12 ਪੋਹ – 27 ਦਸੰਬਰ
ਸੂਬੇ ਦੀ ਕਚਹਿਰੀ – ਦੂਜਾ ਦਿਨ
ਅੱਜ ਦੂਜੇ ਦਿਨ ਸੂਬੇ ਦੀ ਕਚਹਿਰੀ ਵਿੱਚ
ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਤੇ ਨਵਾਬ
ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ
ਜਿਊਂਦਿਆਂ ਨੀਹਾਂ ਵਿੱਚ ਚਿਣ ਦੇਣ ਦਾ ਹੁਕਮ ਦਿੱਤਾ।
ਮਾਛੀਵਾੜਾ ਭਾਗ 8
ਮਾਛੀਵਾੜਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣੇ ਵਿਚ ਇਕ ਪੁਰਾਣਾ ਕਸਬਾ ਹੈ । ਸੰਨ ੧੭੦੪ ਵਿਚ ਵੀ ਪੱਕਾ ਕਸਬਾ ਸੀ ਤੇ ਅੱਜ ਵੀ । ਇਕ ਤਰ੍ਹਾਂ ਦਾ ਛੋਟਾ ਸ਼ਹਿਰ ਹੈ । ਉਸ ਵੇਲੇ ਵੀ ਅਮੀਰਾਂ ਦਾ ਸ਼ਹਿਰ ਸੀ , ਬਾਗ ਤੇ ਬਾਜ਼ਾਰ ਸਨ । ਹਰ ਤਰ੍ਹਾਂ ਦਾ ਕੰਮ ਉਸ ਵਿਚ ਹੁੰਦਾ ਸੀ । ਮਾਛੀਵਾੜਾ ਸਿੱਖ ਇਤਿਹਾਸ ਵਿਚ ਪੂਜਨੀਕ ਸ਼ਹਿਰ ਹੈ , ਕਿਉਂਕਿ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਯਾਦਾਂ ਸੰਭਾਲ ਕੇ ਰੱਖੀਆਂ ਹਨ । ਦੱਖਣ ਵੱਲ ਸਮਰਾਲੇ ਤੇ ਕੁਰਾਲੀ ਦਾ ਮੋਟਰਾਂ ਟਾਂਗਿਆਂ ਦਾ ਅੱਡਾ ਹੈ । ਉਸ ਅੱਡੇ ਤੋਂ ਸ਼ਹਿਰ ਵੱਲ ਜਾਈਏ , ਸ਼ਹਿਰ ਦੇ ਵਿਚੋਂ ਦੀ ਅਗਲੇ ਪਾਸੇ ਪੂਰਬ – ਉੱਤਰ ਦਿਸ਼ਾ ਦੀ ਨੁੱਕਰ ਵਿਚ ਕੋਈ ਸਵਾ ਮੀਲ ਦੂਰ ਅੰਬਾਂ ਦਾ ਬਾਗ ਹੈ ਤੇ ਸੜਕ ਉੱਤੇ ਉੱਚੀਆਂ ਟਾਹਲੀਆਂ । ਉਥੋਂ ਤਕ ਪੱਕੀ ਸੜਕ ਹੈ । ਉਥੇ ਆ ਜਾਂਦਾ ਹੈ ‘ ਗੁਰਦੁਆਰਾ ਚਰਨ ਕੰਵਲ ਸਾਹਿਬ ‘ । ਗੁਰਦੁਆਰਾ ਚਰਨ ਕੰਵਲ ਦੇ ਪੱਛਮ ਵੱਲ ਪੈਲੀ ਦੀ ਵਾਟ ‘ ਤੇ ਇਕ ਖੂਹ ਹੈ । ਉਸ ਖੂਹ ਉੱਤੇ ਟੂਟੀਆਂ ਵੀ ਬਣੀਆਂ ਹਨ । ਹਲਟੀ ਹੈ — ਤੇ ਪਾਣੀ ਦਿੰਦਾ ਹੈ । ਪਾਣੀ ਪੀਣ ਵਾਸਤੇ ਵੀ ਅਤੇ ਖੇਤਾਂ ਨੂੰ ਦੇਣ ਵਾਸਤੇ ਵੀ । ਖੇਤਾਂ ਤੋਂ ਭਾਵ ਬਾਗ ਦੀਆਂ ਪੈਲੀਆਂ ਨੂੰ । ਉਹ ਬਾਗ , ਉਹ ਖੂਹ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਾਲਾ ਖੂਹ ਹੈ । ਉਸ ਖੂਹ ਵਿਚੋਂ ਕਦੀ ਚੋਜੀ ਪਿਤਾ ਜੀ ਨੇ ਜਲ ਪੀਤਾ ਸੀ । ਪੋਹ ਦੇ ਦਿਨਾਂ ਵਿਚ । ਖੂਹ ਦਾ ਨਿੱਘਾ ਜਲ । ਜਿਹੜਾ ਜਲ ਉਸ ਵੇਲੇ ਅੰਮ੍ਰਿਤ ਰੂਪ ਬਣਿਆ । ਉਸ ਖੂਹ ਦੇ ਦਰਸ਼ਨ ਕਰਨ ਲਈ ਜਦੋਂ ਕੋਈ ਸ਼ਰਧਾਲੂ ਜਾਂਦਾ ਹੈ ਤਾਂ ਖੂਹ ਦੀ ਚੁੱਪ ਅਡੋਲ ਅਵਸਥਾ ਤਿੰਨ ਸੌ ਸਾਲ ਦੇ ਲਗਪਗ ਦੀ ਬੀਤੀ ਘਟਨਾ ਇਕ ਸਾਖੀ ਦੇ ਰੂਪ ਸੁਣਾਉਂਦਾ ਹੈ । ਏਥੇ ਸ੍ਰੀ ਕਲਗੀਧਰ ਪਿਤਾ ….. ਦੀਨ ਦੁਨੀਆਂ ਦੇ ਮਾਲਕ , ਝਾੜ ਸਾਹਿਬ ਤੋਂ ਪੈਦਲ ਚੱਲ ਕੇ , ਨੰਗੀਂ ਪੈਰੀਂ , ਰਾਤ ਤਾਰਿਆਂ ਦੀ ਡਲ੍ਹਕ ਤੇ ਹਨੇਰੇ ਵਿਚ , ਠਰੀ ਰੇਤ ਉੱਤੇ ਨੰਗੇ ਪੈਰ ਰੱਖਦੇ ਹੋਏ ਏਥੇ ਪਹੁੰਚੇ ਸਨ । ਉਹ ! ਜਿੰਨੀ ਹਨੇਰੀ ਸੀ , ਉਨੀ ਹੀ ਠਰੀ ਹੋਈ ਸੀ । ਸਾਰੇ ਪਸ਼ੂ , ਪੰਛੀ ਤੇ ਮਨੁੱਖ ਕਿਸੇ ਨਾ ਕਿਸੇ ਘਰ ਵਿਚ ਨਿੱਘੇ ਸੁੱਤੇ ਸਨ । ਪਰ ਪਿਆਰਾ ਮਾਹੀ ਉਸ ਵੇਲੇ ਇਥੇ ਪੁੱਜਾ । ਦਿਨ ਦੇ ਚੜ੍ਹਾਅ ਨਾਲ ਆਇਆ । ਅੱਕਾਂ ਦੀਆਂ ਕਰੂੰਬਲਾਂ ਤੇ ਜੰਗਲ ਦੇ ਫਲ – ਪੱਤੇ ਕੁਝ ਖਾਧੇ ਸਨ । ਉਸ ਬਨਸਪਤੀ ਖ਼ੁਰਾਕ ਨੇ ਪਿਆਸ ਲਾਈ ਸੀ । ਭਾਵੇਂ ਮਾਹੀ ਥੱਕਿਆ ਸੀ , ਉਨੀਂਦਰੇ ਵਿਚ ਸੀ , ਪੈਰਾਂ ਦੀਆਂ ਤਲੀਆਂ ਵਿਚੋਂ ਲਹੂ ਸਿੰਮਦਾ ਸੀ । ਛਾਲੇ ਪਏ ਸਨ ਅਤੇ ਸੋਜ ਨਾਲ ਪੈਰ ਭਾਰੇ ਹੋ ਗਏ ਸਨ । ਫਿਰ ਵੀ ਉਸ ਨੇ ਖੂਹ ਆਪ ਗੇੜਿਆ । ਆਪ ਭਰੀਆਂ ਟਿੰਡਾਂ ਉਪਰ ਲਿਆਂਦੀਆਂ । ਰੇਤਲੀ ਧਰਤੀ ਦੇ ਖੂਹ ਦਾ ਪਾਣੀ ਨਿੱਘਾ ਸੀ । ਭਰੀ ਹੋਈ ਟਿੰਡ ਆਈ । ਉਸ ਨੂੰ ਖੋਲ੍ਹਿਆ ਤੇ ਬੁੱਲ੍ਹਾਂ ਨਾਲ ਲਾ ਕੇ ਪੀ ਗਏ । ਛੇ ਪਹਿਰ ਤੋਂ ਪਾਣੀ ਪੀਣ ਲਈ ਨਹੀਂ ਸੀ ਮਿਲਿਆ । ਰਾਹ ਵਿਚ ਕੋਈ ਖੂਹ ਨਜ਼ਰ ਨਾ ਪਿਆ । ਜੰਗਲ ਤੇ ਬਰੇਤੀ ਧਰਤੀ ‘ ਤੇ ਘੁੰਮਦੇ ਰਹੇ ਸਨ । ਪਾਣੀ ਪੀ ਕੇ ਪੂਰਬ ਵਾਲੇ ਪਾਸੇ ਬਾਗ ਵਿਚ ਜੰਡ ਸੀ । ਉਸ ਜੰਡ ਦੇ ਹੇਠਾਂ ਧਰਤੀ ਉੱਤੇ ਬਾਂਹ ਸਿਰ ਹੇਠਾਂ ਰੱਖ ਕੇ ਲੇਟ ਗਏ । ਉਹਨਾਂ ਨੇ ਧਰਤੀ ਦੇ ਠਰੀ ਤੇ ਅਨਕੱਜੀ ਹੋਣ ਦਾ ਖ਼ਿਆਲ ਨਾ ਕੀਤਾ । ਜਾਮੇ ਨਾਲ ਹੀ ਲੇਟੇ । ਕਿਉਂਕਿ ਥਕੇਵਾਂ ਬੇਅੰਤ ਹੋ ਗਿਆ ਸੀ । ਲੇਟਣ ਸਮੇਂ ਮਾਲਕ ਪਰਮਾਤਮਾ ਦਾ ਖ਼ਿਆਲ ਆਇਆ । ਉਸ ਦੇ ਪਿਆਰ ਵਿਚ ਹੀ ਤਾਂ ਘਰੋਂ ਬੇਘਰ ਹੋਏ ਫਿਰਦੇ ਸਨ । ਉਸ ਵੇਲੇ ਦੁੱਧ ਤੇ ਪਾਣੀ ਦੀ ਪਿਆਰ ਕਹਾਣੀ ਚੇਤੇ ਆਈ ਤੇ ਸੁਤੇ ਸਿਧ ਸੱਚੇ ਪ੍ਰਭੂ ਪਿਆਰ ਵਿਚ ਰੰਗੇ ਗਏ ਅਤੇ ਸ਼ਬਦ ਮੁੱਖੋਂ ਉਚਾਰਿਆ :
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥
ਇਉਂ ਸੋਚਦੇ ਪ੍ਰਭੂ ਅਕਾਲ ਪੁਰਖ ਦਾ ਧਿਆਨ ਧਰ ਕੇ ਲੇਟੇ ਰਹੇ ਤੇ ਨੀਂਦ ਆ ਗਈ। ਅਨੋਖੇ ਮਾਹੀ ਦੀ ਅੱਖ ਲੱਗੀ ਦੇਖ ਦੇ ਪੰਛੀ ਵੀ ਚੁੱਪ ਹੋ ਗਏ । ਹਵਾ ਰੁਕ ਗਈ ਤੇ ਕੁਦਰਤ ਦੀਆਂ ਸ਼ਕਤੀਆਂ ਬਾਜਾਂ ਵਾਲੇ ਸਤਿਗੁਰੂ ਜੀ ਦੀ ਰੱਖਿਆ ਕਰਨ ਲੱਗੀਆਂ । । ਉਸ ਵੇਲੇ ਸ਼ੇਸ਼ਨਾਗ ਆ ਹਾਜ਼ਰ ਹੋਇਆ । ਉਹ ਤਿੰਨ ਚਾਰ ਰੂਪ ਧਾਰਨ ਕਰ ਕੇ ਕੋਈ ਦੋ ਤਿੰਨ ਫ਼ਟ ਦੀ ਵਿੱਥ ਉੱਤੇ ਬੈਠ ਗਿਆ । ਰਾਖੀ ਕਰਨ ਲੱਗਾ । ਦੁਸ਼ਮਨੀ ਦੇ ਭਾਵ ਨਾਲ ਜਦੋਂ ਕੋਈ ਆਵੇਗਾ , ਉਸ ਨੂੰ ਡੰਗ ਮਾਰ ਕੇ ਰੋਕੇਗਾ । । ਸ਼ੇਸ਼ਨਾਗ ਨੇ ਕਦੀ ਸਤਿਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ ਸੀ , ਜਦੋਂ ਤਲਵੰਡੀ ਦੇ ਬਾਹਰ ਸਾਹਿਬ ਗਊਆਂ ਚਾਰਦੇ ਹੋਏ ਨਿੰਦਰਾ ਦੇ ਵੱਸ ਹੋ ਕੇ ਵਣ ਦੀ ਛਾਂ ਹੇਠਾਂ ਲੇਟੇ ਸਨ । ਛਾਂ ਫਿਰ ਗਈ , ਸੂਰਜ ਦੀਆਂ ਤੇਜ਼ ਕਿਰਨਾਂ ਨੂੰ ਰੋਕਣ ਲਈ ‘ ਫਨ ’ ਖਿਲਾਰ ਕੇ ਛਾਂ ਕੀਤੀ , ਇਸ ਵਾਸਤੇ ਕਿ ਸਤਿਗੁਰੂ ਜੀ ਦੀ ਨੀਂਦ ਅਧੂਰੀ ਨਾ ਰਹੇ । ਮੁੜ ਸ਼ੇਸ਼ਨਾਗ ਨੂੰ ਸੇਵਾ ਕਰਨ ਦਾ ਮੌਕਾ ਮਾਛੀਵਾੜੇ ਵਿਚ ਮਿਲਿਆ । ਭਾਗਾਂ ਨਾਲ ਹੀ ਐਸੇ ਸਮੇਂ ਮਿਲਦੇ ਹਨ । ਦਸਮੇਸ਼ ਪਿਤਾ ਜੀ ਜੰਡ ਹੇਠਾਂ ਬਿਰਾਜ ਗਏ ਸਨ । ਆਪਣੀ ਕ੍ਰਿਪਾਨ ਦੀ ਮੁੱਠ ਆਪਣੇ ਹੱਥ ਵਿਚ ਸੀ । ਉਹ ਭਗਉਤੀ ਆਸਰਾ ਸੀ , ਨਿੱਕਾ ਆਸਰਾ ਸੀ ਤੇ ਵੱਡਾ ਆਸਰਾ ਸੀ , ਅਕਾਲ ਪੁਰਖ ਦਾ । ਉਧਰ ਭਾਈ ਜੀਊਣਾ ਵਿਆਕੁਲ ਹੋਇਆ ਜੰਗਲ ਦੀ ਝਾੜੀ ਝਾੜੀ ਦੇਖ ਰਿਹਾ ਸੀ । ‘ ਏਥੇ ਹੀ ਕਿਤੇ , ਏਥੇ ਹੀ ਕਿਤੇ । ਉਸ ਦੇ ਦਿਲ ਦੀ ਆਵਾਜ਼ ਸੀ । ਗੁਰੂ ਮਹਾਰਾਜ ਦੀ ਭਾਲ ਵਿਚ ਉਸ ਨੂੰ ਸੁਧ – ਬੁਧ ਨਹੀਂ ਸੀ ਰਹੀ । ਨਾ ਕੰਡੇ ਵੱਜਣ ਦੀ ਚਿੰਤਾ , ਨਾ ਠੰਡ ਦਾ ਡਰ , ਭੁੱਖ – ਤ੍ਰੇਹ ਭੁੱਲ ਗਈ ਸੀ । ਉਹ ਭਾਲਦਾ ਫਿਰਦਾ ਸੀ , ਦੋ ਤਿੰਨ ਵਾਰ ਮੁਗ਼ਲਾਂ ਨਾਲ ਟਾਕਰਾ ਹੋਇਆ ਪਰ ਗੁਰੂ ਮਹਾਰਾਜ ਆਪ ਹੀ ਆਪਣੇ ਸੇਵਕਾਂ ਨੂੰ ਬਚਾ ਕੇ ਰੱਖਦੇ ਰਹੇ । ਉਹ ‘ ਝਾੜ ਸਾਹਿਬ ’ ਦੇ ਨੇੜੇ ਗਏ । ਅੱਗੇ ਵਧੇ । ਝਾੜੀ ‘ ਤੇ ਕੱਪੜਾ ਪਿਆ ਦੇਖਿਆ , ਚੁੱਕ ਲਿਆ । “ ਇਹੋ ਤਾਂ ਗੁਰੂ ਜੀ ਦਾ ਬਸਤਰ ਹੈ । ” ਇਹ ਆਖ ਕੇ ਸਿਰ ਮੱਥੇ ਨੂੰ ਲਾਇਆ । ਆਵਾਜ਼ ਦਿੱਤੀ । “ ਮਹਾਰਾਜ ! ……..
ਦਰਸ਼ਨ ਦਿਉ ! ਮੈਂ ਆਪ ਦਾ ਸੇਵਕ ਜੀਊਣਾ ਹਾਂ । ” ਭਾਈ ਜੀਊਣੇ ਦਾ ਬੋਲ ਜੰਗਲ ਦੀ ਚੁੱਪ ਨੂੰ ਚੀਰ ਦੇ ਦੂਰ ਤਕ ਚਲਿਆ ਗਿਆ ਹੋਏਗਾ , ਗੂੰਜ ਉਤਪੰਨ ਹੋਈ , ਉਸ ਦੇ ਦੋ ਕੁ ਮਿੰਟ ਪਿੱਛੋਂ ਝਾੜ ਹਿੱਲਣ ਦੀ ਆਵਾਜ਼ ਆਈ । ਭਾਈ ਜੀਊਣੇ ਦੇ ਕੰਨ ਉਧਰ ਹੋਏ , ਅੱਖਾਂ ਉਧਰ ਦੇਖਣ ਲੱਗੀਆਂ । ਉਸ ਦੀਆਂ ਅੱਖਾਂ ਨੇ ਤਾਂ ਕੁਝ ਨਾ ਸੁਣਿਆ ਪਰ ਕੰਨੀਂ ਆਵਾਜ਼ ਪਈ , “ ਸਤਿਨਾਮ ਵਾਹਿਗੁਰੂ ! ’ ਉਹ ਖ਼ੁਸ਼ ਹੋ ਗਿਆ । “ ਮੈਂ ਜੀਊਣਾ ਹਾਂ ! ” ਉਸ ਨੇ ਉੱਚੀ ਆਖਿਆ , “ ਮਹਾਰਾਜ , ਤੁਸਾਂ ਦਾ ਸੇਵਕ ! ਦਰਸ਼ਨ ਦਿਉ । ਵੈਰੀ ਕੋਈ ਨਹੀਂ ਨੇੜੇ ਤੇੜੇ । ” ਇਉਂ ਆਖਦਾ ਹੋਇਆ ਕਾਹਲੀ ਨਾਲ ਜੀਊਣਾ ਉਧਰ ਨੂੰ ਹੋਇਆ , ਜਿਧਰੋਂ ਆਵਾਜ਼ ਆਈ ਸੀ , ਪਰ ਅੱਗੇ ਝਾੜੀਆਂ ਐਨੀਆਂ ਸੰਘਣੀਆਂ ਸਨ , ਉਸ ਨੂੰ ਰਾਹ ਨਾ ਮਿਲਿਆ । ਕੰਡਿਆਂ ਨਾਲ ਸਰੀਰ ਵਿੰਨ੍ਹਿਆਂ ਗਿਆ । ਪਿੱਛੇ ਹਟਣ ਲੱਗਾ ਤਾਂ ਉਪਰਲੀ ਲੋਈ ਅੜ ਕੇ ਪਾਟ ਗਈ । ਉਸ ਨੂੰ ਲੀੜਿਆਂ ਤੇ ਜਾਨ ਦੀ ਪਰਵਾਹ ਨਹੀਂ ਸੀ , ਉਹ ਤਾਂ ਗੁਰ – ਦਰਸ਼ਨਾਂ ਦੀ ਖਿੱਚ ਨਾਲ ਦੀਵਾਨਾ ਹੋਇਆ ਫਿਰਦਾ ਸੀ । ਉਸ ਦੀ ਘਬਰਾਹਟ ਵਧ ਚੁੱਕੀ ਸੀ । ਉਹ ਦਰਸ਼ਨ ਤਾਂਘ ਆਸਰੇ ਹੀ ਤੁਰਿਆ ਫਿਰਦਾ ਜਾਂ ਜੀਉਂਦਾ ਸੀ , ਵੈਸੇ ਠੰਡ ਤੇ ਨੱਠ ਭੱਜ ਨੇ ਉਸ ਦੇ ਸਰੀਰ ਨੂੰ ਨਿਰਬਲ ਕਰ ਦਿੱਤਾ ਸੀ । “ ਮਹਾਰਾਜ ! ” ਉਸ ਨੇ ਆਵਾਜ਼ ਦਿੱਤੀ । ‘ ‘ ਏਥੇ ਰੁਕ ਭਾਈ ਜੀਊਣੇ । ” ਅੱਗੋਂ ਉੱਤਰ ਮਿਲਿਆ । “ ਸਤਿ ਬਚਨ ਮਹਾਰਾਜ ! ’ ’ ਉਸ ਦੇ ਪਿੱਛੋਂ ਝਾੜੀਆਂ ਹਿੱਲੀਆਂ , ਇਕ ਦੀ ਥਾਂ ਦੋ ਪ੍ਰਗਟ ਹੋਏ । ਖੁਸ਼ੀ ਨਾਲ ਜੀਊਣਾ ਬੋਲ ਨਾ ਸਕਿਆ , ਦੋਹਾਂ ਵੱਲ ਦੇਖ ਕੇ ਹੈਰਾਨ ਹੋ ਰਿਹਾ , ਸ਼ਾਇਦ ਇਹ ਸੋਚ ਰਿਹਾ ਸੀ ਕਿ ਕਿਸ ਨੂੰ ‘ ਗੁਰੂ ’ ਮੰਨੇ , ਕਿਸ ਦੇ ਚਰਨ ਫੜੇ ? “ ਅਸੀਂ ਸਿੱਖ ਹਾਂ । ਸਤਿਗੁਰੂ ਜੀ ਦੀ ਭਾਲ ਵਿਚ ਚਮਕੌਰੋਂ ਚੱਲੇ ਸਾਂ । ” ਇਕ ਨੇ ਉੱਤਰ ਦਿੱਤਾ । “ ਤੁਸਾਂ ਵਿਚ ਗੁਰੂ ਜੀ ਨਹੀਂ ਹਨ ? ” ਨਹੀਂ । ” “ ਤਾਂ ਫਿਰ ? ” “ ਪਰ ਤੁਸਾਂ ਕਿਥੇ ਤੱਕ ? ” “ ਬਲੋਲ ਵਿਚ ਪੂਰਨ ਮਸੰਦ ਦੇ ਘਰ ਗਏ ਸੀ …..। ” “ ਫਿਰ ! ’ ’ ਮਾਛੀਵਾੜਾ ਭਾਈ ਜੀਊਣੇ ਨੇ ਸਾਰੀ ਵਾਰਤਾ ਸੁਣਾ ਦਿੱਤੀ । ਅੰਤ ਵਿਚ ਕਿਹਾ , “ ਇਕ ਝਾੜੀ ਉੱਤੇ ਇਹ ਕੱਪੜਾ ਪਿਆ ਮਿਲਿਆ । ” “ ਕਿਹੜਾ ? ” “ ਇਹ । ” “ ਬਲਿਹਾਰੇ ਜਾਈਏ । ਇਹ ਤਾਂ ਮਹਾਰਾਜ ਜੀ ਦੇ ਪਾਸ ਸੀ । ਨਿਸ਼ਾਨੀ ਰੱਖ ਗਏ । “ ਹਾਂ ? ਨਿਸ਼ਾਨੀ ਰੱਖ ਗਏ ? ” “ ਗਏ ਕਿਧਰ ? ” “ ਪੈੜ ਦੇਖੋ …. ਨੰਗੇ ਪੈਰ ! ‘ ‘ ਇਉਂ ਤਿੰਨਾਂ ਨੇ ਆਪਸ ਵਿਚ ਗੱਲ ਕੀਤੀ । ਉਸ ਵੇਲੇ ਸੂਰਜ ਚੜ੍ਹ ਚੁੱਕਾ ਸੀ , ਆਕਾਸ਼ ਨਿਰਮਲ ਨਜ਼ਰ ਆਇਆ । ਲੋਹੜੇ ਦੀ ਸੀਤ ਪਈ । ਕਈਆਂ ਦਿਨਾਂ ਪਿੱਛੋਂ ਸੂਰਜ ਨਿਕਲਿਆ ਸੀ , ਪਹਿਲਾਂ ਮੀਂਹ ਤੇ ਹਨੇਰੀ ਰਹੀ , ਲੋਹੜੇ ਦੀ ਸੀਤ ਪਈ । “ ਏਥੇ ਤਾਂ ਘਾਹ ਤੇ ਰੋੜਾਂ ਦੀ ਧਰਤੀ ਹੈ । ਜੰਗਲ ਤੋਂ ਬਾਹਰ ਭਾਵੇਂ ਕੁਝ ਨਜ਼ਰ ਪਵੇ । ‘ ‘ ਚਲੋ । ” “ ਇਹ ਦੇਖੋ ਟਾਹਣੀਆਂ ਕੱਟੀਆਂ । ਦੇਖੋ ਨਾ ….. ਐਨੂੰ ਗਏ ਜੋ ਟਾਹਣੀਆਂ ਕੱਟ ਕੇ ਤੁਰੇ ਗਏ ਹਨ । ” ਭਾਈ ਜੀਊਣੇ ਨੇ ਆਖਿਆ । ਸੱਜਰੀਆਂ ਕੱਟੀਆਂ ਝਾੜੀਆਂ ਦੀਆਂ ਟਾਹਣੀਆਂ ਸਨ । “ ਏਧਰੇ ਚਲੋ । ਜ਼ਰੂਰ ਮਹਾਰਾਜ ਏਧਰ ਗਏ ਹਨ । ” ‘ ਹਾਂ । ’ ’ “ ਛੇਤੀ ਚੱਲੀਏ ! ” ਇਉਂ ਕਾਹਲੀ ਨਾਲ ਬਚਨ ਕਰਦੇ ਹੋਏ ਅੱਗੇ ਵਧੀ ਗਏ । ਜੰਗਲ ਵਿਚੋਂ ਨਿਕਲੇ ਤਾਂ ਅੱਗੇ ਰੇਤਲੀ ਧਰਤੀ ਉੱਤੇ ਪੈਰ – ਚਿੰਨ੍ਹ ਦੇਖੇ । ਉਹਨਾਂ ਚਿੰਨ੍ਹਾਂ ਦੇ ਪਿੱਛੇ ਖੋਜੀਆਂ ਵਾਂਗ ਚੱਲਦੇ ਗਏ । ਤੁਰੇ ਗਏ ਪੱਛਮ ਦਿਸ਼ਾ ਵੱਲ “ ਮੈਂ ਆਖਦਾ ਹਾਂ , ਮਾਛੀਵਾੜੇ ਵੱਲ ਗਏ ਹੋਣਗੇ । ” ਭਾਈ ਜੀਊਣੇ ਨੇ ਆਖਿਆ । “ ਚਰਨ ਚਿੰਨ੍ਹ ਵੀ ਤਾਂ ਉਧਰ ਨੂੰ ਜਾ ਰਹੇ ਹਨ । ” ਇਕ ਸਿੰਘ ਨੇ ਉੱਤਰ ਦਿੱਤਾ । “ ਗੁਲਾਬਾ ਮਸੰਦ ਹੈ । ਮਾਛੀਵਾੜੇ ਵਿਚ । ਗੁਰਮੁਖ ਤੇ ਸ਼ਰਧਾਲੂ । ਉਹ ਪੂਰਨ ਵਾਂਗ ਅਕ੍ਰਿਤਘਣ ਨਹੀਂ , ਨਾ ਬੇਈਮਾਨ ਹੈ । ” ਭਾਈ ਜੀਊਣਾ ਇਹ ਆਖ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਅੱਗੇ ਚੰਦਰਾ ਮਸੰਦ ਪੂਰਨ ਸੀ , ਜਿਹੜਾ ਮੁਗਲਾਂ ਕੋਲੋਂ ਡਰ ਕੇ ਗੁਰੂ ਮਹਾਰਾਜ ਤੋਂ ਬੇਮੁੱਖ ਹੋਇਆ । “ ਨੱਠੇ ਚੱਲੀਏ । ” ਜੀਊਣੇ ਨੇ ਆਖਿਆ । “ ਚੱਲੋ ! ਜਿੰਨਾ ਛੇਤੀ ਪੰਧ ਹੁੰਦਾ ਹੈ , ਕਰੋ । ” ਉਹ ਵਾਹੋ – ਦਾਹੀ ਚੱਲ ਪਏ । ਉਸ ਵੇਲੇ ਸੂਰਜ ਵਾਹਵਾ ਚੜ੍ਹ ਆਇਆ , ਸੂਰਜ ਦੀਆਂ ਕਿਰਨਾਂ ਨਿੱਘੀਆਂ ਸਨ । ਸਰੀਰ ਗਰਮ ਹੁੰਦੇ ਜਾਂਦੇ ਸੀ । ਕੁਝ ਕਾਹਲੀ ਤੁਰਨ ਨਾਲ ਤੇ ਕੁਝ ਸੂਰਜ ਦੀਆਂ ਕਿਰਨਾਂ ਨਾਲ । ‘ ਰੁਕ ਜਾਓ , ਕੌਣ ਹੋ ? ‘ ‘ ਦੋਂਹ ਬੰਦਿਆਂ ਨੇ ਉਹਨਾਂ ਨੂੰ ਆਵਾਜ਼ ਦਿੱਤੀ । ਉਹਨਾਂ ਦੇ ਜੀਵਨ ਦੇ ਦਿਨ ਪੂਰੇ ਹੋ ਚੁੱਕੇ ਸਨ ਤੇ ਮੌਤ ਦਾ ਬਹਾਨਾ ਸਿੰਘਾਂ ਨੂੰ ਆਵਾਜ਼ ਦੇਣਾ ਸੀ । ਉਹ ਤਿੰਨੇ ਰੁਕ ਗਏ । ਆਵਾਜ਼ ਦੇਣ ਵਾਲੇ ਨੇੜੇ ਆਏ । ਇਕ ਸਿੰਘ ਨੇ ਪੁੱਛਿਆ । “ ਕੀ ਗੱਲ ? ” “ ਤੁਸੀਂ ਕੌਣ ਹੋ ? ” “ ਬੰਦੇ ! ” ਭਾਈ ਜੀਊਣਾ ਅੱਗੇ ਹੋਇਆ । “ ਬੰਦੇ ਜਾਂ ਸਿੱਖ ? ’ ’ “ ਸਿੱਖ ਬੰਦੇ ਨਹੀਂ ਹੁੰਦੇ ? ” “ ਤੁਸੀਂ ਸਰਕਾਰ ਦੇ ਬਾਗ਼ੀ । ਤੁਸਾਂ ਵਿਚ ਗੁਰੂ ! ” ‘ ਗੁਰੂ ’ ਸ਼ਬਦ ਇਕ ਦੇ ਮੂੰਹੋਂ ਨਿਕਲਿਆ ਸੀ ਕਿ ਇਕ ਸਿੰਘ ਨੇ ਕ੍ਰਿਪਾਨ ਨਾਲ ਉਸ ਨੂੰ ਝਟਕਾ ਦਿੱਤਾ । ਦੂਸਰਾ ਤਲਵਾਰ ਖਿੱਚਣ ਲੱਗਾ ਹੀ ਸੀ ਕਿ ਉਸ ਦਾ ਵੀ ਹੱਥ ਵੱਢ ਦਿੱਤਾ । ਉਹ ਵੀ ਨੱਠ ਨਾ ਸਕਿਆ ਤੇ ਅਗਲੀ ਦੁਨੀਆਂ ਚਲਿਆ ਗਿਆ । “ ਚੰਗਾ ਕੀਤਾ , ਝਟਕਾ ਦਿੱਤਾ , ਨਹੀਂ ਤੇ ਇਹਨਾਂ ਚੰਡਾਲਾਂ ਨੇ ਪਿੱਛਾ ਕਰਨਾ ਸੀ । ” ਭਾਈ ਜੀਊਣੇ ਨੇ ਆਖਿਆ । “ ਇਹਨਾਂ ਦੀ ਨੀਤ ਭੈੜੀ ਸੀ । ” “ ਬਿਲਕੁਲ ! ” ਇਹਨਾਂ ਮੁਗ਼ਲਾਂ ਨੂੰ ਜਾ ਕੇ ਦੱਸਣਾ ਸੀ । ” “ ਜੋ ਅੜੇ ਸੋ ਝੜੇ । ਵਾਹੋ ਦਾਹੀ ਨਿਕਲੋ , …. ਕੋਈ ਹੋਰ ਨਾ ਦੇਖ ਲਏ । ਉਹ ਤਿੰਨੇ ਉਥੋਂ ਨੱਠ ਉੱਠੇ , ਸਿੱਧਾ ਮੂੰਹ ਉਹਨਾਂ ਨੇ ਮਾਛੀਵਾੜੇ ਵੱਲ ਕਰ ਲਿਆ ਤੇ ਦੌੜੇ ਹੀ ਚਲੇ ਜਾਣ ਲਗੇ ।
( ਚਲਦਾ )
ਮੈਂ ਸਰਹਿੰਦ ਤੋਂ ਕੰਧ ਬੋਲਦੀ ਆ
ਸਰਦ ਰੁੱਤੇ ਦੇਖਦੀ ਰਹੀ ,
ਬੁਰਜ ਠੰਡੇ ਬੈਠਿਆਂ ਨੂੰ ,
ਦਾਦੀ ਗਲ ਲੱਗ ਸੌਂਦੇ ,
ਛੋਟੇ ਸਾਹਿਬਜ਼ਾਦਿਆਂ ਨੂੰ…
ਜਿੱਥੇ ਛਿਪ ਗਏ ਸੀ ,
ਦੋ ਚੰਦ ਬੋਲਦੀ ਆ ,
ਜਿਸ ਵਿੱਚ ਲਏ ਆਖਰੀ ਸਾਹ ਲਾਲਾਂ ਨੇ ,
ਮੈਂ ਓਹੀ ਕੰਧ ਬੋਲਦੀ ਆ..
सूही महला ४ ॥ हरि हरि नामु भजिओ पुरखोतमु सभि बिनसे दालद दलघा ॥ भउ जनम मरणा मेटिओ गुर सबदी हरि असथिरु सेवि सुखि समघा ॥१॥ मेरे मन भजु राम नाम अति पिरघा ॥ मै मनु तनु अरपि धरिओ गुर आगै सिरु वेचि लीओ मुलि महघा ॥१॥ रहाउ ॥ नरपति राजे रंग रस माणहि बिनु नावै पकड़ि खड़े सभि कलघा ॥ धरम राइ सिरि डंडु लगाना फिरि पछुताने हथ फलघा ॥२॥ हरि राखु राखु जन किरम तुमारे सरणागति पुरख प्रतिपलघा ॥ दरसनु संत देहु सुखु पावै प्रभ लोच पूरि जनु तुमघा ॥३॥ तुम समरथ पुरख वडे प्रभ सुआमी मो कउ कीजै दानु हरि निमघा ॥ जन नानक नामु मिलै सुखु पावै हम नाम विटहु सद घुमघा ॥४॥२॥
हे भाई! जिस मनुख ने परमात्मा का नाम भजा है, हरी उत्तम पुरख को जपा है, उस के सरे दरिद्र, दलों के दल नास हो गये हैं। गुरु के शब्द में जुड़ के उस मनुख ने जनम मरण का डर भी ख़तम कर लिया है। सदा स्थिर रहने वाले परमात्मा की सेवा-भागती कर के वेह आनंद में लीं हो गया है।१। हे मेरे मन! सादे प्रमाता का अति प्यारा नाम सुमिरा कर। हे भाई! मैने अपना मन अपना सरीर भेट कर के गुरु के आगे रख दिया है। में अपना सिर मंहगे भाव बेच दिया है (मेना सिर के बदले कीमती हरी नाम ले लिया है)।१।रहाउ। हे भाई! दुनिया के राजे-महाराजे (माया के) रंग-रस भोगते रहते हैं, उन सबको आत्मिक मौत पकड़ कर आगे लगा लेती है। जब उन्हें किए कर्मों का फल मिलता है, जब उनके सिर पर परमात्मा का डंडा बजता है, तब पछताते हैं।2। हे हरी! हे पालनहार सर्व-व्यापक! हम तेरे (पैदा किए हुए) निमाणे से जीव हैं, हम तेरी शरण आए हैं, तू खुद (अपने) सेवकों की रक्षा कर। हे प्रभू! मैं तेरा दास हूँ, दास की तमन्ना पूरी कर, इस दास को संत जनों की संगति बख्श (ता कि ये दास) आत्मिक आनंद प्राप्त कर सके।3। हे प्रभू! हे सबसे बड़े मालिक! तू सारी ताकतों का मालिक पुरुख है। मुझे एक छिन के वास्ते ही अपने नाम का दान दे। हे दास नानक! (कह–) जिसको प्रभू का नाम प्राप्त होता है, वह आनंद लेता है। मैं सदा हरी-नाम से सदके हूँ।4।2।
ਅੰਗ : 731
ਸੂਹੀ ਮਹਲਾ ੪ ॥ ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥ ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥੧॥ ਮੇਰੇ ਮਨ ਭਜੁ ਰਾਮ ਨਾਮ ਅਤਿ ਪਿਰਘਾ ॥ ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ ਸਿਰੁ ਵੇਚਿ ਲੀਓ ਮੁਲਿ ਮਹਘਾ ॥੧॥ ਰਹਾਉ ॥ ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ ॥ ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ ॥੨॥ ਹਰਿ ਰਾਖੁ ਰਾਖੁ ਜਨ ਕਿਰਮ ਤੁਮਾਰੇ ਸਰਣਾਗਤਿ ਪੁਰਖ ਪ੍ਰਤਿਪਲਘਾ ॥ ਦਰਸਨੁ ਸੰਤ ਦੇਹੁ ਸੁਖੁ ਪਾਵੈ ਪ੍ਰਭ ਲੋਚ ਪੂਰਿ ਜਨੁ ਤੁਮਘਾ ॥੩॥ ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ ਮੋ ਕਉ ਕੀਜੈ ਦਾਨੁ ਹਰਿ ਨਿਮਘਾ ॥ ਜਨ ਨਾਨਕ ਨਾਮੁ ਮਿਲੈ ਸੁਖੁ ਪਾਵੈ ਹਮ ਨਾਮ ਵਿਟਹੁ ਸਦ ਘੁਮਘਾ ॥੪॥੨॥
ਅਰਥ : ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਹਰੀ ਉੱਤਮ ਪੁਰਖ ਨੂੰ ਜਪਿਆ ਹੈ, ਉਸ ਦੇ ਸਾਰੇ ਦਰਿੱਦ੍ਰ, ਦਲਾਂ ਦੇ ਦਲ ਨਾਸ ਹੋ ਗਏ ਹਨ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਮਨੁੱਖ ਨੇ ਜਨਮ ਮਰਨ ਦਾ ਡਰ ਭੀ ਮੁਕਾ ਲਿਆ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਉਹ ਆਨੰਦ ਵਿਚ ਲੀਨ ਹੋ ਗਿਆ।੧। ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਅੱਤ ਪਿਆਰਾ ਨਾਮ ਸਿਮਰਿਆ ਕਰ। ਹੇ ਭਾਈ! ਮੈਂ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ ਗੁਰੂ ਦੇ ਅੱਗੇ ਰੱਖ ਦਿੱਤਾ ਹੈ। ਮੈਂ ਆਪਣਾ ਸਿਰ ਮਹਿੰਗੇ ਮੁੱਲ ਦੇ ਵੱਟੇ ਵੇਚ ਦਿੱਤਾ ਹੈ (ਮੈਂ ਸਿਰ ਦੇ ਇਵਜ਼ ਕੀਮਤੀ ਹਰਿ-ਨਾਮ ਲੈ ਲਿਆ ਹੈ)।੧।ਰਹਾਉ। ਹੇ ਭਾਈ! ਦੁਨੀਆ ਦੇ ਰਾਜੇ ਮਹਾਰਾਜੇ (ਮਾਇਆ ਦੇ) ਰੰਗ ਰਸ ਮਾਣਦੇ ਰਹਿੰਦੇ ਹਨ, ਨਾਮ ਤੋਂ ਸੱਖਣੇ ਰਹਿੰਦੇ ਹਨ, ਉਹਨਾਂ ਸਭਨਾਂ ਨੂੰ ਆਤਮਕ ਮੌਤ ਫੜ ਕੇ ਅੱਗੇ ਲਾ ਲੈਂਦੀ ਹੈ। ਜਦੋਂ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਹੈ, ਜਦੋਂ ਉਹਨਾਂ ਦੇ ਸਿਰ ਉਤੇ ਪਰਮਾਤਮਾ ਦਾ ਡੰਡਾ ਵੱਜਦਾ ਹੈ, ਤਦੋਂ ਪਛਤਾਂਦੇ ਹਨ।੨। ਹੇ ਹਰੀ! ਹੇ ਪਾਲਣਹਾਰ ਸਰਬ-ਵਿਆਪਕ! ਅਸੀ ਤੇਰੇ (ਪੈਦਾ ਕੀਤੇ) ਨਿਮਾਣੇ ਜੀਵ ਹਾਂ, ਅਸੀ ਤੇਰੀ ਸਰਨ ਆਏ ਹਾਂ, ਤੂੰ ਆਪ (ਆਪਣੇ) ਸੇਵਕਾਂ ਦੀ ਰੱਖਿਆ ਕਰ। ਹੇ ਪ੍ਰਭੂ! ਮੈਂ ਤੇਰਾ ਦਾਸ ਹਾਂ, ਦਾਸ ਦੀ ਤਾਂਘ ਪੂਰੀ ਕਰ, ਇਸ ਦਾਸ ਨੂੰ ਸੰਤ ਜਨਾਂ ਦਾ ਦਰਸਨ ਬਖ਼ਸ਼ (ਤਾ ਕਿ ਇਹ ਦਾਸ) ਆਤਮਕ ਆਨੰਦ ਪ੍ਰਾਪਤ ਕਰ ਸਕੇ।੩। ਹੇ ਪ੍ਰਭੂ! ਹੇ ਸਭ ਤੋਂ ਵੱਡੇ ਮਾਲਕ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪੁਰਖ ਹੈਂ। ਮੈਨੂੰ ਇਕ ਛਿਨ ਵਾਸਤੇ ਹੀ ਆਪਣੇ ਨਾਮ ਦਾ ਦਾਨ ਦੇਹ। ਹੇ ਦਾਸ ਨਾਨਕ! ਆਖ-) ਜਿਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਉਹ ਆਨੰਦ ਮਾਣਦਾ ਹੈ। ਮੈਂ ਸਦਾ ਹਰਿ-ਨਾਮ ਤੋਂ ਸਦਕੇ ਹਾਂ।੪।੨।
ਗੁਰੂ ਗੋਬਿੰਦ ਸਿੰਘ ਜੀ ਭਾਗ 2
ਗੁਰੂ ਗੋਬਿੰਦ ਸਿੰਘ ਜੀ ਹਿੰਦੁਸਤਾਨ ਦੀ ਇਕ ਮਹਾਨ ਸ਼ਕਸ਼ੀਅਤ ਸਨ । ਉਹਨਾਂ ਦਾ ਇਨਸਾਨੀਅਤ ਨਾਲ ਪਿਆਰ ਦਾ ਜਜ੍ਬਾ ਉਚਾ ਤੇ ਸੁਚਾ ਜੀਵਨ ਕਿਸੇ ਪੈਗੰਬਰ ਨਾਲੋਂ ਘਟ ਨਹੀ ਸੀ। ਜਿਥੇ ਉਨਾਂ ਵਿਚ ਸੰਤਾ ਵਾਲੇ ਗੁਣ ਸਨ ਉਥੇ ਓਹ ਇਕ ਸਮਾਜ ਸੁਧਾਰਕ ਕੌਮੀ ਉਸਰਈਏ ਅਤੇ ਮਹਾਨ ਫੌਜੀ ਜਰਨੈਲ ਵੀ ਸਨ , ਨਿਡਰ ਤੇ ਲੋਭ ਲਾਲਚ ਤੋ ਕਿਤੇ ਉਪਰ । ਉਹਨਾਂ ਨੇ ਸਿਮਰਨ ਵੀ ਕੀਤਾ ਤੇ ਜੰਗ ਵੀ ,ਜਰ ਜੋਰੁ ਜਾਂ ਜਮੀਨ ਲਈ ਨਹੀ ,ਨਾ ਕਿਸੇ ਨੂੰ ਦੁਖ ਪਹੁੰਚਾਣ ਲਈ ,ਸਗੋ ਗਰੀਬਾਂ ਤੇ ਮਜ੍ਲੂਮਾ ਦੀ ਰਖਿਆ ਕਰਨ ਤੇ ਜੋਰ ਜਬਰ ਦਾ ਟਾਕਰਾ ਕਰਨ ਲਈ । ਓਹਨਾਂ ਨੇ ਨਾ ਕਿਸੇ ਦੀ ਦੋਲਤ ਲੁਟੀ , ਨਾ ਜਮੀਨ ਜਾਇਦਾਦ ਤੇ ਕਬਜਾ ਕੀਤਾ , ਨਾ ਕਿਸੀ ਦੀ ਬਹੂ ਬੇਟੀ ਨੂੰ ਬੇਆਬਰੂ ਕੀਤਾ ਨਾ ਕਰਵਾਇਆ,ਨਾ ਕਿਸੇ ਨੂੰ ਕੈਦ ਕੀਤਾ , ਨਾ ਅੰਗ ਵਡੇ , ਨਾ ਸੂਲੀ ਤੇ ਚਾੜਿਆ , ਓਹ ਲੜੇ ਤੇ ਸਿਰਫ ਅਸੂਲਾਂ ਵਾਸਤੇ, ਹਕ ਤੇ ਸਚ ਦੀ ਰਾਖੀ ਕਰਨ ਵਾਸਤੇ ਓਹ ਵੀ ਤਦ ਜਦੋਂ ਬਾਕੀ ਸਾਰੇ ਸ਼ਾਂਤਮਈ ਢੰਗ ਫ਼ੇਲ ਹੋ ਚੁਕੇ ਸਨ ।
ਉਹਨਾਂ ਦੀਆ ਕੁਰਬਾਨੀਆਂ ਦਾ ਕੋਈ ਅੰਤ ਨਹੀ 9 ਸਾਲ ਦੀ ਉਮਰ ਵਿਚ ਪਿਤਾ ਨੂੰ ਤਿਲਕ ਤੇ ਜੰਜੂ ਦੀ ਰਖਿਆ ਵਾਸਤੇ ਕੁਰਬਾਨ ਕੀਤਾ , ਜਿਸ ਵਿਚ ਨਾ ਕਿਸੇ ਗੁਰੂ ਨੂੰ ਵਿਸ਼ਵਾਸ ਸੀ ਤੇ ਨਾ ਹੀ ਸਤਿਕਾਰ । ਸਿਰਫ 42 ਸਾਲ ਦੀ ਉਮਰ ਵਿਚ ਉਹਨਾ ਨੇ ਗੁਰੂ ਨਾਨਕ ਦੇਵ ਜੀ ਦੇ ਆਰੰਭ ਕੀਤੇ ਜਬਰ ਤੇ ਜੁਲਮ ਦੇ ਖਿਲਾਫ਼ ਕ੍ਰਾਂਤੀਕਾਰੀ ਸਿਧਾਂਤਾਂ ਨੂੰ ਸਿਖਰ ਤੇ ਪਹੁੰਚਾਇਆ , ਜਿਸ ਲਈ ਉਹਨਾ ਨੇ ਆਪਣੇ ਸਰਬੰਸ ਤੇ ਅਨੇਕਾਂ ਪਿਆਰੇ ਸਿਖਾ ਦੀ ਕੁਰਬਾਨੀ ਦਿਤੀ । ਉਹਨਾਂ ਦਾ ਹੋਸਲਾ ਵੀ ਕਮਾਲ ਦਾ ਸੀ ਇਤਨਾ ਕੁਝ ਵਾਪਰ ਗਿਆ ਪਰ ਫਿਰ ਵੀ ਚੜਦੀ ਕਲਾ ਵਿਚ ਰਹਿਕੇ ਰਬ ਦਾ ਸ਼ੁਕਰ ਮਨਾਉਂਦੇ ਰਹੇ । ਚਮਕੌਰ ਦੀ ਜੰਗ ਵਿਚ ਆਪਣੇ ਪੁਤਰਾਂ ਨੂੰ ਆਪਣੀ ਹਥੀਂ ਤਿਆਰ ਕਰਕੇ ਸ਼ਹਾਦਤ ਲਈ ਤੋਰਨਾ ,ਆਪਣੀ ਅਖੀਂ ਸ਼ਹੀਦ ਹੁੰਦਿਆਂ ਵੇਖ ਕੇ ਇਕ ਹੰਜੂ ਕੇਰੇ ਬਿਨਾ ਉਸ ਅਕਾਲ ਪੁਰਖ ਦਾ ਧੰਨਵਾਦ ਕਰਨਾ , ਦੋ ਪੁਤਰ ਸਰਹੰਦ ਦੀਆਂ ਨੀਹਾਂ ਵਿਚ ਚਿਣਵਾ ਦਿਤੇ ਗਏ, ਸੀ ਨਹੀ ਕੀਤੀ , ਸਿਤਮ ਜਫਾ ਕਹਿਰ ਦਾ ਮੁਕ਼ਾਬਲਾ ਪਿਆਰ ਤੇ ਸਿਦਕ ਨਾਲ ਕਰਨਾ ਇਹ ਕੋਈ ਆਮ ਗਲ ਨਹੀ । ਪੁਤਰ ਵੀ ਜਿਹਨਾਂ ਨੇ ਇਤਨੀ ਮਾਸੂਮ ਉਮਰ ਵਿਚ ਸ਼ਹਾਦਤ ਦੇਕੇ ਆਪਣੇ ਜਾਹੋ–ਜਲਾਲ ਨਾਲ ਨਾ ਕੇਵਲ ਸਿਖ ਇਤਿਹਾਸ ਰੋਸ਼ਨ ਕੀਤਾ ਬਲਕਿ ਸ਼ਹੀਦੀ ਦੀ ਇਕ ਐਸੀ ਮਿਸਾਲ ਕਾਇਮ ਕੀਤੀ ਜੋ ਦੁਨਿਆ ਦੇ ਇਤਿਹਾਸ ਨਾਲੋਂ ਵਖਰੀ ਹੈ।
ਜਿਤਨੇ ਖਿਤਾਬ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਹਨ ਸ਼ਾਇਦ ਹੀ ਕਿਸੇ ਹੋਰ ਮਹਾਪੁਰਸ਼ ਨੂੰ ਮਿਲੇ ਹੋਣ । ਉਹਨਾਂ ਨੂੰ ਸ਼ਹੀਦ ਪਿਤਾ ਦਾ ਪੁਤਰ ਤੇ ਸ਼ਹੀਦ ਪੁਤਰਾਂ ਦਾ ਪਿਤਾ ਬਣਨ ਦਾ ਮਾਣ ਮਿਲਿਆ ਉਹਨਾਂ ਦਾ ਸਾਰਾ ਜੀਵਨ ਦੇਸ਼ ਤੇ ਕੌਮ ਲਈ ਕੁਰਬਾਨੀਆਂ ਕਰਦੇ ਬੀਤਿਆ ਖਾਸ ਕਰਕੇ ਪੋਹ ਦੇ ਓਹ 7 ਦਿਨ ਜਿਨਾਂ ਨੂੰ ਸੁਣਕੇ ਹ਼ਰ ਇਕ ਦੇ ਰੋੰਗਟੇ ਖੜੇ ਹੋ ਜਾਂਦੇ , ਦਿਲ ਕੰਬ ਉਠਦਾ । ਚਾਰ ਪੁਤਰ ਤਿੰਨ ਪਿਆਰੇ ਤੇ 500 ਤੋ ਵਧ ਸੰਤ ਸਿਪਾਹੀ ਜੋ ਉਨਾਂ ਨੂੰ ਪੁਤਰਾਂ ਤੋਂ ਵਧ ਪਿਆਰੇ ਸੀ, ਸ਼ਹੀਦ ਹੋਏ ।
