12 ਮਈ – ਸਰਹਿੰਦ ਫਤਿਹ ਦਿਵਸ

12 ਮਈ 1710 – ਸਰਹਿੰਦ ਫਤਿਹ ਦਿਵਸ
ਵਜੀਦੇ ਦੀ ਸਰਹਿੰਦ ਪਿਛਲੇ ਸਾਢੇ ਪੰਜ ਸਾਲ ਤੋਂ ਖ਼ਾਲਸੇ ਦੀਆਂ ਅੱਖਾਂ ਚ ਰੜਕਦੀ ਸੀ ਇਸ ਜਗ੍ਹਾ ਤੇ 1704 ਨੂੰ ਗੁਰੂ ਕੇ ਲਾਲਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਦੀਵਾਰਾਂ ਚ ਚੁਣਿਆ ਸੀ
ਜਾਲਮਾਂ ਦੇ ਸੋਧੇ ਲੌਣ ਲਈ ਕਲਗੀਧਰ ਪਿਤਾ ਜੀ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਇਅ ਪਹਿਲਾ ਸਰਹਿੰਦ ਦਾ ਆਸ ਪਾਸ ਸਮਾਣਾ ਆਦਿਕ ਫਤਹਿ ਕੀਤੇ ਤੇ ਸਰਹਿੰਦ ਫਤਿਹ ਦੀ ਤਿਆਰੀ ਕਰਨ ਲੱਗਾ ਉਧਰ ਵਜ਼ੀਦਾ ਵੀ ਜੰਗ ਵੀ ਤਿਆਰੀ ਨੂੰ ਜੁਟਿਆ ਸੀ ਵਜੀਦੇ ਨੇ ਆਸ ਪਾਸ ਤੋ ਕਾਫੀ ਫ਼ੌਜ ਇਕੱਠੀ ਕਰਲੀ ਤੋਪਾਂ ਹਾਥੀ ਘੋੜੇ ਬੰਦੂਕਾਂ ਹੋਰ ਜੰਗੀ ਲੋੜੀਂਦਾ ਸਾਮਾਨ ਤੇ ਨਾਲ ਜਹਾਦ ਦੇ ਨਾ ਤੇ ਬਹੁਤ ਸਾਰਾ ਮੁਲਖਈਆ ਇਕੱਠਾ ਕਰਕੇ 20 000+ ਫੌਜ ਨਾਲ ਸ਼ਹਿਰ ਤੋ ਬਾਹਰ ਚੱਪੜਚਿੜੀ ਦੇ ਮੈਦਾਨ ਚ ਆ ਗਿਆ
ਬਾਬਾ ਬੰਦਾ ਸਿੰਘ ਬਹਾਦਰ ਵੀ ਚੱਪੜਚਿੜੀ ਦੇ ਮੈਦਾਨ ਚ ਪਹੁੰਚਿਆ ਬਾਬਾ ਜੀ ਕੋਲ ਨਾ ਕੋਈ ਤੋਪਖਾਨਾ ਸੀ ਨਾ ਕੋਈ ਜੰਗੀ ਹਾਥੀ ਬਲਕਿ ਫ਼ੌਜ ਕੋਲ ਘੋੜੇ ਵੀ ਪੂਰੇ ਨਹੀਂ ਸੀ ਹਥਿਆਰ ਵੀ ਗਿਣਤੀ ਦੀਆਂ ਬੰਦੂਕਾਂ ਤੇ ਕੁਝ ਕੋਲ ਲੰਮੇ ਨੇਜ਼ੇ ਤੀਰ ਕਮਾਨ ਬਾਕੀ ਤਲਵਾਰਾਂ ਸੀ ਗਿਣਤੀ ਚ ਵੀ ਖਾਲਸਾ ਫੌਜ ਸਰਹਿੰਦ ਦੀ ਫ਼ੌਜ ਮੁਕਾਬਲੇ ਬਹੁਤ ਘਟ ਸੀ ਪਰ ਸਿੱਖਾਂ ਦਾ ਆਪਸੀ ਪਿਆਰ ਦਲੇਰੀ ਹਿੰਮਤ ਸਰਹਿੰਦ ਦੇ ਪ੍ਰਤੀ ਰੋਹ ਸਾਹਿਬਜ਼ਾਦਿਆਂ ਪ੍ਰਤੀ ਪਿਆਰ ਗੁਰੂ ਪਿਆਰ ਚ ਮਰ ਮਿਟਣ ਦਾ ਜਜ਼ਬਾ ਸਾਰੀਆਂ ਘਾਟਾਂ ਨੂੰ ਪੂਰਿਆਂ ਕਰਦਾ
