ਲਾਵਾਂ ਦਾ ਪਹਿਲਾ ਉਪਦੇਸ਼

ਧੰਨ ਗੁਰੂ ਰਾਮਦਾਸ ਮਹਾਰਾਜ ਪਹਿਲੀ ਲਾਵ ਚ ਪਹਿਲਾ ਉਪਦੇਸ਼ ਏ ਬਖਸ਼ਦੇ ਨੇ, ਗੁਰਬਾਣੀ ਨੂੰ ਦ੍ਰਿੜ ਕਰਨਾ ਗੁਰਬਾਣੀ ਦੇ ਰਸੀਏ ਬੰਨਣਾ ਕਿਉਂਕਿ ਗੁਰਬਾਣੀ ਤੋਂ ਹੀ ਧਰਮ ਦ੍ਰਿੜ੍ਹ ਹੋਣਾ ਹੈ, ਪਾਪਾਂ ਦੀ ਸਮਝ , ਉਨ੍ਹਾਂ ਦਾ ਤਿਆਰ ਕਰਨ ਦੀ ਵਿਧੀ ਤੇ ਸ਼ਕਤੀ ਮਿਲਣੀ ਹੈ। ਗੁਰਬਾਣੀ ਸੁੱਖਾਂ ਦੀ ਦਾਤੀ ਹੈ। ਏਹੀ ਜਿੰਦਗੀ ਦੀਆਂ ਔਖੀਆਂ ਰਾਹਾਂ ਨੂੰ ਸੌਖਿਆਂ ਕਰਨ ਵਾਲੀ ਹੈ। ਗੁਰਬਾਣੀ ਤੋਂ ਹੀ ਜੀਵਨ ਦੀ ਸਮਝ ਮਿਲਣੀ ਹੈ।
ਇਸ ਲਈ ਜੋ ਗ੍ਰਿਸਤੀ ਹੋ ਕੇ ਗੁਰਬਾਣੀ ਤੋਂ ਮੁੱਖ ਮੋੜਦੇ ਨੇ ਉਹ ਪਤੀ ਪਤਨੀ ਲਾਵਾਂ ਦੇ ਪਹਿਲੇ ਉਪਦੇਸ਼ ਤੋਂ ਹੀ ਬੇਮੁਖ ਹੋ ਰਹੇ ਨੇ ਉਨ੍ਹਾਂ ਦੇ ਜੀਵਨ ਦੇ ਵਿੱਚ ਆਨੰਦ ਨਹੀਂ ਹੋਵੇਗਾ ਇਨ੍ਹਾਂ ਕੋਲ ਨਾ ਧਰਮ ਹੋਵੇਗਾ ਨਾ ਪਾਰਬ੍ਰਹਮ ਦਾ ਪਤਾ। ਧਰਮ ਤੇ ਪਾਰਬ੍ਰਹਮ ਤੋਂ ਉਲਟ ਹੈ। ਮਾਇਆ ਤੇ ਵਿਕਾਰਾਂ ਦੇ ਫਾਹੇ ਗੁਰਬਾਣੀ ਤੋਂ ਟੁੱਟੇ ਜੀਵਾਂ ਲਈ ਜਿੰਦਗੀ ,ਸੰਸਾਰ, ਘਰ ,ਪਰਿਵਾਰ, ਕੰਮਕਾਰ ਸਭ ਕੁਝ ਮਾਇਆ ਰੂਪ , ਬੰਧਨ ਰੂਪ ਤੇ ਵਿਕਾਰੀ ਤੇ ਦੁਖ ਰੂਪ ਹੋ ਜਾਵੇਗਾ।
ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗਣ ਵਾਲੇ ਲਾਵਾਂ ਲੈਣ ਵਾਲਿਆਂ ਨੂੰ ਲਾਜ਼ਮੀ ਚਾਹੀਦਾ ਹੈ ਕਿ ਉਹ ਗੁਰਬਾਣੀ ਦੇ ਅਭਿਅ‍ਾਸੀ ਹੋਣ ਤੇ ਗੁਰੂ ਦੇ ਸਨਮੁਖ ਸਿੱਖ ਬਨਣ। ਬੇਮੁਖ ਨ ਹੋਣ
ਪਹਿਲੀ ਲਾਵ ਚ ਗੁਰੂ ਬਚਨ ਨੇ।
“ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥
ਸਰੋਤ ਸਟੀਕ ਲਾਵਾਂ ਭਾਈ ਵੀਰ ਸਿੰਘ
ਨੋਟ ਬਹੁਤਾਤ ਚ ਲਾਵਾਂ ਲੈਣ ਵਾਲੀ ਜੋੜੀ ਨੂੰ ਲਾਂਵਾਂ ਚ ਬਖਸ਼ੇ ਉਪਦੇਸ਼ ਦਾ ਪਤਾ ਨਹੀਂ ਹੁੰਦਾ ਕਿ ਸਤਿਗੁਰਾਂ ਕੀ ਕ੍ਰਿਪਾ ਕੀਤੀ ਹੈ … ਇਸ ਲਈ ਇਹ ਛੋਟੀ ਜਿਹੀ ਪੋਸਟ ਲਿਖੀ ਹੈ ਜਿਸ ਚ ਲਾਂਵਾਂ ਦਾ ਮੂਲ ਉਪਦੇਸ਼ ਹੈ।
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top