ਪਰ ਕੁਝ ਹਿੰਦੂ ਤੇ ਮੁਸਲਮਾਨਾਂ ਵਿਚੋਂ ਅਜੇਹੇ ਵੀ ਨੇਕ ਦਿਲ ਇਨਸਾਨ ਸੀ ਜਿਹਨਾਂ ਨੇ ਗੁਰੂ ਸਾਹਿਬ ਨੂੰ ਪੀਰ , ਮੁਰਸ਼ਦ ,ਭਗਵਾਨ,ਉਚ ਦੇ ਪੀਰ, ਸੰਤ, ਭਗਤ ਤੇ ਗੁਰੂ ਸਮਝ ਕੇ ਉਹਨਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਰਹੇ । ਇਸ ਧਰਮ ਯੁਧ ਵਿਚ ਅਨੇਕਾਂ ਹਿੰਦੂਆਂ, ਮੁਸਲਮਾਨਾਂ ਤੇ ਸਿਖਾਂ ਨੇ ਸਾਂਝਾ ਖੂਨ ਡੋਲਿਆ ਜਿਵੇ ਕੀ ਪੀਰ ਬੁਧੂ ਸ਼ਾਹ, ਮਹੰਤ ਕਿਰਪਾਲ ,ਨਬੀ ਖਾਨ ਤੇ ਗਨੀ ਖਾਨ ,ਕਾਜੀ ਪੀਰ ਮੁਹੰਮਦ , ਭਾਈ ਮੋਤੀਲਾਲ ਮੇਹਰਾ ,ਨਵਾਬ ਮਲੇਰਕੋਟਲਾ ਤੇ ਹੋਰ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ । ਇਕ ਪਾਸੇ ਓਹ ਪਠਾਨ ਸਨ ਜੋ ਲਾਲਚ ਦੀ ਖਾਤਰ ਗੁਰੂ ਸਾਹਿਬ ਨੂੰ ਜਿੰਦਾ ਪਕੜਨ ਲਈ ਪਿੱਛਾ ਕਰ ਰਹੇ ਸੀ ਤੇ ਦੂਜੇ ਪਾਸੇ ਗਨੀ ਖਾਨ ਤੇ ਨਬੀ ਖਾਨ ਵਰਗੇ ਪਠਾਨ ਜਿਹਨਾਂ ਨੇ ਗੁਰੂ ਸਾਹਿਬ ਨੂੰ ਉਚ ਦਾ ਪੀਰ ਬਣਾਕੇ ਐਸੀ ਜਗਾ ਤੇ ਪਹੁੰਚਾਇਆ ਜਿਥੇ ਉਹਨਾਂ ਦੀ ਜਿੰਦਗੀ ਲਈ ਕੋਈ ਖਤਰਾ ਨਹੀ ਸੀ । ਕਾਜ਼ੀ ਪੀਰ ਮੁਹੰਮਦ ਜੋ ਇਕ ਵਕਤ ਗੁਰੂ ਸਾਹਿਬ ਨੂੰ ਪੜਾਉਂਦਾ ਸੀ ਨੇ ਜਗਾ ਜਗਾ ਲਗੀ ਨਾਕਾਬੰਦੀ ਦੇ ਸ਼ਾਹੀ ਕਮਾਨਡਰਾਂ ਨੂੰ ਇਹ ਕਹਿਕੇ ਤਸਲੀ ਕਰਵਾਈ ,” ਇਹ ਉਚ੍ ਦੇ ਪੀਰਾਂ ਦੇ ਪੀਰ ਹਨ । ਅੱਲਾ ਦੇ ਪਿਆਰਿਆਂ ਨੂੰ ਰੋਕਣਾ ਗੁਨਾਹ ਹੈ ” । ਇਹ ਸੀ ਇਹਨਾਂ ਦਾ ਪਿਆਰ ਤੇ ਸਤਕਾਰ ਗੁਰੂ ਸਾਹਿਬ ਵਾਸਤੇ ।ਇਕ ਪਾਸੇ ਗੁਰੂ ਸਾਹਿਬ ਦੇ ਪੁਤਰਾਂ ਨੂੰ ਸਰਹੰਦ ਦੀਆਂ ਨੀਹਾਂ ਵਿਚ ਸ਼ਹੀਦ ਕਰਾਉਣ ਵਿਚ ਗੰਗੂ ਬ੍ਰਾਹਮਣ ਤੇ ਸੁਚਾ ਨੰਦ ਵਰਗੇ ਹਿੰਦੂ ਵੀ ਸਨ ਤੇ ਦੂਜੇ ਪਾਸੇ ਮੋਤੀ ਲਾਲ ਮੇਹਰਾ ਤੇ ਟੋਡਰ ਮਲ ਵਰਗੇ ਨੇਕ ਦਿਲ ਇਨਸਾਨ ਜਿਹਨਾਂ ਨੇ ਕੈਦਖਾਨੇ ਵਿਚ ਸਾਰਾ ਖਤਰਾ ਝੇਲ ਕੇ ਬਚਿਆਂ ਲਈ ਦੁਧ ਪਹੁੰਚਾਇਆ ਤੇ ਆਪਣਾ ਸਭ ਕੁਝ ਵੇਚ ਕੇ ਸਸਕਾਰ ਦੀ ਜਗਾ ਮੋਹਰਾਂ ਵਿਛਾ ਕੇ ਖਰੀਦੀ । ਦੀਨਾ ਪਿੰਡ ਦੇ ਚੋਧਰੀ ਲਖਮੀਰਾ ਤੇ ਸ਼ਮਸ਼ੀਰਾ ਨੂੰ ਜਦੋਂ ਸਰਹੰਦ ਦੇ ਨਵਾਬ ਨੇ ਗੁਰੂ ਗੋਬਿੰਦ ਸਿੰਘ ਨੂੰ ਉਸ ਦੇ ਹਵਾਲੇ ਕਰਨ ਦਾ ਹੁਕਮ ਦਿਤਾ ਤਾਂ ਉਹਨਾਂ ਦਾ ਜਵਾਬ ਸੀ ” ਗੁਰੂ ਸਾਹਿਬ ਸਾਡੇ ਪੀਰ ਹਨ ਉਹਨਾਂ ਦੀ ਸੇਵਾ ਕਰਨਾ ਸਾਡਾ ਫਰਜ਼ ਤੇ ਧਰਮ ਹੈ , ਇਹਨਾਂ ਨੂੰ ਅਸੀਂ ਤੁਹਾਡੇ ਹਵਾਲੇ ਹਰਗਿਜ਼ ਨਹੀ ਕਰਾਂਗੇ । ਇਥੇ ਹੀ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਇਕ ਲੰਬੀ ਚਿਠੀ ਲਿਖੀ ਜਿਸ ਨੂੰ ਜ਼ਫ਼ਰਨਾਮਾ ਕਿਹਾ ਜਾਂਦਾ ਹੈ ।
ਜਦ ਸਿੰਘਾ ਨੇ ਭਾਈ ਘਨਈਆ ਦੀ ਸ਼ਕਾਇਤ ਗੁਰੂ ਸਾਹਿਬ ਨੂੰ ਕੀਤੀ ਕਿ ਅਸੀਂ ਜੰਗ ਵਿਚ ਜੂਝ ਕੇ ਦੁਸ਼ਮਨ ਨੂੰ ਮਾਰਦੇ ਹਾਂ ਜਾਂ ਜਖਮੀ ਕਰਦੇ ਹਾਂ ਤੇ ਇਹ ਦੁਸ਼ਮਣਾ ਨੂੰ ਪਾਣੀ ਪਿਲਾ ਕੇ ਜੀਵਾਲਦਾ ਹੈ ਤਾਂ ਭਾਈ ਘਨੱਈਆ ਕੋਲੋ ਪੁਛਿਆ ਗਿਆ ,ਉਸਦਾ ਉਤਰ ਸੀ ,” ਪਾਤਸ਼ਾਹ ਮੈਨੂੰ ਤਾਂ ਕੋਈ ਦੁਸ਼ਮਨ ਨਜ਼ਰ ਨਹੀ ਆਓਂਦਾ ਹਰ ਇਕ ਵਿਚ ਤੁਹਾਡਾ ਹੀ ਰੂਪ ਨਜਰ ਆਓਂਦਾ ਹੈ ਤਾਂ ਗੁਰੂ ਸਾਹਿਬ ਨੇ ਉਸ ਨੂੰ ਮਰਹਮ ਦੀ ਡਬੀ ਦਿਤੀ ਤੇ ਪਾਣੀ ਪਿਲਾਣ ਦੇ ਨਾਲ ਨਾਲ ਮਰਮ–ਪਟੀ ਕਰਨ ਦੀ ਵੀ ਹਿਦਾਅਤ ਦਿਤੀ । ਉਹਨਾਂ ਨੂੰ ਵੀ ਕਿਥੇ ਕੋਈ ਦੁਸ਼ਮਨ ਨਜਰ ਆਉਂਦਾ ਸੀ । ਉਹ ਤਾ ਸਭ ਦਾ ਭਲਾ ਮੰਗਦੇ ਰਹੇ । ਉਹਨਾ ਦੀ ਟਕਰ ਜ਼ੁਲਮ ਨਾਲ ਸੀ ਕਿਸੇ ਇਨਸਾਨ ਨਾਲ ਨਹੀਂ ।
ਗੁਰੂ ਸਾਹਿਬ ਦੀ ਕਮਾਨ ਦੀ ਡੋਰੀ ਖਿੱਚਣ ਦੀ ਤਾਕਤ 496 ਪੋਂਡ ਮਤਲਬ ੨੩੫ ਕਿਲੋ ਦੀ ਹੁੰਦੀ ਸੀ । ਹਰ ਤੀਰ ਨਾਲ ।/2 ਤੋਲਾ ਸੋਨਾ ਲਗਾ ਹੁੰਦਾ ਸੀ ,ਸਿਰਫ ਇਸ ਕਰਕੇ ਕੀ ਅਗਰ ਕੋਈ ਵੈਰੀ ਜਖਮੀ ਹੋ ਜਾਏ , ਉਸ ਕੋਲ ਪੈਸੇ ਨਾ ਹੋਣ ਤਾ ਸੋਨਾ ਵੇਚ ਕੇ ਇਲਾਜ ਕਰਵਾ ਸਕੇ .ਔਰ ਅਗਰ ਉਸਦੀ ਮੋਤ ਹੋ ਜਾਏ ਤਾ ਉਸ ਲਈ ਕਫਨ–ਦਫਨ ਦਾ ਇੰਤਜ਼ਾਮ ਹੋ ਸਕੇ । ਵੈਰੀਆਂ ਜਾਂ ਵੈਰੀਆਂ ਦੇ ਪਰਿਵਾਰ ਬਾਰੇ , ਓਹਨਾ ਦੀ ਜਖਮੀ ਜਾਂ ਮੌਤ ਦੇ ਹਾਲਤ ਬਾਰੇ ਸੋਚਣਾ ਤੇ ਉਹਨਾਂ ਦੇ ਕਫਨ ਦਫਨ ਦਾ ਇੰਤਜ਼ਾਮ ਕਰਨਾ , ਇਤਨੀ ਡੂੰਘੀ ਤੇ ਉਚੀ ਸੋਚ ਕਿਸੇ ਆਮ ਇਨਸਾਨ ਦੀ ਜਾਂ ਕਿਸੇ ਫੌਜੀ ਜਰਨੈਲ ਦੀ ਨਹੀਂ ਹੋ ਸਕਦੀ , ਕਿਸੇ ਦਰਵੇਸ਼ , ਫਕੀਰ ਜਾਂ ਰਹਿਬਰ ਦੀ ਹੀ ਹੋ ਸਕਦੀ ਹੈ ।
ਗੁਰੂ ਸਾਹਿਬ ਨੇ 14 ਲੜਾਈਆਂ ਲੜੀਆਂ ,ਤੇ ਜਿਤੀਆਂ ਵੀ ਪਰ ਕਦੀ ਕਿਸੇ ਤੇ ਆਪ ਹਮਲਾ ਨਹੀ ਕੀਤਾ । ਉਹਨਾਂ ਦੇ ਜੰਗੀ ਅਸੂਲ ਵੀ ਦੁਨੀਆ ਤੋ ਵਖ ਸਨ । ਕਿਸੇ ਤੇ ਪਹਿਲੇ ਹਲਾ ਨਹੀ ਬੋਲਣਾ ,ਪਹਿਲਾਂ ਵਾਰ ਨਹੀ ਕਰਨਾ , ਭਗੋੜੇ ਦਾ ਪਿਛਾ ਨਹੀਂ ਕਰਨਾ । ਉਹਨਾਂ ਦੀ ਕਿਸੇ ਨਾਲ ਦੁਸ਼ਮਨੀ ਜਾਂ ਵੈਰ ਵਿਰੋਧ ਨਹੀ ਸੀ । ਰਾਜਿਆਂ ਮਹਾਰਾਜਿਆਂ ਨੇ ਹਮਲੇ ਵੀ ਕੀਤੇ ਤੇ ਲੋੜ ਵੇਲੇ ਮਾਫੀਆਂ ਵੀ ਮੰਗੀਆਂ । ਔਰੰਗਜ਼ੇਬ ਨੇ ਅੰਤਾਂ ਦੇ ਜੁਲਮ ਕੀਤੇ ਤੇ ਕਰਵਾਏ ਪਰ ਜਦ ਉਸਨੂੰ ਅਹਿਸਾਸ ਹੋਇਆ ਤੇ ਆਪਣੀ ਭੁਲ ਬਖਸ਼ਾਣ ਲਈ ਗੁਰੂ ਸਾਹਿਬ ਨੂੰ ਮਿਨਤਾਂ ਤਰਲਿਆਂ ਨਾਲ ਸਦਿਆ ਤਾਂ ਗੁਰੂ ਸਾਹਿਬ ਸਭ ਕੁਝ ਭੁਲਾ ਕੇ ਜਾਣ ਲਈ ਤਿਆਰ ਹੋ ਗਏ ।