ਬੰਦਾ ਸਿੰਘ ਦੀ ਫੌਜ ਚ ਚਾਰ ਤਰਾਂ ਦੇ ਲੋਕ ਸੀ
ਇਕ ਤੇ ਉ ਲੁਟੇਰੇ ਲੋਕ ਜੋ ਸਿਰਫ ਲੁੱਟ ਦਾ ਮਾਲ ਇਕੱਠਾ ਕਰਨ ਲਈ ਨਾਲ ਮਿਲੇ ਸੀ ਏ ਉਹਨਾਂ ਸਮਿਆ ਚ ਆਮ ਹੁੰਦਾ ਸੀ
ਦੂਸਰਾ ਸੁੱਚਾ (ਝੂਠਾ) ਨੰਦ ਨੇ ਆਪਣੇ ਭਤੀਜੇ ਨੂੰ ਕੁਝ ਫੌਜ ਦੇ ਕੇ ਸ਼ਾਜਿਸ਼ ਤਹਿਤ ਭੇਜਿਆ ਸੀ ਜੇ ਦਾਅ ਲੱਗੇ ਤਾਂ ਬੰਦਾ ਸਿੰਘ ਨੂੰ ਕਤਲ ਕਰ ਦਿਓ ਜੇ ਨ ਦਾਅ ਲੱਗੇ ਤਾਂ ਗਹਿਗਚ ਜੰਗ ਚੋਂ ਆਪਣੀ ਫ਼ੌਜ ਲੈ ਕੇ ਭੱਜ ਜਾਣਾ ਤਾਂ ਕਿ ਸਿੱਖ ਫ਼ੌਜ ਚ ਘਬਰਾਹਟ ਪੈ ਜਾਵੇ ਉਨ੍ਹਾਂ ਦਾ ਮਨ ਬਲ ਟੁੱਟ ਜਾਵੇ
ਤੀਜੇ ਫੂਲਕੇ ਸਰਦਾਰਾਂ ਵੱਲੋਂ ਭੇਜੇ ਹੋਏ ਤਨਖ਼ਾਹੀ ਸਿਪਾਹੀ ਸੀ ਸਰਦਾਰ ਆਪ ਤੇ ਨਾ ਆਏ ਪਰ ਉਨ੍ਹਾਂ ਦੀ ਹਮਦਰਦੀ ਸਿੰਘਾਂ ਦੇ ਨਾਲ ਸੀ ਤੇ ਸਹਿਤਾ ਕਰਨੀ ਵੀ ਚਉਦੇ ਸੀ ਇਸ ਲਈ ਤਨਖਾਹੀ ਸਿਪਾਹੀ ਭੇਜੇ
ਚੌਥੇ ਓ ਸੂਰਮੇ ਸੀ ਜਿਨ੍ਹਾਂ ਚ ਕੁਝ ਤੇ ਦੱਖਣ ਤੋ ਨਾਲ ਆਏ ਸਿੰਘ ਕੁਝ ਪੰਜਾਬ ਤੋਂ ਇਕੱਤਰ ਹੋਏ ਸੂਰਮੇ ਜਿਨ੍ਹਾਂ ਦੇ ਅੰਦਰ ਨਿਰੋਲ ਗੁਰੂ ਦਾ ਪਿਆਰ ਸਿੱਖੀ ਜਜ਼ਬਾ ਧਰਮ ਯੁਧ ਚ ਮਰ ਮਿਟਣ ਦਾ ਚਾਅ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਦੇ ਲਈ ਉਤਸ਼ਾਹ ਸੀ
ਬੰਦਾ ਸਿੰਘ ਜੀ ਨੇ ਆਪਣੀ ਫ਼ੌਜ ਦੀ ਅਗਵਾਈ ਪੰਜ ਸਿੰਘਾਂ ਦੇ ਹੱਥ ਸੌਪੀ ਭਾਈ ਫਤਿਹ ਸਿੰਘ ਭਾਈ ਕਰਮ ਸਿੰਘ ਭਾਈ ਧਰਮ ਸਿੰਘ ਆਲੀ ਸਿੰਘ ਅਤੇ ਸ਼ਾਮ ਸਿੰਘ
