
ਭਾਈ ਜੁਗਰਾਜ ਸਿੰਘ, ਜੋ ਤੂਫ਼ਾਨ ਸਿੰਘ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ, 1971 ਵਿੱਚ ਪੰਜਾਬ ਦੇ ਪਿੰਡ ਚੀਮਾ ਖੁੱਡੀ ਵਿੱਚ ਜਨਮੇ ਸਨ। ਉਹਨਾਂ ਦੇ ਪਿਤਾ ਦਾ ਨਾਂ ਸਰਦਾਰ ਪ੍ਰੀਤਮ ਸਿੰਘ ਅਤੇ ਮਾਤਾ ਦਾ ਨਾਂ ਸਰਦਾਰਨੀ ਗੁਰਬਚਨ ਕੌਰ ਸੀ। ਉਹ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ ਅਤੇ ਉਨ੍ਹਾਂ ਦੀ ਪੰਜ ਭੈਣਾਂ ਸਨ।
1984 ਵਿੱਚ ਹੋਏ ਓਪਰੇਸ਼ਨ ਬਲੂਸਟਾਰ ਨੇ ਜੁਗਰਾਜ ਸਿੰਘ ਨੂੰ ਗਹਿਰੀ ਤਰੀਕੇ ਨਾਲ ਪ੍ਰਭਾਵਿਤ ਕੀਤਾ, ਜਿਸ ਕਾਰਨ ਉਹ ਸਿੱਖ ਹੱਕਾਂ ਦੀ ਰਾਖੀ ਲਈ ਸੰਘਰਸ਼ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਵਿੱਚ ਸ਼ਾਮਲ ਹੋ ਕੇ ਸਰਗਰਮੀਆਂ ਸ਼ੁਰੂ ਕੀਤੀਆਂ। ਉਹਨਾਂ ਨੇ ਆਪਣੇ ਖੇਤਰ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਅਤੇ ਅਪਰਾਧਕ ਗਿਰੋਹਾਂ ਵਿਰੁੱਧ ਕਾਰਵਾਈਆਂ ਕਰਕੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ।
ਭਾਈ ਜੁਗਰਾਜ ਸਿੰਘ ਨੇ 8 ਅਪ੍ਰੈਲ 1990 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਮਾਰੀ ਬੁੱਚੀਆਂ ਪਿੰਡ ਵਿੱਚ ਹੋਏ ਇੱਕ ਮੁਕਾਬਲੇ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ। ਉਹਨਾਂ ਦੀ ਸ਼ਹੀਦੀ ਉਪਰੰਤ, ਲਗਭਗ 4 ਲੱਖ ਲੋਕ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ, ਜੋ ਉਨ੍ਹਾਂ ਦੀ ਲੋਕਪ੍ਰਿਯਤਾ ਅਤੇ ਲੋਕਾਂ ਵੱਲੋਂ ਉਨ੍ਹਾਂ ਪ੍ਰਤੀ ਸਨਮਾਨ ਨੂੰ ਦਰਸਾਉਂਦਾ ਹੈ।
2017 ਵਿੱਚ, ਉਨ੍ਹਾਂ ਦੀ ਜ਼ਿੰਦਗੀ ‘ਤੇ ਆਧਾਰਿਤ ਇੱਕ ਫ਼ਿਲਮ ‘ਤੂਫ਼ਾਨ ਸਿੰਘ’ ਰਿਲੀਜ਼ ਹੋਈ, ਜਿਸ ਨੂੰ ਭਾਰਤੀ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਨੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ।