ਇਕ ਵਾਰੀ ਜਦ ਗੁਰੂ ਸਾਹਿਬ ਪੀਰ ਬੁਧੂ ਸ਼ਾਹ ਕੋਲ ਸਮਾਣੇ ਆਏ ਤਾ ਉਥੋਂ ਦੇ ਹਾਕਮ ਉਸਮਾਨ ਖਾਨ ਨੇ ਪੀਰ ਜੀ ਨੂੰ ਗੁਰੂ ਸਾਹਿਬ ਉਸਦੇ ਹਵਾਲੇ ਕਰਨ ਨੂੰ ਕਿਹਾ । ਪੀਰ ਬੁਧੂ ਸ਼ਾਹ ਨੇ ਇਨਕਾਰ ਕਰ ਦਿਤਾ ਪਰ ਇਤਨਾ ਮੰਨਵਾ ਲਿਆ ਕੀ ਜੇ ਮੈਂ ਉਹਨਾਂ ਦਾ ਖੂਨ ਤੇਨੂੰ ਦੇ ਦਿਆਂ ਤਾਂ ਤੂੰ ਔਰੰਗਜ਼ੇਬ ਦੀ ਤੱਸਲੀ ਕਰਵਾ ਸਕਦਾ ਹੈਂ । ਪੀਰ ਬੁਧੂ ਸ਼ਾਹ ਦੇ ਤੀਸਰੇ ਪੁਤਰ ਨੇ ਸਲਾਹ ਦਿਤੀ ਕੀ ਉਸਦਾ ਸਿਰ ਕਲਮ ਕਰ ਕੇ ਉਸਦਾ ਖੂੰਨ ਉਸਮਾਨ ਖਾਨ ਨੂੰ ਭੇਜ ਦਿਤਾ ਜਾਏ । ਪੀਰ ਬੁਧੂ ਸ਼ਾਹ ਨੇ ਇਵੇਂ ਹੀ ਕੀਤਾ । ਪਰ ਔਰੰਗਜ਼ੇਬ ਦੇ ਸ਼ਾਹੀ ਹਕੀਮ ਨੇ ਖੂਨ ਦੇਖਿਆ ਤੇ ਕਿਹਾ ਇਹ ਕਿਸੇ ਰਬੀ ਨੂਰ ਦਾ ਖੂਨ ਨਹੀਂ ਹੈ । ਉਸਮਾਨ ਖਾਨ ਨੂੰ ਬਹੁਤ ਗੁਸਾ ਆਇਆ । ਉਸਨੇ ਪੀਰ ਬੁਧੂ ਸਾਹ ਦੀ ਹਵੇਲੀ ਨੂੰ ਅੱਗ ਲਗਾ ਦਿਤੀ ਤੇ ਪੀਰ ਬੁਧੂ ਸ਼ਾਹ ਨੂੰ ਜੰਗਲਾ ਵਿਚ ਲਿਜਾ ਕੇ ਜਮੀਨ ਵਿਚ ਜਿੰਦਾ ਦਬ ਦਿਤਾ । ਸਿਰ ਤੇ ਦਹੀਂ ਪਾਕੇ ਜੰਗਲੀ ਕੁਤਿਆਂ ਨੂੰ ਛਡ ਦਿਤਾ ਜੋ ਉਹਨਾ ਨੂੰ ਨੋਚ ਨੋਚ ਕੇ ਖਾ ਗਏ ।
ਬੀਬੀ ਨਾਸੀਰਾਂ ਪੀਰ ਬੁਧੂ ਸ਼ਾਹ ਦੀ ਬੀਵੀ ਦੀ ਵੀ ਗੁਰੂ ਸਾਹਿਬ ਲਈ ਸ਼ਰਧਾ ਅੱਤ ਦੀ ਸੀ । ਜਦੋ ਪੀਰ ਬੁਧੂ ਸ਼ਾਹ ਭੰਗਾਣੀ ਦੀ ਜੰਗ ਤੋ ਵਾਪਿਸ ਆਏ ਤਾ ਬੀਬੀ ਨਸੀਰਾਂ ਨੂੰ ਕਿਹਾ ਤੇਰੇ ਦੋ ਪੁਤਰ ਸ਼ਹੀਦ ਕਰਵਾਕੇ ਆਇਆਂ ਹਾਂ ਤਾ ਬੀਬੀ ਨਸੀਰਾਂ ਰੋਣ ਲਗ ਪਈ , ਪੀਰ ਜੀ ਨੇ ਹੌਸਲਾ ਦਿਤਾ, ਚੁਪ ਕਰਾਇਆ ਤਾਂ ਬੀਬੀ ਨਸੀਰਾਂ ਨੇ ਦਸਿਆ ਕਿ ” ਮੈਂ ਇਸ ਕਰਕੇ ਨਹੀ ਰੋ ਰਹੀ ਕੀ ਮੇਰੇ ਦੋ ਪੁਤਰ ਸ਼ਹੀਦ ਹੋਏ ਹਨ ਮੈਂ ਇਸ ਕਰਕੇ ਰੋ ਰਹੀ ਹਾਂ ਕੀ ਜੋ ਦੋ ਵਾਪਿਸ ਆਏ ਹਨ ਉਹਨਾਂ ਨੂੰ ਜਮਣ ਵਿਚ ਮੇਰੇ ਕੋਲੋਂ ਕੀ ਭੁਲ ਹੋ ਗਈ ਹੈ ਜੋ ਗੁਰੂ ਸਾਹਿਬ ਨੇ ਕਬੂਲ ਨਹੀ ਕੀਤੇ , ਨਹੀ ਤਾਂ ਮੈ ਵੀ ਅਜ ਚਾਰ ਸ਼ਹੀਦ ਸਾਹਿਬਜਾਦਿਆਂ ਦੀ ਮਾਂ ਕਹਿਲਾਂਦੀ “। ਜਦੋਂ ਗੁਰੂ ਸਾਹਿਬ ਚਮਕੌਰ ਖੁਲੀ ਥਾਂ ਤੇ ਕੁਝ ਸਿੰਘਾ ਨਾਲ ਟਿਕੇ ਹੋਏ ਸੀ ਤਾਂ ਅਜਮੇਰ ਚੰਦ ਇਸ ਤਾਕ ਵਿਚ ਸੀ । ਉਸਨੇ ਮੋਕਾ ਦੇਖ ਕੇ ਲਾਹੋਰ ਦੇ ਦੋ ਓਮਰਾਓ ਜੋ 5000- 5000 ਦੀਆਂ ਫੌਜਾਂ ਲੇਕੇ ਦਿੱਲੀ ਵਲ ਨੂੰ ਜਾ ਰਹੇ ਸਨ , ਆਪਣੇ ਏਲਚੀ ਨੂੰ ਇਸ ਸਨੇਹੇ ਨਾਲ ,ਲੁਧਿਆਣੇ ਇਹਨਾਂ ਦੇ ਮਨਸਬਦਾਰਾਂ ਕੋਲ ਭੇਜ ਦਿਤਾ ” ਗੁਰੂ ਸਾਹਿਬ ਇਸ ਵੇਲੇ ਖੁਲੇ ਮੈਦਾਨ ਵਿਚ ਬੈਠੇ ਹੋਏ ਹਨ , ਤੁਸੀ ਸੋਖੇ ਹੀ ਉਹਨਾਂ ਤੇ ਕਾਬੂ ਪਾ ਸਕਦੇ ਹੋ ‘। ਇਸ ਸੁਨੇਹੇ ਤੇ ਦੋਨੋ ਹੀ ਉਮਰਾਓ ਬੜੇ ਖੁਸ਼ ਹੋਏ ਤੇ ਮੋਕੇ ਨੂੰ ਗਨੀਮਤ ਸਮਝ ਕੇ ਚਮਕੌਰ ਵਲ ਨੂੰ ਤੁਰ ਪਏ । ਗੁਰੂ ਸਾਹਿਬ ਨੂੰ ਲੁਧਿਆਣੇ ਤੋ ਖਬਰ ਮਿਲ ਗਈ । ਰਣਜੀਤ ਨਗਰਾ ਵਜਾਕੇ ਲੜਾਈ ਵਾਸਤੇ ਤਿਆਰ ਹੋ ਗਏ । ਜਦੋਂ ਦੋਨੋ ਪਾਸਿਓ ਟਾਕਰਾ ਹੋਇਆ ਤਾਂ ਉਮਰਾਓ ਨੂੰ ਬੜਾ ਅਚਰਜ ਹੋਇਆ ਕੀ ਇਤਨੀ ਥੋੜੀ ਫੌਜ਼ ਨਾਲ ਕਿਸ ਹਿੰਮਤ ਤੇ ਦਲੇਰੀ ਨਾਲ ਸਿਖ ਲੜ ਰਹੇ ਹਨ । ਓਹ ਅਗੇ ਹੋਕੇ ਆਪ ਗੁਰੂ ਸਾਹਿਬ ਨਾਲ ਜੰਗ ਕਰਨ ਲਈ ਵਧਿਆ । ਗੁਰੂ ਸਾਹਿਬ ਦਾ ਤੇਜ ਪ੍ਰਤਾਪ ਉਸਤੋਂ ਝ੍ਲਿਆ ਨਹੀਂ ਗਿਆ । ਓਹ ਘੋੜੇ ਤੋਂ ਉਤਰਿਆ , ਚਰਨਾ ਤੇ ਮਥਾ ਟੇਕਿਆ ਤੇ ਆਪਣੇ ਗੁਨਾਹ ਦੀ ਮਾਫ਼ੀ ਮੰਗਣ ਲਗਾ ਤੁਸੀਂ ਤਾਂ ਪੀਰਾਂ ਦੇ ਪੀਰ ,ਅਲਾਹ ਦਾ ਨੂਰ ਲਗਦੇ ਹੋ । ਗੁਰੂ ਸਾਹਿਬ ਨੇ ਉਸ ਨੂੰ ਥਾਪੜਾ ਦਿਤਾ , ਜ਼ੁਲਮ ਨਾ ਕਰਨ ਤੇ ਅਲਾਹ ਨੂੰ ਚੇਤੇ ਰਖਣ ਦੀ ਹਿਦਾਇਤ ਦਿਤੀ ।
ਪੰਡਤ ਸ਼ਿਵ ਦਾਸ ਨੂੰ ਗੁਰੂ ਸਾਹਿਬ ਵਿੱਚੋਂ ਕ੍ਰਿਸ਼ਨ ਜੀ ਦਿਸਦੇ ਸਨ । ਭੀਖਣ ਸ਼ਾਹ, ਵਰਗੇ ਨਾਮੀ ਫਕੀਰ ਜਿਹਨਾ ਦੇ ਦਰਸ਼ਨ ਕਰਨ ਲਈ ਹਕੂਮਤ ਦੇ ਬਾਦਸ਼ਾਹ ਪੈਦਲ ਚਲ ਕੇ ਆਇਆ ਕਰਦੇ ਸੀ ਤੇ ਕਈ ਕਈ ਘੰਟੇ ਦਰਸ਼ਨਾ ਲਈ ਇੰਤਜ਼ਾਰ ਕਰਦੇ ਸੀ ,ਓਹ ਫਕੀਰ ਕਈ ਕਈ ਘੰਟੇ ਪੈਦਲ ਚਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ,ਸਜਦਾ ਤੇ ਸੇਵਾ ਕਰਦੇ ਨਜਰ ਆਉਂਦੇ ਸਨ ।
ਉਹਨਾਂ ਨੇ ਸਿਖਾਂ ਨੂੰ ਖਾਲੀ ਜ਼ੁਲਮ ਦਾ ਟਾਕਰਾ ਕਰਨਾ ਹੀ ਨਹੀਂ ਸਿਖਾਇਆ ਜਿਥੇ ਉਹਨਾਂ ਨੇ ਸਿਖਾਂ ਲਈ ਸ਼ਸ਼ਤਰ ਪਹਿਨਣੇ ਜਰੂਰੀ ਅੰਗ ਬਣਾਇਆ ਉਥੇ ਨਿਤ ਨੇਮ ਦਾ ਪਾਠ ਕਰਨਾ ਵੀ ਅਵਸ਼ਕ ਕਰ ਦਿਤਾ । ਉਹਨਾਂ ਦਾ ਆਪਣਾ ਕਿਰਦਾਰ ਵੀ ਇਸ ਗਲ ਦੀ ਗਵਾਹੀ ਦਿੰਦਾ ਹੈ ,ਸਰਸਾ ਨਦੀ ਦੇ ਕਿਨਾਰੇ ਵਰਦੀਆਂ ਗੋਲੀਆਂ ਹੇਠ ਉਹਨਾਂ ਆਪਣਾ ਨਿਤਨੇਮ ਨਹੀਂ ਛਡਿਆ। ਉਹਨਾ ਦੀ ਬਾਣੀ ਅਕਾਲ ਉਸਤਤਿ ਤੇ ਜਾਪੁ ਸਾਹਿਬ ਹੁਣ ਤਕ ਸਿਖੀ ਨੂੰ ਰੂਹਾਨੀਅਤ ਦੇ ਦਰਸ਼ਨ ਕਰਾਉਂਦੀ ਹੈ ਤੇ ਗੁਰੂ ਨਾਨਕ ਸਾਹਿਬ ਦੀ ਤੇਰਾ ਤੇਰਾ ਸਾਖੀ ਨਾਲ ਜੋੜਦੀ ਹੈ ।