ਆਪ ਬਾਬਾ ਬੰਦਾ ਸਿੰਘ ਉੱਚੇ ਟਿੱਬੇ ਤੇ ਬੈਠ ਗਿਆ ਜਿੱਥੋਂ ਸਾਰੀ ਜੰਗ ਦਾ ਜਾਇਜ਼ਾ ਲੈ ਸਕੇ ਤੇ ਲੋੜ ਅਨੁਸਾਰ ਸਹਾਇਤਾ ਭੇਜ ਸਕੇ
ਲੜਾਈ ਸ਼ੁਰੂ ਹੋਈ ਨਵਾਬ ਦੀਆਂ ਤੋਪਾਂ ਨੇ ਅੱਗ ਵਰ੍ਹਾਉਣੀ ਸ਼ੁਰੂ ਕੀਤੀ ਪਹਿਲੇ ਹੱਲੇ ਹੀ ਲੁਟੇਰੇ ਲੋਕ ਪੱਤਰਾ ਵਾਚ ਗਏ ਇਸੇ ਨੂੰ ਦੇਖਦਿਆਂ ਕੁਝ ਇਤਿਹਾਸਕਾਰ ਲਿਖਦੇ ਕੇ ਪਹਿਲੀ ਸੱਟੇ ਸਿੰਘ ਥਿੜਕ ਗਏ ਕੁਝ ਸਮੇ ਬਾਅਦ ਸੁੱਚਾ ਨੰਦ ਦਾ ਭਤੀਜਾ ਜਿਹੜਾ ਧੋਖਾ ਦੇਣ ਦੇ ਲਈ ਨਾਲ ਰਲਿਆ ਸੀ ਦੌੜ ਗਿਆ ਇਸ ਕਰਕੇ ਸਿਖਾਂ ਚ ਥੋੜ੍ਹੀ ਜਿਹੀ ਹਿਲਜੁੱਲ ਪੈ ਗਈ ਬਾਬਾ ਬਾਜ਼ ਸਿੰਘ ਨੇ ਛੇਤੀ ਨਾਲ ਬੰਦਾ ਸਿੰਘ ਨੂੰ ਸੁਨੇਹਾ ਦਿੱਤਾ
ਬਾਬਾ ਜੀ ਇੱਕ ਸੂਰਬੀਰ ਜਰਨੈਲ ਦੀ ਤਰ੍ਹਾਂ ਇਕਦਮ ਤਾਜ਼ਾ ਫ਼ੌਜ ਦੇ ਸਮੇਤ ਮੈਦਾਨ ਵਿਚ ਉਤਰੇ
ਸਰਦਾਰ ਰਤਨ ਸਿੰਘ ਭੰਗੂ ਜੀ ਲਿਖਦੇ ਆ
….ਦਯੋ ਸੁ ਤੀਰ ਚਲਾਇ।
ਕਲਗੀਧਰ ਪਿਤਾ ਦੇ ਬਖਸ਼ੇ ਤੀਰਾਂ ਚੋ ਇਕ ਤੀਰ ਬੰਦਾ ਸਿੰਘ ਨੇ ਚਲਾਇਆ” ਤੇ ਜੰਗ ਦਾ ਰੰਗ ਹੀ ਬਦਲ ਦਿੱਤਾ ਸਿੱਖਾਂ ਚ ਰੂਹ ਫੂਕ ਦਿੱਤੀ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾਉਂਦਿਆਂ ਸੂਰਮਿਆ ਨੇ ਨਵਾਬ ਦੀਆਂ ਤੋਪਾਂ ਮੂਧੀਆਂ ਮਾਰਤੀਆ ਹਾਥੀਆਂ ਦੀਆਂ ਸੁੰਡਾਂ ਵੱਢ ਜਖਮੀ ਕਰਤੇ ਹਾਥੀ ਚਿੰਘਾੜਾਂ ਮਾਰਦੇ ਪਿੱਛੇ ਨੂੰ ਦੌੜੇ ਆਪਣੀ ਹੀ ਫੌਜ ਨੂੰ ਦਰੜਨ ਲੱਗ ਪਏ ਐਸੇ ਜੋਸ਼ ਦਾ ਹੱਲਾ ਕੀਤਾ ਕਿ ਜੰਗ ਹੱਥੋਂ ਹੱਥੀ ਤੇ ਆ ਗਈ ਲੋਥਾਂ ਦੇ ਅੰਬਾਰ ਲੱਗ ਗਏ
