ਥੋੜਾ ਸਮਾਂ ਕੱਢ ਕੇ ਜਰੂਰ ਪੜਿਓ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਜੀ

ਜਦੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਤਿਆਰ ਕੀਤਾ ਉਸ ਸਮੇ ਪੰਜ ਬਾਣੀਆ ਪੜ ਕੇ ਅੰਮ੍ਰਿਤ ਤਿਆਰ ਕਰ ਕੇ ਪੰਜ ਪਿਆਰਿਆ ਨੂੰ ਛਕਾਇਆ। ਬਾਅਦ ਵਿਚ ਸਿੱਖਾ ਨੂੰ ਪੰਜਾਂ ਪਿਆਰਿਆ ਪਾਸੋ ਅੰਮ੍ਰਿਤ ਛਕਾਇਆ ਤੇ ਹੁਕਮ ਕੀਤਾ ਤੁਸਾ ਹਰ ਰੋਜ ਅੰਮ੍ਰਿਤ ਵੇਲੇ ਪੰਜ ਬਾਣੀਆ ਪੜਨੀਆਂ ਹਨ । ਇਹਨਾਂ ਪੰਜ ਬਾਣੀਆ ਵਿੱਚ ਬਹੁਤ ਵੱਡਾ ਰਾਜ ਹੈ ਜੋ ਮੈ ਅੱਜ ਆਪ ਜੀ ਨਾਲ ਸਾਂਝਾ ਕਰਨ ਦਾ ਯਤਨ ਕਰਾਗਾ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹੁਤ ਦੂਰ ਦੀ ਸੋਚ ਦੇ ਮਾਲਿਕ ਸਨ ਉਹਨਾ ਨੇ ਪੰਜ ਬਾਣੀਆ ਦੀ ਤਰਤੀਬ ਇਸ ਪ੍ਰਕਾਰ ਕੀਤੀ । ਪਹਿਲੇ ਨੰਬਰ ਤੇ ਜਪੁਜੀ ਸਾਹਿਬ ਦੀ ਬਾਣੀ ਰੱਖੀ ਤੇ ਇਹ ਸੰਕੇਤ ਆਪਣੇ ਖਾਲਸੇ ਨੂੰ ਦਿੱਤਾ , ਹਰ ਰੋਜ ਜਪੁਜੀ ਸਾਹਿਬ ਦਾ ਪਾਠ ਕਰਦਿਆ- ਕਰਦਿਆ ਤੁਹਾਡੇ ਅੰਦਰ ਜਾਪ ਚਲ ਪਵੇਗਾ । ਇਸ ਲਈ ਜਾਪ ਸਾਹਿਬ ਦੂਸਰੇ ਨੰਬਰ ਤੇ ਰੱਖਿਆ ਜਦੋ ਜਪੁਜੀ ਸਾਹਿਬ ਪੜਦਿਆ ਤੁਹਾਡੇ ਅੰਦਰ ਜਾਪ ਚਲ ਜਾਵੇ ਦੇਖਿਉ ਕਿਤੇ ਹੰਕਾਰ ਨਾ ਕਰ ਲਇਓ ਤੀਸਰੀ ਬਾਣੀ ਯਾਦ ਰੱਖਿਓ ਤ੍ਵ ਪ੍ਰਸਾਦਿ ਭਾਵ ਤੇਰੀ ਕਿਰਪਾ ਨਾਲ । ਜੋ ਸਾਡੇ ਤੇ ਰਹਿਮਤ ਹੋਈ ਹੈ ਇਹ ਅਕਾਲ ਪੁਰਖ ਜੀ ਆਪ ਜੀ ਦੀ ਹੀ ਕਿਰਪਾ ਹੈ । ਇਸ ਲਈ ਤੀਸਰੀ ਬਾਣੀ ਤ੍ਵ ਪ੍ਰਸਾਦਿ ਹੈ ਭਾਵ ਤੇਰੀ ਕਿਰਪਾ । ਚੌਥੀ ਬਾਣੀ ਸੰਕੇਤ ਦਿੰਦੀ ਹੈ ਹਰ ਰੋਜ ਉਸ ਵਾਹਿਗੁਰੂ ਅੱਗੇ ਬੇਨਤੀ ਕਰਦਾ ਰਹੀ ਕਬਿਓ ਬਾਚ ਬੇਨਤੀ , ਚੌਪਈ ॥
ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿੱਤ ਕੀ ਇੱਛਾ ॥
ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ।।
