ਸਾਖੀ ਬਾਬਾ ਅਟੱਲ ਰਾਇ ਜੀ

ਬਾਬਾ ਅਟੱਲ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ। ਬਾਬਾ ਗੁਰਦਿੱਤਾ ਜੀ ਤੋਂ ਛੋਟੇ ਤੇ ਗੁਰੂ ਤੇਗ ਬਹਾਦਰ ਜੀ ਤੋਂ ਵੱਡੇ ਸਨ। ਇਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਸ਼੍ਰੀ ਅੰਮ੍ਰਤਸਰ ਵਿੱਚ ਰਹਿ ਰਹੇ ਸਨ। ਬੇਅੰਤ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਪ੍ਰਮਾਰਥ ਦੇ ਮਾਰਗ ਤੇ ਚਲਦੀਆਂ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ।
ਬਾਬਾ ਅਟੱਲ ਰਾਇ ਜੀ ਵੀ ਗੁਰੂ ਸਾਹਿਬ ਦੇ ਬਚਨ ਸੁਣਦੇ ਨਾਮ ਜਪਦੇ ਅਤੇ ਆਪਣੇ ਦੋਸਤ ਮਿੱਤਰਾਂ ਨਾਲ ਖੇਡ ਕੁੱਦ ਵੀ ਕਰਦੇ ਰਹਿੰਦੇ ਸਨ। ਇਕ ਵਾਰ ਬਾਬਾ ਅਟੱਲ ਰਾਇ ਜੀ ਆਪਣੇ ਮਿੱਤਰਾਂ ਨਾਲ ਖਿਦੋ ਖੂੰਡੀ ਖੇਡ ਰਹੇ ਸਨ। ਕਾਫੀ ਸਮਾਂ ਖੇਡਦੇ ਰਹੇ ਖੇਡ ਦੀ ਸ਼ਰਤ ਇਹ ਰੱਖੀ ਸੀ ਕਿ ਜਿਹੜਾ ਖੇਡ ਵਿੱਚ ਜਿੱਤ ਗਿਆ ਹਾਰਨ ਵਾਲੀ ਟੀਮ ਜੇਤੂਆਂ ਨੂੰ ਗੰਧੇੜੇ ਤੇ ਚੁੱਕ ਕੇ ਦਰਬਾਰ ਸਾਹਿਬ ਦੀਆਂ ਪਰਕਰਮਾ ਦੇ ਝੂਠੇ ਦੇਵੇਗੀ।
ਸਾਰੇ ਬਾਲਕ ਇਕੱਠੇ ਹੋਕੇ ਖੇਡਦੇ ਰਹੇ ਕਾਫੀ ਸਮਾਂ ਖੇਡਦਿਆਂ ਨੂੰ ਹੋ ਗਿਆ ਸ਼ਾਮ ਢੱਲਦੀ ਤੱਕ ਬਾਬਾ ਅਟੱਲ ਰਾਇ ਜੀ ਦੀ ਟੀਮ ਜਿੱਤ ਗਈ। ਹੁਣ ਵਾਰੀ ਆਈ ਝੂਟੇ ਲੈਣ ਦੀ ਤਾਂ ਹਨੇਰਾ ਹੋਣ ਕਾਰਨ ਘਰੋਂ ਮਾਤਾਵਾਂ ਨੇ ਸਭ ਬਾਲਕਾਂ ਨੂੰ ਆਵਾਜ਼ ਦੇ ਦਿੱਤੀ ਕਿ ਘਰ ਵਾਪਸ ਆ ਜਾਓ ਹਨੇਰਾ ਹੋ ਗਿਆ ਹੈ। ਇਹ ਆਵਾਜ਼ ਸੁਣ ਹਾਰਨ ਵਾਲੀ ਟੀਮ ਨੇ ਕਲ੍ਹ ਨੂੰ ਆਪਣੀ ਰਹਿੰਦੀ ਝੂਟਿਆਂ ਦੀ ਵਾਰੀ ਦੇਣ ਦਾ ਵਾਅਦਾ ਕੀਤਾ ਅਤੇ ਇਸ ਵਾਅਦੇ ਨਾਲ ਸਾਰੇ ਆਪੋ ਆਪਣੇ ਘਰ ਚਲੇ ਗਏ।
