ਸ਼ਹੀਦੀ ਦਿਹਾੜਾ ਭਾਈ ਉਦੈ ਸਿੰਘ 7 ਪੋਹ (22 ਦਸੰਬਰ 1704)
ਕਿਲ੍ਹੇ ਚੋ ਨਿਕਲ ਬਹੀਰ ਅਜੇ ਸ਼ਾਹੀ ਟਿੱਬੀ ਨੇੜੇ ਹੀ ਪਹੁੰਚੀ ਸੀ ਜਦੋ ਸਾਰੀਆ ਕਸਮਾਂ ਤੋੜ ਹਿੰਦੂ ਮੁਗਲ ਫੌਜ ਅਚਾਨਕ ਇਕ ਦਮ ਚੜ੍ਹ ਆਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਚੋਟੀ ਦੇ ਮਹਾਨ ਜਰਨੈਲ ਭਾਈ ਉਦੇ ਸਿੰਘ ਨੂੰ ਕੋਲ ਸੱਦਿਆ (ਕਵੀ ਸੰਤੋਖ ਸਿੰਘ ਕਹਿੰਦੇ ਉਦੈ ਸਿੰਘ ਨੇ ਆਪ ਆਗਿਆ ਮੰਗੀ ) .
ਹਜੂਰੀ ਸ਼ਹੀਦ ਚ ਲਿਖਿਆ ਆਪਣੇ ਗਲੇ ਦਾ ਪੁਸ਼ਾਕਾ ਬਖਸ਼ਿਆ ਜਿਸ ਚ ਗੁਰੂ ਪਾਤਸ਼ਾਹ ਦੀਆ ਬਖਸ਼ਿਸ ਸੀ ਸਾਰੀ ਯੁਧਕਲਾ ਜੰਗੀ ਪੈਤੜੇ ਸੀ, ਨਾਲ ਆਪਣੇ ਬੱਬਰ ਸ਼ੇਰ ਨੂੰ ਦੁਸ਼ਟ ਦਮਨ ਪਿਤਾ ਨੇ ਪਾਵਨ ਹੱਥ ਦਾ ਥਾਪੜਾ ਦਿੱਤਾ।
ਗੁਰੂ ਦੀਨ ਥਾਪੀ। ਕਰੋ ਸ਼ਤ੍ ਖਾਪੀ । (ਸੂਰਜ ਪ੍ਰਕਾਸ਼)
50 ਸਿਰਲੱਥ ਸੂਰਮਿਆ ਦਾ ਜਥਾ ਦੇ ਕੇ ਕਿਆ ਉਦੈ ਸਿੰਘਾ ਸੂਰਜ ਉੱਦੈ (ਚੜਣ) ਹੋਣ ਤੱਕ ਏ ਅੱਗੇ ਨਹੀ ਆਉਣੇ ਚਾਹੀਦੇ ਅੰਮ੍ਰਿਤ ਵੇਲਾ ਹੋਣਾ ਵਾਲਾ ਆਸਾ ਦੀ ਵਾਰ ਦਾ ਕੀਰਤਨ ਕਰੀਏ ਗੁਰੂ ਬਾਬੇ ਦੀਆ ਖੁਸ਼ੀਆ ਲਈਏ ਭਾਈ ਸਾਹਿਬ ਨੇ ਹੱਥ ਜੋੜ ਕਿਆ ਪਾਤਸ਼ਾਹ ਤੁਹੀ ਮਿਹਰਾਂ ਕਰਿਉ ਏਸ ਟਿੱਡੀ ਦਲ ਨੂੰ ਕਿਆਮਤ ਤੱਕ ਨੀ ਹਿੱਲਣ ਦਿੰਦਾਂ ਏ ਹੁਣ ਜਮਾਂ ਦੇ ਰਾਹ ਈ ਜਾਣ ਗੇ ਜਦੋ ਤੱਕ ਏ ਉਦੈ ਸਿੰਘ ਅਸਤ ਨੀ ਹੁੰਦਾ ਏਨਾ ਨੂੰ ਪੈਰ ਨੀ ਪੁੱਟਣ ਦਿੰਦੇ ਪਾਤਸ਼ਾਹ ਅੱਗੇ ਤੁਰੇ ਗਏ ਗੁਰੂ ਕਾ ਲਾਲ ਵੇੈਰੀ ਦਾ ਕਾਲ ਬਣ ਆ ਖਲੋਤਾ ਹੜ੍ਹ ਵਾਂਗ ਚੜੇ ਆਉਂਦੇ ਵੈਰੀ ਦਲ ਦੇ ਸਮਾਣੇ ਸ਼ਹੀਦੀ ਜਥਾ ਪਹਾੜ ਬਣ ਖੜ੍ਹ ਗਿਆ ਸ਼ਾਹਿਜਾਦਾ ਅਜੀਤ ਸਿੰਘ ਪਹਿਲਾਂ ਲੜਨ ਡਏ ਸੀ ਉਨ੍ਹਾਂ ਨੂੰ ਅੱਗੇ ਤੋਰ ਤਾ ਸ਼ਹੀਦੀ ਜਥਾ ਨੇ 12 ਘੜੀਆਂ( ਲੱਗਭੱਗ 5 ਘੰਟੇ) ਤੱਕ ਸਾਰੀ ਹਿੰਦੂ ਮੁਗਲ ਫੌਜਾਂ ਨੂੰ ਵਡੇ ਵੱਡੇ ਨਵਾਬਾਂ ਜਰਨੈਲਾਂ ਖੱਬੀ ਖਾਨਾਂ ਨੂੰ ਵਾਣੀ ਪਾ ਛੱਡਿਆ ਏਨੀ ਵਾਢ ਕੀਤੀ ਜੇ ਜਮਰਾਜ ਗੇੜੇ ਲਉਦੇ ਹੰਭ ਗਏ
