾ ਗਵਰਨਰ ਬਦਲ ਜਾਂਦਾ ਨਵਾਂ ਗਵਰਨਰ ਕੁਲੀਜ਼ ਖਾਂ ਆ ਜਾਦਾ ; ਪਹਿਲੇ ਵਾਂਗ ਉਹ ਕੱਟੜ ਜ਼ਨੂੰਨੀ ਨਹੀਂ ਹੁੰਦਾ । ਮੁਆਸੁਰ -ਉਲ-ਉਮਰਾ ਅਨੁਸਾਰ ਕੁਲੀਜ਼ ਖਾਂ ਬੜਾ ਦਰਵੇਸ਼ੀ, ਤਿਆਗੀ ਤੇ ਸੰਜਮੀ ਹੁੰਦਾ .
ਸ਼ਾਹੀ ਪ੍ਰਬੰਧਾਂ ਵਿਚ ਤਬਦੀਲੀ ਆ ਜਾਂਦੀ ;ਹਾਲਾਤ ਬਦਲ ਜਾਂਦੇ ; ਅੰਮ੍ਰਿਤਸਰ ਵਸਦੇ ਸ਼੍ਰੇਸਟ ਸਿੱਖਾਂ ਦੀ ਡਰੋਲੀ ਭਾਈ ਅਰਜ਼ ਪਹੁੰਚਦੀ ਹੈ ; । ਗੁਰੂ ਪਾਤਸ਼ਾਹ, ਪਰਵਾਰ ਸਮੇਤ ਡਰੋਲੀ ਭਾਈ ਤੋਂ ਵਾਪਸ ਅੰਮ੍ਰਿਤਸਰ ਸਾਹਿਬ ਪਹੁੰਚਦੇ ਹਨ । ਬਾਬਾ ਬੁੱਢਾ ਜੀ ਨੂੰ ਫੌਜ ਸਮੇਤ ਕਰਤਾਰਪੁਰ ਤੋਂ ਅੰਮ੍ਰਿਤਸਰ ਵਾਪਸ ਬੁਲਾ ਲਿਆ ਜਾਦਾ । ਭਰਤੀ ਹੋਇਆ ਪਠਾਣ ਪੈਂਦੇ ਖਾਨ ਗੁਰੂ ਪਾਤਸ਼ਾਹ ਦੇ ਦੀਦਾਰ ਕਰਦਾ ।ਉਹ ਖੂਬ ਜ਼ੋਰਾਵਰ ਬਲ ਧਾਰ ਵੱਡੀ ਡੀਲ ਡੌਲ ਵਾਲਾ ;ਖੁਰਾਕਾਂ ਖਾ ਖਾ ਭਰ ਗਿਆ ਹੁੰਦਾ । ਮੁੱਛ-ਫੁੱਟ ਜਵਾਨ ਕੱਦ ਕੱਢ ਗਿਆ ਹੁੰਦਾ ।ਗੁਰੂ ਪਾਤਸ਼ਾਹ ਵੇਖ ਕੇ ਖੁਸ਼ ਹੁੰਦੇ ਗੁਰੂ ਸਾਹਿਬ ਨੂੰ ਆਪਣੀ ਚੋਣ ਯੋਗ ਜਾਪਦੀ ਹੈ -ਇਹ ਸ਼ਕਤੀਸ਼ਾਲੀ ਜੋਧਾ ਬਣੇਗਾ ਜੰਗ ਦੇ ਮੈਦਾਨ ਵਿਚ ਚੰਗੇ ਹੱਥ ਵਖਾਏਗਾ ਲੋਹੇ ਨਾਲ ਲੋਹਾ ਖੜਕਾਏਗਾ ।
ਦੇਖਿ ਪ੍ਰਸੰਨ ਭਏ ਗੁਰ ਸਾਈਂ ।-ਬਨਹਿ ਬਲੀ ਜੋਧਾ ਰਣ ਥਾਈਂ .38.
ਗੁਰੂ ਪਾਤਸ਼ਾਹ ਦੀ ਪੈਂਦੇ ਖਾਨ ਵੱਲ ਤਵੱਜੋ ਹੋਰ ਵਧ ਜਾਦੀ ; ਪੈਂਦੇ ਖਾਨ ਨੂੰ ਆਦੇਸ਼ ਹੁੰਦਾ ; ਉਹ ਦਿਨ ‘ਚ ਦੋ ਵਾਰ ਵਰਜ਼ਿਸ਼ ਕਰੇ ਸਰੀਰ ਨੁੰ ਖੂਬ ਕਮਾਵੇ ;ਪੈਂਦੇ ਖਾਨ ਦੋ ਦੋ ਮਣ ਦੀਆਂ ਮੂੰਗਲੀਆਂ ਫੇਰਦਾ ;ਮੂੰਗਲੀਆਂ ਦੇ ਬਾਲੇ ਕੱਡਦਾ ; ਮੂੰਗਲੀਆਂ ਨੂੰ ਸਿਰ ਦੇ ਉਪਰੋਂ ਦੀ ਲਿਆ ਕੇ ਘੁਮਾਂਉਂਦਾ । ਰੇਤ ਦੇ ਘੜੇ ਭਰਵਾਉਂਦਾ ;ਆਪਣੀਆਂ ਮਜ਼ਬੂਤ ਬਾਹ੍ਹਾਂ ਨਾਲ ਬੰਨ੍ਹਾਉਂਦਾ ; ਫਿਰ ਵੀ ਤੇਜ਼ੀ ਨਾਲ ਮੂੰਗਲੀਆਂ ਘੁਮਾਉਂਦਾ ;ਉਹ ਮੁਗਦਰ ਚੁੱਕਦਾ ।ਭਲਵਾਨ ਬੁਲਾਏ ਜਾਂਦੇ ;ਦੋਨੋ ਪੈਂਦੇ ਖਾਨ ਦੀਆਂ ਬਾਹਾਂ ਨਾਲ ਲਮਕਾਏ ਜਾਂਦੇ । ਪੈਂਦੇ ਖਾਨ ਜੋਰ ਮਾਰ ਕੇ ਉਨ੍ਹਾਂ ਦੋਨਾਂ ਨੂੰ ਉਪਰ ਚੁੱਕ ਲੈਂਦਾ ; ਮੂੰਗਲੀਆਂ ਘੁਮਾਉਂਦਾ ਸਿਰ ਦੇ ਉਪਰੋਂ ਦੀ ਲਿਆਂਉਂਦਾ ।ਉਸ ਦੀ ਵਧੀਆ ਖੁਰਾਕ , ਦੁੱਧ ਘਿਉ ਦਾ ,ਹੋਰ ਪ੍ਰਬੰਧ ਕੀਤਾ ਜਾਂਦਾ ।ਪੈਂਦੇ ਖਾਨ ਇਸ ਕਦਰ ਬਲਵਾਨ ਹੋ ਜਾਂਦਾ ; ਉਹ ਢਾਲ ਨੂੰ ਫੜ੍ਹ ਕੇ ਮਰੋੜ ਦਿੰਦਾ ; ਮਸਲ ਕੇ ਸਿਕੇ ਦੇ ਅੱਖਰ ਢਾਹ ਦਿੰਦਾ ਮਿਟਾ ਦਿੰਦਾ । ਉਸ ਦੇ ਬਲ ਦੀ ਇਕ ਦਿਨ ਪਰਖਣਾ ਹੁੰਦੀ ;ਦੋ ਸੰਢੇ ਆਉਂਦੇ ; ਭਿੜਨ ਲਈ ਅੱਗੇ ਵਧਦੇ ; ਪੈਂਦੇ ਖਾਨ ਵਿਚਕਾਰ ਖੜੋ ਜਾਂਦਾ ਸਿੰਗਾਂ ਤੋਂ ਫੜ ਕੇ ਦੋਨਾਂ ਨੂੰ ਪੈਰ ਨਹੀਂ ਪੁੱਟਣ ਦਿੰਦਾ ।
ਅੰਮ੍ਰਿਤਸਰ ‘ਚ ਗੁਰੂ ਪਾਤਸ਼ਾਹ ਦਾ ਦਰਬਾਰ ਫਿਰ ਸਜਣ ਲਗ ਪੈਂਦਾ ;ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਅਤੇ ਅਦਭੁਤ ਵਸਤਾਂ ਲਿਆਉਂਦੀਆਂ । ਪੈਂਦੇ ਖਾਨ ‘ਤੇ ਗੁਰੁ ਪਾਤਸ਼ਾਹ ਦਾ ਦਿਲ ਆ ਚੁੱਕਿਆ ਹੁੰਦਾ ਆਪਣੇ ਪੁੱਤਰਾਂ ਵਾਗ ਪਿਆਰ ਦੇਂਦੇ । ਗੁਰੁ ਪਾਤਸ਼ਾਹ , ਪੈਂਦੇ ਨੂੰ ਬੁਲਾਉਂਦੇ ; ਸੱਭ ਤੋ ਪਹਿਲਾਂ ਸਭ ਤੋਂ ਵਧੀਆ ਵਸਤੂ ਉਸ ਨੂੰ ਦੁਆਉਂਦੇ । ਪੈਂਦੇ ਖਾਨ, ਤੌੜੀਆਂ ਦੁੱਧਾਂ ਦੀਆਂ ਪੀਂਦਾ ; ਰੱਜਵੇਂ ਖੋਏ ਖਾਂਦਾ ; ਕਸਰਤਾਂ ਕਰਦਾ ਜਿਥੇ ਮੂੰਗਲੀਆਂ ਫੇਰਦਾ ਉਥੇ ਡੁੰਘੇ ਟੋਏ ਪੈ ਜਾਂਦੇ । ਨਰੋਈ ਖੁਰਾਕ ;ਪੈਂਦੇ ਖਾਨ ਜਰਵਾਣਾ ਹੋ ਜਾਂਦਾ ਘੋੜੇ ਨਾਲੋਂ ਤਾਕਤ ਵਿਚ ਦੂਣਾ ; ਪੈਰ ਨਾ ਪੱਟਣ ਦਿੰਦਾ ਘੋੜੇ ਨੁੰ ਥਾਂ ਤੋਂ ਹਿਲਣ ਨਹੀਂ ਦਿੰਦਾ ।ਸਵਾਰ ਸਣੇ ਘੋੜੇ ਨੁੰ ਹੇਠ ਸੁੱਟ ਲੈਂਦਾ ।
ਗੁਰੁ ਪਾਤਸ਼ਾਹ ਸਿਫਤ ਕਰਦੇ ਹੋਇਆ ਆਖਦੇ : ਪੈਂਦੇ ਖਾਨ ਦੁਨੀਆ ਵਿਚ ਤੇਰੇ ਵਰਗਾ ਹੋਰ ਕੋਈ ਨਹੀਂ -। ਪੈਦੇ ਖਾਨ ਬੋਲਦਾ – ਆਪ ਜੀ ਦੁਆਰਾ ਕੀਤੀ ਪਾਲਣਾ ਪੋਸਣਾ ਦਾ ਸਬਬ ਹੈ ; ਜੰਗ ਵਿਚ ਮੇਰੇ ਹੱਥ ਵੇਖਣੇ ਮੈਦਾਨ ਵਿਚ ਤਬਾਹੀ ਮਚਾ ਦੇਵਾਂਗਾ ;ਆਪ ਦੇ ਦਿਤੇ-ਖਾਧੇ ਦਾ ਮੁੱਲ ਤਾਰ ਦੇਵਾਂਗਾ ।
ਫਿਰ ਉਹ ਸਮਾਂ ਵੀ ਆ ਜਾਂਦਾ ਜਦ ਸ਼ਾਹੀ ਦਰਬਾਰ ਦੀ ਗੁਰੂ ਪਾਤਸ਼ਾਹ ਨਾਲ ਠਨਕ ਜਾਂਦੀ ਹੈ ।ਮੁਗਲ ਨੂੰ ਗੁਰੁ ਘਰ ਦੀ ਪੀਰੀ ‘ਤੇ ਕੋਈ ਅਤਰਾਜ਼ ਨਹੀਂ ਹੁੰਦਾ ਗੁਰੁ ਸਾਹਿਬ ਦੀ ਮੀਰੀ ਰੜਕਣ ਲੱਗ ਪੈਂਦੀ ਹੈ ।ਕਾਰਨ ਲੜਨ ਦਾ ਬਹਾਨਾ ਬਣ ਜਾਂਦਾ ।ਮੁਗਲ ਸਲਤਨਤ ਨੂੰ ਗੁਰੁ ਪਾਤਸ਼ਾਹ ਦੀ ਮੀਰੀ ਦਾ ਸੰਕਲਪ ਡਰਾਉਣਾ ਲੱਗਣ ਲੱਗ ਪੈਂਦਾ । ਗੁਰੁ ਪਾਤਸ਼ਾਹ ਦਾ ਘੋੜੇ ‘ਤੇ ਸਵਾਰ ਹੋਣਾ ਹੱਥ ‘ਚ ਬਾਜ਼ ਰੱਖਣਾ, ਨਗਾਰਾ ਵਜਾਉਣਾ ਤਖਤ ‘ਤੇ ਬੈਠਣਾ ਇਸਲਾਮੀ ਅਸੂਲ ਦੀ ਬਰਖਿਲਾਫੀ ਜਾਪਣ ਲਗਦਾ ।ਫਿਰ ਇਕ ਵੇਲੇ ਗੁਰੂ ਪਾਤਸ਼ਾਹ ਨਾਲ ਲੜਨ ਦਾ ਕਾਰਨ ਮਿਥਿਆ ਜਾਂਦਾ ; ਗੁਰੁ ਪਾਤਸ਼ਾਹ ‘ਤੇ ਦੋਸ਼ ਨਾਫਿਜ਼ ਹੋ ਜਾਂਦਾ ਇਨ੍ਹਾਂ ਬਾਦਸ਼ਾਹ ਦੇ ਬਾਜ਼ ‘ਤੇ ਕਬਜ਼ਾ ਕਰ ਲਿਆ ਹੈ ।ਸ਼ਾਹੀ ਫਰਮਾਨ ਜਾਰੀ ਹੋ ਜਾਂਦਾ ਹੈ। ਰਾਤ ਦਾ ਵਕਤ ਹੁੰਦਾ ਤੁਰਕ ਜਰਨੈਲ ਮੁਖਲਿਸ ਖਾਨ ਦੀ ਕਮਾਂਡ ਹੇਠ ਸ਼ਾਹੀ ਲਸਕਰ ਚੜ੍ਹ ਆਉਂਦਾ । ਅੰਮ੍ਰਿਤਸਰ ਤੇ ਲਾਹੌਰ ਦੇ ਵਿਚਕਾਰ ਲੋਹਗੜ੍ਹ ਦੇ ਸਥਾਨ ‘ਤੇ ਦੋਹਾਂ ਧਿਰਾਂ ਵਿਚ ਖੜਕ ਪੈਂਦੀ ਹੈ । ਸ਼ਾਹੀ ਸੈਨਾ ਵਿਚ ਗੁਰੂ ਪਾਤਸ਼ਾਹ ਦੇ ਸੁਰਮਿਆਂ ਵਰਗੀ ਮਰ ਮਿਟਣ ਵਾਲੀ ਦ੍ਰਿੜਤਾ ਨਹੀਂ ਹੁੰਦੀ । ਉਨਾਂ ਦਾ ਗੁਰੂ ਪਾਤਸ਼ਾਹ ਦੇ ਸੂਰਮਿਆਂ ਅੱਗੇ ਵੱਸ ਨਹੀਂ ਚੱਲਦਾ । ਤੁਰਕਾਂ ਦੇ ਪੈਰ ਨਹੀਂ ਜੰਮਦੇ ਜਖਮ ਖਾ ਜਾਂਦੇ ਹਨ । ਅਨਵਰ ਖਾਨ , ਸ਼ਮਸ ਖਾਨ , ਅਲੀ ਮੁਹੰਮਦ , ਲੁਤਫ ਖਾਨ, ਦਵੰਦੇ ਖਾਨ ,ਇਸਮਾਈਲ ਖਾਨ , ਬਲੀ ਬੇਗ ਜੈਨ ਖਾਨ ਵਰਗੇ ਤੁਰਕ ਜਰਨੈਲ ਇਕ ਇਕ ਕਰਕੇ ਜੰਗ ਦੀ ਭੇਟ ਹੋ ਜਾਂਦੇ । ਜਰਨੈਲ ਮੁਖਲਿਸ ਖਾਨ ਬਾਜ਼ੀ ਹੱਥੋਂ ਜਾਂਦੀ ਵੇਖਦਾ ; ਵੱਟ ਖਾਂਦਾ ; ਪੰਜ ਹਜ਼ਾਰ ਹੋਰ ਸੈਨਾ ਝੋਕ ਦਿੰਦਾ ।ਗੁਰੁ ਪਾਤਸ਼ਾਹ, ਸ਼ਾਹੀ ਸੈਨਾ ਭਾਰੀ ਪੈਂਦੀ ਵੇਖਦੇ ਤਾਂ ਹੁਕਮ ਕਰਦਾ – ਪੈਂਦੇ ਖਾਨ! ਤੇਰਾ ਦੋ ਹੱਥ ਕਰਨ ਦਾ ਵੇਲਾ ਆ ਗਿਆ ਹੈ ਮੈਦਾਨ ਵਿਚ ਜਾਉ ਤੇ ਮਾਰ ਮਚਾ ਦਿਉ
-ਕਹਿ ਗੁਰੁ ਪੈਂਦੇ ਖਾਨ ਕੋ ਤੁਰਕ ਸੈਨ ਸਮੁਦੱਇ.
ਹੋਹਿ ਨਬੇਰੋ ਹਤੇ ਤੇ ਇਸ ਬਿਧਿ ਕੀਜੈ ਦਾਇ –.
ਪੈਂਦੇ ਖਾਨ ਮੈਦਾਨ ਵਿਚ ਜਾ ਕੁਦਦਾ ; ਤੁਰਕਾਂ ਦੇ ਖਿਲਾਰੇ ਪਾ ਦਿੰਦਾ ;ਸਰੋਹੀ ਤਲਵਾਰ ਦੇ ਵਾਰ ਹੁੰਦੇ ; ਦੁਸ਼ਮਨ ਨੂੰ ਖਦੇੜ ਦਿੰਦਾ ;ਮੈਦਾਨ ਸੱਖਣਾ ਹੋ ਜਾਂਦਾ ;ਫਿਰ ਤੁਰਕ ਜਰਨੈਲ ਦਿਦਾਰ ਅਲੀ ਚੜ੍ਹ ਆਉਂਦਾ ।ਗੁਰੂ ਪਾਤਸ਼ਾਹ ਦਾ ਫਿਰ ਹੁਕਮ ਹੁੰਦਾ -ਦੁਸ਼ਮਣ ਜੰਮ ਨਾ ਸਕੇ ਇਕ ਪਾਸੇ ਪੈਂਦੇ ਖਾਨ ਡਟ ਜਾਵੇ ਦੂਜੇ ਪਾਸੇ ਬਿਧੀ ਚੰਦ .
