सोरठि महला ५ घरु २ असटपदीआ ੴ सतिगुर प्रसादि ॥ पाठु पड़िओ अरु बेदु बीचारिओ निवलि भुअंगम साधे ॥ पंच जना सिउ संगु न छुटकिओ अधिक अह्मबुधि बाधे ॥१॥ पिआरे इन बिधि मिलणु न जाई मै कीए करम अनेका ॥ हारि परिओ सुआमी कै दुआरै दीजै बुधि बिबेका ॥ रहाउ ॥ मोनि भइओ करपाती रहिओ नगन फिरिओ बन माही ॥ तट तीरथ सभ धरती भ्रमिओ दुबिधा छुटकै नाही ॥२॥ मन कामना तीरथ जाइ बसिओ सिरि करवत धराए ॥ मन की मैलु न उतरै इह बिधि जे लख जतन कराए ॥३॥ कनिक कामिनी हैवर गैवर बहु बिधि दानु दातारा ॥ अंन बसत्र भूमि बहु अरपे नह मिलीऐ हरि दुआरा ॥४॥ पूजा अरचा बंदन डंडउत खटु करमा रतु रहता ॥ हउ हउ करत बंधन महि परिआ नह मिलीऐ इह जुगता ॥५॥ जोग सिध आसण चउरासीह ए भी करि करि रहिआ ॥ वडी आरजा फिरि फिरि जनमै हरि सिउ संगु न गहिआ ॥६॥ राज लीला राजन की रचना करिआ हुकमु अफारा ॥ सेज सोहनी चंदनु चोआ नरक घोर का दुआरा ॥७॥ हरि कीरति साधसंगति है सिरि करमन कै करमा ॥ कहु नानक तिसु भइओ परापति जिसु पुरब लिखे का लहना ॥८॥ तेरो सेवकु इह रंगि माता ॥ भइओ क्रिपालु दीन दुख भंजनु हरि हरि कीरतनि इहु मनु राता ॥ रहाउ दूजा ॥१॥३॥

राग सोरठि, घर २ में गुरु अर्जनदेव जी की आठ-बंद वाली बाणी अकाल पुरुख एक है वः सतगुरु की कृपा द्वारा मिलता है हे भाई! कोई मनुख वेद (आदिक धरम पुस्तक को) पड़ता है और विचारता है। कोई मनुख निवलीकरम करता है, कोई कुंडलनी नाडी रस्ते प्राण चडाता है। (परन्तु इन साधनों से कामादिक ) पांचो के साथ , साथ ख़तम नहीं हो सकता। (बलिक ) और अहंकार में (मनुख) बंध जाता है ।१। हे भाई! मेरे देखते हुए अनेकों ही लोग (निश्चित धार्मिक) कर्म करते हैं, परन्तु इन साधनों से परमात्मा के चरणों में जुड़ा नहीं जा सकता। हे भाई! मैं तो इन कर्मो का सहारा छोड़ कर मालिक परभू के दर पर आ गिरा हूँ (और विनती करता रहता हूँ हे प्रभु! मुझे भलाई और बुराई की) परख करने की अकल दो।रहाउ। हे भाई! कोई मनुख चुप साधे बैठा है, कोई कर-पाती बन बैठा है (बर्तन के स्थान पर अपने हाथ बरतता है), कोई जंगल में नगन घूमता है। कोई मनुख सारे तीर्थों का रटन कर रहा है, कोई सारी धरती का भ्रमण कर रहा है, (परन्तु इस तरह भी) मन की अस्थिर हालत ख़तम नहीं होती॥२॥ हे भाई! कोई मनुष्य अपनी मनोकामना के अनुसार तीर्थों पे जा बसा है, (मुक्ति का चाहवान अपने) सिर पर (शिव जी वाला) आरा रखवाता है (और, अपने आप को चिरवा लेता है)। पर अगर कोई मनुष्य (ऐसे) लाखों ही यतन करे, इस तरह भी मन की (विकारों की) मैल नहीं उतरती।3। हे भाई! कोई मनुष्य सोना, स्त्री, बढ़िया घोड़े, बढ़िया हाथी (और ऐसे ही) कई किसमों के दान करने वाला है। कोई मनुष्य अन्न दान करता है, कपड़े दान करता है, जमीन दान करता है। (इस तरह भी) परमात्मा के दर पर पहुँचा नहीं जा सकता।4। हे भाई! कोई मनुष्य देव-पूजा में, देवताओं को नमस्कार दंडवत करने में, खट् कर्म करने में मस्त रहता है। पर वह भी (इन मिथे हुए धार्मिक कर्मों को करने के कारण अपने आप को धार्मिक समझ के) अहंकार करता-करता (माया के मोह के) बँधनों में जकड़ा रहता है। इस ढंग से भी परमात्मा को नहीं मिला जा सकता।5। योग-मत में सिद्धों के प्रसिद्ध चौरासी आसन हैं। ये आसन कर करके भी मनुष्य थक जाता है। उम्र तो लंबी कर लेता है, पर इस तरह परमात्मा से मिलाप का संजोग नहीं बनता, बार बार जनम मरन के चक्कर में पड़ा रहता है।6। हे भाई! कई ऐसे हैं जो राज हकूमत के रंग तमाशे भोगते हैं, राजाओं वाले ठाठ-बाठ बनाते हैं, लोगों पर हुकम चलाते हैं, कोई उनका हुकम मोड़ नहीं सकता। सुंदर स्त्री की सेज भोगते हैं, (अपने शरीर पर) चंदन व इत्र लगाते हैं। पर ये सब कुछ तो भयानक नर्क की ओर ले जाने वाले हैं।7। हे भाई! साध-संगति में बैठ के परमात्मा की सिफत सालाह करनी- ये कर्म और सारे कर्मों से श्रेष्ठ है। पर, हे नानक! कह– ये अवसर उस मनुष्य को ही मिलता है जिसके माथे पर पूर्बले किए कर्मों के संस्कारों के अनुसार लेख लिखा होता है।8। हे भाई! तेरा सेवक तेरी सिफत सालाह के रंग में मस्त रहता है। हे भाई! दीनों के दुख दूर करने वाला परमात्मा जिस मनुष्य पर दयावान होता है, उसका ये मन परमात्मा की सिफत सालाह के रंग में रंगा रहता है। रहाउ दूजा।1।3।



Share On Whatsapp

Leave a comment




ਅੰਗ : 641
ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥ ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥ ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥ ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥ ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥ ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥ ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥੬॥ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥ ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥੭॥ ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥ ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥੮॥ ਤੇਰੋ ਸੇਵਕੁ ਇਹ ਰੰਗਿ ਮਾਤਾ ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥

ਅਰਥ : ਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰ) ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦੇ ਹਨ।੧। ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ-ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ ॥ ਰਹਾਉ॥ ਹੇ ਭਾਈ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ), ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ। ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ ॥੨॥ ਹੇ ਭਾਈ! ਕੋਈ ਮਨੁੱਖ ਆਪਣੀ ਮਨੋ-ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵੱਸਿਆ ਹੈ, (ਮੁਕਤੀ ਦਾ ਚਾਹਵਾਨ ਆਪਣੇ) ਸਿਰ ਉਤੇ (ਸ਼ਿਵ ਜੀ ਵਾਲਾ) ਆਰਾ ਰਖਾਂਦਾ ਹੈ (ਤੇ, ਆਪਣੇ ਆਪ ਨੂੰ ਚਿਰਾ ਲੈਂਦਾ ਹੈ) । ਪਰ ਜੇ ਕੋਈ ਮਨੁੱਖ (ਇਹੋ ਜਿਹੇ) ਲੱਖਾਂ ਹੀ ਜਤਨ ਕਰੇ, ਇਸ ਤਰ੍ਹਾਂ ਭੀ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ।੩। ਹੇ ਭਾਈ! ਕੋਈ ਮਨੁੱਖ ਸੋਨਾ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ (ਅਤੇ ਇਹੋ ਜਿਹੇ) ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ। ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਿਮੀਂ ਦਾਨ ਕਰਦਾ ਹੈ। (ਇਸ ਤਰ੍ਹਾਂ ਭੀ) ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ।੪। ਹੇ ਭਾਈ! ਕੋਈ ਮਨੁੱਖ ਦੇਵ-ਪੂਜਾ ਵਿਚ, ਦੇਵਤਿਆਂ ਨੂੰ ਨਮਸਕਾਰ ਡੰਡਉਤ ਕਰਨ ਵਿਚ, ਛੇ ਕਰਮਾਂ ਦੇ ਕਰਨ ਵਿਚ ਮਸਤ ਰਹਿੰਦਾ ਹੈ। ਪਰ ਉਹ ਭੀ (ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰ ਕੇ ਆਪਣੇ ਆਪ ਨੂੰ ਧਰਮੀ ਜਾਣ ਕੇ) ਅਹੰਕਾਰ ਨਾਲ ਕਰਦਾ ਕਰਦਾ (ਮਾਇਆ ਦੇ ਮੋਹ ਦੇ) ਬੰਧਨਾਂ ਵਿਚ ਜਕੜਿਆ ਰਹਿੰਦਾ ਹੈ। ਇਸ ਤਰੀਕੇ ਭੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ।੫। ਜੋਗ-ਮਤ ਵਿਚ ਸਿੱਧਾਂ ਦੇ ਪ੍ਰਸਿੱਧ ਚੌਰਾਸੀ ਆਸਣ ਹਨ। ਇਹ ਆਸਣ ਕਰ ਕਰ ਕੇ ਭੀ ਮਨੁੱਖ ਥੱਕ ਜਾਂਦਾ ਹੈ। ਉਮਰ ਤਾਂ ਲੰਮੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਨਾਲ ਨਹੀਂ ਬਣਦਾ, ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ।੬। ਹੇ ਭਾਈ! ਕਈ ਐਸੇ ਹਨ ਜੋ ਰਾਜ-ਹਕੂਮਤ ਦੇ ਰੰਗ-ਤਮਾਸ਼ੇ ਮਾਣਦੇ ਹਨ, ਰਾਜਿਆਂ ਵਾਲੇ ਠਾਠ-ਬਾਠ ਬਣਾਂਦੇ ਹਨ, ਲੋਕਾਂ ਉੱਤੇ ਹੁਕਮ ਚਲਾਂਦੇ ਹਨ, ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ। ਸੁੰਦਰ ਇਸਤ੍ਰੀ ਦੀ ਸੇਜ ਮਾਣਦੇ ਹਨ, (ਆਪਣੇ ਸਰੀਰ ਉਤੇ) ਚੰਦਨ ਤੇ ਅਤਰ ਵਰਤਦੇ ਹਨ। ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵਲ ਲੈ ਜਾਣ ਵਾਲਾ ਹੈ।੭। ਹੇ ਭਾਈ! ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ-ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਹੈ। ਪਰ, ਹੇ ਨਾਨਕ! ਆਖ-ਇਹ ਅਵਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉਤੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ।੮। ਹੇ ਭਾਈ! ਤੇਰਾ ਸੇਵਕ ਤੇਰੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਮਸਤ ਰਹਿੰਦਾ ਹੈ। ਹੇ ਭਾਈ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ। ਰਹਾਉ ਦੂਜਾ।੧।੩।