ਅਬਦੁਲ ਮਜੀਦ ਲਿਖਦੇ ਹਨ ,’ ਗੁਰੂ ਗੋਬਿੰਦ ਸਿੰਘ ਕਦੇ ਇਸਲਾਮ ਜਾਂ ਮੁਸਲਮਾਨਾ ਦੇ ਵੈਰੀ ਨਹੀਂ ਸੀ ” । ਜੋ ਪੈਗੰਬਰ ਖੁਦਾ ਦੀ ਖਲਕਤ ਨੂੰ ਇਕ ਸਮਝਦਾ ਹੋਵੇ , ਨਿਮਾਜ਼ ਅਤੇ ਪੂਜਾ , ਮੰਦਰ ਅਤੇ ਮਸਜਿਦ ਵਿਚ ਕੋਈ ਫਰਕ ਨਾ ਕਰਦਾ ਹੋਵੇ , ਜਿਸਦੀ ਫੌਜ਼ ਵਿਚ ਹਜ਼ਾਰਾਂ ਮੁਸਲਮਾਨ, ਜਾਲਮ ਮੁਗਲ ਹਕੂਮਤ ਨਾਲ ਟਾਕਰਾ ਕਰਨ ਲਈ ਖੜੇ ਹੋਣ , ਜਿਸਦੇ ਪੈਰੋਕਾਰ ਲੜਾਈ ਦੇ ਮੈਦਾਨ ਵਿਚ ਆਪਣੇ ਅਤੇ ਦੁਸ਼ਮਨ ਨੂੰ ਪਾਣੀ ਪਿਲਾਣ ਤੇ ਮਰਹਮ ਪਟੀ ਦੀ ਸੇਵਾ ਕਰਣ , ਜਿਸਦੇ ਲੰਗਰ ਵਿਚ ਹਰ ਮੁਸਲਮਾਨ , ਹਿੰਦੂ , ਸਿਖ ਇਕ ਪੰਗਤ ਵਿਚ ਬੈਠ ਕੇ ਲੰਗਰ ਛਕਣ ਤੇ ਸੰਗਤ ਕਰਨ ਓਹ ਭਲਾ ਕਿਸੇ ਮਜਹਬ ਦਾ ਵੇਰੀ ਕਿਵੈ ਹੋ ਸਕਦਾ ਹੈ । ਓਹ ਵਖਰੀ ਗਲ ਹੈ ਕੀ ਉਸ ਵਕਤ ਜੋ ਜੁਲਮ ਕਰ ਰਹੇ ਸੀ ਇਤਫਾਕਨ ਮੁਸਲਮਾਨ ਸਨ । ਜੰਗਾਂ ਦੀ ਸ਼ੁਰੂਵਾਤ ਤਾਂ ਪਹਾੜੀ ਰਾਜੇ , ਜੋ ਕੀ ਹਿੰਦੂ ਸਨ , ਉਹਨਾਂ ਤੋ ਹੋਈ , ਜਿਸ ਵਿਚ ਪੀਰ ਬੁਧੂ ਸ਼ਾਹ , ਜੋ ਕੀ ਇਕ ਨਾਮੀ ਮੁਸਲਮਾਨ ਫਕੀਰ ਸਨ ਆਪਣੇ 700 ਮੁਰੀਦ , ਚਾਰ ਪੁਤਰ, ਭਰਾ ਤੇ ਭਤੀਜਿਆਂ ਸਮੇਤ ਗੁਰੂ ਸਾਹਿਬ ਨਾਲ ਆ ਖੜੇ ਹੋਏ । ਗੁਰੂ ਸਾਹਿਬਾਨਾ ਨੇ ਲੋੜ ਪਈ ਤਾਂ ਮੁਸਲਮਾਨਾ ਲਈ ਮਸੀਤਾ ਵੀ ਬਣਵਾਈਆਂ । ਬੰਦਾ ਬਹਾਦਰ , ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਵਕਤ ਵੀ ਮਸੀਤਾਂ ਬਣੀਆ ਪਰ ਅਜ ਤਕ ਕਿਸੇ ਸਿਖ ਨੇ ਢਾਹੀਆਂ ਨਹੀਂ ।
( ਚਲਦਾ )
ਦੋ ਘੁੱਟ ਦੁੱਧ ਦੀ ਸੇਵਾ ਬਦਲੇ
ਜਿਸਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜਿਆ ਗਿਆ
ਆਓ ਯਾਦ ਕਰੀਏ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ
ਬੋਲੋ ਜੀ ਵਾਹਿਗੁਰੂ ਜੀ 🙏🙏🙏
ਪੋਸਟ ਸ਼ੇਅਰ ਜ਼ਰੂਰ ਕਰੋ ਜੀ
ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ
ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ
धनासरी महला ४ ॥ मेरे साहा मै हरि दरसन सुखु होइ ॥ हमरी बेदनि तू जानता साहा अवरु किआ जानै कोइ ॥ रहाउ ॥ साचा साहिबु सचु तू मेरे साहा तेरा कीआ सचु सभु होइ ॥ झूठा किस कउ आखीऐ साहा दूजा नाही कोइ ॥१॥ सभना विचि तू वरतदा साहा सभि तुझहि धिआवहि दिनु राति ॥ सभि तुझ ही थावहु मंगदे मेरे साहा तू सभना करहि इक दाति ॥२॥ सभु को तुझ ही विचि है मेरे साहा तुझ ते बाहरि कोई नाहि ॥ सभि जीअ तेरे तू सभस दा मेरे साहा सभि तुझ ही माहि समाहि ॥३॥ सभना की तू आस है मेरे पिआरे सभि तुझहि धिआवहि मेरे साह ॥ जिउ भावै तिउ रखु तू मेरे पिआरे सचु नानक के पातिसाह ॥४॥७॥१३॥
अर्थ: हे मेरे पातशाह! (कृपा कर) मुझे तेरे दर्शन का आनंद प्राप्त हो जाए। हे मेरे पातशाह! मेरे दिल की पीड़ा को तूँ ही जानता हैं। कोई अन्य क्या जान सकता है ? ॥ रहाउ ॥ हे मेरे पातशाह! तूँ सदा कायम रहने वाला मालिक है, तूँ अटल है। जो कुछ तूँ करता हैं, वह भी उकाई-हीन है (उस में कोई भी उणता-कमी नहीं)। हे पातशाह! (सारे संसार में तेरे बिना) अन्य कोई नहीं है (इस लिए) किसी को झूठा नहीं कहा जा सकता ॥१॥ हे मेरे पातशाह! तूँ सब जीवों में मौजूद हैं, सारे जीव दिन रात तेरा ही ध्यान धरते हैं। हे मेरे पातशाह! सारे जीव तेरे से ही (मांगें) मांगते हैं। एक तूँ ही सब जीवों को दातें दे रहा हैं ॥२॥ हे मेरे पातशाह! प्रत्येक जीव तेरे हुक्म में है, कोई जीव तेरे हुक्म से बाहर नहीं हो सकता। हे मेरे पातशाह! सभी जीव तेरे पैदा किए हुए हैं,और, यह सभी तेरे में ही लीन हो जाते हैं ॥३॥ हे मेरे प्यारे पातशाह! तूँ सभी जीवों की इच्छाएं पूरी करता हैं सभी जीव तेरा ही ध्यान धरते हैं। हे नानक जी के पातशाह! हे मेरे प्यारे! जैसे तुझे अच्छा लगता है, वैसे मुझे (अपने चरणों में) रख। तूँ ही सदा कायम रहने वाला हैं ॥४॥७॥१३॥
ਅੰਗ : 670
ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥
ਅਰਥ: ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ ? ॥ ਰਹਾਉ ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥ ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥ ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥ ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਜੀ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