ਭਟ ਪੈਂਦ ਖਾਨ ਨਿਜ ਬਾਮ ਕੀਨਿ।ਭਟ ਬਿਧੀਚੰਦ ਦਾਇਂ ਸੁ ਲੀਨਿ। 35॥
ਪੈਂਦੇ ਖਾਨ ਵਿਚ ਅਥਾਹ ਬਲ ; ਵੱਡੇ ਤੋਂ ਵੱਡੇ ਘੋੜੇ ਨੂੰ ਮੋਢੇ ‘ਤੇ ਰੱਖ ਲੈਣ ਦੇ ਸਮਰੱਥ ; ਉਹ ਜੱਫਾ ਮਾਰਦਾ , ਦਿਦਾਰ ਅਲੀ ਨੂੰ ਘੋੜੇ ਤੋਂ ਥੱਲੇ ਸੁਟ ਲੈਂਦਾ । ਦੋਨੋਂ ਘੋੜਿਆਂ ਤੋਂ ਥੱਲੇ ਆ ਜਾਂਦੇ; ਆਹਮੋ ਸਾਮਣੇ ਤਲਵਾਰਾਂ ਸੂਤ ਲੈਂਦੇ । ਸੈਨਿਕ ਰੁਕ ਜਾਂਦੇ । ਵਾਰ ਪੈਂਦੇ ਖਾਨ ਨੂੰ ਮਿਲ ਜਾਂਦਾ ; ਦਿਦਾਰ ਅਲੀ ਪਾਰ ਹੋ ਜਾਂਦਾ । ਤੁਰਕ ਲਸ਼ਕਰ ਮੈਦਾਨ ਛੱਡ ਭਜ ਜਾਂਦਾ ; ਨਗਾਰਾ ਵੱਜ ਪੈਂਦਾ ਗੁਰੂ ਪਾਤਸ਼ਾਹ ਜਿੱਤ ਜਾਂਦੇ । ਲੋਹਗੜ੍ਹ ਦੀ ਲੜਾਈ ;ਪੈਦੇ ਖਾਨ ਦਾ ਮੁੱਲ ਪੈ ਜਾਂਦਾ ; ਪੈਂਦੇ ਖਾਨ ਖਾਧੀਆਂ ਖੁਰਾਕਾਂ ਦਾ ਪਹਿਲੇ ਹੱਲੇ ਹੀ ਗੁਰੂ ਪਾਤਸ਼ਾਹ ਦਾ ਇਵਜਾਨਾ ਉਤਾਰ ਦਿੰਦਾ .
ਸਮਾਂ ਬੜਾ ਬਲਵਾਨ ਕਿਸੇ ਦੇ ਵਸ ਨਹੀਂ ਹੋਇਆ ਕਰਦਾ ।ਵਕਤ ਫਿਰ ਅਤਿ ਤਲਖ ਹੋ ਜਾਂਦਾ ਗੁਰੁ ਘਰ ਲਈ ਅੰਮ੍ਰਿਤਸਰ ਬਹੁਤਾ ਚਿਰ ਸੁਖਾਵਾਂ ਨਹੀਂ ਰਹਿੰਦਾ ।ਫਿਰ ਬਚਾਅ ਵਿਚ ਹੀ ਬਚਾਅ ਸਮਝਿਆ ਜਾਂਦਾ ; ਰੱਖਿਆਤਮਿਕ ਰਵੱਈਆ ਅਖਤਿਆਰ ਕਰਨਾ ਬੇਹਤਰ ਜਾਣਿਆ ਜਾਂਦਾ ; ਗੁਰੁ ਪਰਿਵਾਰ ਲਈ ਫਿਰ ਅੰਮ੍ਰਿਤਸਰ ਤੋਂ ਪਾਸੇ ਹੋ ਜਾਣ ਯੋਗ ਸਮਝਿਆ ਜਾਂਦਾ । ਸੁਰੱਖਿਅਤ ਸਥਾਨ ਫਿਰ ਮਾਲਵਾ ਹੀ ਹੁੰਦਾ ।ਗੁਰੁ ਸਾਹਿਬ ਅਤੇ ਸਮੁੱਚਾ ਪਰਿਵਾਰ ਡਰੋਲੀਭਾਈ ( ਮੋਗਾ ) ਵੱਲ ਰਵਾਨਾ ਹੋ ਜਾਂਦਾ ; ਫਰਕ ਇਸ ਵਾਰ ਇਹ ਹੁੰਦਾ ਕਿ ਸਾਰੀ ਸੈਨਾ ਨਾਲ ਹੁੰਦੀ ; ਪੈਂਦੇ ਖਾਨ ਵੀ ਨਾਲ ਹੁੰਦਾ।ਗੁਰੁ ਪਾਤਸ਼ਾਹ ਮਾਲਵਾ ਖੇਤਰ ਵਿਚ ਵਿਚਰਦੇ ਜਿਥੇ ਜਾਂਦੇ ਪੈਂਦੇ ਖਾਨ ਗੁਰੁ ਸਾਹਿਬ ਦੇ ਨਾਲ ਹੁੰਦਾ ਮੋਹਰੀਆਂ ਵਿਚ ਹੁੰਦਾ ।ਡਰੋਲੀ ਭਾਈ ਰਹਿੰਦਿਆਂ ਘਟਨਾ ਵਾਪਰਦੀ ਹੈ ਗੁਰੂ ਪਾਤਸ਼ਾਹ ਅਚਾਨਕ ਬਿਨਾ ਦੱਸੇ ਸੱਭ ਨੂੰ ਛੱਡ ਕੇ ਭਾਈ ਰੂਪੇ ਚਲੇ ਜਾਂਦੇ ਤਾਂ ਪੈਂਦੇ ਖਾਨ ਹੁਰਾਂ ਦੀ ਚਿੰਤਾ ਵਧ ਜਾਂਦੀ ।ਪੈਂਦੇ ਖਾਨ ਘੋੜਾ ਦੁੜਾਉਂਦਾ ਹੋਇਆ ਹਿਫਾਜ਼ਤ ਵਜੋਂ ਗੁਰੁ ਪਾਤਸ਼ਾਹ ਦੇ ਪਿੱਛੇ ਜਾਂਦਾ ।
ਬਿਧੀਚੰਦ ਪੈਂਦੇ ਖਾਂ ਆਦਿਕ।ਆਇ ਪਹੁੰਚੇ ਢਿਗ ਸੁਖ ਸੱਧਕ॥
ਮਾਤਾ ਦਮੋਦਰੀ ਜੀ ਜਦ ਪਹਿਲਾਂ ਇਥੇ ਡਰੋਲੀ ਭਾਈ ਆਏ ਸਨ ਤਾਂ ਉਸ ਵੇਲੇ ਉਨ੍ਹਾਂ ਦੀ ਕੁੱਖੋਂ ਇਸ ਸਥਾਨ ‘ਤੇ ਬਾਬਾ ਗੁਰਦਿਤਾ ਜੀ ਜਨਮੇ ਸਨ । ਇਸ ਦੂਜੀ ਵਾਰ ਮਾਤਾ ਦਮੋਦਰੀ ਜੀ ਦਾ ਇਥੇ ਦੇਹਾਂਤ ਹੋ ਜਾਂਦਾ ।ਉਸ ਦੇ ਅਚਾਨਕ ਚਲੇ ਜਾਣ ਦਾ ਸਦਮਾ ਨਾ ਸਹਿੰਦੇ ਹੋਏ ਗੁਰੁ ਪਾਤਸ਼ਾਹ ਦਾ ਸਾਂਢੂ ਸਾਈਂਦਾਸ ‘ਤੇ ਗੁਰੂ ਦੀ ਸਾਲੀ ਬੀਬੀ ਰਾਮੋ ਜੋ ਮਾਤਾ ਦਮੋਦਰੀ ਜੀ ਦੀ ਭੈਣ ਸੀ ਉਹ ਵੀ ਚੱਲ ਵਸਦੇ । ਗੁਰੁ ਪਾਤਸ਼ਾਹ, ਸੋਚ ਵਿਚਾਰ ਕੇ ਫਿਰ ਡਰੋਲੀ ਭਾਈ ਛਡ ਦੇਣ ਦਾ ਮਨ ਬਣਾ ਲੈਂਦੇ ਤੇ ਅੱਗੇ ਜਾਣ ਦਾ ਫੈਸਲਾ ਕਰ ਲੈਂਦਾ।ਉਨੀਂ ਦਿਨੀ ਗੁਰੁ ਪਾਤਸ਼ਾਹ ਦਾ ਜੇਠਾ ਪੁਤਰ ਬਾਬਾ ਗੁਰਦਿੱਤਾ ਜੋ ਕਰਤਾਰਪੁਰ ਨਿਵਾਸ ਕਰ ਰਿਹਾ ਹੁੰਦਾ ਉਹ ਆਪਣੇ ਪਰਿਵਾਰ ਸਹਿਤ ਮਿਲਣ ਲਈ ਡਰੋਲੀ ਭਾਈ ਆਇਆ ਹੁੰਦਾ ; ਗੁਰੁ ਪਾਤਸ਼ਾਹ ਦੀ ਉਸ ਨੂੰ ਆਗਿਆ ਹੁੰਦੀ – ਗੁਰਦਿਤਾ ਜੀ ! ਪਰਵਾਰ ਦਾ ਵਾਪਸ ਅ੍ਰੰਮਿਤਸਰ ਜਾਣਾ ਉਚਿਤ ਨਹੀਂ ਹੈ । ਆਪ ਆਪਣੀ ਮਾਤਾ ਮਰਵਾਹੀ, ਮਾਤਾ ਨਾਨਕੀ ਅਤੇ ਅਣੀਰਾਇ , ਸੁਰਜਮੱਲ , ਤੇਗ ਬਹਾਦੁਰ ਆਦਿ ਸਾਰੇ ਪਰਵਾਰ ਨੂੰ ਨਾਲ ਲਵੋ ; ਸਿੱਧੇ ਕਰਤਾਰਪੁਰ ਚਲੇ ਜਾਉ ; ਉਥੇ ਵਸਣਾ ਕਰੋ । ਹਿਫਾਜ਼ਤ ਲਈ ਬਲਧਾਰੀ ਸਿੱਖ ਸੂਰਮੇ ਤੇ ਪੈਂਦੇ ਖਾਨ ਤੁਹਾਡੇ ਨਾਲ ਹੋਵੇਗਾ ।ਬਾਕੀ ਦੀ ਸਾਰੀ ਸੈਨਾ ਸਾਡੇ ਨਾਲ ਰਹੇਗੀ ਅਸੀਂ ਅੱਗੇ ਕੂਚ ਕਰਨਾ ਹੈ ਹਾਲਾਤ ਸੁਖਾਵੇਂ ਨਹੀਂ ਹਨ ।
ਉਨ੍ਹਾਂ ਦਿਨਾਂ ਵਿਚ ਦੋ ਆਹਲਾ ਨਸਲ ਦੇ ਅਰਬੀ ਘੋੜੇ ਦਿਲਬਾਗ ਅਤੇ ਗੁਲਬਾਗ ਗੁਰੂ ਪਾਤਸ਼ਾਹ ਲਈ ਕੋਈ ਗੁਰੁ ਘਰ ਦਾ ਸੇਵਕ ਕਾਬੁਲ ਵੱਲੋਂ ਲਿਆ ਰਿਹਾ ਹੁੰਦਾ ਜਿਨ੍ਹਾ ਨੂੰ ਧੱਕੇ ਨਾਲ ਤੁਰਕ ਰਾਹ ਵਿਚ ਹੀ ਖੋਹ ਲੈਂਦੇ ਅਤੇ ਲਾਹੌਰ ਸ਼ਾਹੀ ਅਸਤਬਲ ਵਿਚ ਡੱਕ ਲਏ ਜਾਂਦੇ । ਉਨ੍ਹਾਂ ਨੂੰ ਲਿਆਉਣ ਲਈ ਬਿਧੀ ਚੰਦ ਸ਼ਾਹੀ ਕਿਲੇ ਲਾਹੌਰ ਜਾਂਦੇ ।ਉਹ ਸ਼ਾਹੀ ਕਿਲੇ ਵਿਚੋਂ ਘੋੜੇ ਕੱਢ ਕੇ ਲਿਆਉਣ ਵਿਚ ਸਫਲ ਹੋ ਜਾਂਦੇ । ਮੁਗਲ ਹਾਕਮ ਨੂੰ ਘੋੜਿਆਂ ਦੇ ਚੋਰੀ ਹੋਣ ਦੀ ਸੂਹ ਲਗਦੀ ਹੈ। ਫਲਸਰੂਪ ਮਾਲਵੇ ਦਾ ਨਿਥਾਨੇ- ਮਹਿਰਾਜ ਦਾ ਸਥਾਨ ਮੁਗਲਾਂ ਦਾ ਗੁਰੁ ਪਾਤਸ਼ਾਹ ਨਾਲ ਇਕ ਹੋਰ ਭਿਆਨਕ ਜੰਗ ਦਾ ਕਾਰਨ ਬਣ ਜਾਂਦਾ ।ਤੁਰਕ ਅੰਦਰ ਬਦਲਾ ਲਊ ਭਾਵਨਾ ਹੋਰ ਪਰਚੰਡ ਹੋ ਜਾਂਦੀ । ਲਾਹੌਰ ਸ਼ਾਹੀ ਦਰਬਾਰ ਲਗਦਾ । ਗੁਰੁ ਸਾਹਿਬ ‘ਤੇ ਚੜ੍ਹਾਈ ਕਰਨ ਦਾ ਫੈਸਲਾ ਲੈ ਲਿਆ ਜਾਂਦਾ ; ਕਾਬੁਲ ਦਾ ਹਾਕਮ ਲਲਾਬੇਗ ਸੈਨਿਕ ਮੁਖੀ ਵਜੋਂ ਤਲਵਾਰ ਅਤੇ ਪਾਨਾਂ ਦਾ ਬੀੜਾ ਚੁੱਕ ਲੈਂਦਾ । ਸ਼ਾਹੀ ਸੈਨਾ ਲਾਹੌਰ ਤੋਂ ਚੜ੍ਹ ਪੈਂਦੀ । ਦੋਨਾਂ ਧਿਰਾਂ ਦੀ ਮਾਲਵੇ ‘ਚ ਗਹਿ ਗੱਡਵੀ ਲੜਾਈ ਹੁੰਦੀ । ਤੁਰਕ ਸੈਨਾ ਦਾ ਬਹੁਤ ਘਾਣ ਹੁੰਦਾ । ਸ਼ਮਸ ਬੇਗ, ਕਾਸਮ ਬੇਗ, ਕੰਬਰ ਬੇਗ, ਕਾਬਲੀ ਬੇਗ ਅਤੇ ਲਲਾ ਬੇਗ ਵਰਗੇ ਸੈਨਾ ਸਮੇਤ ਸਾਰੇ ਤੁਰਕ ਸਰਦਾਰ ਮੌਤ ਦੇ ਘਾਟ ਉਤਰ ਜਾਂਦੇ ।ਗੁਰੁ ਦੀ ਵੱਡੀ ਜਿੱਤ ਹੁੰਦੀ ਹੈ ।
ਮਾਲਵੇ ਦੀ ਜੰਗ ਤੋਂ ਬਾਅਦ ਗੁਰੁ ਪਾਤਸ਼ਾਹ ਤੁਰੰਤ ਸੈਨਾ ਸਮੇਤ ਕਰਤਾਰਪੁਰ ਆ ਜਾਂਦੇ ।ਮਾਲਵੇ ਦੀ ਨਿਥਾਨਾ – ਮਹਿਰਾਜ਼ ਦੀ ਜੰਗ ਵਿਚ ਪੈਂਦੇ ਖਾਨ ਸ਼ਾਮਲ ਨਹੀਂ ਹੁੰਦਾ ਜਾਂ ਕੀਤਾ ਨਹੀਂ ਜਾਂਦਾ । ਉਸ ਨੂੰ ਤਾਂ ਪਹਿਲਾਂ ਹੀ ਪਰਿਵਾਰ ਨਾਲ ਬਾਬਾ ਗੁਰਦਿਤਾ ਨਾਲ ਕਰਤਾਰਪੁਰ ਭੇਜ ਦਿਤਾ ਗਿਆ ਸੀ । ਪੈਂਦੇ ਖਾਨ ਦੇ ਮਨ ਵਿਚ ਮਾਲਵੇ ਦੀ ਵੱਡੀ ਜੰਗ ਵਿਚ ਸ਼ਾਮਲ ਨਾ ਕੀਤੇ ਜਾਣ ਦਾ ਬਹੁਤ ਅਫਸੋਸ ਹੁੰਦਾ ; ਉਸ ਦੇ ਹਿਰਦੇ ‘ਚ ਬਹੁਤ ਰੰਜ ਉਪਜਦਾ । ਪੈਂਦੇ ਖਾਨ , ਬਿਧੀ ਚੰਦ ਕੋਲ ਜਾਂਦਾ ਤੇ ਗੁੱਸਾ ਪਰਗਟ ਕਰਦਾ ਹੋਇਆ ਆਖਦਾ – ਮੈਨੂੰ ਜੰਗ ਵਿਚ ਨਾ ਲੜਾ ਕੇ ਗੁਰੁ ਨੇ ਚੰਗਾ ਨਹੀਂ ਕੀਤਾ । ਜੇ ਮੈਂ ਜੰਗ ਦੇ ਮੈਦਾਨ ਵਿਚ ਹੁੰਦਾ ਤਾਂ ਗੁਰੁ ਜੀ ਦਾ ਐਨਾ ਨੁਕਸਾਨ ਨਹੀਂ ਸੀ ਹੋਣਾ । ਮੈਂ ਇਕੱਲੇ ਨੇ ਜੰਗ ਦਾ ਮੁੱਖ ਮੋੜ ਦੇਣਾ ਸੀ । ਗੁਰੁ ਜੀ ਨੂੰ ਮੇਰੀ ਤਾਕਤ ਦਾ ਫਾਇਦਾ ਉਠਾਉਣਾ ਚਾਹੀਦਾ ਸੀ ਜੇ ਮੈਨੂੰ ਨਾਲ ਰੱਖਿਆ ਹੁੰਦਾ ਤਾਂ ਜੰਗ ਵਿਚ ਭਾਈ ਜੇਠਾ ਵਰਗੇ ਅਤੇ ਹੋਰ ਸੂਰਮੇ ਮੌਤ ਦੇ ਮੂੰਹ ਵਿਚ ਨਾ ਜਾਂਦੇ ; ਗੁਰੁ ਜੀ ਦਾ ਅਣਮੁੱਲਾ ਘੋੜਾ ਵੀ ਨਾ ਮਾਰਿਆ ਜਾਦਾ।
ਸੁਨ ਪੈਂਦੇ ਖਾਂ ਕਹਤਿ ਭਾ “ ਕਯਾ ਕਰੋਂ ਉਚਾਰੇ .
ਮੈਂ ਹੋਤੋ ਜੇ ਰਣ ਬਿਖੈ ਬਲਿ ਕਰਤਿ ਘਨੇਰੇ.