ਜਦੋ ਸਿੰਘਾਂ ਤੂੰ ਪਹਿਲੀਆਂ ਚਾਰ ਬਾਣੀਆਂ ਦਾ ਭੇਤ ਨੂੰ ਸਮਝ ਜਾਵੇਗਾ ਫੇਰ ਪੰਜਵੀ ਬਾਣੀ ਰਾਹੀ ਤੇਰੇ ਅੰਦਰ ਇਹ ਸ਼ਬਦ ਪਰਵੇਸ਼ ਕਰ ਜਾਵੇਗਾ ।
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
ਇਸ ਲਈ ਕਿਸੇ ਦੇ ਆਖੇ ਲੱਗ ਕੇ ਪੰਜਾ ਬਾਣੀਆ ਤੇ ਕਿਸੇ ਵੀ ਪ੍ਰਕਾਰ ਦਾ ਸੰਕਾਂ ਨਾ ਪੈਦਾ ਕਰ ਲਇਉ । ਕਿਉਕਿ ਏਨੀ ਉੱਚੀ ਸੁੱਚੀ ਸੋਚ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਹੋ ਸਕਦੇ ਹਨ ਜਿਨਾ ਨੇ ਸਾਨੂੰ ਅੰਮਿ੍ਤ ਵੇਲੇ ਦੀਆਂ ਪੰਜਾਂ ਬਾਣੀਆ ਦੀ ਏਨੀ ਸੋਹਣੀ ਤਰਤੀਬ ਬਣਾ ਕੇ ਦਿੱਤੀ ਹੈ ।
ਜਿਸ ਤਰਾਂ ਪੰਜਾਂ ਪਿਆਰਿਆ ਦੇ ਨਾਮ ਵਿੱਚ ਭੇਦ ਹੈ ,
ਪਹਿਲਾ ਪਿਆਰਾ ਭਾਈ ਦਇਆ ਸਿੰਘ ਜਿਸ ਤੋ ਭਾਵ ਖਾਲਸੇ ਦਾ ਸੁਭਾ ਦਇਆ ਵਾਣ ਹੋਣਾ ਚਾਹੀਦਾ ਹੈ ।
ਦੂਸਰੇ ਪਿਆਰੇ ਦਾ ਨਾਮ ਧਰਮ ਸਿੰਘ ਜਿਸ ਵਿੱਚ ਦਇਆ ਹੋਵੇਗੀ ਉਹੀ ਧਰਮੀ ਹੋਵੇਗਾ ।
ਤੀਸਰੇ ਪਿਆਰੇ ਦਾ ਨਾਮ ਹਿੰਮਤ ਸਿੰਘ ਜਿਸ ਵਿੱਚ ਪਹਿਲੇ ਦੋ ਗੁਣ ਹੋਣਗੇ ਉਸ ਵਿੱਚ ਵਾਹਿਗੁਰੂ ਹਿੰਮਤ ਵੀ ਭਰ ਦੇਂਦਾ ਹੈ ।
ਚੌਥਾ ਪਿਆਰਾ ਮੋਹਕਮ ਸਿੰਘ ਜਿਸ ਦਾ ਵਾਹਿਗੁਰੂ ਨਾਲ ਮੋਹ ਜਿਆਦਾ ਤੇ ਦੁਨੀਆਂ ਦੀ ਮਾਇਆ ਨਾਲ ਮੋਹ ਕਮ ਹੋਵੇਗਾ ।
ਪੰਜਵੇ ਪਿਆਰੇ ਸਾਹਿਬ ਸਿੰਘ ਤੋ ਭਾਵ ਹੈ ਜਿਸ ਵਿੱਚ ਪਹਿਲੇ ਚਾਰ ਗੁਣ ਆ ਜਾਣ ਉਸ ਨੂੰ ਸਾਹਿਬ ਦਾ ਮਿਲਾਪ ਹੋ ਜਾਦਾ ਹੈ ।
ਏਸੇ ਹੀ ਤਰਤੀਬ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਵੇਲੇ ਦੀਆਂ ਪੰਜਾ ਬਾਣੀਆ ਦੀ ਤਰਤੀਬ ਬਣਾਈ ਹੈ । ਸਾਰੇ ਨਿਤਨੇਮ ਜਰੂਰ ਕਰਿਆ ਕਰੋ ਸਵੇਰ ਵੇਲੇ ਪੰਜਾ ਬਾਣੀਆ ਦਾ ਸਾਂਮ ਨੂੰ ਰਹਿਰਾਸ ਸਾਹਿਬ ਤੇ ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਹਿਲਾ ਸਾਹਿਬ ਦਾ ਜੀ ।
ਜੋਰਾਵਰ ਸਿੰਘ ਤਰਸਿੱਕਾ ।


Share On Whatsapp

Leave a Reply




"1" Comment
Leave Comment
  1. Jaswinder Singh

    ਧੰਨਵਾਦ ਭਾਜੀ

top