Share On Whatsapp

Leave a comment


ਸਾਹਾਂ ਦੀ ਡੋਰ ਓਸ ਅਕਾਲ ਪੁਰਖ ਤੋਂ ਮਿਲਦੀ
ਵਾਹਿਗੁਰੂ ਜਰੂਰ ਜਪਿਆਂ ਕਰੋ



Share On Whatsapp

Leave a comment


ਸ਼ਹੀਦ ਬੀਬੀ ਬਘੇਲ ਕੌਰ ,
ਮੁਗਲ ਰਾਜ ਦੀਆਂ ਕੰਧਾਂ ਢੱਠ ਰਹੀਆਂ ਸਨ । ਤੁਰਕ ਬੜੇ ਜ਼ੁਲਮ ਤੇ ਧੱਕੋ – ਜ਼ੋਰੀ ਕਰ ਰਹੇ ਸਨ । ਇਕ ਹਿੰਦੂ ਲਾੜਾ ਵਿਆਹ ਕਰਾ ਕੇ ਜੰਝ ਸਮੇਤ ਲਾੜੀ ਨੂੰ ਡੋਲੀ ‘ ਚ ਲੱਦੀ ਆ ਰਿਹਾ ਸੀ ਕਿ ਰਸਤੇ ਵਿਚ ਇਲਾਕੇ ਦਾ ਚੌਧਰੀ ਕੁਝ ਸਿਪਾਹੀਆਂ ਸਮੇਤ ਗਸ਼ਤ ਕਰਦਾ ਅਗੋਂ ਮਿਲ ਪਿਆ । ਦਬਕਾ ਮਾਰ ਕੇ ਡੋਲਾ ਆਪਣੇ ਘਰ ਲੈ ਗਿਆ । ਜਦੋਂ ਲਾੜਾ ਤੇ ਉਸ ਦਾ ਪਿਤਾ , ਚੌਧਰੀ ਦੀਆਂ ਮਿੰਨਤਾਂ ਕਰਨ ਲਗਾ ਤਾਂ ਅਗੋਂ ਕਹਿਣ ਲਗਾ ਕਿ “ ਇਹੋ ਜਿਹੀ ਹੋਰ ਕੋਈ ਬਹੂ ਦੇ ਜਾਓ ਤੇ ਇਸ ਨੂੰ ਲੈ ਜਾਓ ਜਾਂ ਮਹੀਨੇ ਬਾਅਦ ਇਸ ਨੂੰ ਆ ਕੇ ਲੈ ਜਾਇਓ । ” ਇਸ ਦਾ ਘਰ ਵਾਲਾ ਸਿੱਧਾ ਸਿੰਘਾਂ ਪਾਸ ਜਾ ਕੇ ਅੰਮ੍ਰਿਤ ਛੱਕ ਕੇ ਤੇਜਾ ਸਿੰਘ ਬਣ ਗਿਆ । ਆਪਣੀ ਪਤਨੀ ਨੂੰ ਸਿੱਖਾਂ ਦੀ ਸਹਾਇਤਾ ਨਾਲ ਵਾਪਸ ਲਿਆਂਦਾ । ਉਸ ਨੇ ਅੰਮ੍ਰਿਤ ਛਕ ਬਘੇਲ ਕੌਰ ਨਾਮ ਰਖਿਆ । ਸਿੰਘਾਂ ਨਾਲ ਕਸ਼ਟ ਝਲਦੀ ਕਿਸੇ ਨੂੰ ਬਚਾਉਂਦੀ ਲਾਹੌਰ ਕੈਂਪ ਵਿਚ ਗਈ । ਜਰਵਾਨਿਆਂ ਦੀ ਕੋਈ ਈਨ ਨਹੀਂ ਮੰਨੀ , ਸਾਥਣਾਂ ਨੂੰ ਵੀ ਹੌਸਲਾ ਤੇ ਜੁਰੱਅਤ ਪ੍ਰਦਾਨ ਕਰਦੀ ਅੰਤ ਆਪਣੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਂਦੀ ਸ਼ਹੀਦ ਹੋ ਗਈ ।
ਅਬਦਾਲੀ ਦੀ ਲੁੱਟ ਖਸੁੱਟ ਦਾ ਬਿਖੜਾ ਸਮਾਂ ਸੀ । ਮੁਸਲਮਾਨ ਹਿੰਦੂਆਂ ਉਤੇ ਜ਼ੁਲਮ ਢਾਹੁੰਦੇ ਉਨ੍ਹਾਂ ਦੀਆਂ ਜੁਆਨ ਲੜਕੀਆਂ ਚੁੱਕ ਕੇ ਲੈ ਜਾਂਦੇ । ਸਿੱਖਾਂ ਨੇ ਜੰਗਲਾਂ ਵਿਚ ਟੱਬਰਾਂ ਸਮੇਤ ਡੇਰੇ ਲਾਏ ਹੋਏ ਸਨ ਕਿਤੇ ਕਿਤੇ ਸਿੱਖਾਂ ਦੇ ਘਰਾਂ ‘ ਚ ਇਸਤਰੀਆਂ ਰਹਿੰਦੀਆਂ ਸਨ । ਇਨ੍ਹਾਂ ਦਿਨਾਂ ਵਿਚ ਇਕ ਹਿੰਦੂ ਪ੍ਰਵਾਰ ਆਪਣੇ ਲੜਕੇ ਦਾ ਵਿਆਹ ਕਰਕੇ ਆਪਣੀ ਜੁਆਨ ਨੂੰਹ ਲਿਜਾ ਰਿਹਾ ਸੀ ਕਿ ਰਸਤੇ ਵਿਚ ਕੁਝ ਤੁਰਕ ਸਿਪਾਹੀ ਗਸ਼ਤ ਕਰਦੇ ਮਿਲੇ । ਤੁਰਕ ਚੌਧਰੀ ਨੇ ਹਿੰਦੂ ਬਹੂ ਨੂੰ ਖੋਹ ਲਿਆ ਤੇ ਉਨ੍ਹਾਂ ਦਾ ਮਾਲ ਅਸਬਾਬ ਵੀ ਲੁੱਟ ਲਿਆ । ਲਾੜਾ ਘਰ ਨਹੀਂ ਗਿਆ ਸਿੱਧਾ ਜੰਗਲ ਵਿਚ ਸਿੰਘਾਂ ਪਾਸ ਚਲਾ ਗਿਆ । ਸਾਰੀ ਵਿਥਿਆ ਦੱਸੀ । ਸਿੰਘਾਂ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਉਸ ਚੌਧਰੀ ਪਾਸੋਂ ਬਦਲਾ ਲੈਣ ਲਈ ਪ੍ਰੇਰਿਆ । ਇਹ ਅੰਮ੍ਰਿਤ ਛਕ ਕੇ ਤੇਜ ਰਾਮ ਤੋਂ ਤੇਜਾ ਸਿੰਘ ਬਣ ਗਿਆ । ਤੇਜਾ ਸਿੰਘ ਇਕ ਰਾਤ ਕੁਝ ਸਿੰਘਾਂ ਨੂੰ ਨਾਲ ਲੈ ਚੌਧਰੀ ਪਾਸੋਂ ਆਪਣੀ ਪਤਨੀ ਖੋਹ ਲਿਆਇਆ , ਮਾਲ ਵੀ ਵਾਪਸ ਲੈ ਕੇ ਆਇਆ । ਉਸ ਦੀ ਘਰ ਵਾਲੀ ਵਾਪਸ ਆਈ , ਬੜੀ ਤਰਸਯੋਗ ਤੇ ਭੈੜੀ ਹਾਲਤ ਸੀ । ਉਹ ਚਾਹੁੰਦੀ ਸੀ ਕਿ ਆਤਮ ਹੱਤਿਆ ਕਰ ਲਵਾਂ ਪਰ ਸਿੱਖਾਂ ਤੇ ਬੀਬੀਆਂ ਨੇ ਹੌਸਲਾ ਦਿੱਤਾ ਕਿ ਇਹ ਮਨੁੱਖਾ ਜੀਵਨ ਬੜੇ ਜਨਮਾਂ ਬਾਅਦ ਮਿਲਦਾ ਹੈ ਇਸ ਨੂੰ ਅਜਾਈਂ ਨਹੀਂ ਗਵਾਉਣਾ ਚਾਹੀਦਾ। ਇਨ੍ਹਾਂ ਦਿਲਬਰੀਆਂ ਨੇ ਉਸ ਨੂੰ ਧਰਵਾਸ ਤੇ ਹੌਸਲਾ ਦਿੱਤਾ। ਅੰਮ੍ਰਿਤ ਛੱਕ ਕੇ ਨਾਮ ਬਘੇਲ ਕੌਰ ਰਖਿਆ ਗਿਆ । ਸਿੰਘਾਂ ਵਾਲਾ ਬਾਣਾ ਸਜਾ ਨਿਹੰਗ ਬਣ ਗਈ । ਹਰ ਸਮੇਂ ਵੱਡੀ ਕਿਰਪਾਨ ਗਲ ਵਿਚ ਰੱਖਦੀ । ਇਥੇ ਕਾਹਨੂੰਵਾਨ ਦੇ ਛੰਭ ਵਿਚ ਹੋਰ ਬੀਬੀਆਂ ਵੀ ਰਹਿੰਦੀਆਂ ਸਨ । ਹੁਣ ਬੀਬੀ ਬਘੇਲ ਕੌਰ ਨੇ ਵਿਚਾਰ ਬਣਾਈ ਕਿ ਰਾਤ ਬਰਾਤੇ ਗਸ਼ਤ ਕਰਦੇ ਤੁਰਕ ਸਿਪਾਹੀਆਂ ਪਾਸੋਂ ਘੋੜੇ ਖੋਹੇ ਜਾਣ । ਇਹ ਜਾਣਦੀ ਕਿ ਉਹ ਰਾਤ ਸ਼ਰਾਬ ਦੀ ਮਦਹੋਸ਼ੀ ਵਿਚ ਫਿਰਦੇ ਹਨ । ਇਕ ਰਾਤ ਬੀਬੀ ਜੀ ਕੁਝ ਸਿੰਘਾਂ ਨਾਲ ਏਸੇ ਭਾਲ ਵਿਚ ਛੰਭ ਤੋਂ ਬਾਹਰ ਆਈ । ਕੁਦਰਤੀ ਕੁਝ ਤੁਰਕ ਸਿਪਾਹੀ ਘੋੜੇ ਜੰਗਲ ‘ ਚ ਰੁੱਖਾਂ ਨਾਲ ਬੰਨ ਲਾਗੇ ਲੇਟੇ ਪਏ ਸਨ । ਚੁਪ ਚੁਪੀਤੇ ਉਨ੍ਹਾਂ ਦੀਆਂ ਬੰਦੂਕਾਂ ਚੁੱਕੀਆਂ ਤੇ ਘੋੜੇ ਖੋਲ੍ਹ ਕੇ ਦੌੜਾ ਲਏ । ਸਿੱਧੇ ਛੰਭ ਵਿੱਚ ਆ ਗਏ । ਇਹ ਛੰਭ ਕੰਡਿਆਲੀਆਂ ਝਾੜੀਆਂ ਨਾਲ ਘਿਰਿਆ ਪਿਆ – ਕੁਝ ਰੁੱਖ ਵੱਢ ਕੇ ਰਾਹ ਬਣਾਇਆ ਗਿਆ ਸੀ । ਇਸ ਵਿਚ ਇਕ ਵੱਡੀ ਢਾਬ ਸੀ , ਜਿਸ ਦਾ ਪਾਣੀ ਸਿੰਘ ਵਰਤਦੇ ਸਨ । ਰਾਤ ਬਰਾਤੇ ਦੂਰੋਂ ਨੇੜਿਓਂ ਪਿੰਡਾਂ ਵਿਚੋਂ ਖਾਣ ਪੀਣ ਵਾਲੀਆਂ ਵਸਤੂਆਂ ਲੈ ਆਉਂਦੇ । ਮੁਗਲਾਂ ਨੇ ਤੰਬੇ ( ਸਲਵਾਰਾਂ ਪਾਈਆਂ ਹੁੰਦੀਆਂ ਸਨ , ਉਨ੍ਹਾਂ ਦੇ ਕਪੜੇ ਝਾੜੀਆਂ ਵਿੱਚ ਫਸ ਜਾਂਦੇ ਸਨ ਇਸ ਲਈ ਇਨ੍ਹਾਂ ਥਾਵਾਂ ਤੋਂ ਦੂਰ ਹੀ ਰਹਿੰਦੇ ਸਨ । ਖਾਲਸੇ ਨੇ ਕੇਵਲ ਕਛਹਿਰੇ ਹੀ ਪਾਏ ਹੁੰਦੇ ਤੇ ਸਰੀਰ ਵੀ ਸਖਤ ਰਿਸ਼ਟ ਪੁਸ਼ਟ ਹੋ ਗਿਆ ਸੀ । ਇਹ ਕੰਡਿਆਂ ਦੀ ਕੋਈ ਪ੍ਰਵਾਹ ਨਹੀਂ ਸੀ ਕਰਦੇ । ਇਥੋਂ ਨਿਕਲ ਲੁਕਦੇ ਛਿਪਦੇ ਨਵਾਬ ਕਪੂਰ ਸਿੰਘ ਨੂੰ ਜਾ ਮਿਲੇ । ਲਾਹੌਰ ਦਾ ਨਵਾਬ ਮੀਰ ਮੰਨੂੰ ਸੀ । ਉਸ ਦਾ ਵਜ਼ੀਰ ਕੌੜਾ ਮੱਲ ਜਿਸ ਨੂੰ ਸਿੱਖ ਮਿੱਠਾ ਮੱਲ ਕਰਕੇ ਸੱਦਦੇ ਸਨ । ਸਿੱਖਾਂ ਦਾ ਬੜਾ ਹਿਤੈਸ਼ੀ ਸੀ । ਉਹ ਸਿੱਖਾਂ ‘ ਤੇ ਸਖਤੀ ਨਹੀਂ ਸੀ ਹੋਣ ਦੇਂਦਾ । ਉਧਰੋਂ ਅਬਦਾਲੀ ਭਾਰਤ ਨੂੰ ਲੁਟ ਕੇ ਜਾਂਦਾ , ਨਾਲ ਹਿੰਦੂ ਇਸਤਰੀਆਂ ਨੂੰ ਗੱਡਿਆਂ ‘ ਤੇ ਬਿਠਾ ਕੇ ਆਪਣੇ ਦੇਸ਼ ਨੂੰ ਲਿਜਾਂਦਾ ਰਸਤੇ ਵਿਚ ਸਿੱਖ ਉਨ੍ਹਾਂ ਔਰਤਾਂ ਨੂੰ ਛੁਡਾ ਉਨ੍ਹਾਂ ਦੇ ਘਰੀ ਪਚਾਉਣਾ ਤੇ ਨਾਲ ਇਸ ਦਾ ਖਜ਼ਾਨਾ ਰਸ਼ਦ ਆਦਿ ਲੁਟ ਕੇ ਲੈ ਜਾਣੀ । ਉਸ ਨੇ ਜਾਂਦੇ ਹੋਏ ਲਾਹੌਰ ਦੇ ਨਵਾਬ ਮੀਰ ਮੰਨੂੰ ਨੂੰ ਤਾੜਨਾ ਕਰਨੀ ਕਿ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ । ਜਦੋਂ ਸਾਰੇ ਸਿੱਖ ਜੰਗਲਾਂ ਵਿਚ ਚਲੇ ਗਏ , ਹੁਣ ਫਿਰ ਅਬਦਾਲੀ ਵਾਪਸ ਭਾਰਤ ਨੂੰ ਲੁੱਟਣ ਆਇਆ ਤਾਂ ਸਿੰਘਾਂ ਨੂੰ ਵੰਗਾਰਿਆ ਕਿ “ ਜੇ ਤੁਸੀਂ ਏਡੇ ਬਹਾਦਰ ਹੋ ਤਾਂ ਜੰਗਲਾਂ ਨੂੰ ਕਿਉਂ ਭੱਜਦੇ ਹੋ ਸਾਡੇ ਨਾਲ ਮੈਦਾਨ ‘ ਚ ਮੁਕਾਬਲਾ ਕਰੋ । ਨਵਾਬ ਕਪੂਰ ਸਿੰਘ ਨੇ ਅਬਦਾਲੀ ਦੀ ਵੰਗਾਰ ਨੂੰ ਕਬੂਲਿਆ । ਚਾਰ ਕੁ ਹਜ਼ਾਰ ਸਿੰਘ ਤੇ ਸੌ ਕੁ ਸਿੰਘਣੀਆਂ , ਬਘੇਲ ਕੌਰ ਨੇ ਮਰਦਾਂ ਵਾਲੇ ਬਸਤਰ ਸਜਾਏ ਹੋਏ ਸਨ । ਬਬਰ ਸ਼ੇਰ ਭੁਬਾਂ ਮਾਰਦੇ ਜੈਕਾਰੇ ਗਜਾਉਂਦੇ ਜੰਗਲ ‘ ਚੋਂ ਬਾਹਰ ਆਏ । ਬਿਜਲੀ ਦੀ ਫੁਰਤੀ ਨਾਲ ਦੁੰਬੇ ਖਾਣਿਆਂ ‘ ਤੇ ਆਪਣੇ ਖੁੰਢਿਆਂ ਸ਼ਸ਼ਤਰਾਂ ਨਾਲ ਹੱਲਾ ਬੋਲ ਦਿੱਤਾ । ਸਿੰਘਾਂ ਨੇ ਤੁਰਕਾਂ ਦੇ ਬੜੇ ਆਹੂ ਲਾਏ । ਰਾਤ ਪੈ ਗਈ 50 ਸਿੰਘ ਸ਼ਹੀਦ ਹੋ ਗਏ । ਪਠਾਨਾਂ ਦਾ ਢੇਰ ਜਾਨੀ ਨੁਕਸਾਨ ਹੋਇਆ । ਅਗਲੇ ਦਿਨ ਬਘੇਲ ਕੌਰ ਆਪਣੀਆਂ ਸਿੰਘਣੀਆਂ ਦੇ ਜਥੇ ਨਾਲ ਬੜੀ ਜੁਰੱਅਤ ਤੇ ਬਹਾਦਰੀ ਨਾਲ ਲੜਦੀ ਨੇ ਵੈਰੀਆਂ ਦੇ ਦੰਦ ਖੱਟੇ ਕੀਤੇ । ਸ਼ਾਮ ਨੂੰ ਤੁਰਕ ਹਜ਼ਾਰਾਂ ਪਠਾਨ ਮਰਵਾ ਕੇ ਹਾਰ ਖਾ ਕੇ ਪਿਛੇ ਮੁੜ ਗਏ । ਇਸ ਭੱਜ ਦੌੜ ਵਿਚ ਬੀਬੀ ਬਘੇਲ ਕੌਰ ਕੁਝ ਸਿੰਘਣੀਆਂ ਸਮੇਤ ਸਿੰਘਾਂ ਨਾਲੋਂ ਵੱਖ ਹੋ ਗਈ । ਇਹ ਰਾਤ ਇਕ ਪਿੰਡ ਚਲੇ ਗਈਆਂ । ਉਥੇ ਜਾ ਲੰਗਰ ਤਿਆਰ ਕਰ ਛੱਕ ਕੇ ਹੇਠਾਂ ਭੁੰਜੇ ਹੀ ਸੌਂ ਗਈਆਂ । ਸਾਰੀ ਰਾਤ ਦੋ ਦੋ ਜਾਗ ਕੇ ਪਹਿਰਾ ਦੇਂਦੀਆਂ ਰਹੀਆਂ । ਅੰਮ੍ਰਿਤ ਵੇਲੇ ਨਿਤਨੇਮ ਕਰ ਆਪਣੇ ਰਾਹ ਪੈ ਗਈਆਂ । ਰਸਤੇ ਵਿਚ ਇਨ੍ਹਾਂ ਦਾ 50 ਕੁ ਤੁਰਕਾਂ ਨਾਲ ਟਾਕਰਾ ਹੋ ਗਿਆ । ਇਨ੍ਹਾਂ ‘ ਚੋਂ ਪੰਜ ਕੁ ਤੁਰਕ ਬਘੇਲ ਕੌਰ ਵਲ ਭੈੜੀ ਨੀਅਤ ਨਾਲ ਅਗੇ ਆਏ । ਬੜੀ ਫੁਰਤੀ ਨਾਲ ਅਗੇ ਵਧ ਬਘੇਲ ਕੌਰ ਨੇ ਇਕ ਤੁਰਕ ਦੀ ਤਲਵਾਰ ਕਟ ਦਿੱਤੀ । ਏਨੇ ‘ ਚ ਦੂਜੇ ਤੁਰਕਾਂ ਨੇ ਬਘੇਲ ਕੌਰ ‘ ਤੇ ਹੱਲਾ ਬੋਲ ਦਿਤਾ ਤੇ ਜ਼ਖ਼ਮੀ ਕਰ ਦਿੱਤਾ । ਅਜੇ ਉਹ ਸੰਭਲ ਹੀ ਰਹੀ ਸੀ ਕਿ ਇਕ ਹੋਰ ਨੇਜੇ ਵਾਲੇ ਨੇ ਉਸ ਪਰ ਹਮਲਾ ਕਰ ਦਿੱਤਾ । ਉਧਰੋਂ ਉਸ ਦੀਆਂ ਸਾਥਣਾਂ ਨੇ ਜਵਾਬੀ ਹਮਲਾ ਕਰਕੇ ਉਸ ਨੂੰ ਨੇਜੇ ਤੋਂ ਬਚਾ ਲਿਆ । ਤੁਰਕ ਜ਼ਖ਼ਮੀ ਹੋ ਆਪਣੇ ਸਾਥੀਆਂ ਵਲ ਪਰਤੇ । ਮੌਕਾ ਤਾੜ ਕੇ ਬਘੇਲ ਕੌਰ ਆਪਣੀਆਂ ਸਾਥਣਾਂ ਸਮੇਤ ਸੰਘਣੇ ਜੰਗਲ ਵਿਚ ਆਪਣੇ ਸਾਥੀ ਸਿੱਖਾਂ ਦੀ ਭਾਲ ਵਿਚ ਚਲ ਪਈ । ਉਧਰ ਪਠਾਨਾਂ ਨੇ ਵੀ ਇਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ । ਉਧਰ ਇਕ ਟਾਂਗੂ ਜਿਹੜਾ ਇਕ ਉਚੇ ਰੁੱਖ ‘ ਤੇ ਚੜ੍ਹੇ ਵੈਰੀ ਦੀਆਂ ਹਰਕਤਾਂ ਵੇਖਦਾ ਹੈ ) ਨੇ ਪਠਾਨਾਂ ਦੀ ਜੰਗਲ ਵਲ ਆਉਣ ਦੀ ਸਿੱਖਾਂ ਨੂੰ ਸੂਚਨਾ ਦਿੱਤੀ । ਸਿੱਖਾਂ ਨੇ ਜੰਗਲ ‘ ਚੋਂ ਬਾਹਰ ਨਿਕਲ ਬਘੇਲ ਕੌਰ ਦਾ ਪਿੱਛਾ ਕਰਦੇ ਪਠਾਨਾਂ ਦੇ ਆਹੂ ਲਾਹੁਣੇ ਸ਼ੁਰੂ ਕਰ ਦਿੱਤੇ ਤਿੰਨ ਸਿੱਖ ਵੀ ਸ਼ਹੀਦ ਹੋ ਗਏ । ਸਾਰੇ ਪਠਾਨਾਂ ਨੂੰ ਸਦਾ ਦੀ ਨੀਂਦ ਸੁਆ ਦਿਤਾ । ਸਿੰਘਾਂ ਨੇ ਬਘੇਲ ਕੌਰ ਤੇ ਉਸ ਦੀਆਂ ਸਾਥਣਾਂ ਨੂੰ ਬਥੇਰਾ ਸਮਝਾਇਆ ਕਿ ਉਹ ਵਾਪਸ ਘਰੀਂ ਚਲੀਆਂ ਜਾਣ ਪਰ ਉਹ ਅਗੋਂ ਕਹਿੰਦੀਆਂ ਕਿ “ ਅਸੀਂ ਵੀ ਗੁਰੂ ਦਸ਼ਮੇਸ਼ ਪਿਤਾ ਦੀਆਂ ਧੀਆਂ ਹਾਂ ਅਸੀਂ ਤੁਹਾਥੋਂ ਪਿਛੇ ਕਿਉਂ ਰਹੀਏ । ਅਸੀਂ ਤੁਹਾਡੇ ਨਾਲ ਹਰ ਦੁਖ ਸੁਖ ਝੱਲਣ ਨੂੰ ਤਿਆਰ ਹਾਂ । ਉਧਰ ਦੁਸ਼ਟ ਮੰਨੂੰ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਕੇ ਸਿੱਖਾਂ ਨੂੰ ਮਰਵਾਉਣਾ ਸ਼ੁਰੂ ਕਰ ਦਿੱਤਾ । ਹੁਕਮ ਕਰ ਦਿੱਤਾ ਕਿ ਜਿਥੇ ਸਿੱਖ ਮਿਲਦਾ ਹੈ ਉਸ ਨੂੰ ਜਬਰਨ ਕਲਮਾਂ ਪੜਾਉ , ਜੇ ਉਹ ਨਹੀਂ ਪੜ੍ਹਦਾ ਤਾਂ ਉਸ ਨੂੰ ਮਾਰ ਕੇ ਉਸ ਦਾ ਸਿਰ ਕੱਟ ਕੇ ਮੰਨੂੰ ਪਾਸ ਲਿਜਾਇਆ ਜਾਵੇ , ਉਸ ਦੇ ਬਦਲੇ 50 ਰੁਪੈ ਮਿਲਣਗੇ । ਸਿੱਖ ਬੀਬੀਆਂ ਨੂੰ ਜਬਰਨ ਇਸਲਾਮ ਧਰਮ ਵਿਚ ਲਿਆਂਦਾ ਜਾਵੇ । ਇਸ ਤਰਾਂ ਹਜ਼ਾਰਾਂ ਸਿੱਖਾਂ ਨੂੰ ਕਤਲ ਕੀਤਾ ਗਿਆ । ਜਦੋਂ ਇਹ ਸਿੱਖਾਂ ਨੇ ਕਹਾਵਤ ਬਣਾਈ ਕਿ ਮੈਨੂੰ ਅਸਾਡੀ ਦਾਤਰੀ ਅਸੀਂ ਮੰਨੂੰ ਦੀ ਸੋਇ ( ਸੌਂਫ ਵਰਗੀ ਫਸਲ ) ਜਿਉਂ ਜਿਉਂ ਮੰਨੂੰ ਸਾਨੂੰ ਵੱਢਦਾ ਅਸੀਂ ਦੁਨੇ ਚੌਣੇ ਹੋਏ ਜਦੋਂ ਬੀਬੀ ਬਘੇਲ ਕੌਰ ਨੇ ਇਕ ਪਿੰਡ ਵਿਚ ਰਾਤ ਕੱਟੀ ਸੀ ਇਸ ਨੇ ਉਸ ਪਿੰਡ ਵਿਚ ਕੁਝ ਬੀਬੀਆਂ ਤੇ ਬੱਚੇ ਵੇਖੇ ਸਨ । ਇਹ ਬੀਬੀਆਂ ਤੇ ਬੱਚੇ ਕਿਸੇ ਤਰਸਵਾਨ ਮੁਸਲਮਾਨ ਬੀਬੀ ਦੇ ਘਰ ਛਿਪ ਕੇ ਰਹਿ ਰਹੇ ਸਨ । ਉਨ੍ਹਾਂ ਨੂੰ ਅੱਧੀ ਰਾਤ ਜੰਗਲ ਵਿਚ ਨਾਲ ਲਿਜਾਣ ਲਈ ਕਿਹਾ । ਕੁਕੜ ਦੀ ਬਾਂਗ ਨਾਲ ਤਿੰਨ ਸਿੱਖ ਬੀਬੀਆਂ ਤੇ ਉਨ੍ਹਾਂ ਦੇ ਬੱਚੇ ਨਾਲ ਲੈ ਜੰਗਲ ਵੱਲ ਤੁਰ ਪਈਆਂ । ਪਿੰਡੋਂ ਬਾਹਰ ਪਹਿਰੇ ‘ ਤੇ ਚਾਰ ਤੁਰਕ ਸਿਪਾਹੀਆਂ ਨੂੰ ਪਤਾ ਲਗ ਗਿਆ । ਉਨ੍ਹਾਂ ਨੇ ਇਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ । ਬਘੇਲ ਕੌਰ ਨੇ ਇਨ੍ਹਾਂ ਬੀਬੀਆਂ ਨੂੰ ਦਰਿਆ ਬਿਆਸ ਪਾਰ ਕਰ ਚੜ੍ਹਦੇ ਪਾਸੇ ਜਾਣ ਲਈ ਕਹਿ ਕੇ ਆਪ ਸਿਪਾਹੀਆਂ ਦਾ ਟਾਕਰਾ ਕਰਨ ਲੱਗ ਪਈ । ਬੜੀ ਫੁਰਤੀ ਨਾਲ ਦੋ ਸਿਪਾਹੀਆਂ ਦੀਆਂ ਹਿੱਕਾਂ ‘ ਚ ਨੇਜਾ ਪਾਰ ਕਰ ਦਿੱਤਾ । ਦੂਜੀ ਬੀਬੀ ਨੇ ਆਪਣੇ ਨੇਜੇ ਨਾਲ ਤੀਜੇ ਸਿਪਾਹੀ ਤੇ ਹਮਲਾ ਕਰ ਦਿੱਤਾ ਪਰ ਉਸ ਤੁਰਕ ਨੇ ਪਹਿਲਾਂ ਹੀ ਬੀਬੀ ਨੂੰ ਜ਼ਖਮੀ ਕਰ ਦਿੱਤਾ । ਬੀਬੀ ਬਘੇਲ ਕੌਰ ਨੇ ਆਪਣਾ ਘੋੜਾ ਜ਼ਖਮੀ ਬੀਬੀ ਦੇ ਹਵਾਲੇ ਕਰਦਿਆਂ ਜ਼ਖਮੀ ਸਿਪਾਹੀ ਪਾਸੋਂ ਉਸ ਦਾ ਘੋੜਾ ਖੋਹ ਦੂਜੇ ਸਿਪਾਹੀ ਨਾਲ ਬੜੀ ਬਹਾਦਰੀ ਤੇ ਜੁਰੱਅਤ ਨਾਲ ਲੜੀ । ਬਘੇਲ ਕੌਰ ਤੇ ਸਿਪਾਹੀਆਂ ਦੇ ਲਹੂ ਵਗ ਰਿਹਾ ਸੀ । ਬੜੀ ਫੁਰਤੀ ਨਾਲ ਦੂਜੀ ਬੀਬੀ ਨੂੰ ਨਾਲ ਘੋੜੇ ਤੇ ਬਿਠਾ , ਦੌੜਾ ਕੇ ਆਪਣੇ ਸਾਥੀਆਂ ਨੂੰ ਜਾ ਮਿਲੀਆਂ । ਉਧਰ ਮੰਨੂੰ ਸਿੱਖ ਬੀਬੀਆਂ ਨੂੰ ਲਾਹੌਰ ਵਿਚ ਤੰਗ ਕਰਦਾ ਸ਼ਿਕਾਰ ਖੇਡਣ ਗਿਆ । ਘੋੜਾ ਡਰ ਕੇ ਤਬਕ ਗਿਆ ( ਬੀਬੀਆਂ ਦੀਆਂ ਬਦਅਸੀਸਾਂ ਨਾਲ ਘੋੜੇ ਤੋਂ ਡਿੱਗ ਪਿਆ । ਪੈਰ ਰਕਾਬ ਵਿਚ ਅੜ ਗਿਆ । ਧੂਈ ਘਸੀਟੀ ਦਾ 1753 ਵਿਚ ਦੁਸ਼ਟ ਮਰ ਗਿਆ । ਹੁਣ ਸਿੱਖਾਂ ਨੇ ਆਪਣੇ ਘਰਾਂ ਨੂੰ ਪਰਤਨਾਂ ਸ਼ੁਰੂ ਕਰ ਦਿੱਤਾ । ਇਸੇ ਦੌਰਾਨ ਬੀਬੀ ਬਘੇਲ ਕੌਰ ਨੇ ਆਪਣੇ ਬੀਬੀਆਂ ਦੇ ਜਥੇ ਨਾਲ ਲਾਹੌਰ ਕੈਦ ਸਿੱਖ ਬੀਬੀਆਂ ਦੇ ਕੈਂਪ ‘ ਤੇ ਹੱਲਾ ਬੋਲ ਦਿੱਤਾ । ਸਿਪਾਹੀਆਂ ਨੂੰ ਸਦਾ ਦੀ ਨੀਂਦ ਸੁਲਾ ਕੇ ਬੀਬੀਆਂ ਨੂੰ ਆਜ਼ਾਦ ਕਰਾਇਆ ਤੇ ਉਨ੍ਹਾਂ ਦੇ ਪਿੰਡਾਂ ‘ ਚ ਵਾਪਸ ਛੱਡ ਕੇ ਆਈ । ਹੁਣ ਇਹ ਆਪ ਵੀ ਆਪਣੇ ਚਾਰ ਸਾਲ ਦੇ ਬੱਚੇ ਸਮੇਤ ਆਪਣੇ ਪਤੀ ਨਾਲ ਪਿੰਡ ‘ ਚ ਰਹਿ ਰਹੀ ਸੀ । ਹੁਣ ਮੰਨੂੰ ਦੀ ਘਰ ਵਾਲੀ ਨੇ ਆਪਣੇ ਪਤੀ ਦੀ ਮੌਤ ਦਾ ਵਾਸਤਾ ਪਾ ਕੇ ਅਬਦਾਲੀ ਨੂੰ ਸੱਦ ਲਿਆ । ਹੁਣ ਅਬਦਾਲੀ ਦਾ ਆਉਣਾ ਸੁਣ ਕੇ ਸਿੱਖ ਫਿਰ ਜੰਗਲਾਂ ‘ ਚ ਜਾ ਵਸੇ । ਬੀਬੀ ਬਘੇਲ ਕੌਰ ਵੀ ਆਪਣੇ ਪਤੀ ਨੂੰ ਚਾਰ ਸਾਲਾਂ ਦਾ ਬੱਚਾ ਲੈ ਕੇ ਜੰਗਲਾਂ ਵਿਚ ਜਾਣ ਲਈ ਕਹਿ ਆਪ ਲਾਹੌਰ ਦੂਜੇ ਕੈਂਪ ‘ ਚੋਂ ਬੀਬੀਆਂ ਨੂੰ ਛੁਡਾਉਣ ਲਈ ਸੋਚਣ ਲਗੀ । ਹੁਣ ਇਸ ਨੇ ਦੇ ਸਿਪਾਹੀਆਂ ਨੂੰ , ਇਕ ਸਿੱਖ ਬੀਬੀ ਨੂੰ , ਕੈਂਪ ਵਲ ਲਿਜਾਂਦਿਆਂ ਡਿੱਠਾ , ਇਹ ਤਾਕ ਕੇ ਬੈਠ ਗਈ । ਲਾਗੇ ਲੰਘਦਿਆਂ ਦੋਹਾਂ ਸਿਪਾਹੀਆਂ ਨੂੰ ਨੇਜ਼ੇ ਨਾਲ ਜ਼ਖਮੀ ਕਰ ਦਿੱਤਾ । ਏਨੇ ਚਿਰ ਨੂੰ ਸਾਥੀ ਸਿਪਾਹੀਆਂ ਨੇ ਬੀਬੀ ਬਘੇਲ ਕੌਰ ਨੂੰ ਘੇਰਾ ਪਾ ਕੇ ਫੜ ਕੇ ਉਸੇ ਕੈਂਪ ਵਿਚ ਲਿਆ ਸੁਟਿਆ ਜਿਥੇ ਪਹਿਲਾਂ ਬੀਬੀਆਂ ਨਰਕ ਭੋਗ ਰਹੀਆਂ ਸਨ । ਕੈਂਪ ਵਿਚ ਬੀਬੀਆਂ ਭੁੱਖੀਆਂ ਤਿਹਾਈਆਂ ਚੱਕੀ ਪੀਸਦੀਆਂ ਬੈਂਤਾਂ ਨਾਲ ਮਾਰ ਖਾਂਦੀਆਂ , ਬੱਚਿਆਂ ਦੇ ਟੋਟੇ ਕਰਾ ਗਲਾਂ ‘ ਚ ਪਵਾਉਂਦੀਆਂ , ਬੱਚੇ ਭੁੱਖੇ ਵਿਲਕਦੇ ਪਰ ਕਿਸੇ ਇਕ ਨੇ ਵੀ ਤੁਰਕਾਂ ਦੀ ਈਨ ਨਾ ਮੰਨੀ । ਇਨ੍ਹਾਂ ਨਾਲ ਹੀ ਬੀਬੀ ਬਘੇਲ ਕੌਰ ਨੂੰ ਸਾਰੀ ਰਾਤ ਭੁੱਖੀ ਤੇ ਤਿਹਾਈ ਨੂੰ ਚੱਕੀ ਪੀਹਣ ਡਾਹ ਛੱਡਣਾ । ਅਧੀ ਰਾਤ ਨੂੰ ਕੈਂਪ ਦੇ ਮੁਖੀ ਨੇ ਬਘੇਲ ਕੌਰ ਨੂੰ ਆਪਣੇ ਪਾਸ ਸਦਿਆ ਪਰ ਉਹ ਹਿੱਲੀ ਤਕ ਨਾ । ਹਾਰ ਕੇ ਆਪਣੇ ਸਿਪਾਹੀਆਂ ਨੂੰ ਉਸਨੂੰ ਧੂਹ ਕੇ ਲਿਆਉਣ ਦਾ ਹੁਕਮ ਕੀਤਾ । ਜਦੋਂ ਇਕ ਸਿਪਾਹੀ ਨੇ ਉਸ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਤਾਂ ਸ਼ੇਰਨੀ ਨੇ ਏਨੇ ਜ਼ੋਰ ਦੀ ਧੌਹਲ ਮਾਰੀ ਕਿ ਉਹ ਮੂੰਹ ਪਰਨੇ ਡਿੱਗ ਪਿਆ , ਹਾਰ ਕੇ ਆਪਣੀ ਛੇ ਇੰਚੀ ਕਿਰਪਾਨ ਕੱਢ ਕੇ ਉਸ ਦੇ ਦਿੱਡ ਵਿਚ ਖੁਭੋ ਦਿੱਤੀ । ਹੋਰ ਬੀਬੀਆਂ ਵੀ ਉਸ ਦੀ ਸਹਾਇਤਾ ਲਈ ਆਈਆਂ , ਦੂਜੇ ਸਿਪਾਹੀ ਵੀ ਭੱਜ ਗਏ । ਅਗਲੇ ਦਿਨ ਦੇ ਮੁਖੀ ਨੇ ਸਾਰੀਆਂ ਸਿੱਖ ਬੀਬੀਆਂ ਨੂੰ ਇੱਕਠਾ ਕਰਕੇ ਕਿਹਾ ਕਿ ਜਿਹੜੀ ਆਪਣਾ ਧਰਮ ਤਿਆਗ ਕੇ ਆਪਣੇ ਮਨ – ਪਸੰਦ ਸਿਪਾਹੀ ਨਾਲ ਵਿਆਹ ਕਰਵਾ ਲਵੇਗੀ ਉਸ ਨੂੰ ਛੱਡ ਦਿੱਤਾ ਜਾਵੇਗਾ । ਬੀਬੀ ਬਘੇਲ ਕੌਰ ਅਗੇ ਹੋ ਕੇ ਕਹਿਣ ਲਗੀ , “ ਕੋਈ ਬੀਬੀ ਆਪਣਾ ਪਿਆਰਾ ਧਰਮ ਛੱਡਣ ਲਈ ਤਿਆਰ ਨਹੀਂ ਹੈ । ਅਸੀਂ ਗੁਰੂ ਦਸਮੇਸ਼ ਪਿਤਾ ਜੀ ਦੀਆਂ ਪੁੱਤਰੀਆਂ ਹਾਂ ਅਸੀਂ ਧਰਮ ਤਿਆਗਨ ਨਾਲੋਂ ਮੌਤ ਨੂੰ ਪਸੰਦ ਕਰਦੀਆਂ ਹਾਂ । ਇਹ ਜੁਰੱਅਤ ਭਰਿਆ ਉਤਰ ਸੁਣ ਮੁਖੀ ਦੀਆਂ ਅੱਖਾਂ ਤਾੜੀ ਲਗ ਗਈਆਂ , ਸੋਚਣ ਲਗਾ ਕਿ ਕੀ ਕੀਤਾ ਜਾਵੇ । ਹਾਰ ਕੇ ਸ਼ਰਮਿੰਦਾ ਹੋਇਆ ਹੁਕਮ ਦੇਂਦਾ ਹੈ , ਇਸ ਨੂੰ ਰੱਸਿਆਂ ਨਾਲ ਇਕ ਥੰਮ ਨਾਲ ਬੰਨ ਕੇ ਕੋਟੜੇ ਬੈਂਤਾਂ ਨਾਲ ਕੁਟ ਕੁਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ । ਹੁਣ ਇਕ ਸਿਪਾਹੀ ਉਸ ਨੂੰ ਬੰਨ੍ਹਣ ਲਈ ਬਾਹੋਂ ਫੜਣ ਲਗਾ ਤਾਂ ਭੁੱਖੀ ਸ਼ੇਰਨੀ ਨੇ ਪੰਜਾ ਮਾਰ ਕੇ ਉਸ ਨੂੰ ਹੇਠਾਂ ਸੁੱਟ ਉਸ ਦੀ ਕਟਾਰ ਖੋਹ ਉਸ ਤੇ ਹਮਲਾ ਕਰ ਜ਼ਖਮੀ ਕਰ ਦਿੱਤਾ । ਹੋਰ ਸਿਪਾਹੀਆਂ ਨੇ ਬੀਬੀ ਬਘੇਲ ਕੌਰ ਤੇ ਹਮਲਾ ਕਰ ਸ਼ਹੀਦ ਕਰ ਦਿੱਤਾ । ਭੁੱਖੀ ਸ਼ੇਰਨੀ ਨੇ ਤੁਰਕਾਂ ਦੀ ਕੋਈ ਈਨ ਨਾ ਮੰਨੀ ਸਗੋਂ ਬਹਾਦਰੀ ਤੇ ਜੁਰੱਅਤ ਦੇ ਪੂਰਨੇ ਪਾਉਂਦੀ ਸਿੱਖ ਬੀਬੀਆਂ ਦਾ ਨਾਮ ਉਚਾ ਕਰ ਗਈ । ਅਗਲੇ ਦਿਨ ਸਿੱਖਾਂ ਨੇ ਹਮਲਾ ਕਰਕੇ ਮੁਖੀ ਤੇ ਸਿਪਾਹੀਆਂ ਨੂੰ ਦੰਡ ਦੇਂਦਿਆਂ ਸਾਰੀਆਂ ਬੀਬੀਆਂ ਨੂੰ ਅੱਧੀ ਰਾਤ ਆਜ਼ਾਦ ਕਰਾ ਲਿਆ ।
ਜੋਰਾਵਰ ਸਿੰਘ ਤਰਸਿੱਕਾ