ਨਿਕਟਿ ਨ ਹੋਨੇ ਦੇਤਿ ਰਿਪੁ ਘਾਲਿਤ ਘਮਸਾਨਾ ।ਕਯੋਂ ਜੇਠਾ, ਹਯ ਮਰਤਿ ਕਯਾ ਕਰੋਂ ਬਖਾਨਾ .
ਗੁਰੁ ਪਾਤਸ਼ਾਹ ਕਰਤਾਪੁਰ ਨਿਵਾਸ ਕਰ ਰਿਹੇ ਹੁੰਦੇ ਤਾਂ ਇਕ ਦਿਨ ਦਰਬਾਰ ਲੱਗਾ ਹੁੰਦਾ ।ਵਿਸਾਖੀ ਦਾ ਦਿਹਾੜਾ ਹੁੰਦਾ ।ਗੁਰ ਦਰਬਾਰ ਵਿਚ ਬਦਖਸ਼ਾਂ ਨਗਰ ਦਾ ਇਕ ਵਪਾਰੀ ਚਤਰ ਸੈਨ ਬਹੁਤ ਹੀ ਕੀਮਤੀ ਤੋਹਫੇ ਲੈ ਕੇ ਆਉਂਦਾ ।ਵੱਡਮੁੱਲਾ ਘੋੜਾ , ਚਿੱਟਾ ਬਾਜ਼ . ਜ਼ਰੀਦਾਰ ਕੀਮਤੀ ਪੁਸ਼ਾਕਾ , ਸੋਨੇ ਦੀ ਮੁੱਠ ਵਾਲੀ ਤਲਵਾਰ ਅਤੇ ਆਹਲਾ ਢਾਲ ; ਓਹ ਇਹ ਸਾਰਾ ਸਾਮਾਨ ਗੁਰੁ ਦੇ ਹਜ਼ੂਰ ਭੇਟ ਕਰ ਦਿੰਦਾ ।
ਗੁਰ ਪਾਤਸ਼ਾਹ , ਆਹਲਾ ਚਿੱਟੇ ਬਾਜ਼ ਨੂੰ ਬਾਬਾ ਗੁਰਦਿੱਤਾ ਦੇ ਹਵਾਲੇ ਕਰ ਦਿੰਦੇ ਅਤੇ ਆਦੇਸ਼ ਕਰਦੇ – ਕੱਲ ਨੂੰ ਸ਼ਿਕਾਰ ‘ਤੇ ਜਾਣਾ , ਬਾਜ਼ ਨੂੰ ਜਾਨਵਰਾਂ ਮਗਰ ਛੱਡ ਕੇ ਪਰਖ ਕਰਨੀ ਫਿਰ ਪੈਂਦੇ ਖਾਨ ਨੂੰ ਬੁਲਾਇਆ ਜਾਂਦਾ । ਬਾਕੀ ਦਾ ਕੀਮਤੀ ਸਮਾਨ ਪਹਿਲਾਂ ਵਾਂਗ ਹੀ ਆਪਣੇ ਸਿੱਖ ਸੂਰਮਿਆਂ ਨੂੰ ਦੇਣ ਦੀ ਬਜਾਏ ਗੁਰੂ ਪਾਤਸ਼ਾਹ, ਪੈਂਦੇ ਖਾਨ ਨੂੰ ਬਖਸ਼ ਦਿੰਦੇ ਤੇ ਕਹਿੰਦੇ -ਇਹ ਪੁਸ਼ਾਕਾ ਸ਼ਸਤਰ ਪਹਿਨੋ ਅਤੇ ਘੋੜੇ ‘ਤੇ ਚੜ੍ਹ ਕੇ ਵਿਖਾਵੋ- ।ਪੈਂਦੇ ਖਾਨ ਆਗਿਆ ਦਾ ਪਾਲਣ ਕਰਦਾ ; ਘੋੜੇ ਨੂੰ ਅੱਡੀ ਲਾਉਂਦਾ ;ਘੋੜਾ ਬਹੁਤ ਹੀ ਕਮਾਲ ਦਾ ਹੁੰਦਾ ,ਪਲ ‘ਚ ਹਵਾ ਬਣ ਜਾਂਦਾ ;ਗੁਰੁ ਪਾਤਸ਼ਾਹ ਖੁਸ਼ ਹੋ ਕੇ ਸਿਫਤ ਕਰਦੇ ਹੋਏ ਘੋੜੇ ਦਾ ਨਾ ‘ਵਰੋਲਾ‘ ਰੱਖ ਦਿੰਦੇ । ਗੁਰੁ ਪਾਤਸ਼ਾਹ ਦਾ ਹੁਕਮ ਹੁੰਦਾ – ਪੈਂਦੇ ਖਾਨ!ਇਹ ਸੱਭ ਕੁਝ ਲੈ ਕੇ ਹੁਣ ਆਪਣੇ ਘਰ ਚਲੇ ਜਾਉ ਕੱਲ੍ਹ ਨੂੰ ਸ਼ਿਕਾਰ ‘ਤੇ ਬਾਬਾ ਗੁਰਦਿਤਾ ਕੋਲ ਆ ਜਾਣਾ -। ਇਸ ਤੋਂ ਇਲਾਵਾ , ਪੈਂਦੇ ਖਾਨ ਨੂੰ ਹਦਾਇਤ ਹੁੰਦੀ ਹੈ -ਪੈਂਦੇ ਖਾਨ ਸੁਣੋ ! ਅੱਗੇ ਤੋਂ ਜਦ ਵੀ ਸਾਡੇ ਕੋਲ ਆਉਣਾ ਤਾਂ ਏਸੇ ਕੀਮਤੀ ਲਿਬਾਸ ਵਿਚ ਅਤੇ ਏਸੇ ਵਰੋਲੇ ਘੋੜੇ ‘ਤੇ ਸਵਾਰ ਹੋਕੇ ਵਸਤਰਾਂ ਸ਼ਸਤਰਾਂ ਨਾਲ ਸਜ ਕੇ ਆਉਣਾ .
ਭਏ ਪ੍ਰਸੰਨ ਬਹੁਰ ਸਮੁਝਾਵਹਿਂ।“ਜਬਿ ਤੂੰ ਹਮਰੇ ਢਿਗ ਚਲਿ
ਆਵਹਿਂ। ਇਹ ਪੋਸ਼ਿਸ਼ ਤਨ ਪਹਿਰ ਸੁ ਆਵਹੁ। ਖੜਗ ਸਿਪਰ ਤਬਿ ਅੰਗ ਸਜਾਵਹੁ।
ਪੈਂਦੇ ਖਾਨ ਸੱਜ ਧਜ ਕੇ ਆਪਣੇ ਪਿੰਡ ਛੋਟੇ ਮੀਰ ਵੱਲ ਜਾ ਰਿਹਾ ਹੁੰਦਾ ਤਾਂ ਉਸ ਦੇ ਮਨ ਵਿਚ ਹੰਕਾਰ ਆ ਜਾਂਦਾ – ਗੁਰੁ ਮੇਰੀ ਬਲਵਾਨੀ ‘ਤੇ ਖੁਸ਼ ਹੈ ਕਿ ਇਹ ਜੰਗ ਵਿਚ ਘਮਸਾਨ ਦਾ ਜੁੱਧ ਕਰਦਾ ਇਸ ਕਰਕੇ ਸੱਭ ਤੋਂ ਪਹਿਲਾਂ ਮੈਨੂੰ ਹੀ ਕੀਮਤੀ ਤੋਹਫੇ ਦਿਤੇ ਜਾਂਦੇ ਹੋਰਨਾ ਸਿੱਖਾਂ ਨੂੰ ਨਹੀਂ ।ਮੇਰੇ ਵਰਗਾ ਸੂਰਮਾ ਜਹਾਨ ਵਿਚ ਹੋਰ ਨਹੀਂ ਹੈ।
ਜੇ ਗੁਰੁ ਨ ਰਖੈਂ ਮੁਹਿ ਰਾਜ਼ੀ। ਤੌ ਮੈਂ ਉਲਟੈਹੋਂ ਬੱਜੀ.
ਉਹ ਪਿੰਡਾਂ ਵਿਚ ਦੀ ਘੋੜੇ ‘ਤੇ ਸਵਾਰ ਹੋਇਆ ਆਪਣੇ ਪਿੰਡ ਵੱਲ ਜਾ ਰਿਹਾ ਹੁੰਦਾ ਤਾਂ ਰਾਹ ਵਿਚ ਉਸ ਦੇ ਘਰ-ਜਵਾਈ ਅਸਮਾਨ ਖਾਨ ਮਿਲ ਜਾਂਦਾ । ਉਹ ,ਪੈਂਦੇ ਖਾਨ ਦੇ ਪਹਿਨਿਆ ਕੀਮਤੀ ਪੁਸ਼ਾਕਾ ਅਤੇ ਹੇਠ ਆਹਲਾ ਨਸਲ ਦਾ ਘੋੜਾ ਵੇਖ ਕੇ ਲਲਚਾ ਜਾਂਦਾ । ਉਹ ਪੈਂਦੇ ਖਾਨ ਪਾਸੋਂ ਕੀਮਤੀ ਪੁਸ਼ਾਕਾ ਅਤੇ ਘੋੜਾ ਲੈਣ ਦੀ ਕੋਸ਼ਿਸ ਕਰਦਾ । ਪੈਂਦੇ ਖਾਨ ਮਨ੍ਹਾ ਕਰ ਦਿੰਦਾ । ਜਵਾਈ, ਅਸਮਾਨ ਖਾਨ ਘਰ ਜਾ ਕੇ ਆਪਣੀ ਸੱਸ ਕੋਲ ਰੋਣਾ ਰੋਂਦਾ ਹੋਇਆ ਆਖਦਾ – ਪੁਸ਼ਾਕਾ ਤੇ ਘੋੜਾ ਮੈਨੂੰ ਦਿੱਤਾ ਜਾਵੇ ਨਹੀਂ ਤਾਂ ਮੈਂ ਤੁਹਾਡੀ ਲੜਕੀ ਛੱਡ ਕੇ ਚਲਾ ਜਾਂਵਾਗਾ ਫਕੀਰ ਹੋ ਜਾਵਾਂਗਾ -। ਉਸ ਦੀ ਸੱਸ ਆਪਣੇ ਪਤੀ ਪੈਂਦੇ ਖਾਨ ਨਾਲ ਮਿੱਠੀ ਪਿਆਰੀ ਹੋ ਕੇ ਸਾਰਾ ਸਮਾਨ ਜਵਾਈ ਨੂੰ ਦੁਆ ਦਿੰਦੀ ਹੈ .।
ਉਧਰ ਅਗਲੇ ਦਿਨ ਸਵੇਰ ਵੇਲੇ ਬਾਬਾ ਗੁਰਦਿਤਾ ‘ਜੀ ਤੇ ਉਨ੍ਹਾ ਦੇ ਹੋਰ ਸਾਥੀ ਬਾਜ਼ ਦੀ ਪਰਖ ਕਰਨ ਲਈ ਬਾਹਰ ਜੰਗਲ ਵਿਚ ਸ਼ਿਕਾਰ ਖੇਡਣ ਚਲੇ ਜਾਂਦੇ । ਪੈਂਦੇ ਖਾਨ ਨਹੀਂ ਜਾਂਦਾ ; ਉਸ ਦਾ ਸਾਰਾ ਸਮਾਨ ਖੁੱਸ ਗਿਆ ਹੁੰਦਾ । ਜਦ ਬਾਬਾ ਗੁਰਦਿੱਤਾ ਹੁਰੀਂ ਸ਼ਿਕਾਰ ਖੇਡ ਵਾਪਸ ਮੁੜਦੇ ਹਨ ਤਾਂ ਰਾਹ ਵਿਚ ਉਨ੍ਹਾਂ ਨੂੰ ਇਕ ਜਗ੍ਹਾ ਸੁਖਰਾਬ ਪੰਛੀ ਉਡਦਾ ਦਿਸਦਾ । ਬਾਜ ਨੂੰ ਉਸ ਸੁਖਰਾਬ ਦੇ ਪਿਛੇ ਛੱਡ ਦਿਤਾ ਜਾਂਦਾ।ਬਾਜ ਸ਼ਿਕਾਰ ਕਰਦਾ ਹੋਇਆ ਪਹਿਲਾਂ ਬਹੁਤ ਜ਼ਿਆਦਾ ਰੱਜ ਚੁੱਕਿਆ ਹੁੰਦਾ ;ਉਹ ਸ਼ਿਕਾਰ ਦਾ ਪਿੱਛਾ ਕਰਨ ਦੀ ਬਜਾਏ ਇਕ ਬਾਗ ਵਿਚ ਜਾ ਬੈਠਦਾ ।ਉਧਰ ਕਿਧਰੇ ਪੈਂਦੇ ਖਾਨ ਦਾ ਜਵਾਈ ਅਸਮਾਨ ਖਾਨ ਉਸੇ ਵਰੋਲੇ ਘੋੜੇ ‘ਤੇ ਸਵਾਰ ਹੋਇਆ ਘੁੰਮਦਾ ਫਿਰਦਾ ਉਥੇ ਆ ਜਾਂਦਾ ।ਉਹ ਬਾਗ ਵਿਚ ਚਿਟਾ ਬਾਜ ਬੈਠਾ ਵੇਖਦਾ ਤਾਂ ਜਾ ਕੇ ਉਸ ਨੂੰ ਕਬਜ਼ੇ ਵਿਚ ਕਰ ਲੈਂਦਾ ਅਤੇ ਚੁੱਪ ਕਰਕੇ ਆਪਣੇ ਘਰ ਲੈ ਜਾਂਦਾ। ਘਰੇ ਜਾ ਕੇ ਉਹ ਆਪਣੀ ਸੱਸ ਨੂੰ ਦੱਸਦਾ -ਵੇਖੋ ਖੁਦਾ ਨੇ ਸਾਨੂੰ ਕਿੰਨਾ ਵਧੀਆ ਬਾਜ਼ ਦਿਤਾ ਹੈ -।ਉਸ ਵੇਲੇ ਪੈਂਦੇ ਖਾਨ ਜੋ ਘਰੇ ਆਰਾਮ ਕਰ ਰਿਹਾ ਹੁੰਦਾ ; ਉਹ ਸੁਣ ਕੇ ਉਠ ਪੈਂਦਾ ਅਤੇ ਬਾਜ ਨੂੰ ਵੇਖਣ ਲਈ ਆ ਜਾਂਦਾ ; ਬਾਜ ਨੂੰ ਵੇਖ ਕੇ ਉਹ ਪਛਾਣ ਜਾਂਦਾ ਤੇ ਬੋਲਦਾ – ਇਹ ਚਿੱਟਾ ਬਾਜ ਤਾਂ ਗੁਰੁ ਦਾ ਹੈ ਮੇਰੇ ਸਾਮ੍ਹਣੇ ਬਾਬਾ ਗੁਰਦਿਤਾ ਨੂੰ ਦਿੱਤਾ ਸੀ ; ਚੰਗਾ ਹੋਇਆ ਮੈਂ ਗੁਰੁ ਨੂੰ ਵਾਪਸ ਦੇ ਕੇ ਆਪਣੀ ਭੁੱਲ ਬਖਸ਼ਾ ਲਵਾਂਗਾ । ਤਾਂ ਸੁਣ ਕੇ ਉਸ ਦਾ ਜਵਾਈ ਅਸਮਾਨ ਖਾਨ ਆਖਦਾ- ਅਸੀਂ ਬਾਜ ਬਿਲਕੁਲ ਵਾਪਸ ਨਹੀਂ ਕਰਾਂਗੇ ਅਸੀਂ ਚੁਰਾਇਆ ਨਹੀਂ ;ਸਾਨੂੰ ਤਾਂ ਬਾਗ ਚੋਂ ਮਿਲਿਆ ਹੈ -। ਉਹ, ਪੈਂਦੇ ਖਾਨ ਨੂੰ ਬਹੁਤ ਲਾਹਨਤਾਂ ਪਾਉਂਦਾ ਹੋਇਆ ਆਖਣ ਲੱਗ ਪੈਂਦਾ – ਤੂੰ ਪਠਾਣ ਹੋ ਕੇ ਗੁਰੁ ਦਾ ਗੁਲਾਮ ਬਣਿਆਂ ਫਿਰਦਾ ਹੈਂ। ਤੇਰੇ ਵਿਚ ਭੋਰਾ ਜਿੰਨ੍ਹੀ ਵੀ ਗੈਰਤ ਨਹੀਂ ਰਹੀ । ਹੋਰ ਪਠਾਣ ਲੋਕ ਵੀ ਤਾਂ ਰਹਿ ਹੀ ਰਹੇ ਹਨ ਕੀ ਉਹ ਗੁਰੁ ਦੇ ਸਹਾਰੇ ਜਿਉਂਦੇ ਹਨ ? ਕੀ ਗੁਰੁ ਤੋਂ ਬਿਨਾਂ ਉਨ੍ਹਾਂ ਦਾ ਜੀਵਨ ਬਸਰ ਨਹੀਂ ਹੁੰਦਾ ।
ਕਹਾ ਦਮਾਦ ਦੀਨ ਤੁਮ ਖੋਯੋ। ਗੁਰ ਕਾ ਸੇਵਕ ਹੋਯੋ।
ਕੋਲ ਖੜੀ ਪੈਂਦੇ ਖਾਨ ਦੀ ਸੱਸ ਵੀ ਪੈਂਦੇ ਖਾਨ ਨੂੰ ਵਰਜਦੀ ਹੋਈ ਕਹਿਣ ਲੱਗ ਪੈਂਦੀ – ਖਬਰਦਾਰ !ਜੇ ਤੂੰ ਗੁਰੁ ਕੋਲ ਬਾਜ ਬਾਰੇ ਗੱਲ ਕੀਤੀ । ਜੇ ਜਵਾਈ ਦਾ ਜੀਵਨ ਚਾਂਹਦਾ ਹੈਂ ਤਾਂ ਤੂੰ ਗੁਰੁ ਨੂੰ ਕੁਝ ਨਹੀਂ ਦੱਸਣਾ ।ਕੋਈ ਘਰੇ ਆ ਕੇ ਪੁੱਛੇ ਤਾਂ ਵੀ ਬਿਲਕੁਲ ਨਹੀਂ ਦੱਸਣਾ ਕਿ ਸਾਡੇ ਘਰ ਵਿਚ ਬਾਜ ਹੈ -॥
