ਗੁਰਦੁਆਰਾ ਸ਼੍ਰੀ ਨਾਨਕ ਝੀਰਾ ਸਾਹਿਬ , ਬਿਦਰ – ਕਰਨਾਟਕਾ

ਜਦੋਂ ਸੰਸਾਰ ਵਿੱਚ ਜ਼ੁਲਮ ਅਤੇ ਝੂਠ ਹਦੋਂ ਟੱਪ ਗਿਆ ਉਦੋਂ ਪਰਮਾਤਮਾ ਵਲੋਂ ਕਿਸੇ ਨਾ ਕਿਸੇ ਮਹਾਂਪੁਰਸ਼ ਨੂੰ ਸੱਚ ਅਤੇ ਧਰਮ
ਵਰਤਾਉਣ ਲਈ ਸ਼੍ਰਿਸ਼ਟੀ ਤੇ ਭੇਜਿਆ , 15 ਵੀਂ ਸਦੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰਿਸ਼ਟੀ ਦੇ ਭਲੇ ਵਾਸਤੇ ਅਵਤਾਰ ਧਾਰਿਆ , ਚਾਰ ਉਦਾਸੀਆਂ ਵਿੱਚ ਹਰ ਧਰਮ ਦੇ ਆਗੂਆਂ ਨਾਲ ਮੁਲਾਕਾਤ ਕਰਦੇ ਸ਼ਬਦ ਗੁਰੂ ਦਾ ਉਪਦੇਸ਼ ਦੇ ਕਰ ਇੱਕ ਅਕਾਲ ਪੁਰਖ ਨਾਲ ਅਭੇਦ ਹੋਣ ਦਾ ਮਾਰਗ ਸਮਝਾਇਆ
ਦੂਸਰੀ ਉਦਾਸੀ ਦੱਖਣ ਦੇਸ਼ ਦੀ ਕੀਤੀ, ਸੁਲਤਾਨਪੁਰ ਲੋਧੀ ਤੋਂ ਚਲਕੇ ਰਾਜਸਥਾਨ, ਮੱਧ ਪ੍ਰਦੇਸ਼ , ਮਹਾਰਾਸ਼ਟਰਾ, ਹੁੰਦੇ ਹੋਏ ਬਿਦਰ ਪਹੁੰਚੇ ਜਿਥੇ ਚਸ਼ਮਾ(ਪਾਣੀ ਦਾ ਸੋਮਾ) ਚਲ ਰਿਹਾ ਹੈ ਇਥੇ ਆਸਨ ਲਾਇਆ , ਬਿਦਰ ਦੀ ਜਨਤਾ ਦਰਸ਼ਨ ਵਾਸਤੇ ਆਈ , ਸਾਰਿਆਂ ਨੇ ਮਿਲਕੇ ਬੇਨਤੀ ਕੀਤੀ ਸਤਿਗੁਰ ਜੀ ਆਪ ਸੰਸਾਰੀ ਜੀਵਾਂ ਦਾ ਉਧਾਰ ਕਰ ਰਹੇ ਹੋ , ਸਾਡੇ ਉੱਤੇ ਵੀ ਕਿਰਪਾ ਕਰੋ , ਇਸ ਧਰਤੀ ਵਿੱਚ ਪਾਣੀ ਨਹੀਂ ਹੈ , ਜੋ ਹੈ ਉਹ ਖਾਰਾ ਹੈ, ਸਾਨੂੰ ਮਿੱਠੇ ਜਲ ਦਾ ਪ੍ਰਵਾਹ ਬਖਸ਼ੋ , ਗੁਰੂ ਜੀ ਨੇ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਦਿਆਂ ਸਤਿਕਰਤਾਰ ਦਾ ਉਚਾਰਨ ਕੀਤਾ ਅਤੇ ਆਪਣਾ ਸੱਜਾ ਪੈਰ ਪਹਾੜੀ ਨਾਲ ਛੁਹਾਇਆ , ਪਾਣੀ ਚੱਲ ਪਿਆ , ਅਪ੍ਰੈਲ 1512 ਤੋਂ ਮਿੱਠਾ ਚਸ਼ਮਾ ਚੱਲ ਰਿਹਾ ਹੈ , ਅੱਜ ਵੀ ਬਿਦਰ ਸ਼ਹਿਰ ਦਾ ਪਾਣੀ ਖਾਰਾ ਹੈ ਤੇ ਅੱਜ ਵੀ ਬਿਦਰ ਸ਼ਹਿਰ ਦੇ ਲੋਕ ਇਥੋਂ ਪਾਣੀ ਪੀਣ ਵਾਸਤੇ ਲੈ ਕੇ ਜਾਂਦੇ ਹਨ ,
1699 ਵੇਂ ਵਿਸਾਖੀ ਵਾਲੇ ਦਿਨ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦਾ ਪੰਥ ਦਾ ਨਿਰਮਾਣ ਕੀਤਾ ਤਾਂ ਪੰਜਵਾਂ ਪਿਆਰਾ ਭਾਈ ਸਾਹਿਬ ਸਿੰਘ ਜੀ ਇਸੇ ਹੀ ਧਰਤੀ ਤੋਂ ਜਾ ਕੇ ਪੰਜ ਪਿਆਰਿਆਂ ਵਿੱਚ ਹਾਜ਼ਿਰ ਹੋਇਆ


Share On Whatsapp

Leave a Reply




top