Share On Whatsapp

Leave a comment




ਸ਼ਹਾਦਤ ਭਾਈ ਹਕੀਕਤ ਰਾਏ (ਬਸੰਤ ਪੰਚਵੀ)
ਭਾਈ ਹਕੀਕਤ ਰਾਏ ਦਾ ਜਨਮ ਸਿਆਲਕੋਟ ਦੇ ਵਾਸੀ ਹੋਏ ਬਾਘ ਮੱਲ ਦੇ ਘਰ ਮਾਤਾ ਗੋਰ‍ਾਂ ਜੀ ਦੀ ਕੁਖੋ 1724 ਨੂੰ ਹੋਇਆ। ਭਾਈ ਸਾਹਿਬ ਦੇ ਦਾਦਾ ਬਾਬਾ ਨੰਦ ਲਾਲ ਪੁਰੀਆ ਨੇ ਸਤਿਗੁਰੂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਤੋਂ ਸਿੱਖੀ ਧਾਰਨ ਕੀਤੀ ਸੀ। ਸਹਜਧਾਰੀ ਸਿੱਖ ਪਰਿਵਾਰ ਸੀ ਬਾਘ ਮੱਲ ਜੀ ਸਰਕਾਰੀ ਨੌਕਰੀ ਤੇ ਸੀ ਪਰ ਪੰਥ ਦਰਦੀ ਸੀ। ਖ‍ਸ ਖਾਸ ਖਬਰ‍‍ਾਂ ਕਈ ਵਾਰ ਭੇਜ ਦਿੱਤੇ।
ਛੋਟੀ ਉਮਰ ਚ ਭਾਈ ਹਕੀਕਤ ਰਾਏ ਦਾ ਵਿਆਹ ਬਟਾਲੇ ਦੇ ਰਹਿਣ ਵਾਲੇ ਸਰਦਾਰ ਕਿਸ਼ਨ ਸਿੰਘ ਦੀ ਧੀ ਦੁਰਗਾ (ਕੁਝ ਨੇ ਲਕਸ਼ਮੀ ਲਿਖਿਆ) ਨਾਲ ਹੋਇਆ। ਉਹਨਾਂ ਦਿਨਾਂ ਚ ਫਾਰਸੀ ਰਾਜ ਭਾਸ਼ਾ ਸੀ ਬਾਘ ਮੱਲ ਜੀ ਨੇ ਪੁਤ ਹਕੀਕਤ ਰਾਏ ਨੂੰ ਫਾਰਸੀ ਪੜਣ ਲਾਇਆ। ਭਾਈ ਸਾਬ ਬਹੁਤ ਜਿਆਦਾ ਬੁਧੀਵਾਨ ਸੀ ਤੇ ਸਿਖੀ ਚ ਪ੍ਰਪੱਕ ਸੀ ਮਦਰੱਸੇ ਚ ਪੜਦਿਆਂ ਇਕ ਦਿਨ ਮੁਸਲਮਾਨ ਮੁੰਡਿਆਂ ਨੇ ਦੇਵੀ ਲਈ ਅਪਮਾਨ-ਜਨਕ ਲਫਜ ਵਰਤੇ। ਹਕੀਕਤ ਰਾਏ ਜੀ ਨੇ ਕਿਹਾ , ਕਿਸੇ ਇਸਤਰੀ ਨੂੰ ਮਾੜਾ ਬੋਲਣਾ ਗਲਤ ਗਲ ਆ ਜਰਾ ਸੋਚੋ ਜੇ ਇਹ ਸ਼ਬਦ ਮੁਹੰਮਦ ਸਾਹਿਬ ਦੇ ਸਪੁੱਤਰ ਬੀਬੀ ਫਾਤਮਾ ਲਈ ਵਰਤੇ ਜਾਣ ਤੁਹਾਨੂੰ ਕਿਵੇ ਲਗੂ …..
ਏਸ ਗੱਲ ਤੇ ਝਗੜਾ ਹੋ ਪਿਆ ਮੁਸਲਮਾਨ ਮੁੰਡਿਆਂ ਨੇ ਮੌਲਵੀ ਨੂੰ ਦੱਸਿਆ , ਮੌਲਵੀ ਨੇ ਓਹਨਾਂ ਦਾ ਹੀ ਸਾਥ ਦਿਤਾ। ਭਾਈ ਹਕੀਕਤ ਰਾਏ ਨੂੰ ਕੁਟਿਆ ਮਾਰਿਆ ਤੇ ਹਾਕਮ ਕੋਲ ਸ਼ਿਕਾਇਤ ਕਰਤੀ। ਗੱਲ ਵਧਾਕੇ ਕਿਆ , ਏਨੇ ਪੈਗ਼ੰਬਰ ਸਾਹਿਬ ਨੂੰ ਗਾਲਾਂ ਕੱਢੀਆ। ਇਸਲਾਮ ਚ ਮਾੜਾ ਬੋਲਿਆ। ਸਿਆਲਕੋਟ ਦੇ ਹਾਕਮ ਅਮੀਰ ਖਾਨ ਨੇ ਮੌਲਵੀ ਦੀ ਸ਼ਿਕਾਇਤ ਤੇ ਹਕੀਕਤ ਰਾਏ ਨੂੰ ਗ੍ਰਿਫਤਾਰ ਕਰਲਿਆ।
ਹਕੀਕਤ ਰਾਏ ਦੇ ਪਿਤਾ ਜੀ ਚੰਗੇ ਰਸੂਖ ਵਾਲੇ ਸੀ। ਸਰਕਾਰੀ ਅਹਿਲਾਕਰ ਸੀ। ਲੋਕ ਸਹਾਇਕ ਸੀ। ਇਲਾਕੇ ਦੇ ਹਮਦਰਦ ਲੋਕ ਕੱਠੇ ਹੋਣ ਲੱਗ ਪਏ। ਹਾਕਮ ਨੇ ਰੌਲਾਂ ਵੱਧਦਾ ਵੇਖ ਰਾਤ ਨੂੰ ਚੁੱਪਚਾਪ ਹਕੀਕਤ ਰਾਏ ਨੂੰ ਸਿਆਲਕੋਟ ਤੋਂ ਲਹੌਰ ਜੇਲ੍ਹ ਭੇਜ ਦਿੱਤਾ। ਉੱਥੇ ਕੇਸ ਵੱਡੇ ਕਾਜ਼ੀ ਕੋਲ ਜਕਰੀਏ ਦੀ ਨਿਗਾਹ ਚ ਆ ਗਿਆ। ਪਰਿਵਾਰ ਨੇ ਬੜੀ ਭਜ ਨੱਸ ਕੀਤੀ ਪਰ ਕਾਜ਼ੀ ਨੇ ਹਕੀਕਤ ਰਾਏ ਨੂੰ ਮੌਤ ਦੀ ਸਜਾ ਸੁਣਾਤੀ ਫੇਰ ਇਕ ਸ਼ਰਤ ਰੱਖੀਂ ਕੇ ਇਸਲਾਮ ਕਬੂਲ ਕਰ ਲਵੇ ਤਾਂ ਜਾਨ ਬਚ ਸਕਦੀ……
ਓ ਗੁਰੂ ਕਾ ਲਾਲ ਨ ਮੰਨਿਆ। ਸਿੱਖੀ ਸਿਦਕ ਤੋ ਨ ਡੋਲਿਆ। ਇਹ ਵੀ ਲਿਖਿਆ ਮਿਲਦਾ ਕੇ ਬਹੁਤ ਕੁੱਟਿਆ ਮਾਰਿਆ , ਤਸੀਹੇ ਦਿੱਤੇ ਕੇ ਇਸਲਾਮ ਚ ਦਾਖਲ ਹੋਜੇ , ਲਾਲਚ ਵੀ ਦਿੱਤੇ ਪਰ ਯੋਧੇ ਨੇ ਸਿਦਕ ਨਿਭਾਇਆ ਧਰਮ ਨੀ ਹਾਰਿਆ। ਅਖੀਰ ਜ਼ਕਰੀਏ ਦੇ ਹੁਕਮ ਤੇ ਕਾਜ਼ੀ ਨੇ ਫਤਵਾ ਸੁਣਾਇਆ। ਏਸ ਕਾਫਰ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਵੇ।
1742 ਨੂੰ ਬਸੰਤ ਪੰਚਮੀ ਵਾਲੇ ਦਿਨ ਲਾਹੌਰ ਚ ਭਾਈ ਹਕੀਕਤ ਰਾਏ ਦਾ ਸਿਰ ਤਲਵਾਰ ਨਾਲ ਕਲਮ ਕਰ ਦਿੱਤਾ। ਭਾਈ ਸਾਬ ਦੀ ਉਮਰ ਸਿਰਫ 18 ਕ ਸਾਲ ਸੀ। ਭਾਈ ਸਾਹਿਬ ਦਾ ਸੰਸਕਾਰ ਸ਼ਾਹ ਬਲਾਵਲ ਦੇ ਮਕਬਰੇ ਲਾਗੇ ਕੀਤਾ ਗਿਆ। ਜਿੱਥੇ ਉਨ੍ਹਾਂ ਦੀ ਸਮਾਧ ਬਣੀ ਹੋਈ ਹੈ ਏਥੇ ਹਰ ਸਾਲ ਬਸੰਤ ਪੰਚਮੀ ਦਾ ਮੇਲਾ ਭਰਦਾ ਗਿਆਨੀ ਭਜਨ ਸਿੰਘ ਲਿਖਦੇ ਆ ਮਹਾਰਾਜਾ ਰਣਜੀਤ ਸਿੰਘ ਤੇ ਏਸ ਸ਼ਹਾਦਤ ਦਾ ਬੜਾ ਅਸਰ ਸੀ। ਓ ਅਕਸਰ ਏਥੇ ਗੁਰਮਤਿ ਸਮਾਗਮ ਕਰਉਦੇ ਸੀ।
ਵਾਰ ਭਾਈ ਹਕੀਕਤ ਰਾਏ ਕੀ….
ਜਬ ਦਿੱਤੀ ਜਾਨ ਹਕੀਕਤ ਨੇ ਤਬ ਹੋਇਆ ਧਰਮ ਸਹਾਈ। ਵਿਚ ਲਾਹੌਰ ਦੇ ਮਾਤਮ ਹੋਇਆ ਕਿਆ ਕੋਈ ਆਖ ਸੁਣਾਈਂ। ਸੂਰਜ ਗਮ ਪਰ ਆਇਆ ਹੈ ਮਹਿਲਾ ਪਰ ਫਿਰੀ ਸਿਆਹੀ।