ਅਸਲ ਵਿਚ ਮਾਂ ਪਿਉ ਤੋਂ ਮਹਿਰੂਮ ਪੈਂਦੇ ਖਾਨ ਜਦ ਗੁਰੁ ਦੀ ਸ਼ਰਨ ਵਿਚ ਆਇਆ ਹੁੰਦਾ ; ਉਸ ਦੇ ਘਰੇਲੂ ਹਾਲਾਤ ਬਹੁਤ ਹੀ ਅਣਸੁਖਾਵੇਂ ਹੁੰਦੇ ; ਦੀਨ ਤੋਂ ਹਟ ਕੇ ਉਸ ਨੂੰ ਉਪਜੀਵਕਾ ਦੀ ਲੋੜ ਹੁੰਦੀ ਹੈ ।ਪਰ ਜਦ ਉਸ ਦੇ ਜਵਾਈ ਅਸਮਾਨ ਖਾਨ ਦਾ ਸਮਾਂ ਹੁੰਦਾ ਉਸ ਨੂੰ ਵੇਲੇ ਹਾਲਾਤ ਹੋਰ ਹੁੰਦੇ ਉਹ ਇਕ ਮਕਬੂਲ ਘਰਾਣੇ ਨਾਲ ਸਬੰਧਤ ਹੁੰਦਾ ਉਸ ਨੂੰ ਪੈਂਦੇ ਖਾਨ ਦੇ ਪਿਛਲੇਰੇ ਦੁਖਾਂ ਸੁੱਖਾ ਦਾ ਕੋਈ ਅਹਿਸਾਸ ਨਹੀਂ ਹੁੰਦਾ । ਜਵਾਈ ਅਸਮਾਨ ਖਾਨ ਦਾ ਪਿਤਾ ਲਾਹੌਰ ਦਰਬਾਰ ਵਿਚ ਅਹਿਲਕਾਰ ਲੱਗਿਆ ਹੁੰਦਾ ।ਅਹਿਲਕਾਰ ਦਾ ਰੁਤਬਾ ਸ਼ਾਹੀ ਨਿਜ਼ਾਮ ਵਿਚ ਕਾਫੀ ਮਹੱਤਵਪੂਰਨ ਹੁੰਦਾ । ਉਹ ਆਪਣੇ ਵਰਤਮਾਨ ਵਿਚ ਇਸਲਾਮੀ ਬਿਬੇਕ ਵਿਚ ਜਿਉਂਦਾ ਹੁੰਦਾ : ਮਾਜ਼ੀ (ਅਤੀਤ )ਵਿਚ ਗੁਰੁ ਪਾਤਸ਼ਾਹ ਦੀਆਂ ਪੈਂਦੇ ਖਾਨ ਉਪਰ ਕੀਤੀਆਂ ਬਖਸ਼ਸ਼ਾ ਉਸ ਦੇ ਦਿਲ-ਓ ਦਿਮਾਗ ਤੇ ਬੇਅਸਰਾਤ ਹੁੰਦੀਆਂ। ਉਸ ਦੇ ਜ਼ਿਹਨ ਵਿਚ ਦੀਨੀ ਗੈਰਤ ਦਾ ਮੁੱਦਾ ਪ੍ਰ੍ਰਬਲ ਹੋ ਚੁੱਕਿਆ ਹੁੰਦਾ ;ਉਸ ਨੂੰ ਉਸ ਵੇਲੇ ਇਕ ਪਠਾਣ ਦਾ ਸਿੱਖਾ ਦੇ ਗੁਰੁ ਦੀ ਸ਼ਰਨ ਵਿੱਚ ਰਹਿਣਾ ਚੁਭ ਰਿਹਾ ਹੁੰਦਾ ।ਉਸ ਨੂੰ ਪੈਂਦੇ ਖਾਨ ਦਾ ਗੁਰੁ ਪਾਤਸ਼ਾਹ ਦੀ ਆਗਿਆ ‘ਚ ਰਹਿਣਾ ਮੂਲ ਨਹੀਂ ਭਾਅ ਰਿਹਾ ਹੁੰਦਾ .
ਉਧਰ ਬਾਬਾ ਗੁਰਦਿਤਾ ਜੀ ਦੇ ਸਾਥੀ ਗੁਆਚੇ ਹੋਏ ਬਾਜ਼ ਦੀ ਖੋਜ ਕਰਦੇ ਹੋਏ ਪੈਂਦੇ ਖਾਨ ਦੇ ਪਿੰਡ ਕੋਲ ਬਾਗ ਵਿਚ ਆ ਜਾਂਦੇ ਤਾਂ ਉਨ੍ਹਾਂ ਨੂੰ ਲੱਗਦਾ; ਬਾਜ਼ ਨਿਸ਼ਚੇ ਤੌਰ ‘ਤੇ ਇਸ ਛੋਟੇ ਮੀਰ ਪਿੰਡ ਵਿਚ ਹੀ ਹੈ ਹੋਰ ਕਿਧਰੇ ਨਹੀਂ ਜਾ ਸਕਦਾ ।ਇਹ ਛੋਟੇ ਮੀਰ ਪੈਂਦੇ ਖਾਨ ਦਾ ਪਿੰਡ ਹੁੰਦਾ ; ਉਹ ਚੱਲ ਕੇ ਪੈਂਦੇ ਖਾਨ ਦੇ ਘਰ ਆ ਜਾਂਦੇ ਅਤੇ ਜਦ ਬਾਜ ਬਾਰੇ ਪੁੱਛਦੇ ਹਨ ਤਾਂ ਪੈਂਦੇ ਖਾਨ ਸਾਫ ਮੁੱਕਰ ਜਾਂਦਾ – ਸਾਡੇ ਕੋਲ ਕੋਈ ਬਾਜ਼ ਨਹੀਂ ਪਿੰਡ ‘ਚ ਕਿਸੇ ਹੋਰ ਦੇ ਘਰ ਹੋ ਸਕਦਾ -। ਉਹ ਸੱਚਾ ਹੋਣ ਲਈ ਪਿੰਡ ਵਿਚ ਢੰਡੋਰ ਫਿਰਾਂਉਂਦਾ ਤੇ ਪਿੰਡ ਚੋਂ ਪੁਛਗਿੱਛ ਵੀ ਕਰਾਂਉਂਦਾ ।ਜਦ ਬਾਜ਼ ਨਹੀਂ ਮਿਲਦਾ ਤਾਂ ਬਾਬਾ ਗੁਰਦਿਤਾ ਦੇ ਸ਼ਿਕਾਰੀ ਸਾਥੀ ਖਾਲੀ ਵਾਪਸ ਚਲੇ ਜਾਂਦੇ ਹਨ ਅਤੇ ਜਾ ਬਾਬਾ ਗੁਰਦਿਤਾ ਜੀ ਨੂੰ ਦਸਦੇ ਹਨ ਕਿ ਸਾਰੀ ਗੱਲ ਇੰਝ ਹੋਈ ਹੈ ਸਾਨੂੰ ਜਾਪਦਾ ਹੈ ਕਿ ਬਾਜ਼ ਪੈਂਦੇ ਖਾਨ ਦੇ ਘਰ ਵਿਚ ਹੀ ਹੈ । ਬਾਬਾ ਗੁਰਦਿਤਾ ਸੋਚ ਵਿਚਾਰ ਕਰਕੇ ਕੁਝ ਚਿਰ ਬਾਅਦ ਗੁਰੁ ਸਾਹਿਬ ਕੋਲ ਜਾਂਦਾ ਤੇ ਜਾ ਕੇ ਦੱਸਦਾ – ਚਿੱਟਾ ਬਾਜ ਬਹੁਤ ਆਹਲਾ ਨਸਲ ਦਾ ਹੈ ਅਸੀਂ ਉਸ ਨਾਲ ਬਹੁਤ ਸ਼ਿਕਾਰ ਕੀਤਾ ।ਬੜੀ ਤੇਜ਼ ਝਪਟ ਮਾਰ ਕੇ ਸ਼ਿਕਾਰ ਕਰਦਾ ਹੈ ।ਪਰ ਮਾੜੀ ਗੱਲ ਇਹ ਹੋਈ ਕਿ ਜਦ ਅਸੀਂ ਵਾਪਸ ਮੁੜੇ ਤਾ ਸਾਡੇ ਸਾਮ੍ਹਣਿਉਂ ਇਕ ਸੁਖਰਾਬ ਪੰਛੀ ਉਡਿਆ ਸੀ ਅਸੀਂ ਉਸ ਪਿਛੇ ਬਾਜ਼ ਛੱਡ ਦਿਤਾ ।ਬਾਜ਼ ਰੱਜਿਆ ਹੋਣ ਕਰਕੇ ਸ਼ਿਕਾਰ ਕਰਨ ਦੀ ਬਜਾਏ ਇਕ ਬਾਗ ਵਿਚ ਉਤਰ ਗਿਆ ਅਤੇ ਉਹ ਉਥੋਂ ਚੋਰੀ ਹੋ ਗਿਆ ।ਉਸ ਦੀ ਬਹੁਤ ਖੋਜ ਕੀਤੀ ਪਰ ਮਿਲਿਆ ਨਹੀਂ ।ਸ਼ਿਕਾਰੀਆਂ ਨੂੰ ਯਕੀਨ ਹੈ ਕਿ ਬਾਜ਼ ਪੈਂਦੇ ਖਾਨ ਦੇ ਘਰ ਹੈ ਤੇ ਉਹ ਦੇਣ ਤੋਂ ਟਾਲ ਮਟੋਲ ਕਰ ਗਿਆ ਹੈ -.
ਉਨ੍ਹੀ ਦਿਨੀ ਗੁਰੁ ਪਾਤਸ਼ਾਹ ਜਦ ਕਰਤਾਰਪੁਰ ਰਹਿ ਰਹੇ ਹੁੰਦੇ ਤਾਂ ਇਕ ਖਾਸ ਦਿਹਾੜਾ ਹੋਣ ਕਰਕੇ ਸੰਗਤਾਂ ਦੂਰ ਦੂਰ ਤੋਂ ਆਈਆਂ ਹੁੰਦੀਆਂ । ਫਿਰ ਪੰਜ ਕੁ ਦਿਨ ਉਥੇ ਰਹਿ ਕੇ ਵਾਪਸ ਆਪੋ ਆਪਣੇ ਦੇਸ਼ਾ ਇਲਾਕਿਆ ਵਲ ਮੁੜ ਜਾਂਦੀਆਂ ।ਉਥੇ ਬਦਖਸਾਂ ਇਲਾਕੇ ਦਾ ਵਪਾਰੀ ਚਤੁਰਸੈਨ ਜੋ ਉਪਰੋਕਤ ਦੱਸਿਆ ਬਹੁਤ ਬਹੁਮੁਲਾ ਘੋੜਾ ,ਚਿਟਾ ਬਾਜ਼ ਤੇ ਹੋਰ ਕੀਮਤੀ ਵਸਤਰ ਭੇਟ ਕਰਨ ਆਇਆ ਸੀ ਉਹ ਵੀ ਚਲਾ ਜਾਂਦਾ ਹੈ ਅਤੇ ਸਭ ਕਾਸੇ ਤੋਂ ਵੇਹਲੇ ਹੋ ਕੇ ਗੁਰੁ ਪਾਤਸ਼ਾਹ ਇਕ ਦਿਨ ਸਿੱਖਾਂ ਨੁੰ ਪੁਛਦੇ -ਜਿਸ ਦਿਨ ਦਾ ਪੈਂਦੇ ਖਾਨ ਕੀਮਤੀ ਘੋੜਾ ਅਤੇ ਵਸਤਰ ਲੈ ਕੇ ਗਿਆ ਉਸ ਦਿਨ ਤੋਂ ਬਾਅਦ ਉਹ ਇਥੇ ਆਇਆ ਹੀ ਨਹੀਂ ; ਕੀ ਗੱਲ ਹੋ ਗਈ ਉਹ ਆਇਆ ਕਿਉਂ ਨਹੀਂ ? ਗੁਰੁ ਪਾਤਸ਼ਾਹ , ਇਕ ਸੇਵਕ ਦੀ ਡਿਉਟੀ ਲਾਉਂਦੇ ਅਤੇ ਉਸ ਨੂੰ ਪੈਂਦੇ ਖਾਨ ਨੂੰ ਲਿਆਉਣ ਲਈ ਉਸ ਦੇ ਪਿੰਡ ਵੱਲ ਭੇਜ ਦਿੰਦਾ । ਸੇਵਕ ਚਲਾ ਜਾਂਦਾ ਤੇ ਪੈਂਦੇ ਖਾਨ ਨੂੰ ਗੁਰੂ ਦਾ ਸੁਨੇਹਾ ਜਾ ਦਿੰਦਾ । ਪੈਂਦੇ ਖਾਨ ਜਿਸ ਹਾਲਤ ‘ਚ ਬੈਠਾ ਹੁੰਦਾ ਸੁਨੇਹਾ ਸੁਣ ਕੇ ਉਵੇਂ ਹੀ ਮੈਲੇ ਕੁਚੈਲੇ ਜੇਹੇ ਕੱਪੜਿਆਂ ਵਿਚ ਚੱਲ ਕੇ ਗੁਰੁ ਪਾਤਸ਼ਾਹ ਕੋਲ ਆ ਜਾਂਦਾ । ਉਸ ਦਾ ਘਟੀਆ ਜੇਹਾ ਲਿਬਾਸ ਵੇਖ ਕੇ ਬਹੁਤ ਹੀ ਹੈਰਾਨ ਹੋ ਗੁਰੂ ਪਾਤਸ਼ਾਹ ਪੁੱਛਦੇ – ਪੈਂਦੇ ਖਾਨ ਮੈਂ ਕੀ ਵੇਖ ਰਿਹਾਂ ;ਤੈਨੂੰ ਅਜ਼ੀਜ਼ ਸਮਝ ਕੇ ਆਗਿਆ ਕੀਤੀ ਸੀ ਕਿ ਤੂੰ ਅੱਗੇ ਤੋਂ ਸਾਡੇ ਕੋਲ ਜਦ ਵੀ ਆਏਂਗਾ ਤੈਨੂੰ ਦਿੱਤਾ ਹੋਇਆ ਕੀਮਤੀ ਪੁਸ਼ਾਕਾ ਅਤੇ ਸਿਰ ‘ਤੇ ਸੁੰਦਰ ਚੀਰਾ ਬੰਨ੍ਹਿਆ ਹੋਵੇਗਾ ਅਤੇ ਤੇਰੇ ਹੇਠ ਵਰੋਲਾ ਘੋੜਾ ਹੋਇਆ ਕਰੇਗਾ ; ਤੂੰ ਇਹ ਕੀ ਉਦਾਸ ਬੀਮਾਰਾਂ ਵਰਗੇ ਹੁਲੀਏ ਵਿਚ ਆ ਹਾਜ਼ਰ ਹੋਇਆਂ -। ਤਾਂ ਸੁਣ ਕੇ ਪੈਂਦੇ ਖਾਨ ਬਹਾਨਾ ਜੇਹਾ ਲਾਉਂਦਾ ਹੋਇਆ ਬੋਲਦਾ – ਜੀ ਮੈਂ ਛੇਤੀ ਨਾਲ ਜਿਵੇਂ ਬੈਠਾ ਸੀ ਉਵੇਂ ਹੀ ਉਠ ਕੇ ਬਿਨਾ ਤਿਆਰੀ ਦੇ ਤੁਰ ਪਿਆ ਸਾਂ , ਐਸੀ ਕੋਈ ਗੱਲ ਨਹੀਂ ਹੈ-। ਗੁਰੁ ਪਾਤਸ਼ਾਹ ਫੇਰ ਪੁਛਦੇ – ਸਾਨੂੰ ਪਤਾ ਲੱਗਾ ਹੈ ਕਿ ਚਿੱਟਾ ਬਾਜ਼ ਤੇਰੇ ਘਰ ਵਿਚ ਹੈ ਤੂੰ ਦੇਣ ਤੋਂ ਇਨਕਾਰ ਕਰ ਦਿਤਾ ਹੈ -। ਤਾਂ ਪੈਂਦੇ ਖਾਨ ਝੂਠ ਮਾਰਦਾ ਹੋਇਆ ਆਖਦਾ – ਨਹੀਂ ਜੀ ਤੁਹਾਡੇ ਕੋਲ ਕਿਸੇ ਨੇ ਝੂਠ ਮਾਰਿਆ ਜਾਪਦਾ ਹੈ ਸਾਡੇ ਘਰ ਬਾਜ਼ ਨਹੀਂ ਹੈ- । ਗੁਰੁ ਫੇਰ ਆਖਦੇ -ਪੈਂਦੇ ਖਾਨ ਤੁੂੰ ਮੇਰਾ ਖਾਸ ਸੂਰਮਾ ਹੈਂ ; ਸੱਚੋ ਸਚ ਦੱਸ ਦੇਵੋ -। ਪੈਂਦੇ ਖਾਨ ਫਿਰ ਉਹੀ ਗੱਲ ਦੁਹਰਾਉਂਦਾ – ਤੁਹਾਨੂੰ ਕਿਸੇ ਨੇ ਗਲਤ ਦੱਸ ਦਿਤਾ ;ਬਾਜ਼ ਸਾਡੇ ਕੋਲ ਨਹੀਂ ;ਇਹ ਸਾਡਾ ਕੰਮ ਨਹੀਂ ਅਸੀਂ ਇਹੋ ਜੇਹਾ ਕੰਮ ਹੀ ਨਹੀਂ ਕਰਦੇ । ਹੋਰ ਕਿਸੇ ਨੇ ਚੋਰੀ ਕੀਤਾ ਹੋਵੇਗਾ -। ਤਾਂ ਗੁਰੁ ਪਾਤਸ਼ਾਹ ਪਾਸੇ ਖੜੇ ਬਿਧੀਚੰਦ ਨੁੰ ਕੋਲ ਬੁਲਾਉਂਦੇ ਅਤੇ ਉਸ ਦੇ ਕੰਨ ਵਿਚ ਪਰਦੇ ਨਾਲ ਆਖਦੇ – ਬਿਧੀ ਚੰਦ ! ਸਵਾਰ ਹੋ ਕੇ ਛੇਤੀ ਦੇਣੇ ਇਸ ਪੈਂਦੇ ਖਾਨ ਦੇ ਘਰ ਜਾਉ ਤੇ ਸਾਵਧਾਨੀ ਨਾਲ ਸਾਰਾ ਸਮਾਨ ਲਿਆ ਕੇ ਆਪਣੇ ਕੋਲ ਰੱਖ ਲਵੋ-.।
ਸ੍ਰੀ ਗੁਰ ਬਿਧੀਆ ਨਿਕਟਿ ਬੁਲਾਯੋ। ਸ੍ਰਵਨ ਲਾਗਿ ਤਿਹ ਐਸ ਸੁਨਾਯੋ।ਛੋਟੇ ਮੀਰ ਜਾਇ ਅਸ ਕੀਜੈ।ਚੀਰਾ ਬਾਜ ਤਹਾਂ ਤੇ ਲੀਜੈ। 20/333
