29 ਸਤੰਬਰ – ਜੋੜ ਮੇਲਾ ਸ਼੍ਰੀ ਗੋਇੰਦਵਾਲ ਸਾਹਿਬ

ਸ੍ਰੀ ਅਨੰਦਪੁਰ ਸਾਹਿਬ 16ਵੀਂ ਸਦੀ ਦਾ ਮਹਾਨ ਪ੍ਰਸਿੱਧ ਇਤਿਹਾਸਕ ਅਸਥਾਨ ਸ਼੍ਰੀ ਗੋਇੰਦਵਾਲ ਸਾਹਿਬ ਜਿਸ ਨੂੰ ਤੀਸਰੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਨੇ ਵਸਾਇਆ ਤੇ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕੇਂਦਰ ਸਥਾਪਤ ਕੀਤਾ। ਗੁਰੂ ਅਮਰਦਾਸ ਜੀ ਨੇ ਸੰਗਤਾਂ ਦੀ ਆਤਮਿਕ ਤੇ ਸੰਸਾਰਿਕ ਤ੍ਰਿਪਤੀ, ਤਨ-ਮਨ ਦੀ ਪਵਿੱਤਰਤਾ, ਉੱਚ ਨੀਚ-ਜਾਤ-ਪਾਤ ਦੇ ਭੇਦ-ਭਾਵ ਨੂੰ ਦੂਰ ਕਰਨ ਲਈ 84 ਪਉੜੀਆਂ ਵਾਲੀ ਬਉਲੀ ਦੀ ਰਚਨਾ ਕਰਵਾਈ। ਕੁਦਰਤੀ ਨਜ਼ਾਰਿਆ ਨਾਲ ਭਰਪੂਰ ਪਾਵਨ ਅਸਥਾਨ ਬਹੁਤ ਹੀ ਰਮਣੀਕ ਹੈ ਜਿਸ ਤੋਂ ਇਤਿਹਾਸਕ ਮਹੱਤਤਾ ਦਾ ਅੰਦਾਜ਼ਾ ਸਹਿਜੇ ਹੀ ਹੋ ਜਾਂਦਾ ਹੈ। ਅੱਜ ਵੀ ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰਾ ਹੈ। ਮਾਝੇ ਦੀ ਪਵਿਤਰ ਧਰਤੀ ‘ਤੇ ਸੁਭਾਇਮਾਨ ਇਸ ਪਾਵਨ ਅਸਥਾਨ ‘ਤੇ ਸਾਲਾਨਾ ਜੋੜ ਮੇਲਾ ਹਰ ਸਾਲ ਬਹੁਤ ਹੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾਂਦਾ ਹੈ। ਇੱਥੇ ਦੂਰ ਦੁਰਾਡਿਓਂ ਸੰਗਤਾਂ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਂਦੀਆਂ ਹਨ। ਤਿੰਨ ਦਿਨ ਮਹਾਨ ਗੁਰਮਤਿ ਸਮਾਗਮ ਉਲੀਕੇ ਜਾਂਦੇ ਹਨ ਜਿਸ ਵਿੱਚ ਪੰਥ ਦੀਆਂ ਮਹਾਨ ਹਸਤੀਆਂ ਹਾਜ਼ਰੀ ਲਵਾਉਂਦੀਆਂ ਹਨ ਤੇ ਗੁਰੂ ਜਸ ਸਰਵਣ ਕਰਵਾਉਂਦੀਆਂ ਹਨ। ਇਹੀ ਉਹ ਪਾਵਨ ਅਸਥਾਨ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪ ਦੀ ਬਾਣੀ ਦਾ ਸੰਗ੍ਰਹਿ ਵੀ ਬਾਬਾ ਮੋਹਨ ਜੀ ਵਾਲੀਆਂ ਪੋਥੀਆਂ ਨਾਲ ਹੋਇਆ। – “ਦੋਹਿਤਾ ਬਾਣੀ ਕਾ ਬੋਹਿਥਾ” ਭਾਵ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਵੀ ਇਸ ਸੁਹਾਵਣੀ ਧਰਤ ‘ਤੇ ਹੋਇਆ। – ਇੱਥੇ ਹੀ 1552 ਈ: ਵਿੱਚ ਗੁਰੂ ਅਮਰਦਾਸ ਜੀ ਗੁਰਗੱਦੀ ‘ਤੇ ਬਿਰਾਜਮਾਨ ਹੋਏ। – ਇੱਥੇ ਹੀ ਅਕਬਰ ਬਾਦਸ਼ਾਹ ਆਤਮਿਕ ਤ੍ਰਿਪਤੀ ਵਾਸਤੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਉਚੇਚਾ ਹਾਜ਼ਰ ਹੋਇਆ। ਗੋਇੰਦਵਾਲ ਸਾਹਿਬ ਦੀ ਬਉਲੀ ਸਾਹਿਬ ਤੇ ਹੋਰ ਗੁਰੂ ਅਸਥਾਨਾ ਦੀ ਸੇਵਾ ਪਹਿਲਾਂ ਮਿਸਲਾਂ ਦੇ ਸਰਦਾਰਾਂ ਤੇ ਫਿਰ ਮਾਹਾਰਾਜਾ ਰਣਜੀਤ ਸਿੰਘ ਨੇ ਕਰਵਾਈ। ਗੁਰਦੁਆਰਾ ਬਉਲੀ ਸਾਹਿਬ ਗੋਇੰਦਵਾਲ ਦਾ ਮੁੱਖ ਅਸਥਾਨ ਹੈ ਜਿੱਥੇ ਦਰਸ਼ਨ ਇਸ਼ਨਾਨ ਲਈ ਦੇਸ਼ ਵਿਦੇਸ਼ ਤੋਂ ਸੰਗਤ ਵੱਡੀ ਗਿਣਤ‘ਚ ਪਹੁੰਚਦੀ ਹੈ। ਐਸੇ ਮਹਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੋਤੀ-ਜੋਤਿ ਦਿਵਸ ਤੇ ਏਬੀਪੀ ਸਾਂਝਾ ਵੀ ਸ਼ਰਧਾ ਅਰਪਨ ਕਰਦਾ ਹੈ।


Share On Whatsapp

Leave a Reply




top