ਕਹੁ ਜੀ ਧੌਲ ਧਰਮ ਦਾ ਕੰਬ ਗਿਆ ਜਿਸ ਧਰਤੀ ਸਭ ਹਲਾਈ।
ਭਾਈ ਹਕੀਕਤ ਰਾਏ ਜੀ ਦੇ ਸਹੁਰੇ ਸਰਦਾਰ ਕਿਸ਼ਨ ਸਿੰਘ ਨੇ ਭਾਈ ਮੱਲ ਸਿੰਘ ਡੱਲ ਸਿੰਘ ਤੇ ਹੋਰ ਸਿੰਘਾਂ ਖਬਰ ਦੇ ਦਿੱਤੀ ਭਾਈ ਸਾਹਿਬ ਦੀ ਸ਼ਹਾਦਤ ਦਾ ਜਦੋਂ ਖਾਲਸੇ ਨੂੰ ਪਤਾ ਉਹਨਾਂ ਸਿਆਲਕੋਟ ਤੇ ਹਮਲਾ ਕਰਤਾ ਫਤਵਾ ਦੇਣ ਵਾਲੇ ਕਾਜੀ ਤੇ ਮੌਲਵੀ ਦਾ ਸੋਧਾ ਲਾਇਆ ਸਿਆਲਕੋਟ ਦੇ ਹਾਕਮ ਅਮੀਰ ਖਾਨ ਦਾ ਸਿਰ ਵੱਢ ਕੇ ਬਟਾਲੇ ਸ਼ਹਿਰ ਚ ਘੁੰਮਾਇਆ ਗਿਆ
ਭਾਈ ਹਕੀਕਤ ਰਾਏ ਜੀ ਦੀ ਸ਼ਹਾਦਤ ਨੂੰ
ਕੋਟਾਨਿ ਕੋਟਿ ਪ੍ਰਣਾਮ
ਨੋਟ ਬਸੰਤ ਪੰਚਵੀ ਸਬੰਧੀ ਚੌਥੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a Comment
Dalbir Singh : 🙏🙏ਸਤਿਨਾਮਸ੍ਰੀ ਵਾਹਿਗੁਰੂ ਜੀ 🙏🙏

ਜੋੜ ਮੇਲਾ ਛੇਹਾਟਾ ਸਾਹਿਬ (ਬਸੰਤ ਪੰਚਵੀ)
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਗੁਰਤਾਗੱਦੀ ਲਈ ਕਈ ਪਾਪੜ ਵੇਲੇ , ਪਰ ਗੱਲ ਨਾ ਬਣੀ। ਆਖੀਰ ਫੌਜਦਾਰ ਸੁਲਹੀ ਖਾਨ ਨੂੰ ਪੈਸੇ ਦੇਣੇ ਕਰਕੇ ਟੈਕਸ ਵਸੂਲਣ ਦੇ ਬਹਾਨੇ ਅੰਬਰਸਰ ਤੇ ਚੜਾ ਲਿਆਇਆ।
ਇਹਨਾਂ ਦਿਨਾਂ ਚ ਬਾਬਾ ਬੁੱਢਾ ਸਾਹਿਬ ਜੀ ਦੀ ਅਸੀਸ ਦੇ ਨਾਲ ਗੁਰੂ ਕਿਰਪਾ ਸਦਕਾ, ਮਾਤਾ ਗੰਗਾ ਜੀ ਦੀ ਕੁਖ ਸੁਲੱਖਣੀ ਹੋਈ ਸੀ। ਸਮੇਂ ਦੀ ਨਜ਼ਾਕਤ ਨੂੰ ਵੇਖਦੇ ਸ਼ਾਤੀ ਦੇ ਪੁੰਝ ਗੁਰੂ ਅਰਜਨ ਦੇਵ ਮਹਾਰਾਜ ਨੇ ਲੜਾਈ ਝਗੜੇ ਤੋ ਪਾਸਾ ਵੱਟਦਿਆ , 10 km ਪਿੱਛੇ ਪਿੰਡ ਵਡਾਲੀ ਜਾਣ ਦਾ ਫੈਸਲਾ ਕੀਤਾ। ਵਡਾਲੀ ਦੀ ਸੰਗਤ ਨੇ ਬੜੇ ਪਿਆਰ ਨਾਲ ਗੁਰੂ ਪਰਿਵਾਰ ਦੀ ਮਾਤਾ ਜੀ ਦੀ ਹਰ ਤਰਾਂ ਦੀ ਸੇਵਾ ਨਿਭਾਈ। ਏ ਇਲਾਕਾ ਭਾਈ ਭਾਗੂ ਭਾਈ ਖਾਨ ਤੇ ਭਾਈ ਢੋਲ ਕੋਲ ਸੀ। ਸਾਰੇ ਸਿਖ ਸੀ। ਪਾਣੀ ਦੀ ਘਾਟ ਕਰਕੇ ਜਿਆਦਾ ਜਮੀਨ ਬਰਾਨੀ ਸੀ। ਏਨਾ ਸਿਖਾਂ ਨੇ ਤੇ ਹੋਰ ਇਲਾਕੇ ਦੀ ਸੰਗਤ ਨੇ ਪਾਣੀ ਲਈ ਬੇਨਤੀ ਕੀਤੀ। ਮਾਤਾ ਜੀ ਦੀ ਕੁਖੋ (ਹਾੜ ਵਦੀ ਏਕਮ) 21 ਹਾੜ 1595 ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਪੰਜਵੇ ਪਾਤਸ਼ਾਹ ਮਿਹਰਾਂ ਦੇ ਘਰ ਆਏ। ਖੂਹ ਲਵਉਣੇ ਸ਼ੁਰੂ ਕੀਤੇ , 6 ਖੂਹ ਲਵਾਏ ਜਿੰਨਾ ਚ 21 ਹਲਟਾਂ ਚਲਦੀਆ ਸੀ , 1 ਹਲਟਾ , 2 ਹਲਟਾ, 3 ਹਲਟਾ, 4 ਹਲਟਾ , 5 ਹਲਟਾ ਤੇ 6 ਹਲਟਾ। ਏਦਾ 6 ਖੂਹਾਂ ਚ 21 ਹਲਟਾਂ ਚਲਾਕੇ ਸਾਰਾ ਲਾਕਾ ਸਿੰਜਕੇ ਗੁਰੂ ਕਿਰਪਾ ਨਾਲ ਹਰਿਆ ਭਰਿਆ ਹੋ ਗਿਆ।
6 ਹਲਟਾ ਵੱਡਾ ਖੂਹ 1597 ਮਾਘ ਮਹੀਨੇ ਬਣ ਕੇ ਤਿਆਰ ਹੋਇਆ ਗੁਰੂ ਚਰਨਾ ਚ ਅਰਦਾਸ ਬੇਨਤੀ ਕਰ ਕੇ ਬਸੰਤ ਪੰਚਵੀ ਵਾਲੇ ਦਿਨ ਪਹਿਲੀ ਵਾਰ ਛੇਹਰਟਾ ਖੂਹ ਚਾਲੂ ਕੀਤਾ।
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਚ 6 ਖੂਹ ਲੱਗੇ , 6 ਹਲਟੇ ਖੂਹ ਤੋ ਇਸ ਅਸਥਾਨ ਦਾ ਨਾਮ ਛੇਹਰਟਾ ਸਾਹਿਬ ਪਿਆ ( ਛੇਹਾਟਾ)
ਏਥੇ ਹਰ ਸਾਲ ਬਸੰਤ ਪੰਚਮੀ ਨੂੰ ਮੇਲਾ ਲਗਦਾ ਵੈਸੇ ਹਰ ਮਹੀਨੇ ਪੰਚਮੀ ਭਰਦੀ ਆ ਪਰ “ਬਸੰਤ ਪੰਚਮੀ” ਤੇ ਖਾਸ ਵਡਾ ਗੁਰਮਤਿ ਸਮਾਗਮਾ ਹੁੰਦਾ ਲਗਭਗ ਸਾਰਾ ਮਾਝਾ ਦਰਸ਼ਨ ਕਰਨ ਪਹੁੰਚਦਾ ਹੋਰ ਵੀ ਦੂਰ ਦੂਰ ਤੋ ਸੰਗਤ ਅਉਦੀ ਖਾਸ ਕਰਕੇ ਜਿਨ੍ਹਾਂ ਦੀ ਕੁੱਖ ਸੁਲੱਖਣੀ ਹੋਈ ਹੈ ਓ ਜਰੂਰ ਗੁਰੂ ਚਰਨਾ ਚ ਹਾਜਰੀ ਭਰਦੇ ਆ ਖੁਸ਼ੀ ਦੀ ਗੱਲਹੈ ਕੇ ਛੇ ਦੇ ਛੇ ਖੂਹ ਹੁਣ ਵੀ ਮੌਜੂਦ ਆ 😍😊
ਜੋੜ ਮੇਲਾ ਛੇਹਾਟਾ ਸਾਹਿਬ ਨੋਟ ਅੱਜ ਦੇ ਪ੍ਰਚਾਰਕ ਬਹੁਤੇ ਸੁਣੀਦੇ ਅਖੇ ਸਿੱਖੀ ਦਾ ਪੁੰਨਿਆ ਮੱਸਿਆ ਸੰਗਰਾਦ ਪੰਚਮੀ ਨਾਲ ਕੋਈ ਸੰਬੰਧ ਨਹੀ ਉਹ ਜ਼ਰੂਰ ਧਿਆਨ ਦੇਣਾ ਏ ਦੂਜੀ ਪੋਸਟਰ ਇਕ ਅੱਗੇ ਹੋਰ ਲਿਖੂੰ
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a Comment
Surjit singh : Very good post for knowledge in the Sikhism.