ਬਿਧੀ ਚੰਦ ਘੋੜੇ ਨੂੰ ਅੱਡੀ ਲਾਉਂਦਾ ਅਤੇ ਫੁਰਤੀ ਨਾਲ ਅਛੋਪਲੇ ਜੇਹੇ ਪੈਂਦੇ ਖਾਨ ਦੇ ਘਰ ਅੰਦਰ ਪ੍ਰਵੇਸ਼ ਹੋ ਜਾਂਦਾ । ਪੈਂਦੇ ਖਾਨ ਦਾ ਜਵਾਈ ਸੁਸਤਾਇਆ ਹੋਇਆ ਘਰੇ ਅਰਾਮ ਕਰ ਰਿਹਾ ਹੁੰਦਾ ਅਤੇ ਘਰ ਵਿਚ ਹੋਰ ਕੋਈ ਨਹੀਂ ਹੁੰਦਾ । ਸਾਰਾ ਸਮਾਨ ਪੁਸ਼ਾਕਾ, ਸੁੰਦਰ ਚੀਰਾ ਅਤੇ ਚਿਟਾ ਬਾਜ਼ ਉਸ ਦੇ ਕਮਰੇ ਵਿਚ ਪਏ ਹੁੰਦੇ । ਬਿਧੀਚੰਦ ਬਾਜ਼ ਫੜ ਲੈਂਦਾ ਅਤੇ ਸਾਰੇ ਵਸਤਰ ਲੈਕੇ ਵਾਪਸ ਪਹੁੰਚ ਕਰਤਾਰਪੁਰ ਪਹੁੰਚ ਜਾਂਦਾ । ਸਾਰਾ ਸਮਾਨ ਇਕ ਪਾਸੇ ਟਿਕਾ ਕੇ ਉਹ ਗੁਰੂ ਪਾਤਸ਼ਾਹ ਕੋਲ ਚਲਾ ਜਾਂਦਾ । ਗੁਰੁ ਪਾਤਸ਼ਾਹ ਫਿਰ ਪੈਂਦੇ ਖਾਨ ਨੂੰ ਆਖਦੇ – ਪੈਂਦੇ ਖਾਨ ਸੱਚੋ ਸੱਚ ਦੱਸ ਦੇਵੋ ਅਜੇ ਕੁਝ ਨਹੀਂ ਵਿਗੜਿਆ ।ਝੂਠ ਨਾ ਮਾਰੋ ਸੱਚੋ ਸੱਚ ਦਸ ਦੇਵੋ-।ਗੁਰੁ ਪਾਤਸ਼ਾਹ ਇਹੀ ਗੱਲ ਜਦ ਤੀਜੀ ਵਾਰ ਆਖਦਾ ਹੈ ਤਾਂ ਪੈਂਦੇ ਖਾਨ ਝੂਠੀ ਸਹੁੰ ਖਾਂਦਾ ਹੋਇਆ ਬੋਲਦਾ – ਮੈਨੂੰ ਤੁਹਾਡੇ ਚਰਨਾਂ ਦੀ ਕਸਮ ਜੇ ਮੈਂ ਬਾਜ਼ ਵੇਖਿਆ ਹੋਵੇ-। ਤਾਂ ਉਸ ਵੇਲੇ ਗੁਰੁ ਪਾਤਸ਼ਾਹ ਬਿਧੀ ਚੰਦ ਨੂੰ ਆਖਦਾ -ਜਾਉ ਸਾਰਾ ਕੁਝ ਲਿਆਵੋ ਤੇ ਇਸ ਨੂੰ ਵਿਖਾ ਦੇਵੋ ਜੋ ਇਸ ਦੇ ਘਰੋਂ ਲਿਆਏ ਹੋ -। ਬਿਧੀ ਚੰਦ ਸਾਰੇ ਵਸਤਰ ਅਤੇ ਉਹ ਚਿਟਾ ਬਾਜ਼ ਉਨ੍ਹਾ ਦੇ ਅੱਗੇ ਰੱਖ ਦਿੰਦਾ । ਪੈਂਦੇ ਖਾਨ ਲਜ਼ਿਤ ਹੋਣ ਦੀ ਬਜਾਏ ਬਾਜ਼ ਨੂੰ ਵੇਖ ਕੇ ਕਰੋਧਤ ਹੋ ਕੇ ਬੋਲਣ ਲੱਗਦਾ – ਮੈਨੂੰ ਬਦਨਾਮ ਕਰਨ ਲਈ ਇਹ ਬਿਧੀ ਚੰਦ ਨੇ ਸਾਰਾ ਛਲ ਕਪਟ ਰਚਿਆ ਹੈ -।ਗੁਰੁ ਪਾਤਸ਼ਾਹ ਫਿਰ ਪਿਆਰ ਨਾਲ ਪੁੱਛਦੇ -ਪੈਦੇ ਖਾਨ ! ਸੱਚੋ ਸੱਚ ਦੱਸ ਦੇਵੋ ਮਾਫੀ ਹੋ ਜਾਏਗੀ ਜੇ ਤੈਨੂੰ ਬਾਜ਼ ਚਾਹੀਦਾ ਹੈ ਤਾਂ ਦੇ ਦਿਤਾ ਜਾਏਗਾ -। ਪੈਂਦੇ ਖਾਨ ਗੁੱਸੇ ‘ਚ ਬਹੁਤ ਹੀ ਪੁੱਠਾ ਬੋਲਦਾ ਤੇ ਉਹ ਗੁਰੁ ਘਰ ਪ੍ਰਤੀ ਬਹੁਤ ਹੀ ਬੋਲ ਕਬੋਲ ਕਰਨ ਲੱਗ ਪੈਂਦਾ । ਸਿੱਖ ਪੈਂਦੇ ਖਾਨ ਦੇ ਮੰਦੇ ਬੋਲਾਂ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਉੁਹ ਪੈਂਦੇ ਖਾਨ ਨੂੰ ਫੜ੍ਹ ਲੈਂਦੇ ਤੇ ਉਸ ਦੀ ਬਹੁਤ ਲਾਹ-ਪਾਹ ਕੀਤੀ ਜਾਂਦੀ । ਕੁੱਟ ਮਾਰ ਕਰਕੇ ਉਸ ਦਾ ਬੁਰਾ ਹਾਲ ਕਰ ਦਿਤਾ ਜਾਂਦਾ ।ਉਹ ਉਥੌਂ ਚੱਲ ਪੈਂਦਾ ਤੇ ਬੁਰੇ ਹਾਲੀਂ ਅੰਦਰੇ ਅੰਦਰੀ ਰਿਝਦਾ ਹੋਇਆ ਆਪਣੇ ਪਿੰਡ ਆਪਣੇ ਘਰ ਚਲਾ ਜਾਂਦਾ .।
ਦੁਖੀ ਹੋਇ ਘਰ ਜਾਇ, ਹਾਲ ਸਭ ਹੀ ਸੁਨਾਇ, ਕਹਯੋ ਸ਼ਾਹੀ ਫੌਜ ਲਯਾਇ, ਗੁਰੂ ਕੋ ਗਹਾਇ ਹੈ॥56
ਪੈਂਦੇ ਖਾਨ ਨੂੰ ਬਹੁਤ ਹੀ ਲਜ਼ਿਤ ਤੇ ਉਦਾਸ ਚਿਤ ਹੋਇਆ ਵੇਖ ਕੇ ਉਸ ਦਾ ਜਵਾਈ ਅਸਮਾਨ ਖਾਨ ਉਸ ਨੂੰ ਹੌਸਲਾ ਦਿੰਦਾ ਹੋਇਆ ਆਖਦਾ – ਖਾਨ ਸਾਹਬ ! ਢੇਰੀ ਨਾ ਢਾਹੋ ਤੁਸੀਂ ਪਠਾਣ ਹੋ ।ਗੈਰਤਮੰਦ ਪਠਾਣ ਇਸ ਤਰਾਂ ਨਹੀਂ ਕਰਿਆ ਕਰਦੇ ।ਤੁਹਾਡੇ ਵਿਚ ਬਲ ਸ਼ਕਤੀ ਅਜੇ ਵੀ ਕਾਇਮ ਹੈ ।ਚਿੰਤਾ ਨਾ ਕਰੋ ਆਪਾਂ ਬਾਦਸ਼ਾਹ ਕੋਲ ਚੱਲਾਂਗੇ ਇਸ ਬੇਇਜ਼ਤੀ ਦਾ ਹਰ ਹਾਲਤ ਵਿਚ ਬਦਲਾ ਲਵਾਂਗੇ -.
ਉਨਾਂ ਦੇ ਆਲੇ ਦੁਆਲੇ ਪਠਾਣਾਂ ਦਾ ਇਲਾਕਾ ਹੁੰਦਾ ਉਹ ਉਨ੍ਹਾਂ ਕੋਲ ਜਾਂਦੇ ਹਨ ।ਉਨ੍ਹਾ ਨਾਲ ਮੇਲ-ਜੋੜ ਕਰਕੇ ਉਨਾਂ ਨੂੰ ਆਪਣੇ ਨਾਲ ਜੋੜ ਲੈਂਦੇ ਹਨ ਅਤੇ ਇਕ ਦਿਨ ਉਹ ਜਲੰਧਰ ਦੇ ਸੁਬੇਦਾਰ ਕੋਲ ਪਹੁੰਚ ਜਾਂਦੇ ਹਨ । ਜਲੰਧਰ ਦਾ ਸੂਬੇਦਾਰ ਕੁਤਬਖਾਨ ਪੈਂਦੇ ਖਾਨ ਦਾ ਚਚੇਰਾ ਭਰਾ ਲਗਦਾ ਹੁੰਦਾ ਜੋ ਹੁਣੇ ਹੁਣੇ ਇਸ ਅਹੁਦੇ ‘ਤੇ ਲਾਇਆ ਗਿਆ ਹੁੰਦਾ ।ਪੈਂਦੇ ਖਾਨ ਉਸ ਕੋਲ ਜਾ ਕੇ ਆਪਣੀ ਸਾਰੀ ਵਿਥਿਆ ਸੁਣਾਉਂਦਾ ਹੋਇਆ ਅਰਜ਼ ਕਰਦਾ- ਆਪ ਪਠਾਣ ਹੋਣ ਦੇ ਨਾਤੇ ਮੇਰੀ ਮਦਦ ਕਰੋ । ਅਸੀਂ ਆਪ ਦਾ ਸਹਾਰਾ ਤਕਿਆ ਹੈ । ਆਪ ਵਿਚ ਪੈ ਕੇ ਮੇਰੀ ਪੁਕਾਰ ਬਾਦਸ਼ਾਹ ਤਕ ਪਹੁੰਚਾਉ ਮੈਂ ਗੁਰੁ ਵੱਲੋਂ ਕੀਤੀ ਬੇਇਜ਼ਤੀ ਦਾ ਬਦਲਾ ਲੈਣਾ ਹੈ -॥(
ਕੁਤਬਖਾਨ ਉਸ ਦੀ ਗਲ ਸਵੀਕਾਰ ਕਰ ਲੈਂਦਾ ਹੈ ਤੇ ਇਕ ਦਿਨ ਉਸ ਦੀ ਬਾਦਸ਼ਾਹ ਸ਼ਾਹਜਹਾਨ ਨਾਲ ਮੁਲਾਕਾਤ ਕਰਾ ਦਿੰਦਾ । ਬਾਦਸ਼ਾਹ ਪੈਂਦੇ ਖਾਨ ਦੀ ਗੱਲ ਬੜੇ ਧਿਆਨ ਨਾਲ ਸੁਣਦਾ ਅਤੇ ਮਨ ਵਿਚ ਲੰਮੀ ਸੋਚ ਵਿਚਾਰ ਕਰਦਾ ਹੋਇਆ ਇਸ ਨਤੀਜੇ ‘ਤੇ ਪਹੁੰਚਦਾ ਕਿ ਪੈਂਦੇ ਖਾਨ ਬਹੁਤ ਪ੍ਰਸਿੱਧ ਸੂਰਮਾ ਪਰਗਟ ਹੋ ਚੁਕਿਆ । ਇਹ ਲੰਮਾ ਸਮਾਂ ਗੁਰੁ ਨਾਲ ਰਿਹਾ ।ਇਹ ਗੁਰੁ ਦੀਆਂ ਸਾਰੀਆਂ ਗਤਵਿਧੀਆਂ ਨੂੰ ਭਲੀ ਪ੍ਰਕਾਰ ਜਾਣਦਾ ਹੈ । ਉਸ ਦੇ ਸੈਨਿਕ ਪਰਬੰਧ ਤੋਂ ਪੂਰੀ ਤਰਾਂ ਵਾਕਫ ਹੈ । ਇਹ ਗੁਰੂ ਦੇ ਖਾਸ ਸੂਰਮੇ ਵਜੋਂ ਅੰਮਿਤਸਰ ਦੀ ਲੜ੍ਹਾਈ ਵਿਚ ਅਗੇ ਹੋ ਕੇ ਲੜਿਆ ਹੈ ।ਇਹ ਗੁਰੂ ਦੀ ਜੰਗ ਕਲਾ ਤੋਂ ਭਲੀ ਭਾਂਤ ਜਾਣੂ ਹੈ। ਗੁਰੁ ਨੇ ਸਾਡੀ ਸ਼ਾਹੀ ਸੈਨਾ ਦਾ ਲੋਹਗੜ੍ਹ ਦੀ ਲੜਾਈ ਵਿਚ, ਰੁਹੇਲਾ ਦੀ ਲੜਾਈ ਵਿਚ , ਅਤੇ ਮਹਿਰਾਜ਼ ਮਾਲਵੇ ਦੀ ਲੜਾਈ ਵਿਚ , ਭਾਰੀ ਜਾਨੀ ‘ਤੇ ਮਾਲੀ ਬਹੁਤ ਨੁਕਸਾਨ ਪਹੁੰਚਾਇਆ ਹੈ । ਸਾਡੇ ਵੱਡੇ ਵੱਡੇ ਜਰਨੈਲ ਮੁਖਲਿਸ ਕਾਨ , ਅਬਦੁੱਲਾ ਖਾਨ ਅਤੇ ਲੱਲਾ ਬੇਗ ਵਰਗੇ ਚੋਟੀ ਦੇ ਸਰਦਾਰ ਜੰਗ ਵਿਚ ਮਾਰ ਮੁਕਾਏ ਹਨ ; ਸਾਨੂੰ ਇਸ ਪੈਂਦੇ ਖਾਨ ਦਾ ਗੁਰੂ ਦੇ ਭੇਤੀ ਹੋਣ ਦਾ ਫਾਇਦਾ ਉਠਾਉਣਾ ਚਾਹੀਦਾ .
ਸੁਨਤ ਸ਼ਾਹ ਮਨ ਮੈ ਹਰਖਾਯੋ।ਘਰ ਫੂਟਯੋ ਨਿਹਚੈ ਅਰਿ ਘਾਯੋ।ਸੁੰਦਰ ਡੀਲ ਬਲੀ ਇਹ ਭਾਰੀ। ਆਯੋ ਫੂਟ ਨ ਬਨੈ ਆਵਾਰੀ।ਅਬ ਬਦਲਾ ਹੈ ਮਮ ਕਰ ਆਵੈ। ਨਿਸਚੈ ਪਕਰਿ ਗੁਰੁ ਕੋ ਲਯੱਵੈ.।
ਪੈਂਦੇ ਖਾਨ ਪ੍ਰਣ ਕਰਦਾ ਹੋਇਆ ਆਖਦਾ – ਹਜ਼ੂਰ ਬਾਦਸ਼ਾਹ ! ਮੈਂ ਗੁਰੂ ਨੂੰ ਜਿਉਂਦੇ ਫੜਾਂਗਾ ਮੇਰੇ ਬਲ ਅੱਗੇ ਉਹ ਟਿਕ ਨਹੀਂ ਸਕੇਗਾ; ਉਸ ਉਤੇ ਹੱਲਾ ਕੀਤਾ ਜਾਵੇ । ਗੁਰੁ ਮੇਰੇ ਅੱਗੇ ਕੁਝ ਵੀ ਨਹੀਂ -।ਬਾਦਸ਼ਾਹ ਸੋਚ ਵਿਚਾਰ ਕੇ ਪੈਂਦੇ ਖਾਨ ਦੀ ਅਰਜ਼ ਮੰਨ ਲੈਂਦਾ ਅਤੇ ਦਰਬਾਰ ਲਗਾਉਂਦਾ ਅਤੇ ਸਾਰੇ ਤੁਰਕ ਜਰਨੈਲਾਂ ਨੂੰ ਦਰਬਾਰ ਵਿਚ ਹਾਜ਼ਰ ਹੋਣ ਦਾ ਹੁਕਮ ਦਿੰਦਾ ।ਗੁਰੁ ‘ਤੇ ਚੜ੍ਹਾਈ ਕਰਨ ਦਾ ਮਤਾ ਰਖਿਆ ਜਾਂਦਾ । ਪਿਸ਼ੌਰ ਦਾ ਸੂਬੇਦਾਰ ਕਾਲੇ ਖਾਨ ਜਰਨੈਲ ਹਾਜ਼ਰ ਹੁੰਦਾ ;ਗੁਰੁ ਪਾਤਸ਼ਾਹ ਨੇ ਉਸ ਦੇ ਭਾਈ ਮੁਖਲਿਸ ਖਾਨ ਨੂੰ ਲੋਹਗੜ੍ਹ ਦੀ ਲੜਾਈ ਵਿਚ ਮਾਰ ਮੁਕਾਇਆ ਹੁੰਦਾ ।ਕਾਲੇ ਖਾਨ ਦੇ ਦਿਲ ਵਿਚ ਆਪਣੇ ਸਕੇ ਭਾਈ ਦੀ ਮੌਤ ਦੀ ਗੁਰੂ ਪਾਤਸ਼ਾਹ ਦੇ ਵਿਰੁੱਧ ਬਦਲਾ ਲੈਣ ਦੀ ਭਾਵਨਾ ਪਰਬਲ ਹੁੰਦੀ । ਉਹ ਗੁਰੂ ਪਾਤਸ਼ਾਹ ਨਾਲ ਜੰਗ ਕਰਨ ਲਈ ਤਿਆਰ ਹੋ ਜਾਂਦਾ ॥ ਦਰਬਾਰ ਵਿਚ ਕਿਰਪਾਨ ਅਤੇ ਪਾਨਾਂ ਦਾ ਬੀੜਾ ਮੰਗਵਾਇਆ ਜਾਂਦਾ ।ਕਾਲੇ ਖਾਨ ਉਠਦਾ ‘ਤੇ ਕਿਰਪਾਨ ਅਤੇ ਬੀੜਾ ਚੁੱਕ ਲੈਂਦਾ ।ਬਾਦਸ਼ਾਹ ਵਲੋਂ ਉਸ ਨੂੰ ਤੋਹਫੇ ਸਿਰੋਪੇ ਦਿਤੇ ਜਾਂਦੇ ;ਭਾਰੀ ਫੌਜ ਨਿਯੁਕਤ ਕਰ ਦਿਤੀ ਜਾਂਦੀ ॥ ਉਸ ਨੂੰ ਕਰਤਾਰਪੁਰ ਰਹਿ ਰਹੇ ਗੁਰੁ ਪਾਤਸ਼ਾਹ ‘ਤੇ ਚੜ੍ਹਾਈ ਕਰਨ ਲਈ ਸ਼ਾਹੀ ਸੈਨਾ ਦੀ ਕਮਾਂਡ ਸੰਭਾਲ ਦਿਤੀ ਜਾਂਦੀ ਹੈ।ਲਾਹੌਰ ਤੋਂ ਕਰਤਾਰਪੁਰ ਵੱਲ ਸੈਨਾ ਚੜ੍ਹ ਪੈਂਦੀ ਹੈ । ਜਲੰਧਰ ਦਾ ਸੂਬੇਦਾਰ ਕੁਤਬਖਾਨ ਕਾਲੇ ਖਾਨ ਦੇ ਨਾਲ ਲਾ ਦਿਤਾ ਜਾਂਦਾ ; ਉਹ ਲਾਹੌਰ ਤੋਂ ਚੱਲ ਪੈਂਦੇ ਹਨ ਅਤੇ ਕਰਤਾਰਪੁਰ ਗੁਰੁ ਪਾਤਸ਼ਾਹ ਦੀ ਸੈਨਾ ਤੇ ਹਮਲਾ ਕਰ ਦਿਤਾ ਜਾਂਦਾ .।