ਪਲਾਂ ਚ ਹੀ ਨਵਾਬ ਦੇ ਜਰਨੈਲ ਸ਼ੇਰ ਮੁਹੰਮਦ ਖਾਂ ਖਵਾਜ਼ਾ ਅਲੀ ਮਲੇਰ ਕੋਟਲੀਆ ਆਦਿਕ ਸਭ ਵੱਢ ਸੁਟੇ ਚਾਹੇ ਵਜ਼ੀਰ ਖਾਂ ਬੁੱਢਾ ਹੋ ਗਿਆ ਸੀ ਪਰ ਬੜੀ ਬਹਾਦਰੀ ਨਾਲ ਲੜਿਆ ਅਖੀਰ ਲੜਦਿਆਂ ਹੋਇਆਂ ਬਹੁਤੀ ਮੁਗਲ ਫੌਜ ਮਾਰੀ ਗਈ ਨਵਾਬ ਨੇ ਬਾਜ ਸਿੰਘ ਤੇ ਨੇਜ਼ੇ ਨਾਲ ਹਮਲਾ ਕੀਤਾ ਬਾਜ ਸਿੰਘ ਨੇ ਨੇਜ਼ਾ ਖੋਹ ਕੇ ਵਜ਼ੀਰ ਖਾਂ ਦੇ ਘੋੜੇ ਦੇ ਸਿਰ ਚ ਮਾਰਿਆ ਵਜੀਦਾ ਪੈਦਲ ਹੋ ਗਿਆ ਕੁਝ ਚਿਰ ਬਾਅਦ ਲੜਦਿਆਂ ਵਜ਼ੀਦੇ ਨੇ ਇੱਕ ਤੀਰ ਮਾਰਿਆ ਜੋ ਬਾਜ ਸਿੰਘ ਦੀ ਬਾਂਹ ਚ ਵਜ੍ਹਾ ਤੇ ਤਲਵਾਰ ਦੇ ਨਾਲ ਹਮਲਾ ਕਰਨ ਲਈ ਅੱਗੇ ਵੱਧਿਆ ਨੇਡ਼ਿਓਂ ਫਤਿਹ ਸਿੰਘ ਨੇ ਤਲਵਾਰ ਦਾ ਅੈਸਾ ਵਾਰ ਕੀਤਾ ਕੇ ਵਜੀਦਾ ਧਰਤੀ ਤੇ ਜਾ ਡਿੱਗਾ ਵਜ਼ੀਦੇ ਨੂੰ ਡਿੱਗਦਿਆਂ ਦੇਖ ਬਚੀ ਖੁਚੀ ਮੁਗਲ ਫੌਜ ਚ ਰੌਲਾ ਮੱਚ ਗਿਆ ਸਿੰਘ ਇਕ ਦਮ ਘੁੱਟ ਕੇ ਫ਼ੌਜ ਤੇ ਪੈ ਗਏ
ਖਾਫੀ ਖਾਂ ਲਿਖਦਾ ਹੈ ਕਿ (20 000) ਇਸਲਾਮੀ ਲਸ਼ਕਰ ਚੋਂ ਇਕ ਵੀ ਬੰਦਾ ਸਿਵਾਏ ਆਪਣੀ ਜਾਨ ਤੇ ਤਨ ਦੇ ਕੱਪੜਿਆਂ ਬਿਨਾਂ ਕੁਝ ਨਾ ਬਚਾ ਸਕਿਆ ਖਾਲਸੇ ਦੀ ਫਤਹਿ ਹੋਈ ਚੱਪੜ ਚਿੜੀ ਦੇ ਮੈਦਾਨ ਚ ਸਤਿ ਸ੍ਰੀ ਅਕਾਲ ਦੇ ਜੈਕਾਰੇ ਲੱਗੇ
ਏਥੋ ਸਰਹਿੰਦ ਸ਼ਹਿਰ ਅਜੇ ਦਸ ਕੁ ਮੀਲ ਦੀ ਵਿੱਥ ਤੇ ਸੀ ਜੋ 14 ਮਈ ਨੂੰ ਦੋ ਦਿਨਾਂ ਬਾਅਦ ਫਤਹਿ ਕੀਤਾ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top