रागु सोरठि बाणी भगत कबीर जी की घरु १ ੴ सतिगुर प्रसादि ॥ संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥

अर्थ: राग सोरठि, घर १ में भगत कबीर जी की बाणी। अकाल पुरख एक है और सतिगुरू की कृपा द्वारा मिलता है। हे संत जनों। (मेरे) पवन (जैसे चंचल) मन को (अब) सुख मिल गया है, (अब यह मन प्रभू का मिलाप) हासिल करने योग्य थोडा बहुत समझा जा सकता है ॥ रहाउ ॥ (क्योंकि) सतिगुरू ने (मुझे मेरी वह) कमज़ोरी दिखा दी है, जिस कारण (कामादिक) पशु अडोल ही (मुझे) आ दबाते थे। (सो, मैं गुरू की मेहर से शरीर के) दरवाज़े (ज्ञान-इन्द्रियाँ: पर निंदा, पर तन, पर धन आदिक की तरफ़ से) बंद कर लिए हैं, और (मेरे अंदर प्रभू की सिफ़त-सलाह के) बाजे एक-रस बजने लग गए हैं ॥१॥ (मेरा) हृदय-कमल रूप घड़ा (पहले विकारों के) पानी से भरा हुआ था, (अब गुरू की बरकत से मैंने वह) पानी गिरा दिया है, और (हृदय को) ऊँचा कर दिया है। कबीर जी कहते हैं – (अब) मैंने दास ने (प्रभू के साथ) जान-पहचान कर ली है, और जब से यह साँझ पड़ी है, मेरा मन (उस प्रभू में ही) लीन हो गया है ॥२॥१०॥



Share On Whatsapp

Leave a comment




ਅੰਗ : 656
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

ਅਰਥ : ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਕਬੀਰ ਜੀ ਆਖਦੇ ਹਨ – (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥



Share On Whatsapp

Leave a comment


ਇਤਿਹਾਸ – ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ
ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਸੈਫ਼ਾਬਾਦ (ਅੱਜ ਕੱਲ੍ਹ ਬਹਾਦੁਰਗੜ੍ਹ ) ਬਿਰਾਜਮਾਨ ਸਨ, ਜਦੋ ਭਾਈ ਭਾਗ ਰਾਮ ਜੀ ਨੇ ‌ਬੇਨਤੀ ਕੀਤੀ ਪਾਤਸ਼ਾਹ ਸਾਡਾ ਇਲਾਕਾ ਚੇਚਕ ਆਦਿਕ ਕਈ ਬਿਮਾਰੀਆਂ ਨਾਲ ਘਿਰਿਆ ਹੈ , ਬੜਾ ਇਲਾਜ ਕਰਵਾਈ ਦਾ, ਪਰ ਕੋਈ ਹੱਲ ਨਹੀਂ। ਅਸੀਂ ਬੜੇ ਦੁਖੀ ਹਾਂ , ਕਈ ਜੀਅ ਏਨਾ ਬਿਮਾਰੀਆਂ ਨਾਲ ਤੁਰ ਗਏ , ਦੀਨ ਦਿਆਲ ਗ਼ਰੀਬ ਨਿਵਾਜ਼ ਕਿਰਪਾ ਕਰੋ , ਸਾਡੇ ਪਿੰਡ ਚਰਨ ਪਾਉ…
ਬੇਨਤੀ ਸੁਣ ਨੌਵੇਂ ਗੁਰਦੇਵ ਸੰਗਤ ਸਮੇਤ ਪਿੰਡ ਲਹਿਲ (ਲਾਹਲ) ਪਹੁੰਚੇ। ਇੱਥੇ ਇਕ ਬੋਹੜ ਦਾ ਰੁੱਖ ਵੇਖ ਟਿਕਾਣਾ ਕੀਤਾ। ਨੇੜੇ ਹੀ ਇਕ ਟੋਭਾ ਸੀ। ਨੌਵੇਂ ਪਾਤਸ਼ਾਹ ਨੇ ਦੁਖੀਆਂ ਨੂੰ ਵੇਖ ਉਸ ਟੋਭੇ ਚ ਆਪਣਾ ਪਾਵਨ ਚਰਨ ਛੁਹਾਇਆ ਤੇ ਬਚਨ ਕੀਤਾ ਏਥੇ ਜੋ ਇਸ਼ਨਾਨ ਕਰੂੰ ਉਸ ਦੇ ਸਭ ਰੋਗ ਦੂਰ ਹੋਣਗੇ। ਇਕ ਮਾਤਾ ਬੀਬੀ ਕਰਮਾਂ ਦੇਵੀ ਨੇ ਬੇਨਤੀ ਕੀਤੀ , ਮਹਾਰਾਜ ਸਾਡੇ ਅਠਰਾਏ ਨੂੰ ਬਾਲ ਸ਼ਾਤ ਹੋ ਜਾਂਦੇ ਆ (ਮਰ ਜਾਂਦੇ) (ਕੁਦਰਤੀ ਗਰਭ ਦਾ ਸਮਾਂ ਨੌਂ ਕ ਮਹੀਨੇ ਹੈ ਪਰ ਅੱਠਵੇਂ ਮਹੀਨੇ ਗਰਭ ਚ ਹੀ ਜਨਮ ਤੋਂ ਕੁਝ ਸਮਾਂ ਪਹਿਲਾਂ ਬੱਚੇ ਦੀ ਮੌਤ ਹੋ ਜਾਣ ਨੂੰ ਅਠਵਾਰਾ ਜਾਂ ਅਠਰਾਏ ਕਹਿੰਦੇ ਆ ਗਰਭਪਾਤ ਵੀ ਆਖਦੇ ਆ )
ਬੀਬੀ ਕਰਮੋ ਨੇ ਕਿਹਾ ਮਹਾਰਾਜ ਇਸ ਬਿਮਾਰੀ ਦੇ ਨਾਲ ਕਈ ਕੁੱਖਾਂ ਹਰੀਆਂ ਹੋਣ ਤੋਂ ਪਹਿਲਾਂ ਸਖਣੀਆਂ ਹੋ ਜਾਂਦੀਆਂ, ਮ‍ਾਪਿਆ ਦਾ ਏ ਦੁਖ ਵੀ ਕੱਟੋ, ਮਿਹਰ ਕਰੋ। ਸਤਿਗੁਰਾਂ ਨੇ ਕਿਹਾ ਇਸ ਟੋਭੇ ਚ ਇਸ਼ਨਾਨ ਕਰੋ। ਲੰਗਰ ਲਗਾਉ , ਆਏ ਗਏ ਦੀ ਸੇਵਾ ਕਰੋ , ਸੰਗਤ ਕਰੋ , ਸਭ ਰੋਗ ਸਭ ਦੁਖ ਦੂਰ ਹੋਣਗੇ। ਸੰਗਤ ਨੇ ਕਿਹਾ ਜੀ ਏਥੇ ਬਹੁਤੀ ਵੱਸੋ ਨਹੀ ਹੈ , ਪਾਤਸ਼ਾਹ ਨੇ ਕਿਹਾ , ਸਮੇਂ ਨਾਲ ਰੌਕਣ ਲੱਗਣ ਗੀਆਂ ਘੁੱਗ ਵਸੋ ਹੋਵੇਗੀ।
ਗੁਰੂ ਬਚਨ ਸਫਲੇ ਬਾਬਾ ਆਲਾ ਸਿੰਘ ਨੇ ਪਟਿਆਲਾ ਸ਼ਹਿਰ ਵਸਾਇਆ , ਏਥੇ ਹੀ ਹੁਣ ਅਸਥਾਨ ਹੈ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਉ ਟੋਭਾ ਸਰੋਵਰ ਬਣਿਆ।
ਉ ਬੋਹੜ ਦਾ ਰੁੱਖ ਜਿਥੇ ਸਤਿਗੁਰੂ ਬੈਠੇ ਸੀ ਹੁਣ ਤਕ ਸਹੀ ਸਲਾਮਤ ਸੀ ਪਰ ਕੁਝ ਸਮਾਂ ਪਹਿਲਾਂ ਕਾਰ ਸੇਵਾ ਵਾਲਿਆ ਉਹ ਪਾਵਨ ਬੋਹੜ ਖ਼ਤਮ ਕਰ ਦਿੱਤਾ।
(ਬੋਹੜ ਤੇ ਪੁਰਾਣੇ ਅਸਥਾਨ ਦੀ ਫੋਟੋ ਨਾਲ ਐਡ ਹੈ )

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲੇ ਹਰ ਸਾਲ ਬਸੰਤ ਪੰਚਮੀ ਨੂੰ ਸੰਗਤ ਦਾ ਭਾਰੀ ਇਕੱਠ ਹੁੰਦਾ ਦੀਵਾਨ ਸਜਦੇ ਆ ਰਵਾਇਤ ਵੀ ਹੈ ਤੇ ਲਿਖੀ ਇਬਾਰਤ ਅਨੁਸਾਰ ਵੀ 1671 ਨੂੰ ਸਤਿਗੁਰੂ ਮਹਾਰਾਜ ਬਸੰਤ ਪੰਚਮੀ ਵਾਲੇ ਦਿਨ ਹੀ ਪਹੁੰਚੇ ਸੀ
ਨੋਟ ਬਸੰਤ ਪੰਚਵੀ ਸਬੰਧੀ ਪਹਿਲੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a Comment
Rajinder Kaur : waheguru ji ka khalsa Waheguru ji ki Fateh ji 🙏🏻

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ।
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।
ਧੰਨ ਧੰਨ ਬਾਬਾ ਦੀਪ ਸਿੰਘ ਜੀ।
ਧੰਨ ਹੈ ਧੰਨ ਹੈ ਧੰਨ ਹੈ ਆਪ ਜੀ ਦੀ ਸਿੱਖੀ।