ਭਟ ਵਹੀਆਂ ਅਨੁਸਾਰ 29, 30, 31 ਵਿਸਾਖ ਨੂੰ ਤਿੰਨ ਦਿਨ ਕਰਤਾਰਪੁਰ ਦੇ ਸਥਾਨ ਤੇ ਲਗਾਤਾਰ ਭਿਆਨਕ ਗਹਿਗੱਡ ਜੰਗ ਹੁੰਦੀ ।ਦੋਨਾਂ ਧਿਰਾਂ ਦਾ ਬਹੁਤ ਨੁਕਸਾਨ ਹੁੰਦਾ ।ਸੈਨਿਕਾਂ ਸੂਰਮਿਆਂ ਘੋੜਿਆਂ ਦੀਆਂ ਲਾਸ਼ਾਂ ਦੇ ਢੇਰ ਲਗ ਜਾਂਦੇ;ਜੰਗਲੀ ਜਾਨਵਰ ਲਾਸ਼ਾਂ ਨੂੰ ਨੋਚ ਨੋਚ ਕੇ ਖਾ ਰਹੇ ਹੁੰਦੇ ਧਰਤੀ ਖੂਨ ਨਾਲ ਲੱਥ-ਪੱਥ ਹੋ ਜਾਂਦੀ ਹੈ
ਤੀਜੇ ਦਿਨ ਜਦ ਸ਼ਾਹੀ ਸੈਨਾ ਦੇ ਵੱਡੇ ਵੱਡੇ ਸਰਦਾਰ ਅਨਵਰ ਖਾਨ , ਸੈਦ ਖਾਨ ਅਤੇ ਅਬਦੁੱਲ ਬੇਗ ਵਰਗੇ ਤੁਰਕ ਸੈਨਾ ਸਮੇਤ ਮਾਰੇ ਜਾਂਦੇ ਅਤੇ ਪੈਂਦੇ ਖਾਨ ਦਾ ਜਵਾਈ ਅਸਮਾਨ ਖਾਨ ਬਾਬਾ ਗੁਰਦਿਤਾ ਜੀ ਦੇ ਹੱਥੋਂ ਮਾਰਿਆ ਜਾਦਾ ਹੈ ਤਾਂ ਸੈਨਾ ਮੁਖੀ ਕਾਲੇ ਖਾਨ ਦਾ ਦਿਲ ਡੋਲ ਜਾਂਦਾ । ਉਹ ਸਾਰੀ ਸੈਨਾ ਨੂੰ ਇਕ ਥਾਂ ਇਕੱਤਰ ਕਰ ਲੈਂਦਾ ਅਤੇ ਹੁਕਮ ਝਾੜਦਾ ; ਸੈਨਾ ਅਲੱਗ ਅਲੱਗ ਫਰੰਟਾਂ ਤੇ ਲੜਨ ਦੀ ਬਜਾਏ ਇਕੱਠੀ ਹੋ ਕੇ ਹਮਲਾ ਕਰ ਦੇਵੇ ; ਹੁਣ ਵਕਤ ਨਹੀਂ ਰਿਹਾ ਮਰੋ ਜਾਂ ਮਰ ਜਾਵੋ ਦੀ ਲੜਾਈ ਲੜੀ ਜਾਵੇ ।ਉਹ ਹੁਕਮ ਕਰਦਾ ; ਕੁਤਬ ਖਾਨ ,ਪੈਂਦੇ ਖਾਨ ਦੋਨੋਂ , ਗੁਰੂ ਤੇ ਸਿੱਧਾ ਹਮਲਾ ਕਰ ਦੇਣ।ਲੋਹੇ ਨਾਲ ਲੋਹਾ ਖੜਕਦਾ ; ਜਲੰਧਰ ਦਾ ਸੂਬੇਦਾਰ ਕੁਤਬ ਖਾਨ ਵੀ ਜੰਗ ਦੀ ਭੇਟ ਹੋ ਜਾਂਦਾ ; ਹਾਰ ਦੀ ਜਾਂਦੀ ਬਾਜੀ ਵੇਖ ਕਾਲੇ ਖਾਨ ਬਲੰਦ ਅਵਾਜ਼ ਵਿਚ ਪੈਂਦੇ ਖਾਨ ਨੂੰ ਵੰਗਾਰਦਾ ਹੋਇਆ ਆਖਦਾ – ਪੈਂਦੇ ਖਾਨ ਤੂੰ ਬਾਦਸ਼ਾਹ ਅੱਗੇ ਪ੍ਰਣ ਕੀਤਾ ਸੀ ਮੇਰੇ ਬਲ ਅੱਗੇ ਗੁਰੂ ਟਿਕ ਨਹੀਂ ਸਕੇਗਾ ਮੈਂ ਗੁਰੂ ਨੂੰ ਫੜ ਕੇ ਤੁਹਾਡੇ ਪੇਸ਼ ਕਰਾਂਗਾ ।ਸਾਰੇ ਚੋਟੀ ਦੇ ਸਰਦਾਰ ਮਰ ਗਏ ਹਨ ਸੈਨਾ ਦਾ ਖਾਤਮਾ ਹੋ ਚੁਕਿਆ ਹੈ; ਤੂੰ ਆਪਣੀ ਤਾਕਤ ਦਾ ਜੌਹਰ ਕਦ ਦਿਖਾਏਂਗਾ ਆਪਣੇ ਵਾਅਦੇ ਨੂੰ ਪੂਰਾ ਕਰ ਵਕਤ ਆ ਗਿਆ ਹੈ ?
ਪੈਂਦੇ ਖਾਨ ਆਖਦਾ – ਕਾਲੇ ਖਾਨ! ਤੁਸੀਂ ਸੈਨਕਾਂ ਨੂੰ ਹੁਕਮ ਦੇਵੋ ਉਹ ਸਿੱਖਾਂ ਨੂੰ ਰੋਕ ਕੇ ਰੱਖਣ ਅੱਗੇ ਨਾ ਆਉਣ ਦੇਣ ; ਮੈਂ ਸਿੱਧਾ ਜਾਵਾਂਗਾ ਤੇ ਗੁਰੂ ਨੂੰ ਫੜ ਲਵਾਂਗਾ -।ਉਹ ਗੁੱਸਾ ਧਾਰ ਕੇ ਘੋੜੇ ਨੂੰ ਦੁੜਾਉਂਦਾ ਹੋਇਆ ਛੋਟੀ ਜੇਹੀ ਕੰਧ ਟਪਾ ਕੇ ਵਧਦਾ ਹੋਇਆ ਗੁਰੂ ਪਾਤਸ਼ਾਹ ਦੇ ਕੋਲ ਜਾ ਪਹੁੰਚਦਾ ।ਦੋਨੋ ਆਹਮੋ ਸਾਮ੍ਹਣੇ ਹੋ ਜਾਂਦੇ ਹਨ । ਘੋੜੇ ‘ਤੇ ਸਵਾਰ ਗੁਰੂ ਪਾਤਸ਼ਾਹ ਰੋਹ ਵਿਚ ਆ ਕੇ ਆਖਦੇ – ਪੈਂਦੇ ਖਾਨ ! ਜੰਗ ਜੰਗ ਹੀ ਹੁੰਦੀ ਹੈ ਜੰਗ ਵਿਚ ਲਿਹਾਜ਼ ਤਰਸ ਦੀ ਕੋਈ ਚੀਜ਼ ਨਹੀਂ ਹੁੰਦੀ ।ਫਿਰ ਵੀ ਪਹਿਲਾਂ ਤੈਨੂੰ ਵਾਰ ਦਿਤਾ ਤੂੰ ਵਾਰ ਕਰ ; ਕਿਧਰੇ ਤੇਰੇ ਦਿਲ ਵਿਚ ਕੋਈ ਅਰਮਾਨ ਨਾ ਰਹਿ ਜੱਵੇ-.
ਕਰਿ ਬਾਰ ਨਿਮਕ ਹਰਾਮਿ।ਨਹਿ ਹੌਸ ਰਹੇ ਤੁਵ ਖੱਮਿ ।
ਪੈਂਦੇ ਖਾਨ ਖੰਡਾ ਕੱਢਦਾ ‘ਤੇ ਗੁਰੂ ਪਾਤਸ਼ਾਹ ਤੇ ਸਿੱਧਾ ਵਾਰ ਕਰਦਾ । ਗੁਰੁ ਪਾਤਸ਼ਾਹ ਖੰਡੇ ਅੱਗੇ ਰਕਾਬ ਕਰ ਦਿੰਦੇ ਤੇ ਵਾਰ ਰੋਕ ਲੈਂਦਾ । ਪੈਂਦੇ ਖਾਨ ਦਾ ਵਾਰ ਖਾਲੀ ਚਲਾ ਜਾਂਦਾ ਤਾਂ ਉਹ ਫਿਰ ਵਾਰ ਕਰਦਾ । ਗੁਰੁ ਪਾਤਸ਼ਾਹ ਇਸ ਵਾਰ ਖੰਡੇ ਅੱਗੇ ਢਾਲ ਕਰ ਦਿੰਦੇ । ਉਸ ਦਾ ਦੂਜਾ ਵਾਰ ਵੀ ਖਾਲੀ ਨਿਕਲ ਜਾਂਦਾ । ਪੈਂਦੇ ਖਾਨ ਫਿਰ ਬਹੁਤ ਹੀ ਰੋਹ ਵਿਚ ਆ ਕੇ ਪੂਰੇ ਜ਼ੋਰ ਨਾਲ ਤੀਜੀ ਵਾਰ ਖੰਡਾ ਚਲਾਂਉਂਦਾ ਤਾਂ ਖੰਡਾ ਗੁਰੁ ਪਾਤਸ਼ਾਹ ਦੀ ਢਾਲ ਦੇ ਲੋਹੇ ਦੇ ਫੁੱਲ ਤੇ ਜਾ ਵੱਜਦਾ ; ਖੰਡਾ ਟੁੱਟ ਕੇ ਦੋ ਟੁਕੜੇ ਹੋ ਜਾਂਦਾ । ਪੈਂਦੇ ਖਾਨ ਸੋਚਦਾ ; ਗੁਰੁ ਕਿਤੇ ਦੌੜ ਨਾ ਜਾਵੇ । ਉਹ ਬਲ ਲਾ ਕੇ ਗੁਰੁ ਪਾਤਸ਼ਾਹ ਦੇ ਘੋੜੇ ਨੂੰ ਜੱਫਾ ਮਾਰ ਲੈਂਦਾ ; ਉਹ ਗੁਰ ਪਾਤਸ਼ਾਹ ਨੂੰ ਅਤੇ ਘੋੜੇ ਨੂੰ ਹੇਠਾਂ ਸੁੱਟ ਲੈਣਾ ਚਾਹੁੰਦਾ । ਗੁਰੁ ਪਾਤਸ਼ਾਹ ਫੁਰਤੀ ਨਾਲ ਆਪਣੀ ਢਾਲ ਸੰਭਾਲਦੇ ਅਤੇ ਉਪਰੋਂ ਹੀ ਪੂਰੇ ਬਲ ਨਾਲ ਪੈਂਦੇ ਖਾਨ ਦੇ ਸਿਰ ‘ਤੇ ਮਾਰਦੇ । ਪੈਂਦੇ ਖਾਨ ਚੱਕਰ ਖਾ ਕੇ ਥੱਲੇ ਡਿਗ ਪੈਂਦਾ । ਗੁਰੂ ਪਾਤਸ਼ਾਹ ਵੀ ਘੋੜੇ ਤੋਂ ਉਤਰ ਕੇ ਧਰਤੀ ਤੇ ਆ ਜਾਂਦੇ ।ਅਧਮੋਇਆ ਜੇਹਾ ਹੋਣ ਕਰਕੇ ਗੁਰੁ ਪਾਤਸ਼ਾਹ ਪੈਂਦੇ ਖਾਨ ‘ਤੇ ਵਾਰ ਨਹੀਂ ਕਰਦੇ।ਦੋਨੋਂ ਧਿਰਾਂ ਦੇ ਸੈਨਿਕ ਅਚੰਭਤ ਹੋਏ ਅਸਚਰਜ ਨਜ਼ਾਰੇ ਨੂੰ ਵੇਖ ਰਹੇ ਹੁੰਦੇ ।ਆਸੇ ਪਾਸੇ ਜੰਗ ਰੁਕ ਗਿਆ ਹੁੰਦਾ ।ਕੁਝ ਪਲ ਬਾਅਦ ਪੈਂਦੇ ਖਾਨ ਨੂੰ ਹੋਸ਼ ਆਉਂਦੀ ਹੈ; ਉਹ ਇਕ ਦਮ ਉਠਦਾ ਤੇ ਗੁਰੁ ਪਾਤਸ਼ਾਹ ‘ਤੇ ਵਾਰ ਕਰਨ ਲਈ ਅਹੁਲਦਾ ।ਤਾ ਉਸ ਵੇਲੇ ਗੁਰੁ ਪਾਤਸ਼ਾਹ ਦੇ ਮੁੱਖ ਤੋਂ ਆਵਾਜ਼ ਬਲੰਦ ਹੁੰਦੀ – ਪੈਂਦੇ ਖਾਨ ! ਨਹੀਂ ਹੁਣ ਨਹੀਂ ! ਹੁਣ ਸਾਡਾ ਵਾਰ ਹੈ ਤੁੰ ਸਾਡਾ ਵਾਰ ਲੈ ਅਤੇ ਸਾਵਧਾਨ ਹੋ ਜਾ ।
ਸੁਨ ਰੇ ਪਠਾਨ ! ਮਮ ਵਾਰ ਦੇਹੁ ਬਨਿ ਸੱਵਧੱਨੱ.
ਕਰਿ ਲੀਨ ਤੀਨ ਤੈ ਬਲ ਲਗੱਇ.।
ਗੁਰੁ ਕਿਰਪਾਨ ਖਿਚਦਾ ਤੇ ਵਾਰ ਕਰਦਾ ਹੋਏ ਆਖਦੇ – ਪੈਦੇ ਖਾਨ ਤੇਰਾ ਆਖਰੀ ਸਮਾਂ ਆ ਗਿਆ ਹੈ ।ਤੇਰਾ ਮੁਸਲਮਾਨ ਘਰ ਦਾ ਜਨਮ ਹੈ – ਕਲਮਾ ਪੜ੍ਹ ਲੈ – ਸਾਡਾ ਵਾਰ ਆਇਆ ।
ਤੂ ਤੋ ਮਿਤ੍ਰ ਹਮਾਰਾ ਅਹਾ, ਪੜ੍ਹ ਕਲਮਾ ਮੁਖ ਨਬੀ ਰਸੂਲ.
ਪੈਂਦੇ ਖਾਨ ਗੁਰ ਪਾਤਸ਼ਾਹੁ ਵੱਲ ਤੱਕਦਾ ; ਉਸ ਦੇ ਮਨ-ਮਸਤਕ ਅੰਦਰ ਗੁਰੁ ਪਾਤਸ਼ਾਹ ਦੀਆਂ ਸੱਭੇ ਮੇਹਰਾਂ-ਬਖਸ਼ਸ਼ਾਂ ਦ੍ਰਿਸਟੀਗੋਚਰ ਹੋ ਜਾਂਦੀਆਂ ;ਉਸ ਦੇ ਮੁਰਝਾਏ ਹੋਏ ਮੁੱਖ ਤੋਂ , ਜੁੜੇ ਹੋਏ ਬੁੱਲਾਂ ਚੋਂ ਬਹੁਤ ਹੀ ਧੀਮੀ ਜੇਹੀ ਅਵਾਜ਼ ‘ਚ ਅੰਤਿਮ ਸ਼ਬਦ ਨਿਕਲਦੇ – ਗੁਰੂ ਜੀ ! ਆਪ ਦੀ ਤਲਵਾਰ ਹੀ ਕਲਮਾ ਹੈ ।ਦਇਆ ਕਰੋ ਮੇਰਾ ਪਾਰ ਉਤਾਰਾ ਕਰ ਦਿਉ –.
ਗੁਰੁ ਤੁਮਰੀ ਤਲਵਾਰ ਕਲਮਾ ਹੋਇ ਲੱਗੀ.
ਤਲਵਾਰ ਪਾਰ ਹੋ ਜਾਂਦੀ ਹੈ ;ਪੈਂਦੇ ਖਾਨ ਦੇ ਆਖਰੀ ਸਵਾਸ ਚਲ ਰਹੇ ਹੁੰਦੇ ; ਸਾਹ ਮੁੱਕ ਰਹੇ ਹੁੰਦੇ ।ਕੋਲ ਖੜੇ ਗੁਰੁ ਪਾਤਸ਼ਾਹ ਤੋਂ ਆਪਣੇ ਹੱਥੀਂ ਬੜੀ ਰੀਝ ਨਾਲ ਪਾਲ ਪੋਸ ਕੇ ਜੁਝਾਰੂ ਕੀਤੇ ਸੂਰਮੇ ਦੀ ਧੁੱਪ ‘ਚ ਪਏ ਦੀ ਹਾਲਤ ਜਰੀ ਨਹੀਂ ਜਾਂਦੀ ।ਗੁਰੁ ਪਾਤਸ਼ਾਹ ਬੜਾ ਮੇਹਰਬਾਨ ; ਉਸ ਦੇ ਸਾਰੇ ਔਗੁਣ ਭੁਲਾ ਦਿੰਦਾ । ਗੁਰੂ ਪਾਤਸ਼ਾਹ ਆਪਣੀ ਢਾਲ ਨਾਲ ਪੈਂਦੇ ਖਾਨ ਦੇ ਮੁੱਖ ‘ਤੇ ਛਾਂ ਕਰ ਦਿੰਦੇ । ਪੈਂਦੇ ਖਾਨ ਦੀਆ ਅੱਖਾਂ ਮਿਟ ਰਹੀਆਂ ਹੁੰਦੀਆਂ ਤੇ ਪਲਾਂ ‘ਚ ਮਿਟਦੀਆਂ ਮਿਟਦੀਆਂ ਗੁਰੁ ਪਾਤਸ਼ਾਹ ਦੇ ਸਨਮੁਖ ਸਦਾ ਲਈ ਮਿਟ ਜਾਂਦੀਆਂ । ਸਾਰੇ ਬੋਲੋ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ।
ਜੋਰਾਵਰ ਸਿੰਘ ਤਰਸਿੱਕਾ ।



Share On Whatsapp

Leave a comment


ਜਿੰਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ – 25 ਜਨਵਰੀ 1952
1947 ਨੂੰ ਭਾਰਤ ਪਾਕਿਸਤਾਨ ਬਣਿਆ , ਕਿਸੇ ਲਈ ਨਵਾਂ ਘਰ ਬਣਿਆ ਤੇ ਕੋਈ ਆਜ਼ਾਦ ਹੋਇਆ। ਪਰ ਏਸ ਚੱਕੀ ਚ ਸਿੱਖ ਬੁਰੀ ਤਰ੍ਹਾਂ ਪੀਸੇ ਗਏ। ਜਿੱਥੇ ਆਪਣੇ ਵਸੇ ਵਸਾਏ , ਘਰ ਫਸਲਾਂ , ਮਾਲ ਡੰਗਰ , ਪੁਰਖਿਆਂ ਦੇ ਪਿੰਡ ਛੱਡੇ , ਹਜਾਰਾਂ ਜਾਨਾਂ ਗਈਆਂ, ਇੱਜਤਾਂ ਬੇਪੱਤ ਹੋਈਆਂ , ਉਥੇ ਇੱਕ ਵੱਡਾ ਭਾਰੀ ਸੰਤਾਪ ਜੋ ਪੰਥ ਨੇ ਝੱਲਿਆ , “ਉਹ ਹੈ ਗੁਰੂ ਘਰਾਂ ਤੋਂ ਵਿਛੋੜਾ” 😢😥
ਜਿਨ੍ਹਾਂ ਗੁਰੂ ਸਥਾਨਾਂ ਦੇ ਲਈ ਥੋੜ੍ਹਾ ਸਮਾਂ ਪਹਿਲਾਂ ਹੀ ਨਰੈਣੂ ਵਰਗੇ ਦੁਸ਼ਟਾਂ ਤੋ ਅਜਾਦ ਕਰਉਦਿਆਂ ਸੈਕੜੇ ਸ਼ਹੀਦੀਆਂ ਹੋਈਆਂ , ਜੰਡਾਂ ਨਾਲ ਬੰਨਕੇ ਸਾੜੇ ਰੇਲਾਂ ਦੇ ਅੱਗੇ ਪੈਕੇ ਲੰਗਰ ਛਕਾਏ ਪੰਜਾ ਸਾਹਿਬ , ਚੂਨਾ ਮੰਡੀ ਲਾਹੌਰ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ, ਪੰਜਵੇ ਪਾਤਸ਼ਾਹ ਦਾ ਸ਼ਹੀਦੀ ਅਸਥਾਨ , ਸਿੰਘਣੀਆਂ ਦੇ ਸ਼ਹੀਦੀ ਅਸਥਾਨ ਮੁਲਤਾਨ ਦੇ ਗੁਰੂ ਘਰ , ਏਮਨਾਬਾਦ ਦੇ ਗੁਰੂ ਘਰ , ਜਨਮ ਅਸਥਾਨ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ , ਜਿਥੇ ਗੁਰੂ ਬਾਬੇ ਨੇ ਆਪ ਹੱਲ ਵਾਕਿਆ ਉ ਕਰਤਾਰਪੁਰ ਸਾਹਿਬ , ਗੁਰੁੂ ਬਾਬੇ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਉਸ ਦੇ ਨਾਲ ਹੋਰ ਗੁਰ ਅਸਥਾਨ ਜਿਥੇ ਬਾਬੇ ਨੇ ਡੰਗਰ ਚਾਰੇ, ਬਚਪਨ ਚ ਕੌਤਕ ਕੀਤੇ ਸਪਾਂ ਨੇ ਛਾਂਵਾਂ ਕੀਤੀਆਂ ਪਾਧੇ ਨੂੰ ਪੜਾਇਅ‍ਾ ਆਦਿਕ ਸਭ ਵਿਛੜ ਗਏ ਸਿੱਖ ਸਰਦਾਰਾਂ ਦੀਆਂ ਹਵੇਲੀਆਂ ਸਰਦਾਰ ਨਲੂਆ ਜੀ ਦਾ ਘਰ , ਹੋਰ ਸਰਦਾਰਾਂ ਦੀਆਂ ਸਮਾਧਾਂ ਸਭ ਨੇੜੇ ਹੁੰਦਿਆ ਵੀ ਦੂਰ ਹੋ ਗਏ ਏ ਪੀੜ ਨ ਝੱਲਦਿਅ‍ਾਂ ਪਿਆਰ ਵਾਲਿਆਂ ਦੇ ਹਿਰਦੇ ਚੋਂ ਹੂਕ ਨਿਕਲੀ ਤੇ #25_ਜਨਵਰੀ_1952 ਨੂੰ ਗੁਰੂ ਚਰਨਾਂ ਚ ਅਰਦਾਸ ਦੇ ਨਾਲ ਸ਼ਬਦ ਜੋੜੇ ਗਏ
“ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ””🙏🙏
ਸਤਿਗੁਰੂ ਮਿਹਰ‍ਾਂ ਕਰੇ ਏ ਅਰਦਾਸ ਪਰਵਾਨ ਕਰੇ ਵਿਛੜੇ ਮਿਲ ਸਕੀਏ 😢🙏🙏
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a comment




धनासरी महला ५ ॥ त्रिपति भई सचु भोजनु खाइआ ॥ मनि तनि रसना नामु धिआइआ ॥१॥ जीवना हरि जीवना ॥ जीवनु हरि जपि साधसंगि ॥१॥ रहाउ ॥ अनिक प्रकारी बसत्र ओढाए ॥ अनदिनु कीरतनु हरि गुन गाए ॥२॥ हसती रथ असु असवारी ॥ हरि का मारगु रिदै निहारी ॥३॥ मन तन अंतरि चरन धिआइआ ॥ हरि सुख निधान नानक दासि पाइआ ॥४॥२॥५६॥

अर्थ: हे भाई! साध-संगति में (बैठ के) परमात्मा का नाम जपा करो- यही है असल जीवन, यही है असल जिंदगी।1। रहाउ।हे भाई! जिस मनुष्य ने अपने मन में, हृदय में, जीभ से परमात्मा का नाम सिमरना शुरू कर दिया, जिसने सदा-स्थिर हरी नाम (की) खुराक खानी शुरू कर दी उसको (माया की तृष्णा की ओर से) शांति आ जाती है।1।जो मनुष्य हर वक्त परमात्मा की सिफत सालाह करता है, प्रभु के गुण गाता है, उसने (मानो) कई किस्मों के (रंग-बिरंगे) कपड़े पहन लिए हैं (और वह इन सुंदर पोशाकों का आनंद ले रहा है)।2।हे भाई! जो मनुष्य अपने हृदय में परमात्मा के मिलाप का राह ताकता रहता है, वह (जैसे) हाथी, रथों, घोड़ों की सवारी (के सुख मजे ले रहा है)।3।हे नानक! जिस मनुष्य ने अपने मन में हृदय में परमात्मा के चरणों का ध्यान धरना शुरू कर दिया है, उस दास ने सुखों के खजाने प्रभु को पा लिया है।4।2।56।



Share On Whatsapp

Leave a comment


ਅੰਗ : 684
ਧਨਾਸਰੀ ਮਹਲਾ ੫ ॥ ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥ ਜੀਵਨਾ ਹਰਿ ਜੀਵਨਾ ॥ ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥ ਅਨਿਕ ਪ੍ਰਕਾਰੀ ਬਸਤ੍ਰ ਓਢਾਏ ॥ ਅਨਦਿਨੁ ਕੀਰਤਨੁ ਹਰਿ ਗੁਨ ਗਾਏ ॥੨॥ ਹਸਤੀ ਰਥ ਅਸੁ ਅਸਵਾਰੀ ॥ ਹਰਿ ਕਾ ਮਾਰਗੁ ਰਿਦੈ ਨਿਹਾਰੀ ॥੩॥ ਮਨ ਤਨ ਅੰਤਰਿ ਚਰਨ ਧਿਆਇਆ ॥ ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ ॥੪॥੨॥੫੬॥

ਅਰਥ: ਹੇ ਭਾਈ! ਸਾਧ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ-ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗੀ।੧।ਰਹਾਉ।ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ।੧।ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਨੇ (ਮਾਨੋ) ਕਈ ਕਿਸਮਾਂ ਦੇ (ਵੰਨ ਸੁਵੰਨੇ) ਕੱਪੜੇ ਪਹਿਨ ਲਏ ਹਨ (ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ) ।੨। ਹੇ ਭਾਈ! ਜੇਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਰਹਿੰਦਾ ਹੈ, ਉਹ (ਮਾਨੋ) ਹਾਥੀ ਰਥਾਂ ਘੋੜਿਆਂ ਦੀ ਸਵਾਰੀ (ਦਾ ਸੁਖ ਮਾਣ ਰਿਹਾ ਹੈ) ।੩।ਹੇ ਨਾਨਕ! ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ, ਉਸ ਦਾਸ ਨੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ।੪।੨।੫੬।



Share On Whatsapp

Leave a comment


बिलावलु महला ५ ॥ संत सरणि संत टहल करी ॥ धंधु बंधु अरु सगल जंजारो अवर काज ते छूटि परी ॥१॥ रहाउ ॥ सूख सहज अरु घनो अनंदा गुर ते पाइओ नामु हरी ॥ ऐसो हरि रसु बरनि न साकउ गुरि पूरै मेरी उलटि धरी ॥१॥ पेखिओ मोहनु सभ कै संगे ऊन न काहू सगल भरी ॥ पूरन पूरि रहिओ किरपा निधि कहु नानक मेरी पूरी परी ॥२॥७॥९३॥

हे भाई! जब मैं गुरु की शरण आ पड़, जब मैं गुरु की सेवा करने लग गया, (मेरे अंदर से) धंदा, बंधन और सारे जंजाल (खत्म हो गए), मेरी ब्रिती और और कामों में अटंक हो गयी॥१॥रहाउ॥ हे भाई! गुरु से मैं परमात्मा का नाम प्राप्त कर लिया (जिस की बरकत से) आत्मिक अडोलता का सुख और आनंद (मेरे अंदर उत्पन हो गया)। हरि-नाम का स्वाद मुझे ऐसा आया कि मैं वो बयां नहीं कर सकता । गुरु ने मेरी ब्रिती माया कि तरफ से हटा दी॥१॥ हे भाई! (गुरु कि कृपा से) सुंदर प्रभु को मैंने सब में बसता देख लिया है, कोई भी जगह उस प्रभु के बिना नहीं दिखती, सारी ही सृष्टि प्रभु की जीवन-रौ से भरपूर दिख रही है। कृपा का खज़ाना परमात्मा हर जगह पूर्ण तौर पर व्यापक दिख रहा है। हे नानक! कह-(हे भाई! गुरु की कृपा से) मेरी मेहनत सफल हो गयी है॥२॥७ ॥९३॥



Share On Whatsapp

Leave a comment




ਅੰਗ : 822
ਬਿਲਾਵਲੁ ਮਹਲਾ ੫ ॥ ਸੰਤ ਸਰਣਿ ਸੰਤ ਟਹਲ ਕਰੀ ॥ ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੂਟਿ ਪਰੀ ॥੧॥ ਰਹਾਉ ॥ ਸੂਖ ਸਹਜ ਅਰੁ ਘਨੋ ਅਨੰਦਾ ਗੁਰ ਤੇ ਪਾਇਓ ਨਾਮੁ ਹਰੀ ॥ ਐਸੋ ਹਰਿ ਰਸੁ ਬਰਨਿ ਨ ਸਾਕਉ ਗੁਰਿ ਪੂਰੈ ਮੇਰੀ ਉਲਟਿ ਧਰੀ ॥੧॥ ਪੇਖਿਓ ਮੋਹਨੁ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ ॥ ਪੂਰਨ ਪੂਰਿ ਰਹਿਓ ਕਿਰਪਾ ਨਿਧਿ ਕਹੁ ਨਾਨਕ ਮੇਰੀ ਪੂਰੀ ਪਰੀ ॥੨॥੭॥੯੩॥

ਅਰਥ : ਹੇ ਭਾਈ! ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਜਦੋਂ ਮੈਂ ਗੁਰੂ ਦੀ ਸੇਵਾ ਕਰਨ ਲੱਗ ਪਿਆ, (ਮੇਰੇ ਅੰਦਰੋਂ) ਧੰਧਾ, ਬੰਧਨ ਅਤੇ ਸਾਰਾ ਜੰਜਾਲ (ਮੁੱਕ ਗਿਆ), ਮੇਰੀ ਬ੍ਰਿਤੀ ਹੋਰ ਹੋਰ ਕੰਮਾਂ ਤੋਂ ਅਟੰਕ ਹੋ ਗਈ ॥੧॥ ਰਹਾਉ॥ ਹੇ ਭਾਈ! ਗੁਰੂ ਪਾਸੋਂ ਮੈਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ (ਜਿਸ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦਾ ਸੁਖ ਅਤੇ ਆਨੰਦ (ਮੇਰੇ ਅੰਦਰ ਉਤਪੰਨ ਹੋ ਗਿਆ)। ਹਰਿ-ਨਾਮ ਦਾ ਸੁਆਦ ਮੈਨੂੰ ਅਜੇਹਾ ਆਇਆ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ। ਗੁਰੂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ॥੧॥ ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਸੋਹਣੇ ਪ੍ਰਭੂ ਨੂੰ ਮੈਂ ਸਭ ਵਿਚ ਵੱਸਦਾ ਵੇਖ ਲਿਆ ਹੈ, ਕੋਈ ਭੀ ਥਾਂ ਉਸ ਪ੍ਰਭੂ ਤੋਂ ਸੱਖਣਾ ਨਹੀਂ ਦਿੱਸਦਾ, ਸਾਰੀ ਹੀ ਸ੍ਰਿਸ਼ਟੀ ਪ੍ਰਭੂ ਦੀ ਜੀਵਨ-ਰੌ ਨਾਲ ਭਰਪੂਰ ਦਿੱਸ ਰਹੀ ਹੈ। ਕਿਰਪਾ ਦਾ ਖ਼ਜ਼ਾਨਾ ਪਰਮਾਤਮਾ ਹਰ ਥਾਂ ਪੂਰਨ ਤੌਰ ਤੇ ਵਿਆਪਕ ਦਿੱਸ ਰਿਹਾ ਹੈ। ਹੇ ਨਾਨਕ! ਆਖ-(ਹੇ ਭਾਈ! ਗੁਰੂ ਦੀ ਮੇਹਰ ਨਾਲ) ਮੇਰੀ ਮੇਹਨਤ ਸਫਲ ਹੋ ਗਈ ਹੈ ॥੨॥੭॥੯੩॥



Share On Whatsapp

Leave a comment


धनासरी महला ५ ॥ पानी पखा पीसउ संत आगै गुण गोविंद जसु गाई ॥ सासि सासि मनु नामु सम्हारै इहु बिस्राम निधि पाई ॥१॥ तुम्ह करहु दइआ मेरे साई ॥ ऐसी मति दीजै मेरे ठाकुर सदा सदा तुधु धिआई ॥१॥ रहाउ ॥ तुम्हरी क्रिपा ते मोहु मानु छूटै बिनसि जाइ भरमाई ॥ अनद रूपु रविओ सभ मधे जत कत पेखउ जाई ॥२॥ तुम्ह दइआल किरपाल क्रिपा निधि पतित पावन गोसाई ॥ कोटि सूख आनंद राज पाए मुख ते निमख बुलाई ॥३॥ जाप ताप भगति सा पूरी जो प्रभ कै मनि भाई ॥ नामु जपत त्रिसना सभ बुझी है नानक त्रिपति अघाई ॥४॥१०॥

अर्थ: (हे प्रभु! कृपा कर) मैं (तेरे) संतों की सेवा में (रह के, उनके लिए) पानी (ढोता रहूँ, उनको) पंखा (झलता रहूँ, उनके लिए आटा) पीसता रहूँ, और, हे गोबिंद! तेरी सिफत सलाह तेरे सुन गाता रहूँ। मेरे मन प्रतेक साँस के साथ (तेरा) नाम याद करता रहे, मैं तेरा यह नाम प्राप्त कर लूँ जो सुख शांति का खज़ाना है ॥१॥ हे मेरे खसम-प्रभु! (मेरे ऊपर) दया कर। हे मेरे ठाकुर! मुझे ऐसी अक्ल दो कि मैं सदा ही तेरा नाम सिमरता रहूँ ॥१॥ रहाउ ॥ हे प्रभु! तेरी कृपा से (मेरे अंदर से) माया का मोह ख़त्म हो जाए, अहंकार दूर हो जाए, मेरी भटकना का नास हो जाए, मैं जहाँ जहाँ जा के देखूँ सब में मुझे तूँ आनंद-सरूप ही वसता दिखे ॥२॥ हे धरती के खसम! तूँ दयाल हैं, कृपाल हैं, तूँ दया का खज़ाना हैं, तूँ विकारियों को पवित्र करने वाले हैं। जब मैं आँख झमकण जितने समय के लिए मुँहों तेरा नाम उचारता हूँ, मुझे इस तरह जापता है कि मैं राज-भाग के करोड़ों सुख आनन्द प्रापत कर लिए हैं ॥३॥ वही जाप ताप वही भगती पूरन मानों, जो परमात्मा के मन में पसंद आती है। हे नानक जी! परमात्मा का नाम जपिया सारी त्रिसना खत्म हो जाती है, (माया वाले पदार्थों से) पूरन तौर से संतुस्टी हो जाती है ॥४॥१०



Share On Whatsapp

Leave a comment


ਅੰਗ : 673
ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥

ਅਰਥ: (ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥ ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥ ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ॥੨॥ ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ। ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ ॥੩॥ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ। ਹੇ ਨਾਨਕ ਜੀ! ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥੧੦॥