ਅਖੀਰ ਲੜਦਿਆਂ ਹੋਇਆ ਇਕ ਇਕ ਕਰਕੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਉਦੈ ਸਿੰਘ ਕੱਲਾ ਰਹਿ ਗਿਆ ਜੰਗੀ ਪੈਂਤੜੇ ਤੇ ਗਲ ਪਿਆ ਚੋਲਾ ਵੇਖ ਮੁਗਲ ਇਹੀ ਸਮਝਦੇ ਰਹੇ ਏ ਗੁਰੂ ਗੋਬਿੰਦ ਸਿੰਘ ਆਪ ਆ ਤਾਹੀ ਏਦਾ ਲੜਦਾ ਆਪਸ ਚ ਕਹਿਣ ਕੱਲਾ ਗੁਰੂ ਬਚਿਆ ਮਾਰਲੋ ਅਪਣੀ ਫਤੇ ਆ ਆਖੀਰ ਜਦੋ ਹਜਾਰਾਂ ਗਿੱਦੜਾ ਮਿਲਕੇ ਜਖਮੀ ਸ਼ੇਰ ਸੁਟ ਲਿਆ 7 ਪੋਹ ਵੀਰਵਾਰ ਦਾ ਦਿਨ ਇਕ ਘੜੀ ਦਿਨ ਚੜ੍ਹ ਭਾਈ ਜੀ ਸ਼ਹੀਦ ਹੋ ਗਏ ਵੈਰੀਆ ਖੁਸ਼ੀਆਂ ਮਨਾਈਆ ਗੁਰੂ ਮਾਰਲਿਆ ਗੁਰੂ ਮਾਰਲਿਆ ਪਰ ਥੋੜ੍ਹੀ ਚਿਰ ਬਾਦ ਪਤਾ ਲੱਗਾ ਏ ਤਾਂ ਸਿੱਖ ਸੀ ਗੁਰੂ ਤਾਂ ਗਾੜੀ ਲੰਘ ਗਿਆ
ਜਿਸ ਕਲਪ ਦੇ ਰੁੱਖ ਥੱਲੇ ਭਾਈ ਉਦੇ ਸਿੰਘ ਜੀ ਸ਼ਹੀਦ ਹੋਏ ਉਸ ਦਾ ਮੁੱਢ ਹੁਣ ਵੀ ਮੌਜੂਦ ਆ ਉੱਥੇ ਹੁਣ ਸ਼ਹੀਦੀ ਅਸਥਾਨ ਬਣਿਆ ਗੁ: ਸ਼ਹੀਦ ਬਾਬਾ ਉਦੈ ਸਿੰਘ ਜੀ ਜੋ ਪਿੰਡ ਅਟਾਰੀ ਚ ਹੈ ਉਦੋਂ ਅਟਾਰੀ ਵੱਸਿਆ ਨਹੀਂ ਸੀ ਏ ਸਾਰਾ ਥਾਂ ਸ਼ਾਹੀ ਟਿੱਬੀ ਹੀ ਸਮਝੀ ਜਾਂਦੀ ਸੀ ਪਿੰਡ ਵੱਲੋ ਭਾਈ ਉਦੇ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 7 ਪੋਹ ਨੂੰ ਮਨਾਇਆ ਹੈ
ਨੋਟ ਭਾਈ ਉਦੈ ਸਿੰਘ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਆ ਤੇ ਭਾਈ ਬਚਿੱਤਰ ਸਿੰਘ ਜੀ ਜਿੰਨਾਂ ਹਾਥੀ ਦਾ ਸਿਰ ਪਾੜ੍ਹਿਆ ਸੀ ਦੇ ਸਕੇ ਭਰਾ ਆ
ਐਸੇ ਮਹਾਨ ਜਰਨੈਲ ਗੁਰੂ ਕੇ ਲਾਲ ਭਾਈ ਉਦੈ ਸਿੰਘ ਸਮੂਹ ਸ਼ਹੀਦਾਂ ਦੇ ਚਰਨੀ ਨਮਸਕਾਰ
ਮੇਜਰ ਸਿੰਘ