Share On Whatsapp

Leave a comment




जैतसरी महला ४ घरु २ ੴ सतिगुर प्रसादि ॥ हरि हरि सिमरहु अगम अपारा ॥ जिसु सिमरत दुखु मिटै हमारा ॥ हरि हरि सतिगुरु पुरखु मिलावहु गुरि मिलिऐ सुखु होई राम ॥१॥ हरि गुण गावहु मीत हमारे ॥ हरि हरि नामु रखहु उर धारे ॥ हरि हरि अंम्रित बचन सुणावहु गुर मिलिऐ परगटु होई राम ॥२॥ मधुसूदन हरि माधो प्राना ॥ मेरै मनि तनि अंम्रित मीठ लगाना ॥ हरि हरि दइआ करहु गुरु मेलहु पुरखु निरंजनु सोई राम ॥३॥ हरि हरि नामु सदा सुखदाता ॥ हरि कै रंगि मेरा मनु राता ॥ हरि हरि महा पुरखु गुरु मेलहु गुर नानक नामि सुखु होई राम ॥४॥१॥७॥

अर्थ: हे भाई! उस अपहुँच और बेअंत परमात्मा का नाम सिमरा करो, जिसको सिमरने से हम जीवों का हरेक दुख दूर हो सकता है। हे हरी! हे प्रभू! हमें गुरू महांपुरुष मिला दे। अगर गुरू मिल जाए, तो आत्मिक आनंद प्राप्त हो जाता है।1। हे मेरे मित्रो! परमात्मा की सिफत सालाह के गीत गाया करो, परमात्मा का नाम अपने हृदय में टिकाए रखो। परमात्मा की सिफत सालाह के आत्मिक जीवन देने वाले बोल (मुझे भी) सुनाया करो। (हे मित्रो! गुरू की शरण पड़े रहो), अगर गुरू मिल जाए, तो परमात्मा हृदय में प्रगट हो जाता है।2। हे दूतों के नाश करने वाले! हे माया के पति! हे मेरी जिंद (के सहारे)! मेरे मन में, मेरे हृदय में, आत्मिक जीवन देने वाला तेरा नाम मीठा लग रहा है। हे हरी! हे प्रभू! (मेरे पर) मेहर कर, मुझे वह महापुरुष गुरू मिला जो माया के प्रभाव से ऊपर है।3। हे भाई! परमात्मा का नाम सदा सुख देने वाला है। मेरा मन उस परमात्मा के प्यार में मस्त रहता है। हे नानक! (कह–) हे हरी! मुझे गुरू महापुरुख मिला। हे गुरू! (तेरे बख्शे) हरी-नाम में जुड़ने से आत्मिक आनंद मिलता है।4।1।7।



Share On Whatsapp

Leave a comment


ਅਰਥ : 698
ਜੈਤਸਰੀ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਹਰਿ ਹਰਿ ਸਿਮਰਹੁ ਅਗਮ ਅਪਾਰਾ ॥ ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥ ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਅੈ ਸੁਖੁ ਹੋਈ ਰਾਮ ॥੧॥ ਹਰਿ ਗੁਣ ਗਾਵਹੁ ਮੀਤ ਹਮਾਰੇ ॥ ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥ ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਅੈ ਪਰਗਟੁ ਹੋਈ ਰਾਮ ॥੨॥ ਮਧੁਸੂਦਨ ਹਰਿ ਮਾਧੋ ਪ੍ਰਾਨਾ ॥ ਮੇਰੈ ਮਨਿ ਤਨਿ ਅੰਮ੍ਰਿਤ ਮੀਠ ਲਗਾਨਾ ॥ ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਪੁਰਖੁ ਨਿਰੰਜਨੁ ਸੋਈ ਰਾਮ ॥੩॥ ਹਰਿ ਹਰਿ ਨਾਮੁ ਸਦਾ ਸੁਖਦਾਤਾ ॥ ਹਰਿ ਕੈ ਰੰਗਿ ਮੇਰਾ ਮਨੁ ਰਾਤਾ ॥ ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥੪॥੧॥੭॥

ਅਰਥ : ਜੈਤਸਰੀ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਹੇ ਭਾਈ! ਉਸ ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ, ਜਿਸ ਨੂੰ ਸਿਮਰਿਆਂ ਅਸਾਂ ਜੀਵਾਂ ਦਾ ਹਰੇਕ ਦੁੱਖ ਦੂਰ ਹੋ ਸਕਦਾ ਹੈ । ਹੇ ਹਰੀ! ਹੇ ਪ੍ਰਭੂ! ਸਾਨੂੰ ਗੁਰੂ ਮਹਾ ਪੁਰਖ ਮਿਲਾ ਦੇ । ਜੇ ਗੁਰੂ ਮਿਲ ਪਏ, ਤਾਂ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ।੧। ਹੇ ਮੇਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੋ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖੋ । ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਆਤਮਕ ਜੀਵਨ ਦੇਣ ਵਾਲੇ ਬੋਲ (ਮੈਨੂੰ ਭੀ) ਸੁਣਾਇਆ ਕਰੋ । (ਹੇ ਮਿੱਤਰੋ! ਗੁਰੂ ਦੀ ਸਰਨ ਪਏ ਰਹੋ), ਜੇ ਗੁਰੂ ਮਿਲ ਪਏ, ਤਾਂ ਪਰਮਾਤਮਾ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ ।੨। ਹੇ ਦੂਤਾਂ ਦੇ ਨਾਸ ਕਰਨ ਵਾਲੇ! ਹੇ ਮਾਇਆ ਦੇ ਪਤੀ! ਹੇ ਮੇਰੀ ਜਿੰਦ (ਦੇ ਸਹਾਰੇ)! ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮਿੱਠਾ ਲੱਗ ਰਿਹਾ ਹੈ । ਹੇ ਹਰੀ! ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਨੂੰ ਉਹ ਮਹਾ ਪੁਰਖ ਗੁਰੂ ਮਿਲਾ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ।੩। ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ । ਮੇਰਾ ਮਨ ਉਸ ਪਰਮਾਤਮਾ ਦੇ ਪਿਆਰ ਵਿਚ ਮਸਤ ਰਹਿੰਦਾ ਹੈ । ਹੇ ਨਾਨਕ! (ਆਖ—) ਹੇ ਹਰੀ! ਮੈਨੂੰ ਗੁਰੂ ਮਹਾ ਪੁਰਖ ਮਿਲਾ । ਹੇ ਗੁਰੂ! (ਤੇਰੇ ਬਖ਼ਸ਼ੇ) ਹਰਿ-ਨਾਮ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ ।੪।੧।੭।



Share On Whatsapp

Leave a comment


धनासरी महला ५ ॥ तुम दाते ठाकुर प्रतिपालक नाइक खसम हमारे ॥ निमख निमख तुम ही प्रतिपालहु हम बारिक तुमरे धारे ॥१॥ जिहवा एक कवन गुन कहीऐ ॥ बेसुमार बेअंत सुआमी तेरो अंतु न किन ही लहीऐ ॥१॥ रहाउ ॥ कोटि पराध हमारे खंडहु अनिक बिधी समझावहु ॥ हम अगिआन अलप मति थोरी तुम आपन बिरदु रखावहु ॥२॥ तुमरी सरणि तुमारी आसा तुम ही सजन सुहेले ॥ राखहु राखनहार दइआला नानक घर के गोले ॥३॥१२॥

हे प्रभु! तू सब दातें (बख्शीश) देने वाला है, तू मालिक हैं, तू सब को पालने वाला है, तू हमारा आगू हैं (जीवन-मार्गदर्शन करने वाला है) तू हमारा खसम है । हे प्रभु! तू ही एक एक पल हमारी पालना करता है, हम (तेरे) बच्चे तेरे सहारे (जीवित) हैं।१। हे अनगिनत गुणों के मालिक! हे बेअंत मालिक प्रभु! किसी भी तरफ से तेरे गुणों का अंत नहीं खोजा जा सका। (मनुष्य की) एक जिव्हा से तेरा कौन कौन सा गुण बयान किया जाये।१।रहाउ। हे प्रभु! तू हमारे करोड़ों अपराध नाश करता है, तू हमें अनेक प्रकार से (जीवन जुगत) समझाता है। हम जीव आत्मिक जीवन की सूझ से परे हैं, हमारी अक्ल थोड़ी है बेकार है। (फिर भी) तूं अपना मूढ़-कदीमा वाला स्वभाव कायम रखता है ॥२॥ हे नानक! (कह–) हे प्रभू! हम तेरे ही आसरे-सहारे से हैं, हमें तेरी ही (सहायता की) आस है, तू ही हमारा सज्जन है, तू ही हमें सुख देने वाला है। हे दयावान! हे सबकी रक्षा करने के समर्थ! हमारी रक्षा कर, हम तेरे घर के गुलाम हैं।3।12।



Share On Whatsapp

Leave a comment




ਅੰਗ : 673
ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥

ਅਰਥ : ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧। ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ। ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ॥੨॥ ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨।



Share On Whatsapp

Leave a comment


धनासरी महला ४ ॥ हरि हरि बूंद भए हरि सुआमी हम चात्रिक बिलल बिललाती ॥ हरि हरि क्रिपा करहु प्रभ अपनी मुखि देवहु हरि निमखाती ॥१॥ हरि बिनु रहि न सकउ इक राती ॥ जिउ बिनु अमलै अमली मरि जाई है तिउ हरि बिनु हम मरि जाती ॥ रहाउ ॥ तुम हरि सरवर अति अगाह हम लहि न सकहि अंतु माती ॥ तू परै परै अपर्मपरु सुआमी मिति जानहु आपन गाती ॥२॥ हरि के संत जना हरि जपिओ गुर रंगि चलूलै राती ॥ हरि हरि भगति बनी अति सोभा हरि जपिओ ऊतम पाती ॥३॥ आपे ठाकुरु आपे सेवकु आपि बनावै भाती ॥ नानकु जनु तुमरी सरणाई हरि राखहु लाज भगाती ॥४॥५॥

अर्थ: हे हरी! हे स्वामी! मैं पपीहा तेरे नाम-बूँद के लिए तड़प रहा हूँ। (मेहर कर), तेरा नाम मेरे लिए जीवन बूँद बन जाए। हे हरी! हे प्रभू! अपनी मेहर कर, आँख के झपकने जितने समय के लिए ही मेरे मुख में (अपने नाम की शांति) की बूँद पा दे ॥१॥ हे भाई! परमात्मा के नाम के बिना मैं पल भर के लिए भी नहीं रह सकता। जैसे (अफीम आदि) के नशे के बिना अमली (नशे का आदी) मनुष्य नहीं रह सकता, तड़प उठता है, उसी प्रकार परमात्मा के नाम के बिना मैं घबरा जाता हूँ ॥ रहाउ ॥ हे प्रभू! तूँ (गुणों का) बड़ा ही गहरा समुँद्र हैं, हम तेरी गहराई का अंत थोड़ा भर भी नहीं ढूंढ सकते। तूँ परे से परे हैं, तूँ बेअंत हैं। हे स्वामी! तूँ किस तरह का हैं कितना बड़ा हैं-यह भेद तूँ आप ही जानता हैं ॥२॥ हे भाई! परमात्मा के जिन संत जनों ने परमात्मा का नाम सिमरिया, वह गुरू के (बख़्से हुए) गहरे प्रेम-रंग में रंगे गए, उनके अंदर परमात्मा की भगती का रंग बन गया, उन को (लोक परलोक में) बड़ी शोभा मिली। जिन्होंने प्रभू का नाम सिमरिया, उन को उत्तम इज़्जत प्राप्त हुई ॥३॥ पर, हे भाई! भगती करने की योजना प्रभू आप ही बनाता है, वह आप ही मालिक है आप ही सेवक है। हे प्रभू! तेरा दास नानक तेरी शरण आया है। तूँ आप ही अपने भगतों की इज्ज़त रखता हैं ॥४॥५॥



Share On Whatsapp

Leave a comment


ਅੰਗ : 668
ਧਨਾਸਰੀ ਮਹਲਾ ੪ ॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥ ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥ ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥ ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥ ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥

ਅਰਥ: ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ। ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ ॥੧॥ ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ। ਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ॥ ਰਹਾਉ ॥ ਹੇ ਪ੍ਰਭੂ! ਤੂੰ (ਗੁਣਾਂ ਦਾ) ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ। ਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ ॥੨॥ ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ (ਬਖ਼ਸ਼ੇ ਹੋਏ) ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ, ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ॥੩॥ ਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ। ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ ॥੪॥੫॥



Share On Whatsapp

Leave a comment





  ‹ Prev Page Next Page ›