ਭਾਈ ਜੁਗਰਾਜ ਸਿੰਘ ਤੂਫ਼ਾਨ ਦੀ ਜ਼ਿੰਦਗੀ ਦੀਆਂ ਕਈ ਕਹਾਣੀਆਂ ਵਿੱਚੋਂ ਇੱਕ ਜੋ ਲੋਕਾਂ ਦੇ ਦਿਲਾਂ ’ਚ ਅੱਜ ਵੀ ਜ਼ਿੰਦਾਂ ਹੈ, ਉਹ ਹੈ ਪਿੰਡ ਭਿਖੀਵਿੰਡ ਦੇ ਗੋੰਡਾ ਗਿਰੋਹ ਖ਼ਿਲਾਫ਼ ਮੁਹਿੰਮ।
1980 ਅਤੇ 90 ਦੇ ਦਹਾਕੇ ਵਿੱਚ ਪੰਜਾਬ ਵਿੱਚ ਕਾਨੂੰਨ ਵਿਵਸਥਾ ਖ਼ਤਮ ਹੋ ਚੁੱਕੀ ਸੀ। ਕਈ ਥਾਵਾਂ ‘ਤੇ ਪੁਲਿਸ ਦੀ ਰਾਖੀ ਦੇ ਬਾਵਜੂਦ ਅਪਰਾਧੀ ਗਿਰੋਹ ਲੋਕਾਂ ਨੂੰ ਡਰਾਉਂਦੇ-ਧਮਕਾਉਂਦੇ ਸਨ। ਭਿਖੀਵਿੰਡ ਖੇਤਰ ਵਿੱਚ ਇੱਕ ਅਜਿਹਾ ਹੀ ਗੋੰਡਾ ਗਿਰੋਹ ਉੱਠ ਚੁੱਕਿਆ ਸੀ ਜੋ ਮਾਸੂਮ ਲੋਕਾਂ ਤੋਂ ਜ਼ਬਰਦਸਤੀ ਵਸੂਲੀ ਕਰਦਾ ਸੀ, ਔਰਤਾਂ ਨਾਲ ਬਦਸਲੂਕੀ ਕਰਦਾ ਅਤੇ ਲੋਕਾਂ ਦੀ ਜਾਇਦਾਦ ਤੇ ਕਬਜ਼ਾ ਕਰ ਲੈਂਦਾ ਸੀ।
ਜਦ ਭਾਈ ਤੂਫ਼ਾਨ ਸਿੰਘ ਨੂੰ ਇਹ ਗੱਲ ਪਤਾ ਲੱਗੀ, ਤਾਂ ਉਹਨਾਂ ਕਿਹਾ :
“ਸਾਡੇ ਗੁਰੂਆਂ ਨੇ ਸਾਨੂੰ ਕਦੇ ਵੀ ਬੇਗੁਨਾਹ ਉੱਤੇ ਜੁਲਮ ਦੇਖਣ ਲਈ ਨਹੀਂ ਕਿਹਾ। ਜੇ ਜੁਲਮ ਦੇਖੋ ਤਾਂ ਉਸ ਖ਼ਿਲਾਫ਼ ਖੜੋ।”
ਉਹਨਾਂ ਨੇ ਚੁਪ ਰਹਿਣ ਦੀ ਥਾਂ, ਜ਼ੁਲਮ ਖ਼ਿਲਾਫ਼ ਅਵਾਜ਼ ਚੁੱਕੀ। ਕੁਝ ਹੋਰ ਸਿੰਘਾਂ ਦੇ ਨਾਲ ਮਿਲ ਕੇ ਉਨ੍ਹਾਂ ਨੇ ਗੋੰਡਾ ਗਿਰੋਹ ਦੀ ਪਹਿਚਾਣ ਕੀਤੀ, ਉਹਨਾਂ ਦੀਆਂ ਹਰਕਤਾਂ ‘ਤੇ ਨਜ਼ਰ ਰੱਖੀ ਤੇ ਇੱਕ ਰਾਤ ਉਨ੍ਹਾਂ ਦੇ ਠਿਕਾਣੇ ‘ਤੇ ਛਾਪਾ ਮਾਰਿਆ।
ਇਹ ਕਾਰਵਾਈ ਕੋਈ ਆਮ ਗੱਲ ਨਹੀਂ ਸੀ। ਗੋੰਡਾ ਗਿਰੋਹ ਪੂਰੀ ਤਿਆਰੀ ’ਚ ਸੀ, ਉਥੇ ਗੋਲੀਬਾਰੀ ਹੋਈ। ਕਈ ਘੰਟਿਆਂ ਤਕ ਮੁਕਾਬਲਾ ਚੱਲਿਆ। ਆਖ਼ਰਕਾਰ ਭਾਈ ਤੂਫ਼ਾਨ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਗੋੰਡਾ ਗਿਰੋਹ ਦੇ ਮੁੱਖ ਮੈਂਬਰਾਂ ਨੂੰ ਮਾਰ ਦਿੱਤਾ, ਬਾਕੀਆਂ ਨੂੰ ਭੱਜਣ ’ਤੇ ਮਜਬੂਰ ਕਰ ਦਿੱਤਾ।
ਇਸ ਕਾਰਵਾਈ ਤੋਂ ਬਾਅਦ ਪਿੰਡ ਭਿਖੀਵਿੰਡ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਲੋਕਾਂ ਨੇ ਅਜ਼ਾਦੀ ਦਾ ਸਾਹ ਲਿਆ। ਜਿੱਥੇ ਕਾਨੂੰਨ ਨੇ ਹੱਥ ਖੜੇ ਕਰ ਦਿੱਤੇ ਸਨ, ਉੱਥੇ ਭਾਈ ਤੂਫ਼ਾਨ ਸਿੰਘ ਨੇ ਲੋਕਾਂ ਲਈ ਨਿਆਂ ਕੀਤਾ ।
