ਸੰਖੇਪ ਇਤਿਹਾਸ – ਗੁਰਦੁਆਰਾ ਬਾਬਾ ਬੋਤਾ ਸਿੰਘ ਜੀ ਸ਼ਹੀਦ , ਬਾਬਾ ਗਰਜਾ ਸਿੰਘ ਜੀ ਸ਼ਹੀਦ

1796 ਵਿੱਚ ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਿੰਘ ਪੰਜਾਬ ਵਿੱਚ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਆਏ ਸਨ। ਉਹਨਾਂ ਸਿੰਘਾਂ ਚ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਵੀ ਨਾਲ ਸਨ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦੇ ਉਪਰੰਤ ਸਿੰਘ ਵੱਖ ਵੱਖ ਥਾਂਵਾਂ ਵੱਲ ਚਲੇ ਗਏ। ਬਾਬਾ ਬੋਤਾ ਸਿੰਘ ਜੀ , ਬਾਬਾ ਗਰਜਾ ਸਿੰਘ ਜੀ ਤਰਨ ਤਾਰਨ ਨੇੜੇ ਨੂਰਦੀ ਪਿੰਡ ਲਾਗੇ ਜੰਗਲ ਵਿੱਚ ਬੈਠੇ ਸਨ। ਇਸ ਜਗ੍ਹਾ ਤੇ ਬੈਠਿਆਂ ਵੇਖ ਲੰਘਦੇ ਹੋਏ ਦੋ ਮੁਸਲਮਾਨ ਕਹਿਣ ਲੱਗੇ ਇਹ ਸਿੰਘ ਕਿਥੋਂ ਆਏ ਨੇ ? ਦੂਜੇ ਨੇ ਕਿਹਾ ਸਿੰਘ ਤਾਂ ਕੋਈ ਰਿਹਾ ਹੀ ਨਹੀਂ ਇਹ ਤਾਂ ਗੀਦੀ ( ਗਿੱਦੜ/ਡਰਪੋਕ ) ਹਨ । ਇਹ ਸੁਣ ਕੇ ਸਿੰਘਾਂ ਨੂੰ ਜੋਸ਼ ਆਇਆ ਤੇ ਉਹ ਸੜਕ ਵਿੱਚ ਜਾ ਕੇ ਆਨਾ ਗੱਡਾ, ਟਕਾ ਖੋਤਾ ਟੈਕਸ ਲੈ ਕੇ ਉਗਰਾਹੁਣ ਲੱਗ ਪਏ। 10-12 ਦਿਨ ਟੈਕਸ ਉਗਰਹੁੰਦੇ ਰਹੇ, ਰੋਕਣ ਵਾਲਾ ਕੋਈ ਨਾ ਆਇਆ , ਤਾਂ ਬਾਬਾ ਬੋਤਾ ਸਿੰਘ ਜੀ ਨੇ ਇੱਕ ਚਿੱਠੀ ਵਿੱਚ ਲਿਖਵਾ ਕੇ ਲਾਹੌਰ ਦੇ ਸੂਬੇ ਜ਼ਕਰੀਆ ਖਾਨ ਨੂੰ ਭੇਜੀ। ਚਿੱਠੀ ਵਿੱਚ ਲਿਖਿਆ ਸੀ
ਚਿਠੀ ਲਿਖ ਲਿਖੇ ਸਿੰਘ ਬੋਤਾ ਹੱਥ ਹੈ ਸੋਟਾ ।।
ਆਨਾ ਲਾਇਆ ਗੱਡੇ ਨੂੰ ਤੇ ਪੈਸਾ ਲਾਇਆ ਖੋਤਾ ।।
ਆਖੋ ਭਾਬੀ ਖਾਨੋ ਨੂੰ , ਯੋਂ ਆਖੈ ਸਿੰਘ ਬੋਤਾ ।।
ਲਾਹੌਰ ਦੇ ਸੂਬੇ ਜ਼ਕਰੀਆ ਖਾਨ ਨੇ ਚਿੱਠੀ ਪੜ੍ਹ ਕੇ ਲਾਹੌਰ ਤੋਂ ਫੌਜ ਭੇਜੀ। ਇਸ ਅਸਥਾਨ ਤੇ ਦੋਵੇਂ ਸਿੰਘ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਨੇ ਪਿੱਠਾਂ ਜੋੜ ਫੌਜ ਦੇ ਚੰਗੇ ਆਹੂ ਲਾਹੇ ਅਤੇ ਮੁਕਾਬਲਾ ਕਰਦੇ ਹੋਏ ਚੜ੍ਹਦੀ ਕਲਾ ਵਿੱਚ ਸ਼ਹੀਦ ਹੋ ਗਏ।


Share On Whatsapp

Leave a Reply




top