Share On Whatsapp

Leave a comment




धनासरी महला १ घरु २ असटपदीआ ੴ सतिगुर प्रसादि ॥ गुरु सागरु रतनी भरपूरे ॥ अम्रितु संत चुगहि नही दूरे ॥ हरि रसु चोग चुगहि प्रभ भावै ॥ सरवर महि हंसु प्रानपति पावै ॥१॥ किआ बगु बपुड़ा छपड़ी नाइ ॥ कीचड़ि डूबै मैलु न जाइ ॥१॥ रहाउ ॥ रखि रखि चरन धरे वीचारी ॥ दुबिधा छोडि भए निरंकारी ॥ मुकति पदारथु हरि रस चाखे ॥ आवण जाण रहे गुरि राखे ॥२॥ सरवर हंसा छोडि न जाइ ॥ प्रेम भगति करि सहजि समाइ ॥ सरवर महि हंसु हंस महि सागरु ॥ अकथ कथा गुर बचनी आदरु ॥३॥ सुंन मंडल इकु जोगी बैसे ॥ नारि न पुरखु कहहु कोऊ कैसे ॥ त्रिभवण जोति रहे लिव लाई ॥ सुरि नर नाथ सचे सरणाई ॥४॥ आनंद मूलु अनाथ अधारी ॥ गुरमुखि भगति सहजि बीचारी ॥ भगति वछल भै काटणहारे ॥ हउमै मारि मिले पगु धारे ॥५॥ अनिक जतन करि कालु संताए ॥ मरणु लिखाइ मंडल महि आए ॥ जनमु पदारथु दुबिधा खोवै ॥ आपु न चीनसि भ्रमि भ्रमि रोवै ॥६॥ कहतउ पड़तउ सुणतउ एक ॥ धीरज धरमु धरणीधर टेक ॥ जतु सतु संजमु रिदै समाए ॥ चउथे पद कउ जे मनु पतीआए ॥७॥ साचे निरमल मैलु न लागै ॥ गुर कै सबदि भरम भउ भागै ॥ सूरति मूरति आदि अनूपु ॥ नानकु जाचै साचु सरूपु ॥८॥१॥

अर्थ: बिचारा बगुला छपड़ी में क्यों नहाता है? (कुछ नहीं मिलता, बल्कि छपड़ी में नहा के) कीचड़ में डूबता है, (उसकी ये) मैल दूर नहीं होती (जो मनुष्य गुरू समुन्द्र को छोड़ के देवी-देवताओं आदि अन्य के आसरे तलाशता है वह, मानो, छपड़ी में ही नहा रहा है। वहाँ से वह और भी ज्यादा माया-मोह की मैल चिपका लेता है)।1। रहाउ। गुरू (मानो) एक समुन्द्र (है जो प्रभू की सिफत सालाह से) नाको नाक भरा हुआ है। गुरमुख सिख (उस सागर में से) आत्मिक जीवन देने वाली खुराक (प्राप्त करते हैं जैसे हंस मोती) चुगते हैं, (और गुरू से) दूर नहीं रहते। प्रभू की मेहर के अनुसार संत-हंस हरी-नाम रस (की) चोग चुगते हैं। (गुरसिख) हंस (गुरू-) सरोवर में (टिका रहता है, और) जिंद के मालिक प्रभू को पा लेता है।1। गुरसिख बड़ा सचेत हो के पूरा विचारवान हो के (जीवन-यात्रा में) पैर रखता है। परमात्मा के बिना किसी और आसरे की तलाश छोड़ के परमात्मा का ही बन जाता है। परमात्मा के नाम का रस चख के गुरसिख वह पदार्थ हासिल कर लेता है जो माया के मोह से खलासी दिलवा देता है। जिसकी गुरू ने सहायता कर दी उसके जन्म-मरण के चक्कर समाप्त हो गए।2। (जैसे) हंस मानसरोवर को छोड़ के नहीं जाता (वैसे ही जो सिख गुरू का दर छोड़ के नहीं जाता वह) प्रेमा भक्ति की बरकति से अडोल आत्मिक अवस्था में लीन हो जाता है। जो गुरसिख-हंस गुरू-सरोवर में टिकता है, उसके अंदर गुरू-सरोवर अपना आप प्रगट करता है (उस सिख के अंदर गुरू बस जाता है) – यह कथा अकथ है (भाव, इस आत्मिक अवस्था का बयान नहीं किया जा सकता। सिर्फ ये कह सकते हैं कि) गुरू के बचनों पर चल के वह (लोक-परलोक में) आदर पाता है।3। जे कोई विरला प्रभू चरणों में जुड़ा हुआ सख्श शून्य अवस्था में टिकता है, उसके अंदर स्त्री-मर्द वाला भेद नहीं रह जाता (भाव, उसके काम चेष्टा अपना प्रभाव नहीं डालती)। बताओ, कोई ये संकल्प कर भी कैसे सकता है? क्योंकि वह तो सदा उस परमात्मा में सुरति जोड़े रखता है जिसकी ज्योति तीनों भवनों में व्यापक है और देवते मनुष्य नाथ आदि सभी जिस सदा-स्थिर की शरण लिए रखते हैं।4। (गुरमुख-हंस गुरू-सागर में टिक के उस प्राणपति-प्रभू को मिलता है) जो आत्मिक आनंद का श्रोत है जो निआसरों का आसरा है। गुरमुख उसकी भक्ति के द्वारा और उसके गुणों के विचार के माध्यम से अडोल आत्मिक अवस्था में टिके रहते हैं। वह प्रभू (अपने सेवकों की) भक्ति से प्रेम करता है, उनके सारे डर दूर करने के समर्थ है। गुरमुखि अहंकार को मार के और (साध-संगति में) टिक के उस आनंद-मूल प्रभू (के चरनों) में जुड़ते हैं।5। जो मनुष्य (बेचारे बगुले की तरह अहंकार की छपड़ी में ही नहाता है, और) अपने आत्मिक जीवन को नहीं पहचानता, वह (अहंकार में) भटक-भटक के दुखी होता है; परमात्मा के बिना किसी और आसरे की तलाश में वह अमूल्य मानस जनम गवा लेता है; अनेकों अन्य ही जतन करने के कारण (सहेड़ी हुई) आत्मिक मौत (का लेख ही अपने माथे पर) लिखा के इस जगत में आया (और यहाँ भी आत्मिक मौत ही गले पड़वाता रहा)।6। (पर) जो मनुष्य एक परमात्मा की सिफत सालाह ही (नित्य) उचारता है, पढ़ता है और सुनता है और धरती के आसरे प्रभू की टेक पकड़ता है वह गंभीर स्वभाव ग्रहण करता है वह (मनुष्य जीवन के) फर्ज को (पहचानता है)। अगर मनुष्य (गुरू की शरण में रह के) अपने मन को उस आत्मिक अवस्था में पहुँचा ले जहाँ माया के तीनों ही गुण जोर नहीं डाल सकते, तो (सहज ही) जत-सत और संजम उसके हृदय में लीन रहते हैं।7। सदा-स्थिर प्रभू में टिक के पवित्र हुए मनुष्य के मन को विकारों की मैल नहीं चिपकती। गुरू के शबद की बरकति से उसकी भटकना दूर हो जाती है उसका (दुनियावी) डर-सहम समाप्त हो जाता है। नानक (भी) उस सदा-स्थिर हस्ती वाले प्रभू (के दर से नाम की दाति) मांगता है जिस जैसा और कोई नहीं है जिसकी (सुंदर) सूरत और जिसका अस्तित्व आदि से ही चला आ रहा है।8।1।



Share On Whatsapp

Leave a comment


ਅੰਗ : 685
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥ ਰਖਿ ਰਖਿ ਚਰਨ ਧਰੇ ਵੀਚਾਰੀ ॥ ਦੁਬਿਧਾ ਛੋਡਿ ਭਏ ਨਿਰੰਕਾਰੀ ॥ ਮੁਕਤਿ ਪਦਾਰਥੁ ਹਰਿ ਰਸ ਚਾਖੇ ॥ ਆਵਣ ਜਾਣ ਰਹੇ ਗੁਰਿ ਰਾਖੇ ॥੨॥ ਸਰਵਰ ਹੰਸਾ ਛੋਡਿ ਨ ਜਾਇ ॥ ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥ ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ ਅਕਥ ਕਥਾ ਗੁਰ ਬਚਨੀ ਆਦਰੁ ॥੩॥ ਸੁੰਨ ਮੰਡਲ ਇਕੁ ਜੋਗੀ ਬੈਸੇ ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥ ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥ ਸੁਰਿ ਨਰ ਨਾਥ ਸਚੇ ਸਰਣਾਈ ॥੪॥ ਆਨੰਦ ਮੂਲੁ ਅਨਾਥ ਅਧਾਰੀ ॥ ਗੁਰਮੁਖਿ ਭਗਤਿ ਸਹਜਿ ਬੀਚਾਰੀ ॥ ਭਗਤਿ ਵਛਲ ਭੈ ਕਾਟਣਹਾਰੇ ॥ ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥ ਅਨਿਕ ਜਤਨ ਕਰਿ ਕਾਲੁ ਸੰਤਾਏ ॥ ਮਰਣੁ ਲਿਖਾਇ ਮੰਡਲ ਮਹਿ ਆਏ ॥ ਜਨਮੁ ਪਦਾਰਥੁ ਦੁਬਿਧਾ ਖੋਵੈ ॥ ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥ ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥ ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ ਸਾਚੇ ਨਿਰਮਲ ਮੈਲੁ ਨ ਲਾਗੈ ॥ ਗੁਰ ਕੈ ਸਬਦਿ ਭਰਮ ਭਉ ਭਾਗੈ ॥ ਸੂਰਤਿ ਮੂਰਤਿ ਆਦਿ ਅਨੂਪੁ ॥ ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥

ਅਰਥ: ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ) ।੧।ਰਹਾਉ। ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧। ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵੀਚਾਰ ਨਾਲ (ਜੀਵਨ-ਸਫ਼ਰ ਵਿਚ) ਪੈਰ ਰੱਖਦਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾ ਦੇਂਦਾ ਹੈ। ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ।੨। (ਜਿਵੇਂ) ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ (ਤਿਵੇਂ ਜੇਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ) ਪ੍ਰੇਮ ਭਗਤੀ ਦੀ ਬਰਕਤਿ ਨਾਲ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਜਾਂਦਾ ਹੈ। ਜੇਹੜਾ ਗੁਰਸਿੱਖ-ਹੰਸ ਗੁਰੂ-ਸਰੋਵਰ ਵਿਚ ਟਿਕਦਾ ਹੈ, ਉਸ ਦੇ ਅੰਦਰ ਗੁਰੂ-ਸਰੋਵਰ ਆਪਣਾ ਆਪ ਪਰਗਟ ਕਰਦਾ ਹੈ (ਉਸ ਸਿੱਖ ਦੇ ਅੰਦਰ ਗੁਰੂ ਵੱਸ ਪੈਂਦਾ ਹੈ) -ਇਹ ਕਥਾ ਅਕੱਥ ਹੈ (ਭਾਵ, ਇਸ ਆਤਮਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ਼ ਇਹ ਕਹਿ ਸਕਦੇ ਹਾਂ ਕਿ) ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ।੩। ਜੇਹੜਾ ਕੋਈ ਵਿਰਲਾ ਪ੍ਰਭੂ-ਚਰਨਾਂ ਵਿਚ ਜੁੜਿਆ ਬੰਦਾ ਅਫੁਰ ਅਵਸਥਾ ਵਿਚ ਟਿਕਦਾ ਹੈ, ਉਸ ਦੇ ਅੰਦਰ ਇਸਤ੍ਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ (ਭਾਵ, ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਂਦੀ) । ਦੱਸੋ, ਕੋਈ ਇਹ ਸੰਕਲਪ ਕਰ ਭੀ ਕਿਵੇਂ ਸਕਦਾ ਹੈ? ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਵਿਆਪਕ ਹੈ ਅਤੇ ਦੇਵਤੇ ਮਨੁੱਖ ਨਾਥ ਆਦਿਕ ਸਭ ਜਿਸ ਸਦਾ-ਥਿਰ ਦੀ ਸਰਨ ਲਈ ਰੱਖਦੇ ਹਨ।੪। (ਗੁਰਮੁਖ-ਹੰਸ ਗੁਰੂ-ਸਾਗਰ ਵਿਚ ਟਿਕ ਕੇ ਉਸ ਪ੍ਰਾਨਪਤਿ-ਪ੍ਰਭੂ ਨੂੰ ਮਿਲਦਾ ਹੈ) ਜੋ ਆਤਮਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ। ਗੁਰਮੁਖ ਉਸ ਦੀ ਭਗਤੀ ਦੀ ਰਾਹੀਂ ਅਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ। ਉਹ ਪ੍ਰਭੂ (ਆਪਣੇ ਸੇਵਕਾਂ ਦੀ) ਭਗਤੀ ਨਾਲ ਪ੍ਰੇਮ ਕਰਦਾ ਹੈ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਗੁਰਮੁਖਿ ਹਉਮੈ ਮਾਰ ਕੇ ਅਤੇ (ਸਾਧ ਸੰਗਤਿ ਵਿਚ) ਟਿਕ ਕੇ ਉਸ ਆਨੰਦ-ਮੂਲ ਪ੍ਰਭੂ (ਦੇ ਚਰਨਾਂ) ਵਿਚ ਜੁੜਦੇ ਹਨ।੫। ਜੇਹੜਾ-ਮਨੁੱਖ (ਵਿਚਾਰੇ ਬਗੁਲੇ ਵਾਂਗ ਹਉਮੈ ਦੀ ਛਪੜੀ ਵਿਚ ਹੀ ਨ੍ਹਾਉਂਦਾ ਰਹਿੰਦਾ ਹੈ, ਤੇ) ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ, ਉਹ (ਹਉਮੈ ਵਿਚ) ਭਟਕ ਭਟਕ ਕੇ ਦੁਖੀ ਹੁੰਦਾ ਹੈ; ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਉਹ ਅਮੋਲਕ ਮਨੁੱਖਾ ਜਨਮ ਨੂੰ ਗਵਾ ਲੈਂਦਾ ਹੈ; ਅਨੇਕਾਂ ਹੋਰ ਹੋਰ ਜਤਨ ਕਰਨ ਕਰਕੇ (ਸਹੇੜੀ ਹੋਈ) ਆਤਮਕ ਮੌਤ ਉਸ ਨੂੰ (ਸਦਾ) ਦੁਖੀ ਕਰਦੀ ਹੈ, ਉਹ (ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ) ਆਤਮਕ ਮੌਤ (ਦਾ ਲੇਖ ਹੀ ਆਪਣੇ ਮੱਥੇ ਉਤੇ) ਲਿਖਾ ਕੇ ਇਸ ਜਗਤ ਵਿਚ ਆਇਆ (ਤੇ ਇਥੇ ਭੀ ਆਤਮਕ ਮੌਤ ਹੀ ਵਿਹਾਝਦਾ ਰਿਹਾ) ।੬। (ਪਰ) ਜੇਹੜਾ ਮਨੁੱਖ ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ (ਨਿੱਤ) ਉਚਾਰਦਾ ਹੈ ਪੜ੍ਹਦਾ ਹੈ ਤੇ ਸੁਣਦਾ ਹੈ ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸੁਭਾਉ ਗ੍ਰਹਣ ਕਰਦਾ ਹੈ ਉਹ (ਮਨੁੱਖ ਜੀਵਨ ਦੇ) ਫ਼ਰਜ਼ ਨੂੰ (ਪਛਾਣਦਾ ਹੈ) । ਜੇ ਮਨੁੱਖ (ਗੁਰੂ ਦੀ ਸਰਨ ਵਿਚ ਰਹਿ ਕੇ) ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿਚ ਗਿਝਾ ਲਏ ਜਿਥੇ ਮਾਇਆ ਦੇ ਤਿੰਨੇ ਹੀ ਗੁਣ ਜ਼ੋਰ ਨਹੀਂ ਪਾ ਸਕਦੇ, ਤਾਂ (ਸੁਤੇ ਹੀ) ਜਤ ਸਤ ਤੇ ਸੰਜਮ ਉਸ ਦੇ ਹਿਰਦੇ ਵਿਚ ਲੀਨ ਰਹਿੰਦੇ ਹਨ।੭। ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਪਵਿਤ੍ਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ (ਦੁਨੀਆ ਵਾਲਾ) ਡਰ-ਸਹਮ ਮੁੱਕ ਜਾਂਦਾ ਹੈ। ਨਾਨਕ (ਭੀ) ਉਸ ਸਦਾ-ਥਿਰ ਹਸਤੀ ਵਾਲੇ ਪ੍ਰਭੂ (ਦੇ ਦਰ ਤੋਂ ਨਾਮ ਦੀ ਦਾਤਿ) ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ (ਸੋਹਣੀ) ਸੂਰਤ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚਲਿਆ ਆ ਰਿਹਾ ਹੈ।੮।੧।



Share On Whatsapp

Leave a comment


बैराड़ी महला ४ ॥ जपि मन हरि हरि नामु नित धिआइ ॥ जो इछहि सोई फलु पावहि फिरि दूखु न लागै आइ ॥१॥ रहाउ ॥ सो जपु सो तपु सा ब्रत पूजा जितु हरि सिउ प्रीति लगाइ ॥ बिनु हरि प्रीति होर प्रीति सभ झूठी इक खिन महि बिसरि सभ जाइ ॥१॥ तू बेअंतु सरब कल पूरा किछु कीमति कही न जाइ ॥ नानक सरणि तुम्हारी हरि जीउ भावै तिवै छडाइ ॥२॥६॥

हे (मेरे मन! सदा प्रभु का नाम सुमिरन कर, प्रभु का धयान धरा कर, (उस प्रभु के दर से) जो कुछ मांगेगा, वोही प्राप्त कर लेगा। कोई दुःख भी आ के तुझे पूह नहीं सकेगा।१।रहाउ। हे मन! जिस सुमिरन की बरकत से परमात्मा से प्रीत बनी रहती है, वह सुमिरन ही जप है, वह सुमिरन ही ताप है, वह सुमिरन ही व्रत है, वह सुमिरन ही पूजा है। प्रभु के चरणों के प्रेम के बिना और (जप-ताप आदि का प्यार झूठा है, एक दिन पल में ही वह प्यार भूल जाता है।१। हे नानक! (कह) हे प्रभु जी, तू सभी ताकतों से भरपूर है, तेरा मूल्य नहीं पाया जा सकता। मैं (नानक) तेरी सरन आया हूँ, जैसे तुझे अच्छा लगे, मुझे अपने चरणों के बिना और और की प्रीत से बचाए रखो।२।६।



Share On Whatsapp

Leave a comment





  ‹ Prev Page Next Page ›