ਕੁਦਰਤ ਐਸੀ ਵਾਪਰੀ ਕਿ ਉਸ ਹਾਰੀ ਟੀਮ ਦਾ ਮੌਢੀ ਮੋਹਨ ਦੇ ਰਾਤ ਨੂੰ ਕੁਦਰਤੀ ਸੱਪ ਲੜ ਗਿਆ ਤੇ ਉਹ ਪ੍ਰਾਣ ਤਿਆਗ ਗਿਆ। ਸਵੇਰ ਹੁੰਦਿਆ ਹੀ ਬਾਬਾ ਅਟੱਲ ਰਾਇ ਜੀ ਆਪਣੀ ਦਾਵੀ ਲੈਣ ਲਈ ਮੋਹਨ ਦੇ ਘਰ ਪਹੁੰਚ ਗਏ। ਜਾਕੇ ਦੇਖਿਆ ਤਾਂ ਘਰ ਦੇ ਬਾਹਰ ਇਕੱਠ ਸੀ। ਆਵਾਜ਼ ਦਿੱਤੀ ਮੋਹਨ ਉਹ ਮੋਹਨ ਪਰ ਮੋਹਨ ਕਿਥੇ ਸੁਣੇ। ਉਹ ਤਾਂ ਸਦਾ ਦੀ ਨੀਂਦ ਸੌਂ ਚੁੱਕਾ ਸੀ। ਮੋਹਨ ਦੀ ਮਾਂ ਨੇ ਰੌਂਦੀ ਨੇ ਦੱਸਿਆ ਕਿ ਮੌਹਨ ਤਾਂ ਸਰੀਰ ਛੱਡ ਗਿਆ ਹੈ।
ਇਹ ਸੁਣ ਬਾਬਾ ਅਟੱਲ ਰਾਇ ਜੀ ਨੇ ਕਿਹਾ ਕੋਈ ਸਰੀਰ ਨਹੀਂ ਛੱਡਿਆ ਸਾਡੀ ਦਾਅਵੀ ਦੇਣ ਦਾ ਮਾਰਾ ਜਾਣ ਬੁੱਝਕੇ ਸੌਂ ਗਿਆ ਹੈ। ਇਤਨਾ ਕਹਿ ਬਾਬਾ ਅਟੱਲ ਰਾਇ ਜੀ ਨੇ ਆਪਣੀ ਖੂੰਡੀ ਮੋਹਨ ਦੇ ਗਲ ਪਾਈ ਤੇ ਉਸਨੂੰ ਕਿਹਾ ਉੱਠ ਸਾਡੀ ਦਾਅਵੀ ਦੇ ਖੂੰਡੀ ਨਾਲ ਉਡਾਉਂਦਿਆਂ ਹੀ ਮੋਹਨ ਝੱਟ ਹੀ ਜੀਵਤ ਹੋ ਗਿਆ। ਇਹ ਦੇਖ ਸਭ ਹੈਰਾਨ ਰਹਿ ਗਏ ਤੇ ਧੰਨ ਗੁਰੂ ਧੰਨ ਗੁਰੂ ਦਾ ਅਲਾਪ ਕੀਤਾ।
ਜਦ ਇਹ ਗੱਲ ਗੁਰੂ ਹਰਿਗੋਬਿੰਦ ਸਾਹਿਬ ਨੂੰ ਪਤਾ ਲੱਗੀ ਤਾਂ ਉਨ੍ਹਾਂ ਬਾਬਾ ਅਟੱਲ ਰਾਇ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਝਿੜਕਿਆ ਕਿ ਇਹ ਤੂੰ ਕੀ ਕੀਤਾ ਹੈ ਕਲ੍ਹ ਨੂੰ ਰਾਜਿਆ ਮਹਾਰਾਜਿਆਂ ਦੇ ਪੁੱਤ ਵੀ ਮਰਨਗੇ ਹੋਰ ਵੀ ਜਿਸ ਦਾ ਕੋਈ ਮੂਏਗਾ ਉਹ ਸਾਡੇ ਪਾਸ ਮੰਜੀਆਂ ਲੈਕੇ ਆ ਜਾਏਗਾ ਦਸ ਫਿਰ ਕਿਸ ਕਿਸ ਨੂੰ ਜੀਵਤ ਕਰਾਂਗੇ ਮੌਤ ਕੁਦਰਤ ਦਾ ਨੇਮ ਹੈ ਤੇ ਅਟੱਲ ਸਚਾਈ ਹੈ ਇਹ ਇਕ ਦਿਨ ਸਭ ਤੇ ਆਉਣੀ ਹੈ। ਫਿਰ ਪ੍ਰਭੂ ਦੇ ਭਾਣੇ ਵਿੱਚ ਦਖਲ ਕਿਉਂ ਦੇਣਾ। ਜਿਸ ਤੇ ਪੈਂਦੀ ਹੈ ਉਸ ਨੂੰ ਝੱਲਣੀ ਹੀ ਪੈਂਦੀ ਹੈ।ਇਸ ਤਰ੍ਹਾਂ ਕਰਾਮਾਤਾਂ ਨਾਲ ਸਭ ਦੇ ਦੁੱਖਾਂ ਦਾ ਹਲ ਹੋਣ ਵਾਲਾ ਨਹੀਂ।
ਗੁਰੂ ਸਾਹਿਬ ਨੇ ਬਾਬਾ ਅਟੱਲ ਰਾਇ ਜੀ ਨੂੰ ਕਿਹਾ ਕਿ ਜਾਂ ਤਾਂ ਹੁਣ ਤੁਸੀਂ ਸਰੀਰ ਵਿੱਚ ਰਹੋ ਜਾਂ ਅਸੀਂ ਰਹਾਂਗੇ। ਇਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਗੁਰੂ ਪਿਤਾ ਤੋਂ ਇਹ ਬਚਨ ਸੁਣ ਬਾਬਾ ਅਟੱਲ ਰਾਇ ਜੀ ਚੁੱਪ ਚਾਪ ਉਥੋਂ ਚਲੇ ਗਏ ਅਤੇ ਜਿੱਥੇ ਅੱਜ ਬਾਬਾ ਅਟੱਲ ਰਾਇ ਜੀ ਦਾ ਅਸਥਾਨ ਹੈ ਇਥੇ ਆਕੇ ਬਾਬਾ ਅਟੱਲ ਰਾਇ ਜੀ ਨੇ ਆਪਣੇ ਸਰੀਰ ਤੇ ਇਕ ਚਾਦਰ ਲਈ ਲੰਮੇ ਪੈ ਗਏ ਅਤੇ ਦਸਵੇਂ ਦੁਆਰ ਰਾਹੀਂ ਸੁਆਸ ਤਿਆਗ ਦਿੱਤੇ।
ਵੱਡੇ ਭਰਾਤਾ ਨੂੰ ਇਸ ਤਰ੍ਹਾਂ ਸਰੀਰ ਛੱਡਦਿਆਂ ਦੇਖ ਗੁਰੂ ਤੇਗ ਬਹਾਦਰ ਜੀ ਬਹੁਤ ਗੰਭੀਰ ਹੋ ਗਏ। ਪਹਿਲਾਂ ਵੀ ਸ਼ੁਰੂ ਤੋਂ ਵੈਰਾਗ ਵਿੱਚ ਰਹਿੰਦੇ ਸਨ। ਪਰ ਹੁਣ ਗੁਰੂਸਾਹਿਬ ਹੋਰ ਵੀ ਅੰਤਰ ਧਿਆਨ ਰਹਿਣ ਲੱਗੇ। ਇਸ ਤੋਂ ਬਾਅਦ ਗੁਰੂਸਾਹਿਬ ਜ਼ਿੰਦਗੀ ਵਿੱਚ ਕਦੇ ਨਹੀਂ ਹੱਸੇ ਸਿਰਫ ਉਦੋਂ ਹੀ ਹੱਸੇ ਜਦੋਂ ਜਲਾਦ ਤਲਵਾਰ ਦਾ ਵਾਰ ਕਰਨ ਲੱਗਾ ਸੀ।


Share On Whatsapp

Leave a Reply




top