ਲੋਕ ਕਹਿੰਦੇ ਹਨ:
ਉਹ ਨਾ ਤਾ ਪੁਲਿਸ ਸੀ, ਨਾ ਜੱਜ। ਪਰ ਜਦੋਂ “ਤੂਫ਼ਾਨ ਸਿੰਘ ਆ ਜਾਂਦਾ ਸੀ ਤਾਂ ਨਿਆਂ ਮਿਲ ਜਾਂਦਾ ਸੀ ।”
ਭਾਈ ਜੁਗਰਾਜ ਸਿੰਘ ਤੂਫਾਨ ਪਿੰਡ ਚੀਮਾ ਜਿਲਾ ਗੁਰਦਾਸਪੁਰ ਜੋ ਇਤਿਹਾਸ ਲਿਖਿਆ ਹੈ ਬਹੁਤ ਅਧੂਰਾ ਉਹਨਾਂ ਦੀ ਜਿਹੜਾ ਕਾਰਵਾਈਆਂ ਹੁੰਦੀਆਂ ਸਨ ਉਹ ਸਾਰੀਆਂ ਬੁੱਕ ਹੁੰਦੀਆਂ ਸਨ ਇਥੋਂ ਤੱਕ ਉਹਨਾਂ ਦਾ ਨਾਮ ਜਿਹੜਾ ਹੈ ਇਨਾ ਕਿਸੇ ਨੂੰ ਨਹੀਂ ਪਤਾ ਦਿੰਦਣ ਉਹਨਾਂ ਦੀ ਸ਼ਹੀਦੀ ਹੋਈ ਹੈਤ ਵਜੇ ਤੋਂ ਬਾਅਦ ਅੰਮ੍ਰਿਤ ਵੇਲੇ ਕੀੜਾ ਪਿਆ ਹੈ 6 ਵਜੇ ਦੇ ਕਰੀਬ ਹੋ ਜਾਂਦੇ ਨੇ ਦੋ ਸਿੰਘ ਸ਼ਹੀਦ ਹੁੰਦੇ ਨੇ ਤਿੰਨ ਸਮਸਸਾ ਪਿੰਡ ਪੈਂਦਾ ਹੈ ਨਹਿਰ ਦੇ ਲਾਗੇ ਹੋਸ ਦੇਣ 7 ਵਜੇ ਦੇ ਕਰੀਬ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਪਰ ਕੋਈ ਇਹ ਨਹੀਂ ਦੱਸਦਾ ਮਾਤਾ ਜੀ ਸ਼ਹੀਦ ਹੋ ਗਏ ਕੋਈ ਕਹਿੰਦਾ ਨਿਕਲ ਗਏ ਨੇ ਕੋਈ ਕਹਿੰਦਾ ਸ਼ਹੀਦ ਹੋਗ ਪਰ ਮਾੜਾ ਦਿਨ ਆਠ ਅਪ੍ਰੈਲ ਦਾ ਤਕਰੀਬਨ ਬਾਬਾ ਜੁਗਰਾਜ ਸਿੰਘ ਜੀ ਤੂਫਾਨ ਭਾਈ ਬਖਸ਼ੀਸ਼ ਸਿੰਘ ਜੀ ਸੈਣੀ ਦੋਵੇਂ ਸਿੰਘ ਸ਼ਹੀਦ ਹੋਏ ਨੇ ਇਲਾਕੇ ਦੇ ਸੋ ਵੀ ਲੈ ਕੇ ਆ ਜਾਂਦੀ ਹ ਲੋਕਾਂ ਦਾ ਟਰਾਲੀਆਂ ਗੱਡੀਆਂ ਸਾਰਿਆਂ ਨੇ ਜਾ ਕੇ ਸ੍ਰੀ ਹਰਗੋਬਿੰਦਪੁਰ ਦਾ ਥਾਣਾ ਘੇਰ ਲਿਆ ਸ਼ਾਮਾਂ ਤੱਕ ਖਾਣਾ ਕੇ ਰੱਖਿਆ ਮਾਰ ਕੇ ਉਸ ਨੂੰ ਥੁਕਣਾ ਪਿਆ ਫਿਰ ਇਹਨਾਂ ਦਾ ਜਿਹੜਾ ਸੰਸਕਾਰ ਹੈ ਕਿਸੇ ਨੂੰ ਵੀ ਪਤਾ ਕਿੱਥੇ ਕੀਤਾ ਜੇ ਕਿਸੇ ਨੂੰ ਪਤਾ ਦੱਸਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਲਿਖਦੇ ਬਹੁਤ ਅਧੂਰਾ ਲਿਖਦੇ ਨੇ ਉਹਨਾਂ ਦਾ ਇਤਿਹਾਸ ਬਹੁਤ ਲੰਮੇਰਾ ਲੜੇ ਤੂਫਾਨ ਸਿੰਘ ਤੂਫਾਨ ਫਿਲਮ ਬਣੀ ਹ ਠੀਕ ਉਹਨਾਂ ਦੇ ਆਧਾਰ ਤੇ ਬਣੀ